GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1270
Display Settings
ਮਲਾਰਮਃ
Malaar, Fifth Mahalaa:
ਪ੍ਰਭਕੋਭਗਤਿਬਛਲੁਬਿਰਦਾਇਓ
(ਪਰਮਾਤਮਾ) ਭਗਤੀ ਨਾਲ ਪਿਆਰ ਕਰਨ ਵਾਲਾ (ਹੈ-ਇਹ) ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।
It is God's Nature to love His devotees.
ਨਿੰਦਕਮਾਰਿਚਰਨਤਲਦੀਨੇਅਪੁਨੋਜਸੁਵਰਤਾਇਓ॥੧॥ਰਹਾਉ
(ਭਗਤੀ ਕਰਨ ਵਾਲਿਆਂ ਦੀ) ਨਿੰਦਾ ਕਰਨ ਵਾਲਿਆਂ ਨੂੰ ਆਤਮਕ ਤੌਰ ਤੇ ਨੀਵਾਂ ਰੱਖ ਕੇ (ਉਹਨਾਂ ਦੇ) ਪੈਰਾਂ ਹੇਠ ਰੱਖਦਾ ਹੈ (ਇਸ ਤਰ੍ਹਾਂ ਪਰਮਾਤਮਾ ਜਗਤ ਵਿਚ) ਆਪਣੀ ਸੋਭਾ ਖਿਲਾਰਦਾ ਹੈ ॥੧॥ ਰਹਾਉ ॥
He destroys the slanderers, crushing them beneath His Feet. His Glory is manifest everywhere. ||1||Pause||
ਜੈਜੈਕਾਰੁਕੀਨੋਸਭਜਗਮਹਿਦਇਆਜੀਅਨਮਹਿਪਾਇਓ
ਸਾਰੇ ਜਗਤ ਵਿਚ (ਪਰਮਾਤਮਾ ਆਪਣੇ ਦਾਸਾਂ ਦੀ) ਸੋਭਾ ਬਣਾਂਦਾ ਹੈ, (ਸਭ) ਜੀਵਾਂ ਦੇ ਦਿਲ ਵਿਚ (ਆਪਣੇ ਸੇਵਕਾਂ ਵਾਸਤੇ) ਆਦਰ-ਸਤਕਾਰ ਪੈਦਾ ਕਰਦਾ ਹੈ।
His Victory is celebrated all throughout the world. He blesses all creatures with compassion.
ਕੰਠਿਲਾਇਅਪੁਨੋਦਾਸੁਰਾਖਿਓਤਾਤੀਵਾਉਲਾਇਓ॥੧॥
ਪ੍ਰਭੂ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਉਸ ਨੂੰ ਤੱਤੀ ਵਾ ਨਹੀਂ ਲੱਗਣ ਦੇਂਦਾ (ਰਤਾ ਭੀ ਔਖਿਆਈ ਨਹੀਂ ਹੋਣ ਦੇਂਦਾ) ॥੧॥
Hugging him close in His Embrace, the Lord saves and protects His slave. The hot winds cannot even touch him. ||1||
ਅੰਗੀਕਾਰੁਕੀਓਮੇਰੇਸੁਆਮੀਭ੍ਰਮੁਭਉਮੇਟਿਸੁਖਾਇਓ
ਮੇਰੇ ਮਾਲਕ ਪ੍ਰਭੂ ਨੇ (ਆਪਣੇ ਸੇਵਕ ਦੀ ਸਦਾ) ਸਹਾਇਤਾ ਕੀਤੀ ਹੈ (ਸੇਵਕ ਦੇ ਅੰਦਰੋਂ) ਭਟਕਣਾ ਤੇ ਡਰ ਮਿਟਾ ਕੇ (ਉਸ ਨੂੰ) ਆਤਮਕ ਆਨੰਦ ਬਖ਼ਸ਼ਦਾ ਹੈ।
My Lord and Master has made me His Own; dispelling my doubts and fears, He has made me happy.
