ਨਾਰਾਇਣੁਸੁਪ੍ਰਸੰਨਹੋਇਤਸੇਵਕੁਨਾਮਾ॥੩॥੧॥
ਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ॥੩॥੧॥
If the Lord were totally pleased, then He would let Naam Dayv be His servant. ||3||1||
ਲੋਭਲਹਰਿਅਤਿਨੀਝਰਬਾਜੈ॥ਕਾਇਆਡੂਬੈਕੇਸਵਾ॥੧॥
ਹੇ ਪ੍ਰਭੂ! ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਸੰਸਾਰ-ਸਮੁੰਦਰ ਦੀਆਂ ਇਹਨਾਂ ਲਹਿਰਾਂ ਵਿਚ) ਮੇਰਾ ਸਰੀਰ ਡੁੱਬਦਾ ਜਾ ਰਿਹਾ ਹੈ ॥੧॥
The tidal waves of greed constantly assault me. My body is drowning, O Lord. ||1||
ਸੰਸਾਰੁਸਮੁੰਦੇਤਾਰਿਗੋੁਬਿੰਦੇ॥ਤਾਰਿਲੈਬਾਪਬੀਠੁਲਾ॥੧॥ਰਹਾਉ॥
ਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ, ਹੇ ਬੀਠਲ ਪਿਤਾ! ਹੇ ਗੋਬਿੰਦ! (ਮੈਨੂੰ ਪਾਰ ਲੰਘਾ ਲੈ) ॥੧॥ ਰਹਾਉ ॥
Please carry me across the world-ocean, O Lord of the Universe. Carry me across, O Beloved Father. ||1||Pause||
ਅਨਿਲਬੇੜਾਹਉਖੇਵਿਨਸਾਕਉ॥ਤੇਰਾਪਾਰੁਨਪਾਇਆਬੀਠੁਲਾ॥੨॥
ਹੇ ਬੀਠਲ! (ਮੇਰੀ ਜ਼ਿੰਦਗੀ ਦੀ) ਬੇੜੀ ਝੱਖੜ ਵਿਚ (ਫਸ ਗਈ ਹੈ); ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ ॥੨॥
I cannot steer my ship in this storm. I cannot find the other shore, O Beloved Lord. ||2||
ਹੋਹੁਦਇਆਲੁਸਤਿਗੁਰੁਮੇਲਿਤੂਮੋਕਉ॥ਪਾਰਿਉਤਾਰੇਕੇਸਵਾ॥੩॥
ਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ ਹੇ ਕੇਸ਼ਵ! (ਇਸ ਸਮੁੰਦਰ ਵਿਚੋਂ) ਪਾਰ ਲੰਘਾ ॥੩॥
Please be merciful, and unite me with the True Guru; carry me across, O Lord. ||3||
ਨਾਮਾਕਹੈਹਉਤਰਿਭੀਨਜਾਨਉ॥ਮੋਕਉਬਾਹਦੇਹਿਬਾਹਦੇਹਿਬੀਠੁਲਾ॥੪॥੨॥
(ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ-(ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ ॥੪॥੨॥
Says Naam Dayv, I do not know how to swim. Give me Your Arm, give me Your Arm, O Beloved Lord. ||4||2||
ਸਹਜਅਵਲਿਧੂੜਿਮਣੀਗਾਡੀਚਾਲਤੀ॥
(ਜਿਵੇਂ) ਪਹਿਲਾਂ (ਭਾਵ, ਅੱਗੇ ਅੱਗੇ) ਮੈਲੇ ਕੱਪੜਿਆਂ ਨਾਲ ਲੱਦੀ ਹੋਈ ਗੱਡੀ ਸਹਿਜੇ ਸਹਿਜੇ ਤੁਰੀ ਜਾਂਦੀ ਹੈ,
Slowly at first, the body-cart loaded with dust starts to move.
