GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1192
Display Settings
ਬਸੰਤੁਮਹਲਾਘਰੁਦੁਤੁਕੀਆ
ਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਤੁਕੀ ਬਾਣੀ।
Basant, Fifth Mahalaa, First House, Du-Tukee:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਸੁਣਿਸਾਖੀਮਨਜਪਿਪਿਆਰ
ਹੇ (ਮੇਰੇ) ਮਨ! (ਗੁਰੂ ਦੀ) ਸਿੱਖਿਆ ਸੁਣ ਕੇ ਪ੍ਰੇਮ ਨਾਲ (ਪਰਮਾਤਮਾ ਦਾ ਨਾਮ) ਜਪਿਆ ਕਰ।
Listen to the stories of the devotees, O my mind, and meditate with love.
ਅਜਾਮਲੁਉਧਰਿਆਕਹਿਏਕਬਾਰ
ਅਜਾਮਲ (ਪ੍ਰਭੂ ਦਾ ਨਾਮ) ਜਪ ਕੇ ਸਦਾ ਲਈ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ।
Ajaamal uttered the Lord's Name once, and was saved.
ਬਾਲਮੀਕੈਹੋਆਸਾਧਸੰਗੁ
ਬਾਲਮੀਕ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ (ਉਸ ਨੇ ਭੀ ਹਰਿ-ਨਾਮ ਜਪਿਆ, ਤੇ, ਉਸ ਦਾ ਪਾਰ-ਉਤਾਰਾ ਹੋ ਗਿਆ)।
Baalmeek found the Saadh Sangat, the Company of the Holy.
ਧ੍ਰੂਕਉਮਿਲਿਆਹਰਿਨਿਸੰਗ॥੧॥
(ਨਾਮ ਜਪਣ ਦੀ ਹੀ ਬਰਕਤਿ ਨਾਲ) ਧ੍ਰੂ ਨੂੰ ਪਰਮਾਤਮਾ ਪ੍ਰਤੱਖ ਹੋ ਕੇ ਮਿਲ ਪਿਆ ॥੧॥
The Lord definitely met Dhroo. ||1||
ਤੇਰਿਆਸੰਤਾਜਾਚਉਚਰਨਰੇਨ
ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,
I beg for the dust of the feet of Your Saints.
ਲੇਮਸਤਕਿਲਾਵਉਕਰਿਕ੍ਰਿਪਾਦੇਨ॥੧॥ਰਹਾਉ
ਦੇਣ ਦੀ ਕਿਰਪਾ ਕਰ (ਉਹ ਚਰਨ-ਧੂੜ ਲੈ ਕੇ) ਮੈਂ ਆਪਣੇ ਮੱਥੇ ਤੇ ਲਾਵਾਂਗਾ ॥੧॥ ਰਹਾਉ ॥
Please bless me with Your Mercy, Lord, that I may apply it to my forehead. ||1||Pause||
ਗਨਿਕਾਉਧਰੀਹਰਿਕਹੈਤੋਤ
ਹੇ (ਮੇਰੇ) ਮਨ! (ਜਿਉਂ ਜਿਉਂ) ਤੋਤਾ ਰਾਮ-ਨਾਮ ਉਚਾਰਦਾ ਸੀ (ਉਸ ਨੂੰ ਰਾਮ-ਨਾਮ ਸਿਖਾਲਣ ਲਈ ਗਨਿਕਾ ਭੀ ਰਾਮ-ਨਾਮ ਉਚਾਰਦੀ ਸੀ, ਤੇ, ਨਾਮ ਸਿਮਰਨ ਦੀ ਬਰਕਤਿ ਨਾਲ) ਗਨਿਕਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।
Ganika the prostitute was saved, when her parrot uttered the Lord's Name.