ਮਹਾਅਨੰਦਕਰਹੁਦਾਸਹਰਿਕੇਨਾਨਕਬਿਸ੍ਵਾਸੁਮਨਿਆਇਓ॥੨॥੧੪॥੧੮॥
ਹੇ ਨਾਨਕ! ਹੇ ਪ੍ਰਭੂ ਦੇ ਸੇਵਕ! ਤੇਰੇ ਮਨ ਵਿਚ (ਪ੍ਰਭੂ ਵਾਸਤੇ) ਸਰਧਾ ਬਣ ਚੁਕੀ ਹੈ, ਤੂੰ ਬੇਸ਼ੱਕ ਆਤਮਕ ਆਨੰਦ ਮਾਣਦਾ ਰਹੁ (ਭਾਵ, ਜਿਸ ਦੇ ਅੰਦਰ ਪਰਮਾਤਮਾ ਵਾਸਤੇ ਸਰਧਾ-ਪਿਆਰ ਹੈ, ਉਹ ਜ਼ਰੂਰ ਆਨੰਦ ਮਾਣਦਾ ਹੈ) ॥੨॥੧੪॥੧੮॥
The Lord's slaves enjoy ultimate ecstasy; O Nanak, faith has welled up in my mind. ||2||14||18||
ਰਾਗੁਮਲਾਰਮਹਲਾਚਉਪਦੇਘਰੁ
ਰਾਗ ਮਲਾਰ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Malaar, Fifth Mahalaa, Chau-Padas, Second House:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਗੁਰਮੁਖਿਦੀਸੈਬ੍ਰਹਮਪਸਾਰੁ
ਗੁਰੂ ਦੀ ਸਰਨ ਪਿਆਂ (ਇਹ ਸਾਰਾ ਜਗਤ) ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ,
The Gurmukh sees God pervading everywhere.
ਗੁਰਮੁਖਿਤ੍ਰੈਗੁਣੀਆਂਬਿਸਥਾਰੁ
ਗੁਰੂ ਦੀ ਸਰਨ ਪਿਆਂ (ਇਹ ਭੀ ਦਿੱਸ ਪੈਂਦਾ ਹੈ ਕਿ ਇਹ) ਮਾਇਆ ਦੇ ਤਿੰਨਾਂ ਗੁਣਾਂ ਦਾ ਖਿਲਾਰਾ ਹੈ।
The Gurmukh knows that the universe is the extension of the three gunas, the three dispositions.
ਗੁਰਮੁਖਿਨਾਦਬੇਦਬੀਚਾਰੁ
ਗੁਰੂ ਦੀ ਸਰਨ ਪੈਣਾ ਹੀ (ਜੋਗੀਆਂ ਦੇ) ਨਾਦ ਦਾ (ਅਤੇ ਪੰਡਿਤਾਂ ਦੇ) ਵੇਦ ਦਾ ਵਿਚਾਰ ਹੈ।
The Gurmukh reflects on the Sound-current of the Naad, and the wisdom of the Vedas.
ਬਿਨੁਗੁਰਪੂਰੇਘੋਰਅੰਧਾਰੁ॥੧॥
ਪੂਰੇ ਗੁਰੂ ਦੀ ਸਰਨ ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ ॥੧॥
Without the Perfect Guru, there is only pitch-black darkness. ||1||
ਮੇਰੇਮਨਗੁਰੁਗੁਰੁਕਰਤਸਦਾਸੁਖੁਪਾਈਐ
ਹੇ ਮੇਰੇ ਮਨ! ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਮਾਣ ਸਕੀਦਾ ਹੈ।
O my mind, calling on the Guru, eternal peace is found.
ਗੁਰਉਪਦੇਸਿਹਰਿਹਿਰਦੈਵਸਿਓਸਾਸਿਗਿਰਾਸਿਅਪਣਾਖਸਮੁਧਿਆਈਐ॥੧॥ਰਹਾਉ
ਗੁਰੂ ਦੇ ਉਪਦੇਸ ਨਾਲ ਪਰਮਾਤਮਾ ਹਿਰਦੇ ਵਿਚ ਆ ਵੱਸਦਾ ਹੈ। ਹੇ ਮਨ! (ਗੁਰੂ ਦੀ ਸਰਨ ਪੈ ਕੇ) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਆਪਣੇ ਮਾਲਕ-ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
Following the Guru's Teachings, the Lord comes to dwell within the heart; I meditate on my Lord and Master with every breath and morsel of food. ||1||Pause||
ਗੁਰਕੇਚਰਣਵਿਟਹੁਬਲਿਜਾਉ
ਮੈਂ ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾਂਦਾ ਹਾਂ,
I am a sacrifice to the Guru's Feet.
