ਕਰਮੁਹੋਵੈਗੁਰੁਕਿਰਪਾਕਰੈ॥
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਜੀਵ ਉੱਤੇ) ਕਿਰਪਾ ਕਰਦਾ ਹੈ,
When the mortal has good karma, the Guru grants His Grace.
ਇਹੁਮਨੁਜਾਗੈਇਸੁਮਨਕੀਦੁਬਿਧਾਮਰੈ॥੪॥
ਤਾਂ (ਜੀਵ ਦਾ) ਇਹ ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਇਸ ਮਨ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੪॥
Then this mind is awakened, and the duality of this mind is subdued. ||4||
ਮਨਕਾਸੁਭਾਉਸਦਾਬੈਰਾਗੀ॥
(ਜੀਵ ਦੇ) ਮਨ ਦਾ ਅਸਲਾ ਉਹ ਪ੍ਰਭੂ ਹੈ ਜੋ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ।
It is the innate nature of the mind to remain forever detached.
ਸਭਮਹਿਵਸੈਅਤੀਤੁਅਨਰਾਗੀ॥੫॥
ਜੋ ਸਭ ਵਿਚ ਵੱਸਦਾ ਹੈ ਜੋ ਵਿਰਕਤ ਹੈ ਜੋ ਨਿਰਮੋਹ ਹੈ ॥੫॥
The Detached, Dispassionate Lord dwells within all. ||5||
ਕਹਤਨਾਨਕੁਜੋਜਾਣੈਭੇਉ॥
ਨਾਨਕ ਆਖਦਾ ਹੈ ਕਿ ਜਿਹੜਾ ਮਨੁੱਖ (ਆਪਣੇ ਇਸ ਅਸਲੇ ਬਾਰੇ) ਇਹ ਭੇਤ ਸਮਝ ਲੈਂਦਾ ਹੈ,
Says Nanak, one who understands this mystery,
ਆਦਿਪੁਰਖੁਨਿਰੰਜਨਦੇਉ॥੬॥੫॥
ਉਹ (ਪਰਮਾਤਮਾ ਦੀ ਯਾਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ ਮਮਤਾ ਦੀ ਦੁਬਿਧਾ ਆਦਿਕ ਨੂੰ ਮੁਕਾ ਕੇ) ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਅਤੇ ਜੋ ਮਾਇਆ ਦੇ ਮੋਹ ਤੋਂ ਨਿਰਲੇਪ ਚਾਨਣ-ਰੂਪ ਹੈ ॥੬॥੫॥
becomes the embodiment of the Primal, Immaculate, Divine Lord God. ||6||5||
ਭੈਰਉਮਹਲਾ੩॥
Bhairao, Third Mahalaa:
ਰਾਮਨਾਮੁਜਗਤਨਿਸਤਾਰਾ॥
ਪਰਮਾਤਮਾ ਦਾ ਨਾਮ ਦੁਨੀਆ ਦਾ ਪਾਰ-ਉਤਾਰਾ ਕਰਦਾ ਹੈ,
The world is saved through the Name of the Lord.
ਭਵਜਲੁਪਾਰਿਉਤਾਰਣਹਾਰਾ॥੧॥
ਅਤੇ (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲਾ ਹੈ ॥੧॥
It carries the mortal across the terrifying world-ocean. ||1||
ਗੁਰਪਰਸਾਦੀਹਰਿਨਾਮੁਸਮੑਾਲਿ॥
ਗੁਰੂ ਦੀ ਕਿਰਪਾ ਨਾਲ (ਗੁਰੂ ਦੀ ਕਿਰਪਾ ਦਾ ਪਾਤ੍ਰ ਬਣ ਕੇ) ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸੰਭਾਲ।
By Guru's Grace, dwell upon the Lord's Name.
ਸਦਹੀਨਿਬਹੈਤੇਰੈਨਾਲਿ॥੧॥ਰਹਾਉ॥
ਇਹ ਹਰਿ-ਨਾਮ ਸਦਾ ਹੀ ਤੇਰੇ ਨਾਲ ਸਾਥ ਦੇਵੇਗਾ ॥੧॥ ਰਹਾਉ ॥
It shall stand by you forever. ||1||Pause||
ਨਾਮੁਨਚੇਤਹਿਮਨਮੁਖਗਾਵਾਰਾ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ।
The foolish self-willed manmukhs do not remember the Naam, the Name of the Lord.
