ਕਿਤੀਚਖਉਸਾਡੜੇਕਿਤੀਵੇਸਕਰੇਉ॥
ਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾਂ, ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾਂ,
I have tasted many flavors, and worn many robes,
ਪਿਰਬਿਨੁਜੋਬਨੁਬਾਦਿਗਇਅਮੁਵਾਢੀਝੂਰੇਦੀਝੂਰੇਉ॥੫॥
ਫਿਰ ਭੀ ਪਤੀ-ਪ੍ਰਭੂ ਤੋਂ ਵਿਛੁੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ। ਜਦ ਤਕ ਮੈਂ ਛੁੱਟੜ ਹਾਂ, ਮੈਂ (ਸਾਰੀ ਉਮਰ) ਝੁਰ ਝੁਰ ਕੇ ਹੀ ਦਿਨ ਕੱਟਾਂਗੀ ॥੫॥
but without my Husband Lord, my youth is slipping away uselessly; I am separated from Him, and I cry out in pain. ||5||
ਸਚੇਸੰਦਾਸਦੜਾਸੁਣੀਐਗੁਰਵੀਚਾਰਿ॥
ਜੇ ਸਦਾ-ਥਿਰ ਪ੍ਰਭੂ ਦਾ ਪਿਆਰ-ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ ਸੁਣੀਏ,
I have heard the True Lord's message, contemplating the Guru.
ਸਚੇਸਚਾਬੈਹਣਾਨਦਰੀਨਦਰਿਪਿਆਰਿ॥੬॥
ਤਾਂ ਉਸ ਸਦਾ-ਥਿਰ ਪਤੀ-ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ, ਉਹ ਮੇਹਰ ਦੀ ਨਜ਼ਰ ਵਾਲਾ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਤੇ ਉਸ ਦੇ ਪਿਆਰ ਵਿਚ ਲੀਨ ਹੋ ਜਾਦੀਦਾ ਹੈ ॥੬॥
True is the home of the True Lord; by His Gracious Grace, I love Him. ||6||
ਗਿਆਨੀਅੰਜਨੁਸਚਕਾਡੇਖੈਡੇਖਣਹਾਰੁ॥
ਪਰਮਾਤਮਾ ਨਾਲ ਜਾਣ-ਪਛਾਣ ਪਾਣ ਵਾਲਾ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ, ਤੇ ਉਹ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ।
The spiritual teacher applies the ointment of Truth to his eyes, and sees God, the Seer.
ਗੁਰਮੁਖਿਬੂਝੈਜਾਣੀਐਹਉਮੈਗਰਬੁਨਿਵਾਰਿ॥੭॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਭੇਤ ਨੂੰ) ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰ ਕੇ (ਉਸ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ॥੭॥
The Gurmukh comes to know and understand; ego and pride are subdued. ||7||
ਤਉਭਾਵਨਿਤਉਜੇਹੀਆਮੂਜੇਹੀਆਕਿਤੀਆਹ॥
ਹੇ ਪਤੀ-ਪ੍ਰਭੂ! ਜੇਹੜੀਆਂ ਜੀਵ-ਇਸਤ੍ਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ, (ਪਰ ਤੇਰੀ ਮੇਹਰ ਦੀ ਨਿਗਾਹ ਤੋਂ ਵਾਂਜੀਆਂ ਹੋਈਆਂ) ਮੇਰੇ ਵਰਗੀਆਂ ਭੀ ਅਨੇਕਾਂ ਹੀ ਹਨ।
O Lord, You are pleased with those who are like Yourself; there are many more like me.
