ਨਟਮਹਲਾ੫॥
Nat, Fifth Mahalaa:
नट महला ५ ॥
ਹਉਵਾਰਿਵਾਰਿਜਾਉਗੁਰਗੋਪਾਲ੧॥॥ਰਹਾਉ॥
ਹੇ ਸਭ ਤੋਂ ਵੱਡੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ (ਤੈਥੋਂ) ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
I am a sacrifice, a sacrifice to the Guru, the Lord of the World. ||1||Pause||
हउ वारि वारि जाउ गुर गोपाल ॥१॥ रहाउ ॥
ਮੋਹਿਨਿਰਗੁਨਤੁਮਪੂਰਨਦਾਤੇਦੀਨਾਨਾਥਦਇਆਲ੧॥॥
ਹੇ ਦੀਨਾਂ ਦੇ ਨਾਥ! ਹੇ ਦਇਆ ਦੇ ਘਰ ਪ੍ਰਭੂ! ਮੈਂ ਗੁਣ-ਹੀਨ ਹਾਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ ॥੧॥
I am unworthy; You are the Perfect Giver. You are the Merciful Master of the meek. ||1||
मोहि निरगुन तुम पूरन दाते दीना नाथ दइआल ॥१॥
ਊਠਤਬੈਠਤਸੋਵਤਜਾਗਤਜੀਅਪ੍ਰਾਨਧਨਮਾਲ੨॥॥
ਹੇ ਪ੍ਰਭੂ! ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਤੂੰ ਹੀ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਸਹਾਰਾ ਹੈਂ ॥੨॥
While standing up and sitting down, while sleeping and awake, You are my soul, my breath of life, my wealth and property. ||2||
ऊठत बैठत सोवत जागत जीअ प्रान धन माल ॥२॥
ਦਰਸਨਪਿਆਸਬਹੁਤੁਮਨਿਮੇਰੈਨਾਨਕਦਰਸਨਿਹਾਲ੩੮੯॥॥॥॥
ਹੇ ਪ੍ਰਭੂ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ। (ਮੈਨੂੰ) ਨਾਨਕ ਨੂੰ ਦਰਸਨ ਦੇ ਕੇ ਨਿਹਾਲ ਕਰ ॥੩॥੮॥੯॥
Within my mind there is such a great thirst for the Blessed Vision of Your Darshan. Nanak is enraptured with Your Glance of Grace. ||3||8||9||
दरसन पिआस बहुतु मनि मेरै नानक दरस निहाल ॥३॥८॥९॥
ਨਟਪੜਤਾਲਮਹਲਾ੫॥
ਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Nat Partaal, Fifth Mahalaa:
नट पड़ताल महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕੋਊਹੈਮੇਰੋਸਾਜਨੁਮੀਤੁ॥
ਕੋਈ ਵਿਰਲਾ ਹੀ (ਲੱਭਦਾ) ਹੈ ਇਹੋ ਜਿਹਾ ਸੱਜਣ ਮਿੱਤਰ,
Is there any friend or companion of mine,
कोऊ है मेरो साजनु मीतु ॥
ਹਰਿਨਾਮੁਸੁਨਾਵੈਨੀਤ॥
ਜਿਹੜਾ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ।
who will constantly share the Lord's Name with me?
हरि नामु सुनावै नीत ॥
ਬਿਨਸੈਦੁਖੁਬਿਪਰੀਤਿ॥
(ਨਾਮ ਦੀ ਬਰਕਤਿ ਨਾਲ) ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ।
Will he rid me of my pains and evil tendencies?
