GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1200
Display Settings
ਸ੍ਰਵਣੀਕੀਰਤਨੁਸੁਨਉਦਿਨੁਰਾਤੀਹਿਰਦੈਹਰਿਹਰਿਭਾਨੀ॥੩॥
ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ ॥੩॥
With my ears, I listen to the Kirtan of His Praises, day and night. I love the Lord, Har, Har, with all my heart. ||3||
ਪੰਚਜਨਾਗੁਰਿਵਸਗਤਿਆਣੇਤਉਉਨਮਨਿਨਾਮਿਲਗਾਨੀ
ਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤ ਹਰਿ-ਨਾਮ ਵਿਚ ਜੁੜ ਜਾਂਦੀ ਹੈ।
When the Guru helped me to overcome the five thieves, then I found ultimate bliss, attached to the Naam.
ਜਨਨਾਨਕਹਰਿਕਿਰਪਾਧਾਰੀਹਰਿਰਾਮੈਨਾਮਿਸਮਾਨੀ॥੪॥੫॥
ਦਾਸ ਨਾਨਕ ਆਖਦਾ ਹੈ- (ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ ॥੪॥੫॥
The Lord has showered His Mercy on servant Nanak; he merges in the Lord, in the Name of the Lord. ||4||5||
ਸਾਰਗਮਹਲਾ
Saarang, Fourth Mahalaa:
ਜਪਿਮਨਰਾਮਨਾਮੁਪੜ੍ਹੁਸਾਰੁ
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ)।
O my mind, chant the Name of the Lord, and study His Excellence.
ਰਾਮਨਾਮਬਿਨੁਥਿਰੁਨਹੀਕੋਈਹੋਰੁਨਿਹਫਲਸਭੁਬਿਸਥਾਰੁ॥੧॥ਰਹਾਉ
ਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ ॥੧॥ ਰਹਾਉ ॥
Without the Lord's Name, nothing is steady or stable. All the rest of the show is useless. ||1||Pause||
ਕਿਆਲੀਜੈਕਿਆਤਜੀਐਬਉਰੇਜੋਦੀਸੈਸੋਛਾਰੁ
ਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ।
What is there to accept, and what is there to reject, O madman? Whatever is seen shall turn to dust.
ਜਿਸੁਬਿਖਿਆਕਉਤੁਮੑਅਪੁਨੀਕਰਿਜਾਨਹੁਸਾਛਾਡਿਜਾਹੁਸਿਰਿਭਾਰੁ॥੧॥
ਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ॥੧॥
That poison which you believe to be your own - you must abandon it and leave it behind. What a load you have to carry on your head! ||1||
ਤਿਲੁਤਿਲੁਪਲੁਪਲੁਅਉਧਫੁਨਿਘਾਟੈਬੂਝਿਸਕੈਗਵਾਰੁ
ਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ।
Moment by moment, instant by instant, your life is running out. The fool cannot understand this.
ਸੋਕਿਛੁਕਰੈਜਿਸਾਥਿਚਾਲੈਇਹੁਸਾਕਤਕਾਆਚਾਰੁ॥੨॥
(ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ। ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ ॥੨॥
He does things which will not go along with him in the end. This is the lifestyle of the faithless cynic. ||2||
ਸੰਤਜਨਾਕੈਸੰਗਿਮਿਲੁਬਉਰੇਤਉਪਾਵਹਿਮੋਖਦੁਆਰੁ
ਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ।
So join together with the humble Saints, O madman, and you shall find the Gate of Salvation.
ਬਿਨੁਸਤਸੰਗਸੁਖੁਕਿਨੈਪਾਇਆਜਾਇਪੂਛਹੁਬੇਦਬੀਚਾਰੁ॥੩॥
ਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ ॥੩॥
Without the Sat Sangat, the True Congregation, no one finds any peace. Go and ask the scholars of the Vedas. ||3||
ਰਾਣਾਰਾਉਸਭੈਕੋਊਚਾਲੈਝੂਠੁਛੋਡਿਜਾਇਪਾਸਾਰੁ
ਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ।
All the kings and queens shall depart; they must leave this false expanse.
ਨਾਨਕਸੰਤਸਦਾਥਿਰੁਨਿਹਚਲੁਜਿਨਰਾਮਨਾਮੁਆਧਾਰੁ॥੪॥੬॥
ਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ ॥੪॥੬॥
O Nanak, the Saints are eternally steady and stable; they take the Support of the Name of the Lord. ||4||6||
ਸਾਰਗਮਹਲਾਘਰੁਦੁਪਦਾ
ਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Saarang, Fourth Mahalaa, Third House, Du-Padas:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਕਾਹੇਪੂਤਝਗਰਤਹਉਸੰਗਿਬਾਪ
ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ?
O son, why do you argue with your father?
ਜਿਨਕੇਜਣੇਬਡੀਰੇਤੁਮਹਉਤਿਨਸਿਉਝਗਰਤਪਾਪ॥੧॥ਰਹਾਉ
ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥
It is a sin to argue with the one who fathered you and raised you. ||1||Pause||
ਜਿਸੁਧਨਕਾਤੁਮਗਰਬੁਕਰਤਹਉਸੋਧਨੁਕਿਸਹਿਆਪ
ਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ।
That wealth, which you are so proud of - that wealth does not belong to anyone.
