ਹਰਿਤੁਮਵਡਅਗਮਅਗੋਚਰਸੁਆਮੀਸਭਿਧਿਆਵਹਿਹਰਿਰੁੜਣੇ॥
ਹੇ ਹਰੀ! ਤੂੰ ਬਹੁਤ ਅਪਹੁੰਚ ਹੈਂ, ਮਨੁੱਖ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ। ਹੇ ਸੁਆਮੀ! ਸਾਰੇ ਜੀਵ ਤੈਨੂੰ ਸੁੰਦਰ-ਸਰੂਪ ਨੂੰ ਸਿਮਰਦੇ ਹਨ।
O my Lord and Master, You are great, inaccessible and unfathomable; all meditate on You, O Beautiful Lord.
हरि तुम वड अगम अगोचर सुआमी सभि धिआवहि हरि रुड़णे ॥
ਜਿਨਕਉਤੁਮੑਰੇਵਡਕਟਾਖਹੈਤੇਗੁਰਮੁਖਿਹਰਿਸਿਮਰਣੇ੧॥॥
ਹੇ ਹਰੀ! ਜਿਨ੍ਹਾਂ ਉਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ, ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ ॥੧॥
Those whom You view with Your Great Eye of Grace, meditate on You, Lord, and become Gurmukh. ||1||
जिन कउ तुमरे वड कटाख है ते गुरमुखि हरि सिमरणे ॥१॥
ਇਹੁਪਰਪੰਚੁਕੀਆਪ੍ਰਭਸੁਆਮੀਸਭੁਜਗਜੀਵਨੁਜੁਗਣੇ॥
ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ।
The expanse of this creation is Your work, O God, my Lord and Master, Life of the entire universe, united with all.
इहु परपंचु कीआ प्रभ सुआमी सभु जगजीवनु जुगणे ॥
ਜਿਉਸਲਲੈਸਲਲਉਠਹਿਬਹੁਲਹਰੀਮਿਲਿਸਲਲੈਸਲਲਸਮਣੇ੨॥॥
ਜਿਵੇਂ ਪਾਣੀ ਵਿਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ ॥੨॥
Countless waves rise up from the water, and then they merge into the water again. ||2||
जिउ सललै सलल उठहि बहु लहरी मिलि सललै सलल समणे ॥२॥
ਜੋਪ੍ਰਭਕੀਆਸੁਤੁਮਹੀਜਾਨਹੁਹਮਨਹਜਾਣੀਹਰਿਗਹਣੇ॥
ਹੇ ਪ੍ਰਭੂ! ਜਿਹੜਾ (ਇਹ ਪਰਪੰਚ) ਤੂੰ ਬਣਾਇਆ ਹੈ ਇਸ ਨੂੰ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੀ ਡੂੰਘਾਈ ਨਹੀਂ ਸਮਝ ਸਕਦੇ।
You alone, God, know whatever You do. O Lord, I do not know.
जो प्रभ कीआ सु तुम ही जानहु हम नह जाणी हरि गहणे ॥
ਹਮਬਾਰਿਕਕਉਰਿਦਉਸਤਤਿਧਾਰਹੁਹਮਕਰਹਪ੍ਰਭੂਸਿਮਰਣੇ੩॥॥
ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਅਸਾਡੇ ਹਿਰਦੇ ਵਿਚ ਆਪਣੀ ਸਿਫ਼ਤ-ਸਾਲਾਹ ਟਿਕਾ ਰੱਖ, ਤਾ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ ॥੩॥
I am Your child; please enshrine Your Praises within my heart, God, so that I may remember You in meditation. ||3||
हम बारिक कउ रिद उसतति धारहु हम करह प्रभू सिमरणे ॥३॥
ਤੁਮਜਲਨਿਧਿਹਰਿਮਾਨਸਰੋਵਰਜੋਸੇਵੈਸਭਫਲਣੇ॥
ਹੇ ਪ੍ਰਭੂ! ਤੂੰ (ਸਭ ਖ਼ਜ਼ਾਨਿਆਂ ਦਾ) ਸਮੁੰਦਰ ਹੈਂ, ਤੂੰ (ਸਭ ਅਮੋਲਕ ਪਦਾਰਥਾਂ ਨਾਲ ਭਰਿਆ) ਮਾਨਸਰੋਵਰ ਹੈਂ। ਜਿਹੜਾ ਮਨੁੱਖ ਤੇਰੀ ਸੇਵਾ-ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ।
You are the treasure of water, O Lord, the Maansarovar Lake. Whoever serves You receives all fruitful rewards.