ਪੀਛੈਤਿਨਕਾਲੈਕਰਿਹਾਂਕਤੀ॥੧॥
ਅਤੇ ਪਿੱਛੇ ਪਿੱਛੇ (ਧੋਬਣ) ਸੋਟੀ ਲੈ ਕੇ ਹਿੱਕਦੀ ਜਾਂਦੀ ਹੈ; (ਤਿਵੇਂ ਪਹਿਲਾਂ ਇਹ ਆਲਸੀ ਸਰੀਰ ਸਹਿਜੇ ਸਹਿਜੇ ਟੁਰਦਾ ਹੈ, ਪਰ 'ਲਾਡੁਲੀ' ਇਸ ਨੂੰ ਪ੍ਰੇਮ ਆਦਿਕ ਨਾਲ ਪ੍ਰੇਰਦੀ ਹੈ) ॥੧॥
Later, it is driven on by the stick. ||1||
ਜੈਸੇਪਨਕਤਥ੍ਰੂਟਿਟਿਹਾਂਕਤੀ॥
ਜਿਵੇਂ (ਧੋਬਣ) (ਉਸ ਗੱਡੀ ਨੂੰ) ਪਾਣੀ ਦੇ ਘਾਟ ਵਲ 'ਥ੍ਰੂਟਿਟਿ' ਆਖ ਆਖ ਕੇ ਹਿੱਕਦੀ ਹੈ,
The body moves along like the ball of dung, driven on by the dung-beetle.
ਸਰਿਧੋਵਨਚਾਲੀਲਾਡੁਲੀ॥੧॥ਰਹਾਉ॥
ਅਤੇ ਸਰ ਉੱਤੇ (ਧੋਬੀ ਦੀ) ਲਾਡਲੀ (ਇਸਤ੍ਰੀ) (ਕੱਪੜੇ) ਧੋਣ ਲਈ ਜਾਂਦੀ ਹੈ, ਤਿਵੇਂ ਪ੍ਰੇਮਣ (ਜੀਵ-ਇਸਤ੍ਰੀ) ਸਤਸੰਗ ਸਰੋਵਰ ਉੱਤੇ (ਮਨ ਨੂੰ) ਧੋਣ ਲਈ ਜਾਂਦੀ ਹੈ ॥੧॥ ਰਹਾਉ ॥
The beloved soul goes down to the pool to wash itself clean. ||1||Pause||
ਧੋਬੀਧੋਵੈਬਿਰਹਬਿਰਾਤਾ॥
ਪਿਆਰ ਵਿਚ ਰੰਗਿਆ ਹੋਇਆ ਧੋਬੀ (-ਗੁਰੂ ਸਰੋਵਰ ਤੇ ਆਈਆਂ ਜਗਿਆਸੂ-ਇਸਤ੍ਰੀਆਂ ਦੇ ਮਨ) ਪਵਿੱਤਰ ਕਰ ਦੇਂਦਾ ਹੈ;
The washerman washes, imbued with the Lord's Love.
ਹਰਿਚਰਨਮੇਰਾਮਨੁਰਾਤਾ॥੨॥
(ਉਸੇ ਗੁਰੂ-ਧੋਬੀ ਦੀ ਮਿਹਰ ਦਾ ਸਦਕਾ) ਮੇਰਾ ਮਨ (ਭੀ) ਅਕਾਲ ਪੁਰਖ ਦੇ ਚਰਨਾਂ ਵਿਚ ਰੰਗਿਆ ਗਿਆ ਹੈ ॥੨॥
My mind is imbued with the Lord's Lotus Feet. ||2||
ਭਣਤਿਨਾਮਦੇਉਰਮਿਰਹਿਆ॥
ਨਾਮਦੇਵ ਆਖਦਾ ਹੈ ਕਿ ਉਹ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ,
Prays Naam Dayv, O Lord, You are All-pervading.
