GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1070
Display Settings
ਕੁਟਨੀਬਚਨਸੁਨਤਧਾਈ
ਫਫੇਕੁਟਣੀ ਇਹ ਬਚਨ ਸੁਣ ਕੇ ਚਲ ਪਈ
ਤਾਹਿਝੁਲਾਵਨਕੇਮਿਸੁਲ੍ਯਾਈ
ਅਤੇ ਉਸ ਨੂੰ (ਪੀਂਘ) ਝੂਟਣ ਦੇ ਬਹਾਨੇ ਨਾਲ ਲੈ ਆਈ।
ਤਬਤਿਹਆਨਖਾਨਗਹਿਲੀਨੋ
ਤਦ ਉਸ ਨੂੰ ਖ਼ਾਨ ਨੇ ਆ ਕੇ ਪਕੜ ਲਿਆ।
ਚਕਿਚਿਤਚਰਿਤਚੰਚਲਾਕੀਨੋ॥੧੧॥
(ਤਦ) ਇਸਤਰੀ ਨੇ ਹੈਰਾਨ ਕਰ ਦੇਣ ਵਾਲਾ ਚਰਿਤ੍ਰ ਕੀਤਾ ॥੧੧॥
ਤੁਮਰੇਇਹੀਨਿਮਿਤਮੈਆਈ
ਮੈਂ ਤਾਂ ਤੇਰੇ ਲਈ ਹੀ ਆਈ ਹਾਂ।
ਅਬਫੂਲਨਮੁਹਿਦਈਦਿਖਾਈ
ਪਰ ਹੁਣ ਮੈਨੂੰ ਮਾਹਵਾਰੀ ('ਫੂਲਨ') ਸ਼ੁਰੂ ਹੋ ਗਈ ਹੈ।
ਅਬਮੁਹਿਜਾਨਧਾਮਕੌਦੀਜੈ
ਹੁਣ ਮੈਨੂੰ ਘਰ ਜਾਣ ਦਿਓ।
ਪਰਸੌਂਬੋਲਿਕਲੋਲਕਰੀਜੈ॥੧੨॥
ਪਰਸੋਂ ਬੁਲਾ ਕੇ ਕਲੋਲ ਕਰਨਾ ॥੧੨॥
ਅਤਿਮਦਪਾਨਖਾਨਤੁਮਕੀਜਹੁ
(ਉਸ ਦਿਨ) ਹੇ ਖ਼ਾਨ! ਤੁਸੀਂ ਬਹੁਤ ਸ਼ਰਾਬ ਪੀਣੀ
ਲਪਟਿਲਪਟਿਮੋਕਹੁਸੁਖਦੀਜਹੁ
ਅਤੇ ਲਿਪਟ ਲਿਪਟ ਕੇ ਮੈਨੂੰ ਸੁਖ ਦੇਣਾ।
ਪਰਸੌਂਅਰਧਰਾਤ੍ਰਿਮੈਐਹੌ
ਪਰਸੋਂ ਮੈਂ ਅੱਧੀ ਰਾਤ ਨੂੰ ਆਵਾਂਗੀ
ਤੁਮਰੀਦੁਹਿਤਾਕੇਢਿਗਸ੍ਵੈਹੌ॥੧੩॥
ਅਤੇ ਤੁਹਾਡੀ ਪੁੱਤਰੀ ਦੇ ਨਾਲ ਸਵਾਂਗੀ ॥੧੩॥
ਯੌਕਰਿਬੋਲਖਾਨਤਜਿਦੀਨੀ
ਇਸਤਰੀ ਨੇ ਜਦੋਂ ਇਸ ਤਰ੍ਹਾਂ ਗੱਲ ਕੀਤੀ,
ਪਰਸੌਕੀਚਿੰਤਾਚਿਤਕੀਨੀ
ਤਾਂ ਖ਼ਾਨ ਨੇ ਛਡ ਦਿੱਤਾ ਅਤੇ ਮਨ ਵਿਚ ਪਰਸੋਂ ਬਾਰੇ ਸੋਚਣ ਲਗਾ।
ਤਬਰਿਤੁਰਾਜਪ੍ਰਭਾਚਲਿਆਈ
