ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 96
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨੁਧਨੁਹਰਿਜਨਜਿਨਿਹਰਿਪ੍ਰਭੁਜਾਤਾ
ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।
Blessed, blessed are the humble servants of the Lord, who know the Lord God.
धनु धनु हरि जन जिनि हरि प्रभु जाता ॥
LINE 02
ਜਾਇਪੁਛਾਜਨਹਰਿਕੀਬਾਤਾ
(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।
I go and ask those humble servants about the Mysteries of the Lord.
जाइ पुछा जन हरि की बाता ॥
LINE 03
ਪਾਵਮਲੋਵਾਮਲਿਮਲਿਧੋਵਾਮਿਲਿਹਰਿਜਨਹਰਿਰਸੁਪੀਚੈਜੀਉ॥॥
ਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ। ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੨॥
I wash and massage their feet; joining with the humble servants of the Lord, I drink in the Sublime Essence of the Lord. ||2||
पाव मलोवा मलि मलि धोवा मिलि हरि जन हरि रसु पीचै जीउ ॥२॥
LINE 04
ਸਤਿਗੁਰਦਾਤੈਨਾਮੁਦਿੜਾਇਆ
(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,
The True Guru, the Giver, has implanted the Naam, the Name of the Lord, within me.
सतिगुर दातै नामु दिड़ाइआ ॥
LINE 05
ਵਡਭਾਗੀਗੁਰਦਰਸਨੁਪਾਇਆ
ਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ।
By great good fortune, I have obtained the Blessed Vision of the Guru's Darshan.
वडभागी गुर दरसनु पाइआ ॥
LINE 06
ਅੰਮ੍ਰਿਤਰਸੁਸਚੁਅੰਮ੍ਰਿਤੁਬੋਲੀਗੁਰਿਪੂਰੈਅੰਮ੍ਰਿਤੁਲੀਚੈਜੀਉ॥॥
ਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ। ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ॥੩॥
The True Essence is Ambrosial Nectar; through the Ambrosial Words of the Perfect Guru, this Amrit is obtained. ||3||
अंम्रित रसु सचु अंम्रितु बोली गुरि पूरै अंम्रितु लीचै जीउ ॥३॥
LINE 07
ਹਰਿਸਤਿਸੰਗਤਿਸਤਪੁਰਖੁਮਿਲਾਈਐ
ਹੇ ਹਰੀ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ।
O Lord, lead me to the Sat Sangat, the True Congregation, and the true beings.
हरि सतिसंगति सत पुरखु मिलाईऐ ॥
LINE 08
ਮਿਲਿਸਤਿਸੰਗਤਿਹਰਿਨਾਮੁਧਿਆਈਐ
ਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
Joining the Sat Sangat, I meditate on the Lord's Name.
मिलि सतिसंगति हरि नामु धिआईऐ ॥
LINE 09
ਨਾਨਕਹਰਿਕਥਾਸੁਣੀਮੁਖਿਬੋਲੀਗੁਰਮਤਿਹਰਿਨਾਮਿਪਰੀਚੈਜੀਉ੪੬॥॥॥
ਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ। ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ॥੪॥੬॥
O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
नानक हरि कथा सुणी मुखि बोली गुरमति हरि नामि परीचै जीउ ॥४॥६॥
LINE 10
ਮਾਝਮਹਲਾ
Maajh, Fourth Mahalaa:
माझ महला ४ ॥
LINE 11
ਆਵਹੁਭੈਣੇਤੁਸੀਮਿਲਹੁਪਿਆਰੀਆ
ਹੇ ਪਿਆਰੀ ਭੈਣੋ! (ਹੇ ਸਤਸੰਗੀਹੋ!) ਤੁਸੀ ਆਵੋ ਤੇ ਰਲ ਕੇ ਬੈਠੋ।
Come, dear sisters-let us join together.
आवहु भैणे तुसी मिलहु पिआरीआ ॥
LINE 12
ਜੋਮੇਰਾਪ੍ਰੀਤਮੁਦਸੇਤਿਸਕੈਹਉਵਾਰੀਆ
ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ।
I am a sacrifice to the one who tells me of my Beloved.