ਅਪਨੇਭਗਤਪਰਕਰਿਦਇਆ॥੩॥੩॥
ਅਤੇ ਆਪਣੇ ਭਗਤਾਂ ਉੱਤੇ (ਇਸੇ ਤਰ੍ਹਾਂ, ਭਾਵ, ਗੁਰੂ ਦੀ ਰਾਹੀਂ) ਮਿਹਰ ਕਰਦਾ ਰਹਿੰਦਾ ਹੈ ॥੩॥੩॥
Please be kind to Your devotee. ||3||3||
ਬਸੰਤੁਬਾਣੀਰਵਿਦਾਸਜੀਕੀ॥
ਰਾਗ ਬਸੰਤੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Basant, The Word Of Ravi Daas Jee:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਤੁਝਹਿਸੁਝੰਤਾਕਛੂਨਾਹਿ॥
(ਹੇ ਕਾਇਆਂ!) ਤੈਨੂੰ ਕੁਝ ਭੀ ਸੁਰਤ ਨਹੀਂ ਰਹੀ,
You know nothing.
ਪਹਿਰਾਵਾਦੇਖੇਊਭਿਜਾਹਿ॥
ਤੂੰ ਆਪਣਾ ਠਾਠ ਵੇਖ ਕੇ ਆਕੜਦੀ ਹੈਂ।
Seeing your clothes, you are so proud of yourself.
ਗਰਬਵਤੀਕਾਨਾਹੀਠਾਉ॥
(ਵੇਖ) ਅਹੰਕਾਰਨ ਦਾ ਕੋਈ ਥਾਂ ਨਹੀਂ (ਹੁੰਦਾ),
The proud bride shall not find a place with the Lord.
ਤੇਰੀਗਰਦਨਿਊਪਰਿਲਵੈਕਾਉ॥੧॥
ਤੇਰੇ ਮੰਦੇ ਦਿਨ ਆਏ ਹੋਏ ਹਨ (ਕਿ ਤੂੰ ਝੂਠਾ ਮਾਣ ਕਰ ਰਹੀ ਹੈਂ) ॥੧॥
Above your head, the crow of death is cawing. ||1||
ਤੂਕਾਂਇਗਰਬਹਿਬਾਵਲੀ॥
ਹੇ ਮੇਰੀ ਕਮਲੀ ਕਾਇਆਂ! ਤੂੰ ਕਿਉਂ ਮਾਣ ਕਰਦੀ ਹੈਂ?
Why are you so proud? You are insane.
ਜੈਸੇਭਾਦਉਖੂੰਬਰਾਜੁਤੂਤਿਸਤੇਖਰੀਉਤਾਵਲੀ॥੧॥ਰਹਾਉ॥
ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ ਜੋ ਭਾਦਰੋਂ ਵਿਚ (ਉੱਗਦੀ ਹੈ) ॥੧॥ ਰਹਾਉ ॥
Even the mushrooms of summer live longer than you. ||1||Pause||
ਜੈਸੇਕੁਰੰਕਨਹੀਪਾਇਓਭੇਦੁ॥
(ਹੇ ਕਾਇਆਂ!) ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਸ ਦੇ ਆਪਣੇ ਸਰੀਰ ਵਿਚੋਂ (ਆਉਂਦੀ ਹੈ),
The deer does not know the secret;
ਤਨਿਸੁਗੰਧਢੂਢੈਪ੍ਰਦੇਸੁ॥
ਪਰ ਉਹ ਪਰਦੇਸ ਢੂੰਢਦਾ ਫਿਰਦਾ ਹੈ (ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਸੁਖਾਂ ਦਾ ਮੂਲ-ਪ੍ਰਭੂ ਤੇਰੇ ਆਪਣੇ ਅੰਦਰ ਹੈ)।
the musk is within its own body, but it searches for it outside.
