GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1094
Display Settings
ਆਇਆਓਹੁਪਰਵਾਣੁਹੈਜਿਕੁਲਕਾਕਰੇਉਧਾਰੁ
(ਤੇ ਇਸ ਤਰ੍ਹਾਂ) ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ।
Celebrated and approved is the coming into the world of such a person, who saves all his generations as well.
ਅਗੈਜਾਤਿਪੁਛੀਐਕਰਣੀਸਬਦੁਹੈਸਾਰੁ
ਪ੍ਰਭੂ ਦੀ ਹਜ਼ੂਰੀ ਵਿਚ (ਉੱਚੀ) ਜਾਤਿ ਦੀ ਪੁੱਛ-ਗਿੱਛ ਨਹੀਂ ਹੁੰਦੀ, ਓਥੇ ਤਾਂ (ਸਿਫ਼ਤ-ਸਾਲਾਹ ਦੀ) ਬਾਣੀ (ਦਾ ਅੱਭਿਆਸ) ਹੀ ਸ੍ਰੇਸ਼ਟ ਕਰਨੀ (ਮਿਥੀ ਜਾਂਦੀ) ਹੈ,
Hereafter, no one is questioned about social status; excellent and sublime is the practice of the Word of the Shabad.
ਹੋਰੁਕੂੜੁਪੜਣਾਕੂੜੁਕਮਾਵਣਾਬਿਖਿਆਨਾਲਿਪਿਆਰੁ
(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਪੜ੍ਹਨਾ ਤੇ ਕਮਾਣਾ ਵਿਅਰਥ ਹੈ, ਮਾਇਆ ਨਾਲ ਹੀ ਪਿਆਰ (ਵਧਾਂਦਾ) ਹੈ।
Other study is false, and other actions are false; such people are in love with poison.
ਅੰਦਰਿਸੁਖੁਹੋਵਈਮਨਮੁਖਜਨਮੁਖੁਆਰੁ
(ਉਸ ਪੜ੍ਹਾਈ ਤੇ ਕਮਾਈ ਨਾਲ) ਮਨ ਵਿਚ ਸੁਖ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਤਰ ਜਾਂਦੀ ਹੈ।
They do not find any peace within themselves; the self-willed manmukhs waste away their lives.
ਨਾਨਕਨਾਮਿਰਤੇਸੇਉਬਰੇਗੁਰਕੈਹੇਤਿਅਪਾਰਿ॥੨॥
ਹੇ ਨਾਨਕ! ਜੋ ਮਨੁੱਖ ਗੁਰੂ (ਦੇ ਚਰਨਾਂ) ਵਿਚ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ('ਬਿਖਿਆ' ਦੇ ਅਸਰ ਤੋਂ) ਬਚ ਜਾਂਦੇ ਹਨ ॥੨॥
O Nanak, those who are attuned to the Naam are saved; they have infinite love for the Guru. ||2||
ਪਉੜੀ
Pauree:
ਆਪੇਕਰਿਕਰਿਵੇਖਦਾਆਪੇਸਭੁਸਚਾ
ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਆਪ ਹੀ (ਮੌਜੂਦ) ਹੈ।
He Himself creates the creation, and gazes upon it; He Himself is totally True.
ਜੋਹੁਕਮੁਬੂਝੈਖਸਮਕਾਸੋਈਨਰੁਕਚਾ
ਪਰ ਜੋ ਮਨੁੱਖ (ਪ੍ਰਭੂ ਦੀ ਇਸ ਹਰ ਥਾਂ ਮੌਜੂਦ ਹੋਣ ਦੀ) ਰਜ਼ਾ ਨੂੰ ਨਹੀਂ ਸਮਝਦਾ, ਉਹ ਮਨੁੱਖ ਡੋਲਦਾ ਰਹਿੰਦਾ ਹੈ।
One who does not understand the Hukam, the Command of his Lord and Master, is false.
ਜਿਤੁਭਾਵੈਤਿਤੁਲਾਇਦਾਗੁਰਮੁਖਿਹਰਿਸਚਾ
ਜਿਸ ਪਾਸੇ ਪ੍ਰਭੂ ਦੀ ਰਜ਼ਾ ਹੋਵੇ ਉਸੇ ਪਾਸੇ (ਹਰੇਕ ਜੀਵ ਨੂੰ) ਲਾਂਦਾ ਹੈ, ਜਿਸ ਨੂੰ ਗੁਰੂ ਦੇ ਸਨਮੁਖ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।
By the Pleasure of His Will, the True Lord joins the Gurmukh to Himself.
