ਸਾਰਗਮਹਲਾ੫॥
Saarang, Fifth Mahalaa:
ਮੇਰੈਗੁਰਿਮੋਰੋਸਹਸਾਉਤਾਰਿਆ॥
ਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ।
My Guru has rid me of my cynicism.
ਤਿਸੁਗੁਰਕੈਜਾਈਐਬਲਿਹਾਰੀਸਦਾਸਦਾਹਉਵਾਰਿਆ॥੧॥ਰਹਾਉ॥
ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
I am a sacrifice to that Guru; I am devoted to Him, forever and ever. ||1||Pause||
ਗੁਰਕਾਨਾਮੁਜਪਿਓਦਿਨੁਰਾਤੀਗੁਰਕੇਚਰਨਮਨਿਧਾਰਿਆ॥
ਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ)।
I chant the Guru's Name day and night; I enshrine the Guru's Feet within my mind.
ਗੁਰਕੀਧੂਰਿਕਰਉਨਿਤਮਜਨੁਕਿਲਵਿਖਮੈਲੁਉਤਾਰਿਆ॥੧॥
ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ ॥੧॥
I bathe continually in the dust of the Guru's Feet, washing off my dirty sins. ||1||
ਗੁਰਪੂਰੇਕੀਕਰਉਨਿਤਸੇਵਾਗੁਰੁਅਪਨਾਨਮਸਕਾਰਿਆ॥
ਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ।
I continually serve the Perfect Guru; I humbly bow to my Guru.
ਸਰਬਫਲਾਦੀਨੑੇਗੁਰਿਪੂਰੈਨਾਨਕਗੁਰਿਨਿਸਤਾਰਿਆ॥੨॥੪੭॥੭੦॥
ਹੇ ਨਾਨਕ! ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ ॥੨॥੪੭॥੭੦॥
The Perfect Guru has blessed me with all fruitful rewards; O Nanak, the Guru has emancipated me. ||2||47||70||
ਸਾਰਗਮਹਲਾ੫॥
Saarang, Fifth Mahalaa:
ਸਿਮਰਤਨਾਮੁਪ੍ਰਾਨਗਤਿਪਾਵੈ॥
ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
Meditating in remembrance on the Naam, the Name of the Lord, the mortal attains salvation.
ਮਿਟਹਿਕਲੇਸਤ੍ਰਾਸਸਭਨਾਸੈਸਾਧਸੰਗਿਹਿਤੁਲਾਵੈ॥੧॥ਰਹਾਉ॥
ਜਿਹੜਾ ਮਨੁੱਖ ਸਾਧ ਸੰਗਤ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
His sorrows are dispelled, and his fears are all erased; he is in love with the Saadh Sangat, the Company of the Holy. ||1||Pause||
ਹਰਿਹਰਿਹਰਿਹਰਿਮਨਿਆਰਾਧੇਰਸਨਾਹਰਿਜਸੁਗਾਵੈ॥
(ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਰਹਿੰਦਾ ਹੈ,
His mind worships and adores the Lord, Har, Har, Har, Har; his tongue sings the Praises of the Lord.
ਤਜਿਅਭਿਮਾਨੁਕਾਮਕ੍ਰੋਧੁਨਿੰਦਾਬਾਸੁਦੇਵਰੰਗੁਲਾਵੈ॥੧॥
ਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ ॥੧॥
Abandoning egotistical pride, sexual desire, anger and slander, he embraces love for the Lord. ||1||
ਦਾਮੋਦਰਦਇਆਲਆਰਾਧਹੁਗੋਬਿੰਦਕਰਤਸੋੁਹਾਵੈ॥
ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ। ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ।
Worship and adore the Merciful Lord God; chanting the Name of the Lord of the Universe, you shall be embellished and exalted.
ਕਹੁਨਾਨਕਸਭਕੀਹੋਇਰੇਨਾਹਰਿਹਰਿਦਰਸਿਸਮਾਵੈ॥੨॥੪੮॥੭੧॥
ਨਾਨਕ ਆਖਦਾ ਹੈ- ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ ॥੨॥੪੮॥੭੧॥
Says Nanak, whoever becomes the dust of all, merges in the Blessed Vision of the Lord, Har, Har. ||2||48||71||
ਸਾਰਗਮਹਲਾ੫॥
Saarang, Fifth Mahalaa:
ਅਪੁਨੇਗੁਰਪੂਰੇਬਲਿਹਾਰੈ॥
ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ।
I am a sacrifice to my Perfect Guru.
ਪ੍ਰਗਟੁਪ੍ਰਤਾਪੁਕੀਓਨਾਮਕੋਰਾਖੇਰਾਖਨਹਾਰੈ॥੧॥ਰਹਾਉ॥
(ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ। ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ ॥੧॥ ਰਹਾਉ ॥
My Savior Lord has saved me; He has revealed the Glory of His Name. ||1||Pause||
ਨਿਰਭਉਕੀਏਸੇਵਕਦਾਸਅਪਨੇਸਗਲੇਦੂਖਬਿਦਾਰੈ॥
(ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ।
He makes His servants and slaves fearless, and takes away all their pain.