ਅਪਤਨਕਾਜੋਕਰੇਬੀਚਾਰੁ॥
ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ (ਕਿ ਇਹ ਸਦਾ-ਥਿਰ ਰਹਿਣ ਵਾਲਾ ਨਹੀਂ),
Whoever reflects on his own body
ਤਿਸੁਨਹੀਜਮਕੰਕਰੁਕਰੇਖੁਆਰੁ॥੨॥
ਉਸ ਨੂੰ ਜਮਦੂਤ ਖ਼ੁਆਰ ਨਹੀਂ ਕਰਦਾ ॥੨॥
- the Messenger of Death does not abuse him. ||2||
ਪੁਤ੍ਰਕਲਤ੍ਰਕਾਕਰਹਿਅਹੰਕਾਰੁ॥
(ਹੇ ਕਾਇਆਂ!) ਤੂੰ ਪੁੱਤਰ ਤੇ ਵਹੁਟੀ ਦਾ ਮਾਣ ਕਰਦੀ ਹੈਂ,
The man is so proud of his sons and his wife;
ਠਾਕੁਰੁਲੇਖਾਮਗਨਹਾਰੁ॥
(ਤੇ ਪ੍ਰਭੂ ਨੂੰ ਭੁਲਾ ਬੈਠੀ ਹੈਂ, ਚੇਤਾ ਰੱਖ) ਮਾਲਕ-ਪ੍ਰਭੂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ,
his Lord and Master shall call for his account.
ਫੇੜੇਕਾਦੁਖੁਸਹੈਜੀਉ॥
(ਭਾਵ), ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ।
The soul suffers in pain for the actions it has committed.
ਪਾਛੇਕਿਸਹਿਪੁਕਾਰਹਿਪੀਉਪੀਉ॥੩॥
(ਹੇ ਕਾਇਆਂ! ਜਿੰਦ ਦੇ ਨਿਕਲ ਜਾਣ ਪਿੱਛੋਂ) ਤੂੰ ਕਿਸ ਨੂੰ 'ਪਿਆਰਾ, ਪਿਆਰਾ' ਆਖ ਕੇ ਵਾਜਾਂ ਮਾਰੇਂਗੀ? ॥੩॥
Afterwards, whom shall you call, "Dear, Dear." ||3||
ਸਾਧੂਕੀਜਉਲੇਹਿਓਟ॥
(ਹੇ ਕਾਇਆਂ!) ਜੇ ਤੂੰ ਗੁਰੂ ਦਾ ਆਸਰਾ ਲਏਂ,
If you seek the Support of the Holy,
ਤੇਰੇਮਿਟਹਿਪਾਪਸਭਕੋਟਿਕੋਟਿ॥
ਤੇਰੇ ਕ੍ਰੋੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ।
millions upon millions of your sins shall be totally erased.
ਕਹਿਰਵਿਦਾਸਜੋੁਜਪੈਨਾਮੁ॥
ਰਵਿਦਾਸ ਆਖਦਾ ਹੈ ਕਿ ਜੋ ਮਨੁੱਖ ਨਾਮ ਜਪਦਾ ਹੈ,
Says Ravi Daas, one who chants the Naam, the Name of the Lord,
ਤਿਸੁਜਾਤਿਨਜਨਮੁਨਜੋਨਿਕਾਮੁ॥੪॥੧॥
ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ॥੪॥੧॥
is not concerned with social class, birth and rebirth. ||4||1||
ਬਸੰਤੁਕਬੀਰਜੀਉ॥
ਰਾਗ ਬਸੰਤੁ ਵਿੱਚ ਭਗਤ ਕਬੀਰ ਜੀ ਦੀ ਬਾਣੀ।
Basant, Kabeer Jee:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਸੁਰਹਕੀਜੈਸੀਤੇਰੀਚਾਲ॥
(ਹੇ ਕੁੱਤੇ!) ਗਾਂ ਵਰਗੀ ਤੇਰੀ ਤੋਰ ਹੈ,
You walk like a cow.
ਤੇਰੀਪੂੰਛਟਊਪਰਿਝਮਕਬਾਲ॥੧॥
ਤੇਰੀ ਪੂਛਲ ਉੱਤੇ ਵਾਲ ਭੀ ਸੁਹਣੇ ਚਮਕਦੇ ਹਨ (ਹੇ ਕੁੱਤਾ-ਸੁਭਾਉ ਜੀਵ! ਸ਼ਰੀਫ਼ਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਹੈ) ॥੧॥
The hair on your tail is shiny and lustrous. ||1||
ਇਸਘਰਮਹਿਹੈਸੁਤੂਢੂੰਢਿਖਾਹਿ॥
(ਹੇ ਕੁੱਤੇ ਦੇ ਸੁਭਾਉ ਵਾਲੇ ਜੀਵ!) ਜੋ ਕੁਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ।
Look around, and eat anything in this house.
