ਜਿਉਜਿਉਭਗਤਿਕਬੀਰਕੀਤਿਉਤਿਉਰਾਮਨਿਵਾਸ॥੧੪੧॥
ਜਿਉਂ ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ ਤਿਉਂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ (ਅਜੇਹੇ ਮਨੁੱਖਾਂ ਦੀ ਅਕਲ ਨੂੰ ਕੌਣ ਫਿਟਕਾਰ ਪਾ ਸਕਦਾ ਹੈ?) ॥੧੪੧॥
The more Kabeer worships Him, the more the Lord abides within his mind. ||141||
ਕਬੀਰਗਹਗਚਿਪਰਿਓਕੁਟੰਬਕੈਕਾਂਠੈਰਹਿਗਇਓਰਾਮੁ॥
ਹੇ ਕਬੀਰ! ਜੋ ਮਨੁੱਖ ਟੱਬਰ ਦੇ ਗਾੜ੍ਹ ਵਿਚ ਹੀ ਫਸਿਆ ਰਹਿੰਦਾ ਹੈ, ਪਰਮਾਤਮਾ (ਦਾ ਭਜਨ ਉਸ ਦੇ ਹਿਰਦੇ ਤੋਂ) ਲਾਂਭੇ ਹੀ ਰਹਿ ਜਾਂਦਾ ਹੈ।
Kabeer, the mortal has fallen into the grip of family life, and the Lord has been set aside.
ਆਇਪਰੇਧਰਮਰਾਇਕੇਬੀਚਹਿਧੂਮਾਧਾਮ॥੧੪੨॥
ਇਸ ਰੌਲੇ-ਗੌਲੇ ਵਿਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਅੱਪੜਦੇ ਹਨ ('ਰਾਮੁ ਨ ਚੇਤਿਓ, ਜਰਾ ਪਹੂੰਚਿਓ ਆਇ') ॥੧੪੨॥
The messengers of the Righteous Judge of Dharma descend upon the mortal, in the midst of all his pomp and ceremony. ||142||
ਕਬੀਰਸਾਕਤਤੇਸੂਕਰਭਲਾਰਾਖੈਆਛਾਗਾਉ॥
ਹੇ ਕਬੀਰ! (ਕੁਟੰਬ ਦੇ ਗਹਗਚ ਵਿਚ ਪੈ ਕੇ ਪਰਮਾਤਮਾ ਨੂੰ ਵਿਸਾਰ ਦੇਣ ਵਾਲੇ) ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ (ਪਿੰਡ ਦੇ ਦੁਆਲੇ ਦਾ ਗੰਦ ਖਾ ਕੇ) ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ।
Kabeer, even a pig is better than the faithless cynic; at least the pig keeps the village clean.
ਉਹੁਸਾਕਤੁਬਪੁਰਾਮਰਿਗਇਆਕੋਇਨਲੈਹੈਨਾਉ॥੧੪੩॥
ਜਦੋਂ ਉਹ ਮੰਦ-ਭਾਗੀ ਸਾਕਤ ਮਰ ਜਾਂਦਾ ਹੈ ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ (ਭਾਵੇਂ ਉਹ ਜਿਊਂਦਿਆਂ ਕਿਤਨਾ ਹੀ ਵੱਡਾ ਬਣ ਬਣ ਬਹਿੰਦਾ ਰਿਹਾ ਹੋਵੇ) ॥੧੪੩॥
When the wretched, faithless cynic dies, no one even mentions his name. ||143||
ਕਬੀਰਕਉਡੀਕਉਡੀਜੋਰਿਕੈਜੋਰੇਲਾਖਕਰੋਰਿ॥
ਹੇ ਕਬੀਰ! (ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਭੀ ਕੀਹ ਲਾਭ?) ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕ੍ਰੋੜਾਂ ਰੁਪਏ ਭੀ ਇਕੱਠੇ ਕਰ ਲਏ ਹੋਣ,
Kabeer, the mortal gathers wealth, shell by shell, accumulating thousands and millions.
