ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 968
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਟਿਕਾਸੋਬੈਹਣਾਸੋਈਦੀਬਾਣੁ
(ਗੁਰੂ ਅਮਰਦਾਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)।
The same mark on the forehead, the same throne, and the same Royal Court.
सो टिका सो बैहणा सोई दीबाणु ॥
LINE 02
ਪਿਯੂਦਾਦੇਜੇਵਿਹਾਪੋਤਾਪਰਵਾਣੁ
ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ।
Just like the father and grandfather, the son is approved.
पियू दादे जेविहा पोता परवाणु ॥
LINE 03
ਜਿਨਿਬਾਸਕੁਨੇਤ੍ਰੈਘਤਿਆਕਰਿਨੇਹੀਤਾਣੁ
ਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ,
He took the thousand-headed serpent as his churning string, and with the force of devotional love,
जिनि बासकु नेत्रै घतिआ करि नेही ताणु ॥
LINE 04
ਜਿਨਿਸਮੁੰਦੁਵਿਰੋਲਿਆਕਰਿਮੇਰੁਮਧਾਣੁ
(ਉੱਚੀ ਸੁਰਤ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ,
he churned the ocean of the world with his churning stick, the Sumayr mountain.
जिनि समुंदु विरोलिआ करि मेरु मधाणु ॥
LINE 05
ਚਉਦਹਰਤਨਨਿਕਾਲਿਅਨੁਕੀਤੋਨੁਚਾਨਾਣੁ
(ਉਸ 'ਸ਼ਬਦ-ਸਮੁੰਦਰ' ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ।
He extracted the fourteen jewels, and brought forth the Divine Light.
चउदह रतन निकालिअनु कीतोनु चानाणु ॥
LINE 06
ਘੋੜਾਕੀਤੋਸਹਜਦਾਜਤੁਕੀਓਪਲਾਣੁ
(ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ;
He made intuition his horse, and chastity his saddle.
घोड़ा कीतो सहज दा जतु कीओ पलाणु ॥
LINE 07
ਧਣਖੁਚੜਾਇਓਸਤਦਾਜਸਹੰਦਾਬਾਣੁ
ਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਤੀਰ (ਪਕੜਿਆ)।
He placed the arrow of the Lord's Praise in the bow of Truth.
धणखु चड़ाइओ सत दा जस हंदा बाणु ॥
LINE 08
ਕਲਿਵਿਚਿਧੂਅੰਧਾਰੁਸਾਚੜਿਆਰੈਭਾਣੁ
ਸੰਸਾਰ ਵਿਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ,
In this Dark Age of Kali Yuga, there was only pitch darkness. Then, He rose like the sun to illuminate the darkness.
कलि विचि धू अंधारु सा चड़िआ रै भाणु ॥
LINE 09
ਸਤਹੁਖੇਤੁਜਮਾਇਓਸਤਹੁਛਾਵਾਣੁ
ਜਿਸ ਨੇ 'ਸਤ' ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ 'ਸਤ' ਨਾਲ ਹੀ ਉਸ ਦੀ ਰਾਖੀ ਕੀਤੀ।
He farms the field of Truth, and spreads out the canopy of Truth.
सतहु खेतु जमाइओ सतहु छावाणु ॥
LINE 10
ਨਿਤਰਸੋਈਤੇਰੀਐਘਿਉਮੈਦਾਖਾਣੁ
(ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ।
Your kitchen always has ghee and flour to eat.
नित रसोई तेरीऐ घिउ मैदा खाणु ॥
LINE 11
ਚਾਰੇਕੁੰਡਾਂਸੁਝੀਓਸੁਮਨਮਹਿਸਬਦੁਪਰਵਾਣੁ
ਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ।
You understand the four corners of the universe; in your mind, the Word of the Shabad is approved and supreme.
चारे कुंडां सुझीओसु मन महि सबदु परवाणु ॥
LINE 12
ਆਵਾਗਉਣੁਨਿਵਾਰਿਓਕਰਿਨਦਰਿਨੀਸਾਣੁ
(ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ।
You eliminate the comings and goings of reincarnation, and bestow the insignia of Your Glance of Grace.
