GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1103
Display Settings
ਰਾਮਨਾਮਕੀਗਤਿਨਹੀਜਾਨੀਕੈਸੇਉਤਰਸਿਪਾਰਾ॥੧॥
ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ ॥੧॥
You do not know the exalted state of the Lord's Name; how will you ever cross over? ||1||
ਜੀਅਬਧਹੁਸੁਧਰਮੁਕਰਿਥਾਪਹੁਅਧਰਮੁਕਹਹੁਕਤਭਾਈ
(ਹੇ ਪਾਂਡੇ! ਇਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀਂ ਭੀ) ਜੀਵ ਮਾਰਦੇ ਹੋ (ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤੁਸੀਂ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਮਿਥਦੇ ਹੋ।
You kill living beings, and call it a righteous action. Tell me, brother, what would you call an unrighteous action?
ਆਪਸਕਉਮੁਨਿਵਰਕਰਿਥਾਪਹੁਕਾਕਉਕਹਹੁਕਸਾਈ॥੨॥
(ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? (ਤੁਸੀਂ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ? ॥੨॥
You call yourself the most excellent sage; then who would you call a butcher? ||2||
ਮਨਕੇਅੰਧੇਆਪਿਬੂਝਹੁਕਾਹਿਬੁਝਾਵਹੁਭਾਈ
ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ?
You are blind in your mind, and do not understand your own self; how can you make others understand, O brother?
ਮਾਇਆਕਾਰਨਬਿਦਿਆਬੇਚਹੁਜਨਮੁਅਬਿਰਥਾਜਾਈ॥੩॥
(ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀਂ ਆਪ ਕੋਈ ਲਾਭ ਨਹੀਂ ਉਠਾ ਰਹੇ, ਇਸ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ ॥੩॥
For the sake of Maya and money, you sell knowledge; your life is totally worthless. ||3||
ਨਾਰਦਬਚਨਬਿਆਸੁਕਹਤਹੈਸੁਕਕਉਪੂਛਹੁਜਾਈ
(ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਸੁਣ ਵੇਖੋ) ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ (ਭਾਵ, ਸੁਕਦੇਵ ਦੇ ਬਚਨ ਪੜ੍ਹ ਕੇ ਭੀ ਵੇਖ ਲਵੋ, ਉਹ ਭੀ ਇਹੀ ਆਖਦਾ ਹੈ ਕਿ ਨਾਮ ਸਿਮਰਿਆਂ ਪਾਰ-ਉਤਾਰਾ ਹੁੰਦਾ ਹੈ)।
Naarad and Vyaasa say these things; go and ask Suk Dayv as well.
ਕਹਿਕਬੀਰਰਾਮੈਰਮਿਛੂਟਹੁਨਾਹਿਬੂਡੇਭਾਈ॥੪॥੧॥
ਕਬੀਰ ਆਖਦਾ ਹੈ ਕਿ (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ ॥੪॥੧॥
Says Kabeer, chanting the Lord's Name, you shall be saved; otherwise, you shall drown, brother. ||4||1||
ਬਨਹਿਬਸੇਕਿਉਪਾਈਐਜਉਲਉਮਨਹੁਤਜਹਿਬਿਕਾਰ
ਜਦ ਤਕ, ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ?
Living in the forest, how will you find Him? Not until you remove corruption from your mind.
ਜਿਹਘਰੁਬਨੁਸਮਸਰਿਕੀਆਤੇਪੂਰੇਸੰਸਾਰ॥੧॥
ਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ (ਭਾਵ, ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਤਿਆਗੀ ਹਨ) ॥੧॥
Those who look alike upon home and forest, are the most perfect people in the world. ||1||
ਸਾਰਸੁਖੁਪਾਈਐਰਾਮਾ
ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ।
You shall find real peace in the Lord,
ਰੰਗਿਰਵਹੁਆਤਮੈਰਾਮ॥੧॥ਰਹਾਉ
(ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ ॥੧॥ ਰਹਾਉ ॥
if you lovingly dwell on the Lord within your being. ||1||Pause||
ਜਟਾਭਸਮਲੇਪਨਕੀਆਕਹਾਗੁਫਾਮਹਿਬਾਸੁ
ਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ)।
What is the use of wearing matted hair, smearing the body with ashes, and living in a cave?
