GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1048
Display Settings
ਘਟਿਘਟਿਵਸਿਰਹਿਆਜਗਜੀਵਨੁਦਾਤਾ
(ਜਿਨ੍ਹਾਂ ਇਹ ਸਮਝਿਆ ਹੈ ਕਿ) ਜਗਤ ਦਾ ਸਹਾਰਾ ਦਾਤਾਰ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
He dwells in each and every heart, the Great Giver, the Life of the world.
ਇਕਥੈਗੁਪਤੁਪਰਗਟੁਹੈਆਪੇਗੁਰਮੁਖਿਭ੍ਰਮੁਭਉਜਾਈਹੇ॥੧੫॥
ਕਿਸੇ ਥਾਂ ਉਹ ਲੁਕਿਆ ਹੋਇਆ (ਵੱਸਦਾ) ਹੈ, ਕਿਸੇ ਥਾਂ ਪਰਤੱਖ ਦਿੱਸ ਰਿਹਾ ਹੈ-ਗੁਰੂ ਦੀ ਰਾਹੀਂ (ਇਹ ਨਿਸਚਾ ਕਰ ਕੇ ਮਨੁੱਖ ਦਾ) ਭਰਮ ਤੇ ਡਰ ਦੂਰ ਹੋ ਜਾਂਦਾ ਹੈ (ਫਿਰ ਨਾਹ ਕੋਈ ਵੈਰੀ ਦਿੱਸਦਾ ਹੈ ਤੇ ਨਾ ਹੀ ਕਿਸੇ ਤੋਂ ਡਰ ਆਉਂਦਾ ਹੈ) ॥੧੫॥
At the same time, He is both hidden and revealed. For the Gurmukh, doubt and fear are dispelled. ||15||
ਗੁਰਮੁਖਿਹਰਿਜੀਉਏਕੋਜਾਤਾ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।
The Gurmukh knows the One, the Dear Lord.
ਅੰਤਰਿਨਾਮੁਸਬਦਿਪਛਾਤਾ
ਉਸ ਦੇ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨੂੰ (ਹਰ ਥਾਂ) ਪਛਾਣਦਾ ਹੈ।
Deep within the nucleus of his inner being, is the Naam, the Name of the Lord; he realizes the Word of the Shabad.
ਜਿਸੁਤੂਦੇਹਿਸੋਈਜਨੁਪਾਏਨਾਨਕਨਾਮਿਵਡਾਈਹੇ॥੧੬॥੪॥
ਹੇ ਨਾਨਕ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਦੇਂਦਾ ਹੈਂ, ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ। ਨਾਮ ਦੀ ਰਾਹੀਂ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਪ੍ਰਾਪਤ ਹੁੰਦੀ ਹੈ ॥੧੬॥੪॥
He alone receives it, unto whom You give it. O Nanak, the Naam is glorious greatness. ||16||4||
ਮਾਰੂਮਹਲਾ
Maaroo, Third Mahalaa:
ਸਚੁਸਾਲਾਹੀਗਹਿਰਗੰਭੀਰੈ
ਮੈਂ ਤਾਂ ਉਸ ਅਥਾਹ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ,
I praise the true, profound and unfathomable Lord.
ਸਭੁਜਗੁਹੈਤਿਸਹੀਕੈਚੀਰੈ
ਜੋ ਸਦਾ ਕਾਇਮ ਰਹਿਣ ਵਾਲਾ ਹੈ, ਸਾਰਾ ਜਗਤ ਜਿਸ ਦੇ ਹੁਕਮ ਵਿਚ ਤੁਰ ਰਿਹਾ ਹੈ,
All the world is in His power.
ਸਭਿਘਟਭੋਗਵੈਸਦਾਦਿਨੁਰਾਤੀਆਪੇਸੂਖਨਿਵਾਸੀਹੇ॥੧॥
ਜੋ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਜੋ ਆਪ ਹੀ ਸਾਰੇ ਸੁਖਾਂ ਦਾ ਸੋਮਾ ਹੈ ॥੧॥
He enjoys all hearts forever, day and night; He Himself dwells in peace. ||1||
ਸਚਾਸਾਹਿਬੁਸਚੀਨਾਈ
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
True is the Lord and Master, and True is His Name.
ਗੁਰਪਰਸਾਦੀਮੰਨਿਵਸਾਈ
ਗੁਰੂ ਦੀ ਕਿਰਪਾ ਨਾਲ ਉਸ ਨੂੰ ਮਨ ਵਿਚ ਵਸਾਇਆ ਜਾ ਸਕਦਾ ਹੈ।
By Guru's Grace, I enshrine Him in my mind.
