ਕਰੋਰਕੋਟਕੰਬ੍ਰਤੰ॥
ਕਰੋੜਾਂ ਵਾਰ ਕਰੋੜਾਂ ਤਰ੍ਹਾਂ ਦੇ ਬ੍ਰਤ ਧਾਰਨ ਕਰੇ,
Millions hold million types of fasts.
ਦਿਸਾਦਿਸਾਭ੍ਰਮੇਸਨੰ॥
ਦਿਸ਼ਾ-ਵਿਦਿਸ਼ਾ ਵਿਚ ਭਰਮਦਾ ਰਹੇ
One may roam in many directions
ਅਨੇਕਭੇਖਪੇਖਨੰ॥੧੪॥੯੨॥
ਅਤੇ ਅਨੇਕਾਂ ਭੇਖਾਂ ਨੂੰ ਵੇਖਦਾ ਰਹੇ ॥੧੪॥੯੨॥
He may observe many types of guises.14.92.
ਕਰੋਰਕੋਟਦਾਨਕੰ॥
ਕਰੋੜਾਂ ਵਾਰ ਕਰੋੜਾਂ ਤਰ੍ਹਾਂ ਦੇ ਦਾਨ ਕਰੇ,
One may perform m,illions of types of charities
ਅਨੇਕਜਗ੍ਯਕ੍ਰਤਬਿਯੰ॥
ਅਨੇਕ ਤਰ੍ਹਾਂ ਦੇ ਯੱਗ ਕਰਦਾ ਫਿਰੇ,
He may perform many types of sacrifices and actions.
ਸਨ੍ਯਾਸਆਦਿਧਰਮਣੰ॥
ਸੰਨਿਆਸ ਆਦਿ ਧਰਮ (ਦਾ ਪਾਲਨ) ਕਰੇ
One may adopt the religious garb of mendicant
ਉਦਾਸਨਾਮਕਰਮਣੰ॥੧੫॥੯੩॥
ਅਤੇ ਉਦਾਸ ਨਾਮ ਵਾਲੇ ਕਰਮ ਕਰਦਾ ਫਿਰੇ ॥੧੫॥੯੩॥
He may perform many rituals of a hermit. 15.93.
ਅਨੇਕਪਾਠਪਾਠਨੰ॥
ਅਨੇਕ ਤਰ੍ਹਾਂ ਦੇ ਪਾਠ ਪੜ੍ਹਦਾ ਰਹੇ,
One may read the religious texts continuously
ਅਨੰਤਠਾਟਠਾਟਨੰ॥
ਅਨੇਕ ਤਰ੍ਹਾਂ ਦੇ ਠਾਠ ਬਣਾਉਂਦਾ ਰਹੇ,
He may perform many ostentations.
ਨਏਕਨਾਮਕੇਸਮੰ॥
(ਪਰ ਇਨ੍ਹਾਂ ਵਿਚੋਂ ਕੋਈ ਵੀ ਪਰਮਾਤਮਾ ਦੇ) ਇਕ ਨਾਮ ਦੇ ਸਮਾਨ ਨਹੀਂ ਹੈ?
None of them equals the Name of One Lord
ਸਮਸਤਸ੍ਰਿਸਟਕੇਭ੍ਰਮੰ॥੧੬॥੯੪॥
(ਇਹ) ਸਾਰੇ ਅਸਲ ਵਿਚ ਸ੍ਰਿਸ਼ਟੀ (ਵਿਚ ਪਸਰੇ) ਭਰਮ ਹੀ ਹਨ ॥੧੬॥੯੪॥
They are all an illusion like the world.16.94.
ਜਗਾਦਿਆਦਿਧਰਮਣੰ॥
(ਭਾਵੇਂ ਕੋਈ) ਯੱਗ ਆਦਿ ਧਰਮਾਂ ਦਾ ਪਾਲਨ ਕਰੇ,
One may perform the religious acts of the ancient ages
ਬੈਰਾਗਆਦਿਕਰਮਣੰ॥
ਬੈਰਾਗ ਆਦਿ ਕਰਮ ਕਰੇ,
He may perform the ascetic and monastic works.
