ਬਿਨੁਭੈਕਿਨੈਨਪ੍ਰੇਮੁਪਾਇਆਬਿਨੁਭੈਪਾਰਿਨਉਤਰਿਆਕੋਈ॥
ਪਰਮਾਤਮਾ ਦੇ ਡਰ-ਅਦਬ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਪਰਮਾਤਮਾ ਦਾ) ਪ੍ਰੇਮ ਪ੍ਰਾਪਤ ਨਹੀਂ ਕੀਤਾ। ਕੋਈ ਭੀ ਮਨੁੱਖ (ਪਰਮਾਤਮਾ ਦੇ) ਡਰ-ਅਦਬ ਤੋਂ ਬਿਨਾ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਿਆ (ਕੋਈ ਭੀ ਵਿਕਾਰਾਂ ਤੋਂ ਬਚ ਨਹੀਂ ਸਕਿਆ)।
Without the Fear of God, His Love is not obtained. Without the Fear of God, no one is carried across to the other side.
ਭਉਭਾਉਪ੍ਰੀਤਿਨਾਨਕਤਿਸਹਿਲਾਗੈਜਿਸੁਤੂਆਪਣੀਕਿਰਪਾਕਰਹਿ॥
ਹੇ ਨਾਨਕ! ਉਸੇ ਮਨੁੱਖ ਦੇ ਹਿਰਦੇ ਵਿਚ ਤੇਰਾ ਡਰ-ਅਦਬ ਤੇਰਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ ਜਿਸ ਉੱਤੇ ਆਪਣੀ ਮਿਹਰ ਕਰਦਾ ਹੈਂ।
O Nanak, he alone is blessed with the Fear of God, and God's Love and Affection, whom You, Lord, bless with Your Mercy.
ਤੇਰੀਭਗਤਿਭੰਡਾਰਅਸੰਖਜਿਸੁਤੂਦੇਵਹਿਮੇਰੇਸੁਆਮੀਤਿਸੁਮਿਲਹਿ॥੪॥੩॥
ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੇ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ ॥੪॥੩॥
The treasures of devotional worship to You are countless; he alone is blessed with Them, O my Lord and Master, whom You bless. ||4||3||
ਤੁਖਾਰੀਮਹਲਾ੪॥
Tukhaari, Fourth Mahalaa:
ਨਾਵਣੁਪੁਰਬੁਅਭੀਚੁਗੁਰਸਤਿਗੁਰਦਰਸੁਭਇਆ॥
(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸ਼ਨ ਹੋ ਗਿਆ, (ਇਹ ਗੁਰ-ਦਰਸ਼ਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ।
To receive the Blessed Vision of the Darshan of the Guru, the True Guru, is to truly bathe at the Abhaijit festival.
ਦੁਰਮਤਿਮੈਲੁਹਰੀਅਗਿਆਨੁਅੰਧੇਰੁਗਇਆ॥
(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਦੀ) ਖੋਟੀ ਮੱਤ ਦੀ ਮੈਲ ਕੱਟੀ ਜਾਂਦੀ ਹੈ, (ਉਸ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ।
The filth of evil-mindedness is washed off, and the darkness of ignorance is dispelled.
ਗੁਰਦਰਸੁਪਾਇਆਅਗਿਆਨੁਗਵਾਇਆਅੰਤਰਿਜੋਤਿਪ੍ਰਗਾਸੀ॥
(ਜਿਸ ਮਨੁੱਖ ਨੇ) ਗੁਰੂ ਦਾ ਦਰਸਨ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਅਗਿਆਨ (-ਹਨੇਰਾ) ਦੂਰ ਕਰ ਲਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਨੇ ਆਪਣਾ ਪਰਕਾਸ਼ ਕਰ ਦਿੱਤਾ।
Blessed by the Guru's Darshan, spiritual ignorance is dispelled, and the Divine Light illuminates the inner being.
ਜਨਮਮਰਣਦੁਖਖਿਨਮਹਿਬਿਨਸੇਹਰਿਪਾਇਆਪ੍ਰਭੁਅਬਿਨਾਸੀ॥
(ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਨੇ) ਅਬਿਨਾਸ਼ੀ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਸ ਮਨੁੱਖ ਦੇ ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਗਏ।
The pains of birth and death vanish in an instant, and the Eternal, Imperishable Lord God is found.
