ਸਾਰਗਮਹਲਾ੪ਪੜਤਾਲ॥
Saarang, Fourth Mahalaa, Partaal:
ਜਪਿਮਨਗੋਵਿੰਦੁਹਰਿਗੋਵਿੰਦੁਗੁਣੀਨਿਧਾਨੁਸਭਸ੍ਰਿਸਟਿਕਾਪ੍ਰਭੋਮੇਰੇਮਨਹਰਿਬੋਲਿਹਰਿਪੁਰਖੁਅਬਿਨਾਸੀ॥੧॥ਰਹਾਉ॥
ਹੇ (ਮੇਰੇ) ਮਨ! ਗੋਬਿੰਦ (ਦਾ ਨਾਮ) ਜਪ, ਹਰੀ (ਦਾ ਨਾਮ) ਜਪ। ਹਰੀ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਚਾਰਿਆ ਕਰ, ਉਹ ਪਰਮਾਤਮਾ ਸਰਬ-ਵਿਆਪਕ ਹੈ, ਨਾਸ-ਰਹਿਤ ਹੈ ॥੧॥ ਰਹਾਉ ॥
O my mind, meditate on the Lord of the Universe, the Lord, the Lord of the Universe, the Treasure of Virtue, the God of all creation. O my mind, chant the Name of the Lord, the Lord, the Eternal, Imperishable, Primal Lord God. ||1||Pause||
ਹਰਿਕਾਨਾਮੁਅੰਮ੍ਰਿਤੁਹਰਿਹਰਿਹਰੇਸੋਪੀਐਜਿਸੁਰਾਮੁਪਿਆਸੀ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਇਹ ਜਲ) ਉਹ ਮਨੁੱਖ ਪੀਂਦਾ ਹੈ, ਜਿਸ ਨੂੰ ਪਰਮਾਤਮਾ (ਆਪ) ਪਿਲਾਂਦਾ ਹੈ।
The Name of the Lord is the Ambrosial Nectar, Har, Har, Har. He alone drinks it in, whom the Lord inspires to drink it.
ਹਰਿਆਪਿਦਇਆਲੁਦਇਆਕਰਿਮੇਲੈਜਿਸੁਸਤਿਗੁਰੂਸੋਜਨੁਹਰਿਹਰਿਅੰਮ੍ਰਿਤਨਾਮੁਚਖਾਸੀ॥੧॥
ਦਇਆ ਦਾ ਘਰ ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖਦਾ ਹੈ ॥੧॥
The Merciful Lord Himself bestows His Mercy, and He leads the mortal to meet with the True Guru. That humble being tastes the Ambrosial Name of the Lord, Har, Har. ||1||
ਜੋਜਨਸੇਵਹਿਸਦਸਦਾਮੇਰਾਹਰਿਹਰੇਤਿਨਕਾਸਭੁਦੂਖੁਭਰਮੁਭਉਜਾਸੀ॥
ਹੇ ਮੇਰੇ ਮਨ! ਜਿਹੜੇ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਉਹਨਾਂ ਦਾ ਹਰੇਕ ਦੁੱਖ, ਉਹਨਾਂ ਦਾ ਹਰੇਕ ਭਰਮ, ਉਹਨਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ।
Those who serve my Lord, forever and ever - all their pain, doubt and fear are taken away.
ਜਨੁਨਾਨਕੁਨਾਮੁਲਏਤਾਂਜੀਵੈਜਿਉਚਾਤ੍ਰਿਕੁਜਲਿਪੀਐਤ੍ਰਿਪਤਾਸੀ॥੨॥੫॥੧੨॥
(ਪ੍ਰਭੂ ਦਾ) ਦਾਸ ਨਾਨਕ (ਭੀ ਜਦੋਂ) ਪ੍ਰਭੂ ਦਾ ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦਾ) ਪਾਣੀ ਪੀਣ ਨਾਲ ਰੱਜ ਜਾਂਦਾ ਹੈ ॥੨॥੫॥੧੨॥
Servant Nanak chants the Naam, the Name of the Lord, and so he lives, like the song-bird, which is satisfied only by drinking in the water. ||2||5||12||
ਸਾਰਗਮਹਲਾ੪॥
Saarang, Fourth Mahalaa:
ਜਪਿਮਨਸਿਰੀਰਾਮੁ॥
ਹੇ (ਮੇਰੇ) ਮਨ! ਸ੍ਰੀ ਰਾਮ (ਦਾ ਨਾਮ) ਜਪਿਆ ਕਰ,
O my mind, meditate on the Supreme Lord.