ਗਜਇੰਦ੍ਰਧਿਆਇਓਹਰਿਕੀਓਮੋਖ
(ਸਰਾਪ ਦੇ ਕਾਰਨ ਗੰਧਰਬ ਤੋਂ ਬਣੇ ਹੋਏ) ਵੱਡੇ ਹਾਥੀ ਨੇ (ਸਰੋਵਰ ਵਿਚ ਤੰਦੂਏ ਦੀ ਫਾਹੀ ਵਿਚ ਫਸ ਕੇ) ਪਰਮਾਤਮਾ ਦਾ ਧਿਆਨ ਧਰਿਆ, ਪਰਮਾਤਮਾ ਨੇ ਉਸ ਨੂੰ (ਤੰਦੂਏ ਦੀ) ਫਾਹੀ ਵਿਚੋਂ ਬਚਾ ਲਿਆ।
The elephant meditated on the Lord, and was saved.
ਬਿਪ੍ਰਸੁਦਾਮੇਦਾਲਦੁਭੰਜ
ਸੁਦਾਮੇ ਬ੍ਰਾਹਮਣ ਦੀ (ਕ੍ਰਿਸ਼ਨ ਜੀ ਨੇ) ਗਰੀਬੀ ਕੱਟੀ।
He delivered the poor Brahmin Sudama out of poverty.
ਰੇਮਨਤੂਭੀਭਜੁਗੋਬਿੰਦ॥੨॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਜਨ ਕਰਿਆ ਕਰ ॥੨॥
O my mind, you too must meditate and vibrate on the Lord of the Universe. ||2||
ਬਧਿਕੁਉਧਾਰਿਓਖਮਿਪ੍ਰਹਾਰ
ਹੇ (ਮੇਰੇ) ਮਨ! (ਕ੍ਰਿਸ਼ਨ ਜੀ ਨੂੰ) ਤੀਰ ਨਾਲ ਮਾਰਨ ਵਾਲੇ ਸ਼ਿਕਾਰੀ ਨੂੰ (ਕ੍ਰਿਸ਼ਨ ਜੀ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
Even the hunter who shot an arrow at Krishna was saved.
ਕੁਬਿਜਾਉਧਰੀਅੰਗੁਸਟਧਾਰ
(ਕ੍ਰਿਸ਼ਨ ਜੀ ਦੇ) ਅੰਗੂਠੇ ਦੀ ਛੁਹ ਨਾਲ ਕੁਬਿਜਾ ਪਾਰ ਲੰਘ ਗਈ।
Kubija the hunchback was saved, when God placed His Feet on her thumb.
ਬਿਦਰੁਉਧਾਰਿਓਦਾਸਤਭਾਇ
ਬਿਦਰ ਨੂੰ (ਉਸ ਦੇ) ਸੇਵਾ ਭਾਵ ਦੇ ਕਾਰਨ (ਕ੍ਰਿਸ਼ਨ ਜੀ ਨੇ) ਪਾਰ ਲੰਘਾ ਦਿੱਤਾ।
Bidar was saved by his attitude of humility.
ਰੇਮਨਤੂਭੀਹਰਿਧਿਆਇ॥੩॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ ॥੩॥
O my mind, you too must meditate on the Lord. ||3||
ਪ੍ਰਹਲਾਦਰਖੀਹਰਿਪੈਜਆਪ
ਹੇ (ਮੇਰੇ) ਮਨ! ਪ੍ਰਹਲਾਦ ਦੀ ਇੱਜ਼ਤ ਪਰਮਾਤਮਾ ਨੇ ਆਪ ਰੱਖੀ।
The Lord Himself saved the honor of Prahlaad.
ਬਸਤ੍ਰਛੀਨਤਦ੍ਰੋਪਤੀਰਖੀਲਾਜ
(ਦੁਰਜੋਧਨ ਦੀ ਸਭਾ ਵਿਚ ਦ੍ਰੋਪਤੀ ਨੂੰ ਨਗਨ ਕਰਨ ਲਈ ਜਦੋਂ) ਦ੍ਰੋਪਤੀ ਦੇ ਬਸਤ੍ਰ ਲਾਹੇ ਜਾ ਰਹੇ ਸਨ, ਤਦੋਂ (ਕ੍ਰਿਸ਼ਨ ਜੀ ਨੇ ਉਸ ਦੀ) ਇੱਜ਼ਤ ਬਚਾਈ।
Even when she was being disrobed in court, Dropatee's honor was preserved.
