ਸ਼੍ਰੀ ਦਸਮ ਗ੍ਰੰਥ

ਅੰਗ 100
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਖੈਚਕੈਮੂੰਡਦਈਕਰਵਾਰਕੀਏਕਕੋਮਾਰਿਕੀਏਤਬਦੋਊ
(ਚੰਡੀ ਨੇ) ਤਲਵਾਰ ਖਿਚ ਕੇ (ਸ਼ੁੰਭ ਦੇ) ਸਿਰ ਵਿਚ ਮਾਰੀ ਅਤੇ ਤਦੋਂ ਇਕ ਨੂੰ ਮਾਰ ਕੇ ਦੋ (ਟੁਕੜੇ) ਕਰ ਦਿੱਤੇ।
The goddess pulled out her sword and struck it on the neck of Sumbh, cutting his body into two parts.,
खैच कै मूंड दई करवार की एक को मारि कीए तब दोऊ ॥
LINE 02
ਸੁੰਭਦੁਟੂਕਹ੍ਵੈਭੂਮਿਪਰਿਓਤਨਜਿਉਕਲਵਤ੍ਰਸੋਚੀਰਤਕੋਊ੨੨੧॥॥
ਸ਼ੁੰਭ (ਦਾ ਸ਼ਰੀਰ) ਦੋ ਟੋਟੇ ਹੋ ਕੇ ਧਰਤੀ ਉਤੇ (ਇੰਜ) ਡਿਗ ਪਿਆ, ਜਿਵੇਂ ਕੋਈ ਆਰੇ ਨਾਲ ਚੀਰਿਆ ਗਿਆ ਹੈ ॥੨੨੧॥
The body of Sumbh cut into two fell in such a way on the earth as the same had been ripped by the saw.221.,
सुंभ दु टूक ह्वै भूमि परिओ तन जिउ कलवत्र सो चीरत कोऊ ॥२२१॥
LINE 03
ਦੋਹਰਾ
ਦੋਹਰਾ:
DOHRA,
दोहरा ॥
LINE 04
ਸੁੰਭਮਾਰਕੈਚੰਡਿਕਾਉਠੀਸੁਸੰਖਬਜਾਇ
ਸ਼ੁੰਭ ਨੂੰ ਮਾਰ ਕੇ ਚੰਡੀ ਉਠੀ ਅਤੇ ਸੰਖ ਵਜਾਇਆ।
After killing Sumbh, Chnadika rose to blow her conch.,
सुंभ मार कै चंडिका उठी सु संख बजाइ ॥
LINE 05
ਤਬਧੁਨਿਘੰਟਾਕੀਕਰੀਮਹਾਮੋਦਮਨਿਪਾਇ੨੨੨॥॥
ਤਦੋਂ ਮਨ ਵਿਚ ਬਹੁਤ ਪ੍ਰਸੰਨ ਹੋ ਕੇ ਘੰਟਿਆਂ ਦੀ ਧੁਨੀ ਕੀਤੀ ॥੨੨੨॥
Then she sounded the gong as a mark of Victory, with great delight in her mind.222.,
तब धुनि घंटा की करी महा मोद मनि पाइ ॥२२२॥
LINE 06
ਦੈਤਰਾਜਛਿਨਮੈਹਨਿਓਦੇਵੀਇਹਪਰਕਾਰ
ਦੇਵੀ ਨੇ ਇਸ ਤਰ੍ਹਾਂ ਦੈਂਤ ਰਾਜੇ ਨੂੰ ਛਿਣ ਭਰ ਵਿਚ ਮਾਰ ਦਿੱਤਾ
The goddess killed the king of demons in this way in an instant.,
दैत राज छिन मै हनिओ देवी इह परकार ॥
LINE 07
ਅਸਟਕਰਨਮਹਿਸਸਤ੍ਰਗਹਿਸੈਨਾਦਈਸੰਘਾਰ੨੨੩॥॥
(ਅਤੇ ਫਿਰ) ਅੱਠਾਂ ਹੱਥਾਂ ਵਿਚ ਸ਼ਸਤ੍ਰ ਧਾਰਨ ਕਰਕੇ (ਦੈਂਤਾਂ ਦੀ) ਸੈਨਾ ਨੂੰ ਨਸ਼ਟ ਕਰ ਦਿੱਤਾ ॥੨੨੩॥
Holding her weapons in her eight hands, she destroyed the army of demons. 223.,
असट करन महि ससत्र गहि सैना दई संघार ॥२२३॥
LINE 08
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 09
ਚੰਡਿਕੇਕੋਪਓਪਰਹੀਰਨਮੈਅਸਿਧਾਰਿਭਈਸਮੁਹਾਈ
(ਜਦੋਂ) ਚੰਡੀ ਤਲਵਾਰ ਧਾਰਨ ਕਰ ਕੇ ਰਣ ਵਿਚ ਸਾਹਮਣੇ ਹੋਈ
When Chnadi appeared with her sword in the battlefield. None of the demons could withstand her ire.,
चंडि के कोप न ओप रही रन मै असि धारि भई समुहाई ॥
LINE 10
ਮਾਰਿਬਿਦਾਰਿਸੰਘਾਰਿਦਏਤਬਭੂਪਬਿਨਾਕਰੈਕਉਨਲਰਾਈ
(ਤਦੋਂ ਉਸ ਦੇ) ਕ੍ਰੋਧ (ਦੀ ਕੋਈ) ਬਰਾਬਰੀ ਕਰ ਸਕਣ ਵਾਲਾ ਨਾ ਰਿਹਾ। (ਜਦੋਂ ਸਭ ਨੂੰ) ਮਾਰ ਕੇ ਨਸ਼ਟ-ਭ੍ਰਸ਼ਟ ਕਰ ਦਿੱਤਾ, ਤਦੋਂ ਰਾਜੇ ਤੋਂ ਬਿਨਾ (ਭਲਾ) ਲੜਾਈ ਕਰਨ ਦੇ ਕੌਣ (ਸਮਰਥ ਹੈ)।