ਬਿਨੁਨਾਵੈਕੈਸੇਪਾਵਹਿਪਾਰਾ॥੨॥
ਨਾਮ ਤੋਂ ਬਿਨਾ ਉਹ ਕਿਸੇ ਤਰ੍ਹਾਂ ਭੀ (ਸੰਸਾਰ ਦੇ ਵਿਕਾਰਾਂ ਤੋਂ) ਪਾਰ ਨਹੀਂ ਲੰਘ ਸਕਦੇ ॥੨॥
Without the Name, how will they cross over? ||2||
ਆਪੇਦਾਤਿਕਰੇਦਾਤਾਰੁ॥
(ਪਰ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਨਾਮ ਦੀ ਬਖ਼ਸ਼ਸ਼ ਦਾਤਾਰ ਪ੍ਰਭੂ ਆਪ ਹੀ ਕਰਦਾ ਹੈ,
The Lord, the Great Giver, Himself gives His Gifts.
ਦੇਵਣਹਾਰੇਕਉਜੈਕਾਰੁ॥੩॥
(ਇਸ ਵਾਸਤੇ) ਦੇਣ ਦੀ ਸਮਰਥਾ ਵਾਲੇ ਪ੍ਰਭੂ ਦੇ ਅੱਗੇ ਹੀ ਸਿਰ ਨਿਵਾਉਣਾ ਚਾਹੀਦਾ ਹੈ (ਪ੍ਰਭੂ ਪਾਸੋਂ ਹੀ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ) ॥੩॥
Celebrate and praise the Great Giver! ||3||
ਨਦਰਿਕਰੇਸਤਿਗੁਰੂਮਿਲਾਏ॥
ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ।
Granting His Grace, the Lord unites the mortals with the True Guru.
ਨਾਨਕਹਿਰਦੈਨਾਮੁਵਸਾਏ॥੪॥੬॥
ਹੇ ਨਾਨਕ! ਉਹ ਮਨੁੱਖ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ ॥੪॥੬॥
O Nanak, the Naam is enshrined within the heart. ||4||6||
ਭੈਰਉਮਹਲਾ੩॥
Bhairao, Third Mahalaa:
ਨਾਮੇਉਧਰੇਸਭਿਜਿਤਨੇਲੋਅ॥
ਚੌਦਾਂ ਭਵਨਾਂ ਦੇ ਜਿਤਨੇ ਭੀ ਜੀਵ ਹਨ, ਉਹ ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਬਚਦੇ ਹਨ।
All people are saved through the Naam, the Name of the Lord.
ਗੁਰਮੁਖਿਜਿਨਾਪਰਾਪਤਿਹੋਇ॥੧॥
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ (ਉਹ ਵਿਕਾਰਾਂ ਤੋਂ ਬਚ ਜਾਂਦੇ ਹਨ) ॥੧॥
Those who become Gurmukh are blessed to receive It. ||1||
ਹਰਿਜੀਉਅਪਣੀਕ੍ਰਿਪਾਕਰੇਇ॥
(ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਕਿਰਪਾ ਕਰਦਾ ਹੈ,
When the Dear Lord showers His Mercy,
ਗੁਰਮੁਖਿਨਾਮੁਵਡਿਆਈਦੇਇ॥੧॥ਰਹਾਉ॥
ਉਸ ਨੂੰ ਗੁਰੂ ਦੀ ਸਰਨ ਪਾ ਕੇ (ਆਪਣਾ) ਨਾਮ ਦੇਂਦਾ ਹੈ (ਇਹੀ ਹੈ ਅਸਲ) ਇੱਜ਼ਤ ॥੧॥ ਰਹਾਉ ॥
He blesses the Gurmukh with the glorious greatness of the Naam. ||1||Pause||
ਰਾਮਨਾਮਿਜਿਨਪ੍ਰੀਤਿਪਿਆਰੁ॥
ਪਰਮਾਤਮਾ ਦੇ ਨਾਮ ਵਿਚ ਜਿਨ੍ਹਾਂ ਮਨੁੱਖਾਂ ਦੀ ਪ੍ਰੀਤ ਹੈ ਜਿਨ੍ਹਾਂ ਦਾ ਪਿਆਰ ਹੈ,
Those who love the Beloved Name of the Lord
ਆਪਿਉਧਰੇਸਭਿਕੁਲਉਧਾਰਣਹਾਰੁ॥੨॥
ਉਹ ਆਪ ਵਿਕਾਰਾਂ ਤੋਂ ਬਚ ਗਏ। (ਉਹਨਾਂ ਵਿਚੋਂ ਹਰੇਕ ਆਪਣੀਆਂ) ਸਾਰੀਆਂ ਕੁਲਾਂ ਨੂੰ ਬਚਾਣ-ਜੋਗਾ ਹੋ ਗਿਆ ॥੨॥
save themselves, and save all their ancestors. ||2||
ਬਿਨੁਨਾਵੈਮਨਮੁਖਜਮਪੁਰਿਜਾਹਿ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਜਮਰਾਜ ਦੇ ਦੇਸ ਵਿਚ ਜਾਂਦੇ ਹਨ,
Without the Name, the self-willed manmukhs go to the City of Death.