बिनसै दुखु बिपरीति ॥
ਸਭੁਅਰਪਉਮਨੁਤਨੁਚੀਤੁ੧॥॥ਰਹਾਉ॥
(ਜੇ ਕੋਈ ਹਰਿ-ਨਾਮ ਸੁਣਾਣ ਵਾਲਾ ਸੱਜਣ ਮਿਲ ਪਏ, ਤਾਂ ਉਸ ਤੋਂ) ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ॥੧॥ ਰਹਾਉ ॥
I would surrender my mind, body, consciousness and everything. ||1||Pause||
सभु अरपउ मनु तनु चीतु ॥१॥ रहाउ ॥
ਕੋਈਵਿਰਲਾਆਪਨਕੀਤ॥
ਕੋਈ ਵਿਰਲਾ ਹੀ (ਲੱਭਦਾ) ਹੈ (ਇਹੋ ਜਿਹਾ ਜਿਸ ਨੂੰ ਪ੍ਰਭੂ ਨੇ) ਆਪਣਾ ਬਣਾ ਲਿਆ ਹੁੰਦਾ ਹੈ,
How rare is that one whom the Lord makes His own,
कोई विरला आपन कीत ॥
ਸੰਗਿਚਰਨਕਮਲਮਨੁਸੀਤ॥
ਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ,
and whose mind is sewn into the Lord's Lotus Feet.
संगि चरन कमल मनु सीत ॥
ਕਰਿਕਿਰਪਾਹਰਿਜਸੁਦੀਤ੧॥॥
ਜਿਸ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ (ਦੀ ਦਾਤਿ) ਦਿੱਤੀ ਹੁੰਦੀ ਹੈ ॥੧॥
Granting His Grace, the Lord blesses him with His Praise. ||1||
करि किरपा हरि जसु दीत ॥१॥
ਹਰਿਭਜਿਜਨਮੁਪਦਾਰਥੁਜੀਤ॥
ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ।
Vibrating, meditating on the Lord, he is victorious in this precious human life,
हरि भजि जनमु पदारथु जीत ॥
ਕੋਟਿਪਤਿਤਹੋਹਿਪੁਨੀਤ॥
(ਨਾਮ ਜਪ ਕੇ) ਕ੍ਰੋੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ।
and millions of sinners are sanctified.
कोटि पतित होहि पुनीत ॥
ਨਾਨਕਦਾਸਬਲਿਬਲਿਕੀਤ੨੧੧੦੧੯॥॥॥॥॥
ਹੇ ਨਾਨਕ! (ਨਾਮ ਜਪਣ ਵਾਲੇ ਅਜਿਹੇ) ਦਾਸ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ ਕੁਰਬਾਨ ਕਰਦਾ ਹਾਂ ॥੨॥੧॥੧੦॥੧੯॥
Slave Nanak is a sacrifice, a sacrifice to Him. ||2||1||10||19||
नानक दास बलि बलि कीत ॥२॥१॥१०॥१९॥
ਨਟਅਸਟਪਦੀਆਮਹਲਾ੪॥
ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Nat Ashtapadees, Fourth Mahalaa:
नट असटपदीआ महला ४ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰਾਮਮੇਰੇਮਨਿਤਨਿਨਾਮੁਅਧਾਰੇ॥
ਹੇ ਰਾਮ! ਮੇਰੇ ਮਨ ਵਿਚ ਮੇਰੇ ਤਨ ਵਿਚ ਤੇਰਾ ਨਾਮ ਹੀ ਆਸਰਾ ਹੈ।
O Lord, Your Name is the support of my mind and body.
