ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 985
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਲੀਗਉੜਾਮਹਲਾ
Maalee Gauraa, Fourth Mahalaa:
माली गउड़ा महला ४ ॥
LINE 02
ਸਭਿਸਿਧਸਾਧਿਕਮੁਨਿਜਨਾਮਨਿਭਾਵਨੀਹਰਿਧਿਆਇਓ
ਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ,
All the Siddhas, seekers and silent sages, with their minds full of love, meditate on the Lord.
सभि सिध साधिक मुनि जना मनि भावनी हरि धिआइओ ॥
LINE 03
ਅਪਰੰਪਰੋਪਾਰਬ੍ਰਹਮੁਸੁਆਮੀਹਰਿਅਲਖੁਗੁਰੂਲਖਾਇਓ॥॥ਰਹਾਉ
ਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ ॥੧॥ ਰਹਾਉ ॥
The Supreme Lord God, my Lord and Master, is limitless; the Guru has inspired me to know the unknowable Lord. ||1||Pause||
अपरंपरो पारब्रहमु सुआमी हरि अलखु गुरू लखाइओ ॥१॥ रहाउ ॥
LINE 04
ਹਮਨੀਚਮਧਿਮਕਰਮਕੀਏਨਹੀਚੇਤਿਓਹਰਿਰਾਇਓ
ਅਸੀਂ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ।
I am low, and I commit evil actions; I have not remembered my Sovereign Lord.
हम नीच मधिम करम कीए नही चेतिओ हरि राइओ ॥
LINE 05
ਹਰਿਆਨਿਮੇਲਿਓਸਤਿਗੁਰੂਖਿਨੁਬੰਧਮੁਕਤਿਕਰਾਇਓ॥॥
ਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ ॥੧॥
The Lord has led me to meet the True Guru; in an instant, He liberated me from bondage. ||1||
हरि आनि मेलिओ सतिगुरू खिनु बंध मुकति कराइओ ॥१॥
LINE 06
ਪ੍ਰਭਿਮਸਤਕੇਧੁਰਿਲੀਖਿਆਗੁਰਮਤੀਹਰਿਲਿਵਲਾਇਓ
ਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ;
Such is the destiny God wrote on my forehead; following the Guru's Teachings, I enshrine love for the Lord.
प्रभि मसतके धुरि लीखिआ गुरमती हरि लिव लाइओ ॥
LINE 07
ਪੰਚਸਬਦਦਰਗਹਬਾਜਿਆਹਰਿਮਿਲਿਓਮੰਗਲੁਗਾਇਓ॥॥
ਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ ॥੨॥
The Panch Shabad, the five primal sounds, vibrate and resound in the Court of the Lord; meeting the Lord, I sing the songs of joy. ||2||
पंच सबद दरगह बाजिआ हरि मिलिओ मंगलु गाइओ ॥२॥
LINE 08
ਪਤਿਤਪਾਵਨੁਨਾਮੁਨਰਹਰਿਮੰਦਭਾਗੀਆਂਨਹੀਭਾਇਓ
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ।
The Naam, the Name of the Lord, is the Purifier of sinners; the unfortunate wretches do not like this.
पतित पावनु नामु नरहरि मंदभागीआं नही भाइओ ॥
LINE 09
ਤੇਗਰਭਜੋਨੀਗਾਲੀਅਹਿਜਿਉਲੋਨੁਜਲਹਿਗਲਾਇਓ॥॥
ਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ ॥੩॥
They rot away in the womb of reincarnation; they fall apart like salt in water. ||3||
ते गरभ जोनी गालीअहि जिउ लोनु जलहि गलाइओ ॥३॥
LINE 10
ਮਤਿਦੇਹਿਹਰਿਪ੍ਰਭਅਗਮਠਾਕੁਰਗੁਰਚਰਨਮਨੁਮੈਲਾਇਓ
ਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮੱਤ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ,
Please bless me with such understanding, O Inaccessible Lord God, my Lord and Master, that my mind may remain attached to the Guru's feet.
