ਹਰਿਰਸਿਰਾਤਾਜਨੁਪਰਵਾਣੁ॥੭॥
ਤੇ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦਾ ਹੈ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੭॥
That humble being who is imbued with the sublime essence of the Lord is certified and approved. ||7||
ਇਤਉਤਦੇਖਉਸਹਜੇਰਾਵਉ॥
ਹੇ ਠਾਕੁਰ! ਮੈਂ (ਗੁਰੂ ਦੀ ਕਿਰਪਾ ਨਾਲ) ਏਧਰ ਓਧਰ (ਹਰ ਥਾਂ) ਤੈਨੂੰ ਹੀ (ਵਿਆਪਕ) ਵੇਖਦਾ ਹਾਂ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਤੈਨੂੰ ਸਿਮਰਦਾ ਹਾਂ,
I see Him here and there; I dwell on Him intuitively.
ਤੁਝਬਿਨੁਠਾਕੁਰਕਿਸੈਨਭਾਵਉ॥
ਤੈਥੋਂ ਬਿਨਾ ਮੈਂ ਕਿਸੇ ਹੋਰ ਨਾਲ ਪ੍ਰੀਤ ਨਹੀਂ ਜੋੜਦਾ।
I do not love any other than You, O Lord and Master.
ਨਾਨਕਹਉਮੈਸਬਦਿਜਲਾਇਆ॥
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਸਾੜ ਲਈ ਹੈ,
O Nanak, my ego has been burnt away by the Word of the Shabad.
ਸਤਿਗੁਰਿਸਾਚਾਦਰਸੁਦਿਖਾਇਆ॥੮॥੩॥
ਗੁਰੂ ਨੇ ਉਸ ਨੂੰ ਪ੍ਰਭੂ ਦਾ ਸਦਾ ਲਈ ਟਿਕੇ ਰਹਿਣ ਵਾਲਾ ਦਰਸਨ ਕਰਾ ਦਿੱਤਾ ਹੈ ॥੮॥੩॥
The True Guru has shown me the Blessed Vision of the True Lord. ||8||3||
ਬਸੰਤੁਮਹਲਾ੧॥
Basant, First Mahalaa:
ਚੰਚਲੁਚੀਤੁਨਪਾਵੈਪਾਰਾ॥
ਹੇ ਕਰਤਾਰ! (ਮਾਇਆ ਦੇ ਮੋਹ ਵਿਚ ਫਸ ਕੇ) ਚੰਚਲ (ਹੋ ਚੁਕਿਆ) ਮਨ (ਆਪਣੇ ਉੱਦਮ ਨਾਲ) ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ,
The fickle consciousness cannot find the Lord's limits.
ਆਵਤਜਾਤਨਲਾਗੈਬਾਰਾ॥
(ਹਰ ਵੇਲੇ) ਭਟਕਦਾ ਫਿਰਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ (ਭਾਵ, ਰਤਾ ਭਰ ਭੀ ਟਿਕਦਾ ਨਹੀਂ।
It is caught in non-stop coming and going.
ਦੂਖੁਘਣੋਮਰੀਐਕਰਤਾਰਾ॥
ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਨੂੰ) ਬਹੁਤ ਦੁੱਖ ਸਹਾਰਨਾ ਪੈਂਦਾ ਹੈ, ਤੇ ਆਤਮਕ ਮੌਤ ਹੋ ਜਾਂਦੀ ਹੈ।
I am suffering and dying, O my Creator.
ਬਿਨੁਪ੍ਰੀਤਮਕੋਕਰੈਨਸਾਰਾ॥੧॥
(ਇਸ ਬਿਪਤਾ ਵਿਚੋਂ) ਪ੍ਰੀਤਮ-ਪ੍ਰਭੂ ਤੋਂ ਬਿਨਾ ਹੋਰ ਕੋਈ ਧਿਰ ਮਦਦ ਭੀ ਨਹੀਂ ਕਰ ਸਕਦਾ ॥੧॥
No one cares for me, except my Beloved. ||1||
ਸਭਊਤਮਕਿਸੁਆਖਉਹੀਨਾ॥
ਸਾਰੀ ਲੁਕਾਈ ਚੰਗੀ ਹੈ, (ਕਿਉਂਕਿ ਸਭ ਵਿਚ ਪਰਮਾਤਮਾ ਆਪ ਮੌਜੂਦ ਹੈ) ਮੈਂ ਕਿਸੇ ਨੂੰ ਮਾੜਾ ਨਹੀਂ ਆਖ ਸਕਦਾ।
All are high and exalted; how can I call anyone low?