ਤਦ ਰਿਤੁ ਰਾਜ ਪ੍ਰਭਾ ਚਲ ਕੇ ਆ ਗਈ
ਵਾਦੁਹਿਤਾਢਿਗਸੇਜਬਿਛਾਈ॥੧੪॥
ਅਤੇ ਉਸ ਦੀ ਪੁੱਤਰੀ ਦੇ ਨੇੜੇ ਸੇਜ ਵਿਛਾ ਲਈ ॥੧੪॥
ਸੋਏਲੋਗਧਾਮਉਠਿਗਈ
ਜਦੋਂ ਲੋਕੀਂ ਸੌਂ ਗਏ (ਤਾਂ ਉਹ) ਉਠ ਕੇ ਘਰ ਆ ਗਈ
ਸਿਮਰਤਖਾਨਘਰੀਸੋਭਈ
ਅਤੇ (ਇਧਰ ਉਸ ਨੂੰ) ਯਾਦ ਕਰਦਿਆਂ ਖ਼ਾਨ ਦੀ ਇਕ ਘੜੀ ਬੀਤ ਗਈ।
ਨਿਸੁਸਿਗਰੀਤਿਹਕਹਜਗਵਾਯੋ
ਸਾਰੀ ਰਾਤ ਉਸ ਨੂੰ ਜਗਾਈ ਰਖਿਆ
ਖੋਜਤਤਾਹਿਸੁਤਾਢਿਗਆਯੋ॥੧੫॥
ਅਤੇ ਆਖਿਰ ਲਭਦਿਆਂ ਲਭਦਿਆਂ ਪੁੱਤਰੀ ਕੋਲ ਆਇਆ ॥੧੫॥
ਰੁਤਿਸਪ੍ਰਭਾਦੁਹਿਤਾਲਖਿਧਰੀ
ਉਸ ਨੇ ਪੁੱਤਰੀ ਨੂੰ ਰੁਤਿਸ ਪ੍ਰਭਾ ਸਮਝ ਲਿਆ
ਦ੍ਰਿੜਗਹਿਜਾਘਦੋਊਰਤਿਕਰੀ
ਅਤੇ ਦੋਵੇਂ ਟੰਗਾਂ ਨੂੰ ਚੰਗੀ ਤਰ੍ਹਾਂ ਪਕੜ ਕੇ ਰਤੀ-ਕ੍ਰੀੜਾ ਕੀਤੀ।
ਹਾਇਹਾਇਕਰਿਰਹੀਪਠਾਨੀ
ਉਹ ਪਠਾਣੀ ਹਾਇ ਹਾਇ ਕਰਦੀ ਰਹੀ
ਮਦਪੀਏਜੜਕਛੂਜਾਨੀ॥੧੬॥
ਅਤੇ ਸ਼ਰਾਬ ਪੀਣ ਕਰ ਕੇ ਮੂਰਖ ਨੇ ਕੁਝ ਨਾ ਸਮਝਿਆ ॥੧੬॥
ਦੋਹਰਾ
ਦੋਹਰਾ:
ਲਪਟਿਲਪਟਿਤਾਸੌਰਮਿਯੋਰੁਤਿਸਪ੍ਰਭਾਤਿਹਜਾਨਿ
ਉਸ ਨੂੰ ਰੁਤਿਸ ਪ੍ਰਭਾ ਸਮਝ ਕੇ ਉਸ ਨਾਲ ਲਿਪਟ ਲਿਪਟ ਕੇ ਰਮਣ ਕੀਤਾ
ਮਦਉਤਰੇਤਿਹਤਜਿਦਿਯੋਅਪਨੀਸੁਤਾਪਛਾਨਿ॥੧੭॥
ਅਤੇ ਸ਼ਰਾਬ ਦੇ ਨਸ਼ੇ ਦੇ ਉਤਰਨ ਤੇ ਉਸ ਨੂੰ ਆਪਣੀ ਪੁੱਤਰੀ ਵਜੋਂ ਪਛਾਣ ਕੇ ਤਿਆਗ ਦਿੱਤਾ ॥੧੭॥
ਧੰਨ੍ਯਛਤ੍ਰਿਜਾਕੋਧਰਮਸ੍ਰੀਰਿਤੁਰਾਜਿਕੁਮਾਰਿ
ਹੇ ਰਿਤੁ ਰਾਜ ਕੁਮਾਰੀ! ਤੇਰਾ ਛਤ੍ਰੀ ਧਰਮ ਧੰਨ ਹੈ