ਜਿਨਿਜਿਨਿਸੇਵਿਆਅੰਤਬਾਰ
ਹੇ ਮਨ! ਜਿਸ ਜਿਸ ਨੇ ਭੀ ਔਖੇ ਵੇਲੇ ਪਰਮਾਤਮਾ ਦਾ ਪੱਲਾ ਫੜਿਆ (ਪਰਮਾਤਮਾ ਨੇ ਉਸ ਦੀ ਲਾਜ ਰੱਖੀ)।
Those who have served the Lord, even at the very last instant of their lives, are saved.
ਰੇਮਨਸੇਵਿਤੂਪਰਹਿਪਾਰ॥੪॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦੀ ਸਰਨ ਪਉ, (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੪॥
O my mind, serve Him, and you shall be carried across to the other side. ||4||
ਧੰਨੈਸੇਵਿਆਬਾਲਬੁਧਿ
ਹੇ (ਮੇਰੇ) ਮਨ! ਧੰਨੇ ਨੇ (ਗੁਰੂ ਦੀ ਸਰਨ ਪੈ ਕੇ) ਬਾਲਾਂ ਵਾਲੀ (ਨਿਰਵੈਰ) ਬੁੱਧੀ ਪ੍ਰਾਪਤ ਕਰ ਕੇ ਪਰਮਾਤਮਾ ਦੀ ਭਗਤੀ ਕੀਤੀ।
Dhanna served the Lord, with the innocence of a child.
ਤ੍ਰਿਲੋਚਨਗੁਰਮਿਲਿਭਈਸਿਧਿ
ਗੁਰੂ ਨੂੰ ਮਿਲ ਕੇ ਤ੍ਰਿਲੋਚਨ ਨੂੰ ਭੀ ਆਤਮਕ ਜੀਵਨ ਵਿਚ ਸਫਲਤਾ ਪ੍ਰਾਪਤ ਹੋਈ।
Meeting with the Guru, Trilochan attained the perfection of the Siddhas.
ਬੇਣੀਕਉਗੁਰਿਕੀਓਪ੍ਰਗਾਸੁ
ਗੁਰੂ ਨੇ (ਭਗਤ) ਬੇਣੀ ਨੂੰ ਆਤਮਕ ਜੀਵਨ ਦਾ ਚਾਨਣ ਬਖ਼ਸ਼ਿਆ।
The Guru blessed Baynee with His Divine Illumination.
ਰੇਮਨਤੂਭੀਹੋਹਿਦਾਸੁ॥੫॥
ਹੇ (ਮੇਰੇ) ਮਨ! ਤੂੰ ਭੀ ਪਰਮਾਤਮਾ ਦਾ ਭਗਤ (ਇਸੇ ਤਰ੍ਹਾਂ) ਬਣ ॥੫॥
O my mind, you too must be the Lord's slave. ||5||
ਜੈਦੇਵਤਿਆਗਿਓਅਹੰਮੇਵ
ਹੇ (ਮੇਰੇ) ਮਨ! (ਗੁਰੂ ਨੂੰ ਮਿਲ ਕੇ) ਜੈਦੇਵ ਨੇ (ਆਪਣੇ ਬ੍ਰਾਹਮਣ ਹੋਣ ਦਾ) ਮਾਣ ਛੱਡਿਆ।
Jai Dayv gave up his egotism.
ਨਾਈਉਧਰਿਓਸੈਨੁਸੇਵ
ਸੈਣ ਨਾਈ (ਗੁਰੂ ਦੀ ਸਰਨ ਪੈ ਕੇ) ਭਗਤੀ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ,
Sain the barber was saved through his selfless service.