ਹਰਿਆਪਿਕਰਤੈਪੁਰਬੁਕੀਆਸਤਿਗੁਰੂਕੁਲਖੇਤਿਨਾਵਣਿਗਇਆ॥
ਗੁਰੂ (ਅਮਰਦਾਸ ਅਭੀਚ ਪੁਰਬ ਦੇ) ਤੀਰਥ-ਇਸ਼ਨਾਨ (ਦੇ ਸਮੇ) ਤੇ ਕੁਲਖੇਤ ਤੇ ਗਿਆ, ਹਰੀ ਨੇ ਕਰਤਾਰ ਨੇ ਆਪ (ਗੁਰੂ ਦੇ ਜਾਣ ਦੇ ਇਸ ਉੱਦਮ ਨੂੰ ਉਥੇ ਇਕੱਠੇ ਹੋਏ ਲੋਕਾਂ ਵਾਸਤੇ) ਪਵਿੱਤਰ ਦਿਹਾੜਾ ਬਣਾ ਦਿੱਤਾ।
The Creator Lord God Himself created the festival, when the True Guru went to bathe at the festival in Kuruk-shaytra.
ਨਾਵਣੁਪੁਰਬੁਅਭੀਚੁਗੁਰਸਤਿਗੁਰਦਰਸੁਭਇਆ॥੧॥
(ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸਨ ਹੋ ਗਿਆ, (ਇਹ ਗੁਰ-ਦਰਸਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ ॥੧॥
To receive the Blessed Vision of the Darshan of the Guru, the True Guru, is to truly bathe at the Abhaijit festival. ||1||
ਮਾਰਗਿਪੰਥਿਚਲੇਗੁਰਸਤਿਗੁਰਸੰਗਿਸਿਖਾ॥
ਅਨੇਕਾਂ ਸਿੱਖ ਗੁਰੂ (ਅਮਰਦਾਸ ਜੀ) ਦੇ ਨਾਲ ਉਸ ਲੰਮੇ ਪੈਂਡੇ ਵਿਚ ਗਏ।
The Sikhs travelled with the Guru, the True Guru, on the path, along the road.
ਅਨਦਿਨੁਭਗਤਿਬਣੀਖਿਨੁਖਿਨੁਨਿਮਖਵਿਖਾ॥
ਹਰੇਕ ਖਿਨ, ਨਿਮਖ ਨਿਮਖ, ਕਦਮ ਕਦਮ ਤੇ ਹਰ ਰੋਜ਼ ਪਰਮਾਤਮਾ ਦੀ ਭਗਤੀ (ਦਾ ਅਵਸਰ) ਬਣਿਆ ਰਹਿੰਦਾ ਸੀ।
Night and day, devotional worship services were held, each and every instant, with each step.
ਹਰਿਹਰਿਭਗਤਿਬਣੀਪ੍ਰਭਕੇਰੀਸਭੁਲੋਕੁਵੇਖਣਿਆਇਆ॥
(ਉਸ ਸਾਰੇ ਪੈਂਡੇ ਵਿਚ) ਸਦਾ ਪਰਮਾਤਮਾ ਦੀ ਭਗਤੀ ਦਾ ਉੱਦਮ ਬਣਿਆ ਰਹਿੰਦਾ ਸੀ, ਬਹੁਤ ਲੁਕਾਈ (ਗੁਰੂ ਦਾ) ਦਰਸਨ ਕਰਨ ਆਉਂਦੀ ਸੀ।
Devotional worship services to the Lord God were held, and all the people came to see the Guru.
ਜਿਨਦਰਸੁਸਤਿਗੁਰਗੁਰੂਕੀਆਤਿਨਆਪਿਹਰਿਮੇਲਾਇਆ॥
ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਗੁਰੂ ਦਾ ਦਰਸਨ ਕੀਤਾ, ਪਰਮਾਤਮਾ ਨੇ ਆਪ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ (ਭਾਵ, ਜਿਹੜੇ ਮਨੁੱਖ ਗੁਰੂ ਦਾ ਦਰਸਨ ਕਰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ)।
Whoever was blessed with the Darshan of the Guru, the True Guru, the Lord united with Himself.