राम मेरे मनि तनि नामु अधारे ॥
ਖਿਨੁਪਲੁਰਹਿਨਸਕਉਬਿਨੁਸੇਵਾਮੈਗੁਰਮਤਿਨਾਮੁਸਮੑਾਰੇ੧॥॥ਰਹਾਉ॥
ਤੇਰੀ ਸੇਵਾ-ਭਗਤੀ ਕਰਨ ਤੋਂ ਬਿਨਾ ਮੈਂ ਇਕ ਖਿਨ ਇਕ ਪਲ ਭਰ ਭੀ ਰਹਿ ਨਹੀਂ ਸਕਦਾ। ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ॥੧॥ ਰਹਾਉ ॥
I cannot survive for a moment, even for an instant, without serving You. Following the Guru's Teachings, I dwell upon the Naam, the Name of the Lord. ||1||Pause||
खिनु पलु रहि न सकउ बिनु सेवा मै गुरमति नामु समारे ॥१॥ रहाउ ॥
ਹਰਿਹਰਿਹਰਿਹਰਿਹਰਿਮਨਿਧਿਆਵਹੁਮੈਹਰਿਹਰਿਨਾਮੁਪਿਆਰੇ॥
ਤੁਸੀ ਭੀ ਸਦਾ ਪਰਮਾਤਮਾ ਦਾ ਧਿਆਨ ਧਰਿਆ ਕਰੋ। ਮੈਨੂੰ ਤਾਂ ਹਰਿ-ਨਾਮ ਹੀ ਪਿਆਰਾ ਲੱਗਦਾ ਹੈ।
Within my mind, I meditate on the Lord, Har, Har, Har, Har, Har. The Name of the Lord, Har, Har, is so dear to me.
हरि हरि हरि हरि हरि मनि धिआवहु मै हरि हरि नामु पिआरे ॥
ਦੀਨਦਇਆਲਭਏਪ੍ਰਭਠਾਕੁਰਗੁਰਕੈਸਬਦਿਸਵਾਰੇ੧॥॥
ਠਾਕੁਰ-ਪ੍ਰਭੂ ਜਿਨ੍ਹਾਂ ਕੰਗਾਲਾਂ ਉਤੇ ਭੀ ਦਇਆਵਾਨ ਹੁੰਦੇ ਹਨ, ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣਾ ਬਣਾ ਦੇਂਦੇ ਹਨ ॥੧॥
When God, my Lord and Master, became merciful to me the meek one, I was exalted by the Word of the Guru's Shabad. ||1||
दीन दइआल भए प्रभ ठाकुर गुर कै सबदि सवारे ॥१॥
ਮਧਸੂਦਨਜਗਜੀਵਨਮਾਧੋਮੇਰੇਠਾਕੁਰਅਗਮਅਪਾਰੇ॥
ਹੇ ਮਧ ਸੂਦਨ! ਹੇ ਜਗ ਜੀਵਨ! ਹੇ ਮਾਧੋ! ਹੇ ਮੇਰੇ ਠਾਕੁਰ! ਹੇ ਅਪਹੁੰਚ! ਹੇ ਬੇਅੰਤ!
Almighty Lord, Slayer of demons, Life of the World, my Lord and Master, inaccessible and infinite:
मधसूदन जगजीवन माधो मेरे ठाकुर अगम अपारे ॥
ਇਕਬਿਨਉਬੇਨਤੀਕਰਉਗੁਰਆਗੈਮੈਸਾਧੂਚਰਨਪਖਾਰੇ੨॥॥
(ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਨਾਮ ਦੀ ਪ੍ਰਾਪਤੀ ਵਾਸਤੇ) ਮੈਂ ਗੁਰੂ ਪਾਸ ਸਦਾ ਬੇਨਤੀ ਕਰਦਾ ਰਹਾਂ, ਮੈਂ ਗੁਰੂ ਦੇ ਚਰਨ ਹੀ ਧੋਂਦਾ ਰਹਾਂ ॥੨॥
I offer this one prayer to the Guru, to bless me, that I may wash the feet of the Holy. ||2||
इक बिनउ बेनती करउ गुर आगै मै साधू चरन पखारे ॥२॥
ਸਹਸਨੇਤ੍ਰਨੇਤ੍ਰਹੈਪ੍ਰਭਕਉਪ੍ਰਭਏਕੋਪੁਰਖੁਨਿਰਾਰੇ॥
(ਸਰਬ-ਵਿਆਪਕ) ਪ੍ਰਭੂ ਦੀਆਂ ਹਜ਼ਾਰਾਂ ਹੀ ਅੱਖਾਂ ਹਨ, (ਫਿਰ ਭੀ) ਉਹ ਸਰਬ-ਵਿਆਪਕ ਪ੍ਰਭੂ ਸਦਾ ਨਿਰਲੇਪ ਹੈ।
The thousands of eyes are the eyes of God; the One God, the Primal Being, remains unattached.
