ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 916
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਪਣੇਜੀਅਤੈਆਪਿਸਮ੍ਹਾਲੇਆਪਿਲੀਏਲੜਿਲਾਈ੧੫॥॥
ਹੇ ਪ੍ਰਭੂ! (ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਹਾਂ) ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱਲੇ ਲਾਂਦਾ ਹੈਂ ॥੧੫॥
You Yourself take care of Your beings; You Yourself attach them to the hem of Your robe. ||15||
अपणे जीअ तै आपि सम्हाले आपि लीए लड़ि लाई ॥१५॥
LINE 02
ਸਾਚਧਰਮਕਾਬੇੜਾਬਾਂਧਿਆਭਵਜਲੁਪਾਰਿਪਵਾਈ੧੬॥॥
(ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ) ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧੬॥
I have built the boat of true Dharmic faith, to cross over the terrifying world-ocean. ||16||
साच धरम का बेड़ा बांधिआ भवजलु पारि पवाई ॥१६॥
LINE 03
ਬੇਸੁਮਾਰਬੇਅੰਤਸੁਆਮੀਨਾਨਕਬਲਿਬਲਿਜਾਈ੧੭॥॥
ਹੇ ਨਾਨਕ! ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧੭॥
The Lord Master is unlimited and endless; Nanak is a sacrifice, a sacrifice to Him. ||17||
बेसुमार बेअंत सुआमी नानक बलि बलि जाई ॥१७॥
LINE 04
ਅਕਾਲਮੂਰਤਿਅਜੂਨੀਸੰਭਉਕਲਿਅੰਧਕਾਰਦੀਪਾਈ੧੮॥॥
(ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ ॥੧੮॥
Being of Immortal Manifestation, He is not born; He is self-existent; He is the Light in the darkness of Kali Yuga. ||18||
अकाल मूरति अजूनी संभउ कलि अंधकार दीपाई ॥१८॥
LINE 05
ਅੰਤਰਜਾਮੀਜੀਅਨਕਾਦਾਤਾਦੇਖਤਤ੍ਰਿਪਤਿਅਘਾਈ੧੯॥॥
ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, (ਗੁਰੂ ਦੀ ਸਰਨ ਪੈ ਕੇ ਉਸ ਦਾ) ਦਰਸਨ ਕੀਤਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਈਦਾ ਹੈ ॥੧੯॥
He is the Inner-knower, the Searcher of hearts, the Giver of souls; gazing upon Him, I am satisfied and fulfilled. ||19||
अंतरजामी जीअन का दाता देखत त्रिपति अघाई ॥१९॥
LINE 06
ਏਕੰਕਾਰੁਨਿਰੰਜਨੁਨਿਰਭਉਸਭਜਲਿਥਲਿਰਹਿਆਸਮਾਈ੨੦॥॥
(ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ) ਸਰਬ-ਵਿਆਪਕ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ, ਕਿਸੇ ਤੋਂ ਭੀ ਨਾਹ ਡਰਨ ਵਾਲਾ ਪਰਮਾਤਮਾ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ ॥੨੦॥
He is the One Universal Creator Lord, immaculate and fearless; He is permeating and pervading all the water and the land. ||20||
एकंकारु निरंजनु निरभउ सभ जलि थलि रहिआ समाई ॥२०॥
LINE 07
ਭਗਤਿਦਾਨੁਭਗਤਾਕਉਦੀਨਾਹਰਿਨਾਨਕੁਜਾਚੈਮਾਈ੨੧੧੬॥॥॥॥
ਹੇ ਮਾਂ! (ਗੁਰੂ ਦੀ ਰਾਹੀਂ ਹੀ ਪਰਮਾਤਮਾ ਨੇ ਆਪਣੀ) ਭਗਤੀ ਦਾ ਦਾਨ (ਆਪਣੇ) ਭਗਤਾਂ ਨੂੰ (ਸਦਾ) ਦਿੱਤਾ ਹੈ। (ਦਾਸ) ਨਾਨਕ ਭੀ (ਗੁਰੂ ਦੀ ਰਾਹੀਂ ਹੀ) ਉਸ ਪਰਮਾਤਮਾ ਪਾਸੋਂ (ਇਹ ਖ਼ੈਰ) ਮੰਗਦਾ ਹੈ ॥੨੧॥੧॥੬॥
He blesses His devotees with the Gift of devotional worship; Nanak longs for the Lord, O my mother. ||21||1||6||
भगति दानु भगता कउ दीना हरि नानकु जाचै माई ॥२१॥१॥६॥
LINE 08
ਰਾਮਕਲੀਮਹਲਾ
Raamkalee, Fifth Mahalaa,
रामकली महला ५ ॥
LINE 09
ਸਲੋਕੁ
Shalok:
सलोकु ॥
LINE 10
ਸਿਖਹੁਸਬਦੁਪਿਆਰਿਹੋਜਨਮਮਰਨਕੀਟੇਕ
ਹੇ ਪਿਆਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ।
Study the Word of the Shabad, O beloveds. It is your anchoring support in life and in death.