ਸੰਗਸੁਤਾਕੇਕੈਮੁਝੈਗੀਪਤਿਬ੍ਰਤਾਉਬਾਰਿ॥੧੮॥
ਜੋ ਮੈਨੂੰ ਪੁੱਤਰੀ ਨਾਲ ਸਵਾ ਕੇ ਆਪਣੇ ਪਤੀਬ੍ਰਤਾ ਧਰਮ ਨੂੰ ਬਚਾ ਲਿਆ ॥੧੮॥
ਏਕਮਦੀਦੂਜੈਤਰੁਨਿਤੀਜੇਅਤਿਧਨਧਾਮ
ਇਕ ਸ਼ਰਾਬੀ, ਦੂਜਾ ਜਵਾਨ ਅਤੇ ਤੀਜਾ ਘਰ ਵਿਚ ਧਨ ਬਹੁਤ ਹੋਵੇ,
ਪਾਪਕਰੇਬਿਨਕ੍ਯੋਨਬਚੈਬਚੈਬਚਾਵੈਰਾਮ॥੧੯॥
ਉਹ ਪਾਪ ਕੀਤੇ ਬਿਨਾ ਕਿਵੇਂ ਬਚ ਸਕਦਾ ਹੈ, (ਤਦ ਹੀ) ਬਚ ਸਕਦਾ ਹੈ, ਜੇ ਰਾਮ ਬਚਾਏ ॥੧੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤਿਰਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੩॥੩੫੨੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੩॥੩੫੨੯॥ ਚਲਦਾ॥
ਚੌਪਈ
ਚੌਪਈ:
ਪਾਡਵਕੇਪਾਚੌਸੁਤਸੂਰੇ
ਪੰਡੂ ਰਾਜੇ ਦੇ ਪੰਜੇ ਪੁੱਤਰ ਬਹੁਤ ਤਕੜੇ ਸੂਰਮੇ ਸਨ।
ਅਰਜੁਨਭੀਮਜੁਧਿਸਟਰਰੂਰੇ
ਉਹ ਸੁੰਦਰ ਅਰਜਨ, ਭੀਮ, ਯੁਧਿਸ਼ਟਰ,
ਨਕੁਲਅਵਰਸਹਦੇਵਭਨਿਜੈ
ਨਕੁਲ ਅਤੇ ਸਹਿਦੇਵ ਕਹੇ ਜਾਂਦੇ ਹਨ।
ਜਾਸਮਉਪਜਿਯੋਕੌਨਕਹਿਜੈ॥੧॥
ਉਨ੍ਹਾਂ ਵਰਗਾ ਹੋਰ ਕਿਹੜਾ ਪੈਦਾ ਹੋਇਆ ਹੈ ॥੧॥
ਬਾਰਹਬਰਖਬਨਬਾਸਬਿਤਾਯੋ
ਬਾਰ੍ਹਾਂ ਸਾਲ ਬਨਬਾਸ ਬਿਤਾਉਣ ਤੋਂ ਬਾਦ
ਸੋਈਬਰਖਤ੍ਰੈਦਸੋਆਯੋ
ਜਦ ਤੇਰ੍ਹਵਾਂ ਵਰ੍ਹਾ ਆਇਆ
ਦੇਸਬਿਰਾਟਰਾਜਕੇਗਏ
ਤਾਂ ਵਿਰਾਟ ਦੇ ਰਾਜੇ ਕੋਲ ਗਏ।
ਸੋਊਬਰਖਬਿਤਾਵਤਭਏ॥੨॥
ਉਥੇ ਹੀ (ਇਹ ਤੇਰ੍ਹਵਾਂ) ਸਾਲ ਬਤੀਤ ਕੀਤਾ ॥੨॥
ਦੋਹਰਾ
ਦੋਹਰਾ:
ਜਬੈਕ੍ਰੀਚਕਹਿਦ੍ਰੁਪਦਜਾਦੇਖੀਨੈਨਪਸਾਰਿ
ਜਦੋਂ ਕ੍ਰੀਚਕ ਨੇ ਦ੍ਰੋਪਤੀ ਨੂੰ ਅੱਖਾਂ ਖੋਲ੍ਹ ਕੇ ਵੇਖਿਆ
ਗਿਰਿਯੋਮੂਰਛਨਾਹ੍ਵੈਧਰਨਿਮਾਰਿਕਰਿਯੋਬਿਸੰਭਾਰ॥੩॥
ਤਾਂ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਿਆ, ਕਾਮ ਦੇਵ ('ਮਾਰ') ਨੇ ਉਸ ਨੂੰ ਬੇਸੁੱਧ ਕਰ ਦਿੱਤਾ ॥੩॥
ਚੌਪਈ
ਚੌਪਈ:
ਪ੍ਰਗਟਭਗਨਿਤਨੁਭੇਦਜਤਾਯੋ
ਉਸ (ਕ੍ਰੀਚਕ) ਨੇ ਆਪਣੀ ਭੈਣ ਨੂੰ ਭੇਦ ਦੀ ਗੱਲ ਦਸੀ
ਮਿਲਨਦ੍ਰੁਪਦਜਾਕੋਠਹਰਾਯੋ
ਅਤੇ ਦ੍ਰੋਪਤੀ ਨੂੰ ਮਿਲਣ ਦੀ ਗੱਲ ਪਕੀ ਕੀਤੀ।
ਰਾਨੀਪਠੈਸਦੇਸਨਦਈ
ਰਾਣੀ ਨੇ (ਦ੍ਰੋਪਤੀ) ਨੂੰ ਸੁਨੇਹਾ ਭੇਜ ਦਿੱਤਾ
ਕਰਤੇਪਕਰਿਕਰੀਚਕਲਈ॥੪॥
ਅਤੇ ਕ੍ਰੀਚਕ ਨੇ (ਉਸ ਨੂੰ) ਹੱਥ ਨਾਲ ਪਕੜ ਲਿਆ ॥੪॥
ਦੋਹਰਾ
ਦੋਹਰਾ:
ਕਰਿਕੈਕਰਿਕੋਅਧਿਕਬਲੁਅੰਚਰਗਈਛੁਰਾਇ
ਹੱਥ ਦਾ ਖ਼ੂਬ ਜ਼ੋਰ ਲਗਾ ਕੇ (ਦ੍ਰੋਪਤੀ) ਆਪਣਾ ਅੰਚਲ ਛੁੜਾ ਕੇ ਚਲੀ ਗਈ।
ਜਨੁਕਰਿਹੇਰੇਸ੍ਵਾਨਕੌਭਜਤਮ੍ਰਿਗੀਅਕੁਲਾਇ॥੫॥
ਮਾਨੋ ਕੁਤੇ ਨੂੰ ਵੇਖ ਕੇ ਹਿਰਨੀ ਵਿਆਕੁਲ ਹੋ ਕੇ ਭਜ ਜਾਂਦੀ ਹੋਵੇ ॥੫॥
ਚੌਪਈ
ਚੌਪਈ:
ਤਬਅਤਿਕੋਪਕਰੀਚਕਕਯੋ
ਤਦ ਕ੍ਰੀਚਕ ਨੇ ਬਹੁਤ ਕ੍ਰੋਧ ਕੀਤਾ
ਰਾਜਾਹੁਤੋਜਹਾਤਹਅਯੋ
ਅਤੇ ਉਥੇ ਆਇਆ ਜਿਥੇ ਰਾਜਾ ਬੈਠਾ ਸੀ।
ਪਾਦਪ੍ਰਹਾਰਦ੍ਰੁਪਦਯਹਿਕਿਯੋ
(ਤਦ) ਦ੍ਰੋਪਤੀ ਉਤੇ ਉਸ ਨੇ ਪੈਰਾਂ ਦਾ ਵਾਰ ਕੀਤਾ।
ਪਾਚੋਨਿਰਖਿਪੰਡਜਨਲਿਯੋ॥੬॥
ਉਸ ਨੂੰ ਪੰਜਾਂ ਪਾਂਡਵਾਂ ਨੇ ਵੇਖ ਲਿਆ ॥੬॥