ਰਾਮਰਮਤਰਾਮੁ॥
(ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ,
The Lord, the Lord is All-pervading.
ਸਤਿਸਤਿਰਾਮੁ॥
ਜਿਹੜਾ ਸਦਾ ਹੀ ਸਦਾ ਹੀ ਕਾਇਮ ਰਹਿਣ ਵਾਲਾ ਹੈ।
True, True is the Lord.
ਬੋਲਹੁਭਈਆਸਦਰਾਮਰਾਮੁਰਾਮੁਰਵਿਰਹਿਆਸਰਬਗੇ॥੧॥ਰਹਾਉ॥
ਹੇ ਭਾਈ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
O Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||
ਰਾਮੁਆਪੇਆਪਿਆਪੇਸਭੁਕਰਤਾਰਾਮੁਆਪੇਆਪਿਆਪਿਸਭਤੁਜਗੇ॥
ਉਹ ਰਾਮ (ਸਭ ਥਾਈਂ) ਆਪ ਹੀ ਆਪ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਜਗਤ ਵਿਚ ਸਭਨੀਂ ਥਾਈਂ ਆਪ ਹੀ ਆਪ ਮੌਜੂਦ ਹੈ।
The Lord Himself is Himself the Creator of all. The Lord Himself is Himself pervading the whole world.
ਜਿਸੁਆਪਿਕ੍ਰਿਪਾਕਰੇਮੇਰਾਰਾਮਰਾਮਰਾਮਰਾਇਸੋਜਨੁਰਾਮਨਾਮਲਿਵਲਾਗੇ॥੧॥
ਜਿਸ ਮਨੁੱਖ ਉਤੇ ਉਹ ਮੇਰਾ ਪਿਆਰਾ ਰਾਮ ਮਿਹਰ ਕਰਦਾ ਹੈ, ਉਹ ਮਨੁੱਖ ਰਾਮ ਦੇ ਨਾਮ ਦੀ ਲਗਨ ਵਿਚ ਜੁੜਦਾ ਹੈ ॥੧॥
That person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||
ਰਾਮਨਾਮਕੀਉਪਮਾਦੇਖਹੁਹਰਿਸੰਤਹੁਜੋਭਗਤਜਨਾਂਕੀਪਤਿਰਾਖੈਵਿਚਿਕਲਿਜੁਗਅਗੇ॥
ਹੇ ਸੰਤ ਜਨੋ! ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ, ਜਿਹੜਾ ਇਸ ਵਿਕਾਰਾਂ-ਭਰੇ ਜਗਤ ਦੀ ਵਿਕਾਰਾਂ ਦੀ ਅੱਗ ਵਿਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ।
O Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.
ਜਨਨਾਨਕਕਾਅੰਗੁਕੀਆਮੇਰੈਰਾਮਰਾਇਦੁਸਮਨਦੂਖਗਏਸਭਿਭਗੇ॥੨॥੬॥੧੩॥
ਹੇ ਨਾਨਕ! ਮੇਰੇ ਪ੍ਰਭੂ-ਪਾਤਿਸ਼ਾਹ ਨੇ (ਆਪਣੇ ਜਿਸ) ਸੇਵਕ ਦਾ ਪੱਖ ਕੀਤਾ, ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁੱਖ ਦੂਰ ਹੋ ਗਏ ॥੨॥੬॥੧੩॥
My Sovereign Lord King has taken servant Nanak's side; his enemies and attackers have all run away. ||2||6||13||
ਸਾਰੰਗਮਹਲਾ੫ਚਉਪਦੇਘਰੁ੧॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Saarang, Fifth Mahalaa, Chau-Padas, First House:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਸਤਿਗੁਰਮੂਰਤਿਕਉਬਲਿਜਾਉ॥
ਮੈਂ (ਤਾਂ ਆਪਣੇ) ਗੁਰੂ ਤੋਂ ਕੁਰਬਾਨ ਜਾਂਦਾ ਹਾਂ।
I am a sacrifice to the Image of the True Guru.
