ਧਿਗੁਤਿਨੑਾਦਾਜੀਵਿਆਜਿਨਾਵਿਡਾਣੀਆਸ॥੨੧॥
ਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ॥੨੧॥
Cursed are the lives of those who place their hopes in others. ||21||
ਫਰੀਦਾਜੇਮੈਹੋਦਾਵਾਰਿਆਮਿਤਾਆਇੜਿਆਂ॥
ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ,
Fareed, if I had been there when my friend came, I would have made myself a sacrifice to him.
ਹੇੜਾਜਲੈਮਜੀਠਜਿਉਉਪਰਿਅੰਗਾਰਾ॥੨੨॥
ਤਾਂ ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ (ਭਾਵ, ਘਰ-ਆਏ ਕਿਸੇ ਅੱਭਿਆਗਤ ਦੀ ਸੇਵਾ ਕਰਨ ਤੋਂ ਜੇ ਕਦੇ ਮਨ ਖਿਸਕੇ ਤਾਂ ਜਿੰਦ ਨੂੰ ਬੜਾ ਦੁੱਖ ਪ੍ਰਤੀਤ ਹੁੰਦਾ ਹੈ) ॥੨੨॥
Now my flesh is burning red on the hot coals. ||22||
ਫਰੀਦਾਲੋੜੈਦਾਖਬਿਜਉਰੀਆਂਕਿਕਰਿਬੀਜੈਜਟੁ॥
ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ,
Fareed, the farmer plants acacia trees, and wishes for grapes.
ਹੰਢੈਉਂਨਕਤਾਇਦਾਪੈਧਾਲੋੜੈਪਟੁ॥੨੩॥
(ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ ॥੨੩॥
He is spinning wool, but he wishes to wear silk. ||23||
ਫਰੀਦਾਗਲੀਏਚਿਕੜੁਦੂਰਿਘਰੁਨਾਲਿਪਿਆਰੇਨੇਹੁ॥
ਹੇ ਫਰੀਦ! (ਵਰਖਾ ਦੇ ਕਾਰਨ) ਗਲੀ ਵਿਚ ਚਿੱਕੜ ਹੈ, (ਇਥੋਂ ਪਿਆਰੇ ਦਾ) ਘਰ ਦੂਰ ਹੈ (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤ) ਹੈ।
Fareed, the path is muddy, and the house of my Beloved is so far away.
ਚਲਾਤਭਿਜੈਕੰਬਲੀਰਹਾਂਤਤੁਟੈਨੇਹੁ॥੨੪॥
ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ (ਵਰਖਾ ਤੇ ਚਿੱਕੜ ਤੋਂ ਡਰਦਾ) ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ॥੨੪॥
If I go out, my blanket will get soaked, but if I remain at home, then my heart will be broken. ||24||
ਭਿਜਉਸਿਜਉਕੰਬਲੀਅਲਹਵਰਸਉਮੇਹੁ॥
(ਮੇਰੀ) ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ,
My blanket is soaked, drenched with the downpour of the Lord's Rain.
ਜਾਇਮਿਲਾਤਿਨਾਸਜਣਾਤੁਟਉਨਾਹੀਨੇਹੁ॥੨੫॥
(ਪਰ) ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ ॥੨੫॥
I am going out to meet my Friend, so that my heart will not be broken. ||25||
ਫਰੀਦਾਮੈਭੋਲਾਵਾਪਗਦਾਮਤੁਮੈਲੀਹੋਇਜਾਇ॥
ਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ,
Fareed, I was worried that my turban might become dirty.
ਗਹਿਲਾਰੂਹੁਨਜਾਣਈਸਿਰੁਭੀਮਿਟੀਖਾਇ॥੨੬॥
ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ ॥੨੬॥
My thoughtless self did not realize that one day, dust will consume my head as well. ||26||
ਫਰੀਦਾਸਕਰਖੰਡੁਨਿਵਾਤਗੁੜੁਮਾਖਿਓੁਮਾਂਝਾਦੁਧੁ॥
ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ-
Fareed: sugar cane, candy, sugar, molasses, honey and buffalo's milk
ਸਭੇਵਸਤੂਮਿਠੀਆਂਰਬਨਪੁਜਨਿਤੁਧੁ॥੨੭॥
ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ॥੨੭॥
- all these things are sweet, but they are not equal to You. ||27||
ਫਰੀਦਾਰੋਟੀਮੇਰੀਕਾਠਕੀਲਾਵਣੁਮੇਰੀਭੁਖ॥
ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ।
Fareed, my bread is made of wood, and hunger is my appetizer.