She killed and destroyed all, who can then wage a war without the king?,
मारि बिदारि संघारि दए तब भूप बिना करै कउन लराई ॥
LINE 11
ਕਾਂਪਉਠੇਅਰਿਤ੍ਰਾਸਹੀਏਧਰਿਛਾਡਿਦਈਸਭਪਉਰਖਤਾਈ
ਹਿਰਦੇ ਵਿਚ ਡਰ ਧਾਰ ਕੇ ਵੈਰੀ ਕੰਬ ਗਏ ਅਤੇ ਸਾਰੀ ਮਰਦਾਨਗੀ (ਪਉਰਖਤਾਈ) ਛਡ ਦਿੱਤੀ।
The enemies trembled with fear in their hearts, they abandoned the pride of their heroism.,
कांप उठे अरि त्रास हीए धरि छाडि दई सभ पउरखताई ॥
LINE 12
ਦੈਤਚਲੈਤਜਿਖੇਤਇਉਜੈਸੇਬਡੇਗੁਨਲੋਭਤੇਜਾਤਪਰਾਹੀ੨੨੪॥॥
(ਤਦੋਂ) ਦੈਂਤ ਯੁੱਧ-ਖੇਤਰ ਛਡ ਕੇ ਇਸ ਤਰ੍ਹਾਂ ਭਜ ਚਲੇ ਜਿਸ ਤਰ੍ਹਾਂ ਲੋਭ ਤੋਂ ਵੱਡੇ (ਸ੍ਰੇਸ਼ਠ) ਗੁਣ ਦੂਰ ਹੋ ਜਾਂਦੇ ਹਨ ॥੨੨੪॥
Then the demons leaving the battlefield, ran away like the good qualities from the avarice.224.,
दैत चलै तजि खेत इउ जैसे बडे गुन लोभ ते जात पराही ॥२२४॥
LINE 13
ਇਤਿਸ੍ਰੀਮਾਰਕੰਡੇਪੁਰਾਣੇਚੰਡੀਚਰਿਤ੍ਰੇਸੁੰਭਬਧਹਿਨਾਮਸਪਤਮੋਧਿਆਯਸੰਪੂਰਨੰ॥॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਉਕਤੀ ਬਿਲਾਸ ਪ੍ਰਸੰਗ ਦੇ 'ਸੁੰਭ-ਵਧ' ਨਾਂ ਦੇ ਸੱਤਵਾਂ ਅਧਿਆਇ ਦੀ ਸਮਾਪਤੀ ॥੭॥
End of the Seventh Chapter entitled ‘Slaying of Sumbh’ in CHANDI CHARITRA of Markandeya Purana.7.,
इति स्री मारकंडे पुराणे चंडी चरित्रे सुंभ बधहि नाम सपतमो धिआय संपूरनं ॥७॥
LINE 14
ਸ੍ਵੈਯਾ
ਸ੍ਵੈਯਾ:
SWAYYA.,
स्वैया ॥
LINE 15
ਭਾਜਿਗਇਓਮਘਵਾਜਿਨਕੇਡਰਬ੍ਰਹਮਤੇਆਦਿਸਭੈਭੈਭੀਤੇ
ਜਿਨ੍ਹਾਂ ਦੇ ਡਰ ਤੋਂ ਇੰਦਰ ('ਮਘਵਾ') ਭਜ ਗਿਆ ਸੀ ਅਤੇ ਬ੍ਰਹਮਾ ਅਤੇ ਹੋਰ ਸਾਰੇ ਦੇਵਤੇ ਭੈਭੀਤ ਸਨ,
With whose fear Indra had fied from heaven and Brahma and other gods, had been filled with fear.,
भाजि गइओ मघवा जिन के डर ब्रहम ते आदि सभै भै भीते ॥
LINE 16
ਤੇਈਵੈਦੈਤਪਰਾਇਗਏਰਨਿਹਾਰਨਿਹਾਰਭਏਬਲੁਰੀਤੇ
ਉਹੀ ਦੈਂਤ ਰਣ-ਭੂਮੀ ਵਿਚ ਆਪਣੀ ਹਾਰ ਵੇਖ ਕੇ ਬਲਹੀਨ ਹੋਏ ਭਜ ਗਏ ਹਨ।
The same demons, seeing defeat in the battlefield, being devoid of their power had run away.,
तेई वै दैत पराइ गए रनि हार निहार भए बलु रीते ॥
LINE 17
ਜੰਬੁਕਗ੍ਰਿਝਨਿਰਾਸਭਏਬਨਬਾਸਗਏਜੁਗਜਾਮਨਬੀਤੇ
ਗਿਦੜ ਅਤੇ ਗਿਰਝਾਂ ਨਿਰਾਸ ਹੋ ਕੇ ਬਨਾਂ ਵਿਚ ਰਹਿਣ ਲਈ ਚਲੇ ਗਏ ਹਨ ਅਤੇ (ਇਸ ਸਾਰੇ ਸਾਕੇ ਨੂੰ ਹੋਇਆਂ ਅਜੇ) ਦੋ ਪਹਿਰ ਵੀ ਨਹੀਂ ਬੀਤੇ ਹਨ।
The jackals and vultures, having been dejected, have returned to the forest, even the two watches of the day have not elapsed.