ਗੁਰਕੇਗੁਣਅਨਦਿਨੁਨਿਤਗਾਉ
ਮੈਂ ਹਰ ਵੇਲੇ ਸਦਾ ਗੁਰੂ ਦੇ ਗੁਣ ਗਾਂਦਾ ਹਾਂ,
Night and day, I continually sing the Glorious Praises of the Guru.
ਗੁਰਕੀਧੂੜਿਕਰਉਇਸਨਾਨੁ
ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ।
I take my cleansing bath in the dust of the Guru's Feet.
ਸਾਚੀਦਰਗਹਪਾਈਐਮਾਨੁ॥੨॥
(ਗੁਰੂ ਦੀ ਮਿਹਰ ਨਾਲ ਹੀ) ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਆਦਰ ਹਾਸਲ ਕਰੀਦਾ ਹੈ ॥੨॥
I am honored in the True Court of the Lord. ||2||
ਗੁਰੁਬੋਹਿਥੁਭਵਜਲਤਾਰਣਹਾਰੁ
ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲਾ ਜਹਾਜ਼ ਹੈ।
The Guru is the boat, to carry me across the terrifying world-ocean.
ਗੁਰਿਭੇਟਿਐਹੋਇਜੋਨਿਅਉਤਾਰੁ
ਜੇ ਗੁਰੂ ਮਿਲ ਪਏ ਤਾਂ ਫਿਰ ਜੂਨਾਂ ਵਿਚ ਜਨਮ ਨਹੀਂ ਹੁੰਦਾ।
Meeting with the Guru, I shall not be reincarnated ever again.
ਗੁਰਕੀਸੇਵਾਸੋਜਨੁਪਾਏ
ਪਰ ਉਹ ਮਨੁੱਖ (ਹੀ) ਗੁਰੂ ਦੀ ਸੇਵਾ (ਦਾ ਅਵਸਰ) ਪ੍ਰਾਪਤ ਕਰਦਾ ਹੈ,
That humble being serves the Guru,
ਜਾਕਉਕਰਮਿਲਿਖਿਆਧੁਰਿਆਏ॥੩॥
ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਪ੍ਰਭੂ ਦੀ) ਮਿਹਰ ਨਾਲ (ਇਹ ਲੇਖ) ਲਿਖਿਆ ਹੁੰਦਾ ਹੈ ॥੩॥
who has such karma inscribed on his forehead by the Primal Lord. ||3||
ਗੁਰੁਮੇਰੀਜੀਵਨਿਗੁਰੁਆਧਾਰੁ
ਗੁਰੂ (ਹੀ) ਮੇਰੀ ਜ਼ਿੰਦਗੀ ਹੈ, ਗੁਰੂ ਮੇਰਾ ਆਸਰਾ ਹੈ,
The Guru is my life; the Guru is my support.
ਗੁਰੁਮੇਰੀਵਰਤਣਿਗੁਰੁਪਰਵਾਰੁ
ਗੁਰੂ ਹੀ ਮੇਰਾ ਹਰ ਵੇਲੇ ਦਾ ਸਹਾਰਾ ਹੈ, ਗੁਰੂ ਹੀ (ਮੇਰੇ ਮਨ ਨੂੰ ਢਾਰਸ ਦੇਣ ਵਾਲਾ) ਮੇਰਾ ਪਰਵਾਰ ਹੈ,
The Guru is my way of life; the Guru is my family.
ਗੁਰੁਮੇਰਾਖਸਮੁਸਤਿਗੁਰਸਰਣਾਈ
ਗੁਰੂ ਮੇਰਾ ਮਾਲਕ ਹੈ, ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।
The Guru is my Lord and Master; I seek the Sanctuary of the True Guru.