ਮਨੁਜੀਤੇਜਗੁਜੀਤਿਆਜਾਂਤੇਬਿਖਿਆਤੇਹੋਇਉਦਾਸੁ॥੨॥
ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ ॥੨॥
Conquering the mind, one conquers the world, and then remains detached from corruption. ||2||
ਅੰਜਨੁਦੇਇਸਭੈਕੋਈਟੁਕੁਚਾਹਨਮਾਹਿਬਿਡਾਨੁ
ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ। ਤਿਵੇਂ, ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ ਉੱਦਮ ਕਰਨ ਦੀ ਲੋੜ ਹੈ, ਪਰ ਉੱਦਮ ਉੱਦਮ ਵਿਚ ਫ਼ਰਕ ਹੈ)
They all apply make-up to their eyes; there is little difference between their objectives.
ਗਿਆਨਅੰਜਨੁਜਿਹਪਾਇਆਤੇਲੋਇਨਪਰਵਾਨੁ॥੩॥
ਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ ॥੩॥
But those eyes, to which the ointment of spiritual wisdom is applied, are approved and supreme. ||3||
ਕਹਿਕਬੀਰਅਬਜਾਨਿਆਗੁਰਿਗਿਆਨੁਦੀਆਸਮਝਾਇ
ਕਬੀਰ ਆਖਦਾ ਹੈ ਕਿ ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ।
Says Kabeer, now I know my Lord; the Guru has blessed me with spiritual wisdom.
ਅੰਤਰਗਤਿਹਰਿਭੇਟਿਆਅਬਮੇਰਾਮਨੁਕਤਹੂਜਾਇ॥੪॥੨॥
(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ (ਜੰਗਲ ਗੁਫ਼ਾ ਆਦਿਕ) ਕਿਸੇ ਹੋਰ ਪਾਸੇ ਨਹੀਂ ਜਾਂਦਾ ॥੪॥੨॥
I have met the Lord, and I am emancipated within; now, my mind does not wander at all. ||4||2||
ਰਿਧਿਸਿਧਿਜਾਕਉਫੁਰੀਤਬਕਾਹੂਸਿਉਕਿਆਕਾਜ
(ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।
You have riches and miraculous spiritual powers; so what business do you have with anyone else?
ਤੇਰੇਕਹਨੇਕੀਗਤਿਕਿਆਕਹਉਮੈਬੋਲਤਹੀਬਡਲਾਜ॥੧॥
(ਹੇ ਜੋਗੀ! ਤੂੰ ਆਖਦਾ ਹੈਂ 'ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ', ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥
What should I say about the reality of your talk? I am embarrassed even to speak to you. ||1||
ਰਾਮੁਜਿਹਪਾਇਆਰਾਮ
(ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ,
One who has found the Lord,
ਤੇਭਵਹਿਬਾਰੈਬਾਰ॥੧॥ਰਹਾਉ
ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ ॥
does not wander from door to door. ||1||Pause||
ਝੂਠਾਜਗੁਡਹਕੈਘਨਾਦਿਨਦੁਇਬਰਤਨਕੀਆਸ
ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ।
The false world wanders all around, in hopes of finding wealth to use for a few days.
ਰਾਮਉਦਕੁਜਿਹਜਨਪੀਆਤਿਹਿਬਹੁਰਿਭਈਪਿਆਸ॥੨॥
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥
That humble being, who drinks in the Lord's water, never becomes thirsty again. ||2||
ਗੁਰਪ੍ਰਸਾਦਿਜਿਹਬੂਝਿਆਆਸਾਤੇਭਇਆਨਿਰਾਸੁ
ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ,
Whoever understands, by Guru's Grace, becomes free of hope in the midst of hope.