ਹਰਿਭਗਤੀਸਚਿਨਾਮਿਪਤੀਨਾ॥੧॥ਰਹਾਉ॥
(ਪਰ ਅਸਲ ਵਿਚ ਉਹੀ ਮਨੁੱਖ ਚੰਗਿਆਈ ਪ੍ਰਾਪਤ ਕਰਦਾ ਹੈ, ਜਿਸ ਦਾ ਮਨ) ਪਰਮਾਤਮਾ ਦੀ ਭਗਤੀ ਵਿਚ (ਜੁੜਦਾ ਹੈ) ਪ੍ਰਭੂ ਦੇ ਸਦਾ-ਥਿਰ ਨਾਮ ਵਿਚ (ਜੁੜ ਕੇ) ਖ਼ੁਸ ਹੁੰਦਾ ਹੈ ॥੧॥ ਰਹਾਉ ॥
Devotional worship of the Lord and the True Name has satisfied me. ||1||Pause||
ਅਉਖਧਕਰਿਥਾਕੀਬਹੁਤੇਰੇ॥
(ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਣ ਲਈ) ਮੈਂ ਅਨੇਕਾਂ ਦਵਾਈਆਂ (ਭਾਵ, ਉੱਦਮ) ਕਰ ਕੇ ਹਾਰ ਗਈ ਹਾਂ,
I have taken all sorts of medicines; I am so tired of them.
ਕਿਉਦੁਖੁਚੂਕੈਬਿਨੁਗੁਰਮੇਰੇ॥
ਪਰ ਪਿਆਰੇ ਗੁਰੂ (ਦੀ ਸਹੈਤਾ) ਤੋਂ ਬਿਨਾ ਇਹ ਦੁੱਖ ਦੂਰ ਨਹੀਂ ਹੁੰਦਾ।
How can this disease be cured, without my Guru?
ਬਿਨੁਹਰਿਭਗਤੀਦੂਖਘਣੇਰੇ॥
ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਨ ਨੂੰ) ਅਨੇਕਾਂ ਹੀ ਦੁੱਖ ਆ ਘੇਰਦੇ ਹਨ।
Without devotional worship of the Lord, the pain is so great.
ਦੁਖਸੁਖਦਾਤੇਠਾਕੁਰਮੇਰੇ॥੨॥
ਦੁੱਖ ਭੀ ਤੇ ਸੁਖ ਭੀ ਦੇਣ ਵਾਲੇ ਹੇ ਮੇਰੇ ਪਾਲਣਹਾਰ ਪ੍ਰਭੂ! (ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ) ॥੨॥
My Lord and Master is the Giver of pain and pleasure. ||2||
ਰੋਗੁਵਡੋਕਿਉਬਾਂਧਉਧੀਰਾ॥
(ਚੰਚਲਤਾ ਦਾ ਇਹ) ਰੋਗ ਬਹੁਤ ਵੱਡਾ ਹੈ (ਇਸ ਦੇ ਹੁੰਦਿਆਂ) ਮੈਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ।
The disease is so deadly; how can I find the courage?
ਰੋਗੁਬੁਝੈਸੋਕਾਟੈਪੀਰਾ॥
(ਮੇਰੇ ਇਸ) ਰੋਗ ਨੂੰ ਗੁਰੂ ਹੀ ਸਮਝ ਸਕਦਾ ਹੈ ਤੇ ਉਹੀ ਮੇਰਾ ਦੁੱਖ ਕੱਟ ਸਕਦਾ ਹੈ।
He knows my disease, and only He can take away the pain.