जो मेरा प्रीतमु दसे तिस कै हउ वारीआ ॥
LINE 13
ਮਿਲਿਸਤਿਸੰਗਤਿਲਧਾਹਰਿਸਜਣੁਹਉਸਤਿਗੁਰਵਿਟਹੁਘੁਮਾਈਆਜੀਉ॥॥
ਸਾਧ ਸੰਗਤਿ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ॥੧॥
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
मिलि सतिसंगति लधा हरि सजणु हउ सतिगुर विटहु घुमाईआ जीउ ॥१॥
LINE 14
ਜਹਜਹਦੇਖਾਤਹਤਹਸੁਆਮੀ
ਹੇ ਸੁਆਮੀ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ।
Wherever I look, there I see my Lord and Master.
जह जह देखा तह तह सुआमी ॥
LINE 15
ਤੂਘਟਿਘਟਿਰਵਿਆਅੰਤਰਜਾਮੀ
ਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।
You are permeating each and every heart, O Lord, Inner-knower, Searcher of Hearts.
तू घटि घटि रविआ अंतरजामी ॥
LINE 16
ਗੁਰਿਪੂਰੈਹਰਿਨਾਲਿਦਿਖਾਲਿਆਹਉਸਤਿਗੁਰਵਿਟਹੁਸਦਵਾਰਿਆਜੀਉ॥॥
ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ ॥੨॥
The Perfect Guru has shown me that the Lord is always with me. I am forever a sacrifice to the True Guru. ||2||
गुरि पूरै हरि नालि दिखालिआ हउ सतिगुर विटहु सद वारिआ जीउ ॥२॥
LINE 17
ਏਕੋਪਵਣੁਮਾਟੀਸਭਏਕਾਸਭਏਕਾਜੋਤਿਸਬਾਈਆ
(ਹੇ ਭਾਈ!) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ।
There is only one breath; all are made of the same clay; the light within all is the same.
एको पवणु माटी सभ एका सभ एका जोति सबाईआ ॥
LINE 18
ਸਭਇਕਾਜੋਤਿਵਰਤੈਭਿਨਿਭਿਨਿਰਲਈਕਿਸੈਦੀਰਲਾਈਆ
ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)।
The One Light pervades all the many and various beings. This Light intermingles with them, but it is not diluted or obscured.
सभ इका जोति वरतै भिनि भिनि न रलई किसै दी रलाईआ ॥
LINE 19
ਗੁਰਪਰਸਾਦੀਇਕੁਨਦਰੀਆਇਆਹਉਸਤਿਗੁਰਵਿਟਹੁਵਤਾਇਆਜੀਉ॥॥
ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ ॥੩॥
By Guru's Grace, I have come to see the One. I am a sacrifice to the True Guru. ||3||
गुर परसादी इकु नदरी आइआ हउ सतिगुर विटहु वताइआ जीउ ॥३॥
LINE 20
ਜਨੁਨਾਨਕੁਬੋਲੈਅੰਮ੍ਰਿਤਬਾਣੀ
ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ।
Servant Nanak speaks the Ambrosial Bani of the Word.
जनु नानकु बोलै अंम्रित बाणी ॥
LINE 21
ਗੁਰਸਿਖਾਂਕੈਮਨਿਪਿਆਰੀਭਾਣੀ
ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ।
It is dear and pleasing to the minds of the GurSikhs.