ਅਉਖੇਹੋਵਹਿਚੋਟਾਖਾਹਿ॥੩॥
ਉਹ ਦੁਖੀ ਹੁੰਦੇ, (ਤੇ ਨਿੱਤ ਵਿਕਾਰਾਂ ਦੀਆਂ) ਸੱਟਾਂ ਸਹਾਰਦੇ ਹਨ ॥੩॥
They suffer in pain and endure beatings. ||3||
ਆਪੇਕਰਤਾਦੇਵੈਸੋਇ॥
ਜਿਸ ਮਨੁੱਖ ਨੂੰ ਕਰਤਾਰ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ,
When the Creator Himself gives,
ਨਾਨਕਨਾਮੁਪਰਾਪਤਿਹੋਇ॥੪॥੭॥
ਹੇ ਨਾਨਕ! (ਉਸ ਨੂੰ ਹੀ ਉਸ ਦਾ) ਨਾਮ ਮਿਲਦਾ ਹੈ ॥੪॥੭॥
O Nanak, then the mortals receive the Naam. ||4||7||
ਭੈਰਉਮਹਲਾ੩॥
Bhairao, Third Mahalaa:
ਗੋਵਿੰਦਪ੍ਰੀਤਿਸਨਕਾਦਿਕਉਧਾਰੇ॥
ਸਨਕ, ਸਨੰਦਨ, ਸਨਤਾਨ, ਸਨਤਕੁਮਾਰ-ਬ੍ਰਹਮਾ ਦੇ ਇਹਨਾਂ ਚਾਰ ਪੁੱਤਰਾਂ- ਨੂੰ ਪਰਮਾਤਮਾ ਦੇ (ਚਰਨਾਂ ਦੇ) ਪਿਆਰ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ,
Love of the Lord of the Universe saved Sanak and his brother, the sons of Brahma.
ਰਾਮਨਾਮਸਬਦਿਬੀਚਾਰੇ॥੧॥
(ਕਿਉਂਕਿ) ਉਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਇਆ ॥੧॥
They contemplated the Word of the Shabad, and the Name of the Lord. ||1||
ਹਰਿਜੀਉਅਪਣੀਕਿਰਪਾਧਾਰੁ॥
ਹੇ ਪ੍ਰਭੂ ਜੀ! (ਮੇਰੇ ਉਤੇ) ਆਪਣੀ ਕਿਰਪਾ ਕਰੀ ਰੱਖ,
O Dear Lord, please shower me with Your Mercy,
ਗੁਰਮੁਖਿਨਾਮੇਲਗੈਪਿਆਰੁ॥੧॥ਰਹਾਉ॥
ਤਾਂ ਕਿ ਗੁਰੂ ਦੀ ਸਰਨ ਪੈ ਕੇ (ਮੇਰਾ) ਪਿਆਰ (ਤੇਰੇ) ਨਾਮ ਵਿਚ ਹੀ ਬਣਿਆ ਰਹੇ ॥੧॥ ਰਹਾਉ ॥
that as Gurmukh, I may embrace love for Your Name. ||1||Pause||
ਅੰਤਰਿਪ੍ਰੀਤਿਭਗਤਿਸਾਚੀਹੋਇ॥
ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਪ੍ਰੀਤਿ-ਭਗਤੀ ਪੈਦਾ ਹੁੰਦੀ ਹੈ,
Whoever has true loving devotional worship deep within his being
ਪੂਰੈਗੁਰਿਮੇਲਾਵਾਹੋਇ॥੨॥
ਪੂਰੇ ਗੁਰੂ ਦੀ ਰਾਹੀਂ ਉਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੨॥
meets the Lord, through the Perfect Guru. ||2||
ਨਿਜਘਰਿਵਸੈਸਹਜਿਸੁਭਾਇ॥
ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ-ਪਿਆਰ ਵਿਚ ਟਿਕ ਕੇ, ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਕਰੀ ਰੱਖਦਾ ਹੈ,
He naturally, intuitively dwells within the home of his own inner being.