तुम जल निधि हरि मान सरोवर जो सेवै सभ फलणे ॥
ਜਨੁਨਾਨਕੁਹਰਿਹਰਿਹਰਿਹਰਿਬਾਂਛੈਹਰਿਦੇਵਹੁਕਰਿਕ੍ਰਿਪਣੇ੪੬॥॥॥
ਹੇ ਹਰੀ! ਤੇਰਾ ਦਾਸ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ, ਦਇਆ ਕਰ ਕੇ ਇਹ ਦਾਤ ਦੇਹ ॥੪॥੬॥
Servant Nanak longs for the Lord, Har, Har, Har, Har; bless him, Lord, with Your Mercy. ||4||6||
जनु नानकु हरि हरि हरि हरि बांछै हरि देवहु करि क्रिपणे ॥४॥६॥
ਨਟਨਾਰਾਇਨਮਹਲਾ੪ਪੜਤਾਲ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
Nat Naaraayan, Fourth Mahalaa, Partaal:
नट नाराइन महला ४ पड़ताल ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੇਰੇਮਨਸੇਵਸਫਲਹਰਿਘਾਲ॥
ਹੇ ਮੇਰੇ ਮਨ! ਪਰਮਾਤਮਾ ਦੀ ਸੇਵਾ-ਭਗਤੀ (ਕਰ, ਇਹ) ਮਿਹਨਤ ਫਲ ਦੇਣ ਵਾਲੀ ਹੈ।
O my mind, serve the Lord, and receive the fruits of your rewards.
मेरे मन सेव सफल हरि घाल ॥
ਲੇਗੁਰਪਗਰੇਨਰਵਾਲ॥
ਗੁਰੂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ ਮੱਥੇ ਉੱਤੇ ਲਾ,
Receive the dust of the Guru's feet.
ले गुर पग रेन रवाल ॥
ਸਭਿਦਾਲਿਦਭੰਜਿਦੁਖਦਾਲ॥
ਇਸ ਤਰ੍ਹਾਂ ਆਪਣੇ) ਸਾਰੇ ਦਰਿੱਦਰ ਨਾਸ ਕਰ ਲੈ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਦੁੱਖਾਂ ਦੇ ਦਲਣ ਵਾਲੀ ਹੈ।
All poverty will be eliminated, and your pains will disappear.
सभि दालिद भंजि दुख दाल ॥
ਹਰਿਹੋਹੋਹੋਨਦਰਿਨਿਹਾਲ੧॥॥ਰਹਾਉ॥
ਹੇ ਮਨ! ਹੇ ਮਨ! ਹੇ ਮਨ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਨਿਹਾਲ ਹੋ ਜਾਈਦਾ ਹੈ ॥੧॥ ਰਹਾਉ ॥
The Lord shall bless you with His Glance of Grace, and you shall be enraptured. ||1||Pause||
हरि हो हो हो नदरि निहाल ॥१॥ रहाउ ॥
ਹਰਿਕਾਗ੍ਰਿਹੁਹਰਿਆਪਿਸਵਾਰਿਓਹਰਿਰੰਗਰੰਗਮਹਲਬੇਅੰਤਲਾਲਲਾਲਹਰਿਲਾਲ॥
(ਇਹ ਮਨੁੱਖਾ ਸਰੀਰ) ਪਰਮਾਤਮਾ ਦਾ ਘਰ ਹੈ, ਪਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ, ਉਸ ਬੇਅੰਤ ਅਤੇ ਅੱਤ ਸੋਹਣੇ ਪ੍ਰਭੂ ਦਾ (ਇਹ ਮਨੁੱਖਾ ਸਰੀਰ) ਰੰਗ-ਮਹਲ ਹੈ।
The Lord Himself embellishes His household. The Lord's Mansion of Love is studded with countless jewels, the jewels of the Beloved Lord.