ਜਿਨਾਖਾਧੀਚੋਪੜੀਘਣੇਸਹਨਿਗੇਦੁਖ॥੨੮॥
ਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) ॥੨੮॥
Those who eat buttered bread, will suffer in terrible pain. ||28||
ਰੁਖੀਸੁਖੀਖਾਇਕੈਠੰਢਾਪਾਣੀਪੀਉ॥
ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ।
Eat dry bread, and drink cold water.
ਫਰੀਦਾਦੇਖਿਪਰਾਈਚੋਪੜੀਨਾਤਰਸਾਏਜੀਉ॥੨੯॥
ਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ ॥੨੯॥
Fareed, if you see someone else's buttered bread, do not envy him for it. ||29||
ਅਜੁਨਸੁਤੀਕੰਤਸਿਉਅੰਗੁਮੁੜੇਮੁੜਿਜਾਇ॥
ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ।
This night, I did not sleep with my Husband Lord, and now my body is suffering in pain.
ਜਾਇਪੁਛਹੁਡੋਹਾਗਣੀਤੁਮਕਿਉਰੈਣਿਵਿਹਾਇ॥੩੦॥
ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ॥੩੦॥
Go and ask the deserted bride, how she passes her night. ||30||
ਸਾਹੁਰੈਢੋਈਨਾਲਹੈਪੇਈਐਨਾਹੀਥਾਉ॥
ਉਸ ਇਸਤ੍ਰੀ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ,
She finds no place of rest in her father-in-law's home, and no place in her parents' home either.
ਪਿਰੁਵਾਤੜੀਨਪੁਛਈਧਨਸੋਹਾਗਣਿਨਾਉ॥੩੧॥
ਜਿਸ ਇਸਤ੍ਰੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਾਹ ਪੁੱਛੇ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) ॥੩੧॥
Her Husband Lord does not care for her; what sort of a blessed, happy soul-bride is she? ||31||
ਸਾਹੁਰੈਪੇਈਐਕੰਤਕੀਕੰਤੁਅਗੰਮੁਅਥਾਹੁ॥
ਹੇ ਨਾਨਕ! ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ,
In her father-in-law's home hereafter, and in her parents' home in this world, she belongs to her Husband Lord. Her Husband is Inaccessible and Unfathomable.
ਨਾਨਕਸੋਸੋਹਾਗਣੀਜੁਭਾਵੈਬੇਪਰਵਾਹ॥੩੨॥
ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ। ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ) ॥੩੨॥
O Nanak, she is the happy soul-bride, who is pleasing to her Carefree Lord. ||32||
ਨਾਤੀਧੋਤੀਸੰਬਹੀਸੁਤੀਆਇਨਚਿੰਦੁ॥
(ਜੋ ਜੀਵ-ਇਸਤ੍ਰੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸਉਂ ਗਈ,
Bathing, washing and decorating herself, she comes and sleeps without anxiety.
ਫਰੀਦਾਰਹੀਸੁਬੇੜੀਹਿੰਙੁਦੀਗਈਕਥੂਰੀਗੰਧੁ॥੩੩॥
ਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ (ਭਾਵ, ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ, ਤੇ ਪੱਲੇ ਅਉਗਣ ਹੀ ਰਹਿ ਜਾਂਦੇ ਹਨ) ॥੩੩॥
Fareed, she still smells like asafoetida-spice; the fragrance of musk is gone. ||33||
ਜੋਬਨਜਾਂਦੇਨਾਡਰਾਂਜੇਸਹਪ੍ਰੀਤਿਨਜਾਇ॥
ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ।
I am not afraid of losing my youth, as long as I do not lose the Love of my Husband Lord.