ਮਨੁਡੀਗਿਡੋਲੈਕਹੂੰਜਾਇ
(ਸੈਣ ਦਾ) ਮਨ ਕਿਸੇ ਭੀ ਥਾਂ (ਮਾਇਆ ਦੇ ਠੇਡਿਆਂ ਨਾਲ) ਡਿੱਗ ਕੇ ਡੋਲਦਾ ਨਹੀਂ ਸੀ।
Do not let your mind waver or wander; do not let it go anywhere.
ਮਨਤੂਭੀਤਰਸਹਿਸਰਣਿਪਾਇ॥੬॥
ਹੇ (ਮੇਰੇ) ਮਨ! (ਗੁਰੂ ਦੀ) ਸਰਨ ਪੈ ਕੇ ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੬॥
O my mind, you too shall cross over; seek the Sanctuary of God. ||6||
ਜਿਹਅਨੁਗ੍ਰਹੁਠਾਕੁਰਿਕੀਓਆਪਿ
ਹੇ ਪ੍ਰਭੂ! ਜਿਨ੍ਹਾਂ ਭਗਤ ਜਨਾਂ ਉਤੇ ਤੈਂ ਠਾਕੁਰ ਨੇ ਆਪ ਮਿਹਰ ਕੀਤੀ,
O my Lord and Master, You have shown Your Mercy to them.
ਸੇਤੈਂਲੀਨੇਭਗਤਰਾਖਿ
ਉਹਨਾਂ ਨੂੰ ਤੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ।
You saved those devotees.
ਤਿਨਕਾਗੁਣੁਅਵਗਣੁਬੀਚਾਰਿਓਕੋਇ
ਤੂੰ ਉਹਨਾਂ ਦਾ ਨਾਹ ਕੋਈ ਗੁਣ ਤੇ ਨਾਹ ਕੋਈ ਔਗੁਣ ਵਿਚਾਰਿਆ।
You do not take their merits and demerits into account.
ਇਹਬਿਧਿਦੇਖਿਮਨੁਲਗਾਸੇਵ॥੭॥
ਹੇ ਪ੍ਰਭੂ! ਤੇਰੀ ਇਸ ਕਿਸਮ ਦੀ ਦਇਆਲਤਾ ਵੇਖ ਕੇ (ਮੇਰਾ ਭੀ) ਮਨ (ਤੇਰੀ) ਭਗਤੀ ਵਿਚ ਲੱਗ ਪਿਆ ਹੈ ॥੭॥
Seeing these ways of Yours, I have dedicated my mind to Your service. ||7||
ਕਬੀਰਿਧਿਆਇਓਏਕਰੰਗ
ਹੇ ਨਾਨਕ! ਕਬੀਰ ਨੇ ਇਕ-ਰਸ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ।
Kabeer meditated on the One Lord with love.
ਨਾਮਦੇਵਹਰਿਜੀਉਬਸਹਿਸੰਗਿ
ਪ੍ਰਭੂ ਜੀ ਨਾਮਦੇਵ ਜੀ ਦੇ ਭੀ ਨਾਲ ਵੱਸਦੇ ਹਨ।
Naam Dayv lived with the Dear Lord.
ਰਵਿਦਾਸਧਿਆਏਪ੍ਰਭਅਨੂਪ
ਰਵਿਦਾਸ ਨੇ ਭੀ ਸੋਹਣੇ ਪ੍ਰਭੂ ਦਾ ਸਿਮਰਨ ਕੀਤਾ।
Ravi Daas meditated on God, the Incomparably Beautiful.
ਗੁਰਨਾਨਕਦੇਵਗੋਵਿੰਦਰੂਪ॥੮॥੧॥
(ਇਹਨਾਂ ਸਭਨਾਂ ਉੱਤੇ ਗੁਰੂ ਨੇ ਹੀ ਕਿਰਪਾ ਕੀਤੀ)। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ (ਤੂੰ ਭੀ ਗੁਰੂ ਦੀ ਸਰਨ ਪਿਆ ਰਹੁ) ॥੮॥੧॥
Guru Nanak Dayv is the Embodiment of the Lord of the Universe. ||8||1||
ਬਸੰਤੁਮਹਲਾ
Basant, Fifth Mahalaa:
ਅਨਿਕਜਨਮਭ੍ਰਮੇਜੋਨਿਮਾਹਿ
ਮਨੁੱਖ ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ।
The mortal wanders in reincarnation through countless lifetimes.