ਚਲਤੀਬਾਰਨਕਛੁਮਿਲਿਓਲਈਲੰਗੋਟੀਤੋਰਿ॥੧੪੪॥
(ਤੇ ਇਸ ਜੋੜੇ ਹੋਏ ਧਨ ਦਾ ਇਤਨਾ ਖ਼ਿਆਲ ਰੱਖਦਾ ਹੋਵੇ ਕਿ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹੀ ਫਿਰਦਾ ਹੋਵੇ, ਉਸ ਨੂੰ ਭੀ) ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, (ਉਸ ਦੇ ਸੰਬੰਧੀ) ਉਸ ਦੀ ਵਾਂਸਲੀ ਭੀ ਤੋੜ ਕੇ ਲਾਹ ਲੈਂਦੇ ਹਨ ॥੧੪੪॥
But when the time of his departure comes, he takes nothing at all with him. He is even stripped of his loin-cloth. ||144||
ਕਬੀਰਬੈਸਨੋਹੂਆਤਕਿਆਭਇਆਮਾਲਾਮੇਲੀਂਚਾਰਿ॥
ਹੇ ਕਬੀਰ! (ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਣ ਵਾਲੇ ਬੰਦੇ ਉਮਰ ਅਜਾਈਂ ਗਵਾਂਦੇ ਹਨ ਕਿਉਂਕਿ ਧਨ ਇਥੇ ਹੀ ਪਿਆ ਰਹਿੰਦਾ ਹੈ। ਪਰ ਨਿਰ ਭੇਖ ਨੂੰ ਹੀ ਭਗਤੀ-ਮਾਰਗ ਸਮਝਣ ਵਾਲੇ ਭੀ ਕੁਝ ਨਹੀਂ ਖੱਟ ਰਹੇ) ਜੇ ਕਿਸੇ ਮਨੁੱਖ ਨੇ ਤਿਲਕ ਚੱਕ੍ਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸ ਨੇ ਭੀ ਕੁਝ ਨਹੀਂ ਖੱਟਿਆ।
Kabeer, what good is it to become a devotee of Vishnu, and wear four malas?
ਬਾਹਰਿਕੰਚਨੁਬਾਰਹਾਭੀਤਰਿਭਰੀਭੰਗਾਰ॥੧੪੫॥
(ਇਸ ਧਾਰਮਿਕ ਭੇਖ ਦੇ ਕਾਰਨ) ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ ॥੧੪੫॥
On the outside, he may look like pure gold, but on the inside, he is stuffed with dust. ||145||
ਕਬੀਰਰੋੜਾਹੋਇਰਹੁਬਾਟਕਾਤਜਿਮਨਕਾਅਭਿਮਾਨੁ॥
ਹੇ ਕਬੀਰ! (ਜੇ 'ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ' ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ)!
Kabeer, let yourself be a pebble on the path; abandon your egotistical pride.
ਐਸਾਕੋਈਦਾਸੁਹੋਇਤਾਹਿਮਿਲੈਭਗਵਾਨੁ॥੧੪੬॥
ਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੧੪੬॥
Such a humble slave shall meet the Lord God. ||146||
ਕਬੀਰਰੋੜਾਹੂਆਤਕਿਆਭਇਆਪੰਥੀਕਉਦੁਖੁਦੇਇ॥
ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ ਪੈਰਾਂ ਵਿਚ ਚੁੱਭਦਾ ਭੀ ਹੈ (ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ)।
Kabeer, what good would it be, to be a pebble? It would only hurt the traveller on the path.
ਐਸਾਤੇਰਾਦਾਸੁਹੈਜਿਉਧਰਨੀਮਹਿਖੇਹ॥੧੪੭॥
ਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ ॥੧੪੭॥
Your slave, O Lord, is like the dust of the earth. ||147||
ਕਬੀਰਖੇਹਹੂਈਤਉਕਿਆਭਇਆਜਉਉਡਿਲਾਗੈਅੰਗ॥
ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ।
Kabeer, what then, if one could become dust? It is blown up by the wind, and sticks to the body.
ਹਰਿਜਨੁਐਸਾਚਾਹੀਐਜਿਉਪਾਨੀਸਰਬੰਗ॥੧੪੮॥
ਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ ॥੧੪੮॥
The humble servant of the Lord should be like water, which cleans everything. ||148||
ਕਬੀਰਪਾਨੀਹੂਆਤਕਿਆਭਇਆਸੀਰਾਤਾਤਾਹੋਇ॥
ਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ,
Kabeer, what then, if one could become water? It becomes cold, then hot.