जंबुक ग्रिझ निरास भए बन बास गए जुग जामन बीते ॥
LINE 18
ਸੰਤਸਹਾਇਸਦਾਜਗਮਾਇਸੁਸੁੰਭਨਿਸੁੰਭਬਡੇਅਰਿਜੀਤੇ੨੨੫॥॥
ਸੰਤਾਂ ਦੀ ਸਦਾ ਸਹਾਇਕ ਜਗਮਾਤਾ (ਚੰਡੀ) ਨੇ ਸ਼ੁੰਭ ਅਤੇ ਨਿਸ਼ੁੰਭ ਵਡੇ ਵੈਰੀ ਜਿਤ ਲਏ ਹਨ ॥੨੨੫॥
The mother of the world (goddess), ever the protector of saints, hath conquered the great enemies Sumbh and Nisumbh.225.
संत सहाइ सदा जग माइ सु सुंभ निसुंभ बडे अरि जीते ॥२२५॥
LINE 19
ਦੇਵਸਭੈਮਿਲਿਕੈਇਕਠਉਰਸੁਅਛਤਕੁੰਕਮਚੰਦਨਲੀਨੋ
ਸਾਰੇ ਦੇਵਤਿਆਂ ਨੇ ਇਕ ਥਾਂ ਇਕਤਰ ਹੋ ਕੇ ਅਤੇ ਚਾਵਲ ਕੇਸਰ ਤੇ ਚੰਦਨ ਲੈ ਕੇ
All the gods gathering at one place and taking rice, saffron and sandalwood.
देव सभै मिलि कै इक ठउर सु अछत कुंकम चंदन लीनो ॥
LINE 20
ਤਛਨਲਛਨਦੈਕੈਪ੍ਰਦਛਨਟੀਕਾਸੁਚੰਡਿਕੇਭਾਲਮੈਦੀਨੋ
ਉਸੇ ਵੇਲੇ ਲੱਖਾਂ ਨੇ ਹੀ ਪ੍ਰਦਖਣਾ ਦੇ ਕੇ ਚੰਡੀ ਦੇ ਮੱਥੇ ਉਤੇ ਤਿਲਕ ਲਗਾ ਦਿੱਤਾ।
Lakhs of gods, circumambulating the goddess immeditately applied the frontal mark (of victory) on her forehead.
तछन लछन दै कै प्रदछन टीका सु चंडि के भाल मै दीनो ॥
LINE 21
ਤਾਛਬਿਕੋਉਪਜ੍ਯੋਤਹਭਾਵਇਹੈਕਵਿਨੇਮਨਮੈਲਖਿਲੀਨੋ
ਉਸ (ਵੇਲੇ ਦੀ) ਛਬੀ (ਨੂੰ ਵੇਖ ਕੇ) ਜੋ ਭਾਵ ਪੈਦਾ ਹੋਇਆ, ਉਸ ਨੂੰ ਕਵੀ ਨੇ (ਆਪਣੇ) ਮਨ ਵਿਚ ਇਸ ਤਰ੍ਹਾਂ ਜਾਣਿਆ,
The glory of that event hath been imagined by the poet in his mind like this:
ता छबि को उपज्यो तह भाव इहै कवि ने मन मै लखि लीनो ॥
LINE 22
ਮਾਨਹੁਚੰਦਕੈਮੰਡਲਮੈਸੁਭਮੰਗਲਆਨਿਪ੍ਰਵੇਸਹਿਕੀਨੋ੨੨੬॥॥
ਮਾਨੋ ਚੰਦਰ-ਮੰਡਲ ਵਿਚ ਸ਼ੁਭ ਮੰਗਲ ਨੇ ਆ ਕੇ ਪ੍ਰਵੇਸ਼ ਕੀਤਾ ਹੋਵੇ (ਅਰਥਾਤ ਸੁਖਦਾਇਕ ਸਥਿਤੀ ਪੈਦਾ ਹੋ ਗਈ ਹੈ) ॥੨੨੬॥
It seemed that in the sphere of the moon, the period of “propitious rejoicings” hath penetrated. 226.
मानहु चंद कै मंडल मै सुभ मंगल आनि प्रवेसहि कीनो ॥२२६॥
LINE 23
ਕਬਿਤੁ
ਕਬਿੱਤ:
KAVIT
कबितु ॥
LINE 24
ਮਿਲਿਕੇਸੁਦੇਵਨਬਡਾਈਕਰੀਕਾਲਿਕਾਕੀਏਹੋਜਗਮਾਤਤੈਤੋਕਟਿਓਬਡੋਪਾਪੁਹੈ
(ਸਾਰੇ) ਦੇਵਤਿਆਂ ਨੇ ਮਿਲ ਕੇ ਦੇਵੀ (ਕਾਲਕਾ) ਦੀ ਵਡਿਆਈ ਕੀਤੀ ਕਿ ਹੇ ਜਗਤਮਾਤਾ! ਤੂੰ ਤਾਂ (ਸਾਡਾ) ਵੱਡਾ ਪਾਪ ਕਟ ਦਿੱਤਾ ਹੈ।
All the gods gathered and sang this Eulogy in praise of the goddess: “O Universal mother, Thou hast effaced a very great sin
मिलि के सु देवन बडाई करी कालिका की एहो जग मात तै तो कटिओ बडो पापु है ॥
LINE 25
ਦੈਤਨਕੇਮਾਰਰਾਜਦੀਨੋਤੈਸੁਰੇਸਹੂੰਕੋਬਡੋਜਸੁਲੀਨੇਜਗਿਤੇਰੋਪ੍ਰਤਾਪੁਹੈ
(ਤੂੰ) ਦੈਂਤਾਂ ਨੂੰ ਮਾਰ ਕੇ ਰਾਜੇ ਇੰਦਰ ('ਸੁਰੇਸ') ਨੂੰ (ਸੁਅਰਗ ਦਾ) ਰਾਜ ਦਿੱਤਾ ਹੈ। (ਅਜਿਹਾ ਕਰ ਕੇ ਤੂੰ) ਬਹੁਤ ਯਸ਼ ਖਟਿਆ ਹੈ (ਅਤੇ ਇਸ ਲਈ) ਜਗ ਵਿਚ ਤੇਰਾ ਹੀ ਪ੍ਰਤਾਪ (ਪਸਰਿਆ ਹੋਇਆ) ਹੈ।
“Thou hast bestowed on Indra the kingdom of heaven by killing the demons, Thou hast earned great repulations and Thy glory hath spread in the world.