ਹਰਿਸਿਮਰਨਬਿਨੁਨਰਕਿਪਾਹਿ
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਨਰਕ ਵਿਚ ਪਏ ਰਹਿੰਦੇ ਹਨ।
Without meditating in remembrance on the Lord, he falls into hell.
ਭਗਤਿਬਿਹੂਨਾਖੰਡਖੰਡ
ਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ।
Without devotional worship, he is cut apart into pieces.
ਬਿਨੁਬੂਝੇਜਮੁਦੇਤਡੰਡ॥੧॥
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ ॥੧॥
Without understanding, he is punished by the Messenger of Death. ||1||
ਗੋਬਿੰਦਭਜਹੁਮੇਰੇਸਦਾਮੀਤ
ਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ।
Meditate and vibrate forever on the Lord of the Universe, O my friend.
ਸਾਚਸਬਦਕਰਿਸਦਾਪ੍ਰੀਤਿ॥੧॥ਰਹਾਉ
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ ॥੧॥ ਰਹਾਉ ॥
Love forever the True Word of the Shabad. ||1||Pause||
ਸੰਤੋਖੁਆਵਤਕਹੂੰਕਾਜ
ਕਿਸੇ ਭੀ ਕੰਮਾਂ ਵਿਚ (ਉਸ ਮਨੁੱਖ ਨੂੰ) ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ।
Contentment does not come by any endeavors.
ਧੂੰਮਬਾਦਰਸਭਿਮਾਇਆਸਾਜ
(ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ)।
All the show of Maya is just a cloud of smoke.
ਪਾਪਕਰੰਤੌਨਹਸੰਗਾਇ
(ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ।
The mortal does not hesitate to commit sins.
ਬਿਖੁਕਾਮਾਤਾਆਵੈਜਾਇ॥੨॥
ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੨॥
Intoxicated with poison, he comes and goes in reincarnation. ||2||
ਹਉਹਉਕਰਤਬਧੇਬਿਕਾਰ
ਮੈਂ ਮੈਂ ਕਰਦਿਆਂ ਉਸ ਮਨੁੱਖ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ,
Acting in egotism and self-conceit, his corruption only increases.
ਮੋਹਲੋਭਡੂਬੌਸੰਸਾਰ
ਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ,
The world is drowning in attachment and greed.
ਕਾਮਿਕ੍ਰੋਧਿਮਨੁਵਸਿਕੀਆ
ਕਾਮ-ਵਾਸਨਾ ਨੇ ਕ੍ਰੋਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ,
Sexual desire and anger hold the mind in its power.
ਸੁਪਨੈਨਾਮੁਹਰਿਲੀਆ॥੩॥
ਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ॥੩॥
Even in his dreams, he does not chant the Lord's Name. ||3||
ਕਬਹੀਰਾਜਾਕਬਮੰਗਨਹਾਰੁ
(ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ,
Sometimes he is a king, and sometimes he is a beggar.
ਦੂਖਸੂਖਬਾਧੌਸੰਸਾਰ
ਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ।
The world is bound by pleasure and pain.
ਮਨਉਧਰਣਕਾਸਾਜੁਨਾਹਿ
ਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ।
The mortal makes no arrangements to save himself.
ਪਾਪਬੰਧਨਨਿਤਪਉਤਜਾਹਿ॥੪॥
ਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ॥੪॥
The bondage of sin continues to hold him. ||4||
ਈਠਮੀਤਕੋਊਸਖਾਨਾਹਿ
ਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ।
He has no beloved friends or companions.
ਆਪਿਬੀਜਿਆਪੇਹੀਖਾਂਹਿ
(ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ)।
He himself eats what he himself plants.