ਨਾਨਕਨਾਹੁਨਵੀਛੁੜੈਤਿਨਸਚੈਰਤੜੀਆਹ॥੮॥੧॥੯॥
ਹੇ ਨਾਨਕ! ਜੇਹੜੀਆਂ ਜੀਵ-ਇਸਤ੍ਰੀਆਂ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗੀਆਂ ਰਹਿੰਦੀਆਂ ਹਨ, ਉਹਨਾਂ (ਦੇ ਹਿਰਦੇ) ਤੋਂ ਪਤੀ-ਪ੍ਰਭੂ ਕਦੇ ਨਹੀਂ ਵਿਛੁੜਦਾ ॥੮॥੧॥੯॥
O Nanak, the Husband does not separate from those who are imbued with Truth. ||8||1||9||
ਮਾਰੂਮਹਲਾ੧॥
Maaroo, First Mahalaa:
ਨਾਭੈਣਾਭਰਜਾਈਆਨਾਸੇਸਸੁੜੀਆਹ॥
ਨਾਹ ਭੈਣਾਂ ਨਾਹ ਭਰਜਾਈਆਂ ਨਾਹ ਸੱਸਾਂ-ਕਿਸੇ ਦਾ ਭੀ ਉਹੋ ਜਿਹਾ ਸਾਕ ਨਹੀਂ ਜੋ (ਸਤਸੰਗੀ) ਸਹੇਲੀਆਂ ਦਾ ਹੈ।
Neither the sisters, nor the sisters-in-law, nor the mothers-in-law, shall remain.
ਸਚਾਸਾਕੁਨਤੁਟਈਗੁਰੁਮੇਲੇਸਹੀਆਹ॥੧॥
ਗੁਰੂ (ਸਤ ਸੰਗੀ-) ਸਹੇਲੀਆਂ ਨਾਲ ਮਿਲਾਂਦਾ ਹੈ (ਸਤਸੰਗੀਆਂ ਵਾਲਾ) ਸਦਾ-ਥਿਰ ਰਹਿਣ ਵਾਲਾ ਸਾਕ ਕਦੇ ਨਹੀਂ ਟੁੱਟਦਾ ॥੧॥
The true relationship with the Lord cannot be broken; it was established by the Lord, O sister soul-brides. ||1||
ਬਲਿਹਾਰੀਗੁਰਆਪਣੇਸਦਬਲਿਹਾਰੈਜਾਉ॥
ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਜਾਂਦੀ ਹਾਂ।
I am a sacrifice to my Guru; I am forever a sacrifice to Him.
ਗੁਰਬਿਨੁਏਤਾਭਵਿਥਕੀਗੁਰਿਪਿਰੁਮੇਲਿਮੁਦਿਤਮੁਮਿਲਾਇ॥੧॥ਰਹਾਉ॥
ਗੁਰੂ (ਦੇ ਮਿਲਾਪ) ਤੋਂ ਬਿਨਾ ਮੈਂ ਭੌਂ ਭੌਂ ਕੇ ਬਹੁਤ ਥੱਕ ਗਈ ਸਾਂ, (ਹੁਣ) ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ, ਮੈਨੂੰ (ਪਤੀ) ਮਿਲਾ ਦਿੱਤਾ ਹੈ ॥੧॥ ਰਹਾਉ ॥
Wandering so far without the Guru, I grew weary; now, the Guru has united me in Union with my Husband Lord. ||1||Pause||
ਫੁਫੀਨਾਨੀਮਾਸੀਆਦੇਰਜੇਠਾਨੜੀਆਹ॥
ਫੁੱਫੀਆਂ, ਨਾਨੀਆਂ, ਮਾਸੀਆਂ, ਦਿਰਾਣੀਆਂ, ਜਿਠਾਣੀਆਂ-
Aunts, uncles, grandparents and sisters-in-law
ਆਵਨਿਵੰਞਨਿਨਾਰਹਨਿਪੂਰਭਰੇਪਹੀਆਹ॥੨॥
ਇਹ (ਸੰਸਾਰ ਵਿਚ) ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਸਦਾ (ਸਾਡੇ ਨਾਲ) ਨਹੀਂ ਰਹਿੰਦੀਆਂ। ਇਹਨਾਂ (ਸਾਕਾਂ ਅੰਗਾਂ-) ਰਾਹੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਚਲੇ ਜਾਂਦੇ ਹਨ ॥੨॥
- they all come and go; they cannot remain. They are like boatloads of passengers embarking. ||2||
ਮਾਮੇਤੈਮਾਮਾਣੀਆਭਾਇਰਬਾਪਨਮਾਉ॥
ਮਾਮੇ, ਮਾਮੀਆਂ, ਭਰਾ, ਪਿਉ, ਤੇ ਮਾਂ-(ਕਿਸੇ ਨਾਲ ਭੀ ਸੱਚਾ ਸਾਕ) ਨਹੀਂ ਬਣ ਸਕਦਾ।
Uncles, aunts, and cousins of all sorts, cannot remain.