ਅੰਤਰਿਪਿਆਸਚਾਤ੍ਰਿਕਜਿਉਜਲਕੀਸਫਲਦਰਸਨੁਕਦਿਪਾਂਉ॥੧॥ਰਹਾਉ॥
ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਪਾਣੀ ਦੀ ਪਿਆਸ ਹੁੰਦੀ ਹੈ, (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥ ਰਹਾਉ ॥
My inner being is filled with a great thirst, like that of the song-bird for water. When shall I find the Fruitful Vision of His Darshan? ||1||Pause||
ਅਨਾਥਾਕੋਨਾਥੁਸਰਬਪ੍ਰਤਿਪਾਲਕੁਭਗਤਿਵਛਲੁਹਰਿਨਾਉ॥
ਹੇ ਪ੍ਰਭੂ! ਤੂੰ ਨਿਖਸਮਿਆਂ ਦਾ ਖਸਮ ਹੈਂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਹਰੀ! ਤੇਰਾ ਨਾਮ ਹੀ ਹੈ 'ਭਗਤਿ ਵਛਲੁ' (ਭਗਤੀ ਨੂੰ ਪਿਆਰ ਕਰਨ ਵਾਲਾ)।
He is the Master of the masterless, the Cherisher of all. He is the Lover of the devotees of His Name.
ਜਾਕਉਕੋਇਨਰਾਖੈਪ੍ਰਾਣੀਤਿਸੁਤੂਦੇਹਿਅਸਰਾਉ॥੧॥
ਹੇ ਪ੍ਰਭੂ! ਜਿਸ ਮਨੁੱਖ ਦੀ ਹੋਰ ਕੋਈ ਪ੍ਰਾਣੀ ਰੱਖਿਆ ਨਹੀਂ ਕਰ ਸਕਦਾ, ਤੂੰ (ਆਪ) ਉਸ ਨੂੰ (ਆਪਣਾ) ਆਸਰਾ ਦੇਂਦਾ ਹੈਂ ॥੧॥
That mortal, whom no one can protect - You bless him with Your Support, O Lord. ||1||
ਨਿਧਰਿਆਧਰਨਿਗਤਿਆਗਤਿਨਿਥਾਵਿਆਤੂਥਾਉ॥
ਹੇ ਪ੍ਰਭੂ! ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ, ਤੂੰ ਉਹਨਾਂ ਦਾ ਸਹਾਰਾ ਬਣਦਾ ਹੈਂ, ਮੰਦੀ ਭੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਂਦਾ ਹੈਂ, ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ, ਤੂੰ ਉਹਨਾਂ ਦਾ ਆਸਰਾ ਹੈਂ।
Support of the unsupported, Saving Grace of the unsaved, Home of the homeless.
ਦਹਦਿਸਜਾਂਉਤਹਾਂਤੂਸੰਗੇਤੇਰੀਕੀਰਤਿਕਰਮਕਮਾਉ॥੨॥
ਹੇ ਪ੍ਰਭੂ! ਦਸੀਂ ਹੀ ਪਾਸੀਂ ਜਿਧਰ ਮੈਂ ਜਾਂਦਾ ਹਾਂ, ਉਥੇ ਹੀ ਤੂੰ (ਮੇਰੇ) ਨਾਲ ਹੀ ਦਿੱਸਦਾ ਹੈਂ, (ਤੇਰੀ ਮਿਹਰ ਨਾਲ) ਮੈਂ ਤੇਰੀ ਸਿਫ਼ਤ-ਸਾਲਾਹ ਦੀ ਕਾਰ ਕਮਾਂਦਾ ਹਾਂ ॥੨॥
Wherever I go in the ten directions, You are there with me. The only thing I do is sing the Kirtan of Your Praises. ||2||
ਏਕਸੁਤੇਲਾਖਲਾਖਤੇਏਕਾਤੇਰੀਗਤਿਮਿਤਿਕਹਿਨਸਕਾਉ॥
ਹੇ ਪ੍ਰਭੂ! ਤੈਂ ਇੱਕ ਤੋਂ ਲੱਖਾਂ ਬ੍ਰਹਮੰਡ ਬਣਦੇ ਹਨ, ਤੇ, ਲੱਖਾਂ ਬ੍ਰਹਮੰਡਾਂ ਤੋਂ (ਫਿਰ) ਤੂੰ ਇਕ ਆਪ ਹੀ ਆਪ ਬਣ ਜਾਂਦਾ ਹੈਂ। ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ।
From Your Oneness, You become tens of thousands, and from tens of thousands, You become One. I cannot describe Your state and extent.