हरि का ग्रिहु हरि आपि सवारिओ हरि रंग रंग महल बेअंत लाल लाल हरि लाल ॥
ਹਰਿਆਪਨੀਕ੍ਰਿਪਾਕਰੀਆਪਿਗ੍ਰਿਹਿਆਇਓਹਮਹਰਿਕੀਗੁਰਕੀਈਹੈਬਸੀਠੀਹਮਹਰਿਦੇਖੇਭਈਨਿਹਾਲਨਿਹਾਲਨਿਹਾਲਨਿਹਾਲ੧॥॥
ਜਿਸ ਉੱਤੇ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, (ਉਸ ਦੇ ਹਿਰਦੇ-) ਘਰ ਵਿਚ ਉਹ ਆਪ ਆ ਵੱਸਦਾ ਹੈ। ਮੈਂ ਉਸ ਪਰਮਾਤਮਾ ਦੇ ਮਿਲਾਪ ਲਈ ਗੁਰੂ ਦਾ ਵਿਚੋਲਾ-ਪਨ ਕੀਤਾ ਹੈ (ਗੁਰੂ ਨੂੰ ਵਿਚੋਲਾ ਬਣਾਇਆ ਹੈ, ਗੁਰੂ ਦੀ ਸਰਨ ਲਈ ਹੈ। ਗੁਰੂ ਦੀ ਕਿਰਪਾ ਨਾਲ) ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਈ ਹਾਂ, ਬਹੁਤ ਹੀ ਨਿਹਾਲ ਹੋ ਗਈ ਹਾਂ ॥੧॥
The Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||
हरि आपनी क्रिपा करी आपि ग्रिहि आइओ हम हरि की गुर कीई है बसीठी हम हरि देखे भई निहाल निहाल निहाल निहाल ॥१॥
ਹਰਿਆਵਤੇਕੀਖਬਰਿਗੁਰਿਪਾਈਮਨਿਤਨਿਆਨਦੋਆਨੰਦਭਏਹਰਿਆਵਤੇਸੁਨੇਮੇਰੇਲਾਲਹਰਿਲਾਲ॥
ਗੁਰੂ ਦੀ ਰਾਹੀਂ ਹੀ (ਜਦੋਂ) ਮੈਂ (ਆਪਣੇ ਹਿਰਦੇ ਵਿਚ) ਪਰਮਾਤਮਾ ਦੇ ਆ ਵੱਸਣ ਦੀ ਖ਼ਬਰ ਸੁਣੀ, (ਜਦੋਂ) ਮੈਂ ਸੋਹਣੇ ਲਾਲ-ਪ੍ਰਭੂ ਦਾ ਆਉਣਾ ਸੁਣਿਆ, ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋ ਗਈਆਂ।
From the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.
हरि आवते की खबरि गुरि पाई मनि तनि आनदो आनंद भए हरि आवते सुने मेरे लाल हरि लाल ॥
ਜਨੁਨਾਨਕੁਹਰਿਹਰਿਮਿਲੇਭਏਗਲਤਾਨਹਾਲਨਿਹਾਲਨਿਹਾਲ੨੧੭॥॥॥॥
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਮਸਤ-ਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ ॥੨॥੧॥੭॥
Servant Nanak has met with the Lord, Har, Har; he is intoxicated, enraptured, enraptured. ||2||1||7||
जनु नानकु हरि हरि मिले भए गलतान हाल निहाल निहाल ॥२॥१॥७॥
ਨਟਮਹਲਾ੪॥
Nat, Fourth Mahalaa:
नट महला ४ ॥
ਮਨਮਿਲੁਸੰਤਸੰਗਤਿਸੁਭਵੰਤੀ॥
ਹੇ (ਮੇਰੇ) ਮਨ! ਗੁਰੂ ਦੀ ਸੰਗਤ ਵਿਚ ਜੁੜਿਆ ਰਹੁ, (ਇਹ ਸੰਗਤ) ਭਲੇ ਗੁਣ ਪੈਦਾ ਕਰਨ ਵਾਲੀ ਹੈ।
O mind, join the Society of the Saints, and become noble and exalted.
मन मिलु संतसंगति सुभवंती ॥
ਸੁਨਿਅਕਥਕਥਾਸੁਖਵੰਤੀ॥
(ਹੇ ਮੇਰੇ ਮਨ!) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ (ਗੁਰੂ ਦੀ ਸੰਗਤ ਵਿਚ) ਸੁਣਿਆ ਕਰ, (ਇਹ ਸਿਫ਼ਤ-ਸਾਲਾਹ) ਆਤਮਕ ਆਨੰਦ ਦੇਣ ਵਾਲੀ ਹੈ;
Listen to the Unspoken Speech of the peace-giving Lord.