ਤੀਰਥਉਦਮੁਸਤਿਗੁਰੂਕੀਆਸਭਲੋਕਉਧਰਣਅਰਥਾ॥
(ਤੀਰਥਾਂ ਉਤੇ ਇਕੱਠੀ ਹੋਈ) ਸਾਰੀ ਲੁਕਾਈ ਨੂੰ (ਗ਼ਲਤ ਰਸਤੇ ਤੋਂ) ਬਚਾਣ ਲਈ ਸਤਿਗੁਰੂ ਨੇ ਤੀਰਥਾਂ ਉਤੇ ਜਾਣ ਦਾ ਉੱਦਮ ਕੀਤਾ ਸੀ।
The True Guru made the pilgrimage to the sacred shrines, for the sake of saving all the people.
ਮਾਰਗਿਪੰਥਿਚਲੇਗੁਰਸਤਿਗੁਰਸੰਗਿਸਿਖਾ॥੨॥
ਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿਚ ਗਏ (ਸਨ) ॥੨॥
The Sikhs travelled with the Guru, the True Guru, on the path, along the road. ||2||
ਪ੍ਰਥਮਆਏਕੁਲਖੇਤਿਗੁਰਸਤਿਗੁਰਪੁਰਬੁਹੋਆ॥
ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ।
When the Guru, the True Guru, first arrived at Kuruk-shaytra, it was a very auspicious time.
ਖਬਰਿਭਈਸੰਸਾਰਿਆਏਤ੍ਰੈਲੋਆ॥
ਸੰਸਾਰ ਵਿਚ (ਭਾਵ, ਦੂਰ ਦੂਰ ਤਕ) (ਸਤਿਗੁਰੂ ਜੀ ਦੇ ਕੁਲੇਖਤ ਆਉਣ ਦੀ) ਖ਼ਬਰ ਹੋ ਗਈ, ਬੇਅੰਤ ਲੋਕ (ਦਰਸਨ ਕਰਨ ਲਈ) ਆ ਗਏ।
The news spread throughout the world, and the beings of the three worlds came.
ਦੇਖਣਿਆਏਤੀਨਿਲੋਕਸੁਰਿਨਰਮੁਨਿਜਨਸਭਿਆਇਆ॥
(ਗੁਰੂ ਅਮਰਦਾਸ ਜੀ ਦਾ) ਦਰਸਨ ਕਰਨ ਲਈ ਬਹੁਤ ਲੋਕ ਆ ਪਹੁੰਚੇ। ਦੈਵੀ ਸੁਭਾਵ ਵਾਲੇ ਮਨੁੱਖ, ਰਿਸ਼ੀ ਸੁਭਾਵ ਵਾਲੇ ਮਨੁੱਖ ਬਹੁਤ ਆ ਇਕੱਠੇ ਹੋਏ।
The angelic beings and silent sages from all the three worlds came to see Him.
ਜਿਨਪਰਸਿਆਗੁਰੁਸਤਿਗੁਰੂਪੂਰਾਤਿਨਕੇਕਿਲਵਿਖਨਾਸਗਵਾਇਆ॥
ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਪੂਰੇ ਗੁਰੂ ਸਤਿਗੁਰੂ ਦਾ ਦਰਸਨ ਕੀਤਾ, ਉਹਨਾਂ ਦੇ (ਪਿਛਲੇ ਸਾਰੇ) ਪਾਪ ਨਾਸ ਹੋ ਗਏ।
Those who are touched by the Guru, the True Guru - all their sins and mistakes were erased and dispelled.
ਜੋਗੀਦਿਗੰਬਰਸੰਨਿਆਸੀਖਟੁਦਰਸਨਕਰਿਗਏਗੋਸਟਿਢੋਆ॥
ਜੋਗੀ, ਨਾਂਗੇ, ਸੰਨਿਆਸੀ (ਸਾਰੇ ਹੀ) ਛੇ ਭੇਖਾਂ ਦੇ ਸਾਧੂ (ਦਰਸਨ ਕਰਨ ਆਏ)। ਕਈ ਕਿਸਮ ਦੀ ਪਰਸਪਰ ਸ਼ੁਭ ਵਿਚਾਰ (ਉਹ ਸਾਧੂ ਲੋਕ ਆਪਣੇ ਵੱਲੋਂ ਗੁਰੂ ਦੇ ਦਰ ਤੇ) ਭੇਟਾ ਪੇਸ਼ ਕਰ ਕੇ ਗਏ।
The Yogis, the nudists, the Sannyaasees and those of the six schools of philosophy spoke with Him, and then bowed and departed.