आवा गउणु निवारिओ करि नदरि नीसाणु ॥
LINE 13
ਅਉਤਰਿਆਅਉਤਾਰੁਲੈਸੋਪੁਰਖੁਸੁਜਾਣੁ
ਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿਚ ਆਇਆ ਹੈ।
You are the Avataar, the Incarnation of the all-knowing Primal Lord.
अउतरिआ अउतारु लै सो पुरखु सुजाणु ॥
LINE 14
ਝਖੜਿਵਾਉਡੋਲਈਪਰਬਤੁਮੇਰਾਣੁ
(ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ।
You are not pushed or shaken by the storm and the wind; you are like the Sumayr Mountain.
झखड़ि वाउ न डोलई परबतु मेराणु ॥
LINE 15
ਜਾਣੈਬਿਰਥਾਜੀਅਕੀਜਾਣੀਹੂਜਾਣੁ
ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ।
You know the inner state of the soul; You are the Knower of knowers.
जाणै बिरथा जीअ की जाणी हू जाणु ॥
LINE 16
ਕਿਆਸਾਲਾਹੀਸਚੇਪਾਤਿਸਾਹਜਾਂਤੂਸੁਘੜੁਸੁਜਾਣੁ
ਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ! ਮੈਂ ਤੇਰੀ ਕੀਹ ਸਿਫ਼ਤ ਕਰਾਂ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ।
How can I praise You, O True Supreme King, when You are so wise and all-knowing?
किआ सालाही सचे पातिसाह जां तू सुघड़ु सुजाणु ॥
LINE 17
ਦਾਨੁਜਿਸਤਿਗੁਰਭਾਵਸੀਸੋਸਤੇਦਾਣੁ
ਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ।
Those blessings granted by the Pleasure of the True Guru - please bless Satta with those gifts.
दानु जि सतिगुर भावसी सो सते दाणु ॥
LINE 18
ਨਾਨਕਹੰਦਾਛਤ੍ਰੁਸਿਰਿਉਮਤਿਹੈਰਾਣੁ
(ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤ (ਵੇਖ ਕੇ) ਅਸਚਰਜ ਹੋ ਰਹੀ ਹੈ।
Seeing Nanak's canopy waving over Your head, everyone was astonished.
नानक हंदा छत्रु सिरि उमति हैराणु ॥
LINE 19
ਸੋਟਿਕਾਸੋਬੈਹਣਾਸੋਈਦੀਬਾਣੁ
(ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)
The same mark on the forehead, the same throne, and the same Royal Court.
सो टिका सो बैहणा सोई दीबाणु ॥
LINE 20
ਪਿਯੂਦਾਦੇਜੇਵਿਹਾਪੋਤ੍ਰਾਪਰਵਾਣੁ॥॥
ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ॥੬॥
Just like the father and grandfather, the son is approved. ||6||
पियू दादे जेविहा पोत्रा परवाणु ॥६॥
LINE 21
ਧੰਨੁਧੰਨੁਰਾਮਦਾਸਗੁਰੁਜਿਨਿਸਿਰਿਆਤਿਨੈਸਵਾਰਿਆ
ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ।
Blessed, blessed is Guru Raam Daas; He who created You, has also exalted You.
धंनु धंनु रामदास गुरु जिनि सिरिआ तिनै सवारिआ ॥
LINE 22
ਪੂਰੀਹੋਈਕਰਾਮਾਤਿਆਪਿਸਿਰਜਣਹਾਰੈਧਾਰਿਆ
ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ।
Perfect is Your miracle; the Creator Lord Himself has installed You on the throne.
पूरी होई करामाति आपि सिरजणहारै धारिआ ॥
LINE 23
ਸਿਖੀਅਤੈਸੰਗਤੀਪਾਰਬ੍ਰਹਮੁਕਰਿਨਮਸਕਾਰਿਆ
ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
The Sikhs and all the Congregation recognize You as the Supreme Lord God, and bow down to You.
सिखी अतै संगती पारब्रहमु करि नमसकारिआ ॥
LINE 24
ਅਟਲੁਅਥਾਹੁਅਤੋਲੁਤੂਤੇਰਾਅੰਤੁਪਾਰਾਵਾਰਿਆ
(ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।
You are unchanging, unfathomable and immeasurable; You have no end or limitation.