दैतन के मार राज दीनो तै सुरेस हूं को बडो जसु लीने जगि तेरो ई प्रतापु है ॥
LINE 26
ਦੇਤਹੈਅਸੀਸਦਿਜਰਾਜਰਿਖਿਬਾਰਿਬਾਰਿਤਹਾਹੀਪੜਿਓਹੈਬ੍ਰਹਮਕਉਚਹੂੰਕੋਜਾਪਹੈ
ਬ੍ਰਹਮ-ਰਿਸ਼ੀ ('ਦਿਜ ਰਾਜ') ਰਾਜ-ਰਿਸ਼ੀ ਬਾਰ ਬਾਰ ਅਸੀਸਾਂ ਦਿੰਦੇ ਹਨ ਅਤੇ ਉਥੇ ਹੀ 'ਬ੍ਰਹਮ-ਕਵਚ' (ਦੁਰਗਾ ਦੀ ਉਸਤਤ ਵਿਚ ਬ੍ਰਹਮਾ ਵਲੋਂ ਉਚਾਰਿਆ ਸਤੋਤ੍ਰ) ਜਾਪ ਨੂੰ ਪੜ੍ਹਿਆ ਗਿਆ ਹੈ।
“All the sages, spiritual as well as royal bless Thee again and again, they have revited there the mantra called ‘Brahm-Kavach’ (the spiritual coat of mail).”
देत है असीस दिज राज रिखि बारि बारि तहा ही पड़िओ है ब्रहम कउच हूं को जाप है ॥
LINE 27
ਐਸੇਜਸੁਪੂਰਰਹਿਓਚੰਡਿਕਾਕੋਤੀਨਲੋਕਿਜੈਸੇਧਾਰਸਾਗਰਮੈਗੰਗਾਜੀਕੋਆਪੁਹੈ੨੨੭॥॥
ਤਿੰਨਾਂ ਲੋਕਾਂ ਵਿਚ ਚੰਡੀ ਦਾ ਯਸ਼ ਇਸ ਤਰ੍ਹਾਂ ਪੂਰਿਆ ਜਾ ਰਿਹਾ ਹੈ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਵਿਚ ਗੰਗਾ ਜੀ ਦਾ ਜਲ ('ਆਪੁ') ਪੂਰੀ ਤਰ੍ਹਾਂ ਮਿਲ ਜਾਂਦਾ ਹੈ ॥੨੨੭॥
The praise of Chandika pervades thus in all the three worlds like the merging of the pure water of the ganges in the current of the ocean.227.
ऐसे जसु पूर रहिओ चंडिका को तीन लोकि जैसे धार सागर मै गंगा जी को आपु है ॥२२७॥
LINE 28
ਸ੍ਵੈਯਾ
ਸ੍ਵੈਯਾ:
SWAYYA
स्वैया ॥
LINE 29
ਦੇਹਿਅਸੀਸਸਭੈਸੁਰਨਾਰਿਸੁਧਾਰਿਕੈਆਰਤੀਦੀਪਜਗਾਇਓ
ਸਾਰੀਆਂ ਦੇਵ-ਇਸਤਰੀਆਂ (ਚੰਡੀ ਨੂੰ) ਅਸੀਸਾਂ ਦਿੰਦੀਆਂ ਹਨ ਅਤੇ ਆਰਤੀ ਸਿਰਜ ਕੇ ਉਸ ਵਿਚ ਦੀਪਕ ਜਗਾਏ ਹਨ।
All the women of the gods bless the goddess and performing the aarti (the religious ceremony performed around the image of the deity) they have lighted the lamps.
देहि असीस सभै सुर नारि सुधारि कै आरती दीप जगाइओ ॥
LINE 30
ਫੂਲਸੁਗੰਧਸੁਅਛਤਦਛਨਜਛਨਜੀਤਕੋਗੀਤਸੁਗਾਇਓ
ਫੁਲਾਂ ਦੀ ਸੁਗੰਧੀ ਅਤੇ ਚਾਵਲ ਵਾਰਦੀਆਂ ('ਦੱਛਨ') ਹਨ ਅਤੇ ਯਕਸ਼-ਇਸਤਰੀਆਂ ('ਜੱਛਨ') ਜਿਤ ਦੇ ਗੀਤ ਸੁਣਾਉਂਦੀਆਂ ਹਨ।
They offer flowers, fragrance and rice and the women of Yakshas sing songs of victory.
फूल सुगंध सुअछत दछन जछन जीत को गीत सु गाइओ ॥
LINE 31
ਧੂਪਜਗਾਇਕੈਸੰਖਬਜਾਇਕੈਸੀਸਨਿਵਾਇਕੈਬੈਨਸੁਨਾਇਓ
ਧੂਪ ਜਗਾ ਕੇ, ਸੰਖ ਵਜਾ ਕੇ, ਸਿਰ ਝੁਕਾ ਕੇ ਬੇਨਤੀ ਕਰਦੀਆਂ ਹਨ
They burn the incence and blow the conch and supplicate bowing their heads.
धूप जगाइ कै संख बजाइ कै सीस निवाइ कै बैन सुनाइओ ॥
LINE 32
ਹੇਜਗਮਾਇਸਦਾਸੁਖਦਾਇਤੈਸੁੰਭਕੋਘਾਇਬਡੋਜਸੁਪਾਇਓ੨੨੮॥॥
ਕਿ ਹੇ ਜਗਤਮਾਤਾ! ਤੂੰ ਸਦਾ ਸੁਖ ਦੇਣ ਵਾਲੀ ਹੈਂ। ਤੂੰ ਸ਼ੁੰਭ ਨੂੰ ਮਾਰ ਕੇ ਵੱਡਾ ਯਸ਼ ਖਟਿਆ ਹੈ ॥੨੨੮॥
“O Universal mother, ever Giver of the comfort, by killing Sumbh, Thou hast earned a great approhbation.”228.