ਖਿਨਮਹਿਛੋਡਿਜਾਇਬਿਖਿਆਰਸੁਤਉਲਾਗੈਪਛੁਤਾਪ॥੧॥
ਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥
In an instant, you shall have to leave behind all your corrupt pleasures; you shall be left to regret and repent. ||1||
ਜੋਤੁਮਰੇਪ੍ਰਭਹੋਤੇਸੁਆਮੀਹਰਿਤਿਨਕੇਜਾਪਹੁਜਾਪ
ਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ।
He is God, your Lord and Master - chant the Chant of that Lord.
ਉਪਦੇਸੁਕਰਤਨਾਨਕਜਨਤੁਮਕਉਜਉਸੁਨਹੁਤਉਜਾਇਸੰਤਾਪ॥੨॥੧॥੭॥
ਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥
Servant Nanak spreads the Teachings; if you listen to it, you shall be rid of your pain. ||2||1||7||
ਸਾਰਗਮਹਲਾਘਰੁਦੁਪਦੇਪੜਤਾਲ
ਰਾਗ ਸਾਰੰਗ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ 'ਪੜਤਾਲ'।
Saarang, Fourth Mahalaa, Fifth House, Du-Padas, Partaal:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਜਪਿਮਨਜਗੰਨਾਥਜਗਦੀਸਰੋਜਗਜੀਵਨੋਮਨਮੋਹਨਸਿਉਪ੍ਰੀਤਿਲਾਗੀਮੈਹਰਿਹਰਿਹਰਿਟੇਕਸਭਦਿਨਸੁਸਭਰਾਤਿ॥੧॥ਰਹਾਉ
ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ॥੧॥ ਰਹਾਉ ॥
O my mind, meditate on the Lord of the World, the Master of the Universe, the Life of the World, the Enticer of the mind; fall in love with Him. I take the Support of the Lord, Har, Har, Har, all day and all night. ||1||Pause||
ਹਰਿਕੀਉਪਮਾਅਨਿਕਅਨਿਕਅਨਿਕਗੁਨਗਾਵਤਸੁਕਨਾਰਦਬ੍ਰਹਮਾਦਿਕਤਵਗੁਨਸੁਆਮੀਗਨਿਨਜਾਤਿ
ਪਰਮਾਤਮਾ ਦੀਆਂ ਅਨੇਕਾਂ ਵਡਿਆਈਆਂ ਹਨ। ਹੇ ਸੁਆਮੀ ਪ੍ਰਭੂ! ਸੁਕਦੇਵ ਨਾਰਦ ਬ੍ਰਹਮਾ ਆਦਿਕ ਦੇਵਤੇ ਤੇਰੇ ਗੁਣ ਗਾਂਦੇ ਰਹਿੰਦੇ ਹਨ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
Endless, endless, endless are the Praises of the Lord. Suk Dayv, Naarad and the gods like Brahma sing His Glorious Praises. Your Glorious Virtues, O my Lord and Master, cannot even be counted.
ਤੂਹਰਿਬੇਅੰਤੁਤੂਹਰਿਬੇਅੰਤੁਤੂਹਰਿਸੁਆਮੀਤੂਆਪੇਹੀਜਾਨਹਿਆਪਨੀਭਾਂਤਿ॥੧॥
ਹੇ ਹਰੀ! ਹੇ ਸੁਆਮੀ! ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ, ਆਪਣੀ ਅਵਸਥਾ ਤੂੰ ਆਪ ਹੀ ਜਾਣਦਾ ਹੈਂ ॥੧॥
O Lord, You are Infinite, O Lord, You are Infinite, O Lord, You are my Lord and Master; only You Yourself know Your Own Ways. ||1||
ਹਰਿਕੈਨਿਕਟਿਨਿਕਟਿਹਰਿਨਿਕਟਹੀਬਸਤੇਤੇਹਰਿਕੇਜਨਸਾਧੂਹਰਿਭਗਾਤ
ਜਿਹੜੇ ਮਨੁੱਖ ਪਰਮਾਤਮਾ ਦੇ ਨੇੜੇ ਸਦਾ ਪਰਮਾਤਮਾ ਦੇ ਨੇੜੇ ਵੱਸਦੇ ਹਨ, ਉਹ ਮਨੁੱਖ ਪਰਮਾਤਮਾ ਦੇ ਸਾਧੂ ਜਨ ਹਨ ਪਰਮਾਤਮਾ ਦੇ ਭਗਤ ਹਨ।
Those who are near, near to the Lord - those who dwell near the Lord - those humble servants of the Lord are the Holy, the devotees of the Lord.
ਤੇਹਰਿਕੇਜਨਹਰਿਸਿਉਰਲਿਮਿਲੇਜੈਸੇਜਨਨਾਨਕਸਲਲੈਸਲਲਮਿਲਾਤਿ॥੨॥੧॥੮॥
ਹੇ ਦਾਸ ਨਾਨਕ! ਪਰਮਾਤਮਾ ਦੇ ਉਹ ਸੇਵਕ ਪਰਮਾਤਮਾ ਨਾਲ ਇਕ-ਮਿਕ ਹੋ ਜਾਂਦੇ ਹਨ, ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ॥੨॥੧॥੮॥
Those humble servants of the Lord merge with their Lord, O Nanak, like water merging with water. ||2||1||8||