ਆਨਉਪਾਵਤਿਆਗਿਜਨਸਗਲੇਚਰਨਕਮਲਰਿਦਧਾਰੈ॥੧॥
(ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥
So renounce all other efforts, and enshrine the Lord's Lotus Feet within your mind. ||1||
ਪ੍ਰਾਨਅਧਾਰਮੀਤਸਾਜਨਪ੍ਰਭਏਕੈਏਕੰਕਾਰੈ॥
(ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ।
God is the Support of the breath of life, my Best Friend and Companion, the One and Only Creator of the Universe.
ਸਭਤੇਊਚਠਾਕੁਰੁਨਾਨਕਕਾਬਾਰਬਾਰਨਮਸਕਾਰੈ॥੨॥੪੯॥੭੨॥
(ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ। (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ ॥੨॥੪੯॥੭੨॥
Nanak's Lord and Master is the Highest of all; again and again, I humbly bow to Him. ||2||49||72||
ਸਾਰਗਮਹਲਾ੫॥
Saarang, Fifth Mahalaa:
ਬਿਨੁਹਰਿਹੈਕੋਕਹਾਬਤਾਵਹੁ॥
ਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ?
Tell me: other than the Lord, who exists?
ਸੁਖਸਮੂਹਕਰੁਣਾਮੈਕਰਤਾਤਿਸੁਪ੍ਰਭਸਦਾਧਿਆਵਹੁ॥੧॥ਰਹਾਉ॥
ਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ। ਸਦਾ ਉਸ ਦਾ ਸਿਮਰਨ ਕਰਦੇ ਰਹੋ ॥੧॥ ਰਹਾਉ ॥
The Creator, the Embodiment of Mercy, bestows all comforts; meditate forever on that God. ||1||Pause||
ਜਾਕੈਸੂਤਿਪਰੋਏਜੰਤਾਤਿਸੁਪ੍ਰਭਕਾਜਸੁਗਾਵਹੁ॥
ਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪ੍ਰੋਤੇ ਹੋਏ ਹਨ, ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।
All creatures are strung on His Thread; sing the Praises of that God.
ਸਿਮਰਿਠਾਕੁਰੁਜਿਨਿਸਭੁਕਿਛੁਦੀਨਾਆਨਕਹਾਪਹਿਜਾਵਹੁ॥੧॥
ਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ। (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ? ॥੧॥
Meditate in remembrance on that Lord and Master who gives you everything. Why would you go to anyone else? ||1||
ਸਫਲਸੇਵਾਸੁਆਮੀਮੇਰੇਕੀਮਨਬਾਂਛਤਫਲਪਾਵਹੁ॥
ਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ।
Service to my Lord and Master is fruitful and rewarding; from Him, you shall obtain the fruits of your mind's desires.
ਕਹੁਨਾਨਕਲਾਭੁਲਾਹਾਲੈਚਾਲਹੁਸੁਖਸੇਤੀਘਰਿਜਾਵਹੁ॥੨॥੫੦॥੭੩॥
ਨਾਨਕ ਆਖਦਾ ਹੈ- (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ ॥੨॥੫੦॥੭੩॥
Says Nanak, take your profits and leave; you shall go to your true home in peace. ||2||50||73||
ਸਾਰਗਮਹਲਾ੫॥
Saarang, Fifth Mahalaa:
ਠਾਕੁਰਤੁਮੑਸਰਣਾਈਆਇਆ॥
ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ।
O my Lord and Master, I have come to Your Sanctuary.
ਉਤਰਿਗਇਓਮੇਰੇਮਨਕਾਸੰਸਾਜਬਤੇਦਰਸਨੁਪਾਇਆ॥੧॥ਰਹਾਉ॥
ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ ॥੧॥ ਰਹਾਉ ॥
The anxiety of my mind departed, when I gazed upon the Blessed Vision of Your Darshan. ||1||Pause||
ਅਨਬੋਲਤਮੇਰੀਬਿਰਥਾਜਾਨੀਅਪਨਾਨਾਮੁਜਪਾਇਆ॥
ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ।
You know my condition, without my speaking. You inspire me to chant Your Name.
ਦੁਖਨਾਠੇਸੁਖਸਹਜਿਸਮਾਏਅਨਦਅਨਦਗੁਣਗਾਇਆ॥੧॥
ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ ॥੧॥
My pains are gone, and I am absorbed in peace, poise and bliss, singing Your Glorious Praises. ||1||
ਬਾਹਪਕਰਿਕਢਿਲੀਨੇਅਪੁਨੇਗ੍ਰਿਹਅੰਧਕੂਪਤੇਮਾਇਆ॥
(ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ।
Taking me by the arm, You lifted me up, out of the deep dark pit of household and Maya.
ਕਹੁਨਾਨਕਗੁਰਿਬੰਧਨਕਾਟੇਬਿਛੁਰਤਆਨਿਮਿਲਾਇਆ॥੨॥੫੧॥੭੪॥
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ ॥੨॥੫੧॥੭੪॥
Says Nanak, the Guru has broken my bonds, and ended my separation; He has united me with God. ||2||51||74||