हे जग माइ सदा सुख दाइ तै सुंभ को घाइ बडो जसु पाइओ ॥२२८॥
LINE 33
ਸਕ੍ਰਹਿਸਾਜਿਸਮਾਜਦੈਚੰਡਸੁਮੋਦਮਹਾਮਨਮਾਹਿਰਈਹੈ
ਇੰਦਰ ('ਸਕ੍ਰ') ਨੂੰ ਰਾਜ ਦਾ ਸਾਮਾਨ ਦੇ ਕੇ ਚੰਡੀ ਮਨ ਵਿਚ ਬਹੁਤ ਖੁਸ਼ ਹੋ ਰਹੀ ਹੈ।
Giving all the royal paraphernalia to Indra, Chandi is very much pleased in her mind.
सक्रहि साजि समाज दै चंड सु मोद महा मन माहि रई है ॥
LINE 34
ਸੂਰਸਸੀਨਭਿਥਾਪਕੈਤੇਜੁਦੇਆਪਤਹਾਤੇਸੁਲੋਪਭਈਹੈ
ਸੂਰਜ ਅਤੇ ਚੰਦ੍ਰਮਾ ਨੂੰ ਆਕਾਸ਼ ਵਿਚ ਸਥਿਤ ਕਰ ਕੇ ਅਤੇ ਤੇਜ ਪ੍ਰਦਾਨ ਕਰ ਕੇ (ਚੰਡੀ) ਆਪ ਉਥੋਂ ਲੋਪ ਹੋ ਗਈ।
Sabilising the sun and moon in the sky and making them glorious, she herself hath disappeared.
सूर ससी नभि थाप कै तेजु दे आप तहा ते सु लोप भई है ॥
LINE 35
ਬੀਚਅਕਾਸਪ੍ਰਕਾਸਬਢਿਓਤਿਹਕੀਉਪਮਾਮਨਤੇਗਈਹੈ
ਆਕਾਸ਼ ਵਿਚ (ਸੂਰਜ ਅਤੇ ਚੰਦ੍ਰਮਾ ਦਾ) ਪ੍ਰਕਾਸ਼ ਵਧ ਗਿਆ। ਉਸ (ਦ੍ਰਿਸ਼) ਦੀ ਉਪਮਾ ਕਵੀ ਦੇ ਮਨ ਤੋਂ ਭੁਲੀ ਨਹੀਂ ਹੈ।
The light of sun and moon hath increased in the sky, the powt hath not forgotten its comparison from his mind.
बीच अकास प्रकास बढिओ तिह की उपमा मन ते न गई है ॥
LINE 36
ਧੂਰਿਕੈਪੂਰਮਲੀਨਹੁਤੋਰਵਿਮਾਨਹੁਚੰਡਿਕਾਓਪਦਈਹੈ੨੨੯॥॥
(ਲੜਾਈ ਵੇਲੇ ਉਠੀ) ਧੂੜ ਦੇ ਪਸਰਨ ਕਰ ਕੇ ਸੂਰਜ ('ਰਵਿ') ਮਲੀਨ ਹੋ ਗਿਆ ਸੀ, ਮਾਨੋ ਚੰਡੀ ਨੇ (ਆਪਣਾ) ਤੇਜ ਪ੍ਰਦਾਨ ਕਰ ਕੇ (ਉਸ ਨੂੰ ਫਿਰ ਤੋਂ ਚਮਕਦਾਰ ਬਣਾ ਦਿੱਤਾ ਹੋਵੇ) ॥੨੨੯॥
It seemed that the sun had become filthy with dust and the goddess Chandi hath given him the splendour.229.
धूरि कै पूर मलीन हुतो रवि मानहु चंडिका ओप दई है ॥२२९॥
LINE 37
ਕਬਿਤੁ
ਕਬਿੱਤ:
KAVIT
कबितु ॥
LINE 38
ਪ੍ਰਥਮਮਧੁਕੈਟਮਦਮਥਨਮਹਿਖਾਸੁਰੈਮਾਨਮਰਦਨਕਰਨਤਰੁਨਿਬਰਬੰਡਕਾ
ਪਹਿਲਾਂ ਮਧੁ ਅਤੇ ਕੈਟਭ (ਦੈਂਤਾਂ) ਦਾ ਘਮੰਡ ਤੋੜਨ ਵਾਲੀ, ਫਿਰ ਮਹਿਖਾਸੁਰ ਦਾ ਮਾਣ ਮਸਲਣ ਵਾਲੀ, ਵਰ ਦੇਣ ਵੇਲੇ ਸੰਕੋਚ ਨਾ ਕਰਨ ਵਾਲੀ,
She who is the destroyer of the pride of Madhu nad Kaitabh and then the ego of Mahishasura nad who is very active in granting the boon.
प्रथम मधु कैट मद मथन महिखासुरै मान मरदन करन तरुनि बर बंडका ॥
LINE 39
ਧੂਮ੍ਰਦ੍ਰਿਗਧਰਨਧਰਿਧੂਰਿਧਾਨੀਕਰਨਚੰਡਅਰੁਮੁੰਡਕੇਮੁੰਡਖੰਡਖੰਡਕਾ
ਧੂਮ੍ਰਲੋਚਨ ਵਰਗੇ ਨਾਇਕ ('ਧਰਨਧਰਿ') ਨੂੰ ਧਰਤੀ ਉਤੇ ਪਟਕਣ ਵਾਲੀ ਅਤੇ ਚੰਡ ਅਤੇ ਮੁੰਡ ਦੇ ਸਿਰਾਂ ਨੂੰ ਟੋਟੇ ਟੋਟੇ ਕਰਨ ਵਾਲੀ,
She who dashed the tumultuous Dhumar Lochan against the earth and sliced the heads of Chand and Mund.
