ਹਰਿਤੁਮਵਡਵਡੇਵਡੇਵਡਊਚੇਸੋਕਰਹਿਜਿਤੁਧੁਭਾਵੀਸ॥
ਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ।
O Lord, You are the Greatest of the Great, the Greatest of the Great, the most Lofty and High. You do whatever You please.
ਜਨਨਾਨਕਅੰਮ੍ਰਿਤੁਪੀਆਗੁਰਮਤੀਧਨੁਧੰਨੁਧਨੁਧੰਨੁਧੰਨੁਗੁਰੂਸਾਬੀਸ॥੨॥੨॥੮॥
ਹੇ ਦਾਸ ਨਾਨਕ! ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮੱਤ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ ॥੨॥੨॥੮॥
Servant Nanak drinks in the Ambrosial Nectar through the Guru's Teachings. Blessed, blessed, blessed, blessed, blessed and praised is the Guru. ||2||2||8||
ਕਾਨੜਾਮਹਲਾ੪॥
Kaanraa, Fourth Mahalaa:
ਭਜੁਰਾਮੋਮਨਿਰਾਮ॥
ਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,
O mind, meditate and vibrate on the Lord, Raam, Raam.
ਜਿਸੁਰੂਪਨਰੇਖਵਡਾਮ॥
ਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।
He has no form or feature - He is Great!
ਸਤਿਸੰਗਤਿਮਿਲੁਭਜੁਰਾਮ॥
ਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,
Joining the Sat Sangat, the True Congregation, vibrate and meditate on the Lord.
ਬਡਹੋਹੋਭਾਗਮਥਾਮ॥੧॥ਰਹਾਉ॥
ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥
This is the high destiny written on your forehead. ||1||Pause||
ਜਿਤੁਗ੍ਰਿਹਿਮੰਦਰਿਹਰਿਹੋਤੁਜਾਸੁਤਿਤੁਘਰਿਆਨਦੋਆਨੰਦੁਭਜੁਰਾਮਰਾਮਰਾਮ॥
ਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।
That household, that mansion, in which the Lord's Praises are sung - that home is filled with ecstasy and joy; so vibrate and meditate on the Lord, Raam, Raam, Raam.
ਰਾਮਨਾਮਗੁਨਗਾਵਹੁਹਰਿਪ੍ਰੀਤਮਉਪਦੇਸਿਗੁਰੂਗੁਰਸਤਿਗੁਰਾਸੁਖੁਹੋਤੁਹਰਿਹਰੇਹਰਿਹਰੇਹਰੇਭਜੁਰਾਮਰਾਮਰਾਮ॥੧॥
ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥
Sing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So vibrate and meditate on the Lord, Har, Haray, the Lord, Raam |1|
ਸਭਸਿਸਟਿਧਾਰਹਰਿਤੁਮਕਿਰਪਾਲਕਰਤਾਸਭੁਤੂਤੂਤੂਰਾਮਰਾਮਰਾਮ॥
ਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।
You are the Support of the whole universe, Lord; O Merciful Lord, You, You, You are the Creator of all, Raam, Raam, Raam.
ਜਨਨਾਨਕੋਸਰਣਾਗਤੀਦੇਹੁਗੁਰਮਤੀਭਜੁਰਾਮਰਾਮਰਾਮ॥੨॥੩॥੯॥
ਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥
Servant Nanak seeks Your Sanctuary; please bless him with the Guru's Teachings, that he may vibrate and meditate on the Lord, Raam, Raam, Raam. ||2||3||9||
ਕਾਨੜਾਮਹਲਾ੪॥
Kaanraa, Fourth Mahalaa:
ਸਤਿਗੁਰਚਾਟਉਪਗਚਾਟ॥
ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,
I eagerly kiss the Feet of the True Guru.
ਜਿਤੁਮਿਲਿਹਰਿਪਾਧਰਬਾਟ॥
ਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।
Meeting Him, the Path to the Lord becomes smooth and easy.
ਭਜੁਹਰਿਰਸੁਰਸਹਰਿਗਾਟ॥
(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।
I lovingly vibrate and meditate on the Lord, and gulp down His Sublime Essence.
ਹਰਿਹੋਹੋਲਿਖੇਲਿਲਾਟ॥੧॥ਰਹਾਉ॥
ਹੇ ਭਾਈ! ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥
The Lord has written this destiny on my forehead. ||1||Pause||
ਖਟਕਰਮਕਿਰਿਆਕਰਿਬਹੁਬਹੁਬਿਸਥਾਰਸਿਧਸਾਧਿਕਜੋਗੀਆਕਰਿਜਟਜਟਾਜਟਜਾਟ॥
(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,
Some perform the six rituals and rites; the Siddhas, seekers and Yogis put on all sorts of pompous shows, with their hair all tangled and matted.