ਸਭਨਾਕਾਸਾਹਿਬੁਏਕੁਹੈਗੁਰਸਬਦੀਰਚਾ
(ਉਂਞ ਤਾਂ) ਸਭ ਜੀਵਾਂ ਦਾ ਮਾਲਕ ਇਕ ਪਰਮਾਤਮਾ ਹੀ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਵਿਚ) ਜੁੜਿਆ ਜਾ ਸਕਦਾ ਹੈ।
He is the One Lord and Master of all; through the Word of the Guru's Shabad, we are blended with Him.
ਗੁਰਮੁਖਿਸਦਾਸਲਾਹੀਐਸਭਿਤਿਸਦੇਜਚਾ
(ਸੋ) ਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। (ਜਗਤ ਦੇ ਇਹ) ਸਾਰੇ ਕੌਤਕ ਉਸ ਮਾਲਕ ਦੇ ਹੀ ਹਨ।
The Gurmukhs praise Him forever; all are beggars of Him.
ਜਿਉਨਾਨਕਆਪਿਨਚਾਇਦਾਤਿਵਹੀਕੋਨਚਾ॥੨੨॥੧॥ਸੁਧੁ
ਹੇ ਨਾਨਕ! ਜਿਵੇਂ ਉਹ ਆਪ ਜੀਵ ਨੂੰ ਨਚਾਂਦਾ ਹੈ ਤਿਵੇਂ ਜੀਵ ਨੱਚਦਾ ਹੈ ॥੨੨॥੧॥ਸੁਧੁ ॥
O Nanak, as He Himself makes us dance, we dance. ||22||1|| Sudh||
ਮਾਰੂਵਾਰਮਹਲਾ
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Vaar Of Maaroo, Fifth Mahalaa,
ਡਖਣੇਮਃ
'ਵਾਰ-ਡਖਣੇ'।
Dakhanay, Fifth Mahalaa:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਤੂਚਉਸਜਣਮੈਡਿਆਡੇਈਸਿਸੁਉਤਾਰਿ
ਹੇ ਮੇਰੇ ਸੱਜਣ! ਤੂੰ ਆਖ (ਭਾਵ, ਜੇ ਤੂੰ ਆਖੇਂ ਤਾਂ) ਮੈਂ ਆਪਣਾ ਸਿਰ ਭੀ ਲਾਹ ਕੇ ਭੇਟ ਕਰ ਦਿਆਂ,
If You tell me to, O my Friend, I will cut off my head and give it to You.
ਨੈਣਮਹਿੰਜੇਤਰਸਦੇਕਦਿਪਸੀਦੀਦਾਰੁ॥੧॥
ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸਨ ਕਰਾਂਗੀ ॥੧॥
My eyes long for You; when will I see Your Vision? ||1||
ਮਃ
Fifth Mahalaa:
ਨੀਹੁਮਹਿੰਜਾਤਊਨਾਲਿਬਿਆਨੇਹਕੂੜਾਵੇਡੇਖੁ
ਹੇ ਪ੍ਰਭੂ! ਮੇਰਾ ਪਿਆਰ (ਹੁਣ ਸਿਰਫ਼) ਤੇਰੇ ਨਾਲ ਹੈ, ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ (ਮੈਂ ਵੇਖ ਲਿਆ ਹੈ ਕਿ ਦੂਜੇ ਪਿਆਰ ਝੂਠੇ ਹਨ)।
I am in love with You; I have seen that other love is false.
ਕਪੜਭੋਗਡਰਾਵਣੇਜਿਚਰੁਪਿਰੀਡੇਖੁ॥੨॥
ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ॥੨॥
Even clothes and food are frightening to me, as long as I do not see my Beloved. ||2||
ਮਃ
Fifth Mahalaa:
ਉਠੀਝਾਲੂਕੰਤੜੇਹਉਪਸੀਤਉਦੀਦਾਰੁ
ਹੇ ਸੋਹਣੇ ਕੰਤ! ਸਵੇਰੇ ਉੱਠਾਂ ਤੇ (ਪਹਿਲਾਂ) ਤੇਰਾ ਦਰਸਨ ਕਰਾਂ।
I rise early, O my Husband Lord, to behold Your Vision.
