GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1156
Display Settings
ਜਿਸੁਨਾਮੁਰਿਦੈਸੋਸੀਤਲੁਹੂਆ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਦਾ ਹਿਰਦਾ (ਪੂਰਨ ਤੌਰ ਤੇ) ਸ਼ਾਂਤ ਰਹਿੰਦਾ ਹੈ।
One who keeps the Naam in his heart becomes cool and calm.
ਨਾਮਬਿਨਾਧ੍ਰਿਗੁਜੀਵਣੁਮੂਆ॥੨॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਉਸ ਦਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੨॥
Without the Naam, both life and death are cursed. ||2||
ਜਿਸੁਨਾਮੁਰਿਦੈਸੋਜੀਵਨਮੁਕਤਾ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ।
One who keeps the Naam in his heart is Jivan-mukta, liberated while yet alive.
ਜਿਸੁਨਾਮੁਰਿਦੈਤਿਸੁਸਭਹੀਜੁਗਤਾ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਨੂੰ ਸੁਚੱਜੇ ਜੀਵਨ ਦੀ ਸਾਰੀ ਜਾਚ ਆ ਜਾਂਦੀ ਹੈ।
One who keeps the Naam in his heart knows all ways and means.
ਜਿਸੁਨਾਮੁਰਿਦੈਤਿਨਿਨਉਨਿਧਿਪਾਈ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਮਨੁੱਖ ਨੇ (ਮਾਨੋ, ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ਪ੍ਰਾਪਤ ਕਰ ਲਏ ਹੁੰਦੇ ਹਨ।
One who keeps the Naam in his heart obtains the nine treasures.
ਨਾਮਬਿਨਾਭ੍ਰਮਿਆਵੈਜਾਈ॥੩॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਮਾਇਆ ਦੀ ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੩॥
Without the Naam, the mortal wanders, coming and going in reincarnation. ||3||
ਜਿਸੁਨਾਮੁਰਿਦੈਸੋਵੇਪਰਵਾਹਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਬੇ-ਮੁਥਾਜ ਟਿਕਿਆ ਰਹਿੰਦਾ ਹੈ।
One who keeps the Naam in his heart is carefree and independent.
ਜਿਸੁਨਾਮੁਰਿਦੈਤਿਸੁਸਦਹੀਲਾਹਾ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਉਹ ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ), ਉਸ ਨੂੰ ਉੱਚੇ ਆਤਮਕ ਜੀਵਨ ਦੀ ਖੱਟੀ ਸਦਾ ਹੀ ਪ੍ਰਾਪਤ ਰਹਿੰਦੀ ਹੈ।
One who keeps the Naam in his heart always earns a profit.
ਜਿਸੁਨਾਮੁਰਿਦੈਤਿਸੁਵਡਪਰਵਾਰਾ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਮਨੁੱਖ ਦਾ ਵੱਡਾ ਪਰਵਾਰ ਬਣ ਜਾਂਦਾ ਹੈ (ਭਾਵ, ਸਾਰਾ ਜਗਤ ਹੀ ਉਸ ਨੂੰ ਆਪਣਾ ਦਿੱਸਦਾ ਹੈ)।
One who keeps the Naam in his heart has a large family.
ਨਾਮਬਿਨਾਮਨਮੁਖਗਾਵਾਰਾ॥੪॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਪਣੇ ਮਨ ਦਾ ਮੁਰੀਦ ਬਣ ਜਾਂਦਾ ਹੈ, (ਜੀਵਨ-ਜਾਚ ਵਲੋਂ) ਮੂਰਖ ਹੀ ਰਹਿ ਜਾਂਦਾ ਹੈ ॥੪॥
Without the Naam, the mortal is just an ignorant, self-willed manmukh. ||4||
ਜਿਸੁਨਾਮੁਰਿਦੈਤਿਸੁਨਿਹਚਲਆਸਨੁ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਹਿਰਦਾ-ਤਖ਼ਤ ਮਾਇਆ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ।
One who keeps the Naam in his heart has a permanent position.
