ਸ਼੍ਰੀ ਦਸਮ ਗ੍ਰੰਥ

ਅੰਗ 126
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਣਕਾਲੀਗੁੱਸਾਖਾਇਕੈ੪੧॥॥
ਰਣਭੂਮੀ ਵਿਚ ਗੁੱਸਾ ਖਾ ਕੇ (ਕਾਲਕਾ ਨੇ ਅਜਿਹਾ ਕੁਝ ਕੀਤਾ) ॥੪੧॥
In her fury, Kali hath done this in the battlefield.41.
रण काली गुसा खाइ कै ॥४१॥
LINE 02
ਪਉੜੀ
पउड़ी ॥
LINE 03
ਦੁਹਾਕੰਧਾਰਾਮੁਹਜੁੜੇਅਣੀਆਰਾਂਚੋਈਆਂ
(ਸੂਰਮਿਆਂ ਦੀਆਂ) ਦੋਵੇਂ ਕਤਾਰਾਂ ਆਹਮੋ ਸਾਹਮਣੇ ਡਟ ਗਈਆਂ ਸਨ ਅਤੇ ਤਿਖੀਆਂ ਬਰਛੀਆਂ ਵਿਚੋਂ ਲਹੂ ਚੋ ਰਿਹਾ ਸੀ।
Both the armies are facing each other and the blood is dripping from the tips of arrows.
दुहा कंधारा मुह जुड़े अणीआरां चोईआं ॥
LINE 04
ਧੂਹਿਕਿਰਪਾਣਾਂਤਿੱਖੀਆਂਨਾਲਿਲੋਹੂਧੋਈਆਂ
(ਸੂਰਮਿਆਂ ਨੇ) ਤੇਜ਼ ਤਲਵਾਰਾਂ ਖਿਚ ਕੇ ਲਹੂ ਨਾਲ ਧੋਈਆਂ ਸਨ।
Pulling the sharp swords, they have been washed with blood.
धूहि किरपाणां तिक्खीआं नालि लोहू धोईआं ॥
LINE 05
ਹੂਰਾਂਸ੍ਰਣਵਤਬੀਜਨੂੰਘਤਿਘੇਰਖਲੋਈਆਂ
(ਇੰਜ ਪ੍ਰਤੀਤ ਹੁੰਦਾ ਹੈ ਕਿ) ਹੂਰਾਂ ਰਕਤ-ਬੀਜ ਨੂੰ ਘੇਰ ਕੇ ਖਲੋ ਗਈਆਂ ਹਨ,
The heavenly damsels (houris), surrounding Sranwat Beej, are standing;
हूरां स्रणवत बीज नूं घति घेर खलोईआं ॥
LINE 06
ਲਾੜਾਦੇਖਣਲਾੜੀਆਂਚਉਗਿਰਦੇਹੋਈਆਂ੪੨॥॥
(ਜਿਵੇਂ) ਲਾੜੇ ਨੂੰ ਵੇਖਣ ਲਈ ਸੁੰਦਰੀਆਂ ਚੌਹਾਂ ਪਾਸੇ ਹੋ ਗਈਆਂ ਹੋਣ ॥੪੨॥
Like the brides surrounding the bridegroom in order to see him.42.
लाड़ा देखण लाड़ीआं चउगिरदे होईआं ॥४२॥
LINE 07
ਚੋਬੀਂਧਉਸਾਂਪਾਈਆਂਦਲਾਂਮੁਕਾਬਲਾ
ਨਗਾਰਚੀ ਨੇ ਧੌਂਸੇ (ਉਤੇ ਚੋਟ ਮਾਰੀ ਅਤੇ) ਦੋਹਾਂ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
The drummer beat the trumpet and armies attacked each other.
चोबीं धउसां पाईआं दलां मुकाबला ॥
LINE 08
ਦਸਤੀਂਧੂਹਿਨਚਾਈਆਂਤੇਗਾਂਨੰਗੀਆਂ
(ਸੂਰਵੀਰਾਂ ਨੇ) ਹੱਥਾਂ ਵਿਚ ਤਿਖੀਆਂ ਤਲਵਾਰਾਂ ਖਿਚ ਕੇ ਨੰਗੀਆਂ ਨਚਾਈਆਂ
With their hands they pulled the naked sword and caused their dance.