ਤੂਬੇਅੰਤੁਤੇਰੀਮਿਤਿਨਹੀਪਾਈਐਸਭੁਤੇਰੋਖੇਲੁਦਿਖਾਉ॥੩॥
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ ॥੩॥
You are Infinite - Your value cannot be appraised. Everything I see is Your play. ||3||
ਸਾਧਨਕਾਸੰਗੁਸਾਧਸਿਉਗੋਸਟਿਹਰਿਸਾਧਨਸਿਉਲਿਵਲਾਉ॥
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ, ਮੈਂ ਸੰਤ ਜਨਾਂ ਨਾਲ (ਤੇਰੇ ਗੁਣਾਂ ਦਾ) ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਹਾਂ, ਤੇਰੇ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਤੇਰੇ ਚਰਨਾਂ ਵਿਚ ਸੁਰਤ ਜੋੜਦਾ ਹਾਂ।
I speak with the Company of the Holy; I am in love with the Holy people of the Lord.
ਜਨਨਾਨਕਪਾਇਆਹੈਗੁਰਮਤਿਹਰਿਦੇਹੁਦਰਸੁਮਨਿਚਾਉ॥੪॥੧॥
ਦਾਸ ਨਾਨਕ ਆਖਦਾ ਹੈ, ਗੁਰੂ ਦੀ ਮੱਤ ਉਤੇ ਤੁਰਿਆਂ ਹੀ ਤੇਰਾ ਮਿਲਾਪ ਹੁੰਦਾ ਹੈ। ਹੇ ਹਰੀ! (ਮੇਰੇ) ਮਨ ਵਿਚ (ਬੜੀ) ਤਾਂਘ ਹੈ, (ਮੈਨੂੰ) ਆਪਣਾ ਦਰਸਨ ਦੇਹ ॥੪॥੧॥
Servant Nanak has found the Lord through the Guru's Teachings; please bless me with Your Blessed Vision; O Lord, my mind yearns for it. ||4||1||
ਸਾਰਗਮਹਲਾ੫॥
Saarang, Fifth Mahalaa:
ਹਰਿਜੀਉਅੰਤਰਜਾਮੀਜਾਨ॥
ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ।
The Dear Lord is the Inner-knower, the Searcher of hearts.
ਕਰਤਬੁਰਾਈਮਾਨੁਖਤੇਛਪਾਈਸਾਖੀਭੂਤਪਵਾਨ॥੧॥ਰਹਾਉ॥
(ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ ॥੧॥ ਰਹਾਉ ॥
The mortal does evil deeds, and hides from others, but like the air, the Lord is present everywhere. ||1||Pause||
ਬੈਸਨੌਨਾਮੁਕਰਤਖਟਕਰਮਾਅੰਤਰਿਲੋਭਜੂਠਾਨ॥
(ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ,
You call yourself a devotee of Vishnu and you practice the six rituals, but your inner being is polluted with greed.
ਸੰਤਸਭਾਕੀਨਿੰਦਾਕਰਤੇਡੂਬੇਸਭਅਗਿਆਨ॥੧॥
(ਜੇ ਉਹ) ਸਾਧ ਸੰਗਤ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੧॥
Those who slander the Society of the Saints, shall all be drowned in their ignorance. ||1||