ਜਿਸੁਨਾਮੁਰਿਦੈਤਿਸੁਤਖਤਿਨਿਵਾਸਨੁ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਆਤਮਕ ਅਡੋਲਤਾ ਦੇ ਉੱਚੇ) ਤਖ਼ਤ ਉੱਤੇ ਉਸ ਦਾ (ਸਦਾ ਲਈ) ਨਿਵਾਸ ਹੋ ਜਾਂਦਾ ਹੈ।
One who keeps the Naam in his heart is seated on the throne.
ਜਿਸੁਨਾਮੁਰਿਦੈਸੋਸਾਚਾਸਾਹੁ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ।
One who keeps the Naam in his heart is the true king.
ਨਾਮਹੀਣਨਾਹੀਪਤਿਵੇਸਾਹੁ॥੫॥
ਨਾਮ ਤੋਂ ਸੱਖਣੇ ਮਨੁੱਖ ਦੀ ਨਾਹ ਕਿਤੇ ਇੱਜ਼ਤ ਹੁੰਦੀ ਹੈ, ਨਾਹ ਕਿਤੇ ਇਤਬਾਰ ਬਣਦਾ ਹੈ ॥੫॥
Without the Naam, no one has any honor or respect. ||5||
ਜਿਸੁਨਾਮੁਰਿਦੈਸੋਸਭਮਹਿਜਾਤਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਸਭ ਲੋਕਾਂ ਵਿਚ ਸੋਭਾ ਖੱਟਦਾ ਹੈ।
One who keeps the Naam in his heart is famous everywhere.
ਜਿਸੁਨਾਮੁਰਿਦੈਸੋਪੁਰਖੁਬਿਧਾਤਾ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ।
One who keeps the Naam in his heart is the Embodiment of the Creator Lord.
ਜਿਸੁਨਾਮੁਰਿਦੈਸੋਸਭਤੇਊਚਾ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਸਭ ਤੋਂ ਉੱਚੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।
One who keeps the Naam in his heart is the highest of all.
ਨਾਮਬਿਨਾਭ੍ਰਮਿਜੋਨੀਮੂਚਾ॥੬॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੬॥
Without the Naam, the mortal wanders in reincarnation. ||6||
ਜਿਸੁਨਾਮੁਰਿਦੈਤਿਸੁਪ੍ਰਗਟੁਪਹਾਰਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦੀ ਆਤਮਕ ਜੀਵਨ ਦੀ ਘਾੜਤ ਦੀ ਮਿਹਨਤ (ਸਭ ਥਾਂ) ਪਰਗਟ ਹੋ ਜਾਂਦੀ ਹੈ।
One who keeps the Naam in his heart sees the Lord manifested in His Creation.
ਜਿਸੁਨਾਮੁਰਿਦੈਤਿਸੁਮਿਟਿਆਅੰਧਾਰਾ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਮਿਟ ਜਾਂਦਾ ਹੈ।
One who keeps the Naam in his heart - his darkness is dispelled.
ਜਿਸੁਨਾਮੁਰਿਦੈਸੋਪੁਰਖੁਪਰਵਾਣੁ
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ।
One who keeps the Naam in his heart is approved and accepted.
ਨਾਮਬਿਨਾਫਿਰਿਆਵਣਜਾਣੁ॥੭॥
ਪਰਮਾਤਮਾ ਦੇ ਨਾਮ ਤੋਂ ਬਿਨਾ ਮੁੜ ਮੁੜ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੭॥
Without the Naam, the mortal continues coming and going in reincarnation. ||7||
ਤਿਨਿਨਾਮੁਪਾਇਆਜਿਸੁਭਇਓਕ੍ਰਿਪਾਲ
ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋ ਗਿਆ, ਉਸ ਨੇ ਹਰਿ-ਨਾਮ ਹਾਸਲ ਕਰ ਲਿਆ।
He alone receives the Naam, who is blessed by the Lord's Mercy.
