GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1163
Display Settings
ਸੁਰਤੇਤੀਸਉਜੇਵਹਿਪਾਕ
ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ,
Three hundred thirty million gods eat the Lord's offerings.
ਨਵਗ੍ਰਹਕੋਟਿਠਾਢੇਦਰਬਾਰ
ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ,
The nine stars, a million times over, stand at His Door.
ਧਰਮਕੋਟਿਜਾਕੈਪ੍ਰਤਿਹਾਰ॥੨॥
ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ॥੨॥
Millions of Righteous Judges of Dharma are His gate-keepers. ||2||
ਪਵਨਕੋਟਿਚਉਬਾਰੇਫਿਰਹਿ
(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ,
Millions of winds blow around Him in the four directions.
ਬਾਸਕਕੋਟਿਸੇਜਬਿਸਥਰਹਿ
ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ,
Millions of serpents prepare His bed.
ਸਮੁੰਦਕੋਟਿਜਾਕੇਪਾਨੀਹਾਰ
ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ,
Millions of oceans are His water-carriers.
ਰੋਮਾਵਲਿਕੋਟਿਅਠਾਰਹਭਾਰ॥੩॥
ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ॥੩॥
The eighteen million loads of vegetation are His Hair. ||3||
ਕੋਟਿਕਮੇਰਭਰਹਿਭੰਡਾਰ
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ,
Millions of treasurers fill His Treasury.
ਕੋਟਿਕਲਖਿਮੀਕਰੈਸੀਗਾਰ
ਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ,
Millions of Lakshmis adorn themselves for Him.
ਕੋਟਿਕਪਾਪਪੁੰਨਬਹੁਹਿਰਹਿ
ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ)
Many millions of vices and virtues look up to Him.
ਇੰਦ੍ਰਕੋਟਿਜਾਕੇਸੇਵਾਕਰਹਿ॥੪॥
ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ ॥੪॥
Millions of Indras serve Him. ||4||
ਛਪਨਕੋਟਿਜਾਕੈਪ੍ਰਤਿਹਾਰ
(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ,
Fifty-six million clouds are His.
ਨਗਰੀਨਗਰੀਖਿਅਤਅਪਾਰ
ਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ;
In each and every village, His infinite fame has spread.
ਲਟਛੂਟੀਵਰਤੈਬਿਕਰਾਲ
ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,
Wild demons with dishevelled hair move about.
ਕੋਟਿਕਲਾਖੇਲੈਗੋਪਾਲ॥੫॥
ਤੇ ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ॥੫॥
The Lord plays in countless ways. ||5||
ਕੋਟਿਜਗਜਾਕੈਦਰਬਾਰ
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ,
Millions of charitable feasts are held in His Court,
ਗੰਧ੍ਰਬਕੋਟਿਕਰਹਿਜੈਕਾਰ
ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ,
and millions of celestial singers celebrate His victory.
ਬਿਦਿਆਕੋਟਿਸਭੈਗੁਨਕਹੈ
ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ,
Millions of sciences all sing His Praises.
ਤਊਪਾਰਬ੍ਰਹਮਕਾਅੰਤੁਲਹੈ॥੬॥
ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ॥੬॥
Even so, the limits of the Supreme Lord God cannot be found. ||6||
ਬਾਵਨਕੋਟਿਜਾਕੈਰੋਮਾਵਲੀ
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ,
Rama, with millions of monkeys,
ਰਾਵਨਸੈਨਾਜਹਤੇਛਲੀ
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ;
conquered Raawan's army.
ਸਹਸਕੋਟਿਬਹੁਕਹਤਪੁਰਾਨ
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ,
Billions of Puraanas greatly praise Him;
ਦੁਰਜੋਧਨਕਾਮਥਿਆਮਾਨੁ॥੭॥
ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ॥੭॥
He humbled the pride of Duryodhan. ||7||
ਕੰਦ੍ਰਪਕੋਟਿਜਾਕੈਲਵੈਧਰਹਿ
(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ,
Millions of gods of love cannot compete with Him.
ਅੰਤਰਅੰਤਰਿਮਨਸਾਹਰਹਿ
ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ।
He steals the hearts of mortal beings.
ਕਹਿਕਬੀਰਸੁਨਿਸਾਰਿਗਪਾਨ
ਕਬੀਰ ਆਖਦਾ ਹੈ, ਹੇ ਧਨਖਧਾਰੀ ਪ੍ਰਭੂ! (ਮੇਰ ਬੇਨਤੀ) ਸੁਣ,
Says Kabeer, please hear me, O Lord of the World.
ਦੇਹਿਅਭੈਪਦੁਮਾਂਗਉਦਾਨ॥੮॥੨॥੧੮॥੨੦॥
ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ ॥੮॥੨॥੧੮॥੨੦॥
I beg for the blessing of fearless dignity. ||8||2||18||20||
ਭੈਰਉਬਾਣੀਨਾਮਦੇਉਜੀਉਕੀਘਰੁ
ਰਾਗ ਭੈਰਉ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Bhairao, The Word Of Naam Dayv Jee, First House:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਰੇਜਿਹਬਾਕਰਉਸਤਖੰਡ
ਹੇ ਭਾਈ! ਮੈਂ ਇਸ (ਜੀਭ) ਦੇ ਸੌ ਟੋਟੇ ਕਰ ਦਿਆਂ,
O my tongue, I will cut you into a hundred pieces,
ਜਾਮਿਉਚਰਸਿਸ੍ਰੀਗੋਬਿੰਦ॥੧॥
ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ। (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ॥੧॥
if you do not chant the Name of the Lord. ||1||
ਰੰਗੀਲੇਜਿਹਬਾਹਰਿਕੈਨਾਇ
ਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ,
O my tongue, be imbued with the Lord's Name.
