ਭੈਰਉਮਹਲਾ੩ਘਰੁ੨॥
ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Bhairao, Third Mahalaa, Second House:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਤਿਨਿਕਰਤੈਇਕੁਚਲਤੁਉਪਾਇਆ॥
(ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ,
The Creator has staged His Wondrous Play.
ਅਨਹਦਬਾਣੀਸਬਦੁਸੁਣਾਇਆ॥
(ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ।
I listen to the Unstruck Sound-current of the Shabad, and the Bani of His Word.
ਮਨਮੁਖਿਭੂਲੇਗੁਰਮੁਖਿਬੁਝਾਇਆ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ।
The self-willed manmukhs are deluded and confused, while the Gurmukhs understand.
ਕਾਰਣੁਕਰਤਾਕਰਦਾਆਇਆ॥੧॥
ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ॥੧॥
The Creator creates the Cause that causes. ||1||
ਗੁਰਕਾਸਬਦੁਮੇਰੈਅੰਤਰਿਧਿਆਨੁ॥
(ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁਕਾ ਹੈ।
Deep within my being, I meditate on the Word of the Guru's Shabad.
ਹਉਕਬਹੁਨਛੋਡਉਹਰਿਕਾਨਾਮੁ॥੧॥ਰਹਾਉ॥
(ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ॥੧॥ ਰਹਾਉ ॥
I shall never forsake the Name of the Lord. ||1||Pause||
ਪਿਤਾਪ੍ਰਹਲਾਦੁਪੜਣਪਠਾਇਆ॥
(ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ।
Prahlaad's father sent him to school, to learn to read.
ਲੈਪਾਟੀਪਾਧੇਕੈਆਇਆ॥
ਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ।
He took his writing tablet and went to the teacher.
ਨਾਮਬਿਨਾਨਹਪੜਉਅਚਾਰ॥
(ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ,
He said, "I shall not read anything except the Naam, the Name of the Lord.
ਮੇਰੀਪਟੀਆਲਿਖਿਦੇਹੁਗੋਬਿੰਦਮੁਰਾਰਿ॥੨॥
ਤੁਸੀਂ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ ॥੨॥
Write the Lord's Name on my tablet." ||2||
ਪੁਤ੍ਰਪ੍ਰਹਿਲਾਦਸਿਉਕਹਿਆਮਾਇ॥
ਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ-
Prahlaad's mother said to her son,
ਪਰਵਿਰਤਿਨਪੜਹੁਰਹੀਸਮਝਾਇ॥
ਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ।
"I advise you not to read anything except what you are taught."
ਨਿਰਭਉਦਾਤਾਹਰਿਜੀਉਮੇਰੈਨਾਲਿ॥
(ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ-) ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ,
He answered, "The Great Giver, my Fearless Lord God is always with me.
ਜੇਹਰਿਛੋਡਉਤਉਕੁਲਿਲਾਗੈਗਾਲਿ॥੩॥
ਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ ॥੩॥
If I were to forsake the Lord, then my family would be disgraced." ||3||
ਪ੍ਰਹਲਾਦਿਸਭਿਚਾਟੜੇਵਿਗਾਰੇ॥
(ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ,
"Prahlaad has corrupted all the other students.
ਹਮਾਰਾਕਹਿਆਨਸੁਣੈਆਪਣੇਕਾਰਜਸਵਾਰੇ॥
ਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ,
He does not listen to what I say, and he does his own thing.
ਸਭਨਗਰੀਮਹਿਭਗਤਿਦ੍ਰਿੜਾਈ॥
ਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ।
He instigated devotional worship in the townspeople."
ਦੁਸਟਸਭਾਕਾਕਿਛੁਨਵਸਾਈ॥੪॥
ਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ॥੪॥
The gathering of the wicked people could not do anything against him. ||4||
ਸੰਡੈਮਰਕੈਕੀਈਪੂਕਾਰ॥
(ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ।
Sanda and Marka, his teachers, made the complaint.
ਸਭੇਦੈਤਰਹੇਝਖਮਾਰਿ॥
ਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ)।
All the demons kept trying in vain.
ਭਗਤਜਨਾਕੀਪਤਿਰਾਖੈਸੋਈ॥
ਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ।
The Lord protected His humble devotee, and preserved his honor.
ਕੀਤੇਕੈਕਹਿਐਕਿਆਹੋਈ॥੫॥
ਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ ॥੫॥
What can be done by mere created beings? ||5||
ਕਿਰਤਸੰਜੋਗੀਦੈਤਿਰਾਜੁਚਲਾਇਆ॥
ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ,
Because of his past karma, the demon ruled over his kingdom.
ਹਰਿਨਬੂਝੈਤਿਨਿਆਪਿਭੁਲਾਇਆ॥
(ਰਾਜ ਦੇ ਮਦ ਵਿਚ) ਉਹ ਪਰਮਾਤਮਾ ਨੂੰ (ਕੁਝ ਭੀ) ਨਹੀਂ ਸੀ ਸਮਝਦਾ (ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ।
He did not realize the Lord; the Lord Himself confused him.
ਪੁਤ੍ਰਪ੍ਰਹਲਾਦਸਿਉਵਾਦੁਰਚਾਇਆ॥
(ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ।
He started an argument with his son Prahlaad.