ਨਾਨਕਗੁਰੁਪਾਰਬ੍ਰਹਮੁਜਾਕੀਕੀਮਪਾਈ॥੪॥੧॥੧੯॥
ਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ, ਜਿਸ ਦਾ ਮੁੱਲ ਨਹੀਂ ਪੈ ਸਕਦਾ ॥੪॥੧॥੧੯॥
O Nanak, the Guru is the Supreme Lord God; His value cannot be estimated. ||4||1||19||
ਮਲਾਰਮਹਲਾ
Malaar, Fifth Mahalaa:
ਗੁਰਕੇਚਰਨਹਿਰਦੈਵਸਾਏ
(ਪ੍ਰਭੂ ਦਾ ਸੇਵਕ) ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ.
I enshrine the Lord's Feet within my heart;
ਕਰਿਕਿਰਪਾਪ੍ਰਭਿਆਪਿਮਿਲਾਏ
(ਇਹ ਭੀ ਪ੍ਰਭੂ ਦੀ ਆਪਣੀ ਹੀ ਮਿਹਰ ਹੁੰਦੀ ਹੈ) ਪ੍ਰਭੂ ਨੇ ਆਪ (ਹੀ) ਮਿਹਰ ਕਰ ਕੇ (ਉਸ ਨੂੰ ਗੁਰੂ ਚਰਨਾਂ ਵਿਚ) ਜੋੜਿਆ ਹੁੰਦਾ ਹੈ।
in His Mercy, God has united me with Himself.
ਅਪਨੇਸੇਵਕਕਉਲਏਪ੍ਰਭੁਲਾਇ
ਪ੍ਰਭੂ ਆਪਣੇ ਸੇਵਕ ਨੂੰ (ਚਰਨਾਂ ਵਿਚ) ਜੋੜੀ ਰੱਖਦਾ ਹੈ,
God enjoins His servant to his tasks.
ਤਾਕੀਕੀਮਤਿਕਹੀਜਾਇ॥੧॥
ਉਸ (ਮਾਲਕ ਦਾ) ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ॥੧॥
His worth cannot be expressed. ||1||
ਕਰਿਕਿਰਪਾਪੂਰਨਸੁਖਦਾਤੇ
ਹੇ ਸਰਬ-ਵਿਆਪਕ! ਹੇ ਸੁਖ ਦੇਣ ਵਾਲੇ ਪ੍ਰਭੂ! ਮਿਹਰ ਕਰ (ਮੇਰੇ ਚਿੱਤ ਵਿਚ ਆ ਵੱਸ),
Please be merciful to me, O Perfect Giver of peace.
ਤੁਮੑਰੀਕ੍ਰਿਪਾਤੇਤੂੰਚਿਤਿਆਵਹਿਆਠਪਹਰਤੇਰੈਰੰਗਿਰਾਤੇ॥੧॥ਰਹਾਉ
ਤੂੰ ਆਪਣੀ ਮਿਹਰ ਨਾਲ ਹੀ (ਜੀਵਾਂ ਦੇ) ਚਿੱਤ ਵਿਚ ਆਉਂਦਾ ਹੈਂ, (ਜਿਨ੍ਹਾਂ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ, ਉਹ) ਅੱਠੇ ਪਹਰ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੧॥ ਰਹਾਉ ॥
By Your Grace, You come to mind; I am imbued with Your Love, twenty-four hours a day. ||1||Pause||
ਗਾਵਣੁਸੁਨਣੁਸਭੁਤੇਰਾਭਾਣਾ
ਹੇ ਪ੍ਰਭੂ! ਜਦੋਂ ਤੇਰੀ ਰਜ਼ਾ ਹੁੰਦੀ ਹੈ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਗਾਈ ਜਾ ਸਕਦੀ ਹੈ ਤੇਰਾ ਨਾਮ ਸੁਣਿਆ ਜਾ ਸਕਦਾ ਹੈ।
Singing and listening, it is all by Your Will.
ਹੁਕਮੁਬੂਝੈਸੋਸਾਚਿਸਮਾਣਾ
(ਜਿਹੜਾ ਮਨੁੱਖ ਤੇਰੇ) ਹੁਕਮ ਨੂੰ ਸਮਝਦਾ ਹੈ, ਉਹ (ਤੇਰੇ) ਸਦਾ-ਥਿਰ ਨਾਮ ਵਿਚ ਲੀਨ ਰਹਿੰਦਾ ਹੈ।
One who understands the Hukam of Your Command is absorbed in Truth.
