GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1121
Display Settings
ਗੁਨਗੋਪਾਲਉਚਾਰੁਰਸਨਾਟੇਵਏਹਪਰੀ॥੧॥
ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥
My tongue chants the Glorious Praises of the Lord of the World; this has become part of my very nature. ||1||
ਮਹਾਨਾਦਕੁਰੰਕਮੋਹਿਓਬੇਧਿਤੀਖਨਸਰੀ
(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ।
The deer is fascinated by the sound of the bell, and so it is shot with the sharp arrow.
ਪ੍ਰਭਚਰਨਕਮਲਰਸਾਲਨਾਨਕਗਾਠਿਬਾਧਿਧਰੀ॥੨॥੧॥੯॥
(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥
God's Lotus Feet are the Source of Nectar; O Nanak, I am tied to them by a knot. ||2||1||9||
ਕੇਦਾਰਾਮਹਲਾ
Kaydaaraa, Fifth Mahalaa:
ਪ੍ਰੀਤਮਬਸਤਰਿਦਮਹਿਖੋਰ
ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ)।
My Beloved dwells in the cave of my heart.
ਭਰਮਭੀਤਿਨਿਵਾਰਿਠਾਕੁਰਗਹਿਲੇਹੁਅਪਨੀਓਰ॥੧॥ਰਹਾਉ
ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ)। (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ ॥
Shatter the wall of doubt, O my Lord and Master; please grab hold of me, and lift me up towards Yourself. ||1||Pause||
ਅਧਿਕਗਰਤਸੰਸਾਰਸਾਗਰਕਰਿਦਇਆਚਾਰਹੁਧੋਰ
ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ।
The world-ocean is so vast and deep; please be kind, lift me up and place me on the shore.
ਸੰਤਸੰਗਿਹਰਿਚਰਨਬੋਹਿਥਉਧਰਤੇਲੈਮੋਰ॥੧॥
ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ॥੧॥
In the Society of the Saints, the Lord's Feet are the boat to carry us across. ||1||
ਗਰਭਕੁੰਟਮਹਿਜਿਨਹਿਧਾਰਿਓਨਹੀਬਿਖੈਬਨਮਹਿਹੋਰ
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।
The One who placed you in the womb of your mother's belly - no one else shall save you in the wilderness of corruption.
ਹਰਿਸਕਤਸਰਨਸਮਰਥਨਾਨਕਆਨਨਹੀਨਿਹੋਰ॥੨॥੨॥੧੦॥
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥
The power of the Lord's Sanctuary is all-powerful; Nanak does not rely on any other. ||2||2||10||
ਕੇਦਾਰਾਮਹਲਾ
Kaydaaraa, Fifth Mahalaa:
ਰਸਨਾਰਾਮਰਾਮਬਖਾਨੁ
(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,
With your tongue, chant the Name of the Lord.
ਗੁਨਗੋੁਪਾਲਉਚਾਰੁਦਿਨੁਰੈਨਿਭਏਕਲਮਲਹਾਨਰਹਾਉ
ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ॥
Chanting the Glorious Praises of the Lord, day and night, your sins shall be eradicated. ||Pause||
ਤਿਆਗਿਚਲਨਾਸਗਲਸੰਪਤਕਾਲੁਸਿਰਪਰਿਜਾਨੁ
ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ।
You shall have to leave behind all your riches when you depart. Death is hanging over your head - know this well!
ਮਿਥਨਮੋਹਦੁਰੰਤਆਸਾਝੂਠੁਸਰਪਰਮਾਨੁ॥੧॥
ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥
Transitory attachments and evil hopes are false. Surely you must believe this! ||1||
ਸਤਿਪੁਰਖਅਕਾਲਮੂਰਤਿਰਿਦੈਧਾਰਹੁਧਿਆਨੁ
(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ।
Within your heart, focus your meditation on the True Primal Being, Akaal Moorat, the Undying Form.
ਨਾਮੁਨਿਧਾਨੁਲਾਭੁਨਾਨਕਬਸਤੁਇਹਪਰਵਾਨੁ॥੨॥੩॥੧੧॥
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥
Only this profitable merchandise, the treasure of the Naam, O Nanak, shall be accepted. ||2||3||11||
ਕੇਦਾਰਾਮਹਲਾ
Kaydaaraa, Fifth Mahalaa:
ਹਰਿਕੇਨਾਮਕੋਆਧਾਰੁ
(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,
I take only the Support of the Name of the Lord.
ਕਲਿਕਲੇਸਕਛੁਬਿਆਪੈਸੰਤਸੰਗਿਬਿਉਹਾਰੁਰਹਾਉ
ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ॥
Suffering and conflict do not afflict me; I deal only with the Society of the Saints. ||Pause||
ਕਰਿਅਨੁਗ੍ਰਹੁਆਪਿਰਾਖਿਓਨਹਉਪਜਤਉਬੇਕਾਰੁ
ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ।
Showering His Mercy on me, the Lord Himself has saved me, and no evil thoughts arise within me.
