GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1057
Display Settings
ਗੁਰਕੈਸਬਦਿਹਰਿਨਾਮੁਵਖਾਣੈ
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।
Through the Word of the Guru's Shabad, he chants the Name of the Lord.
ਅਨਦਿਨੁਨਾਮਿਰਤਾਦਿਨੁਰਾਤੀਮਾਇਆਮੋਹੁਚੁਕਾਹਾਹੇ॥੮॥
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੮॥
Night and day, he remains imbued with the Naam, day and night; he is rid of emotional attachment to Maya. ||8||
ਗੁਰਸੇਵਾਤੇਸਭੁਕਿਛੁਪਾਏ
ਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ,
Serving the Guru, all things are obtained;
ਹਉਮੈਮੇਰਾਆਪੁਗਵਾਏ
ਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ।
egotism, possessiveness and self-conceit are taken away.
ਆਪੇਕ੍ਰਿਪਾਕਰੇਸੁਖਦਾਤਾਗੁਰਕੈਸਬਦੇਸੋਹਾਹੇ॥੯॥
ਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ ॥੯॥
The Lord, the Giver of peace Himself grants His Grace; He exalts and adorns with the Word of the Guru's Shabad. ||9||
ਗੁਰਕਾਸਬਦੁਅੰਮ੍ਰਿਤਹੈਬਾਣੀ
ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ,
The Guru's Shabad is the Ambrosial Bani.
ਅਨਦਿਨੁਹਰਿਕਾਨਾਮੁਵਖਾਣੀ
(ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
Night and day, chant the Name of the Lord.
ਹਰਿਹਰਿਸਚਾਵਸੈਘਟਅੰਤਰਿਸੋਘਟੁਨਿਰਮਲੁਤਾਹਾਹੇ॥੧੦॥
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ॥੧੦॥
That heart becomes immaculate, which is filled with the True Lord, Har, Har. ||10||
ਸੇਵਕਸੇਵਹਿਸਬਦਿਸਲਾਹਹਿ
(ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ,
His servants serve, and praise His Shabad.
ਸਦਾਰੰਗਿਰਾਤੇਹਰਿਗੁਣਗਾਵਹਿ
ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।
Imbued forever with the color of His Love, they sing the Glorious Praises of the Lord.
ਆਪੇਬਖਸੇਸਬਦਿਮਿਲਾਏਪਰਮਲਵਾਸੁਮਨਿਤਾਹਾਹੇ॥੧੧॥
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ ॥੧੧॥
He Himself forgives, and unites them with the Shabad; the fragrance of sandalwood permeates their minds. ||11||
ਸਬਦੇਅਕਥੁਕਥੇਸਾਲਾਹੇ
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,
Through the Shabad, they speak the Unspoken, and praise the Lord.
ਮੇਰੇਪ੍ਰਭਸਾਚੇਵੇਪਰਵਾਹੇ
ਸਦਾ-ਥਿਰ ਵੇਪਰਵਾਹ ਮੇਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ,
My True Lord God is self-sufficient.
ਆਪੇਗੁਣਦਾਤਾਸਬਦਿਮਿਲਾਏਸਬਦੈਕਾਰਸੁਤਾਹਾਹੇ॥੧੨॥
ਗੁਣਾਂ ਦੀ ਦਾਤ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ ॥੧੨॥
The Giver of virtue Himself unites them with the Shabad; they enjoy the sublime essence of the Shabad. ||12||
ਮਨਮੁਖੁਭੂਲਾਠਉਰਪਾਏ
ਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ।
The confused, self-willed manmukhs find no place of rest.
ਜੋਧੁਰਿਲਿਖਿਆਸੁਕਰਮਕਮਾਏ
(ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ।
They do those deeds which they are pre-destined to do.
ਬਿਖਿਆਰਾਤੇਬਿਖਿਆਖੋਜੈਮਰਿਜਨਮੈਦੁਖੁਤਾਹਾਹੇ॥੧੩॥
ਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ), ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ॥੧੩॥
Imbued with poison, they search out poison, and suffer the pains of death and rebirth. ||13||
ਆਪੇਆਪਿਆਪਿਸਾਲਾਹੇ
(ਜੇ ਕੋਈ ਵਡਭਾਗੀ ਸਿਫ਼ਤ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤ-ਸਾਲਾਹ ਕਰ ਰਿਹਾ ਹੈ।
He Himself praises Himself.
ਤੇਰੇਗੁਣਪ੍ਰਭਤੁਝਹੀਮਾਹੇ
ਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ)।
Your Glorious Virtues are within You alone, God.
ਤੂਆਪਿਸਚਾਤੇਰੀਬਾਣੀਸਚੀਆਪੇਅਲਖੁਅਥਾਹਾਹੇ॥੧੪॥
ਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ ॥੧੪॥
You Yourself are True, and True is the Word of Your Bani. You Yourself are invisible and unknowable. ||14||
ਬਿਨੁਗੁਰਦਾਤੇਕੋਇਪਾਏ
ਸਿਫ਼ਤ-ਸਾਲਾਹ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤ ਹਾਸਲ ਨਹੀਂ ਕਰ ਸਕਦਾ,
Without the Guru, the Giver, no one finds the Lord,
ਲਖਕੋਟੀਜੇਕਰਮਕਮਾਏ
ਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਲੱਖਾਂ ਕ੍ਰੋੜਾਂ ਕਰਮ ਕਰਦਾ ਫਿਰੇ (ਤਾਂ ਵੀ ਆਪਣੇ ਜਤਨ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ)।
though one may make hundreds of thousands and millions of attempts.