ਸਾਥਲਡੇਤਿਨਨਾਠੀਆਭੀੜਘਣੀਦਰੀਆਉ॥੩॥
(ਇਹ ਭੀ ਪਰਾਹੁਣਿਆਂ ਵਾਂਗ ਹਨ) ਇਹਨਾਂ ਪਰਾਹੁਣਿਆਂ ਦੇ ਕਾਫ਼ਲੇ ਦੇ ਕਾਫ਼ਲੇ ਲੱਦੇ ਚਲੇ ਜਾ ਰਹੇ ਹਨ। ਸੰਸਾਰ-ਦਰੀਆ ਦੇ ਪੱਤਣ ਉਤੇ ਇਹਨਾਂ ਦੀ ਭੀੜ ਲੱਗੀ ਪਈ ਹੈ ॥੩॥
The caravans are full, and great crowds of them are loading up at the riverbank. ||3||
ਸਾਚਉਰੰਗਿਰੰਗਾਵਲੋਸਖੀਹਮਾਰੋਕੰਤੁ॥
ਹੇ ਸਹੇਲੀਹੋ! ਸਾਡਾ ਖਸਮ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ ਤੇ ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।
O sister-friends, my Husband Lord is dyed in the color of Truth.
ਸਚਿਵਿਛੋੜਾਨਾਥੀਐਸੋਸਹੁਰੰਗਿਰਵੰਤੁ॥੪॥
ਉਸ ਸਦਾ-ਥਿਰ ਦੇ ਨਾਮ ਵਿਚ ਜੁੜਿਆਂ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ। (ਚਰਨਾਂ ਵਿਚ ਜੁੜੀ ਜੀਵ-ਇਸਤ੍ਰੀ ਨੂੰ) ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ॥੪॥
She who lovingly remembers her True Husband Lord is not separated from Him again. ||4||
ਸਭੇਰੁਤੀਚੰਗੀਆਜਿਤੁਸਚੇਸਿਉਨੇਹੁ॥
ਜੀਵ-ਇਸਤ੍ਰੀ ਨੂੰ ਉਹ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਜਿਸ ਰੁੱਤ ਵਿਚ ਸਦਾ-ਥਿਰ ਪ੍ਰਭੂ-ਪਤੀ ਨਾਲ ਉਸ ਜੀਵ-ਇਸਤ੍ਰੀ ਦਾ ਪਿਆਰ ਬਣਦਾ ਹੈ,
All the seasons are good, in which the soul-bride falls in love with the True Lord.
ਸਾਧਨਕੰਤੁਪਛਾਣਿਆਸੁਖਿਸੁਤੀਨਿਸਿਡੇਹੁ॥੫॥
ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ (ਦੇ ਸਾਕ) ਨੂੰ ਪਛਾਣ ਲੈਂਦੀ ਹੈ (ਕਿਉਂਕਿ) ਉਹ ਜੀਵ-ਇਸਤ੍ਰੀ ਦਿਨ ਰਾਤ ਪੂਰਨ ਆਨੰਦ ਵਿਚ ਸ਼ਾਂਤ-ਚਿੱਤ ਰਹਿੰਦੀ ਹੈ ॥੫॥
That soul-bride, who knows her Husband Lord, sleeps in peace, night and day. ||5||
ਪਤਣਿਕੂਕੇਪਾਤਣੀਵੰਞਹੁਧ੍ਰੁਕਿਵਿਲਾੜਿ॥
(ਸੰਸਾਰ-ਦਰੀਆ ਦੇ) ਪੱਤਣ ਉਤੇ (ਖਲੋਤਾ) ਗੁਰੂ-ਮਲਾਹ (ਜੀਵ-ਰਾਹੀਆਂ ਨੂੰ) ਪੁਕਾਰ ਕੇ ਕਹਿ ਰਿਹਾ ਹੈ ਕਿ (ਪ੍ਰਭੂ-ਨਾਮ ਦੇ ਜਹਾਜ਼ ਵਿਚ ਚੜ੍ਹੋ ਤੇ) ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਵੋ।
At the ferry, the ferryman announces, "O travellers, hurry up and cross over."