ਮੈਅਵਗਣਮਨਮਾਹਿਸਰੀਰਾ॥
(ਇਸ ਰੋਗ ਦੇ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਵਧ ਰਹੇ ਹਨ।
My mind and body are filled with faults and demerits.
ਢੂਢਤਖੋਜਤਗੁਰਿਮੇਲੇਬੀਰਾ॥੩॥
ਢੂੰਢਦਿਆਂ ਤੇ ਭਾਲ ਕਰਦਿਆਂ (ਆਖ਼ਿਰ) ਗੁਰੂ ਨੇ ਮੈਨੂੰ ਸਾਧ ਸੰਗਤ ਮਿਲਾ ਦਿੱਤੀ ॥੩॥
I searched and searched, and found the Guru, O my brother! ||3||
ਗੁਰਕਾਸਬਦੁਦਾਰੂਹਰਿਨਾਉ॥
(ਚੰਚਲਤਾ ਦੇ ਰੋਗ ਦੀ) ਦਵਾਈ ਗੁਰੂ ਦਾ ਸ਼ਬਦ (ਹੀ) ਹੈ ਪਰਮਾਤਮਾ ਦਾ ਨਾਮ (ਹੀ) ਹੈ।
The Word of the Guru's Shabad, and the Lord's Name are the cures.
ਜਿਉਤੂਰਾਖਹਿਤਿਵੈਰਹਾਉ॥
(ਹੇ ਪ੍ਰਭੂ!) ਜਿਵੇਂ ਤੂੰ ਰੱਖੇਂ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਭਾਵ, ਮੈਂ ਉਸੇ ਜੀਵਨ-ਪੰਧ ਤੇ ਤੁਰ ਸਕਦਾ ਹਾਂ। ਮੇਹਰ ਕਰ, ਮੈਨੂੰ ਗੁਰੂ ਦੇ ਸ਼ਬਦ ਵਿਚ ਆਪਣੇ ਨਾਮ ਵਿਚ ਜੋੜੀ ਰੱਖ)।
As You keep me, so do I remain.
ਜਗੁਰੋਗੀਕਹਦੇਖਿਦਿਖਾਉ॥
ਜਗਤ (ਆਪ ਹੀ) ਰੋਗੀ ਹੈ, ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ?
The world is sick; where should I look?
ਹਰਿਨਿਰਮਾਇਲੁਨਿਰਮਲੁਨਾਉ॥੪॥
ਇਕ ਪਰਮਾਤਮਾ ਹੀ ਪਵਿਤ੍ਰ ਹੈ, ਪਰਮਾਤਮਾ ਦਾ ਨਾਮ ਹੀ ਪਵਿਤ੍ਰ ਹੈ (ਗੁਰੂ ਦੀ ਸਰਨ ਪੈ ਕੇ ਇਹ ਹਰੀ-ਨਾਮ ਹੀ ਵਿਹਾਝਣਾ ਚਾਹੀਦਾ ਹੈ) ॥੪॥
The Lord is Pure and Immaculate; Immaculate is His Name. ||4||
ਘਰਮਹਿਘਰੁਜੋਦੇਖਿਦਿਖਾਵੈ॥
ਜੇਹੜਾ ਗੁਰੂ (ਭਾਵ, ਗੁਰੂ ਹੀ) (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਵੇਖ ਕੇ ਹੋਰਨਾਂ ਨੂੰ ਵਿਖਾ ਸਕਦਾ ਹੈ,
The Guru sees and reveals the Lord's home, deep within the home of the self;
ਗੁਰਮਹਲੀਸੋਮਹਲਿਬੁਲਾਵੈ॥
ਸਭ ਤੋਂ ਉੱਚੇ ਮਹਲ ਦਾ ਵਾਸੀ ਉਹ ਗੁਰੂ ਹੀ ਜੀਵ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦ ਸਕਦਾ ਹੈ (ਤੇ ਟਿਕਾ ਸਕਦਾ ਹੈ।) ਜਿਨ੍ਹਾਂ ਬੰਦਿਆਂ ਨੂੰ ਗੁਰੂ ਪ੍ਰਭੂ ਦੀ ਹਜ਼ੂਰੀ ਵਿਚ ਅਪੜਾਂਦਾ ਹੈ,
He ushers the soul-bride into the Mansion of the Lord's Presence.