मति देहि हरि प्रभ अगम ठाकुर गुर चरन मनु मै लाइओ ॥
LINE 11
ਹਰਿਰਾਮਨਾਮੈਰਹਉਲਾਗੋਜਨਨਾਨਕਨਾਮਿਸਮਾਇਓ੪੩॥॥॥
ਹੇ ਦਾਸ ਨਾਨਕ! (ਬੇਨਤੀ ਕਰ ਕਿ ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ ॥੪॥੩॥
Servant Nanak remains attached to the Name of the Lord; he is merged in the Naam. ||4||3||
हरि राम नामै रहउ लागो जन नानक नामि समाइओ ॥४॥३॥
LINE 12
ਮਾਲੀਗਉੜਾਮਹਲਾ
Maalee Gauraa, Fourth Mahalaa:
माली गउड़ा महला ४ ॥
LINE 13
ਮੇਰਾਮਨੁਰਾਮਨਾਮਿਰਸਿਲਾਗਾ
ਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ।
My mind is addicted to the juice of the Lord's Name.
मेरा मनु राम नामि रसि लागा ॥
LINE 14
ਕਮਲਪ੍ਰਗਾਸੁਭਇਆਗੁਰੁਪਾਇਆਹਰਿਜਪਿਓਭ੍ਰਮੁਭਉਭਾਗਾ॥॥ਰਹਾਉ
(ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ॥੧॥ ਰਹਾਉ ॥
My heart-lotus has blossomed forth, and I have found the Guru. Meditating on the Lord, my doubts and fears have run away. ||1||Pause||
कमल प्रगासु भइआ गुरु पाइआ हरि जपिओ भ्रमु भउ भागा ॥१॥ रहाउ ॥
LINE 15
ਭੈਭਾਇਭਗਤਿਲਾਗੋਮੇਰਾਹੀਅਰਾਮਨੁਸੋਇਓਗੁਰਮਤਿਜਾਗਾ
ਗੁਰੂ ਦੀ ਮੱਤ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ।
In the Fear of God, my heart is committed in loving devotion to Him; following the Guru's Teachings, my sleeping mind has awakened.
भै भाइ भगति लागो मेरा हीअरा मनु सोइओ गुरमति जागा ॥
LINE 16
ਕਿਲਬਿਖਖੀਨਭਏਸਾਂਤਿਆਈਹਰਿਉਰਧਾਰਿਓਵਡਭਾਗਾ॥॥
ਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ ॥੧॥
All my sins have been erased, and I have found peace and tranquility; I have enshrined the Lord within my heart, by great good fortune. ||1||
किलबिख खीन भए सांति आई हरि उर धारिओ वडभागा ॥१॥
LINE 17
ਮਨਮੁਖੁਰੰਗੁਕਸੁੰਭੁਹੈਕਚੂਆਜਿਉਕੁਸਮਚਾਰਿਦਿਨਚਾਗਾ
ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ।
The self-willed manmukh is like the false color of the safflower, which fades away; its color lasts for only a few days.
मनमुखु रंगु कसुंभु है कचूआ जिउ कुसम चारि दिन चागा ॥
LINE 18
ਖਿਨਮਹਿਬਿਨਸਿਜਾਇਪਰਤਾਪੈਡੰਡੁਧਰਮਰਾਇਕਾਲਾਗਾ॥॥
(ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ ॥੨॥
He perishes in an instant; he is tormented, and punished by the Righteous Judge of Dharma. ||2||
खिन महि बिनसि जाइ परतापै डंडु धरम राइ का लागा ॥२॥
LINE 19
ਸਤਿਸੰਗਤਿਪ੍ਰੀਤਿਸਾਧਅਤਿਗੂੜੀਜਿਉਰੰਗੁਮਜੀਠਬਹੁਲਾਗਾ
ਸਾਧ ਸੰਗਤ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੁੰਦਾ ਹੈ, (ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ)।
The Lord's Love, found in the Sat Sangat, the True Congregation, is absolutely permanent, and colorfast.
सतिसंगति प्रीति साध अति गूड़ी जिउ रंगु मजीठ बहु लागा ॥
LINE 20
ਕਾਇਆਕਾਪਰੁਚੀਰਬਹੁਫਾਰੇਹਰਿਰੰਗੁਲਹੈਸਭਾਗਾ॥॥
ਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ ॥੩॥
The cloth of the body may be torn to shreds, but still, this beautiful color of the Lord's Love does not fade away. ||3||
काइआ कापरु चीर बहु फारे हरि रंगु न लहै सभागा ॥३॥
LINE 21
ਹਰਿਚਾਰ੍ਹਿਓਰੰਗੁਮਿਲੈਗੁਰੁਸੋਭਾਹਰਿਰੰਗਿਚਲੂਲੈਰਾਂਗਾ
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ)।
Meeting with the Blessed Guru, one is dyed in the color of the Lord's Love, imbued with this deep crimson color.