ਪਾਰਿਪਵੰਦੜੇਡਿਠੁਮੈਸਤਿਗੁਰਬੋਹਿਥਿਚਾੜਿ॥੬॥
ਸਤਿਗੁਰੂ ਦੇ ਜਹਾਜ਼ ਵਿਚ ਚੜ੍ਹ ਕੇ (ਸੰਸਾਰ-ਦਰੀਆ ਤੋਂ) ਪਾਰ ਅੱਪੜੇ ਹੋਏ (ਅਨੇਕਾਂ ਹੀ ਪ੍ਰਾਣੀ) ਮੈਂ (ਆਪ) ਵੇਖੇ ਹਨ ॥੬॥
I have seen them crossing over there, on the boat of the True Guru. ||6||
ਹਿਕਨੀਲਦਿਆਹਿਕਿਲਦਿਗਏਹਿਕਿਭਾਰੇਭਰਨਾਲਿ॥
(ਸਤਿਗੁਰੂ ਦਾ ਹੋਕਾ ਸੁਣ ਕੇ) ਅਨੇਕਾਂ ਜੀਵਾਂ ਨੇ (ਸੰਸਾਰ-ਦਰੀਆ ਤੋਂ ਪਾਰ ਲੰਘਣ ਲਈ ਪ੍ਰਭੂ-ਨਾਮ ਦਾ ਵੱਖਰ ਗੁਰੂ ਦੇ ਜਹਾਜ਼ ਵਿਚ) ਲੱਦ ਲਿਆ ਹੈ, ਅਨੇਕਾਂ ਹੀ ਲੱਦ ਕੇ ਪਾਰ ਪਹੁੰਚ ਗਏ ਹਨ, ਪਰ ਅਨੇਕਾਂ ਹੀ (ਐਸੇ ਭੀ ਮੰਦਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪਰਵਾਹ ਨਹੀਂ ਕੀਤੀ, ਤੇ ਉਹ ਵਿਕਾਰਾਂ ਦੇ ਭਾਰ ਨਾਲ) ਭਾਰੇ ਹੋ ਕੇ ਸੰਸਾਰ-ਸਮੁੰਦਰ ਦੇ ਵਿਚ (ਡੁੱਬ ਗਏ ਹਨ)।
Some are getting on board, and some have already set out; some are weighed down with their loads.
ਜਿਨੀਸਚੁਵਣੰਜਿਆਸੇਸਚੇਪ੍ਰਭਨਾਲਿ॥੭॥
ਜਿਨ੍ਹਾਂ ਨੇ (ਗੁਰੂ ਦਾ ਉਪਦੇਸ਼ ਸੁਣ ਕੇ) ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ ਖ਼ਰੀਦਿਆ ਹੈ ਉਹ (ਸਦਾ-ਥਿਰ ਪ੍ਰਭੂ ਦੇ) ਚਰਨਾਂ ਵਿਚ ਲੀਨ ਹੋ ਗਏ ਹਨ ॥੭॥
Those who deal in Truth, remain with their True Lord God. ||7||
ਨਾਹਮਚੰਗੇਆਖੀਅਹਬੁਰਾਨਦਿਸੈਕੋਇ॥
(ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਦੂਰ ਕੀਤੀ ਉਹ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ) ਅਸੀਂ (ਸਭ ਤੋਂ) ਚੰਗੇ ਨਹੀਂ ਆਖੇ ਜਾ ਸਕਦੇ, ਤੇ ਸਾਥੋਂ ਭੈੜਾ ਕੋਈ ਮਨੁੱਖ (ਜਗਤ ਵਿਚ) ਨਹੀਂ ਦਿੱਸਦਾ।
I am not called good, and I see none who are bad.