ਆਪੇਆਇਵਸਿਆਘਟਅੰਤਰਿਤੂਟੀਜਮਕੀਫਾਸੀਹੇ॥੨॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪੇ ਹੀ (ਮਿਹਰ ਕਰ ਕੇ) ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੨॥
He Himself has come to dwell deep within the nucleus of my heart; the noose of death has been snapped. ||2||
ਕਿਸੁਸੇਵੀਤੈਕਿਸੁਸਾਲਾਹੀ
(ਜੇ ਤੂੰ ਪੁੱਛੇਂ ਕਿ) ਮੈਂ ਕਿਸ ਦੀ ਸੇਵਾ ਕਰਦਾ ਹਾਂ ਅਤੇ ਕਿਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,
Whom should I serve, and whom should I praise?
ਸਤਿਗੁਰੁਸੇਵੀਸਬਦਿਸਾਲਾਹੀ
(ਤਾਂ ਇਸ ਦਾ ਉੱਤਰ ਇਹ ਹੈ ਕਿ) ਮੈਂ ਸਦਾ ਗੁਰੂ ਦੀ ਸਰਨ ਪਿਆ ਰਹਿੰਦਾ ਹਾਂ ਅਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦਾ ਹਾਂ।
I serve the True Guru, and praise the Word of the Shabad.
ਸਚੈਸਬਦਿਸਦਾਮਤਿਊਤਮਅੰਤਰਿਕਮਲੁਪ੍ਰਗਾਸੀਹੇ॥੩॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਦੀ ਬੁੱਧੀ ਸਦਾ ਸ੍ਰੇਸ਼ਟ ਰਹਿੰਦੀ ਹੈ ਅਤੇ ਮਨੁੱਖ ਦੇ ਅੰਦਰ ਉਸ ਦਾ ਹਿਰਦਾ-ਕੌਲ ਫੁੱਲ ਖਿੜਿਆ ਰਹਿੰਦਾ ਹੈ ॥੩॥
Through the True Shabad, the intellect is exalted and ennobled forever, and the lotus deep within blossoms forth. ||3||
ਦੇਹੀਕਾਚੀਕਾਗਦਮਿਕਦਾਰਾ
ਮਨੁੱਖ ਦਾ ਇਹ ਸਰੀਰ ਕਾਗ਼ਜ਼ ਵਾਂਗ ਨਾਸਵੰਤ ਹੈ,
The body is frail and perishable, like paper.
ਬੂੰਦਪਵੈਬਿਨਸੈਢਹਤਲਾਗੈਬਾਰਾ
(ਜਿਵੇਂ ਕਾਗ਼ਜ਼ ਉਤੇ ਪਾਣੀ ਦੀ ਇਕ) ਬੂੰਦ ਪੈ ਜਾਏ ਤਾਂ (ਕਾਗ਼ਜ਼) ਗਲ ਜਾਂਦਾ ਹੈ (ਇਸੇ ਤਰ੍ਹਾਂ ਇਸ ਸਰੀਰ ਦਾ) ਨਾਸ ਹੁੰਦਿਆਂ ਭੀ ਚਿਰ ਨਹੀਂ ਲੱਗਦਾ।
When the drop of water falls upon it, it crumbles and dissolves instantaneously.
ਕੰਚਨਕਾਇਆਗੁਰਮੁਖਿਬੂਝੈਜਿਸੁਅੰਤਰਿਨਾਮੁਨਿਵਾਸੀਹੇ॥੪॥
ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦਾ ਇਹ ਸਰੀਰ (ਵਿਕਾਰਾਂ ਤੋਂ ਬਚਿਆ ਰਹਿ ਕੇ) ਸੁੱਧ ਸੋਨਾ ਬਣਿਆ ਰਹਿੰਦਾ ਹੈ ॥੪॥
But the body of the Gurmukh, who understands, is like gold; the Naam, the Name of the Lord, dwells deep within. ||4||
ਸਚਾਚਉਕਾਸੁਰਤਿਕੀਕਾਰਾ
ਉਹ ਹਿਰਦਾ ਸਦਾ ਪਵਿੱਤਰ ਹੈ, ਉਹ ਹਿਰਦਾ ਹੀ ਸਦਾ (ਸੁੱਚਾ) ਰਹਿਣ ਵਾਲਾ ਚੌਂਕਾ ਹੈ, ਪ੍ਰਭੂ-ਚਰਨਾਂ ਵਿਚ ਬਣੀ ਹੋਈ ਲਗਨ ਉਸ ਚੌਂਕੇ ਦੀਆਂ ਲਕੀਰਾਂ ਹਨ (ਜੋ ਵਿਕਾਰਾਂ ਨੂੰ, ਬਾਹਰੋਂ ਆ ਕੇ ਚੌਂਕਾ ਭਿੱਟਣ ਤੋਂ ਰੋਕਦੀਆਂ ਹਨ)
Pure is that kitchen, which is enclosed by spiritual awareness.