ਸਾਧਸੰਗਤਿਮਹਿਲਖੇਗੋੁਪਾਲ
ਸਾਧ ਸੰਗਤ ਵਿਚ (ਟਿਕ ਕੇ) ਉਸ ਨੇ ਸ੍ਰਿਸ਼ਟੀ ਦੇ ਪਾਲਣਹਾਰ ਦਾ ਦਰਸਨ ਕਰ ਲਿਆ।
In the Saadh Sangat, the Company of the Holy, the Lord of the World is understood.
ਆਵਣਜਾਣਰਹੇਸੁਖੁਪਾਇਆ
ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ।
Coming and going in reincarnation ends, and peace is found.
ਕਹੁਨਾਨਕਤਤੈਤਤੁਮਿਲਾਇਆ॥੮॥੧॥੪॥
ਨਾਨਕ ਆਖਦਾ ਹੈ- ਉਸ ਮਨੁੱਖ ਦੀ ਜਿੰਦ ਪਰਮਾਤਮਾ ਦੇ ਨਾਲ ਇੱਕ-ਮਿਕ ਹੋ ਗਈ ॥੮॥੧॥੪॥
Says Nanak, my essence has merged in the Essence of the Lord. ||8||1||4||
ਭੈਰਉਮਹਲਾ
Bhairao, Fifth Mahalaa:
ਕੋਟਿਬਿਸਨਕੀਨੇਅਵਤਾਰ
(ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ,
He created millions of incarnations of Vishnu.
ਕੋਟਿਬ੍ਰਹਮੰਡਜਾਕੇਧ੍ਰਮਸਾਲ
ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ,
He created millions of universes as places to practice righteousness.
ਕੋਟਿਮਹੇਸਉਪਾਇਸਮਾਏ
ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿਚ ਹੀ) ਲੀਨ ਕਰ ਦੇਂਦਾ ਹੈ,
He created and destroyed millions of Shivas.
ਕੋਟਿਬ੍ਰਹਮੇਜਗੁਸਾਜਣਲਾਏ॥੧॥
ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ ॥੧॥
He employed millions of Brahmas to create the worlds. ||1||
ਐਸੋਧਣੀਗੁਵਿੰਦੁਹਮਾਰਾ
ਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ,
Such is my Lord and Master, the Lord of the Universe.
ਬਰਨਿਸਾਕਉਗੁਣਬਿਸਥਾਰਾ॥੧॥ਰਹਾਉ
ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥
I cannot even describe His Many Virtues. ||1||Pause||
ਕੋਟਿਮਾਇਆਜਾਕੈਸੇਵਕਾਇ
(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ ਘਰ ਵਿਚ ਦਾਸੀਆਂ ਹਨ,
Millions of Mayas are His maid-servants.
ਕੋਟਿਜੀਅਜਾਕੀਸਿਹਜਾਇ
ਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ।
Millions of souls are His beds.
ਕੋਟਿਉਪਾਰਜਨਾਤੇਰੈਅੰਗਿ
ਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ ਤੇਰੇ ਆਪੇ ਵਿਚ ਸਮਾ ਜਾਂਦੀਆਂ ਹਨ।
Millions of universes are the limbs of His Being.
ਕੋਟਿਭਗਤਬਸਤਹਰਿਸੰਗਿ॥੨॥
ਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿਚ ਵੱਸਦੇ ਹਨ ॥੨॥
Millions of devotees abide with the Lord. ||2||
ਕੋਟਿਛਤ੍ਰਪਤਿਕਰਤਨਮਸਕਾਰ
(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਂਦੇ ਹਨ,
Millions of kings with their crowns and canopies bow before Him.