ਨਾਨਕਹਉਮੈਮਾਰੀਐਸਚੇਜੇਹੜਾਸੋਇ॥੮॥੨॥੧੦॥
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਇਕ-ਮਿਕ ਹੋਣ ਵਾਸਤੇ) ਹਉਮੈ ਦੂਰ ਕਰਨੀ ਚਾਹੀਦੀ ਹੈ (ਜਿਸ ਮਨੁੱਖ ਨੇ ਹਉਮੈ ਦੂਰ ਕੀਤੀ) ਉਹ ਸਦਾ-ਥਿਰ ਪ੍ਰਭੂ ਵਰਗਾ ਹੀ ਬਣ ਗਿਆ ॥੮॥੨॥੧੦॥
O Nanak, one who conquers and subdues his ego, becomes just like the True Lord. ||8||2||10||
ਮਾਰੂਮਹਲਾ੧॥
Maaroo, First Mahalaa:
ਨਾਜਾਣਾਮੂਰਖੁਹੈਕੋਈਨਾਜਾਣਾਸਿਆਣਾ॥
ਮੈਂ ਨਹੀਂ ਸਮਝ ਸਕਦਾ ਕਿ ਜੇਹੜਾ (ਬੰਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ) ਉਹ ਮੂਰਖ (ਕਿਵੇਂ) ਹੈ, ਤੇ ਜੇਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ।
I do not believe that anyone is foolish; I do not believe that anyone is clever.
ਸਦਾਸਾਹਿਬਕੈਰੰਗੇਰਾਤਾਅਨਦਿਨੁਨਾਮੁਵਖਾਣਾ॥੧॥
(ਅਸਲ ਸਿਆਣਪ ਨਾਮ ਸਿਮਰਨ ਵਿਚ ਹੈ, ਇਸ ਵਾਸਤੇ) ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹਾਂ ॥੧॥
Imbued forever with the Love of my Lord and Master, I chant His Name, night and day. ||1||
ਬਾਬਾਮੂਰਖੁਹਾਨਾਵੈਬਲਿਜਾਉ॥
ਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। (ਤੇਰੇ ਨਾਮ ਤੋਂ ਖੁੰਝ ਕੇ) ਮੈਂ ਮੱਤ-ਹੀਨ ਰਹਿੰਦਾ ਹਾਂ,
O Baba, I am so foolish, but I am a sacrifice to the Name.
ਤੂਕਰਤਾਤੂਦਾਨਾਬੀਨਾਤੇਰੈਨਾਮਿਤਰਾਉ॥੧॥ਰਹਾਉ॥
(ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ-ਸਮੁੰਦਰ ਤੋਂ) ਮੈਂ ਤੇਰੇ ਨਾਮ ਵਿਚ ਜੁੜ ਕੇ ਹੀ ਪਾਰ ਲੰਘ ਸਕਦਾ ਹਾਂ। (ਤੇਰੇ ਨਾਮ ਦੀ ਬਰਕਤਿ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ) ਤੂੰ ਸਾਡਾ ਸਿਰਜਨਹਾਰ ਹੈਂ, ਤੂੰ ਸਾਡੇ ਦਿਲ ਦੀ ਜਾਣਦਾ ਹੈਂ, ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈਂ ॥੧॥ ਰਹਾਉ ॥
You are the Creator, You are wise and all-seeing. Through Your Name, we are carried across. ||1||Pause||
ਮੂਰਖੁਸਿਆਣਾਏਕੁਹੈਏਕਜੋਤਿਦੁਇਨਾਉ॥
ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹੈ (ਹਰੇਕ ਵਿਚ) ਇਕੋ ਪਰਮਾਤਮਾ ਹੀ ਵੱਸਦਾ ਹੈ। ਮੂਰਖ ਤੇ ਸਿਆਣਾ ਦੋ ਵਖ ਵਖ ਨਾਮ ਹਨ ਜੋਤਿ ਦੋਹਾਂ ਵਿਚ ਇਕੋ ਹੀ ਹੈ।
The same person is foolish and wise; the same light within has two names.
ਮੂਰਖਾਸਿਰਿਮੂਰਖੁਹੈਜਿਮੰਨੇਨਾਹੀਨਾਉ॥੨॥
ਜੇਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ, ਉਹ ਮਹਾ ਮੂਰਖ ਹੈ ॥੨॥
The most foolish of the foolish are those who do not believe in the Name. ||2||
ਗੁਰਦੁਆਰੈਨਾਉਪਾਈਐਬਿਨੁਸਤਿਗੁਰਪਲੈਨਪਾਇ॥
ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ-ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।
Through the Guru's Gate, the Gurdwara, the Name is obtained. Without the True Guru, it is not received.