दसतीं धूहि नचाईआं तेगां नंगीआं ॥
LINE 09
ਸੂਰਿਆਂਦੇਤਨਲਾਈਆਂਗੋਸ਼ਤਗਿੱਧੀਆਂ
ਅਤੇ ਮਾਸ (ਨੂੰ ਖਾਣ ਲਈ) ਗਿਝੀਆਂ ਹੋਈਆਂ ਨੂੰ ਸੂਰਮਿਆਂ ਦੇ ਸ਼ਰੀਰਾਂ ਵਿਚ ਲਗਾ ਦਿੱਤਾ।
These devourers of meat were struck on the bodies of the warriors.
सूरिआं दे तन लाईआं गोशत गिद्धीआं ॥
LINE 10
ਬਿੱਧਣਰਾਤੀਂਆਈਆਂਮਰਦਾਂਘੋੜਿਆਂ
ਮਰਦਾਂ ਅਤੇ ਘੋੜਿਆਂ ਨੂੰ ਦੁਖਦਾਇਕ ਰਾਤਾਂ ਆ ਗਈਆਂ।
The nights of agony have come for the men and horses.
बिद्धण रातीं आईआं मरदां घोड़िआं ॥
LINE 11
ਜੋਗਣੀਆਂਮਿਲਿਧਾਈਆਂਲੋਹੂਭੱਖਣਾ
ਜੋਗਣਾਂ ਮਿਲ ਕੇ ਭਜੀਆਂ ਆ ਰਹੀਆਂ ਸਨ ਕਿਉਂਕਿ (ਉਨ੍ਹਾਂ ਨੇ) ਲਹੂ ਪੀਣਾ ਸੀ।
The Yoginis have come together speedily in order to drink the blood.
जोगणीआं मिलि धाईआं लोहू भक्खणा ॥
LINE 12
ਫਉਜਾਂਮਾਰਿਹਟਾਈਆਂਦੇਵਾਂਦਾਨਵਾਂ
ਦੇਵੀ ਨੇ ਦੈਂਤਾਂ ਦੀਆਂ ਫ਼ੌਜਾਂ ਮਾਰ ਕੇ ਹਟਾ ਦਿੱਤੀਆਂ ਸਨ।
The godess hath repulsed the demon-forces with her blows.
फउजां मारि हटाईआं देवां दानवां ॥
LINE 13
ਭਜਦੀਕਥਾਂਸੁਣਾਈਆਂਰਾਜੇਸੁੰਭਥੈ
(ਉਨ੍ਹਾਂ ਨੇ) ਭਜ ਕੇ ਰਾਜੇ ਸ਼ੁੰਭ ਨੂੰ ਸਾਰੀਆਂ ਗੱਲਾਂ ਦਸੀਆਂ ਸਨ
They told the story of their repulsion before the king Sumbh.
भजदी कथां सुणाईआं राजे सुंभ थै ॥
LINE 14
ਭੂਈਂਪਉਣੈਪਾਈਆਂਬੂੰਦਾਰਕਤਦੀਆ
(ਕਿ ਕਾਲਕਾ ਨੇ ਰਕਤ-ਬੀਜ ਦੇ) ਲਹੂ ਦੀਆਂ ਬੂੰਦਾ ਧਰਤੀ ਉਤੇ ਪੈਣ ਹੀ ਨਹੀਂ ਦਿੱਤੀਆਂ।
The drops of blood (of Sranwat Beej) could not fall on the earth.
भूईं न पउणै पाईआं बूंदा रकत दीआ ॥
LINE 15
ਕਾਲੀਖੇਤਿਖਪਾਈਆਂਸਭੇਸੂਰਤਾਂ
ਕਾਲਕਾ ਨੇ ਯੁੱਧ-ਭੂਮੀ ਵਿਚ (ਰਕਤ-ਬੀਜ ਦੇ ਲਹੂ ਤੋਂ ਪੈਦਾ ਹੋਈਆਂ) ਸੂਰਤਾਂ ਨਸ਼ਟ ਕਰ ਦਿੱਤੀਆਂ।
Kali destroyed all the manifestations of (Sranwat Beej) in the battlefield.
