ਠਾਕੁਰਕੇਸੇਵਕਹਰਿਰੰਗਮਾਣਹਿ॥
(ਹੇ ਭਾਈ)! ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਅਨੰਦ ਮਾਣਦੇ ਹਨ।
The servant of the Lord and Master enjoys the Love and Affection of the Lord.
ਜੋਕਿਛੁਠਾਕੁਰਕਾਸੋਸੇਵਕਕਾਸੇਵਕੁਠਾਕੁਰਹੀਸੰਗਿਜਾਹਰੁਜੀਉ॥੩॥
ਪਾਲਣਹਾਰ ਪ੍ਰਭੂ ਦਾ ਆਪਾ ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ (ਠਾਕੁਰ ਤੇ ਸੇਵਕ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ)। ਠਾਕੁਰ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਸੇਵਕ (ਲੋਕ ਪਰਲੋਕ ਵਿਚ) ਪਰਗਟ ਹੋ ਜਾਂਦਾ ਹੈ ॥੩॥
That which belongs to the Lord and Master, belongs to His servant. The servant becomes distinguished in association with his Lord and Master. ||3||
ਅਪੁਨੈਠਾਕੁਰਿਜੋਪਹਿਰਾਇਆ॥
ਜਿਸ (ਸੇਵਕ) ਨੂੰ ਪਿਆਰੇ ਠਾਕੁਰ-ਪ੍ਰਭੂ ਨੇ (ਸੇਵਾ ਭਗਤੀ ਦਾ) ਸਿਰੋਪਾ ਬਖ਼ਸ਼ਿਆ ਹੈ,
He, whom the Lord and Master dresses in the robes of honor,
ਬਹੁਰਿਨਲੇਖਾਪੁਛਿਬੁਲਾਇਆ॥
ਉਸ ਨੂੰ ਮੁੜ (ਉਸ ਦੇ ਕਰਮਾਂ ਦਾ) ਲੇਖਾ ਨਹੀਂ ਪੁੱਛਿਆ (ਲੇਖਾ ਪੁੱਛਣ ਵਾਸਤੇ) ਨਹੀਂ ਸੱਦਿਆ (ਭਾਵ, ਉਹ ਸੇਵਕ ਮੰਦੇ ਕਰਮਾਂ ਵਲ ਪੈਂਦਾ ਹੀ ਨਹੀਂ)।
is not called to answer for his account any longer.
ਤਿਸੁਸੇਵਕਕੈਨਾਨਕਕੁਰਬਾਣੀਸੋਗਹਿਰਗਭੀਰਾਗਉਹਰੁਜੀਉ॥੪॥੧੮॥੨੫॥
ਹੇ ਨਾਨਕ! (ਆਖ-) ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ। ਉਹ ਸੇਵਕ ਡੂੰਘੇ ਸੁਭਾਉ ਵਾਲਾ ਵੱਡੇ ਜਿਗਰੇ ਵਾਲਾ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ ॥੪॥੧੮॥੨੫॥
Nanak is a sacrifice to that servant. He is the pearl of the deep and unfathomable Ocean of God. ||4||18||25||
ਮਾਝਮਹਲਾ੫॥
Maajh, Fifth Mahalaa:
ਸਭਕਿਛੁਘਰਮਹਿਬਾਹਰਿਨਾਹੀ॥
ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ।
Everything is within the home of the self; there is nothing beyond.
ਬਾਹਰਿਟੋਲੈਸੋਭਰਮਿਭੁਲਾਹੀ॥
ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ
One who searches outside is deluded by doubt.
ਗੁਰਪਰਸਾਦੀਜਿਨੀਅੰਤਰਿਪਾਇਆਸੋਅੰਤਰਿਬਾਹਰਿਸੁਹੇਲਾਜੀਉ॥੧॥
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ ॥੧॥
By Guru's Grace, one who has found the Lord within is happy, inwardly and outwardly. ||1||
ਝਿਮਿਝਿਮਿਵਰਸੈਅੰਮ੍ਰਿਤਧਾਰਾ॥
(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ,
Slowly, gently, drop by drop, the stream of nectar trickles down within.
ਮਨੁਪੀਵੈਸੁਨਿਸਬਦੁਬੀਚਾਰਾ॥
ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ)
The mind drinks it in, hearing and reflecting on the Word of the Shabad.