ਹਰਿਜਨੁਐਸਾਚਾਹੀਐਜੈਸਾਹਰਿਹੀਹੋਇ॥੧੪੯॥
ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਾਹ ਰਹਿ ਜਾਏ ॥੧੪੯॥
The humble servant of the Lord should be just like the Lord. ||149||
ਊਚਭਵਨਕਨਕਾਮਨੀਸਿਖਰਿਧਜਾਫਹਰਾਇ॥
ਉੱਚੇ ਮਹਲ-ਮਾੜੀਆਂ ਹੋਣ, ਬੜਾ ਧਨ-ਪਦਾਰਥ ਹੋਵੇ, ਸੁੰਦਰ ਇਸਤ੍ਰੀ ਹੋਵੇ, ਮਹਲ ਦੀ ਚੋਟੀ ਉਤੇ ਝੰਡਾ ਝੂਲਦਾ ਹੋਵੇ,
The banners wave above the lofty mansions, filled with gold and beautiful women.
ਤਾਤੇਭਲੀਮਧੂਕਰੀਸੰਤਸੰਗਿਗੁਨਗਾਇ॥੧੫੦॥
(ਪਰ ਜੇ ਪ੍ਰਭੂ ਦੇ ਨਾਮ ਤੋਂ ਸੁੰਞ ਹੋਵੇ)-ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੋਵੇ ॥੧੫੦॥
But better than these is dry bread, if one sings the Glorious Praises of the Lord in the Society of the Saints. ||150||
ਕਬੀਰਪਾਟਨਤੇਊਜਰੁਭਲਾਰਾਮਭਗਤਜਿਹਠਾਇ॥
ਹੇ ਕਬੀਰ! ਸ਼ਹਿਰ ਨਾਲੋਂ ਉਹ ਉੱਜੜਿਆ ਹੋਇਆ ਥਾਂ ਚੰਗਾ ਹੈ ਜਿਥੇ ਪ੍ਰਭੂ ਦੇ ਭਗਤ (ਪ੍ਰਭੂ ਦੇ ਗੁਣ ਗਾਂਦੇ) ਹੋਣ।
Kabeer, the wilderness is better than a city, if the Lord's devotees live there.
ਰਾਮਸਨੇਹੀਬਾਹਰਾਜਮਪੁਰੁਮੇਰੇਭਾਂਇ॥੧੫੧॥
ਜੇਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਞਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ ॥੧੫੧॥
Without my Beloved Lord, it is like the City of Death for me. ||151||
ਕਬੀਰਗੰਗਜਮੁਨਕੇਅੰਤਰੇਸਹਜਸੁੰਨਕੇਘਾਟ॥
ਹੇ ਕਬੀਰ! (ਜਿਉਂ ਜਿਉਂ ਮੈਂ 'ਜਪਿਆ ਪਰਵਿਦਗਾਰ', ਰੋੜੇ ਆਦਿਕ ਵਾਂਗ ਮੈਂ ਅਭਿਮਾਨ ਤਜਿਆ ਤੇ 'ਜੈਸਾ ਹਰਿ ਹੀ ਹੋਇ' ਵਾਲੀ ਮੇਰੀ ਅਵਸਥਾ ਬਣੀ, ਤਾਂ) ਮੈਂ ਕਬੀਰ ਦੇ ਮਨ ਨੇ ਉਸ ਪੱਤਣ ਤੇ ਟਿਕਾਣਾ ਕੀਤਾ ਜਿਥੇ ਸਹਜ ਅਵਸਥਾ ਮਾਇਕ ਪਦਾਰਥਾਂ ਦੇ ਫੁਰਨਿਆਂ ਵਲੋਂ ਸੁੰਞ ਹੈ, ਜਿਥੇ, ਮਾਨੋ, ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ (ਵੱਖ ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ)।
Kabeer, between the Ganges and Jamunaa Rivers, on the shore of Celestial Silence,
ਤਹਾਕਬੀਰੈਮਟੁਕੀਆਖੋਜਤਮੁਨਿਜਨਬਾਟ॥੧੫੨॥
ਮੈਂ ਕਬੀਰ ਦਾ ਮਨ ਉਸ ਅਵਸਥਾ ਵਿਚ ਟਿਕ ਗਿਆ, ਜਿਥੇ ਅੱਪੜਨ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ॥੧੫੨॥
there, Kabeer has made his home. The silent sages and the humble servants of the Lord search for the way to get there. ||152||