काली खेति खपाईआं सभे सूरतां ॥
LINE 16
ਬਹੁਤੀਂਸਿਰੀਂਬਿਹਾਈਆਂਘੜੀਆਂਕਾਲਕੀਆਂ
ਬਹੁਤਿਆਂ ਦੇ ਸਿਰ ਤੇ ਕਾਲ ਦੀ ਘੜੀਆਂ ਬੀਤੀਆਂ ਸਨ।
The last moments of death came over the heads of many fighters.
बहुतीं सिरीं बिहाईआं घड़ीआं काल कीआं ॥
LINE 17
ਜਾਣਿਜਾਏਮਾਈਆਂਜੂਝੇਸੂਰਮੇ੪੩॥॥
(ਇਤਨੇ ਸੂਰਮੇ ਮਾਰੇ ਗਏ ਹਨ ਕਿ) ਲਗਦਾ ਹੈ (ਉਨ੍ਹਾਂ ਨੂੰ) ਮਾਂਵਾਂ ਨੇ ਜੰਮਿਆ ਹੀ ਨਹੀਂ ਸੀ ॥੪੩॥
The brave fighters could not even be recognized by their mothers, who gave birth to them.43.
जाणि न जाए माईआं जूझे सूरमे ॥४३॥
LINE 18
ਸੁੰਭਸੁਣੀਕਰਹਾਲੀਸ੍ਰਣਵਤਬੀਜਦੀ
ਸ਼ੁੰਭ ਨੇ ਰਕਤ-ਬੀਜ ਦੀ ਮਾੜੀ ਖ਼ਬਰ ਸੁਣੀ।
Sumbh heard the bad news about the death of Sranwat Beej;
सुंभ सुणी करहाली स्रणवत बीज दी ॥
LINE 19
ਰਣਵਿਚਿਕਿਨੈਝਾਲੀਦੁਰਗਾਆਂਵਦੀ
(ਇਹ ਵੀ ਸੁਣਿਆ ਕਿ) ਰਣਭੂਮੀ ਵਿਚ ਆਉਂਦੀ ਹੋਈ ਦੁਰਗਾ ਦੀ ਝਾਲ ਕਿਸੇ ਨਾ ਝਲੀ।
And that none could withstand the marching Durga in the battlefield.
रण विचि किनै न झाली दुरगा आंवदी ॥
LINE 20
ਬਹੁਤੇਬੀਰਜਟਾਲੀਉਠੇਆਖਿਕੈ
(ਉਦੋਂ ਹੀ) ਬਹੁਤ ਜਟਾਧਾਰੀ ਵੀਰ (ਰਾਖਸ਼ ਇਹ) ਕਹਿੰਦੇ ਹੋਏ ਉਠੇ
Many brave fighters with matted hair got up saing;
बहुते बीर जटाली उठे आखि कै ॥
LINE 21
ਚੋਟਾਪਾਨਤਬਾਲੀਜਾਸਨਜੁੱਧਨੂੰ
ਕਿ ਨਗਾਰਿਆਂ ਉਤੇ ਚੋਟਾਂ ਲਾ ਦਿਓ (ਕਿਉਂਕਿ ਉਹ) ਯੁੱਧ ਨੂੰ ਜਾਣਗੇ।
That drummers should sound the drums because they would go for war.
चोटा पान तबाली जासन जुद्ध नूं ॥
LINE 22
ਥਰਿਥਰਿਪ੍ਰਿਥਮੀਚਾਲੀਦਲਾਂਚੜੰਦਿਆਂ
(ਰਾਖਸ਼ਾਂ ਦੇ) ਦਲਾਂ ਦੀ ਚੜ੍ਹਤ ਨਾਲ ਧਰਤੀ ਥਰ-ਥਰ ਕੰਬਣ ਲਗ ਗਈ
When the armies marched, the earth trembled;
थरि थरि प्रिथमी चाली दलां चड़ंदिआं ॥
LINE 23
ਨਾਉਜਿਵੇਹੈਹਾਲੀਸਹੁਦਰੀਆਉਵਿਚਿ
ਜਿਵੇਂ ਸ਼ਹੁ ਦਰਿਆ ਵਿਚ ਨੌਕਾ ਹਿਲਦੀ ਹੈ।
Like the shaking boat, which is still in the river.