हरि चार्हिओ रंगु मिलै गुरु सोभा हरि रंगि चलूलै रांगा ॥
LINE 22
ਜਨਨਾਨਕੁਤਿਨਕੇਚਰਨਪਖਾਰੈਜੋਹਰਿਚਰਨੀਜਨੁਲਾਗਾ੪੪॥॥॥
ਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ ॥੪॥੪॥
Servant Nanak washes the feet of that humble being, who is attached to the feet of the Lord. ||4||4||
जन नानकु तिन के चरन पखारै जो हरि चरनी जनु लागा ॥४॥४॥
LINE 23
ਮਾਲੀਗਉੜਾਮਹਲਾ
Maalee Gauraa, Fourth Mahalaa:
माली गउड़ा महला ४ ॥
LINE 24
ਮੇਰੇਮਨਭਜੁਹਰਿਹਰਿਨਾਮੁਗੁਪਾਲਾ
ਹੇ ਮੇਰੇ ਮਨ! ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।
O my mind, meditate, vibrate upon the Name of the Lord, the Lord of the World, Har, Har.
मेरे मन भजु हरि हरि नामु गुपाला ॥
LINE 25
ਮੇਰਾਮਨੁਤਨੁਲੀਨੁਭਇਆਰਾਮਨਾਮੈਮਤਿਗੁਰਮਤਿਰਾਮਰਸਾਲਾ॥॥ਰਹਾਉ
(ਨਾਮ ਜਪਣ ਦੀ ਬਰਕਤਿ ਨਾਲ ਹੀ) ਮੇਰਾ ਮਨ ਮੇਰਾ ਤਨ (ਭਾਵ, ਸਾਰੇ ਗਿਆਨ ਇੰਦ੍ਰੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ, ਮੇਰੀ ਮੱਤ ਗੁਰੂ ਦੀ ਮੱਤ ਵਿਚ ਲੀਨ ਹੋ ਗਈ ਹੈ, ਪਰਮਾਤਮਾ ਮੈਨੂੰ ਸਾਰੇ ਰਸਾਂ ਦਾ ਖ਼ਜ਼ਾਨਾ ਦਿੱਸ ਰਿਹਾ ਹੈ ॥੧॥ ਰਹਾਉ ॥
My mind and body are merged in the Lord's Name, and through the Guru's Teachings, my intellect is imbued with the Lord, the source of nectar. ||1||Pause||
मेरा मनु तनु लीनु भइआ राम नामै मति गुरमति राम रसाला ॥१॥ रहाउ ॥
LINE 26
ਗੁਰਮਤਿਨਾਮੁਧਿਆਈਐਹਰਿਹਰਿਮਨਿਜਪੀਐਹਰਿਜਪਮਾਲਾ
ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਮਨ ਵਿਚ ਹਰੀ ਦਾ ਜਾਪ ਜਪਣਾ ਚਾਹੀਦਾ ਹੈ।
Follow the Guru's Teachings, and meditate on the Naam, the Name of the Lord, Har, Har. Chant, and meditate, on the beads of the mala of the Lord.
गुरमति नामु धिआईऐ हरि हरि मनि जपीऐ हरि जपमाला ॥
LINE 27
ਜਿਨੑਕੈਮਸਤਕਿਲੀਖਿਆਹਰਿਮਿਲਿਆਹਰਿਬਨਮਾਲਾ॥॥
ਜਗਤ ਦਾ ਮਾਲਕ ਪ੍ਰਭੂ ਉਹਨਾਂ ਬੰਦਿਆਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਹ ਲੇਖ ਲਿਖਿਆ ਹੁੰਦਾ ਹੈ ॥੧॥
Those who have such destiny inscribed upon their foreheads, meet with the Lord, adorned with garlands of flowers. ||1||
जिन कै मसतकि लीखिआ हरि मिलिआ हरि बनमाला ॥१॥
LINE 28
ਜਿਨੑਹਰਿਨਾਮੁਧਿਆਇਆਤਿਨੑਚੂਕੇਸਰਬਜੰਜਾਲਾ
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਮਾਇਕ ਬੰਧਨ ਮੁੱਕ ਗਏ।
Those who meditate on the Name of the Lord - all their entanglements are ended.