ਸਤਿਗੁਰਕੈਭਾਣੈਮਨਿਵਸੈਤਾਅਹਿਨਿਸਿਰਹੈਲਿਵਲਾਇ॥੩॥
ਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਮਨੁੱਖ ਦੇ ਮਨ ਵਿਚ ਨਾਮ ਵੱਸ ਪਏ, ਤਾਂ ਉਹ ਦਿਨ ਰਾਤ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੩॥
Through the Pleasure of the True Guru's Will, the Name comes to dwell in the mind, and then, night and day, one remains lovingly absorbed in the Lord. ||3||
ਰਾਜੰਰੰਗੰਰੂਪੰਮਾਲੰਜੋਬਨੁਤੇਜੂਆਰੀ॥
ਜੇਹੜੇ ਬੰਦੇ ਰਾਜ, ਰੰਗ-ਤਮਾਸ਼ੇ, ਰੂਪ, ਮਾਲ-ਧਨ ਤੇ ਜਵਾਨੀ-ਸਿਰਫ਼ ਇਹੀ ਵਿਹਾਝਦੇ ਰਹਿੰਦੇ ਹਨ ਉਹਨਾਂ ਨੂੰ ਜੁਆਰੀਏ ਸਮਝੋ।
In power, pleasures, beauty, wealth and youth, one gambles his life away.
ਹੁਕਮੀਬਾਧੇਪਾਸੈਖੇਲਹਿਚਉਪੜਿਏਕਾਸਾਰੀ॥੪॥
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੇ ਹੁਕਮ ਵਿਚ ਬੱਝੇ ਹੋਏ ਉਹ (ਮਾਇਕ ਪਦਾਰਥਾਂ ਦੀ) ਚਉਪੜ ਖੇਡ ਖੇਡਦੇ ਰਹਿੰਦੇ ਹਨ, ਇਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ ॥੪॥
Bound by the Hukam of God's Command, the dice are thrown; he is just a piece in the game of chess. ||4||
ਜਗਿਚਤੁਰੁਸਿਆਣਾਭਰਮਿਭੁਲਾਣਾਨਾਉਪੰਡਿਤਪੜਹਿਗਾਵਾਰੀ॥
ਜੇਹੜਾ ਬੰਦਾ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿਚ ਚਾਤੁਰ ਤੇ ਸਿਆਣਾ ਮੰਨਿਆ ਜਾਂਦਾ ਹੈ; ਪੜ੍ਹਦੇ ਹਨ (ਮਾਇਆ ਕਮਾਣ ਵਾਲੀ) ਮੂਰਖਾਂ ਦੀ ਵਿੱਦਿਆ, ਪਰ ਆਪਣਾ ਨਾਮ ਸਦਾਂਦੇ ਹਨ 'ਪੰਡਿਤ'।
The world is clever and wise, but it is deluded by doubt, and forgets the Name; the Pandit, the religious scholar, studies the scriptures, but he is still a fool.
ਨਾਉਵਿਸਾਰਹਿਬੇਦੁਸਮਾਲਹਿਬਿਖੁਭੂਲੇਲੇਖਾਰੀ॥੫॥
(ਇਹ ਪੰਡਿਤ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ; ਤੇ ਆਪਣੇ ਵਲੋਂ ਵੇਦ (ਆਦਿਕ ਧਰਮ ਪੁਸਤਕਾਂ) ਨੂੰ ਸੰਭਾਲ ਰਹੇ ਹਨ, ਇਹ ਵਿਦਵਾਨ ਆਤਮਕ ਜੀਵਨ ਦੀ ਮੌਤ ਲਿਆਉਣ ਵਾਲੀ ਮਾਇਆ ਦੇ ਜ਼ਹਿਰ ਵਿਚ ਭੁੱਲੇ ਪਏ ਹਨ ॥੫॥
Forgetting the Name, he dwells upon the Vedas; he writes, but he is confused by his poisonous corruption. ||5||