नाउ जिवे है हाली सहु दरीआउ विचि ॥
LINE 24
ਧੂੜਿਉਤਾਹਾਂਘਾਲੀਛੜੀਂਤੁਰੰਗਮਾਂ
ਘੋੜਿਆਂ ਦੇ ਖੁਰਾਂ ਨੇ ਧੂੜ ਉਪਰ ਵਲ ਉਡਾ ਦਿੱਤੀ
The dust arose with the hooves of the horses;
धूड़ि उताहां घाली छड़ीं तुरंगमां ॥
LINE 25
ਜਾਣਿਪੁਕਾਰੂਚਾਲੀਧਰਤੀਇੰਦ੍ਰਥੈ੪੪॥॥
ਮਾਨੋ ਧਰਤੀ ਪੁਕਾਰ ਕਰਨ ਲਈ ਇੰਦਰ ਕੋਲ ਚਲੀ ਹੋਵੇ ॥੪੪॥
And it seemed that the earth is going to Indra for a complaint.44.
जाणि पुकारू चाली धरती इंद्र थै ॥४४॥
LINE 26
ਪਉੜੀ
पउड़ी ॥
LINE 27
ਆਹਰੁਮਿਲਿਆਆਹਰੀਆਂਸੈਣਸੂਰਿਆਂਸਾਜੀ
ਉਦਮੀਆਂ ਨੂੰ ਰੁਝੇਵਾਂ ਮਿਲ ਗਿਆ ਅਤੇ ਸੂਰਮਿਆਂ ਨੇ ਸੈਨਾ ਸਜਾ ਲਈ।
The willing workers got engaged in work and as warriors they equipped the army.
आहरु मिलिआ आहरीआं सैण सूरिआं साजी ॥
LINE 28
ਚੱਲੇਸਉਹੇਂਦੁਰਗਸਾਹਜਣੁਕਾਬੈਹਾਜੀ
(ਉਹ) ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਚਲੇ ਸਨ ਮਾਨੋ ਹਾਜੀ ਕਾਬੇ (ਵਲ ਜਾਂਦੇ ਹੋਣ)।
They marched in front of Durga, like pilgrims going for Haj to Kaabah (Mecca).
चले सउहें दुरगसाह जणु काबै हाजी ॥
LINE 29
ਤੀਰੀਂਤੇਗੀਂਜਮਧੜੀਂਰਣਵੰਡੀਭਾਜੀ
ਤੀਰਾਂ, ਤਲਵਾਰਾਂ ਅਤੇ ਕਟਾਰਾਂ ('ਜਮਧੜੀ') ਦੀ ਰਣ ਵਿਚ ਭਾਜੀ ਵੰਡੀ ਗਈ।
They are inviting the warriors in the battlefield through the medium of arrows, swords and daggers.
तीरीं तेगीं जमधड़ीं रण वंडी भाजी ॥
LINE 30
ਇਕਿਘਾਇਲਘੂਮਨਿਸੂਰਮੇਜਣੁਮਕਤਬਕਾਜੀ
ਇਕ ਜ਼ਖਮੀ ਹੋਏ ਸੂਰਮੇ (ਰਣ ਵਿਚ ਇਉਂ) ਘੁੰਮ ਰਹੇ ਸਨ ਮਾਨੋ ਮਦਰਸੇ ਵਿਚ ਕਾਜ਼ੀ (ਕੁਰਾਨ ਪੜ੍ਹਾਉਂਦਾ ਘੁੰਮ ਰਿਹਾ ਹੋਵੇ)।
Some wounded warriors are swinging like the Quadis in the school, reciting the holy Quran.
इकि घाइल घूमनि सूरमे जणु मकतब काजी ॥
LINE 31
ਇਕਿਬੀਰਪਰੋਤੇਬਰਛੀਏਂਜਿਉਝੁਕਪਉਨਿਨਿਵਾਜੀ
ਇਕ ਵੀਰ ਯੋਧੇ ਬਰਛੀਆਂ ਨਾਲ ਪਰੁਚੇ (ਇਉਂ ਅਗੇ ਨੂੰ ਝੁਕੇ ਹੋਏ ਸਨ) ਜਿਵੇਂ ਨਮਾਜ਼ੀ (ਨਮਾਜ਼ ਪੜ੍ਹਨ ਵੇਲੇ) ਝੁਕਦੇ ਹਨ।
Some brave fighters are pierced by daggers and lining like a devout Muslim performing prayer.