ਹਰਿਨਾਮੁਭੋਜਨੁਸਚੁਆਧਾਰਾ
ਜਿਸ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ, ਉਹ ਹਿਰਦਾ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।
The Lord's Name is my food, and Truth is my support.
ਸਦਾਤ੍ਰਿਪਤਿਪਵਿਤ੍ਰੁਹੈਪਾਵਨੁਜਿਤੁਘਟਿਹਰਿਨਾਮੁਨਿਵਾਸੀਹੇ॥੫॥
ਅਜਿਹੇ ਹਿਰਦੇ ਦੀ ਖ਼ੁਰਾਕ ਪਰਮਾਤਮਾ ਦਾ ਨਾਮ ਹੈ, ਸਦਾ-ਥਿਰ ਪਰਮਾਤਮਾ ਹੀ ਉਸ ਹਿਰਦੇ ਦੀ ਖ਼ੁਰਾਕ ਪਰਮਾਤਮਾ ਹੈ ॥੫॥
Forever satisfied, sanctified and pure is that person, within whose heart the Lord's Name abides. ||5||
ਹਉਤਿਨਬਲਿਹਾਰੀਜੋਸਾਚੈਲਾਗੇ
ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ,
I am a sacrifice to those who are attached to the Truth.
ਹਰਿਗੁਣਗਾਵਹਿਅਨਦਿਨੁਜਾਗੇ
ਜਿਹੜੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
They sing the Glorious Praises of the Lord, and remain awake and aware night and day.
ਸਾਚਾਸੂਖੁਸਦਾਤਿਨਅੰਤਰਿਰਸਨਾਹਰਿਰਸਿਰਾਸੀਹੇ॥੬॥
ਉਹਨਾਂ ਦੇ ਅੰਦਰ ਸਦਾ ਟਿਕਿਆ ਰਹਿਣ ਵਾਲਾ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜੀਭ ਪ੍ਰਭੂ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ॥੬॥
True peace fills them forever, and their tongues savor the sublime essence of the Lord. ||6||
ਹਰਿਨਾਮੁਚੇਤਾਅਵਰੁਪੂਜਾ
ਮੈਂ ਤਾਂ ਪਰਮਾਤਮਾ ਦਾ ਨਾਮ (ਹੀ) ਸਦਾ ਯਾਦ ਕਰਦਾ ਹਾਂ, ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ।
I remember the Lord's Name, and no other at all.
ਏਕੋਸੇਵੀਅਵਰੁਦੂਜਾ
ਮੈਂ ਇਕ ਪਰਾਮਤਮਾ ਦੀ ਹੀ ਸੇਵਾ-ਭਗਤੀ ਕਰਦਾ ਹਾਂ; ਕਿਸੇ ਹੋਰ ਦੂਜੇ ਦੀ ਸੇਵਾ ਮੈਂ ਨਹੀਂ ਕਰਦਾ।
I serve the One Lord, and no other at all.
ਪੂਰੈਗੁਰਿਸਭੁਸਚੁਦਿਖਾਇਆਸਚੈਨਾਮਿਨਿਵਾਸੀਹੇ॥੭॥
(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਸਦਾ ਕਾਇਮ ਰਹਿਣ ਵਾਲਾ ਹਰੀ ਪਰਮਾਤਮਾ ਹਰ ਥਾਂ ਵਿਖਾ ਦਿੱਤਾ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥
The Perfect Guru has revealed the whole Truth to me; I dwell in the True Name. ||7||
ਭ੍ਰਮਿਭ੍ਰਮਿਜੋਨੀਫਿਰਿਫਿਰਿਆਇਆ
ਜੀਵ ਭਟਕ ਭਟਕ ਕੇ ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ।
Wandering, wandering in reincarnation, again and again, he comes into the world.
ਆਪਿਭੂਲਾਜਾਖਸਮਿਭੁਲਾਇਆ
(ਜੀਵ ਦੇ ਕੀਹ ਵੱਸ?) ਜਦੋਂ ਮਾਲਕ-ਪ੍ਰਭੂ ਨੇ ਇਸ ਨੂੰ ਕੁਰਾਹੇ ਪਾ ਦਿੱਤਾ, ਤਾਂ ਇਹ ਜੀਵ ਭੀ ਕੁਰਾਹੇ ਪੈ ਗਿਆ।
He is deluded and confused, when the Lord and Master confuses him.