ਅਉਰਕਿਸਹੀਕੇਤੂਮਤਿਹੀਜਾਹਿ॥੧॥ਰਹਾਉ॥
ਕਿਸੇ ਬਿਗਾਨੇ ਮਾਲ ਦੀ ਲਾਲਸਾ ਨਾਹ ਕਰਨੀ। {ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥} ॥੧॥ ਰਹਾਉ ॥
But do not go out to any other. ||1||Pause||
ਚਾਕੀਚਾਟਹਿਚੂਨੁਖਾਹਿ॥
(ਹੇ ਕੁੱਤੇ!) ਤੂੰ ਚੱਕੀ ਚੱਟਦਾ ਹੈਂ, ਤੇ ਆਟਾ ਖਾਂਦਾ ਹੈਂ,
You lick the grinding bowl, and eat the flour.
ਚਾਕੀਕਾਚੀਥਰਾਕਹਾਂਲੈਜਾਹਿ॥੨॥
ਪਰ (ਜਾਂਦਾ ਹੋਇਆ) ਪਰੋਲਾ ਕਿੱਥੇ ਲੈ ਜਾਇਂਗਾ? (ਹੇ ਜੀਵ! ਜਿਹੜੀ ਮਾਇਆ ਰੋਜ਼ ਵਰਤਦਾ ਹੈਂ ਇਹ ਤਾਂ ਭਲਾ ਵਰਤੀ; ਪਰ ਜੋੜ ਜੋੜ ਕੇ ਆਖ਼ਰ ਨਾਲ ਕੀਹ ਲੈ ਜਾਇਂਗਾ?) ॥੨॥
Where have you taken the kitchen rags? ||2||
ਛੀਕੇਪਰਤੇਰੀਬਹੁਤੁਡੀਠਿ॥
(ਹੇ ਸੁਆਨ!) ਤੂੰ ਛਿੱਕੇ ਵਲ ਬੜਾ ਤੱਕ ਰਿਹਾ ਹੈਂ,
Your gaze is fixed on the basket in the cupboard.
ਮਤੁਲਕਰੀਸੋਟਾਤੇਰੀਪਰੈਪੀਠਿ॥੩॥
ਵੇਖੀਂ, ਕਿਤੇ ਲੱਕ ਉੱਤੇ ਕਿਤੋਂ ਸੋਟਾ ਨਾਹ ਵੱਜੇ। (ਜੇ ਜੀਵ! ਬਿਗਾਨੇ ਘਰਾਂ ਵਲ ਤੱਕਦਾ ਹੈਂ; ਇਸ ਵਿਚੋਂ ਉਪਾਧੀ ਹੀ ਨਿਕਲੇਗੀ) ॥੩॥
Watch out - a stick may strike you from behind. ||3||
ਕਹਿਕਬੀਰਭੋਗਭਲੇਕੀਨ॥
ਕਬੀਰ ਆਖਦਾ ਹੈ ਕਿ (ਹੇ ਸੁਆਨ!) ਤੂੰ ਬਥੇਰਾ ਕੁਝ ਖਾਧਾ ਉਜਾੜਿਆ ਹੈ,
Says Kabeer, you have over-indulged in your pleasures.
ਮਤਿਕੋਊਮਾਰੈਈਂਟਢੇਮ॥੪॥੧॥
ਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾਹ ਮਾਰ ਦੇਵੇ। (ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿਚ ਹੀ ਰੁੱਝਾ ਪਿਆ ਹੈਂ, ਇਹਨਾਂ ਦਾ ਅੰਤ ਖ਼ੁਆਰੀ ਹੀ ਹੁੰਦਾ ਹੈ) ॥੪॥੧॥
Watch out - someone may throw a brick at you. ||4||1||