ਗੁਰਮੁਖਿਨਾਮੁਵਸੈਮਨਿਆਇ॥੩॥
(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥
The Naam abides within the mind of the Gurmukh. ||3||
ਆਪੇਵੇਖੈਵੇਖਣਹਾਰੁ॥
ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਜਿਹੜਾ ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰ ਰਿਹਾ ਹੈ,
The Lord, the Seer, Himself sees.
ਨਾਨਕਨਾਮੁਰਖਹੁਉਰਧਾਰਿ॥੪॥੮॥
ਹੇ ਨਾਨਕ! ਉਸ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖ ॥੪॥੮॥
O Nanak, enshrine the Naam within your heart. ||4||8||
ਭੈਰਉਮਹਲਾ੩॥
Bhairao, Third Mahalaa:
ਕਲਜੁਗਮਹਿਰਾਮਨਾਮੁਉਰਧਾਰੁ॥
ਇਸ ਵਿਕਾਰਾਂ-ਭਰੇ ਜਗਤ ਵਿਚ (ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ।
In this Dark Age of Kali Yuga, enshrine the Lord's Name within your heart.
ਬਿਨੁਨਾਵੈਮਾਥੈਪਾਵੈਛਾਰੁ॥੧॥
(ਜਿਹੜਾ ਮਨੁੱਖ) ਨਾਮ ਤੋਂ ਖ਼ਾਲੀ (ਰਹਿੰਦਾ ਹੈ, ਉਹ ਲੋਕ ਪਰਲੋਕ ਦੀ) ਨਿਰਾਦਰੀ ਹੀ ਖੱਟਦਾ ਹੈ ॥੧॥
Without the Name, ashes will be blown in your face. ||1||
ਰਾਮਨਾਮੁਦੁਲਭੁਹੈਭਾਈ॥
ਹੇ ਭਾਈ! (ਹੋਰ ਪਦਾਰਥਾਂ ਦੇ ਟਾਕਰੇ ਤੇ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ।
The Lord's Name is so difficult to obtain, O Siblings of Destiny.
ਗੁਰਪਰਸਾਦਿਵਸੈਮਨਿਆਈ॥੧॥ਰਹਾਉ॥
(ਇਹ ਤਾਂ) ਗੁਰੂ ਦੀ ਕਿਰਪਾ ਨਾਲ (ਕਿਸੇ ਭਾਗਾਂ ਵਾਲੇ ਦੇ) ਮਨ ਵਿਚ ਆ ਕੇ ਵੱਸਦਾ ਹੈ ॥੧॥ ਰਹਾਉ ॥
By Guru's Grace, it comes to dwell in the mind. ||1||Pause||
ਰਾਮਨਾਮੁਜਨਭਾਲਹਿਸੋਇ॥
ਸਿਰਫ਼ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਭਾਲਦੇ ਹਨ,
That humble being who seeks the Lord's Name,
ਪੂਰੇਗੁਰਤੇਪ੍ਰਾਪਤਿਹੋਇ॥੨॥
ਪੂਰੇ ਗੁਰੂ ਪਾਸੋਂ (ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ) ਹਰਿ-ਨਾਮ ਦੀ ਪ੍ਰਾਪਤੀ (ਲਿਖੀ ਹੋਈ ਹੈ) ॥੨॥
receives it from the Perfect Guru. ||2||
ਹਰਿਕਾਭਾਣਾਮੰਨਹਿਸੇਜਨਪਰਵਾਣੁ॥
ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰਕੇ) ਮੰਨਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਸਤਕਾਰੇ ਜਾਂਦੇ ਹਨ,
Those humble beings who accept the Will of the Lord, are approved and accepted.