जिन हरि नामु धिआइआ तिन चूके सरब जंजाला ॥
LINE 29
ਤਿਨੑਜਮੁਨੇੜਿਆਵਈਗੁਰਿਰਾਖੇਹਰਿਰਖਵਾਲਾ॥॥
(ਆਤਮਕ) ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ, ਗੁਰੂ ਨੇ ਉਹਨਾਂ ਨੂੰ ਬਚਾ ਲਿਆ, ਪਰਮਾਤਮਾ (ਆਪ ਉਹਨਾਂ ਦਾ) ਰਾਖਾ ਬਣਿਆ ॥੨॥
The Messenger of Death does not even approach them; the Guru, the Savior Lord, saves them. ||2||
तिन जमु नेड़ि न आवई गुरि राखे हरि रखवाला ॥२॥
LINE 30
ਹਮਬਾਰਿਕਕਿਛੂਜਾਣਹੂਹਰਿਮਾਤਪਿਤਾਪ੍ਰਤਿਪਾਲਾ
ਅਸੀਂ ਜੀਵ ਤਾਂ ਬੱਚੇ ਹਾਂ (ਅਸੀਂ ਆਪਣਾ ਹਾਣ ਲਾਭ) ਕੁਝ ਨਹੀਂ ਸਮਝਦੇ; ਪਰ ਪਰਮਾਤਮਾ ਮਾਪਿਆਂ ਵਾਂਗ ਸਾਡੀ ਪਾਲਣਾ ਕਰਨ ਵਾਲਾ ਹੈ।
I am a child; I know nothing at all. The Lord cherishes me, as my mother and father.
हम बारिक किछू न जाणहू हरि मात पिता प्रतिपाला ॥
LINE 31
ਕਰੁਮਾਇਆਅਗਨਿਨਿਤਮੇਲਤੇਗੁਰਿਰਾਖੇਦੀਨਦਇਆਲਾ॥॥
(ਬੱਚੇ ਸਦਾ ਅੱਗ ਵਿਚ ਹੱਥ ਪਾਂਦੇ ਹਨ, ਮਾਪੇ ਬਚਾਂਦੇ ਹਨ) ਅਸੀਂ ਮਾਇਆ ਦੀ ਅੱਗ ਵਿਚ ਹੱਥ ਪਾਂਦੇ ਰਹਿੰਦੇ ਹਾਂ (ਮਨ ਫਸਾਂਦੇ ਰਹਿੰਦੇ ਹਾਂ), ਪਰ ਦੀਨਾਂ ਉਤੇ ਦਇਆ ਕਰਨ ਵਾਲੇ ਗੁਰੂ ਨੇ ਸਦਾ ਸਾਡੀ ਰੱਖਿਆ ਕੀਤੀ ਹੈ ॥੩॥
I continually put my hands into the fire of Maya, but the Guru saves me; He is merciful to the meek. ||3||
करु माइआ अगनि नित मेलते गुरि राखे दीन दइआला ॥३॥
LINE 32
ਬਹੁਮੈਲੇਨਿਰਮਲਹੋਇਆਸਭਕਿਲਬਿਖਹਰਿਜਸਿਜਾਲਾ
(ਪਰਮਾਤਮਾ ਦੇ ਨਾਮ ਨਾਲ) ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ; ਹਰੀ-ਜਸ ਨੇ (ਉਹਨਾਂ ਦੇ) ਸਾਰੇ ਪਾਪ ਸਾੜ ਦਿੱਤੇ ਹਨ।
I was filthy, but I have become immaculate. Singing the Lord's Praises, all sins have been burnt to ashes.
बहु मैले निरमल होइआ सभ किलबिख हरि जसि जाला ॥
LINE 33
ਮਨਿਅਨਦੁਭਇਆਗੁਰੁਪਾਇਆਜਨਨਾਨਕਸਬਦਿਨਿਹਾਲਾ੪੫॥॥॥
ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ ॥੪॥੫॥
My mind is in ecstasy, having found the Guru; servant Nanak is enraptured through the Word of the Shabad. ||4||5||
मनि अनदु भइआ गुरु पाइआ जन नानक सबदि निहाला ॥४॥५॥
LINE 34
ਮਾਲੀਗਉੜਾਮਹਲਾ
Maalee Gauraa, Fourth Mahalaa:
माली गउड़ा महला ४ ॥