ਜਿਸੁਪਰਾਪਤਿਹੋਇਸਿਮਰੈਤਿਸੁਦਹਤਨਹਸੰਸਾਰੁ॥੧॥
ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥
Whoever receives this Grace, contemplates Him in meditation; he is not burned by the fire of the world. ||1||
ਸੁਖਮੰਗਲਆਨੰਦਹਰਿਹਰਿਪ੍ਰਭਚਰਨਅੰਮ੍ਰਿਤਸਾਰੁ
ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ)।
Peace, joy and bliss come from the Lord, Har, Har. God's Feet are sublime and excellent.
ਨਾਨਕਦਾਸਸਰਨਾਗਤੀਤੇਰੇਸੰਤਨਾਕੀਛਾਰੁ॥੨॥੪॥੧੨॥
(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥
Slave Nanak seeks Your Sanctuary; he is the dust of the feet of Your Saints. ||2||4||12||
ਕੇਦਾਰਾਮਹਲਾ
Kaydaaraa, Fifth Mahalaa:
ਹਰਿਕੇਨਾਮਬਿਨੁਧ੍ਰਿਗੁਸ੍ਰੋਤ
ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ)।
Without the Name of the Lord, one's ears are cursed.
ਜੀਵਨਰੂਪਬਿਸਾਰਿਜੀਵਹਿਤਿਹਕਤਜੀਵਨਹੋਤਰਹਾਉ
ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ॥ ਰਹਾਉ॥
Those who forget the Embodiment of Life - what is the point of their lives? ||Pause||
ਖਾਤਪੀਤਅਨੇਕਬਿੰਜਨਜੈਸੇਭਾਰਬਾਹਕਖੋਤ
(ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ।
One who eats and drinks countless delicacies is no more than a donkey, a beast of burden.
ਆਠਪਹਰਮਹਾਸ੍ਰਮੁਪਾਇਆਜੈਸੇਬਿਰਖਜੰਤੀਜੋਤ॥੧॥
(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥
Twenty-four hours a day, he endures terrible suffering, like the bull, chained to the oil-press. ||1||
ਤਜਿਗੋੁਪਾਲਜਿਆਨਲਾਗੇਸੇਬਹੁਪ੍ਰਕਾਰੀਰੋਤ
ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ।
Forsaking the Life of the World, and attached to another, they weep and wail in so many ways.
ਕਰਜੋਰਿਨਾਨਕਦਾਨੁਮਾਗੈਹਰਿਰਖਉਕੰਠਿਪਰੋਤ॥੨॥੫॥੧੩॥
ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥
With his palms pressed together, Nanak begs for this gift; O Lord, please keep me strung around Your Neck. ||2||5||13||
ਕੇਦਾਰਾਮਹਲਾ
Kaydaaraa, Fifth Mahalaa:
ਸੰਤਹਧੂਰਿਲੇਮੁਖਿਮਲੀ
ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),
I take the dust of the feet of the Saints and apply it to my face.
ਗੁਣਾਅਚੁਤਸਦਾਪੂਰਨਨਹਦੋਖਬਿਆਪਹਿਕਲੀਰਹਾਉ
ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥
Hearing of the Imperishable, Eternally Perfect Lord, pain does not afflict me, even in this Dark Age of Kali Yuga. ||Pause||
ਗੁਰਬਚਨਿਕਾਰਜਸਰਬਪੂਰਨਈਤਊਤਹਲੀ
(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,
Through the Guru's Word, all affairs are resolved, and the mind is not tossed about here and there.
ਪ੍ਰਭਏਕਅਨਿਕਸਰਬਤਪੂਰਨਬਿਖੈਅਗਨਿਜਲੀ॥੧॥
(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥
Whoever sees the One God to be pervading in all the many beings, does not burn in the fire of corruption. ||1||
ਗਹਿਭੁਜਾਲੀਨੋਦਾਸੁਅਪਨੋਜੋਤਿਜੋਤੀਰਲੀ
ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।
The Lord grasps His slave by the arm, and his light merges into the Light.
ਪ੍ਰਭਚਰਨਸਰਨਅਨਾਥੁਆਇਓਨਾਨਕਹਰਿਸੰਗਿਚਲੀ॥੨॥੬॥੧੪॥
ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥
Nanak, the orphan, has come seeking the Sanctuary of God's Feet; O Lord, he walks with You. ||2||6||14||
ਕੇਦਾਰਾਮਹਲਾ
Kaydaaraa, Fifth Mahalaa: