ਦਾਰੂਬਿਖੈਅੰਗਾਰੇਝਰੇ॥
(ਮਿਸਾਲਾਂ ਤੋਂ) ਬਾਰੂਦ ਵਿਚ ਚੰਗਿਆੜੇ ਡਿਗੇ।
ਸਭਤਸਕਰਤਬਹੀਉਡਗਏ॥
(ਬਾਰੂਦ ਦੇ ਫਟਣ ਨਾਲ) ਤਦ ਹੀ ਸਾਰੇ ਚੋਰ ਉਡ ਗਏ।
ਭੂਚਰਤੇਖੇਚਰਸੋਭਏ॥੮॥
ਭੂਮੀ ਉਤੇ ਚਲਣ ਵਾਲੇ ਆਕਾਸ਼-ਚਾਰੀ ਹੋ ਗਏ ॥੮॥
ਦਾਰੂਉਡਤਚੋਰਿਉਡਿਗਏ॥
ਬਾਰੂਦ ਦੇ ਉਡਣ ਨਾਲ ਚੋਰ ਉਡ ਗਏ
ਸਭਹੀਫਿਰਤਗਗਨਮੌਭਏ॥
ਅਤੇ ਸਾਰੇ ਆਕਾਸ਼ ਵਿਚ ਘੁੰਮਣ ਲਗ ਗਏ।
ਦਸਦਸਕੋਸਜਾਇਕਰਪਰੇ॥
ਦਸ ਦਸ ਕੋਹ ਦੂਰ ਜਾ ਕੇ ਡਿਗੇ
ਹਾਡਗੋਡਨਹਿਮੂੰਡਉਬਰੇ॥੯॥
ਅਤੇ ਹਡ ਗੋਡੇ ਅਤੇ ਸਿਰ (ਸਭ) ਖ਼ਤਮ ਹੋ ਗਏ ॥੯॥
ਏਕੈਬਾਰਚੋਰਉਡਗਏ॥
ਇਕੋ ਹੀ ਵਾਰ ਚੋਰ (ਸਾਰੇ) ਉਡ ਗਏ।
ਜੀਵਤਏਕਨਬਾਚਤਭਏ॥
(ਉਨ੍ਹਾਂ ਵਿਚੋਂ) ਇਕ ਵੀ ਜੀਉਂਦਾ ਨਾ ਬਚਿਆ।
ਇਹਚਰਿਤ੍ਰਅਬਲਾਤਿਹਮਾਰਿਯੋ॥
ਇਸ ਚਰਿਤ੍ਰ ਨਾਲ ਇਸਤਰੀ ਨੇ ਉਨ੍ਹਾਂ ਨੂੰ ਮਾਰ ਦਿੱਤਾ
ਛਲਕੇਅਪਨੋਧਾਮਉਬਾਰਿਯੋ॥੧੦॥
ਅਤੇ ਛਲ ਨਾਲ ਆਪਣਾ ਘਰ ਬਚਾ ਲਿਆ ॥੧੦॥
ਇਹਛਲਸਭਚੋਰਨਕਹਘਾਈ॥
ਇਸ ਛਲ ਨਾਲ ਸਾਰਿਆਂ ਚੋਰਾਂ ਨੂੰ ਮਾਰ ਕੇ
ਬਹੁਰੈਧਾਮਆਪਨੋਆਈ॥
ਫਿਰ ਆਪਣੇ ਘਰ ਨੂੰ ਆਈ।
ਇੰਦ੍ਰਬਿਸਨਬ੍ਰਹਮਾਸਿਵਹੋਈ॥
ਇੰਦਰ, ਵਿਸ਼ਣੂ, ਬ੍ਰਹਮਾ, ਸ਼ਿਵ (ਕੋਈ ਵੀ) ਹੋਵੇ,
ਤ੍ਰਿਯਚਰਿਤ੍ਰਤੇਬਚਤਨਕੋਈ॥੧੧॥
ਇਸਤਰੀ ਚਰਿਤ੍ਰ ਤੋਂ ਕੋਈ ਵੀ ਬਚ ਨਹੀਂ ਸਕਦਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਿਆਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੬॥੩੫੬੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੬॥੩੫੬੬॥ ਚਲਦਾ॥
ਚੌਪਈ॥
ਚੌਪਈ:
ਕਾਮਕਲਾਕਾਮਨਿਇਕਸੁਨੀ॥
ਕਾਮ ਕਲਾ ਨਾਂ ਦੀ ਇਕ ਇਸਤਰੀ ਸੁਣੀਂਦੀ ਸੀ
ਬੇਦਸਾਸਤ੍ਰਭੀਤਰਿਅਤਿਗੁਨੀ॥
ਜੋ ਵੇਦ ਸ਼ਾਸਤ੍ਰ ਵਿਚ ਬਹੁਤ ਗੁਣਵਾਨ ਸੀ।
ਤਾਕੋਪੁਤ੍ਰਨਆਗ੍ਯਾਮਾਨੈ॥
ਉਸ ਦਾ ਪੁੱਤਰ ਆਗਿਆ ਨਹੀਂ ਮੰਨਦਾ ਸੀ।
ਯਾਤੇਮਾਤਕੋਪਚਿਤਠਾਨੈ॥੧॥
ਇਸ ਲਈ ਮਾਤਾ ਸਦਾ ਚਿਤ ਵਿਚ ਕ੍ਰੋਧਿਤ ਰਹਿੰਦੀ ਸੀ ॥੧॥
ਕੁਬੁਧਿਬਿਖੈਦਿਨੁਰੈਨਿਗਵਾਵੈ॥
(ਉਹ ਪੁੱਤਰ) ਮਾੜੀ ਬੁੱਧੀ ਵਿਚ ਹੀ ਦਿਨ ਰਾਤ ਬਤੀਤ ਕਰਦਾ ਸੀ
ਮਾਤਪਿਤਾਕੋਦਰਬੁਲੁਟਾਵੈ॥
ਅਤੇ ਮਾਤਾ ਪਿਤਾ ਦੇ ਧਨ ਨੂੰ ਲੁਟਾਈ ਜਾਂਦਾ ਸੀ।
ਗੁੰਡਨਸਾਥਕਰੈਗੁਜਰਾਨਾ॥
ਉਹ ਗੁੰਡਿਆਂ ਨਾਲ ਸਮਾਂ ਬਤੀਤ ਕਰਦਾ ਸੀ
ਕਰਤਕੁਬਿਰਤਿਪਿਯਤਮਦਪਾਨਾ॥੨॥
ਅਤੇ ਸ਼ਰਾਬ ਪੀ ਕੇ ਮਾੜੇ ਕੰਮ ਕਰਦਾ ਸੀ ॥੨॥
ਤਾਕੋਭ੍ਰਾਤਦੁਤਿਯਸੁਭਕਾਰੀ॥
ਉਸ ਦਾ ਦੂਜਾ ਭਰਾ ਸ਼ੁਭ ਕਰਮ ਕਰਨ ਵਾਲਾ ਸੀ।
ਜੂਪਰਹਿਤਨਕਛੂਦੁਰਚਾਰੀ॥
(ਉਹ) ਜੂਏ ਤੋਂ ਰਹਿਤ ਸੀ ਅਤੇ ਕੁਝ ਵੀ ਦੁਰਾਚਾਰ ਨਹੀਂ (ਕਰਦਾ) ਸੀ।
ਤਾਸੌਨੇਹਮਾਤਕੋਰਹੈ॥
ਉਸ ਨਾਲ ਮਾਤਾ ਨੂੰ ਪਿਆਰ ਸੀ
ਯਾਕੌਬੇਗਿਸੰਘਾਰੋਚਹੈ॥੩॥
ਅਤੇ ਇਸ (ਕੁਪੁੱਤਰ) ਨੂੰ ਮਾਰ ਦੇਣਾ ਚਾਹੁੰਦੀ ਸੀ ॥੩॥
ਏਕਦਿਵਸਜਬਸੋਘਰਆਯੋ॥
ਇਕ ਦਿਨ ਜਦ ਉਹ ਘਰ ਆਇਆ
ਸੋਤਛਾਪਰੀਮਾਝਤਕਾਯੋ॥
ਅਤੇ ਛਪਰੀ ਵਿਚ ਸੁਤਾ ਹੋਇਆ ਵੇਖਿਆ।
ਟਟਿਆਦ੍ਵਾਰਆਗਿਦੈਦਈ॥
(ਛਪਰੀ ਦੇ) ਦੁਆਰ ਦੇ ਖਿੜਕੇ ਨੂੰ ਅੱਗ ਲਗਾ ਦਿੱਤੀ।
ਸੁਤਕੋਮਾਤਜਰਾਵਤਭਈ॥੪॥
(ਇਸ ਤਰ੍ਹਾਂ) ਪੁੱਤਰ ਨੂੰ ਮਾਂ ਨੇ ਸਾੜ ਦਿੱਤਾ ॥੪॥
ਮਾਤਪੂਤਕੌਪ੍ਰਥਮਜਰਾਯੋ॥
ਮਾਂ ਨੇ ਪਹਿਲਾਂ ਪੁੱਤਰ ਨੂੰ ਸਾੜਿਆ
ਰੋਇਰੋਇਸਭਜਗਤਸੁਨਾਯੋ॥
(ਅਤੇ ਫਿਰ) ਰੋ ਰੋ ਕੇ ਸਾਰੇ ਜਗਤ ਨੂੰ ਸੁਣਾਇਆ।
ਆਗਿਲਗਾਇਪਾਨਿਕੌਧਾਈ॥
(ਉਹ ਛਪਰੀ ਨੂੰ) ਅਗ ਲਗਾ ਕੇ ਪਾਣੀ ਲੈਣ ਲਈ ਭਜੀ।
ਮੂਰਖਬਾਤਨਕਿਨਹੂੰਪਾਈ॥੫॥
ਕਿਸੇ ਵੀ ਮੂਰਖ ਨੇ ਇਸ ਗੱਲ ਨੂੰ ਨਹੀਂ ਸਮਝਿਆ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਤਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੭॥੩੫੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੭॥੩੫੭੧॥ ਚਲਦਾ॥
ਚੌਪਈ॥
ਚੌਪਈ:
ਕੰਚਨਪ੍ਰਭਾਜਾਟਜਾਰਹੈ॥
ਕੰਚਨ ਪ੍ਰਭਾ ਨਾਂ ਦੀ ਇਕ ਜੱਟ ਦੀ ਧੀ ਰਹਿੰਦੀ ਸੀ।
ਅਤਿਦੁਤਿਵਾਨਤਾਹਿਜਗਕਹੈ॥
ਉਸ ਨੂੰ ਜਗਤ ਅਤਿ ਸੁੰਦਰ ਕਹਿੰਦਾ ਸੀ।
ਭਰਤਾਏਕਪ੍ਰਥਮਤਿਨਕਿਯੋ॥
ਉਸ ਨੇ ਪਹਿਲਾਂ ਇਕ ਪਤੀ ਕੀਤਾ।
ਰੁਚਿਯੋਨਡਾਰਿਫਾਸਹਨਿਦਿਯੋ॥੧॥
ਉਹ ਚੰਗਾ ਨਾ ਲਗਿਆ, ਫਾਹੀ ਪਾ ਕੇ ਮਾਰ ਦਿੱਤਾ ॥੧॥
ਕੇਤਿਕਦਿਨਨਔਰਪਤਿਕਰਿਯੋ॥
ਕੁਝ ਕੁ ਦਿਨਾਂ ਬਾਦ ਹੋਰ ਪਤੀ ਕਰ ਲਿਆ।
ਸੋਊਨਰੁਚਿਯੋਕਟਾਰੀਮਰਿਯੋ॥
ਉਹ ਵੀ ਪਸੰਦ ਨਾ ਆਇਆ ਅਤੇ ਕਟਾਰੀ ਮਾਰ ਕੇ ਮਾਰ ਦਿੱਤਾ।
ਮਾਸਬਿਖੈਔਰੈਪਤਿਪਾਯੋ॥
(ਇਕ) ਮਹੀਨੇ ਬਾਦ ਹੋਰ ਪਤੀ ਪ੍ਰਾਪਤ ਕੀਤਾ।
ਸੋਊਦੈਕੈਬਿਖੁਤ੍ਰਿਯਘਾਯੋ॥੨॥
ਉਸ ਨੂੰ ਵੀ ਇਸਤਰੀ ਨੇ ਜ਼ਹਿਰ ਦੇ ਕੇ ਮਾਰ ਦਿੱਤਾ ॥੨॥
ਚੌਥੇਨਾਥਨਾਇਕਾਕੀਨੋ॥
ਉਸ ਨਾਇਕਾ ਨੇ ਚੌਥਾ ਪਤੀ ਕੀਤਾ।