ਕੋਟਿਇੰਦ੍ਰਠਾਢੇਹੈਦੁਆਰ
ਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ,
Millions of Indras stand at His Door.
ਕੋਟਿਬੈਕੁੰਠਜਾਕੀਦ੍ਰਿਸਟੀਮਾਹਿ
ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿਚ ਹਨ,
Millions of heavenly paradises are within the scope of His Vision.
ਕੋਟਿਨਾਮਜਾਕੀਕੀਮਤਿਨਾਹਿ॥੩॥
ਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥
Millions of His Names cannot even be appraised. ||3||
ਕੋਟਿਪੂਰੀਅਤਹੈਜਾਕੈਨਾਦ
(ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ) ਨਾਦ ਪੂਰੇ (ਵਜਾਏ) ਜਾਂਦੇ ਹਨ,
Millions of celestial sounds resound for Him.
ਕੋਟਿਅਖਾਰੇਚਲਿਤਬਿਸਮਾਦ
ਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ ਹੈਰਾਨ ਕਰਨ ਵਾਲੇ ਹਨ।
His Wondrous Plays are enacted on millions of stages.
ਕੋਟਿਸਕਤਿਸਿਵਆਗਿਆਕਾਰ
ਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿਚ ਤੁਰਨ ਵਾਲੇ ਹਨ।
Millions of Shaktis and Shivas are obedient to Him.
ਕੋਟਿਜੀਅਦੇਵੈਆਧਾਰ॥੪॥
ਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ ॥੪॥
He gives sustenance and support to millions of beings. ||4||
ਕੋਟਿਤੀਰਥਜਾਕੇਚਰਨਮਝਾਰ
(ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ ਚਰਨਾਂ ਵਿਚ ਹਨ (ਉਸ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ),
In His Feet are millions of sacred shrines of pilgrimage.
ਕੋਟਿਪਵਿਤ੍ਰਜਪਤਨਾਮਚਾਰ
ਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ।
Millions chant His Sacred and Beautiful Name.
ਕੋਟਿਪੂਜਾਰੀਕਰਤੇਪੂਜਾ
ਕ੍ਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ।
Millions of worshippers worship Him.
ਕੋਟਿਬਿਸਥਾਰਨੁਅਵਰੁਦੂਜਾ॥੫॥
ਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ ॥੫॥
Millions of expanses are His; there is no other at all. ||5||
ਕੋਟਿਮਹਿਮਾਜਾਕੀਨਿਰਮਲਹੰਸ
(ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ,
Millions of swan-souls sing His Immaculate Praises.
ਕੋਟਿਉਸਤਤਿਜਾਕੀਕਰਤਬ੍ਰਹਮੰਸ
ਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ ਕਰ ਰਹੇ ਹਨ,
Millions of Brahma's sons sing His Praises.
ਕੋਟਿਪਰਲਉਓਪਤਿਨਿਮਖਮਾਹਿ
ਉਹ ਗੋਬਿੰਦ ਅੱਖ ਦੇ ਇਕ ਫੋਰ ਵਿਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ ਰਹਿੰਦਾ) ਹੈ।
He creates and destroys millions, in an instant.
ਕੋਟਿਗੁਣਾਤੇਰੇਗਣੇਜਾਹਿ॥੬॥
ਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ ਸਕਦੇ ॥੬॥
Millions are Your Virtues, Lord - they cannot even be counted. ||6||
ਕੋਟਿਗਿਆਨੀਕਥਹਿਗਿਆਨੁ
(ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ,
Millions of spiritual teachers teach His spiritual wisdom.
ਕੋਟਿਧਿਆਨੀਧਰਤਧਿਆਨੁ
ਸਮਾਧੀਆਂ ਲਾਣ ਵਾਲੇ ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤ ਜੋੜੀ ਰੱਖਦੇ ਹਨ,
Millions of meditators focus on His meditation.
ਕੋਟਿਤਪੀਸਰਤਪਹੀਕਰਤੇ
(ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ,
Millions of austere penitents practice austerities.