ਅਨਦਬਿਨੋਦਕਰੇਦਿਨਰਾਤੀਸਦਾਸਦਾਹਰਿਕੇਲਾਜੀਉ॥੨॥
(ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ॥੨॥
It enjoys bliss and ecstasy day and night, and plays with the Lord forever and ever. ||2||
ਜਨਮਜਨਮਕਾਵਿਛੁੜਿਆਮਿਲਿਆ॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
I have now been united with the Lord after having been separated and cut off from Him for so many lifetimes;
ਸਾਧਕ੍ਰਿਪਾਤੇਸੂਕਾਹਰਿਆ॥
ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ।
by the Grace of the Holy Saint, the dried-up branches have blossomed forth again in their greenery.
ਸੁਮਤਿਪਾਏਨਾਮੁਧਿਆਏਗੁਰਮੁਖਿਹੋਏਮੇਲਾਜੀਉ॥੩॥
ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੩॥
I have obtained this sublime understanding, and I meditate on the Naam; as Gurmukh, I have met the Lord. ||3||
ਜਲਤਰੰਗੁਜਿਉਜਲਹਿਸਮਾਇਆ॥
ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ,
As the waves of water merge again with the water,
ਤਿਉਜੋਤੀਸੰਗਿਜੋਤਿਮਿਲਾਇਆ॥
ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
so does my light merge again into the Light.
ਕਹੁਨਾਨਕਭ੍ਰਮਕਟੇਕਿਵਾੜਾਬਹੁੜਿਨਹੋਈਐਜਉਲਾਜੀਉ॥੪॥੧੯॥੨੬॥
ਨਾਨਕ ਆਖਦਾ ਹੈ- (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥
Says Nanak, the veil of illusion has been cut away, and I shall not go out wandering any more. ||4||19||26||
ਮਾਝਮਹਲਾ੫॥
Maajh, Fifth Mahalaa:
ਤਿਸੁਕੁਰਬਾਣੀਜਿਨਿਤੂੰਸੁਣਿਆ॥
(ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤ-ਸਾਲਾਹ ਸੁਣਦਾ ਹੈ), ਮੈਂ ਉਸ ਤੋਂ ਸਦਕੇ ਜਾਂਦਾ ਹਾਂ।
I am a sacrifice to those who have heard of You.
ਤਿਸੁਬਲਿਹਾਰੀਜਿਨਿਰਸਨਾਭਣਿਆ॥
ਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ), ਉਸ ਤੋਂ ਮੈਂ ਵਾਰਨੇ ਜਾਂਦਾ ਹਾਂ।
I am a sacrifice to those whose tongues speak of You.
ਵਾਰਿਵਾਰਿਜਾਈਤਿਸੁਵਿਟਹੁਜੋਮਨਿਤਨਿਤੁਧੁਆਰਾਧੇਜੀਉ॥੧॥
(ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥
Again and again, I am a sacrifice to those who meditate on You with mind and body. ||1||
ਤਿਸੁਚਰਣਪਖਾਲੀਜੋਤੇਰੈਮਾਰਗਿਚਾਲੈ॥
(ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ।
I wash the feet of those who walk upon Your Path.
ਨੈਨਨਿਹਾਲੀਤਿਸੁਪੁਰਖਦਇਆਲੈ॥
(ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ।
With my eyes, I long to behold those kind people.
ਮਨੁਦੇਵਾਤਿਸੁਅਪੁਨੇਸਾਜਨਜਿਨਿਗੁਰਮਿਲਿਸੋਪ੍ਰਭੁਲਾਧੇਜੀਉ॥੨॥
(ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ॥੨॥
I offer my mind to those friends, who have met the Guru and found God. ||2||
ਸੇਵਡਭਾਗੀਜਿਨਿਤੁਮਜਾਣੇ॥
(ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ।
Very fortunate are those who know You.
ਸਭਕੈਮਧੇਅਲਿਪਤਨਿਰਬਾਣੇ॥
(ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ।
In the midst of all, they remain detached and balanced in Nirvaanaa.