ਗੁਰਕਿਰਪਾਤੇਘਟਅੰਤਰਿਵਸਿਆਸਬਦੇਸਚੁਸਾਲਾਹਾਹੇ॥੧੫॥
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੫॥
By Guru's Grace, He dwells deep within the heart; through the Shabad, praise the True Lord. ||15||
ਸੇਜਨਮਿਲੇਧੁਰਿਆਪਿਮਿਲਾਏ
ਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ।
They alone meet Him, whom the Lord unites with Himself.
ਸਾਚੀਬਾਣੀਸਬਦਿਸੁਹਾਏ
ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ।
They are adorned and exalted with the True Word of His Bani, and the Shabad.
ਨਾਨਕਜਨੁਗੁਣਗਾਵੈਨਿਤਸਾਚੇਗੁਣਗਾਵਹਗੁਣੀਸਮਾਹਾਹੇ॥੧੬॥੪॥੧੩॥
ਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ। ਆਓ, ਅਸੀਂ ਭੀ ਗੁਣ ਗਾਵੀਏ। (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੬॥੪॥੧੩॥
Servant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||
ਮਾਰੂਮਹਲਾ
Maaroo, Third Mahalaa:
ਨਿਹਚਲੁਏਕੁਸਦਾਸਚੁਸੋਈ
ਸਦਾ ਕਾਇਮ ਰਹਿਣ ਵਾਲਾ ਅਟੱਲ ਸਿਰਫ਼ ਉਹ ਪਰਮਾਤਮਾ ਹੀ ਹੈ।
The One Lord is eternal and unchanging, forever True.
ਪੂਰੇਗੁਰਤੇਸੋਝੀਹੋਈ
ਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ,
Through the Perfect Guru, this understanding is obtained.
ਹਰਿਰਸਿਭੀਨੇਸਦਾਧਿਆਇਨਿਗੁਰਮਤਿਸੀਲੁਸੰਨਾਹਾਹੇ॥੧॥
ਉਹ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਸਦਾ ਪਰਮਾਤਮਾ ਦਾ ਸਿਮਰਨ ਕਰਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਮਨੁੱਖ ਚੰਗੇ ਆਚਰਨ ਦਾ ਸੰਜੋਅ (ਪਹਿਨੀ ਰੱਖਦੇ ਹਨ, ਜਿਸ ਕਰਕੇ ਕੋਈ ਵਿਕਾਰ ਉਹਨਾਂ ਉਤੇ ਹੱਲਾ ਨਹੀਂ ਕਰ ਸਕਦੇ) ॥੧॥
Those who are drenched with the sublime essence of the Lord, meditate forever on Him; following the Guru's Teachings, they obtain the armor of humility. ||1||
ਅੰਦਰਿਰੰਗੁਸਦਾਸਚਿਆਰਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ।
Deep within, they love the True Lord forever.
ਗੁਰਕੈਸਬਦਿਹਰਿਨਾਮਿਪਿਆਰਾ
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਪ੍ਰਭੂ ਦੇ ਨਾਮ ਵਿਚ ਪ੍ਰੇਮ ਬਣਾਈ ਰੱਖਦਾ ਹੈ।
Through the Word of the Guru's Shabad, they love the Lord's Name.
ਨਉਨਿਧਿਨਾਮੁਵਸਿਆਘਟਅੰਤਰਿਛੋਡਿਆਮਾਇਆਕਾਲਾਹਾਹੇ॥੨॥
ਉਸ ਦੇ ਹਿਰਦੇ ਵਿਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ ॥੨॥
The Naam, the embodiment of the nine treasures, abides within their hearts; they renounce the profit of Maya. ||2||
ਰਈਅਤਿਰਾਜੇਦੁਰਮਤਿਦੋਈ
ਖੋਟੀ ਮੱਤ ਦੇ ਕਾਰਨ ਹਾਕਮ ਤੇ ਪਰਜਾ ਸਭ ਦੁਬਿਧਾ ਵਿਚ ਫਸੇ ਰਹਿੰਦੇ ਹਨ।
Both the king and his subjects are involved in evil-mindedness and duality.
ਬਿਨੁਸਤਿਗੁਰਸੇਵੇਏਕੁਹੋਈ
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਦੇ ਅੰਦਰ ਇਕ ਪਰਮਾਤਮਾ ਦਾ ਪਰਕਾਸ਼ ਨਹੀਂ ਹੁੰਦਾ।
Without serving the True Guru, they do not become one with the Lord.