ਦਯਾਦਿਆਦਿਕਾਮਣੰ॥
ਦਇਆ ਆਦਿ ਕਾਮਨਾਵਾਂ ਕਰੇ,
He may perform the works of mercy etc., and magic
ਅਨਾਦਸੰਜਮੰਬ੍ਰਿਦੰ॥੧੭॥੯੫॥
ਅਨਾਦਿ ਕਾਲ ਤੋਂ ਚਲੇ ਆ ਰਹੇ ਵੱਡੇ ਸੰਯਮ ਧਾਰਨ ਕਰੇ ॥੧੭॥੯੫॥
They are all wworks of great restraint, prevalent from times immemorial.17.95.
ਅਨੇਕਦੇਸਭਰਮਣੰ॥
(ਭਾਵੇਂ ਕੋਈ) ਅਨੇਕ ਦੇਸ਼ਾਂ ਵਿਚ ਘੁੰਮਦਾ ਫਿਰੇ,
One may wander in many countries
ਕਰੋਰਦਾਨਸੰਜਮੰ॥
ਕਰੋੜਾਂ ਦਾਨ ਦੇਣ ਦਾ ਸੰਯਮ ਕਰੇ,
He may adopt the discipline of giving million of charities.
ਅਨੇਕਗੀਤਗਿਆਨਨੰ॥
ਅਨੇਕ ਤਰ੍ਹਾਂ ਗਿਆਨ-ਗੀਤਾ ਦਾ ਗਾਇਨ ਕਰੇ,
Many songs of knowledge are sung
ਅਨੰਤਗਿਆਨਧਿਆਨਨੰ॥੧੮॥੯੬॥
ਅਨੇਕ ਤਰ੍ਹਾਂ ਦੇ ਧਿਆਨਾਂ ਨੂੰ ਜਾਣਦਾ ਹੋਵੇ ॥੧੮॥੯੬॥
He may be proficient in innumerable types of knowledge and contemplation.18.96.
ਅਨੰਤਗਿਆਨਸੁਤਮੰ॥
(ਭਾਵੇਂ ਕੋਈ) ਅਨੇਕ ਤਰ੍ਹਾਂ ਦੇ ਸ੍ਰੇਸ਼ਠ ਗਿਆਨ ਜਾਣਦਾ ਫਿਰੇ,
Those who are superb by achieving millions of types of knowledge
ਅਨੇਕਕ੍ਰਿਤਸੁਬ੍ਰਿਤੰ॥
ਅਨੇਕ ਸ਼ੁਭ ਕਰਮਾਂ ਵਿਚ ਬਿਰਤੀ ਲਗਾਂਦਾ ਰਹੇ
They are also observing many good actions.
ਬਿਆਸਨਾਰਦਆਦਕੰ॥
(ਪਰ) ਬਿਆਸ ਨਾਰਦ ਆਦਿ ਵੀ
Like Vyas, Narad etc.,
ਸੁਬ੍ਰਹਮੁਮਰਮਨਹਿਲਹੰ॥੧੯॥੯੭॥
ਉਸ ਬ੍ਰਹਮ ਦਾ ਭੇਦ ਨਹੀਂ ਪਾ ਸਕਦੇ ॥੧੯॥੯੭॥
they even have not been able to know the secret of a Brahman.19.97.
ਕਰੋਰਜੰਤ੍ਰਮੰਤ੍ਰਣੰ॥
(ਭਾਵੇਂ ਕੋਈ) ਕਰੋੜਾਂ ਜੰਤਰ-ਮੰਤਰ ਕਰੇ,
Though millions of yantras and mantras may be practiced
ਅਨੰਤਤੰਤ੍ਰਣੰਬਣੰ॥
ਅਨੰਤ ਤੰਤਰ ਬਣਾਉਂਦਾ ਫਿਰੇ,
And innumerable Tantras may be made.