ਸੁਰੰਗਰੰਗੀਲੇਹਰਿਹਰਿਧਿਆਇ॥੧॥ਰਹਾਉ
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ ॥੧॥ ਰਹਾਉ ॥
Meditate on the Name of the Lord, Har, Har, and imbue yourself with this most excellent color. ||1||Pause||
ਮਿਥਿਆਜਿਹਬਾਅਵਰੇਂਕਾਮ
ਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ,
O my tongue, other occupations are false.
ਨਿਰਬਾਣਪਦੁਇਕੁਹਰਿਕੋਨਾਮੁ॥੨॥
(ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ॥੨॥
The state of Nirvaanaa comes only through the Lord's Name. ||2||
ਅਸੰਖਕੋਟਿਅਨਪੂਜਾਕਰੀ
ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ,
The performance of countless millions of other devotions
ਏਕਪੂਜਸਿਨਾਮੈਹਰੀ॥੩॥
ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ॥੩॥
is not equal to even one devotion to the Name of the Lord. ||3||
ਪ੍ਰਣਵੈਨਾਮਦੇਉਇਹੁਕਰਣਾ
ਨਾਮਦੇਵ ਬੇਨਤੀ ਕਰਦਾ ਹੈ-(ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ,
Prays Naam Dayv, this is my occupation.
ਅਨੰਤਰੂਪਤੇਰੇਨਾਰਾਇਣਾ॥੪॥੧॥
(ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ-) 'ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ' ॥੪॥੧॥
O Lord, Your Forms are endless. ||4||1||
ਪਰਧਨਪਰਦਾਰਾਪਰਹਰੀ
(ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ,
One who stays away from others' wealth and others' spouses
ਤਾਕੈਨਿਕਟਿਬਸੈਨਰਹਰੀ॥੧॥
ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ॥੧॥
- the Lord abides near that person. ||1||
ਜੋਭਜੰਤੇਨਾਰਾਇਣਾ
ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ,
Those who do not meditate and vibrate on the Lord
ਤਿਨਕਾਮੈਕਰਉਦਰਸਨਾ॥੧॥ਰਹਾਉ
ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ॥੧॥ ਰਹਾਉ ॥
- I do not even want to see them. ||1||Pause||
ਜਿਨਕੈਭੀਤਰਿਹੈਅੰਤਰਾ
(ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ,
Those whose inner beings are not in harmony with the Lord,
ਜੈਸੇਪਸੁਤੈਸੇਓਇਨਰਾ॥੨॥
ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ॥੨॥
are nothing more than beasts. ||2||
ਪ੍ਰਣਵਤਿਨਾਮਦੇਉਨਾਕਹਿਬਿਨਾ
ਨਾਮਦੇਵ ਬੇਨਤੀ ਕਰਦਾ ਹੈ- ਨੱਕ ਤੋਂ ਬਿਨਾ-
Prays Naam Dayv, a man without a nose
ਨਾਸੋਹੈਬਤੀਸਲਖਨਾ॥੩॥੨॥
ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ॥੩॥੨॥
does not look handsome, even if he has the thirty-two beauty marks. ||3||2||
ਦੂਧੁਕਟੋਰੈਗਡਵੈਪਾਨੀ
(ਹੇ ਗੋਬਿੰਦ ਰਾਇ! ਤੇਰੇ ਸੇਵਕ ਨਾਮੇ ਨੇ) ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ
Naam Dayv milked the brown cow,
ਕਪਲਗਾਇਨਾਮੈਦੁਹਿਆਨੀ॥੧॥
ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ ॥੧॥
and brought a cup of milk and a jug of water to his family god. ||1||
ਦੂਧੁਪੀਉਗੋਬਿੰਦੇਰਾਇ
ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ,
"Please drink this milk, O my Sovereign Lord God.
ਦੂਧੁਪੀਉਮੇਰੋਮਨੁਪਤੀਆਇ
ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ;
Drink this milk and my mind will be happy.
ਨਾਹੀਘਰਕੋਬਾਪੁਰਿਸਾਇ॥੧॥ਰਹਾਉ
(ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ॥੧॥ ਰਹਾਉ ॥
Otherwise, my father will be angry with me." ||1||Pause||
ਸੋੁਇਨਕਟੋਰੀਅੰਮ੍ਰਿਤਭਰੀ
ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ-
Taking the golden cup, Naam Dayv filled it with the ambrosial milk,
ਲੈਨਾਮੈਹਰਿਆਗੈਧਰੀ॥੨॥
ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ॥੨॥
and placed it before the Lord. ||2||
ਏਕੁਭਗਤੁਮੇਰੇਹਿਰਦੇਬਸੈ
ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ।
The Lord looked upon Naam Dayv and smiled.
ਨਾਮੇਦੇਖਿਨਰਾਇਨੁਹਸੈ॥੩॥
ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ (ਇਉਂ ਆਖਦਾ ਹੈ ਅਤੇ) ਖ਼ੁਸ਼ ਹੁੰਦਾ ਹੈ ॥੩॥
"This one devotee abides within my heart." ||3||
ਦੂਧੁਪੀਆਇਭਗਤੁਘਰਿਗਇਆ
(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ,
The Lord drank the milk, and the devotee returned home.