ਮਨਮਹਿਮਨੂਆਚਿਤਮਹਿਚੀਤਾ॥
ਉਹਨਾਂ ਦੇ ਮਨ ਉਹਨਾਂ ਦੇ ਚਿੱਤ (ਬਾਹਰ ਭਟਕਣੋਂ ਹਟ ਕੇ) ਅੰਦਰ ਹੀ ਟਿਕ ਜਾਂਦੇ ਹਨ,
When the mind remains in the mind, and the consciousness in the consciousness,
ਐਸੇਹਰਿਕੇਲੋਗਅਤੀਤਾ॥੫॥
ਤੇ ਇਸ ਤਰ੍ਹਾਂ ਪਰਮਾਤਮਾ ਦੇ ਸੇਵਕ (ਮਾਇਆ ਦੇ ਮੋਹ ਤੋਂ) ਨਿਰਲੇਪ ਹੋ ਜਾਂਦੇ ਹਨ ॥੫॥
such people of the Lord remain unattached. ||5||
ਹਰਖਸੋਗਤੇਰਹਹਿਨਿਰਾਸਾ॥
(ਨਿਰਲੇਪ ਹੋਏ ਹੋਏ ਹਰੀ ਦੇ ਸੇਵਕ) ਖ਼ੁਸ਼ੀ ਗ਼ਮੀ ਤੋਂ ਉਤਾਂਹ ਰਹਿੰਦੇ ਹਨ,
They remain free of any desire for happiness or sorrow;
ਅੰਮ੍ਰਿਤੁਚਾਖਿਹਰਿਨਾਮਿਨਿਵਾਸਾ॥
ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤ ਚੱਖ ਕੇ ਉਹ ਬੰਦੇ ਪਰਮਾਤਮਾ ਦੇ ਨਾਮ ਵਿਚ ਹੀ (ਆਪਣੇ ਮਨ ਦਾ) ਟਿਕਾਣਾ ਬਣਾ ਲੈਂਦੇ ਹਨ।
tasting the Amrit, the Ambrosial Nectar, they abide in the Lord's Name.
ਆਪੁਪਛਾਣਿਰਹੈਲਿਵਲਾਗਾ॥
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖ ਕੇ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦਾ ਹੈ,
They recognize their own selves, and remain lovingly attuned to the Lord.
ਜਨਮੁਜੀਤਿਗੁਰਮਤਿਦੁਖੁਭਾਗਾ॥੬॥
ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲੈਂਦਾ ਹੈ। ਗੁਰੂ ਦੀ ਮੱਤ ਤੇ ਤੁਰਨ ਨਾਲ ਉਸ ਦਾ (ਚੰਚਲਤਾ ਵਾਲਾ) ਦੁੱਖ ਦੂਰ ਹੋ ਜਾਂਦਾ ਹੈ ॥੬॥
They are victorious on the battlefield of life, following the Guru's Teachings, and their pains run away. ||6||
ਗੁਰਿਦੀਆਸਚੁਅੰਮ੍ਰਿਤੁਪੀਵਉ॥
(ਮੇਹਰ ਕਰ ਕੇ) ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਦਿੱਤਾ ਹੈ, ਮੈਂ (ਉਸ ਅੰਮ੍ਰਿਤ ਨੂੰ ਸਦਾ) ਪੀਂਦਾ ਹਾਂ।
The Guru has given me the True Ambrosial Nectar; I drink it in.
ਸਹਜਿਮਰਉਜੀਵਤਹੀਜੀਵਉ॥
(ਉਸ ਅੰਮ੍ਰਿਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਵਿਕਾਰਾਂ ਵਲੋਂ ਮੂੰਹ ਮੋੜ ਚੁਕਾ ਹਾਂ, ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ।
Of course, I have died, and now I am alive to live.