ਬਸੇਖਬ੍ਯਾਸਨਾਸਨੰ॥
ਵਿਸ਼ੇਸ਼ ਰੂਪ ਵਿਚ ਬਿਆਸ ਰਿਸ਼ੀ ਦੀ ਗੱਦੀ ਉਤੇ ਬੈਠਣ (ਦਾ ਉਦਮ ਕਰੇ)
One may even sit on the seat of Vyas
ਅਨੰਤਨ੍ਯਾਸਪ੍ਰਾਸਨੰ॥੨੦॥੯੮॥
ਅਨੇਕ ਤਰ੍ਹਾਂ ਦੇ ਭੋਜਨਾਂ ਦਾ ਤਿਆਗ ਕਰੇ ॥੨੦॥੯੮॥
And forsake many types of food.20.98.
ਜਪੰਤਦੇਵਦੈਤਨੰ॥
(ਹੇ ਪ੍ਰਭੂ! ਤੈਨੂੰ) ਦੈਂਤ ਅਤੇ ਦੇਵਤੇ ਜਪਦੇ ਹਨ,
All the gods and demons remember Him
ਥਪੰਤਜਛਗੰਧ੍ਰਬੰ॥
ਜੱਛ (ਯਕਸ਼) ਅਤੇ ਗੰਧਰਬ ਪੂਜਦੇ ਹਨ,
All the Yakshas and Gandharvas worship Him.
ਬਦੰਤਬਿਦਣੋਧਰੰ॥
ਵਿਦਿਆਧਰ ਯਸ਼ ਗਾਉਂਦੇ ਹਨ,
The Visyadhars sing His Prises
ਗਣੰਤਸੇਸਉਰਗਣੰ॥੨੧॥੯੯॥
ਸ਼ੇਸ਼ ਨਾਗ ('ਉਰਗਣ') ਨਾਮ ਜਪਦੇ ਹਨ ('ਗਣੰਤ') ॥੨੧॥੯੯॥
The reamaing categories including Nagas remember His Name.21.99.
ਜਪੰਤਪਾਰਵਾਰਯੰ॥
(ਤੈਨੂੰ) ਉਰਾਰ ਅਤੇ ਪਾਰ (ਦੇ ਲੋਕ) ਜਪਦੇ ਹਨ,
He is remembered by all in this and other worlds
ਸਮੁੰਦ੍ਰਸਪਤਧਾਰਯੰ॥
(ਤੁਸੀਂ) ਸੱਤ ਸਮੁੰਦਰ ਟਿਕਾਏ ਹੋਏ ਹਨ,
He hath put the seven oceans at their places.
ਜਣੰਤਚਾਰਚਕ੍ਰਣੰ॥
ਚੌਹਾਂ ਚੱਕਾਂ ਵਿਚ (ਤੁਸੀਂ) ਜਾਣੇ ਜਾਂਦੇ ਹੋ,
He is known in all the four directions
ਧ੍ਰਮੰਤਚਕ੍ਰਬਕ੍ਰਣੰ॥੨੨॥੧੦੦॥
(ਤੁਸੀਂ) ਟੇਢੇ ਚੱਕਰ ਨੂੰ ਧਾਰਨ ਕੀਤਾ ਹੋਇਆ ਹੈ ॥੨੨॥੧੦੦॥
The wheel of His Discipline keeps moving.22.100.
ਜਪੰਤਪੰਨਗੰਨਕੰ॥
(ਤੈਨੂੰ) ਸੱਪ ('ਪੰਨਗੰ') ਅਤੇ ਤੇਂਦੂਏ ('ਨਕੰ') ਜਪਦੇ ਹਨ,
He is remembered by serpents and octopus
ਬਰੰਨਰੰਬਨਸਪਤੰ॥
ਬਨਸਪਤੀ ਅਤੇ ਸ੍ਰਸ਼ਠ ਮਨੁੱਖ (ਤੇਰਾ ਵਰਣਨ) ਕਰਦੇ ਹਨ,
The vegetation narrates His Praises.