ਕਰਿਭੇਖਨਪਾਈਐਹਰਿਬ੍ਰਹਮਜੋਗੁਹਰਿਪਾਈਐਸਤਸੰਗਤੀਉਪਦੇਸਿਗੁਰੂਗੁਰਸੰਤਜਨਾਖੋਲਿਖੋਲਿਕਪਾਟ॥੧॥
ਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥
Yoga - Union with the Lord God - is not obtained by wearing religious robes; the Lord is found in the Sat Sangat, the True Congregation, and the Guru's Teachings. The humble Saints throw the doors wide open. ||1||
ਤੂਅਪਰੰਪਰੁਸੁਆਮੀਅਤਿਅਗਾਹੁਤੂਭਰਪੁਰਿਰਹਿਆਜਲਥਲੇਹਰਿਇਕੁਇਕੋਇਕਏਕੈਹਰਿਥਾਟ॥
ਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।
O my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
ਤੂਜਾਣਹਿਸਭਬਿਧਿਬੂਝਹਿਆਪੇਜਨਨਾਨਕਕੇਪ੍ਰਭਘਟਿਘਟੇਘਟਿਘਟੇਘਟਿਹਰਿਘਾਟ॥੨॥੪॥੧੦॥
(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥
You alone know all Your ways and means. You alone understand Yourself. Servant Nanak's Lord God is in each heart, in every heart, in the home of each and every heart. ||2||4||10||
ਕਾਨੜਾਮਹਲਾ੪॥
Kaanraa, Fourth Mahalaa:
ਜਪਿਮਨਗੋਬਿਦਮਾਧੋ॥
ਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,
O mind, chant and meditate on the Lord, the Lord of the Universe.
ਹਰਿਹਰਿਅਗਮਅਗਾਧੋ॥
ਜੋ ਅਪਹੁੰਚ ਹੈ ਤੇ ਅਥਾਹ ਹੈ।
The Lord, Har, Har, is inaccessible and unfathomable.
ਮਤਿਗੁਰਮਤਿਹਰਿਪ੍ਰਭੁਲਾਧੋ॥
ਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,
Through the Guru's Teachings, my intellect attains the Lord God.
ਧੁਰਿਹੋਹੋਲਿਖੇਲਿਲਾਧੋ॥੧॥ਰਹਾਉ॥
ਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥
This is the pre-ordained destiny written on my forehead. ||1||Pause||
ਬਿਖੁਮਾਇਆਸੰਚਿਬਹੁਚਿਤੈਬਿਕਾਰਸੁਖੁਪਾਈਐਹਰਿਭਜੁਸੰਤਸੰਤਸੰਗਤੀਮਿਲਿਸਤਿਗੁਰੂਗੁਰੁਸਾਧੋ॥
ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।
Collecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
ਜਿਉਛੁਹਿਪਾਰਸਮਨੂਰਭਏਕੰਚਨਤਿਉਪਤਿਤਜਨਮਿਲਿਸੰਗਤੀਸੁਧਹੋਵਤਗੁਰਮਤੀਸੁਧਹਾਧੋ॥੧॥
ਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥
Just as when the iron slag is transmuted into gold by touching the Philosopher's Stone - when the sinner joins the Sangat, he becomes pure, through the Guru's Teachings. ||1||
ਜਿਉਕਾਸਟਸੰਗਿਲੋਹਾਬਹੁਤਰਤਾਤਿਉਪਾਪੀਸੰਗਿਤਰੇਸਾਧਸਾਧਸੰਗਤੀਗੁਰਸਤਿਗੁਰੂਗੁਰਸਾਧੋ॥
ਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
Just like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
ਚਾਰਿਬਰਨਚਾਰਿਆਸ੍ਰਮਹੈਕੋਈਮਿਲੈਗੁਰੂਗੁਰਨਾਨਕਸੋਆਪਿਤਰੈਕੁਲਸਗਲਤਰਾਧੋ॥੨॥੫॥੧੧॥
ਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥
There are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
ਕਾਨੜਾਮਹਲਾ੪॥
Kaanraa, Fourth Mahalaa:
ਹਰਿਜਸੁਗਾਵਹੁਭਗਵਾਨ॥
ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।
Sing the Praises of the Lord God.
ਜਸੁਗਾਵਤਪਾਪਲਹਾਨ॥
(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।
Singing His Praises, sins are washed away.
ਮਤਿਗੁਰਮਤਿਸੁਨਿਜਸੁਕਾਨ॥
ਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,
Through the Word of the Guru's Teachings, listen to His Praises with your ears.
ਹਰਿਹੋਹੋਕਿਰਪਾਨ॥੧॥ਰਹਾਉ॥
ਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥
The Lord shall be Merciful to you. ||1||Pause||