ਅਤਿਹੀਕੋਪਭੀਮਤਬਭਰਿਯੋ
ਤਦ ਭੀਮ ਬਹੁਤ ਕ੍ਰੋਧ ਨਾਲ ਭਰ ਗਿਆ,
ਰਾਜੈਮਨੇਨੈਨਸੌਕਰਿਯੋ
ਪਰ ਰਾਜੇ (ਯੁਧਿਸ਼ਟਰ) ਨੇ ਅੱਖ ਦੇ ਇਸ਼ਾਰੇ ਨਾਲ ਰੋਕ ਦਿੱਤਾ।
ਬੋਲਦ੍ਰੁਪਦਜਾਨਿਕਟਸਿਖਾਈ
(ਉਸ ਨੇ) ਦ੍ਰੋਪਤੀ ਨੂੰ ਕੋਲ ਬੁਲਾ ਕੇ ਸਿਖਾ ਦਿੱਤਾ
ਸੌਕ੍ਰੀਚਕਸੌਕਹੋਬਨਾਈ॥੭॥
ਕਿ ਤੂੰ ਕ੍ਰੀਚਕ ਨੂੰ ਇਸ ਤਰ੍ਹਾਂ ਕਹਿ ॥੭॥
ਦੋਹਰਾ
ਦੋਹਰਾ:
ਚਤੁਰਿਦ੍ਰੁਪਦਜਾਅਤਿਹੁਤੀਅਰੁਪਤਿਕਹਿਯੋਬਨਾਇ
ਦ੍ਰੋਪਤੀ ਬਹੁਤ ਚਤੁਰ ਸੀ ਹੀ ਅਤੇ (ਫਿਰ) ਪਤੀ ਨੇ ਚੰਗੀ ਤਰ੍ਹਾਂ ਸਮਝਾ ਵੀ ਦਿੱਤਾ।
ਏਕਬਚਨਭਾਖਿਯੋਹੁਤੋਬੀਸਕਕਹੀਸੁਨਾਇ॥੮॥
(ਪਤੀ ਨੇ ਤਾਂ) ਇਕ ਗੱਲ ਕਹੀ ਸੀ, ਉਸ ਨੇ ਵੀਹ ਗੱਲਾਂ ਬਣਾ ਕੇ ਕਹਿ ਦਿੱਤੀਆ ॥੮॥
ਚੌਪਈ
ਚੌਪਈ:
ਦ੍ਰੁਪਦੀਯੌਕ੍ਰੀਚਕਸੌਕਹੀ
ਦ੍ਰੋਪਤੀ ਨੇ ਕ੍ਰੀਚਕ ਨੂੰ ਇਸ ਤਰ੍ਹਾਂ ਕਿਹਾ
ਤੁਮਪੈਅਨਿਕਰੀਝਿਮੈਰਹੀ
ਕਿ ਮੈਂ ਤੇਰੇ ਉਤੇ ਬਹੁਤ ਰੀਝ ਗਈ ਹਾਂ।
ਸੂੰਨਿਸਾਲਨਿਸਿਕੌਤੁਮਐਯਹੁ
ਤੂੰ ਰਾਤ ਨੂੰ 'ਸੂੰਨਿਸਾਲ' (ਸੁੰਨੀ ਥਾਂ ਜਾਂ ਰਸੋਈ) ਵਿਚ ਆ ਜਾਈਂ
ਕਾਮਭੋਗਮੁਹਿਸਾਥਕਮੈਯਹੁ॥੯॥
ਅਤੇ ਮੇਰੇ ਨਾਲ ਕਾਮ ਭੋਗ ਕਰੀਂ ॥੯॥
ਸੂੰਨਿਸਾਲਭੀਮਹਿਬੈਠਾਯੋ
ਸੂੰਨਿਸਾਲ ਵਿਚ ਉਸ ਨੇ ਭੀਮ ਨੂੰ ਬਿਠਾ ਦਿੱਤਾ।
ਕ੍ਰੀਚਕਅਰਧਰਾਤ੍ਰਿਗੈਆਯੋ
(ਉਥੇ) ਅੱਧੀ ਰਾਤ ਨੂੰ ਕ੍ਰੀਚਕ ਆ ਗਿਆ।
ਤਬਹੀਪਕਰਿਟਾਗਤੇਲਿਯੋ
ਤਦ ਹੀ (ਕ੍ਰੀਚਕ ਨੂੰ ਭੀਮ ਨੇ) ਟੰਗਾਂ ਤੋਂ ਪਕੜ ਲਿਆ