ਗੁਰਕੈਸਬਦਿਨਾਮਨੀਸਾਣੁ॥੩॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਨ੍ਹਾਂ ਮਨੁੱਖਾਂ ਨੂੰ) ਹਰਿ-ਨਾਮ (ਦੀ ਪਰਾਪਤੀ) ਦਾ ਪਰਵਾਨਾ (ਮਿਲ ਜਾਂਦਾ ਹੈ) ॥੩॥
Through the Word of the Guru's Shabad, they bear the insignia of the Naam, the Name of the Lord. ||3||
ਸੋਸੇਵਹੁਜੋਕਲਰਹਿਆਧਾਰਿ॥
ਹੇ ਭਾਈ! ਉਸ (ਪਰਮਾਤਮਾ) ਦੀ ਸੇਵਾ-ਭਗਤੀ ਕਰੋ, ਗੁਰੂ ਦੀ ਰਾਹੀਂ ਉਸ ਦੇ ਨਾਮ ਨੂੰ ਪਿਆਰ ਕਰੋ,
So serve the One, whose power supports the Universe.
ਨਾਨਕਗੁਰਮੁਖਿਨਾਮੁਪਿਆਰਿ॥੪॥੯॥
ਹੇ ਨਾਨਕ! ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਮਰਯਾਦਾ ਨੂੰ ਆਪਣੀ ਸੱਤਿਆ ਨਾਲ ਤੋਰ ਰਿਹਾ ਹੈ ॥੪॥੯॥
O Nanak, the Gurmukh loves the Naam. ||4||9||
ਭੈਰਉਮਹਲਾ੩॥
Bhairao, Third Mahalaa:
ਕਲਜੁਗਮਹਿਬਹੁਕਰਮਕਮਾਹਿ॥
ਜਿਹੜੇ (ਕਰਮ-ਕਾਂਡੀ ਲੋਕ) ਕਲਜੁਗ ਵਿਚ ਵਿਚ ਭੀ ਹੋਰ ਹੋਰ (ਮਿਥੇ ਧਾਰਮਿਕ) ਕਰਮ ਕਰਦੇ ਹਨ,
In this Dark Age of Kali Yuga, many rituals are performed.
ਨਾਰੁਤਿਨਕਰਮਥਾਇਪਾਹਿ॥੧॥
ਉਹਨਾਂ ਦੇ ਉਹ ਕਰਮ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ (ਕਿਉਂਕਿ ਸ਼ਾਸਤ੍ਰਾਂ ਅਨੁਸਾਰ ਭੀ ਸਿਮਰਨ ਤੋਂ ਬਿਨਾ ਹੋਰ ਕਿਸੇ ਕਰਮ ਦੀ ਹੁਣ) ਰੁੱਤ ਨਹੀਂ ਹੈ ॥੧॥
But it is not the time for them, and so they are of no use. ||1||
ਕਲਜੁਗਮਹਿਰਾਮਨਾਮੁਹੈਸਾਰੁ॥
(ਜੇ ਸ਼ਾਸਤਰਾਂ ਦੀ ਮਰਯਾਦਾ ਵਲ ਭੀ ਵੇਖੋ, ਤਾਂ ਭੀ) ਕਲਜੁਗ ਵਿਚ ਪਰਮਾਤਮਾ ਦਾ ਨਾਮ (ਜਪਣਾ ਹੀ) ਸ੍ਰੇਸ਼ਟ (ਕੰਮ) ਹੈ।
In Kali Yuga, the Lord's Name is the most sublime.
ਗੁਰਮੁਖਿਸਾਚਾਲਗੈਪਿਆਰੁ॥੧॥ਰਹਾਉ॥
ਗੁਰੂ ਦੀ ਸਰਨ ਪੈ ਕੇ (ਨਾਮ ਸਿਮਰਿਆਂ ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ॥੧॥ ਰਹਾਉ ॥
As Gurmukh, be lovingly attached to Truth. ||1||Pause||
ਤਨੁਮਨੁਖੋਜਿਘਰੈਮਹਿਪਾਇਆ॥
ਉਸ ਮਨੁੱਖ ਨੇ ਆਪਣਾ ਤਨ ਆਪਣਾ ਮਨ ਖੋਜ ਕੇ ਹਿਰਦੇ-ਘਰ ਵਿਚ ਹੀ ਪ੍ਰਭੂ ਨੂੰ ਲੱਭ ਲਿਆ,
Searching my body and mind, I found Him within the home of my own heart.
ਗੁਰਮੁਖਿਰਾਮਨਾਮਿਚਿਤੁਲਾਇਆ॥੨॥
ਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ ॥੨॥
The Gurmukh centers his consciousness on the Lord's Name. ||2||