ਫਰੀਦਾਕਿਤਂੀਜੋਬਨਪ੍ਰੀਤਿਬਿਨੁਸੁਕਿਗਏਕੁਮਲਾਇ॥੩੪॥
ਹੇ ਫਰੀਦ! (ਪ੍ਰਭੂ ਦੀ) ਪ੍ਰੀਤ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) ॥੩੪॥
Fareed, so many youths, without His Love, have dried up and withered away. ||34||
ਫਰੀਦਾਚਿੰਤਖਟੋਲਾਵਾਣੁਦੁਖੁਬਿਰਹਿਵਿਛਾਵਣਲੇਫੁ॥
ਹੇ ਫਰੀਦ! (ਪ੍ਰਭੂ ਦੀ ਯਾਦ ਭੁਲਾ ਕੇ) ਚਿੰਤਾ (ਅਸਾਡੀ) ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ।
Fareed, anxiety is my bed, pain is my mattress, and the pain of separation is my blanket and quilt.
ਏਹੁਹਮਾਰਾਜੀਵਣਾਤੂਸਾਹਿਬਸਚੇਵੇਖੁ॥੩੫॥
ਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) ॥੩੫॥
Behold, this is my life, O my True Lord and Master. ||35||
ਬਿਰਹਾਬਿਰਹਾਆਖੀਐਬਿਰਹਾਤੂਸੁਲਤਾਨੁ॥
ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ)। ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ),
Many talk of the pain and suffering of separation; O pain, you are the ruler of all.
ਫਰੀਦਾਜਿਤੁਤਨਿਬਿਰਹੁਨਊਪਜੈਸੋਤਨੁਜਾਣੁਮਸਾਨੁ॥੩੬॥
ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) ॥੩੬॥
Fareed, that body, within which love of the Lord does not well up - look upon that body as a cremation ground. ||36||
ਫਰੀਦਾਏਵਿਸੁਗੰਦਲਾਧਰੀਆਂਖੰਡੁਲਿਵਾੜਿ॥
ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ।
Fareed, these are poisonous sprouts coated with sugar.
ਇਕਿਰਾਹੇਦੇਰਹਿਗਏਇਕਿਰਾਧੀਗਏਉਜਾੜਿ॥੩੭॥
ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ॥੩੭॥
Some die planting them, and some are ruined, harvesting and enjoying them. ||37||
ਫਰੀਦਾਚਾਰਿਗਵਾਇਆਹੰਢਿਕੈਚਾਰਿਗਵਾਇਆਸੰਮਿ॥
ਹੇ ਫਰੀਦ! (ਇਹਨਾਂ 'ਵਿਸੁ-ਗੰਦਲਾਂ' ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤਾ ਹੈ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।
Fareed, the hours of the day are lost wandering around, and the hours of the night are lost in sleep.
ਲੇਖਾਰਬੁਮੰਗੇਸੀਆਤੂਆਂਹੋਕੇਰ੍ਹੇਕੰਮਿ॥੩੮॥
ਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥੩੮॥
God will call for your account, and ask you why you came into this world. ||38||
ਫਰੀਦਾਦਰਿਦਰਵਾਜੈਜਾਇਕੈਕਿਉਡਿਠੋਘੜੀਆਲੁ॥
ਹੇ ਫਰੀਦ! ਕੀ (ਕਿਸੇ) ਬੂਹੇ ਤੇ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ?
Fareed, you have gone to the Lord's Door. Have you seen the gong there?
ਏਹੁਨਿਦੋਸਾਂਮਾਰੀਐਹਮਦੋਸਾਂਦਾਕਿਆਹਾਲੁ॥੩੯॥
ਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ? ॥੩੯॥
This blameless object is being beaten - imagine what is in store for us sinners! ||39||
ਘੜੀਏਘੜੀਏਮਾਰੀਐਪਹਰੀਲਹੈਸਜਾਇ॥
(ਘੜੀਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ।
Each and every hour, it is beaten; it is punished every day.
ਸੋਹੇੜਾਘੜੀਆਲਜਿਉਡੁਖੀਰੈਣਿਵਿਹਾਇ॥੪੦॥
ਘੜੀਆਲ ਵਾਂਗ ਹੀ ਹੈ ਉਹ ਸਰੀਰ (ਜਿਸ ਨੇ 'ਵਿਸੁ ਗੰਦਲਾਂ' ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ)। ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ ॥੪੦॥
This beautiful body is like the gong; it passes the night in pain. ||40||