इकि बीर परोते बरछीएं जिउ झुक पउनि निवाजी ॥
LINE 32
ਇਕਿਦੁਰਗਾਸਉਹੇਖੁਨਸਿਕੈਖੁਨਸਾਇਨਿਤਾਜੀ
ਇਕ (ਸੂਰਮੇ) ਕ੍ਰੋਧਵਾਨ ਹੋ ਕੇ ਘੋੜੇ ਨੂੰ ਚਮਕਾ ਦੇ ਦੁਰਗਾ ਦੇ ਸਾਹਮਣੇ ਜਾਂਦੇ ਸਨ,
Some go in front of Durga in great fury by inciting their malicious horses.
इकि दुरगा सउहे खुनसि कै खुनसाइनि ताजी ॥
LINE 33
ਇਕਿਧਾਵਨਦੁਰਗਾਸਾਮ੍ਹਣੇਜਿਉਭੁਖਿਆਏਪਾਜੀ
ਇਕ ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਧਾ ਕੇ ਜਾਂਦੇ ਹਨ, ਜਿਵੇਂ ਭੁਖੇ ਪਾਜੀ ਹਨ।
Some run in front of Durga like the hungry scoundrels;
इकि धावन दुरगा साम्हणे जिउ भुखिआए पाजी ॥
LINE 34
ਕਦੇਰੱਜੇਜੁਝਤੇਰਜਹੋਏਰਾਜੀ੪੫॥॥
(ਉਹ ਯੋਧੇ) ਕਦੇ ਵੀ ਯੁੱਧ ਕਰਕੇ ਰਜਦੇ ਨਹੀਂ ਸਨ ਅਤੇ ਨਾ ਹੀ ਖੁਸ਼ ਹੁੰਦੇ ਸਨ ॥੪੫॥
Who had never been satisfied in the war, but now they are satiated and pleased.45.
कदे न रजे जुझ ते रज होए राजी ॥४५॥
LINE 35
ਬੱਜੇਸੰਗਲੀਆਲੇਸੰਘਰਡੋਹਰੇ
ਸੰਗਲਾਂ ਵਾਲੇ ਦੂਹਰੇ ਨਗਾਰੇ ('ਸੰਘਰਿ') ਵਜ ਰਹੇ ਸਨ।
The enchained double trumpets sounded.
बजे संगलीआले संघर डोहरे ॥
LINE 36
ਡਹੇਜੁਖੇਤਜਟਾਲੇਹਾਠਾਂਜੋੜਿਕੈ
ਜਟਾਧਾਰੀ ਯੋਧੇ ਕਤਾਰਾਂ ਬੰਨ੍ਹ ਕੇ ਯੁੱਧ ਵਿਚ ਜੁਟ ਗਏ ਸਨ।
Gathering together in ranks, the warriors with matted hair are engaged in war in the battlefield.
डहे जु खेत जटाले हाठां जोड़ि कै ॥
LINE 37
ਨੇਜੇਬੰਬਲੀਆਲੇਦਿੱਸਨਿਓਰੜੇ
ਫੁੰਮਣਾਂ ਵਾਲੇ ਨੇਜ਼ੇ (ਇਉਂ) ਉਲਰੇ ਹੋਏ ਦਿਸ ਰਹੇ ਸਨ
The lances bedecked with tassels seem leaning;
नेजे बंबलीआले दिसनि ओरड़े ॥
LINE 38
ਚੱਲੇਜਾਣੁਜਟਾਲੇਨਾਵਨਗੰਗਨੂੰ੪੬॥॥
ਮਾਨੋ ਸਾਧੂ ਲੋਕ ('ਜਟਾਲੇ') ਗੰਗਾ ਨਹਾਉਣ ਨੂੰ ਚਲੇ ਹੋਣ ॥੪੬॥
Like the hermits with matted locks going towards the Ganges for taking a bath.46.