अटलु अथाहु अतोलु तू तेरा अंतु न पारावारिआ ॥
LINE 25
ਜਿਨੑੀਤੂੰਸੇਵਿਆਭਾਉਕਰਿਸੇਤੁਧੁਪਾਰਿਉਤਾਰਿਆ
ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।
Those who serve You with love - You carry them across.
जिनी तूं सेविआ भाउ करि से तुधु पारि उतारिआ ॥
LINE 26
ਲਬੁਲੋਭੁਕਾਮੁਕ੍ਰੋਧੁਮੋਹੁਮਾਰਿਕਢੇਤੁਧੁਸਪਰਵਾਰਿਆ
ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।
Greed, envy, sexual desire, anger and emotional attachment - You have beaten them and driven them out.
लबु लोभु कामु क्रोधु मोहु मारि कढे तुधु सपरवारिआ ॥
LINE 27
ਧੰਨੁਸੁਤੇਰਾਥਾਨੁਹੈਸਚੁਤੇਰਾਪੈਸਕਾਰਿਆ
(ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤ ਸਦਾ ਅਟੱਲ ਹੈ।
Blessed is Your place, and True is Your magnificent glory.
धंनु सु तेरा थानु है सचु तेरा पैसकारिआ ॥
LINE 28
ਨਾਨਕੁਤੂਲਹਣਾਤੂਹੈਗੁਰੁਅਮਰੁਤੂਵੀਚਾਰਿਆ
(ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ।
You are Nanak, You are Angad, and You are Amar Daas; so do I recognize You.
नानकु तू लहणा तूहै गुरु अमरु तू वीचारिआ ॥
LINE 29
ਗੁਰੁਡਿਠਾਤਾਂਮਨੁਸਾਧਾਰਿਆ॥॥
(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ॥੭॥
When I saw the Guru, then my mind was comforted and consoled. ||7||
गुरु डिठा तां मनु साधारिआ ॥७॥
LINE 30
ਚਾਰੇਜਾਗੇਚਹੁਜੁਗੀਪੰਚਾਇਣੁਆਪੇਹੋਆ
ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਹਨ, ਅਕਾਲ ਪੁਰਖ ਆਪ ਹੀ (ਉਹਨਾਂ ਵਿਚ) ਪਰਗਟ ਹੋਇਆ।
The four Gurus enlightened the four ages; the Lord Himself assumed the fifth form.
चारे जागे चहु जुगी पंचाइणु आपे होआ ॥
LINE 31
ਆਪੀਨੑੈਆਪੁਸਾਜਿਓਨੁਆਪੇਹੀਥੰਮਿੑਖਲੋਆ
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਜ਼ਾਹਰ ਕੀਤਾ ਤੇ ਆਪ ਹੀ (ਗੁਰੂ-ਰੂਪ ਹੋ ਕੇ) ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।
He created Himself, and He Himself is the supporting pillar.
आपीनै आपु साजिओनु आपे ही थंमि खलोआ ॥
LINE 32
ਆਪੇਪਟੀਕਲਮਆਪਿਆਪਿਲਿਖਣਹਾਰਾਹੋਆ
(ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ) ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ (ਗੁਰੂ-ਰੂਪ ਹੋ ਕੇ) ਆਪ ਹੀ ਪੂਰਨੇ ਲਿਖਣ ਵਾਲਾ ਹੈ।
He Himself is the paper, He Himself is the pen, and He Himself is the writer.
आपे पटी कलम आपि आपि लिखणहारा होआ ॥
LINE 33
ਸਭਉਮਤਿਆਵਣਜਾਵਣੀਆਪੇਹੀਨਵਾਨਿਰੋਆ
ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿਚ ਹੈ, ਪਰ ਪ੍ਰਭੂ ਆਪ (ਸਦਾ) ਨਵਾਂ ਹੈ ਤੇ ਨਿਰੋਆ ਹੈ (ਭਾਵ, ਹਰ ਨਵੇਂ ਰੰਗ ਵਿਚ ਹੀ ਹੈ ਤੇ ਨਿਰਲੇਪ ਭੀ ਹੈ)।
All His followers come and go; He alone is fresh and new.