ਏਕੁਧਿਆਇਨਿਸਦਾਸੁਖੁਪਾਇਨਿਨਿਹਚਲੁਰਾਜੁਤਿਨਾਹਾਹੇ॥੩॥
ਜਿਹੜੇ ਮਨੁੱਖ ਸਿਰਫ਼ ਪਰਮਾਤਮਾ ਨੂੰ ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਉਹਨਾਂ ਨੂੰ ਅਟੱਲ (ਆਤਮਕ) ਰਾਜ ਮਿਲਿਆ ਰਹਿੰਦਾ ਹੈ ॥੩॥
Those who meditate on the One Lord find eternal peace. Their power is eternal and unfailing. ||3||
ਆਵਣੁਜਾਣਾਰਖੈਕੋਈ
(ਪਰਮਾਤਮਾ ਤੋਂ ਬਿਨਾ ਹੋਰ) ਕੋਈ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦਾ।
No one can save them from coming and going.
ਜੰਮਣੁਮਰਣੁਤਿਸੈਤੇਹੋਈ
ਇਹ ਜਨਮ ਮਰਨ (ਦਾ ਚੱਕਰ) ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।
Birth and death come from Him.
ਗੁਰਮੁਖਿਸਾਚਾਸਦਾਧਿਆਵਹੁਗਤਿਮੁਕਤਿਤਿਸੈਤੇਪਾਹਾਹੇ॥੪॥
ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਿੱਤ ਸਿਮਰਨ ਕਰਦੇ ਰਹੋ। ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਖ਼ਲਾਸੀ ਉਸ ਪਰਮਾਤਮਾ ਪਾਸੋਂ ਹੀ ਮਿਲਦੀ ਹੈ ॥੪॥
The Gurmukh meditates forever on the True Lord. Emancipation and liberation are obtained from Him. ||4||
ਸਚੁਸੰਜਮੁਸਤਿਗੁਰੂਦੁਆਰੈ
ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ (ਪ੍ਰਾਪਤ ਹੁੰਦਾ ਹੈ),
Truth and self-control are found through the Door of the True Guru.
ਹਉਮੈਕ੍ਰੋਧੁਸਬਦਿਨਿਵਾਰੈ
(ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ।
Egotism and anger are silenced through the Shabad.
ਸਤਿਗੁਰੁਸੇਵਿਸਦਾਸੁਖੁਪਾਈਐਸੀਲੁਸੰਤੋਖੁਸਭੁਤਾਹਾਹੇ॥੫॥
ਗੁਰੂ ਦੀ ਸਰਨ ਪਿਆਂ ਹੀ ਸਦਾ ਆਤਮਕ ਆਨੰਦ ਮਿਲਦਾ ਹੈ। ਚੰਗਾ ਆਚਰਨ, ਸੰਤੋਖ-ਇਹ ਸਭ ਕੁਝ ਗੁਰੂ ਦੇ ਦਰ ਤੇ ਹੀ ਹੈ ॥੫॥
Serving the True Guru, lasting peace is found; humility and contentment all come from Him. ||5||
ਹਉਮੈਮੋਹੁਉਪਜੈਸੰਸਾਰਾ
ਸੰਸਾਰ ਵਿਚ ਖਚਿਤ ਰਿਹਾਂ (ਮਨੁੱਖ ਦੇ ਅੰਦਰ) ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ,
Out of egotism and attachment, the Universe welled up.
ਸਭੁਜਗੁਬਿਨਸੈਨਾਮੁਵਿਸਾਰਾ
(ਇਹਨਾਂ ਦੇ ਕਾਰਨ) ਪਰਮਾਤਮਾ ਦਾ ਨਾਮ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ।
Forgetting the Naam, the Name of the Lord, all the world perishes.
ਬਿਨੁਸਤਿਗੁਰਸੇਵੇਨਾਮੁਪਾਈਐਨਾਮੁਸਚਾਜਗਿਲਾਹਾਹੇ॥੬॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਰਿ-ਨਾਮ ਹੀ ਜਗਤ ਵਿਚ ਸਦਾ ਕਾਇਮ ਰਹਿਣ ਵਾਲੀ ਖੱਟੀ ਹੈ ॥੬॥
Without serving the True Guru, the Naam is not obtained. The Naam is the True profit in this world. ||6||
ਸਚਾਅਮਰੁਸਬਦਿਸੁਹਾਇਆ
ਗੁਰੂ ਦੇ ਸ਼ਬਦ ਦੀ ਰਾਹੀਂ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ,
True is His Will, beauteous and pleasing through the Word of the Shabad.
ਪੰਚਸਬਦਮਿਲਿਵਾਜਾਵਾਇਆ
(ਉਸ ਦੇ ਅੰਦਰ ਇਉਂ ਆਨੰਦ ਬਣਿਆ ਰਹਿੰਦਾ ਹੈ, ਜਿਵੇਂ) ਪੰਜ ਹੀ ਕਿਸਮਾਂ ਦੇ ਸਾਜ਼ਾਂ ਨੇ ਮਿਲ ਕੇ ਸੁੰਦਰ ਰਾਗ ਪੈਦਾ ਕੀਤਾ ਹੋਇਆ ਹੈ।
The Panch Shabad, the five primal sounds, vibrate and resonate.