चले जाणु जटाले नावन गंग नूं ॥४६॥
LINE 39
ਪਉੜੀ
पउड़ी ॥
LINE 40
ਦੁਰਗਾਅਤੈਦਾਨਵੀਸੂਲਹੋਈਆਂਕੰਗਾਂ
ਦੁਰਗਾ ਅਤੇ ਦੈਂਤਾਂ ਦੇ ਦਲ (ਇਕ ਦੂਜੇ ਦੇ ਸਾਹਮਣੇ) ਡਟ ਗਏ (ਅਰਥਾਤ ਸੂਲ ਵਾਂਗ ਚੁੱਭਣ ਲਗ ਗਏ)।
The forces of Durga and demons are piercing each other like sharp thorns.
दुरगा अतै दानवी सूल होईआं कंगां ॥
LINE 41
ਵਾਛੜਘੱਤੀਸੂਰਿਆਂਵਿਚਿਖੇਤਖਤੰਗਾਂ
ਸੂਰਮਿਆਂ ਨੇ ਰਣ-ਭੂਮੀ ਵਿਚ ਤੀਰਾਂ ('ਖਤੰਗਾਂ') ਦੀ ਵਾਛੜ ਲਗਾ ਦਿੱਤੀ।
The warriors showered arrows in the battlefield.
वाछड़ घती सूरिआं विचि खेत खतंगां ॥
LINE 42
ਧੂਹਿਕ੍ਰਿਪਾਣਾਤਿੱਖੀਆਂਬਢਿਲਾਹਨਿਅੰਗਾਂ
ਤਿਖੀਆਂ ਤਲਵਾਰਾਂ ਨੂੰ ਖਿਚ ਕੇ ਅੰਗਾਂ ਨੂੰ ਲਗਾਉਂਦੇ ਸਨ ਅਤੇ ਵਢ ਦਿੰਦੇ ਸਨ।
Pulling their sharp swords, they chop the limbs.
धूहि क्रिपाणा तिक्खीआं बढि लाहनि अंगां ॥
LINE 43
ਪਹਿਲਾਦਲਾਂਮਿਲੰਦਿਆਂਭੇੜੁਪਇਆਨਿਹੰਗਾ੪੭॥॥
ਫ਼ੌਜਾਂ ਦੇ ਮਿਲਦਿਆਂ ਹੀ ਪਹਿਲਾਂ ਭੇੜ ਬਹੁਤ ਦਲੇਰ ਯੋਧਿਆਂ ('ਨਿਹੰਗਾਂ') ਵਿਚ ਹੋਇਆ ॥੪੭॥
When the forces met, at first there was war with swords.47.
पहिला दलां मिलंदिआं भेड़ु पइआ निहंगा ॥४७॥
LINE 44
ਪਉੜੀ
पउड़ी ॥
LINE 45
ਓਰੜਿਫਉਜਾਂਆਈਆਂਬੀਰਚੜ੍ਹੇਕੰਧਾਰੀਂ
ਫ਼ੌਜਾਂ ਉਲਰ ਕੇ ਆ ਗਈਆਂ ਸਨ ਅਤੇ ਵੀਰ ਯੋਧਿਆਂ ਨੇ ਕਤਾਰਾਂ ਬੰਨ੍ਹ ਕੇ ਚੜ੍ਹਾਈ ਕੀਤੀ ਸੀ।
The forces came in great numbers and the ranks of warriors marched forward
ओरड़ि फउजां आईआं बीर चढ़े कंधारीं ॥
LINE 46
ਸੜਕਿਮਿਆਨੋਕਢੀਆਂਤਿੱਖੀਆਂਤਰਵਾਰੀਂ
(ਉਨ੍ਹਾਂ ਨੇ) ਸੜਕ ਸੜਕ ਕਰਦੀਆਂ ਤਿਖੀਆਂ ਤਲਵਾਰਾਂ ਮਿਆਨਾਂ ਵਿਚੋਂ ਖਿਚ ਲਈਆਂ।
They pulled their sharp swords from their scabbards.
