ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ 119
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨੈਹਰਕੁਟੰਬਤਜਿਬਿਆਹੇਸਸੁਰਾਰਜਾਇਗੁਨਨੁਕੈਕੁਲਾਬਧੂਬਿਰਦਕਹਾਵਈ।
ਨੈਹਰ ਕੁਟੰਬ ਤਜਿ ਬਿਆਹੇ ਸਸੁਰਾਰ ਜਾਇ ਵਿਆਹਿਆਂ ਜਾਣ ਤੇ ਪੁਤ੍ਰੀ ਪਿਉਕੇ ਪਰਵਾਰ ਨੂੰ ਤਿਆਗ ਕੇ ਸੌਹਰੇ ਘਰ ਜਾਂਦੀ ਹੈ। ਤਾਂ ਗੁਨਨ ਕੈ ਗੁਣਾਂ ਦੇ ਕਾਰਣ ਕੁਲਾਬਧੂ ਬਿਰਦ ਕਹਾਵਈ ਕੁਲ ਬਹੂ ਸ੍ਰੇਸ਼ਟ ਕੁਲ ਦੀ ਵੌਹਟੀ ਵਾਲੇ ਬਿਰਦ ਸੁਜੱਸ ਕੀਰਤੀ ਅਥਵਾ ਪ੍ਰਸਿਧੀ ਦ੍ਵਾਰੇ ਕਹਿਣ ਵਿਚ ਔਂਦੀ ਹੈ।
Just as a girl leaves her parent's house after getting married and earns a respectable name for herself and her husband's family by virtue of her good traits;
नैहर कुटंब तजि बिआहे ससुरार जाइ गुननु कै कुलाबधू बिरद कहावई ।
LINE 02
ਪੁਰਨਪਤਿਬ੍ਰਤਿਅਉਗੁਰਜਨਸੇਵਾਭਾਇਗ੍ਰਿਹਮੈਗ੍ਰਿਹੇਸੁਰਿਸੁਜਸੁਪ੍ਰਗਟਾਵਈ।
ਅਰੁ ਐਸਾ ਹੀ ਪੂਰਨ ਪਤਿਬ੍ਰਤ ਪਤੀ ਦੇ ਨਾਲ ਹੀ ਨਿਭਨ ਦਾ ਬਰਤ ਇਕਰਾਰ ਪ੍ਰਤਿਗ੍ਯਾ ਪੂਰਨ ਕਰਦੀ ਪਾਲਦੀ ਹੋਈ ਅਉ ਗੁਰ ਜਨ ਸੇਵਾ ਭਾਇ ਤਥਾ ਗੁਰੂ ਜਨਾਂ ਵਡਕਿਆਂ ਵਡ ਵਡੇਰਿਆਂ ਸੱਸ ਸੌਹਰੇ ਜੇਠ ਆਦਿਕਾਂ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੀ ਹੋਈ ਓਸ ਦਾ ਗ੍ਰਿਹ ਮੈ ਗ੍ਰਿਹੇਸੁਰਿ ਘਰ ਵਿਚ ਘਰ ਦੀ ਮਾਲਕ ਹੋਣ ਦਾ ਸੁਜਸੁ ਪ੍ਰਗਟਾਵਈ ਸ੍ਰੇਸ਼ਟ ਜੱਸ ਧੰਨ ਧੰਨ ਦੀ ਆਵਾਜ਼ ਹੀ ਸਭਨੀ ਪਾਸੀਂ ਪ੍ਰਗਟ ਹੋ ਆਇਆ ਕਰਦੀ ਹੈ।
Earns the honourable title of all in all and revered one, by devotedly serving her elders and remaining loyal and faithful to her partner;
पुरन पतिब्रति अउ गुर जन सेवा भाइ ग्रिह मै ग्रिहेसुरि सुजसु प्रगटावई ।
LINE 03
ਅੰਤਕਾਲਿਜਾਇਪ੍ਰਿਅਸੰਗਿਸਹਿਗਾਮਨੀਹੁਇਲੋਕਪਰਲੋਕਬਿਖੈਊਚਪਦਪਾਵਈ।
ਇਸ ਤਰ੍ਹਾਂ ਗ੍ਰਹਿ ਧਰਮ ਦਾ ਪਾਲਨ ਕਰਦੀ ਕਰਦੀ 'ਅੰਤਕਾਲਿ ਜਾਇ ਪ੍ਰਿਅ ਸੰਗਿ ਸਹਗਾਮਿਨੀ' ਹੁਇ ਓੜਕ ਨੂੰ ਅਪਣੇ ਪ੍ਯਾਰੇ ਪਤੀ ਦੇ ਨਾਲ ਹੀ ਓਸ ਦੀ ਸਾਥਨ ਹੀ ਬਣ ਜਾਇਆ ਕਰਦੀ ਹੈ। ਅਤੇ ਇਉਂ ਉਹ 'ਲੋਕ ਪਰਲੋਕ ਬਿਖੈ ਊਚ ਪਦ ਪਾਵਈ'
Departs from this world as an honourable companion of her husband and earns name for herself here and in world hereafter;
अंत कालि जाइ प्रिअ संगि सहिगामनी हुइ लोक परलोक बिखै ऊच पद पावई ।
LINE 04
ਗੁਰਮੁਖਮਾਰਗਭੈਭਾਇਨਿਰਬਾਹੁਕਰੈਧੰਨਗੁਰਸਿਖਆਦਿਅੰਤਠਹਰਾਵਈ੧੧੯।।
ਓਸ ਗੁਰੂ ਕੇ ਸਿੱਖ ਦਾ ਭੀ ਧੰਨ ਧੰਨ ਜੈ ਜੈ ਕਾਰ ਕੀਰਤੀ ਹੁੰਦੀ ਹੈ ਤੇ ਆਦਿ ਅੰਤ ਵਿਖੇ ਓਸ ਦਾ ਜੱਸ ਅਟੱਲ ਰਹਿੰਦਾ ਹੈ ਵਾ ਉਸ ਦਾ ਆਦਿ ਅੰਤ ਸਦੀਵ ਲਈ ਹੀ ਠਹਿਰਣਾ ਕੈਮ ਰਹਿਣਾ ਅਥਵਾ ਓਸ ਦਾ ਮੋਖਪਦ ਵਾਸੀ ਹੋਣਾ ਹੋਇਆ ਕਰਦਾ ਹੈ ॥੧੧੯॥
So is a Sikh of Guru worthy of praise and adulations from beginning to end who treads the path of the Guru, lives life in the reverential fear of the Lord. (119)
गुरमुख मारग भै भाइ निरबाहु करै धंन गुरसिख आदि अंत ठहरावई ।११९।