ਕਾਜਲੁਹਾਰੁਤਮੋਲਰਸੁਬਿਨੁਪਸੇਹਭਿਰਸਛਾਰੁ॥੩॥
ਤੇਰਾ ਦਰਸਨ ਕਰਨ ਤੋਂ ਬਿਨਾ ਕੱਜਲ ਹਾਰ ਪਾਨ ਦਾ ਰਸ-ਇਹ ਸਾਰੇ ਹੀ ਰਸ ਸੁਆਹ ਸਮਾਨ ਹਨ ॥੩॥
Eye make-up, garlands of flowers, and the flavor of betel leaf, are all nothing but dust, without seeing You. ||3||
ਪਉੜੀ
Pauree:
ਤੂਸਚਾਸਾਹਿਬੁਸਚੁਸਚੁਸਭੁਧਾਰਿਆ
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਅਤੇ ਤੂੰ ਆਪਣਾ ਅਟੱਲ ਨਿਯਮ ਹੀ ਹਰ ਥਾਂ ਕਾਇਮ ਕੀਤਾ ਹੋਇਆ ਹੈ।
You are True, O my True Lord and Master; You uphold all that is true.
ਗੁਰਮੁਖਿਕੀਤੋਥਾਟੁਸਿਰਜਿਸੰਸਾਰਿਆ
ਜਗਤ ਪੈਦਾ ਕਰ ਕੇ ਤੂੰ ਇਹ ਨਿਯਮ ਭੀ ਬਣਾ ਦਿੱਤਾ ਕਿ (ਜੀਵਾਂ ਨੂੰ) ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਚਾਹੀਦਾ ਹੈ।
You created the world, making a place for the Gurmukhs.
ਹਰਿਆਗਿਆਹੋਏਬੇਦਪਾਪੁਪੁੰਨੁਵੀਚਾਰਿਆ
ਹੇ ਹਰੀ! ਤੇਰੀ ਹੀ ਆਗਿਆ ਅਨੁਸਾਰ ਵੇਦ (ਆਦਿਕ ਧਰਮ-ਪੁਸਤਕਾਂ ਪਰਗਟ) ਹੋਏ, ਜਿਨ੍ਹਾਂ ਨੇ (ਜਗਤ ਵਿਚ) ਪਾਪ ਤੇ ਪੁੰਨ ਨੂੰ ਨਿਖੇੜਿਆ ਹੈ।
By the Will of the Lord, the Vedas came into being; they discriminate between sin and virtue.
ਬ੍ਰਹਮਾਬਿਸਨੁਮਹੇਸੁਤ੍ਰੈਗੁਣਬਿਸਥਾਰਿਆ
ਤੂੰ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਨੂੰ ਪੈਦਾ ਕੀਤਾ, ਤੂੰ ਹੀ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ-ਰੂਪ ਜਗਤ ਬਣਾਇਆ ਹੈ।
You created Brahma, Vishnu and Shiva, and the expanse of the three qualities.
ਨਵਖੰਡਪ੍ਰਿਥਮੀਸਾਜਿਹਰਿਰੰਗਸਵਾਰਿਆ
ਹੇ ਹਰੀ! ਇਹ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਤੂੰ ਇਸ ਵਿਚ ਅਨੇਕਾਂ ਰੰਗ ਸਜਾਏ ਹਨ।
Creating the world of the nine regions, O Lord, You have embellished it with beauty.
ਵੇਕੀਜੰਤਉਪਾਇਅੰਤਰਿਕਲਧਾਰਿਆ
ਵਖ ਵਖ ਭਾਂਤ ਦੇ ਜੀਵ ਪੈਦਾ ਕਰ ਕੇ ਤੂੰ (ਜੀਵਾਂ ਦੇ ਅੰਦਰ) ਆਪਣੀ ਸੱਤਿਆ ਕਾਇਮ ਕੀਤੀ ਹੈ।
Creating the beings of various kinds, You infused Your power into them.
ਤੇਰਾਅੰਤੁਜਾਣੈਕੋਇਸਚੁਸਿਰਜਣਹਾਰਿਆ
ਹੇ ਸਦਾ-ਥਿਰ ਸਿਰਜਣਹਾਰ! ਕੋਈ ਜੀਵ (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣ ਸਕਦਾ।
No one knows Your limit, O True Creator Lord.
ਤੂਜਾਣਹਿਸਭਬਿਧਿਆਪਿਗੁਰਮੁਖਿਨਿਸਤਾਰਿਆ॥੧॥
ਸਭ ਤਰ੍ਹਾਂ ਦੇ ਭੇਤ ਤੂੰ ਆਪ ਹੀ ਜਾਣਦਾ ਹੈਂ, ਜੀਵਾਂ ਨੂੰ ਤੂੰ ਗੁਰੂ ਦੇ ਰਸਤੇ ਉਤੇ ਤੋਰ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦਾ ਹੈਂ ॥੧॥
You Yourself know all ways and means; You Yourself save the Gurmukhs. ||1||
ਡਖਣੇਮਃ
Dakhanay, Fifth Mahalaa:
ਜੇਤੂਮਿਤ੍ਰੁਅਸਾਡੜਾਹਿਕਭੋਰੀਨਾਵੇਛੋੜਿ
ਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ।
If You are my friend, then don't separate Yourself from me, even for an instant.