धूम्र द्रिग धरनधरि धूरि धानी करन चंड अरु मुंड के मुंड खंड खंडका ॥
LINE 40
ਰਕਤਬੀਰਜਹਰਨਰਕਤਭਛਨਕਰਨਦਰਨਅਨਸੁੰਭਰਨਿਰਾਰਰਿਸਮੰਡਕਾ
ਰਕਤ-ਬੀਜ ਨੂੰ ਮਾਰਨ ਅਤੇ (ਉਸ ਦਾ) ਲਹੂ ਪੀਣ ਵਾਲੀ, ਵੈਰੀਆਂ ਨੂੰ ਦਲਣ ਵਾਲੀ, ਨਿਸ਼ੁੰਭ ਨਾਲ ਕ੍ਰੋਧਿਤ ਹੋ ਕੇ ਜੰਗ ਕਰਨ ਵਾਲੀ,
She who is the killer of Raktavija and drinker of his blood, masher of the enemies and beginner of the war with Nisumbh with great ire in the battlefield.
रकत बीरज हरन रकत भछन करन दरन अनसुंभ रनि रार रिस मंडका ॥
LINE 41
ਸੰਭਬਲੁਧਾਰਸੰਘਾਰਕਰਵਾਰਕਰਿਸਕਲਖਲੁਅਸੁਰਦਲੁਜੈਤਜੈਚੰਡਿਕਾ੨੩੦॥॥
ਸ਼ੁੰਭ ਨੂੰ ਬਲ ਪੂਰਵਕ ਤਲਵਾਰ ਨਾਲ ਸੰਘਾਰਨ ਵਾਲੀ ਅਤੇ ਸਾਰੇ ਦੁਸ਼ਟ ਦੈਂਤਾਂ ਦੇ ਦਲ ਨੂੰ ਜਿਤਣ ਵਾਲੀ ਚੰਡੀ ਦੀ ਜੈ ਹੋਵੇ ॥੨੩੦॥
She who is the destroyer of the powerful Sumbh with sword in her hand and is the conqueror of all the forces of foolish demons, HAIL, HAIL To THAT CHANDI.230.
संभ बलु धार संघार करवार करि सकल खलु असुर दलु जैत जै चंडिका ॥२३०॥
LINE 42
ਸ੍ਵੈਯਾ
ਸ੍ਵੈਯਾ:
SWAYYA
स्वैया ॥
LINE 43
ਦੇਹਸਿਵਾਬਰੁਮੋਹਿਇਹੈਸੁਭਕਰਮਨਤੇਕਬਹੂੰਟਰੋ
ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋਂ) ਨਾ ਟਲਾਂ।
O Goddess, grant me this that I may not hesitate from performing good actions.
देह सिवा बरु मोहि इहै सुभ करमन ते कबहूं न टरो ॥
LINE 44
ਡਰੋਅਰਿਸੋਜਬਜਾਇਲਰੋਨਿਸਚੈਕਰਿਅਪੁਨੀਜੀਤਕਰੋ
ਜਦੋਂ ਵੈਰੀ ਨਾਲ (ਰਣ-ਭੂਮੀ ਵਿਚ ਜਾ ਕੇ) ਲੜਾਂ ਤਾਂ (ਜ਼ਰਾ) ਨਾ ਡਰਾਂ ਅਤੇ ਨਿਸ਼ਚੇ ਹੀ ਆਪਣੀ ਜਿਤ ਪ੍ਰਾਪਤ ਕਰਾਂ।
I may not fear the enemy, when I go to fight and assuredly I may become victorious.
न डरो अरि सो जब जाइ लरो निसचै करि अपुनी जीत करो ॥
LINE 45
ਅਰੁਸਿਖਹੌਆਪਨੇਹੀਮਨਕੋਇਹਲਾਲਚਹਉਗੁਨਤਉਉਚਰੋ
ਅਤੇ ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ।
And I may give this instruction to my mind and have this tempotration that I may ever utter Thy Praises.
अरु सिख हौ आपने ही मन को इह लालच हउ गुन तउ उचरो ॥
LINE 46
ਜਬਆਵਕੀਅਉਧਨਿਦਾਨਬਨੈਅਤਿਹੀਰਨਮੈਤਬਜੂਝਮਰੋ੨੩੧॥॥
ਅਤੇ ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ ਵਿਚ ਲੜਦਾ ਹੋਇਆ ਮਰ ਜਾਵਾਂ ॥੨੩੧॥
When the end of my life comes, then I may die fighting in the battlefield.231.
जब आव की अउध निदान बनै अति ही रन मै तब जूझ मरो ॥२३१॥
LINE 47
ਚੰਡਿਚਰਿਤ੍ਰਕਵਿਤਨਮੈਬਰਨਿਓਸਭਹੀਰਸਰੁਦ੍ਰਮਈਹੈ
ਚੰਡੀ-ਚਰਿਤ੍ਰ ਕਵਿਤਾ ਵਿਚ ਕਥਨ ਕੀਤਾ ਹੈ। (ਇਹ) ਸਾਰੀ (ਕਵਿਤਾ) ਰੌਦਰਰਸ ਵਿਚ ਲਿਖੀ ਹੈ।
I have narrated this Chandi Charitra in poetry, which is all full of Rudra Rasa (sentiment of ragge).