सभ उमति आवण जावणी आपे ही नवा निरोआ ॥
LINE 34
ਤਖਤਿਬੈਠਾਅਰਜਨਗੁਰੂਸਤਿਗੁਰਕਾਖਿਵੈਚੰਦੋਆ
(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)।
Guru Arjun sits on the throne; the royal canopy waves over the True Guru.
तखति बैठा अरजन गुरू सतिगुर का खिवै चंदोआ ॥
LINE 35
ਉਗਵਣਹੁਤੈਆਥਵਣਹੁਚਹੁਚਕੀਕੀਅਨੁਲੋਆ
ਸੂਰਜ ਉੱਗਣ ਤੋਂ (ਡੁੱਬਣ ਤਕ) ਅਤੇ ਡੁੱਬਣ ਤੋਂ (ਚੜ੍ਹਨ ਤਕ) ਚਹੁੰ ਚੱਕਾਂ ਵਿਚ ਇਸ (ਗੁਰੂ ਅਰਜਨ) ਨੇ ਚਾਨਣ ਕਰ ਦਿੱਤਾ ਹੈ।
From east to west, He illuminates the four directions.
उगवणहु तै आथवणहु चहु चकी कीअनु लोआ ॥
LINE 36
ਜਿਨੑੀਗੁਰੂਸੇਵਿਓਮਨਮੁਖਾਪਇਆਮੋਆ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਗੁਰੂ ਦਾ ਹੁਕਮ ਨਾਹ ਮੰਨਿਆ ਉਹਨਾਂ ਨੂੰ ਮਰੀ ਪੈ ਗਈ, (ਭਾਵ, ਉਹ ਆਤਮਕ ਮੌਤੇ ਮਰ ਗਏ)।
Those self-willed manmukhs who do not serve the Guru die in shame.
जिनी गुरू न सेविओ मनमुखा पइआ मोआ ॥
LINE 37
ਦੂਣੀਚਉਣੀਕਰਾਮਾਤਿਸਚੇਕਾਸਚਾਢੋਆ
ਗੁਰੂ ਅਰਜਨ ਦੀ (ਦਿਨ-) ਦੂਣੀ ਤੇ ਰਾਤ ਚਾਰ-ਗੁਣੀ ਬਜ਼ੁਰਗੀ ਵਧ ਰਹੀ ਹੈ; (ਸ੍ਰਿਸ਼ਟੀ ਨੂੰ) ਗੁਰੂ, ਸੱਚੇ ਪ੍ਰਭੂ ਦੀ ਸੱਚੀ ਸੁਗ਼ਾਤ ਹੈ।
Your miracles increase two-fold, even four-fold; this is the True Lord's true blessing.
दूणी चउणी करामाति सचे का सचा ढोआ ॥
LINE 38
ਚਾਰੇਜਾਗੇਚਹੁਜੁਗੀਪੰਚਾਇਣੁਆਪੇਹੋਆ੮੧॥॥॥
ਚਾਰੇ ਗੁਰੂ ਆਪੋ ਆਪਣੇ ਸਮੇ ਵਿਚ ਰੌਸ਼ਨ ਹੋਏ, ਅਕਾਲ ਪੁਰਖ (ਉਹਨਾਂ ਵਿਚ) ਪਰਗਟ ਹੋਇਆ ॥੮॥੧॥
The four Gurus enlightened the four ages; the Lord Himself assumed the fifth form. ||8||1||
चारे जागे चहु जुगी पंचाइणु आपे होआ ॥८॥१॥
LINE 39
ਰਾਮਕਲੀਬਾਣੀਭਗਤਾਕੀਕਬੀਰਜੀਉ
ਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਬਾਣੀ।
Raamkalee, The Word Of The Devotees. Kabeer Jee:
रामकली बाणी भगता की ॥ कबीर जीउ ॥
LINE 40
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 41
ਕਾਇਆਕਲਾਲਨਿਲਾਹਨਿਮੇਲਉਗੁਰਕਾਸਬਦੁਗੁੜੁਕੀਨੁਰੇ
ਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ-ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ,
Make your body the vat, and mix in the yeast. Let the Word of the Guru's Shabad be the molasses.
काइआ कलालनि लाहनि मेलउ गुर का सबदु गुड़ु कीनु रे ॥