ਹਰਿਜੀਉਮਿਲੈਤਾਗੁਰਮੁਖਿਬੂਝੈਚੀਨੈਸਬਦੁਅਬਿਨਾਸੀਹੇ॥੮॥
ਜਦੋਂ ਪਰਮਾਤਮਾ ਇਸ ਨੂੰ ਮਿਲਦਾ ਹੈ (ਇਸ ਉਤੇ ਦਇਆ ਕਰਦਾ ਹੈ) ਤਦੋਂ ਗੁਰੂ ਦੀ ਸਰਨ ਪੈ ਕੇ ਇਹ (ਸਹੀ ਜੀਵਨ-ਰਾਹ) ਸਮਝਦਾ ਹੈ, ਤਦੋਂ ਅਬਿਨਾਸੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ (ਆਪਣੇ ਹਿਰਦੇ ਵਿਚ) ਤੋਲਦਾ ਹੈ ॥੮॥
He meets with the Dear Lord, when, as Gurmukh, he understands; he remembers the Shabad, the Word of the immortal, eternal Lord God. ||8||
ਕਾਮਿਕ੍ਰੋਧਿਭਰੇਹਮਅਪਰਾਧੀ
ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਕਾਮ ਕ੍ਰੋਧ (ਦੇ ਚਿੱਕੜ) ਨਾਲ ਲਿੱਬੜੇ ਰਹਿੰਦੇ ਹਾਂ।
I am a sinner, overflowing with sexual desire and anger.
ਕਿਆਮੁਹੁਲੈਬੋਲਹਨਾਹਮਗੁਣਸੇਵਾਸਾਧੀ
ਤੇਰੇ ਅੱਗੇ ਅਰਜ਼ ਕਰਦਿਆਂ ਭੀ ਸ਼ਰਮ ਆਉਂਦੀ ਹੈ। ਨਾਹ ਸਾਡੇ ਅੰਦਰ ਕੋਈ ਗੁਣ ਹਨ, ਨਾਹ ਅਸਾਂ ਕੋਈ ਸੇਵਾ-ਭਗਤੀ ਕੀਤੀ ਹੈ।
With what mouth should I speak? I have no virtue, and I have rendered no service.
ਡੁਬਦੇਪਾਥਰਮੇਲਿਲੈਹੁਤੁਮਆਪੇਸਾਚੁਨਾਮੁਅਬਿਨਾਸੀਹੇ॥੯॥
(ਪਰ ਤੂੰ ਸਦਾ ਦਇਆਲ ਹੈਂ, ਮਿਹਰ ਕਰ) ਤੂੰ ਆਪ ਹੀ ਸਾਨੂੰ ਡੁੱਬ ਰਹੇ ਪੱਥਰਾਂ ਨੂੰ (ਵਿਕਾਰਾਂ ਵਿਚ ਡੁੱਬ ਰਹੇ ਪੱਥਰ-ਦਿਲਾਂ ਨੂੰ) ਆਪਣੇ ਨਾਮ ਵਿਚ ਲਾ ਲੈ। ਤੇਰਾ ਨਾਮ ਹੀ ਸਦਾ ਅਟੱਲ ਹੈ ਤੇ ਨਾਸ-ਰਹਿਤ ਹੈ ॥੯॥
I am a sinking stone; please, Lord, unite me with Yourself. Your Name is eternal and imperishable. ||9||
ਨਾਕੋਈਕਰੇਕਰਣੈਜੋਗਾ
ਹੇ ਪ੍ਰਭੂ! (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਜੀਵ ਕੁਝ ਨਹੀਂ ਕਰਦਾ, ਕਰਨ ਦੀ ਸਮਰਥਾ ਭੀ ਨਹੀਂ ਰੱਖਦਾ।
No one does anything; no one is able to do anything.
ਆਪੇਕਰਹਿਕਰਾਵਹਿਸੁਹੋਇਗਾ
ਜਗਤ ਵਿਚ ਉਹੀ ਕੁਝ ਹੋ ਸਕਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ਤੇ (ਜੀਵਾਂ ਪਾਸੋਂ) ਕਰਾਂਦਾ ਹੈਂ।
That alone happens, which the Lord Himself does, and causes to be done.