सहस नेत्र नेत्र है प्रभ कउ प्रभ एको पुरखु निरारे ॥
ਸਹਸਮੂਰਤਿਏਕੋਪ੍ਰਭੁਠਾਕੁਰੁਪ੍ਰਭੁਏਕੋਗੁਰਮਤਿਤਾਰੇ੩॥॥
ਉਹ ਮਾਲਕ-ਪ੍ਰਭੂ ਹਜ਼ਾਰਾਂ ਸਰੀਰਾਂ ਵਾਲਾ ਹੈ, ਫਿਰ ਭੀ ਉਹ ਆਪਣੇ ਵਰਗਾ ਆਪ ਹੀ ਇੱਕ ਹੈ। ਉਹ ਆਪ ਹੀ ਗੁਰੂ ਦੀ ਮੱਤ ਦੀ ਰਾਹੀਂ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ॥੩॥
The One God, our Lord and Master, has thousands of forms; God alone, through the Guru's Teachings, saves us. ||3||
सहस मूरति एको प्रभु ठाकुरु प्रभु एको गुरमति तारे ॥३॥
ਗੁਰਮਤਿਨਾਮੁਦਮੋਦਰੁਪਾਇਆਹਰਿਹਰਿਨਾਮੁਉਰਿਧਾਰੇ॥
ਜਿਸ ਮਨੁੱਖ ਨੇ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਉਸ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
Following the Guru's Teachings, I have been blessed with the Naam, the Name of the Lord. I have enshrined within my heart the Name of the Lord, Har, Har.
गुरमति नामु दमोदरु पाइआ हरि हरि नामु उरि धारे ॥
ਹਰਿਹਰਿਕਥਾਬਨੀਅਤਿਮੀਠੀਜਿਉਗੂੰਗਾਗਟਕਸਮੑਾਰੇ੪॥॥
ਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਨੂੰ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ ਉਹ ਹਰ ਵੇਲੇ ਹਿਰਦੇ ਵਿਚ ਸੰਭਾਲੀ ਰੱਖਦਾ ਹੈ (ਪਰ ਕਿਸੇ ਨੂੰ ਦੱਸਦਾ ਨਹੀਂ,) ਜਿਵੇਂ ਕੋਈ ਗੁੰਗਾ (ਕੋਈ ਸ਼ਰਬਤ ਆਦਿਕ) ਬੜੇ ਸੁਆਦ ਨਾਲ ਪੀਂਦਾ ਹੈ (ਤੇ, ਸੁਆਦ ਦੱਸ ਨਹੀਂ ਸਕਦਾ) ॥੪॥
The sermon of the Lord, Har, Har, is so very sweet; like the mute, I taste its sweetness, but I cannot describe it at all. ||4||
हरि हरि कथा बनी अति मीठी जिउ गूंगा गटक समारे ॥४॥
ਰਸਨਾਸਾਦਚਖੈਭਾਇਦੂਜੈਅਤਿਫੀਕੇਲੋਭਬਿਕਾਰੇ॥
ਜਿਸ ਮਨੁੱਖ ਦੀ ਜੀਭ ਮਾਇਆ ਦੇ ਮੋਹ ਦੇ ਕਾਰਨ (ਹੋਰ ਹੋਰ ਪਦਾਰਥਾਂ ਦੇ) ਸੁਆਦ ਚੱਖਦੀ ਰਹਿੰਦੀ ਹੈ, ਉਹ ਮਨੁੱਖ ਲੋਭ ਆਦਿਕ ਅੱਤ ਫਿੱਕੇ ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ।
The tongue savors the bland, insipid taste of the love of duality, greed and corruption.