चंडि चरित्र कवितन मै बरनिओ सभ ही रस रुद्रमई है ॥
LINE 48
ਏਕਤੇਏਕਰਸਾਲਭਇਓਨਖਤੇਸਿਖਲਉਉਪਮਾਸੁਨਈਹੈ
ਇਕ ਤੋਂ ਇਕ (ਉਕਤੀ) ਰਸ ਭਰਪੂਰ ਹੈ ਅਤੇ ਆਦਿ ਤੋਂ ਅੰਤ ਤਕ (ਪੈਰਾਂ ਦੇ ਨਹੁੰਆਂ ਤੋਂ ਸਿਰ ਦੀ ਚੋਟੀ ਤਕ) ਹਰ ਉਪਮਾ ਨਵੀਂ ਹੈ।
The stanzas one and all, are beautifully composed, which contain new sillies from beginning to end.
एक ते एक रसाल भइओ नख ते सिख लउ उपमा सु नई है ॥
LINE 49
ਕਉਤਕਹੇਤੁਕਰੀਕਵਿਨੇਸਤਿਸਯਕੀਕਥਾਇਹਪੂਰੀਭਈਹੈ
ਕਵੀ ਨੇ ਮਾਨਸਿਕ ਵਿਲਾਸ ('ਕਉਤਕ') ਲਈ ਇਕ ਕਾਵਿ-ਰਚਨਾ ਕੀਤੀ ਹੈ। 'ਸਤਸਈ' ਦੀ ਇਹ ਪੂਰੀ ਕਥਾ ਵਰਣਿਤ ਹੈ।
The poet hath composed it for the pleasure of his mind, and the discourse of seven hundred sholokas is completed here.
कउतक हेतु करी कवि ने सतिसय की कथा इह पूरी भई है ॥
LINE 50
ਜਾਹਿਨਮਿਤਪੜੈਸੁਨਿਹੈਨਰਸੋਨਿਸਚੈਕਰਿਤਾਹਿਦਈਹੈ੨੩੨॥॥
ਜਿਸ (ਮਨੋਰਥ) ਲਈ (ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ ਸੁਣੇਗਾ, ਉਸ ਨੂੰ ਅੱਵਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ ॥੨੩੨॥
For whatever purpose a person ready it or listens to it, the hgoddess will assuredly grant him that.232.
जाहि नमित पड़ै सुनि है नर सो निसचै करि ताहि दई है ॥२३२॥
LINE 51
ਦੋਹਰਾ
ਦੋਹਰਾ:
DOHRA
दोहरा ॥
LINE 52
ਗ੍ਰੰਥਸਤਿਸਇਆਕੋਕਰਿਓਜਾਸਮਅਵਰੁਕੋਇ
(ਮੈਂ) 'ਸਤਸਈ' (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ।
I have translated the book named Satsayya (a poem of seven hundred shalokas), which hath nothing equal to it.
ग्रंथ सति सइआ को करिओ जा सम अवरु न कोइ ॥
LINE 53
ਜਿਹਨਮਿਤਕਵਿਨੇਕਹਿਓਸੁਦੇਹਚੰਡਿਕਾਸੋਇ੨੩੩॥॥
ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੋ ॥੨੩੩॥
The purpose for which the poet hath comosed it, Chandi may grant him the same.233.
जिह नमित कवि ने कहिओ सु देह चंडिका सोइ ॥२३३॥
LINE 54
ਇਤਿਸ੍ਰੀਮਾਰਕੰਡੇਪੁਰਾਨੇਸ੍ਰੀਚੰਡੀਚਰਿਤ੍ਰੇਉਕਤਿਬਿਲਾਸਦੇਵਸੁਰੇਸਸਹਿਤਜੈਕਾਰਸਬਦਕਰਾਅਸਟਮੋਧਿਆਇਸਮਾਪਤਮਸਤੁਸੁਭਮਸਤੁ॥॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਪ੍ਰਸੰਗ ਦੇ 'ਦੇਵ ਸੁਰੇਸ ਸਹਿਤ ਜੈ ਜੈ ਕਾਰਾ' ਅੱਠਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੮॥
इति स्री मारकंडे पुराने स्री चंडी चरित्रे उकति बिलास देव सुरेस सहित जैकार सबद करा असटमो धिआइ समापतम सतु सुभम सतु ॥८॥
LINE 55
ਵਾਹਿਗੁਰੂਜੀਕੀਫ਼ਤਹ
The Lord is One and the Victory is of the True Guru.
ੴ वाहिगुरू जी की फ़तह ॥
LINE 56
ਅਥਚੰਡੀਚਰਿਤ੍ਰਲਿਖ੍ਯਤੇ
ਹੁਣ ਚੰਡੀ ਚਰਿਤ੍ਰ ਲਿਖਦੇ ਹਾਂ
CHANDI CHARITRA IS NOW COMPOSED
अथ चंडी चरित्र लिख्यते ॥
LINE 57
ਨਰਾਜਛੰਦ
ਨਰਾਜ ਛੰਦ:
NARAAJ STANZA
नराज छंद ॥
LINE 58
ਮਹਿਖਦਈਤਸੂਰਯੰ
ਮਹਿਖਾਸੁਰ (ਨਾਂ ਦੇ) ਦੈਂਤ ਸੂਰਮੇ ਨੇ
महिख दईत सूरयं ॥
LINE 59
ਬਢਿਯੋਸੋਲੋਹਪੂਰਯੰ
(ਆਪਣੀ ਸ਼ਕਤੀ) ਵਧਾ ਲਈ, ਉਹ ਲੋਹੇ (ਦੇ ਕਵਚ ਨਾਲ) ਪੂਰੀ ਤਰ੍ਹਾਂ ਢਕਿਆ ਹੋਇਆ ਸੀ।
He conquered Indra, the king of gods
बढियो सो लोह पूरयं ॥
LINE 60
ਸੁਦੇਵਰਾਜਜੀਤਯੰ
ਉਸ ਨੇ ਇੰਦਰ ਨੂੰ ਜਿਤ ਲਿਆ
सु देव राज जीतयं ॥
LINE 61
ਤ੍ਰਿਲੋਕਰਾਜਕੀਤਯੰ॥॥
ਅਤੇ ਤਿੰਨਾਂ ਲੋਕਾਂ ਉਤੇ ਆਪਣਾ ਰਾਜ ਸਥਾਪਿਤ ਕਰ ਦਿੱਤਾ ॥੧॥
And ruled over the three worlds.1.