सड़कि मिआनो कढीआं तिक्खीआं तरवारीं ॥
LINE 47
ਕੜਕਿਉਠੇਰਣਮੱਚਿਆਵੱਡੇਹੰਕਾਰੀ
ਵੱਡੇ ਹੰਕਾਰ ਵਾਲੇ ਸੂਰਮੇ ਕੜਕ ਉਠੇ ਅਤੇ (ਘੋਰ) ਯੁੱਧ ਸ਼ੁਰੂ ਹੋ ਗਿਆ।
With the blazing of the war, the great egoist warriors shouted loudly.
कड़कि उठे रण मचिआ वडे हंकारी ॥
LINE 48
ਸਿਰਧੜਬਾਹਾਂਗਨਲੇਫੁਲਜੇਹੇਬਾੜੀ
ਸਿਰ, ਧੜ ਅਤੇ ਬਾਂਹਵਾਂ ਦੇ ਟੁਕੜੇ (ਯੁੱਧ-ਭੂਮੀ ਵਿਚ ਇੰਜ ਪਏ ਹਨ) ਜਿਵੇਂ ਬਗੀਚੀ ਵਿਚ ਫੁਲ ਖਿੜੇ ਹੋਏ ਹੋਣ।
The pieces of head, trunk and arms look like garden-flowers.
सिर धड़ बाहां गन ले फुल जेहे बाड़ी ॥
LINE 49
ਜਾਪੇਕਟੇਬਾਢੀਆਂਰੁਖਚੰਦਨਆਰੀ੪੮॥॥
(ਜਾਂ) ਇੰਜ ਪ੍ਰਤੀਤ ਹੁੰਦਾ ਹੈ ਕਿ ਤ੍ਰਖਾਣਾਂ ਨੇ ਆਰੀਆਂ ਨਾਲ ਚੰਦਨ ਦੇ ਬ੍ਰਿਛ ਕਟ-ਕਟ ਕੇ (ਸੁਟੇ ਹੋਣ) ॥੪੮॥
And (the bodies) appear like the trees of sandalwood cut and sawed by the carpenters.48.
जापे कटे बाढीआं रुख चंदन आरी ॥४८॥
LINE 50
ਦੁਹਾਂਕੰਧਾਰਾਂਮੁਹਜੁੜੇਜਾਸੱਟਪਈਖਰਵਾਰਕਉ
ਜਦੋਂ ਵੱਡੇ ਨਗਾਰੇ ('ਖਰਵਾਰ') ਉਤੇ ਸੱਟ ਪਈ ਤਾ ਦੋਹਾਂ ਪਾਸਿਆਂ ਦੀਆਂ ਸੈਨਿਕ) ਟੁਕੜੀਆਂ ਆਹਮੋ ਸਾਹਮਣੇ ਹੋ ਗਈਆਂ।
When the trumpet, enveloped by the hide of a donkey, was beaten, both the forces faced each other.
दुहां कंधारां मुह जुड़े जा सट पई खरवार कउ ॥
LINE 51
ਤਕਿਤਕਿਕੈਬਰਦੁਰਗਸਾਹਤਕਿਮਾਰੇਭਲੇਜੁਝਾਰਕਉ
ਦੁਰਗਾ ਨੇ ਤਕ ਤਕ ਕੇ ਚੰਗਿਆਂ ਸੂਰਮਿਆਂ ਨੂੰ ਤੀਰ ਮਾਰੇ।
Looking at the warriors, Durga pointedly shot her arrows on the brave fighters.
तकि तकि कैबर दुरगसाह तकि मारे भले जुझार कउ ॥
LINE 52
ਪੈਦਲਮਾਰੇਹਾਥੀਆਂਸੰਗਿਰਥਗਿਰੇਅਸਵਾਰਕਉ
ਪੈਦਲਾਂ ਨੂੰ ਮਾਰਿਆ ਅਤੇ ਹਾਥੀਆਂ ਅਤੇ ਰਥਾਂ ਸਮੇਤ (ਉਨ੍ਹਾਂ ਦੇ) ਸਵਾਰਾਂ ਨੂੰ ਮਾਰਿਆ।
The warriors on foot were killed, the elephants were killed alongwith the fall of the chariots and horse- riders.
पैदल मारे हाथीआं संगि रथ गिरे असवार कउ ॥