सुनि अकथ कथा सुखवंती ॥
ਸਭਕਿਲਬਿਖਪਾਪਲਹੰਤੀ॥
ਹੇ ਮਨ! ਇਹ ਸਾਰੇ ਪਾਪ ਵਿਕਾਰ ਦੂਰ ਕਰ ਦੇਂਦੀ ਹੈ;
All sins will be washed away.
सभ किलबिख पाप लहंती ॥
ਹਰਿਹੋਹੋਹੋਲਿਖਤੁਲਿਖੰਤੀ੧॥॥ਰਹਾਉ॥
ਹੇ ਮਨ! (ਇਹ ਕਥਾ ਤੇਰੇ ਅੰਦਰ) ਹਰਿ-ਨਾਮ ਦਾ ਲੇਖ ਲਿਖਣ-ਜੋਗੀ ਹੈ ॥੧॥ ਰਹਾਉ ॥
Meet with the Lord, according to your pre-ordained destiny. ||1||Pause||
हरि हो हो हो लिखतु लिखंती ॥१॥ रहाउ ॥
ਹਰਿਕੀਰਤਿਕਲਜੁਗਵਿਚਿਊਤਮਮਤਿਗੁਰਮਤਿਕਥਾਭਜੰਤੀ॥
ਹੇ ਮਨ! ਇਸ ਸੰਸਾਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ, ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਮ ਹੈ।
In this Dark Age of Kali Yuga, the Kirtan of the Lord's Praise is lofty and exalted. Following the Guru's Teachings, the intellect dwells on the sermon of the Lord.
हरि कीरति कलजुग विचि ऊतम मति गुरमति कथा भजंती ॥
ਜਿਨਿਜਨਿਸੁਣੀਮਨੀਹੈਜਿਨਿਜਨਿਤਿਸੁਜਨਕੈਹਉਕੁਰਬਾਨੰਤੀ੧॥॥
ਹੇ ਮਨ! ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਸੁਣੀ ਹੈ ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਮਨ ਵਿਚ ਵਸਾਈ ਹੈ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੧॥
I am a sacrifice to that person who listens and believes. ||1||
जिनि जनि सुणी मनी है जिनि जनि तिसु जन कै हउ कुरबानंती ॥१॥
ਹਰਿਅਕਥਕਥਾਕਾਜਿਨਿਰਸੁਚਾਖਿਆਤਿਸੁਜਨਸਭਭੂਖਲਹੰਤੀ॥
ਹੇ ਮਨ! ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੁਆਦ ਜਿਸ ਮਨੁੱਖ ਨੇ ਚੱਖਿਆ ਹੈ, ਇਹ ਉਸ ਮਨੁੱਖ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਕਰ ਦੇਂਦੀ ਹੈ।
One who tastes the sublime essence of the Unspoken Speech of the Lord - all his hunger is satisfied.
हरि अकथ कथा का जिनि रसु चाखिआ तिसु जन सभ भूख लहंती ॥
ਨਾਨਕਜਨਹਰਿਕਥਾਸੁਣਿਤ੍ਰਿਪਤੇਜਪਿਹਰਿਹਰਿਹਰਿਹੋਵੰਤੀ੨੨੮॥॥॥॥
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ ਉਸ ਦੇ ਸੇਵਕ (ਮਾਇਆ ਵਲੋਂ) ਰੱਜ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੨॥੨॥੮॥
Servant Nanak listens to the sermon of the Lord, and is satisfied; chanting the Lord's Name, Har, Har, Har, he has become like the Lord. ||2||2||8||
नानक जन हरि कथा सुणि त्रिपते जपि हरि हरि हरि होवंती ॥२॥२॥८॥
ਨਟਮਹਲਾ੪॥
Nat, Fourth Mahalaa:
नट महला ४ ॥
ਕੋਈਆਨਿਸੁਨਾਵੈਹਰਿਕੀਹਰਿਗਾਲ॥
ਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ;
If only someone would come and tell me the Lord's sermon.
कोई आनि सुनावै हरि की हरि गाल ॥
ਤਿਸਕਉਹਉਬਲਿਬਲਿਬਾਲ॥
ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
I would be a sacrifice, a sacrifice, a sacrifice to him.
तिस कउ हउ बलि बलि बाल ॥
ਸੋਹਰਿਜਨੁਹੈਭਲਭਾਲ॥
ਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ।
That humble servant of the Lord is the best of the best.
सो हरि जनु है भल भाल ॥