ਪ੍ਰਥਮਆਏਕੁਲਖੇਤਿਗੁਰਸਤਿਗੁਰਪੁਰਬੁਹੋਆ॥੩॥
ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ ॥੩॥
When the Guru, the True Guru, first arrived at Kuruk-shaytra, it was a very auspicious time. ||3||
ਦੁਤੀਆਜਮੁਨਗਏਗੁਰਿਹਰਿਹਰਿਜਪਨੁਕੀਆ॥
ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ।
Second, the Guru went to the river Jamunaa, where He chanted the Name of the Lord, Har, Har.
ਜਾਗਾਤੀਮਿਲੇਦੇਭੇਟਗੁਰਪਿਛੈਲੰਘਾਇਦੀਆ॥
(ਜਾਤ੍ਰੀਆਂ ਪਾਸੋਂ) ਸਰਕਾਰੀ ਮਸੂਲ ਉਗਰਾਹੁਣ ਵਾਲੇ ਭੀ ਭੇਟਾ ਰੱਖ ਕੇ (ਸਤਿਗੁਰੂ ਜੀ ਨੂੰ) ਮਿਲੇ। ਆਪਣੇ ਆਪ ਨੂੰ ਗੁਰੂ ਦਾ ਸਿੱਖ ਆਖਣ ਵਾਲੇ ਸਭਨਾਂ ਨੂੰ (ਉਹਨਾਂ ਮਸੂਲੀਆਂ ਨੇ ਬਿਨਾ ਮਸੂਲ ਲਏ) ਪਾਰ ਲੰਘਾ ਦਿੱਤਾ।
The tax collectors met the Guru and gave Him offerings; they did not impose the tax on His followers.
ਸਭਛੁਟੀਸਤਿਗੁਰੂਪਿਛੈਜਿਨਿਹਰਿਹਰਿਨਾਮੁਧਿਆਇਆ॥
ਗੁਰੂ ਦੇ ਪਿੱਛੇ ਤੁਰਨ ਵਾਲੀ ਸਾਰੀ ਲੁਕਾਈ ਮਸੂਲ ਭਰਨ ਤੋਂ ਬਚ ਗਈ। (ਇਸੇ ਤਰ੍ਹਾਂ) ਜਿਸ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਿਆ,
All the True Guru's followers were excused from the tax; they meditated on the Name of the Lord, Har, Har.
ਗੁਰਬਚਨਿਮਾਰਗਿਜੋਪੰਥਿਚਾਲੇਤਿਨਜਮੁਜਾਗਾਤੀਨੇੜਿਨਆਇਆ॥
ਜਿਹੜੇ ਮਨੁੱਖ ਗੁਰੂ ਦੇ ਬਚਨ ਉੱਤੇ ਤੁਰਦੇ ਹਨ, ਗੁਰੂ ਦੇ ਦੱਸੇ ਰਸਤੇ ਉਤੇ ਤੁਰਦੇ ਹਨ, ਜਮਰਾਜ ਮਸੂਲੀਆ (ਵੀ) ਉਹਨਾਂ ਦੇ ਨੇੜੇ ਨਹੀਂ ਆਉਂਦਾ। (ਜਿਹੜੀ) ਲੁਕਾਈ ਗੁਰੂ ਦਾ ਆਸਰਾ ਲੈਂਦੀ ਹੈ, (ਜਮਰਾਜ ਮਸੂਲੀਆ ਉਸ ਦੇ ਨੇੜੇ ਨਹੀਂ ਆਉਂਦਾ)।
The Messenger of Death does not even approach those who have walked on the path, and followed the Guru's Teachings.