ਅਪਣੋਕਰਿਰਾਖਹੁਗੁਰਭਾਵੈ॥
ਜੇ ਗੁਰੂ ਮੇਹਰ ਕਰੇ (ਭਾਵ, ਗੁਰੂ ਦੀ ਮੇਹਰ ਨਾਲ ਹੀ) (ਮੈਂ ਅਰਦਾਸ ਕਰਦਾ ਹਾਂ, ਤੇ ਆਖਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ (ਸੇਵਕ) ਬਣਾ ਕੇ (ਆਪਣੇ ਚਰਨਾਂ ਵਿਚ) ਰੱਖ।
Please, protect me as Your Own, if it pleases You.
ਤੁਮਰੋਹੋਇਸੁਤੁਝਹਿਸਮਾਵੈ॥੭॥
ਜੇਹੜਾ ਬੰਦਾ ਤੇਰਾ (ਸੇਵਕ) ਬਣ ਜਾਂਦਾ ਹੈ, ਉਹ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ ॥੭॥
One who is Yours, merges into You. ||7||
ਭੋਗੀਕਉਦੁਖੁਰੋਗਵਿਆਪੈ॥
ਜੇਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਭੋਗਣ ਵਿਚ ਹੀ ਮਸਤ ਰਹਿੰਦਾ ਹੈ ਉਸ ਨੂੰ ਰੋਗਾਂ ਦਾ ਦੁੱਖ ਆ ਦਬਾਂਦਾ ਹੈ।
Painful diseases afflict those who are sexually promiscuous.
ਘਟਿਘਟਿਰਵਿਰਹਿਆਪ੍ਰਭੁਜਾਪੈ॥
ਪਰ, ਜਿਸ ਮਨੁੱਖ ਨੂੰ ਪਰਮਾਤਮਾ ਹਰੇਕ ਘਟ ਵਿਚ ਵਿਆਪਕ ਦਿੱਸ ਪੈਂਦਾ ਹੈ,
God appears permeating and pervading in each and every heart.
ਸੁਖਦੁਖਹੀਤੇਗੁਰਸਬਦਿਅਤੀਤਾ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੁਖਾਂ ਦੁੱਖਾਂ ਤੋਂ ਨਿਰਲੇਪ ਰਹਿੰਦਾ ਹੈ,
One who remains unattached, through the Word of the Guru's Shabad
ਨਾਨਕਰਾਮੁਰਵੈਹਿਤਚੀਤਾ॥੮॥੪॥
ਹੇ ਨਾਨਕ! ਉਹ ਚਿੱਤ ਦੇ ਪਿਆਰ ਨਾਲ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੮॥੪॥
- O Nanak, his heart and consciousness dwell upon and savor the Lord. ||8||4||
ਬਸੰਤੁਮਹਲਾ੧ਇਕਤੁਕੀਆ॥
Basant, First Mahalaa, Ik-Tukee:
ਮਤੁਭਸਮਅੰਧੂਲੇਗਰਬਿਜਾਹਿ॥
ਹੇ ਅਕਲੋਂ ਅੰਨ੍ਹੇ! ਪਿੰਡੇ ਤੇ ਸੁਆਹ ਮਲ ਕੇ ਮਤਾਂ ਤੂੰ ਅਹੰਕਾਰ ਵਿਚ ਆ ਜਾਏਂ (ਕਿ ਤੂੰ ਕੋਈ ਬੜਾ ਹੀ ਉੱਤਮ ਕਰਮ ਕਰ ਰਿਹਾ ਹੈਂ)
Do not make such a show of rubbing ashes on your body.
ਇਨਬਿਧਿਨਾਗੇਜੋਗੁਨਾਹਿ॥੧॥
ਨੰਗੇ ਰਹਿ ਕੇ (ਤੇ ਪਿੰਡੇ ਉਤੇ ਸੁਆਹ ਮਲ ਕੇ) ਇਹਨਾਂ ਤਰੀਕਿਆਂ ਨਾਲ (ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ ॥੧॥
O naked Yogi, this is not the way of Yoga! ||1||
ਮੂੜੑੇਕਾਹੇਬਿਸਾਰਿਓਤੈਰਾਮਨਾਮ॥
ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ?