ਅੰਧਾਨਬੂਝੈਕਾਲੁਨੇੜੈਆਇਆ॥੬॥
(ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ ॥੬॥
The blind one did not understand that his death was approaching. ||6||
ਪ੍ਰਹਲਾਦੁਕੋਠੇਵਿਚਿਰਾਖਿਆਬਾਰਿਦੀਆਤਾਲਾ॥
(ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ।
Prahlaad was placed in a cell, and the door was locked.
ਨਿਰਭਉਬਾਲਕੁਮੂਲਿਨਡਰਈਮੇਰੈਅੰਤਰਿਗੁਰਗੋਪਾਲਾ॥
ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ-) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ।
The fearless child was not afraid at all. He said, "Within my being, is the Guru, the Lord of the World."
ਕੀਤਾਹੋਵੈਸਰੀਕੀਕਰੈਅਨਹੋਦਾਨਾਉਧਰਾਇਆ॥
ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ।
The created being tried to compete with his Creator, but he assumed this name in vain.
ਜੋਧੁਰਿਲਿਖਿਆਸੋੁਆਇਪਹੁਤਾਜਨਸਿਉਵਾਦੁਰਚਾਇਆ॥੭॥
(ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ। ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ ॥੭॥
That which was predestined for him has come to pass; he started an argument with the Lord's humble servant. ||7||
ਪਿਤਾਪ੍ਰਹਲਾਦਸਿਉਗੁਰਜਉਠਾਈ॥
ਸੋ, ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ,
The father raised the club to strike down Prahlaad, saying,
ਕਹਾਂਤੁਮੑਾਰਾਜਗਦੀਸਗੁਸਾਈ॥
(ਤੇ ਆਖਣ ਲੱਗਾ-ਦੱਸ) ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ)।
"Where is your God, the Lord of the Universe, now?"
ਜਗਜੀਵਨੁਦਾਤਾਅੰਤਿਸਖਾਈ॥
(ਪ੍ਰਹਲਾਦ ਨੇ ਉੱਤਰ ਦਿੱਤਾ-) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ।
He replied, "The Life of the World, the Great Giver, is my Help and Support in the end.
ਜਹਦੇਖਾਤਹਰਹਿਆਸਮਾਈ॥੮॥
ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ ॥੮॥
Wherever I look, I see Him permeating and prevailing." ||8||
ਥੰਮੑੁਉਪਾੜਿਹਰਿਆਪੁਦਿਖਾਇਆ॥
(ਉਸੇ ਵੇਲੇ) ਥੰਮ੍ਹ੍ਹ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ,
Tearing down the pillars, the Lord Himself appeared.
ਅਹੰਕਾਰੀਦੈਤੁਮਾਰਿਪਚਾਇਆ॥
(ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ।
The egotistical demon was killed and destroyed.
ਭਗਤਾਮਨਿਆਨੰਦੁਵਜੀਵਧਾਈ॥
ਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।
The minds of the devotees were filled with bliss, and congratulations poured in.
ਅਪਨੇਸੇਵਕਕਉਦੇਵਡਿਆਈ॥੯॥
(ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ ॥੯॥
He blessed His servant with glorious greatness. ||9||
ਜੰਮਣੁਮਰਣਾਮੋਹੁਉਪਾਇਆ॥
ਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ।
He created birth, death and attachment.
ਆਵਣੁਜਾਣਾਕਰਤੈਲਿਖਿਪਾਇਆ॥
(ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ-ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ।
The Creator has ordained coming and going in reincarnation.
ਪ੍ਰਹਲਾਦਕੈਕਾਰਜਿਹਰਿਆਪੁਦਿਖਾਇਆ॥
(ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ।
For the sake of Prahlaad, the Lord Himself appeared.
ਭਗਤਾਕਾਬੋਲੁਆਗੈਆਇਆ॥੧੦॥
(ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ 'ਅਪੁਨੇ ਸੇਵਕ ਕਉ ਦੇ ਵਡਿਆਈ') ॥੧੦॥
The word of the devotee came true. ||10||
ਦੇਵਕੁਲੀਲਖਿਮੀਕਉਕਰਹਿਜੈਕਾਰੁ॥
ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ,
The gods proclaimed the victory of Lakshmi, and said,
ਮਾਤਾਨਰਸਿੰਘਕਾਰੂਪੁਨਿਵਾਰੁ॥
(ਤੇ ਆਖਿਆ-) ਹੇ ਮਾਤਾ! (ਪ੍ਰੇਰਨਾ ਕਰ ਤੇ ਆਖ-ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ।
"O mother, make this form of the Man-lion disappear!"
ਲਖਿਮੀਭਉਕਰੈਨਸਾਕੈਜਾਇ॥
(ਪਰ) ਲੱਛਮੀ ਭੀ ਡਰਦੀ ਸੀ, ਉਹ ਭੀ (ਨਰਸਿੰਘ ਦੇ ਨੇੜੇ) ਨਹੀਂ ਜਾ ਸਕਦੀ ਸੀ।
Lakshmi was afraid, and did not approach.