ਜੀਉਮਹਿੰਜਾਤਉਮੋਹਿਆਕਦਿਪਸੀਜਾਨੀਤੋਹਿ॥੧॥
ਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ ॥੧॥
My soul is fascinated and enticed by You; when will I see You, O my Love? ||1||
ਮਃ
Fifth Mahalaa:
ਦੁਰਜਨਤੂਜਲੁਭਾਹੜੀਵਿਛੋੜੇਮਰਿਜਾਹਿ
ਹੇ ਦੁਰਜਨ! ਤੂੰ ਅੱਗ ਵਿਚ ਸੜ ਜਾ, ਹੇ ਵਿਛੋੜੇ! ਤੂੰ ਮਰ ਜਾ।
Burn in the fire, you evil person; O separation, be dead.
ਕੰਤਾਤੂਸਉਸੇਜੜੀਮੈਡਾਹਭੋਦੁਖੁਉਲਾਹਿ॥੨॥
ਹੇ (ਮੇਰੇ) ਕੰਤ! ਤੂੰ (ਮੇਰੀ ਹਿਰਦਾ-) ਸੇਜ ਉਤੇ (ਆ ਕੇ) ਸੌਂ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ ॥੨॥
O my Husband Lord, please sleep upon my bed, that all my sufferings may be gone. ||2||
ਮਃ
Fifth Mahalaa:
ਦੁਰਜਨੁਦੂਜਾਭਾਉਹੈਵੇਛੋੜਾਹਉਮੈਰੋਗੁ
(ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ (ਜਿੰਦ ਦਾ ਵੱਡਾ) ਵੈਰੀ ਹੈ, ਹਉਮੈ ਦਾ ਰੋਗ (ਪ੍ਰਭੂ ਨਾਲੋਂ) ਵਿਛੋੜਾ (ਪਾਣ ਵਾਲਾ) ਹੈ।
The evil person is engrossed in the love of duality; through the disease of egotism, he suffers separation.
ਸਜਣੁਸਚਾਪਾਤਿਸਾਹੁਜਿਸੁਮਿਲਿਕੀਚੈਭੋਗੁ॥੩॥
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ (ਜਿੰਦ ਦਾ) ਮਿਤ੍ਰ ਹੈ ਜਿਸ ਨੂੰ ਮਿਲ ਕੇ (ਆਤਮਕ) ਆਨੰਦ ਮਾਣਿਆ ਜਾ ਸਕਦਾ ਹੈ ॥੩॥
The True Lord King is my friend; meeting with Him, I am so happy. ||3||
ਪਉੜੀ
Pauree:
ਤੂਅਗਮਦਇਆਲੁਬੇਅੰਤੁਤੇਰੀਕੀਮਤਿਕਹੈਕਉਣੁ
ਹੇ ਪ੍ਰਭੂ! ਤੂੰ ਅਪਹੁੰਚ ਹੈਂ ਦਇਆਲ ਤੇ ਬੇਅੰਤ ਹੈਂ, ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ।
You are inaccessible, merciful and infinite; who can estimate Your worth?
ਤੁਧੁਸਿਰਜਿਆਸਭੁਸੰਸਾਰੁਤੂਨਾਇਕੁਸਗਲਭਉਣ
ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਤੇ ਸਾਰੇ ਭਵਨਾਂ ਦਾ ਤੂੰ ਹੀ ਮਾਲਕ ਹੈਂ।
You created the entire universe; You are the Master of all the worlds.
ਤੇਰੀਕੁਦਰਤਿਕੋਇਜਾਣੈਮੇਰੇਠਾਕੁਰਸਗਲਰਉਣ
ਹੇ ਮੇਰੇ ਸਰਬ-ਵਿਆਪਕ ਮਾਲਕ! ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ।
No one knows Your creative power, O my all-pervading Lord and Master.
ਤੁਧੁਅਪੜਿਕੋਇਸਕੈਤੂਅਬਿਨਾਸੀਜਗਉਧਰਣ
ਹੇ ਜਗਤ ਉੱਧਾਰਣ ਵਾਲੇ ਅਬਿਨਾਸੀ ਪ੍ਰਭੂ! ਕੋਈ ਜੀਵ ਤੇਰੀ ਬਰਾਬਰੀ ਨਹੀਂ ਕਰ ਸਕਦਾ।
No one can equal You; You are imperishable and eternal, the Savior of the world.