ਸਾਧਕੈਸੰਗਿਉਨਿਭਉਜਲੁਤਰਿਆਸਗਲਦੂਤਉਨਿਸਾਧੇਜੀਉ॥੩॥
(ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ ॥੩॥
In the Saadh Sangat, the Company of the Holy, they cross over the terrifying world-ocean, and conquer all their evil passions. ||3||
ਤਿਨਕੀਸਰਣਿਪਰਿਆਮਨੁਮੇਰਾ॥
(ਹੇ ਭਾਈ!) ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ,
My mind has entered their Sanctuary.
ਮਾਣੁਤਾਣੁਤਜਿਮੋਹੁਅੰਧੇਰਾ॥
(ਜਿਨ੍ਹਾਂ ਨੇ ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ (ਸਾਰੇ ਦੂਤ ਵੱਸ ਕਰ ਲਏ ਹਨ।)
I have renounced my pride in my own strength, and the darkness of emotional attachment.
ਨਾਮੁਦਾਨੁਦੀਜੈਨਾਨਕਕਉਤਿਸੁਪ੍ਰਭਅਗਮਅਗਾਧੇਜੀਉ॥੪॥੨੦॥੨੭॥
(ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ ॥੪॥੨੦॥੨੭॥
Please bless Nanak with the Gift of the Naam, the Name of the Inaccessible and Unfathomable God. ||4||20||27||
ਮਾਝਮਹਲਾ੫॥
Maajh, Fifth Mahalaa:
ਤੂੰਪੇਡੁਸਾਖਤੇਰੀਫੂਲੀ॥
ਹੇ ਪ੍ਰਭੂ! ਤੂੰ (ਮਾਨੋ, ਇਕ) ਰੁੱਖ ਹੈਂ (ਇਹ ਸੰਸਾਰ ਤੈਂ-ਰੁੱਖ ਤੋਂ) ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹਨ।
You are the tree; Your branches have blossomed forth.
ਤੂੰਸੂਖਮੁਹੋਆਅਸਥੂਲੀ॥
ਹੇ ਪ੍ਰਭੂ! ਤੂੰ ਅਦ੍ਰਿਸ਼ਟ ਹੈਂ (ਆਪਣੇ ਅਦ੍ਰਿਸ਼ਟ ਰੂਪ ਤੋਂ) ਦਿੱਸਦਾ ਜਗਤ ਬਣਿਆ ਹੈਂ।
From the very small and subtle, You have become huge and manifest.
ਤੂੰਜਲਨਿਧਿਤੂੰਫੇਨੁਬੁਦਬੁਦਾਤੁਧੁਬਿਨੁਅਵਰੁਨਭਾਲੀਐਜੀਉ॥੧॥
ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ (ਇਹ ਸਾਰਾ ਜਗਤ ਪਸਾਰਾ, ਮਾਨੋ) ਝੱਗ ਤੇ ਬੁਲਬੁਲਾ (ਭੀ) ਤੂੰ ਆਪ ਹੀ ਹੈਂ। ਤੈਥੋਂ ਬਿਨਾ ਹੋਰ ਕੁਝ ਭੀ ਨਹੀਂ ਦਿਸਦਾ ॥੧॥
You are the Ocean of Water, and You are the foam and the bubbles on its surface. I cannot see any other except You, Lord. ||1||
ਤੂੰਸੂਤੁਮਣੀਏਭੀਤੂੰਹੈ॥
(ਇਹ ਸਾਰਾ ਜਗਤ-ਪਸਾਰਾ ਤੈਥੋਂ ਬਣਿਆ ਤੇਰਾ ਹੀ ਸਰੂਪ, ਮਾਨੋ, ਇਕ ਮਾਲਾ ਹੈ। ਉਸ ਮਾਲਾ ਦਾ) ਧਾਗਾ ਤੂੰ ਆਪ ਹੈਂ, ਮਣਕੇ ਭੀ ਤੂੰ ਹੈਂ,
You are the thread, and You are also the beads.
ਤੂੰਗੰਠੀਮੇਰੁਸਿਰਿਤੂੰਹੈ॥
(ਮਣਕਿਆਂ ਉੱਤੇ) ਗੰਢ ਭੀ ਤੂੰ ਹੀ ਹੈਂ, (ਸਭ ਮਣਕਿਆਂ ਦੇ) ਸਿਰ ਉੱਤੇ ਮੇਰੂ-ਮਣਕਾ ਭੀ ਤੂੰ ਹੀ ਹੈਂ।
You are the knot, and You are the primary bead of the maalaa.