You fool! How can you have forgotten the Lord's Name?
ਅੰਤਕਾਲਿਤੇਰੈਆਵੈਕਾਮ॥੧॥ਰਹਾਉ॥
ਪਰਮਾਤਮਾ ਦਾ ਨਾਮ ਹੀ ਅੰਤ ਸਮੇ ਤੇਰੇ ਕੰਮ ਆ ਸਕਦਾ ਹੈ ॥੧॥ ਰਹਾਉ ॥
At the very last moment, it and it alone shall be of any use to you. ||1||Pause||
ਗੁਰਪੂਛਿਤੁਮਕਰਹੁਬੀਚਾਰੁ॥
ਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ (ਘਰ-ਘਾਟ ਛੱਡ ਕੇ ਬਾਹਰ ਭਟਕਿਆਂ ਰੱਬ ਨਹੀਂ ਮਿਲਦਾ)।
Consult the Guru, reflect and think it over.
ਜਹਦੇਖਉਤਹਸਾਰਿਗਪਾਣਿ॥੨॥
ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ (ਹਰ ਥਾਂ) ਪਰਮਾਤਮਾ ਮੌਜੂਦ ਹੈ ॥੨॥
Wherever I look, I see the Lord of the World. ||2||
ਕਿਆਹਉਆਖਾਜਾਂਕਛੂਨਾਹਿ॥
ਹੇ ਪ੍ਰਭੂ! ਮੈਂ ਮਾਣ ਭੀ ਕਿਸ ਚੀਜ਼ ਦਾ ਕਰਾਂ? ਜੋ ਕੁਝ ਭੀ ਮੈਂ ਆਪਣਾ ਸਮਝਦਾ ਹਾਂ ਇਹ ਮੇਰਾ ਆਪਣਾ ਨਹੀਂ, (ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੇ ਹੈ ਭੀ ਨਾਸਵੰਤ)
What can I say? I am nothing.
ਜਾਤਿਪਤਿਸਭਤੇਰੈਨਾਇ॥੩॥
ਹੇ ਪ੍ਰਭੂ! (ਗ੍ਰਿਹਸਤ ਵਿਚ ਰਹਿ ਕੇ ਉੱਚੀ ਜਾਤਿ ਜਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨਾ ਭੀ ਜੀਵ ਦੀ ਭਾਰੀ ਭੁੱਲ ਹੈ) ਤੇਰੇ ਨਾਮ ਵਿਚ ਜੁੜਨਾ ਹੀ ਉੱਚੀ ਜਾਤਿ ਹੈ ਤੇਰੇ ਨਾਮ ਵਿਚ ਜੁੜਨਾ ਹੀ ਦੁਨੀਆ ਵਿਚ ਇੱਜ਼ਤ-ਮਾਣ ਹੈ ॥੩॥
All my status and honor are in Your Name. ||3||
ਕਾਹੇਮਾਲੁਦਰਬੁਦੇਖਿਗਰਬਿਜਾਹਿ॥
(ਗ੍ਰਿਹਸਤ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣ ਤੇ ਪਿੰਡੇ ਤੇ ਸੁਆਹ ਮਲਣ ਦਾ ਮਾਣ ਕਰਦਾ ਹੈ। ਇਹ ਭੁੱਲ ਹੈ। ਪਰ ਗ੍ਰਿਹਸਤੀ ਧਨ ਦਾ ਅਹੰਕਾਰ ਕਰਦਾ ਹੈ। ਇਹ ਭੀ ਮੂਰਖਤਾ ਹੈ) ਮਾਲ ਧਨ ਵੇਖ ਕੇ ਤੂੰ ਅਹੰਕਾਰ ਕਰਦਾ ਹੈਂ।
Why do you take such pride in gazing upon your property and wealth?