ਅਕਾਸਉਰਬੀਅੰਜਲੰ॥
ਆਕਾਸ਼, ਪ੍ਰਿਥਵੀ ('ਉਰਬੀਅੰ') ਪਾਤਾਲ (ਜਲੰ-ਜਲ ਦਾ ਹੇਠਲਾ ਲੋਕ)
The beings of sky, earth and water remember Him
ਜਪੰਤਜੀਵਜਲਥਲੰ॥੨੩॥੧੦੧॥
ਅਤੇ ਜਲਾਂ-ਥਲਾਂ ਦੇ ਜੀਵ ਜਪਦੇ ਹਨ ॥੨੩॥੧੦੧॥
The beings in water and on land repeat His Name.23.101.
ਸੋਕੋਟਚਕ੍ਰਬਕਤ੍ਰਣੰ॥
ਕਰੋੜਾਂ ਚੌਹਾਂ ਮੂੰਹਾਂ ਵਾਲੇ ਬ੍ਰਹਮੇ (ਚਕ੍ਰ ਬਕਤ੍ਰਣੰ)
Millions of four-headed Brahmas
ਬਦੰਤਬੇਦਚਤ੍ਰਕੰ॥
ਅਤੇ ਚਾਰ ਵੇਦ (ਤੇਰਾ) ਯਸ਼ ਕਥਦੇ ਹਨ,
Recite the four Vedas.
ਅਸੰਭਅਸੰਭਮਾਨੀਐ॥
ਸ਼ਿਵ (ਤੇਰੇ) ਵਿਚਿਤ੍ਰ ਰੂਪ ਨੂੰ ਮੰਨਦੇ ਹਨ
Millions of Shiva worship that Wonderful Entity
ਕਰੋਰਬਿਸਨਠਾਨੀਐ॥੨੪॥੧੦੨॥
ਅਤੇ ਕਰੋੜਾਂ ਵਿਸ਼ਣੂ ਵੀ (ਤੇਰਾ) ਧਿਆਨ ਕਰਦੇ ਹਨ ॥੨੪॥੧੦੨॥
Millions of Vishnus adore Him.24.102.
ਅਨੰਤਸੁਰਸੁਤੀਸਤੀ॥
ਅਨੰਤ ਸਰਸਵਤੀ, ਸਤੀ ਅਤੇ ਲਕਸ਼ਮੀ ਆਦਿ ਦੇਵੀਆਂ
Innumerable Sarswatis goddess and Satis (Parvati-goddess)
ਬਦੰਤਕ੍ਰਿਤਈਸੁਰੀ॥
ਤੇਰੇ ਯਸ਼ ਦਾ ਗਾਇਨ ਕਰਦੀਆਂ ਹਨ,
And Lakshmis goddess and Satis (Parvati-goddess) and Lakshmis goddess sing His Praises.
ਅਨੰਤਅਨੰਤਭਾਖੀਐ॥
ਅਨੰਤ ਸ਼ੇਸ਼ਨਾਗ (ਅਨੰਤ) ਸਿਮਰਨ ਕਰਦੇ ਹਨ,
Innumerable Sheshanaga eulogize Him
ਅਨੰਤਅੰਤਲਾਖੀਐ॥੨੫॥੧੦੩॥
ਅੰਤ ਵਿਚ (ਸਭ ਦੁਅਰਾ ਤੂੰ) ਅਨੰਤ ਰੂਪ ਵਾਲਾ ਜਾਣਿਆ ਜਾਂਦਾ ਹੈ ॥੨੫॥੧੦੩॥
That Lord is comprehended as infinite ultimeately.25.103.
ਬ੍ਰਿਧਨਰਾਜਛੰਦ॥
ਬ੍ਰਿਧ ਨਰਾਜ ਛੰਦ:
BRIDH NARAAJ STANZA