ਆਪੇਬਖਸਿਲੈਹਿਸੁਖੁਪਾਏਸਦਹੀਨਾਮਿਨਿਵਾਸੀਹੇ॥੧੦॥
ਜਿਸ ਮਨੁੱਖ ਉਤੇ ਤੂੰ ਆਪ ਹੀ ਦਇਆਵਾਨ ਹੁੰਦਾ ਹੈਂ, ਉਹ ਆਤਮਕ ਆਨੰਦ ਮਾਣਦਾ ਹੈ ਅਤੇ ਸਦਾ ਹੀ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੧੦॥
Those whom He Himself forgives, find peace; they dwell forever in the Naam, the Name of the Lord. ||10||
ਇਹੁਤਨੁਧਰਤੀਸਬਦੁਬੀਜਿਅਪਾਰਾ
(ਆਪਣੇ) ਇਸ ਸਰੀਰ ਨੂੰ ਧਰਤੀ ਬਣਾ, ਇਸ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਬੀਜ ਪਾ।
This body is the earth, and the infinite Shabad is the seed.
ਹਰਿਸਾਚੇਸੇਤੀਵਣਜੁਵਾਪਾਰਾ
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਹੀ (ਉਸ ਦੇ ਨਾਮ ਦਾ) ਵਣਜ ਵਪਾਰ ਕਰਿਆ ਕਰ।
Deal and trade with the True Name alone.
ਸਚੁਧਨੁਜੰਮਿਆਤੋਟਿਆਵੈਅੰਤਰਿਨਾਮੁਨਿਵਾਸੀਹੇ॥੧੧॥
(ਇਸ ਤਰ੍ਹਾਂ) ਸਦਾ ਕਾਇਮ ਰਹਿਣ ਵਾਲਾ (ਨਾਮ-) ਧਨ ਪੈਦਾ ਹੁੰਦਾ ਹੈ, ਉਸ ਵਿਚ ਕਦੇ ਕਮੀ ਨਹੀਂ ਹੁੰਦੀ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ) ਅੰਦਰ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ ॥੧੧॥
The True wealth increases; it is never exhausted, when the Naam dwells deep within. ||11||
ਹਰਿਜੀਉਅਵਗਣਿਆਰੇਨੋਗੁਣੁਕੀਜੈ
ਹੇ ਪ੍ਰਭੂ ਜੀ! ਗੁਣ-ਹੀਨ ਜੀਵ ਵਿਚ ਗੁਣ ਪੈਦਾ ਕਰ,
O Dear Lord, please bless me, the worthless sinner, with virtue.
ਆਪੇਬਖਸਿਲੈਹਿਨਾਮੁਦੀਜੈ
ਤੂੰ ਆਪ ਹੀ ਮਿਹਰ ਕਰ ਤੇ ਇਸ ਨੂੰ ਆਪਣਾ ਨਾਮ ਬਖ਼ਸ਼।
Forgive me, and bless me with Your Name.
ਗੁਰਮੁਖਿਹੋਵੈਸੋਪਤਿਪਾਏਇਕਤੁਨਾਮਿਨਿਵਾਸੀਹੇ॥੧੨॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਲੋਕ ਪਰਲੋਕ ਵਿਚ) ਇੱਜ਼ਤ ਖੱਟਦਾ ਹੈ; ਉਹ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੨॥
One who becomes Gurmukh, is honored; he dwells in the Name of the One Lord alone. ||12||
ਅੰਤਰਿਹਰਿਧਨੁਸਮਝਹੋਈ
ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ, ਪਰ ਮਨੁੱਖ ਨੂੰ ਇਹ ਸਮਝ ਨਹੀਂ ਹੈ।
The wealth of the Lord is deep within one's inner being, but he does not realize it.
ਗੁਰਪਰਸਾਦੀਬੂਝੈਕੋਈ
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ।
By Guru's Grace, one comes to understand.
ਗੁਰਮੁਖਿਹੋਵੈਸੋਧਨੁਪਾਏਸਦਹੀਨਾਮਿਨਿਵਾਸੀਹੇ॥੧੩॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰ ਇਹ) ਧਨ ਲੱਭ ਲੈਂਦਾ ਹੈ, ਫਿਰ ਉਹ ਸਦਾ ਹੀ ਨਾਮ ਵਿਚ ਟਿਕਿਆ ਰਹਿੰਦਾ ਹੈ ॥੧੩॥
One who becomes Gurmukh is blessed with this wealth; he lives forever in the Naam. ||13||
ਅਨਲਵਾਉਭਰਮਿਭੁਲਾਈ
(ਜਗਤ ਵਿਚ ਤ੍ਰਿਸ਼ਨਾ ਦੀ) ਅੱਗ (ਬਲ ਰਹੀ ਹੈ), (ਤ੍ਰਿਸ਼ਨਾ ਦਾ) ਝੱਖੜ (ਝੁੱਲ ਰਿਹਾ ਹੈ), ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ।
Fire and wind lead him into delusions of doubt.