ਆਦਿਮਧਿਅੰਤਿਪ੍ਰਭੁਸੋਈਅਵਰੁਨਕੋਇਦਿਖਾਲੀਐਜੀਉ॥੨॥
(ਹੇ ਭਾਈ!) (ਜਗਤ-ਰਚਨਾ ਦੇ) ਸ਼ੁਰੂ ਵਿਚ ਮੱਧ ਵਿਚ ਤੇ ਅੰਤ ਵਿਚ ਪ੍ਰਭੂ ਆਪ ਹੀ ਆਪ ਹੈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੨॥
In the beginning, in the middle and in the end, there is God. I cannot see any other except You, Lord. ||2||
ਤੂੰਨਿਰਗੁਣੁਸਰਗੁਣੁਸੁਖਦਾਤਾ॥
ਹੇ ਪ੍ਰਭੂ! ਤੂੰ (ਆਪਣੀ ਰਚੀ ਮਾਇਆ ਦੇ) ਤਿੰਨ ਗੁਣਾਂ ਤੋਂ ਪਰੇ ਹੈਂ, ਤਿੰਨਾਂ ਗੁਣਾਂ ਤੋਂ ਬਣਿਆ ਜਗਤ ਪਸਾਰਾ ਵੀ ਤੂੰ ਆਪ ਹੀ ਹੈਂ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ।
You transcend all qualities, and You possess the supreme qualities. You are the Giver of peace.
ਤੂੰਨਿਰਬਾਣੁਰਸੀਆਰੰਗਿਰਾਤਾ॥
ਤੂੰ ਵਾਸਨਾ ਰਹਿਤ ਹੈਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸਾਂ ਦੇ ਭੋਗਣ ਵਾਲਾ ਭੀ ਹੈਂ ਤੇ ਰਸਾਂ ਦੇ ਪਿਆਰ ਵਿਚ ਮਸਤ ਭੀ ਹੈਂ।
You are detached in Nirvaanaa, and You are the Enjoyer, imbued with love.
ਅਪਣੇਕਰਤਬਆਪੇਜਾਣਹਿਆਪੇਤੁਧੁਸਮਾਲੀਐਜੀਉ॥੩॥
ਹੇ ਪ੍ਰਭੂ! ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ। ਤੂੰ ਆਪ ਹੀ ਸਾਰੀ ਸੰਭਾਲ ਭੀ ਕਰ ਰਿਹਾ ਹੈਂ ॥੩॥
You Yourself know Your Own Ways; You dwell upon Yourself. ||3||
ਤੂੰਠਾਕੁਰੁਸੇਵਕੁਫੁਨਿਆਪੇ॥
ਹੇ ਪ੍ਰਭੂ! ਮਾਲਕ ਭੀ ਤੂੰ ਹੈਂ ਤੇ ਸੇਵਕ ਭੀ ਤੂੰ ਆਪ ਹੀ ਹੈਂ।
You are the Master, and then again, You are the servant.
ਤੂੰਗੁਪਤੁਪਰਗਟੁਪ੍ਰਭਆਪੇ॥
ਹੇ ਪ੍ਰਭੂ! (ਸਾਰੇ ਸੰਸਾਰ ਵਿਚ) ਤੂੰ ਲੁਕਿਆ ਹੋਇਆ ਭੀ ਹੈਂ ਤੇ (ਸੰਸਾਰ-ਰੂਪ ਹੋ ਕੇ) ਤੂੰ ਪ੍ਰਤੱਖ ਭੀ ਦਿੱਸ ਰਿਹਾ ਹੈਂ।
O God, You Yourself are the Manifest and the Unmanifest.
ਨਾਨਕਦਾਸੁਸਦਾਗੁਣਗਾਵੈਇਕਭੋਰੀਨਦਰਿਨਿਹਾਲੀਐਜੀਉ॥੪॥੨੧॥੨੮॥
ਹੇ ਨਾਨਕ! (ਆਖ-ਤੇਰਾ ਇਹ) ਦਾਸ ਸਦਾ ਤੇਰੇ ਗੁਣ ਗਾਂਦਾ ਹੈ। ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ ॥੪॥੨੧॥੨੮॥
Slave Nanak sings Your Glorious Praises forever. Please, just for a moment, bless him with Your Glance of Grace. ||4||21||28||