त्रिलोक राज कीतयं ॥१॥
LINE 62
ਭਜੇਸੁਦੇਵਤਾਤਬੈ
ਤਦੋਂ ਸਾਰੇ ਦੇਵਤੇ ਭਜ ਗਏ
At that time the gods ran away
भजे सु देवता तबै ॥
LINE 63
ਇਕਤ੍ਰਹੋਇਕੈਸਬੈ
ਅਤੇ ਇਕੱਠੇ ਹੋ ਕੇ
And all of them gathered together.
इकत्र होइ कै सबै ॥
LINE 64
ਮਹੇਸੁਰਾਚਲੰਬਸੇ
ਸ਼ਿਵ ਦੇ ਪਰਬਤ (ਕੈਲਾਸ਼) ਉਤੇ ਜਾ ਵਸੇ।
They inhabited the Kailash mountain
महेसुराचलं बसे ॥
LINE 65
ਬਿਸੇਖਚਿਤਮੋਤ੍ਰਸੇ॥॥
ਉਹ ਚਿੱਤ ਵਿਚ ਬਹੁਤ ਡਰੇ ਹੋਏ ਸਨ ॥੨॥
With great fear in their mind.2.
बिसेख चित मो त्रसे ॥२॥
LINE 66
ਜੁਗੇਸਭੇਸਧਾਰਕੈ
ਹਥਿਆਰ ਸੁਟ ਕੇ ਅਤੇ ਜੋਗੀਆਂ ਦਾ ਰੂਪ ਧਾਰ ਕੇ
They disguised themselves as great Yogis
जुगेस भेस धार कै ॥
LINE 67
ਭਜੇਹਥਿਯਾਰਡਾਰਕੈ
ਉਹ ਭਜ ਗਏ।
And throwing their weapons, they all ran away.
भजे हथियार डार कै ॥
LINE 68
ਪੁਕਾਰਆਰਤੰਚਲੈ
ਦੁਖੀ ਅਵਸਥਾ ਵਿਚ ਪੁਕਾਰਦੇ ਹੋਏ
Crying in great distress they walked.
पुकार आरतं चलै ॥
LINE 69
ਬਿਸੂਰਸੂਰਮਾਭਲੇ॥॥
ਚੰਗੇ ਚੰਗੇ ਸੂਰਮੇ ਝੂਰਦੇ ਤੁਰੇ ਜਾ ਰਹੇ ਸਨ ॥੩॥
The fine heroes were in great agony.3.
बिसूर सूरमा भले ॥३॥
LINE 70
ਬਰਖਕਿਤੇਤਹਾਰਹੇ
ਸ਼ਰੀਰ ਉਤੇ ਦੁਖ ਸਹਾਰਦੇ ਹੋਏ
They lived there for may years
बरख किते तहा रहे ॥
LINE 71
ਸੁਦੁਖਦੇਹਮੋਸਹੇ
ਉਹ ਕਿਤਨੇ ਹੀ ਵਰ੍ਹੇ ਉਥੇ ਰਹੇ
And endured many sufferings on their bodies.
सु दुख देह मो सहे ॥
LINE 72
ਜਗਤ੍ਰਮਾਤਿਧਿਆਇਯੰ
ਅਤੇ ਜਗਤ ਮਾਤਾ (ਦੇਵੀ) ਦਾ ਧਿਆਨ ਧਰਦੇ ਰਹੇ,
They mediated on the mother of the universe
जगत्र माति धिआइयं ॥
LINE 73
ਸੁਜੈਤਪਤ੍ਰਪਾਇਯੰ॥॥
ਜਿਤ ਦਾ ਪ੍ਰਵਾਨਾ ਪ੍ਰਾਪਤ ਕਰਨ ਲਈ ॥੪॥
For conquering the demon Mahishasura.4.
सु जैत पत्र पाइयं ॥४॥
LINE 74
ਪ੍ਰਸੰਨਦੇਵਤਾਭਏ
(ਦੇਵੀ ਦੇ ਪ੍ਰਗਟ ਹੋਣ ਤੇ) ਦੇਵਤੇ ਪ੍ਰਸੰਨ ਹੋ ਗਏ
The gods wrere pleased
प्रसंन देवता भए ॥
LINE 75
ਚਰੰਨਪੂਜਬੇਧਏ
ਅਤੇ ਉਸ ਦੇ ਚਰਨਾਂ ਨੂੰ ਪੂਜਣ ਲਈ ਅਗੇ ਵਧੇ।
And sped to worship the feet of the goddess.
चरंन पूजबे धए ॥
LINE 76
ਸਨੰਮੁਖਾਨਠਢੀਯੰ
(ਦੇਵੀ ਦੇ) ਸਾਹਮਣੇ ਆ ਕੇ ਖੜੋ ਗਏ
They stood before her
सनंमुखान ठढीयं ॥
LINE 77
ਪ੍ਰਣਾਮਪਾਠਪਢੀਯੰ॥॥
ਅਤੇ ਪ੍ਰਨਾਮ ਕਰ ਕੇ (ਦੇਵੀ ਸਤੋਤ੍ਰ ਦਾ) ਪਾਠ ਪੜ੍ਹਨ ਲਗੇ ॥੫॥
And recited her eulogy.5.
प्रणाम पाठ पढीयं ॥५॥