गुरसिखां कै मनि पिआरी भाणी ॥
LINE 22
ਉਪਦੇਸੁਕਰੇਗੁਰੁਸਤਿਗੁਰੁਪੂਰਾਗੁਰੁਸਤਿਗੁਰੁਪਰਉਪਕਾਰੀਆਜੀਉ੪੭॥॥॥
ਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ)। ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ॥੪॥੭॥
The Guru, the Perfect True Guru, shares the Teachings. The Guru, the True Guru, is Generous to all. ||4||7||
उपदेसु करे गुरु सतिगुरु पूरा गुरु सतिगुरु परउपकारीआ जीउ ॥४॥७॥
LINE 23
ਸਤਚਉਪਦੇਮਹਲੇਚਉਥੇਕੇ
Seven Chau-Padas Of The Fourth Mahalaa. ||
सत चउपदे महले चउथे के ॥
LINE 24
ਮਾਝਮਹਲਾਚਉਪਦੇਘਰੁ
Maajh, Fifth Mahalaa, Chau-Padas, First House:
माझ महला ५ चउपदे घरु १ ॥
LINE 25
ਮੇਰਾਮਨੁਲੋਚੈਗੁਰਦਰਸਨਤਾਈ
ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।
My mind longs for the Blessed Vision of the Guru's Darshan.
मेरा मनु लोचै गुर दरसन ताई ॥
LINE 26
ਬਿਲਪਕਰੇਚਾਤ੍ਰਿਕਕੀਨਿਆਈ
(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।
It cries out like the thirsty song-bird.
बिलप करे चात्रिक की निआई ॥
LINE 27
ਤ੍ਰਿਖਾਉਤਰੈਸਾਂਤਿਆਵੈਬਿਨੁਦਰਸਨਸੰਤਪਿਆਰੇਜੀਉ॥॥
ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥
My thirst is not quenched, and I can find no peace, without the Blessed Vision of the Beloved Saint. ||1||
त्रिखा न उतरै सांति न आवै बिनु दरसन संत पिआरे जीउ ॥१॥
LINE 28
ਹਉਘੋਲੀਜੀਉਘੋਲਿਘੁਮਾਈਗੁਰਦਰਸਨਸੰਤਪਿਆਰੇਜੀਉ॥॥ਰਹਾਉ
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
I am a sacrifice, my soul is a sacrifice, to the Blessed Vision of the Beloved Saint Guru. ||1||Pause||
हउ घोली जीउ घोलि घुमाई गुर दरसन संत पिआरे जीउ ॥१॥ रहाउ ॥
LINE 29
ਤੇਰਾਮੁਖੁਸੁਹਾਵਾਜੀਉਸਹਜਧੁਨਿਬਾਣੀ
ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।
Your Face is so Beautiful, and the Sound of Your Words imparts intuitive wisdom.
तेरा मुखु सुहावा जीउ सहज धुनि बाणी ॥
LINE 30
ਚਿਰੁਹੋਆਦੇਖੇਸਾਰਿੰਗਪਾਣੀ
ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।
It is so long since this rainbird has had even a glimpse of water.
चिरु होआ देखे सारिंगपाणी ॥
LINE 31
ਧੰਨੁਸੁਦੇਸੁਜਹਾਤੂੰਵਸਿਆਮੇਰੇਸਜਣਮੀਤਮੁਰਾਰੇਜੀਉ॥॥
ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥
Blessed is that land where You dwell, O my Friend and Intimate Divine Guru. ||2||
धंनु सु देसु जहा तूं वसिआ मेरे सजण मीत मुरारे जीउ ॥२॥
LINE 32
ਹਉਘੋਲੀਹਉਘੋਲਿਘੁਮਾਈਗੁਰਸਜਣਮੀਤਮੁਰਾਰੇਜੀਉ॥॥ਰਹਾਉ
ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
I am a sacrifice, I am forever a sacrifice, to my Friend and Intimate Divine Guru. ||1||Pause||
हउ घोली हउ घोलि घुमाई गुर सजण मीत मुरारे जीउ ॥१॥ रहाउ ॥
LINE 33
ਇਕਘੜੀਮਿਲਤੇਤਾਕਲਿਜੁਗੁਹੋਤਾ
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
When I could not be with You for just one moment, the Dark Age of Kali Yuga dawned for me.
इक घड़ी न मिलते ता कलिजुगु होता ॥
LINE 34
ਹੁਣਿਕਦਿਮਿਲੀਐਪ੍ਰਿਅਤੁਧੁਭਗਵੰਤਾ
(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।
When will I meet You, O my Beloved Lord?
हुणि कदि मिलीऐ प्रिअ तुधु भगवंता ॥