ਸਭੁਸਚੁਨਦਰੀਆਇਆਜਉਆਤਮਭਇਆਉਦਾਸੁ॥੩॥
ਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ॥੩॥
One comes to see the Lord everywhere, when the soul becomes detached. ||3||
ਰਾਮਨਾਮਰਸੁਚਾਖਿਆਹਰਿਨਾਮਾਹਰਤਾਰਿ
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ,
I have tasted the sublime essence of the Lord's Name; the Lord's Name carries everyone across.
ਕਹੁਕਬੀਰਕੰਚਨੁਭਇਆਭ੍ਰਮੁਗਇਆਸਮੁਦ੍ਰੈਪਾਰਿ॥੪॥੩॥
ਕਬੀਰ ਆਖਦਾ ਹੈ- ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥
Says Kabeer, I have become like gold; doubt is dispelled, and I have crossed over the world-ocean. ||4||3||
ਉਦਕਸਮੁੰਦਸਲਲਕੀਸਾਖਿਆਨਦੀਤਰੰਗਸਮਾਵਹਿਗੇ
ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ, ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ,
Like drops of water in the water of the ocean, and like waves in the stream, I merge in the Lord.
ਸੁੰਨਹਿਸੁੰਨੁਮਿਲਿਆਸਮਦਰਸੀਪਵਨਰੂਪਹੋਇਜਾਵਹਿਗੇ॥੧॥
ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ, ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ, ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ ॥੧॥
Merging my being into the Absolute Being of God, I have become impartial and transparent, like the air. ||1||
ਬਹੁਰਿਹਮਕਾਹੇਆਵਹਿਗੇ
ਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ।
Why should I come into the world again?
ਆਵਨਜਾਨਾਹੁਕਮੁਤਿਸੈਕਾਹੁਕਮੈਬੁਝਿਸਮਾਵਹਿਗੇ॥੧॥ਰਹਾਉ
ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ॥੧॥ ਰਹਾਉ ॥
Coming and going is by the Hukam of His Command; realizing His Hukam, I shall merge in Him. ||1||Pause||
ਜਬਚੂਕੈਪੰਚਧਾਤੁਕੀਰਚਨਾਐਸੇਭਰਮੁਚੁਕਾਵਹਿਗੇ
ਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ, ਮੈਂ ਆਪਣਾ ਭੁਲੇਖਾ ਭੀ ਇਉਂ ਮੁਕਾ ਲਿਆ ਹੈ,
When the body, formed of the five elements, perishes, then any such doubts shall end.
ਦਰਸਨੁਛੋਡਿਭਏਸਮਦਰਸੀਏਕੋਨਾਮੁਧਿਆਵਹਿਗੇ॥੨॥
ਕਿ ਕਿਸੇ ਖ਼ਾਸ ਭੇਖ (ਦੀ ਮਹੱਤਤਾ ਦਾ ਖ਼ਿਆਲ) ਛੱਡ ਕੇ ਮੈਨੂੰ ਸਭਨਾਂ ਵਿਚ ਹੀ ਪਰਮਾਤਮਾ ਦਿੱਸਦਾ ਹੈ, ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ ॥੨॥
Giving up the different schools of philosophy, I look upon all equally; I meditate only on the One Name. ||2||
ਜਿਤੁਹਮਲਾਏਤਿਤੁਹੀਲਾਗੇਤੈਸੇਕਰਮਕਮਾਵਹਿਗੇ
(ਪਰ, ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ।
Whatever I am attached to, to that I am attached; such are the deeds I do.
ਹਰਿਜੀਕ੍ਰਿਪਾਕਰੇਜਉਅਪਨੀਤੌਗੁਰਕੇਸਬਦਿਸਮਾਵਹਿਗੇ॥੩॥
ਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ, ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ॥੩॥
When the Dear Lord grants His Grace, then I am merged in the Word of the Guru's Shabad. ||3||
ਜੀਵਤਮਰਹੁਮਰਹੁਫੁਨਿਜੀਵਹੁਪੁਨਰਪਿਜਨਮੁਹੋਈ
ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ।
Die while yet alive, and by so dying, be alive; thus you shall not be reborn again.