ਜਪਿਜਪਿਜੀਵਹਿਤੇਰਾਨਾਂਉ
ਹੇ ਪ੍ਰਭੂ! (ਤੇਰੇ ਸੇਵਕ) ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ,
Chanting and meditating on Your Name, I live.
ਤੁਝਬਿਨੁਦੂਜਾਨਾਹੀਥਾਉ॥੨॥
ਉਹਨਾਂ ਨੂੰ ਤੈਥੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ ॥੨॥
Without You, there is no place at all. ||2||
ਦੁਖਸੁਖਕਰਤੇਹੁਕਮੁਰਜਾਇ
ਇਹ ਕਰਤਾਰ ਦਾ ਹੁਕਮ ਹੈ ਕਰਤਾਰ ਦੀ ਰਜ਼ਾ ਹੈ (ਕਦੇ) ਦੁੱਖ (ਕਦੇ) ਸੁਖ (ਦੇਂਦਾ ਹੈ)।
Pain and pleasure come by Your Command, O Creator Lord.
ਭਾਣੈਬਖਸਭਾਣੈਦੇਇਸਜਾਇ
ਆਪਣੀ ਰਜ਼ਾ ਵਿਚ (ਕਿਸੇ ਉੱਤੇ) ਬਖ਼ਸ਼ਸ਼ (ਕਰਦਾ ਹੈ, ਕਿਸੇ ਨੂੰ) ਸਜ਼ਾ ਦੇਂਦਾ ਹੈ।
By the Pleasure of Your Will You forgive, and by the Pleasure of Your Will You award punishment.
ਦੁਹਾਂਸਿਰਿਆਂਕਾਕਰਤਾਆਪਿ
(ਬਖ਼ਸ਼ਸ਼ ਅਤੇ ਸਜ਼ਾ-ਇਹਨਾਂ) ਦੋਹਾਂ ਪਾਸਿਆਂ ਦਾ ਕਰਤਾਰ ਆਪ ਹੀ ਮਾਲਕ ਹੈ।
You are the Creator of both realms.
ਕੁਰਬਾਣੁਜਾਂਈਤੇਰੇਪਰਤਾਪ॥੩॥
ਹੇ ਪ੍ਰਭੂ! ਤੇਰੇ (ਇਤਨੇ ਵੱਡੇ) ਪਰਤਾਪ ਤੋਂ ਮੈਂ ਸਦਕੇ ਜਾਂਦਾ ਹਾਂ ॥੩॥
I am a sacrifice to Your Glorious Grandeur. ||3||
ਤੇਰੀਕੀਮਤਿਤੂਹੈਜਾਣਹਿ
ਹੇ ਪ੍ਰਭੂ! (ਤੂੰ ਕਿਤਨਾ ਵੱਡਾ ਹੈਂ-ਆਪਣੀ ਇਹ) ਕੀਮਤ ਤੂੰ ਆਪ ਹੀ ਜਾਣਦਾ ਹੈਂ।
You alone know Your value.
ਤੂਆਪੇਬੂਝਹਿਸੁਣਿਆਪਿਵਖਾਣਹਿ
ਤੂੰ ਆਪ ਹੀ (ਆਪਣੀ ਰਜ਼ਾ ਨੂੰ) ਸਮਝਦਾ ਹੈਂ, (ਆਪਣੇ ਹੁਕਮ ਨੂੰ) ਸੁਣ ਕੇ ਤੂੰ ਆਪ ਹੀ (ਉਸ ਦੀ) ਵਿਆਖਿਆ ਕਰਦਾ ਹੈਂ।
You alone understand, You Yourself speak and listen.
ਸੇਈਭਗਤਜੋਤੁਧੁਭਾਣੇ
ਹੇ ਪ੍ਰਭੂ! ਉਹੀ ਮਨੁੱਖ ਤੇਰੇ (ਅਸਲ) ਭਗਤ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ।
They alone are devotees, who are pleasing to Your Will.