ਚਲਤੀਬਾਰਤੇਰੋਕਛੂਨਾਹਿ॥੪॥
ਸੰਸਾਰ ਤੋਂ ਕੂਚ ਕਰਨ ਵੇਲੇ (ਧਨ ਮਾਲ ਵਿਚੋਂ) ਕੋਈ ਭੀ ਚੀਜ਼ ਤੇਰੀ ਨਹੀਂ ਹੋਵੇਗੀ ॥੪॥
When you must leave, nothing shall go along with you. ||4||
ਪੰਚਮਾਰਿਚਿਤੁਰਖਹੁਥਾਇ॥
ਕਾਮਾਦਿਕ ਪੰਜਾਂ ਨੂੰ ਮਾਰ ਕੇ ਆਪਣੇ ਮਨ ਨੂੰ ਵੱਸ ਵਿਚ ਰੱਖ।
So subdue the five thieves, and hold your consciousness in its place.
ਜੋਗਜੁਗਤਿਕੀਇਹੈਪਾਂਇ॥੫॥
ਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ ॥੫॥
This is the basis of the way of Yoga. ||5||
ਹਉਮੈਪੈਖੜੁਤੇਰੇਮਨੈਮਾਹਿ॥
ਹੇ ਮੂਰਖ! (ਜੇ ਤੂੰ ਤਿਆਗੀ ਹੈਂ ਤਾਂ ਤਿਆਗ ਦਾ, ਤੇ, ਜੇ ਤੂੰ ਗ੍ਰਿਹਸਤੀ ਹੈ ਤਾਂ ਧਨ ਮਾਲ ਦਾ ਤੈਨੂੰ ਮਾਣ ਹੈ, ਇਹ) ਹਉਮੈ ਤੇਰੇ ਮਨ ਵਿਚ ਹੈ ਜੋ ਤੇਰੇ ਮਨ ਨੂੰ ਅਟਕਾਈ ਬੈਠੀ ਹੈ ਜਿਵੇਂ ਪਸ਼ੂ ਦੀ ਪਿਛਲੀ ਲੱਤ ਨਾਲ ਬੱਧਾ ਹੋਇਆ ਢੰਗਾ ਉਸ ਨੂੰ ਦੌੜਨ ਨਹੀਂ ਦੇਂਦਾ।
Your mind is tied with the rope of egotism.
ਹਰਿਨਚੇਤਹਿਮੂੜੇਮੁਕਤਿਜਾਹਿ॥੬॥
ਤੂੰ (ਇਸ ਹਉਮੈ ਦੇ ਢੰਗੇ ਦੇ ਕਾਰਨ) ਪਰਮਾਤਮਾ ਨੂੰ ਨਹੀਂ ਸਿਮਰਦਾ। ਤੇ, ਵਿਕਾਰਾਂ ਤੋਂ ਖ਼ਲਾਸੀ ਸਿਮਰਨ ਨਾਲ ਹੀ ਹੋ ਸਕਦੀ ਹੈ ॥੬॥
You do not even think of the Lord - you fool! He alone shall liberate you. ||6||
ਮਤਹਰਿਵਿਸਰਿਐਜਮਵਸਿਪਾਹਿ॥
(ਹੇ ਮੂਰਖ! ਸੁਚੇਤ ਹੋ) ਪਰਮਾਤਮਾ ਦਾ ਨਾਮ ਭੁਲਾਇਆਂ ਮਤਾਂ ਜਮਾਂ ਦੇ ਵੱਸ ਵਿਚ ਪੈ ਜਾਏਂ,
If you forget the Lord, you will fall into the clutches of the Messenger of Death.
ਅੰਤਕਾਲਿਮੂੜੇਚੋਟਖਾਹਿ॥੭॥
ਤੇ ਅਖ਼ੀਰਲੇ ਸਮੇ (ਪਛਤਾਵੇ ਦੀ) ਮਾਰ-ਕੁੱਟ ਖਾਏਂ ॥੭॥
At that very last moment, you fool, you shall be beaten. ||7||