ਸਭਗੁਰੂਗੁਰੂਜਗਤੁਬੋਲੈਗੁਰਕੈਨਾਇਲਇਐਸਭਿਛੁਟਕਿਗਇਆ॥
ਜੇ ਗੁਰੂ ਦਾ ਨਾਮ ਲਿਆ ਜਾਏ (ਜੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆ ਜਾਏ) ਤਾਂ (ਨਾਮ ਲੈਣ ਵਾਲੇ) ਸਾਰੇ (ਜਮ ਜਾਗਾਤੀ ਦੀ ਧੌਂਸ ਤੋਂ) ਬਚ ਜਾਂਦੇ ਹਨ।
All the world said, "Guru! Guru! Guru!" Uttering the Guru's Name, they were all emancipated.
ਦੁਤੀਆਜਮੁਨਗਏਗੁਰਿਹਰਿਹਰਿਜਪਨੁਕੀਆ॥੪॥
ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ ॥੪॥
Second, the Guru went to the river Jamunaa, where He chanted the Name of the Lord, Har, Har. ||4||
ਤ੍ਰਿਤੀਆਆਏਸੁਰਸਰੀਤਹਕਉਤਕੁਚਲਤੁਭਇਆ॥
(ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ। ਉਥੇ ਇਕ ਅਜਬ ਤਮਾਸ਼ਾ ਹੋਇਆ।
Third, He went to the Ganges, and a wonderful drama was played out there.
ਸਭਮੋਹੀਦੇਖਿਦਰਸਨੁਗੁਰਸੰਤਕਿਨੈਆਢੁਨਦਾਮੁਲਇਆ॥
ਸੰਤ-ਗੁਰੂ (ਅਮਰਦਾਸ ਜੀ) ਦਾ ਦਰਸਨ ਕਰ ਕੇ ਸਾਰੀ ਲੁਕਾਈ ਮਸਤ ਹੋ ਗਈ। ਕਿਸੇ (ਭੀ ਮਸੂਲੀਏ) ਨੇ (ਕਿਸੇ ਭੀ ਜਾਤ੍ਰੂ ਪਾਸੋਂ) ਅੱਧੀ ਕੌਡੀ (ਮਸੂਲ ਭੀ) ਵਸੂਲ ਨਾਹ ਕੀਤਾ।
All were fascinated, gazing upon the Blessed Vision of the Saintly Guru's Darshan; no tax at all was imposed upon anyone.
ਆਢੁਦਾਮੁਕਿਛੁਪਇਆਨਬੋਲਕਜਾਗਾਤੀਆਮੋਹਣਮੁੰਦਣਿਪਈ॥
(ਮਸੂਲੀਆਂ ਦੀਆਂ) ਗੋਲਕਾਂ ਵਿਚ ਅੱਧੀ ਕੌਡੀ ਭੀ ਮਸੂਲ ਨਾਹ ਪਿਆ। ਮਸੂਲੀਏ ਇਉਂ ਹੈਰਾਨ ਜਿਹੇ ਹੋ ਕੇ ਬੋਲਣ ਜੋਗੇ ਨਾਹ ਰਹੇ,
No tax at all was collected, and the mouths of the tax collectors were sealed.
ਭਾਈਹਮਕਰਹਕਿਆਕਿਸੁਪਾਸਿਮਾਂਗਹਸਭਭਾਗਿਸਤਿਗੁਰਪਿਛੈਪਈ॥
(ਆਖਣ ਲੱਗੇ)- ਹੇ ਭਾਈ! ਅਸੀਂ (ਹੁਣ) ਕੀਹ ਕਰੀਏ? ਅਸੀਂ ਕਿਸ ਪਾਸੋਂ (ਮਸੂਲ) ਮੰਗੀਏ? ਇਹ ਸਾਰੀ ਹੀ ਲੁਕਾਈ ਭੱਜ ਕੇ ਗੁਰੂ ਦੀ ਸਰਨ ਜਾ ਪਈ ਹੈ (ਤੇ, ਜਿਹੜੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਦੱਸ ਰਹੇ ਹਨ, ਉਹਨਾਂ ਪਾਸੋਂ ਅਸੀਂ ਮਸੂਲ ਲੈ ਨਹੀਂ ਸਕਦੇ)।
They said, "O brothers, what should we do? Who should we ask? Everyone is running after the True Guru."