ਕਬੀਰਜੈਸੀਉਪਜੀਪੇਡਤੇਜਉਤੈਸੀਨਿਬਹੈਓੜਿ॥
ਹੇ ਕਬੀਰ! ਜਿਹੋ ਜਿਹੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ, ਜੇ ਅਜੇਹੀ ਕੋਮਲਤਾ (ਮਨੁੱਖ ਦੇ ਹਿਰਦੇ ਵਿਚ) ਸਦਾ ਲਈ ਟਿਕੀ ਰਹੇ ('ਊਚ ਭਵਨ ਕਨਕਾਮਨੀ' ਤੇ 'ਸਿਖਰਿ ਧਜਾ' ਉਸ ਕੋਮਲਤਾ ਨੂੰ ਦੂਰ ਨ ਕਰ ਸਕਣ, ਮਨੁੱਖ 'ਸਹਜ ਸੁੰਨ ਕੇ ਘਾਟ' ਉੱਤੇ ਸਦਾ ਆਸਨ ਲਾਈ ਰੱਖੇ, ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ),
Kabeer, if the mortal continues to love the Lord in the end, as he pledged in the beginning,
ਹੀਰਾਕਿਸਕਾਬਾਪੁਰਾਪੁਜਹਿਨਰਤਨਕਰੋੜਿ॥੧੫੩॥
ਇਕ ਹੀਰਾ ਕੀਹ? ਕਰੋੜਾਂ ਰਤਨ ਭੀ ਉਸ ਦੀ ਕੀਮਤ ਨਹੀਂ ਪਾ ਸਕਦੇ ॥੧੫੩॥
no poor diamond, not even millions of jewels, can equal him. ||153||
ਕਬੀਰਾਏਕੁਅਚੰਭਉਦੇਖਿਓਹੀਰਾਹਾਟਬਿਕਾਇ॥
ਹੇ ਕਬੀਰ! (ਜਗਤ ਵਿਚ) ਮੈਂ ਇਕ ਅਚਰਜ (ਮੂਰਖਤਾ ਦਾ) ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ,
Kabeer, I saw a strange and wonderful thing. A jewel was being sold in a store.
ਬਨਜਨਹਾਰੇਬਾਹਰਾਕਉਡੀਬਦਲੈਜਾਇ॥੧੫੪॥
ਚੂੰਕਿ ਕਿਸੇ ਨੂੰ ਇਸ ਦੀ ਕਦਰ-ਪਛਾਣ ਨਹੀਂ ਹੈ, ਇਹ ਕਉਡੀਆਂ ਦੇ ਭਾ ਜਾ ਰਿਹਾ ਹੈ (ਅਜਾਈਂ ਜਾ ਰਿਹਾ ਹੈ) ॥੧੫੪॥
Because there was no buyer, it was going in exchange for a shell. ||154||
ਕਬੀਰਾਜਹਾਗਿਆਨੁਤਹਧਰਮੁਹੈਜਹਾਝੂਠੁਤਹਪਾਪੁ॥
ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ।
Kabeer, where there is spiritual wisdom, there is righteousness and Dharma. Where there is falsehood, there is sin.
ਜਹਾਲੋਭੁਤਹਕਾਲੁਹੈਜਹਾਖਿਮਾਤਹਆਪਿ॥੧੫੫॥
ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ 'ਕਉਡੀ ਬਦਲੈ' ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿਚ ਹੁੰਦਾ ਹੈ ਜਿਥੇ ਸ਼ਾਂਤੀ ਹੈ ॥੧੫੫॥
Where there is greed, there is death. Where there is forgiveness, there is God Himself. ||155||
ਕਬੀਰਮਾਇਆਤਜੀਤਕਿਆਭਇਆਜਉਮਾਨੁਤਜਿਆਨਹੀਜਾਇ॥
ਹੇ ਕਬੀਰ! ('ਊਚ ਭਵਨ ਕਨਕਾਮਨੀ' ਆਦਿਕ) ਮਾਇਆ ਤਿਆਗ ਦਿੱਤੀ ਤਾਂ ਭੀ ਕੁਝ ਨਹੀਂ ਸੰਵਾਰਦਾ, ਜੇ ਅਹੰਕਾਰ ਨਹੀਂ ਤਿਆਗਿਆ ਜਾਂਦਾ।
Kabeer, what good is it to give up Maya, if the mortal does not give up his pride?
ਮਾਨਮੁਨੀਮੁਨਿਵਰਗਲੇਮਾਨੁਸਭੈਕਉਖਾਇ॥੧੫੬॥
ਵੱਡੇ ਵੱਡੇ ਰਿਸ਼ੀ ਮੁਨੀ (ਤਿਆਗ ਦੇ) ਇਸ ਮਾਣ-ਅਹੰਕਾਰ ਵਿਚ ਗਲ ਜਾਂਦੇ ਹਨ, (ਇਹ ਮਾਣ ਕਿਸੇ ਦਾ ਲਿਹਾਜ਼ ਨਹੀਂ ਕਰਦਾ) ਮਾਣ ਹਰੇਕ ਨੂੰ ਖਾ ਜਾਂਦਾ ਹੈ (ਜੋ ਭੀ ਪ੍ਰਾਣੀ ਅਹੰਕਾਰ ਕਰਦਾ ਹੈ ਉਸ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ) ॥੧੫੬॥
Even the silent sages and seers are destroyed by pride; pride eats up everything. ||156||
ਕਬੀਰਸਾਚਾਸਤਿਗੁਰੁਮੈਮਿਲਿਆਸਬਦੁਜੁਬਾਹਿਆਏਕੁ॥
ਹੇ ਕਬੀਰ! (ਹੀਰਾ ਜਨਮ ਬਚਾਣ ਲਈ ਮੈਨੂੰ ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਈ) ਮੈਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਇਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਾ,
Kabeer, the True Guru has met me; He aimed the Arrow of the Shabad at me.
ਲਾਗਤਹੀਭੁਇਮਿਲਿਗਇਆਪਰਿਆਕਲੇਜੇਛੇਕੁ॥੧੫੭॥
ਮੇਰਾ ਹਿਰਦਾ ਗੁਰੂ-ਚਰਨਾਂ ਵਿਚ ਪ੍ਰੋਤਾ ਗਿਆ, ਤੇ ਮੇਰਾ ਅਹੰਕਾਰ ਮਿੱਟੀ ਵਿਚ ਮਿਲ ਗਿਆ ॥੧੫੭॥
As soon as it struck me, I fell to the ground with a hole in my heart. ||157||
ਕਬੀਰਸਾਚਾਸਤਿਗੁਰੁਕਿਆਕਰੈਜਉਸਿਖਾਮਹਿਚੂਕ॥
ਪਰ ਹੇ ਕਬੀਰ! ਜੇ ਸਿੱਖਾਂ ਵਿਚ ਉਕਾਈ ਹੋਵੇ, ਤਾਂ ਸਤਿਗੁਰੂ ਭੀ ਕੁਝ ਸੰਵਾਰ ਨਹੀਂ ਸਕਦਾ (ਇਸ ਹੀਰੇ-ਜਨਮ ਨੂੰ 'ਕਉਡੀ ਬਦਲੈ' ਜਾਂਦੇ ਨੂੰ ਬਚਾ ਨਹੀਂ ਸਕਦਾ),
Kabeer, what can the True Guru do, when His Sikhs are at fault?
ਅੰਧੇਏਕਨਲਾਗਈਜਿਉਬਾਂਸੁਬਜਾਈਐਫੂਕ॥੧੫੮॥
ਜੋ ਮਨੁੱਖ ਅਹੰਕਾਰ ਵਿਚ ਅੰਨ੍ਹਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਕੋਈ ਭੀ ਗੱਲ ਉਸ ਨੂੰ ਪੋਹ ਨਹੀਂ ਸਕਦੀ। ਜਿਵੇਂ ਫੂਕ ਮਾਰਿਆਂ ਬਾਂਸ (ਦੀ ਬੰਸਰੀ) ਵੱਜਣ ਲੱਗ ਪੈਂਦੀ ਹੈ (ਪਰ ਫੂਕ ਇਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ, ਤਿਵੇਂ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਅਸਰ ਕਰਨ ਤੋਂ ਬਿਨਾ ਹੀ ਨਿਕਲ ਜਾਂਦੀ ਹੈ। ਚੁੰਚ-ਗਿਆਨੀ ਉਹ ਭਾਵੇਂ ਬਣ ਜਾਏ।) ॥੧੫੮॥
The blind do not take in any of His Teachings; it is as useless as blowing into bamboo. ||158||
ਕਬੀਰਹੈਗੈਬਾਹਨਸਘਨਘਨਛਤ੍ਰਪਤੀਕੀਨਾਰਿ॥
ਹੇ ਕਬੀਰ! ਉਸ ਇਸਤ੍ਰੀ ਦੀ ਬਰਾਬਰੀ ਉਸ ਛਤਰ-ਪਤੀ ਰਾਜੇ ਦੀ ਰਾਣੀ ਭੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ,
Kabeer, the wife of the king has all sorts of horses, elephants and carriages.