रसना साद चखै भाइ दूजै अति फीके लोभ बिकारे ॥
ਜੋਗੁਰਮੁਖਿਸਾਦਚਖਹਿਰਾਮਨਾਮਾਸਭਅਨਰਸਸਾਦਬਿਸਾਰੇ੫॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ, ਉਹ ਹੋਰ ਹੋਰ ਰਸਾਂ ਦੇ ਸੁਆਦ ਭੁਲਾ ਦੇਂਦੇ ਹਨ ॥੫॥
The Gurmukh tastes the flavor of the Lord's Name, and all other tastes and flavors are forgotten. ||5||
जो गुरमुखि साद चखहि राम नामा सभ अन रस साद बिसारे ॥५॥
ਗੁਰਮਤਿਰਾਮਨਾਮੁਧਨੁਪਾਇਆਸੁਣਿਕਹਤਿਆਪਾਪਨਿਵਾਰੇ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ।
Following the Guru's Teachings, I have obtained the wealth of the Lord's Name; hearing it, and chanting it, sins are eradicated.
गुरमति राम नामु धनु पाइआ सुणि कहतिआ पाप निवारे ॥
ਧਰਮਰਾਇਜਮੁਨੇੜਿਨਆਵੈਮੇਰੇਠਾਕੁਰਕੇਜਨਪਿਆਰੇ੬॥॥
ਅਜਿਹੇ ਮਨੁੱਖ ਮਾਲਕ-ਪ੍ਰਭੂ ਦੇ ਪਿਆਰੇ ਹੁੰਦੇ ਹਨ, ਧਰਮਰਾਜ ਜਾਂ (ਉਸ ਦਾ ਕੋਈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ ॥੬॥
The Messenger of Death and the Righteous Judge of Dharma do not even approach the beloved servant of my Lord and Master. ||6||
धरम राइ जमु नेड़ि न आवै मेरे ठाकुर के जन पिआरे ॥६॥
ਸਾਸਸਾਸਸਾਸਹੈਜੇਤੇਮੈਗੁਰਮਤਿਨਾਮੁਸਮੑਾਰੇ॥
ਜ਼ਿੰਦਗੀ ਦੇ ਜਿਤਨੇ ਭੀ ਸਾਹ ਹਨ (ਉਹਨਾਂ ਵਿਚ) ਮੈਂ ਤਾਂ ਗੁਰੂ ਦੀ ਮੱਤ ਦੇ ਆਸਰੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।
With as many breaths as I have, I chant the Naam, under Guru's Instructions.
सास सास सास है जेते मै गुरमति नामु समारे ॥
ਸਾਸੁਸਾਸੁਜਾਇਨਾਮੈਬਿਨੁਸੋਬਿਰਥਾਸਾਸੁਬਿਕਾਰੇ੭॥॥
ਜਿਹੜਾ ਇੱਕ ਭੀ ਸਾਹ ਪ੍ਰਭੂ ਦੇ ਨਾਮ ਤੋਂ ਬਿਨਾ ਜਾਂਦਾ ਹੈ, ਉਹ ਸਾਹ ਵਿਅਰਥ ਜਾਂਦਾ ਹੈ, ਬੇ-ਕਾਰ ਜਾਂਦਾ ਹੈ ॥੭॥
Each and every breath which escapes me without the Naam - that breath is useless and corrupt. ||7||
सासु सासु जाइ नामै बिनु सो बिरथा सासु बिकारे ॥७॥
ਕ੍ਰਿਪਾਕ੍ਰਿਪਾਕਰਿਦੀਨਪ੍ਰਭਸਰਨੀਮੋਕਉਹਰਿਜਨਮੇਲਿਪਿਆਰੇ॥
ਹੇ ਨਾਨਕ! ਹੇ ਪ੍ਰਭੂ! ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਮਿਹਰ ਕਰ ਮਿਹਰ ਕਰ। ਮੈਨੂੰ ਆਪਣੇ ਪਿਆਰੇ ਭਗਤ ਮਿਲਾ।
Please grant Your Grace; I am meek; I seek Your Sanctuary, God. Unite me with Your beloved, humble servants.
क्रिपा क्रिपा करि दीन प्रभ सरनी मो कउ हरि जन मेलि पिआरे ॥