सिखहु सबदु पिआरिहो जनम मरन की टेक ॥
LINE 11
ਮੁਖੁਊਜਲੁਸਦਾਸੁਖੀਨਾਨਕਸਿਮਰਤਏਕ॥॥
ਹੇ ਨਾਨਕ! ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹਿੰਦਾ ਹੈ ॥੧॥
Your face shall be radiant, and you will be at peace forever, O Nanak, meditating in remembrance on the One Lord. ||1||
मुखु ऊजलु सदा सुखी नानक सिमरत एक ॥१॥
LINE 12
ਮਨੁਤਨੁਰਾਤਾਰਾਮਪਿਆਰੇਹਰਿਪ੍ਰੇਮਭਗਤਿਬਣਿਆਈਸੰਤਹੁ॥॥
ਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ ॥੧॥
My mind and body are imbued with my Beloved Lord; I have been blessed with loving devotion to the Lord, O Saints. ||1||
मनु तनु राता राम पिआरे हरि प्रेम भगति बणि आई संतहु ॥१॥
LINE 13
ਸਤਿਗੁਰਿਖੇਪਨਿਬਾਹੀਸੰਤਹੁ
ਹੇ ਸੰਤ ਜਨੋ! ਜਿਸ ਮਨੁੱਖ ਦੀ ਪ੍ਰਭੂ ਨਾਲ ਸਾਂਝ ਗੁਰੂ ਨੇ ਸਿਰੇ ਚਾੜ੍ਹ ਦਿੱਤੀ,
The True Guru has approved my cargo, O Saints.
सतिगुरि खेप निबाही संतहु ॥
LINE 14
ਹਰਿਨਾਮੁਲਾਹਾਦਾਸਕਉਦੀਆਸਗਲੀਤ੍ਰਿਸਨਉਲਾਹੀਸੰਤਹੁ॥॥ਰਹਾਉ
ਹੇ ਸੰਤ ਜਨੋ! ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ, ਤੇ, ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ ॥੧॥ ਰਹਾਉ ॥
He has blessed His slave with the profit of the Lord's Name; all my thirst is quenched, O Saints. ||1||Pause||
हरि नामु लाहा दास कउ दीआ सगली त्रिसन उलाही संतहु ॥१॥ रहाउ ॥
LINE 15
ਖੋਜਤਖੋਜਤਲਾਲੁਇਕੁਪਾਇਆਹਰਿਕੀਮਤਿਕਹਣੁਜਾਈਸੰਤਹੁ॥॥
ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਖੋਜਣ ਵਾਲੇ ਨੇ) ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ। ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੨॥
Searching and searching, I have found the One Lord, the jewel; I cannot express His value, O Saints. ||2||
खोजत खोजत लालु इकु पाइआ हरि कीमति कहणु न जाई संतहु ॥२॥
LINE 16
ਚਰਨਕਮਲਸਿਉਲਾਗੋਧਿਆਨਾਸਾਚੈਦਰਸਿਸਮਾਈਸੰਤਹੁ॥॥
ਹੇ ਸੰਤ ਜਨੋ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ) ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ, ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਉਸ ਦੀ ਸਦਾ ਲਈ ਲੀਨਤਾ ਹੋ ਗਈ ॥੩॥
I focus my meditation on His Lotus Feet; I am absorbed in the True Vision of His Darshan, O Saints. ||3||
चरन कमल सिउ लागो धिआना साचै दरसि समाई संतहु ॥३॥
LINE 17
ਗੁਣਗਾਵਤਗਾਵਤਭਏਨਿਹਾਲਾਹਰਿਸਿਮਰਤਤ੍ਰਿਪਤਿਅਘਾਈਸੰਤਹੁ॥॥
ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥
Singing, singing His Glorious Praises, I am enraptured; meditating in remembrance on the Lord, I am satisfied and fulfilled, O Saints. ||4||
गुण गावत गावत भए निहाला हरि सिमरत त्रिपति अघाई संतहु ॥४॥
LINE 18
ਆਤਮਰਾਮੁਰਵਿਆਸਭਅੰਤਰਿਕਤਆਵੈਕਤਜਾਈਸੰਤਹੁ॥॥
ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ) ਸਰਬ-ਵਿਆਪਕ ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੫॥
The Lord, the Supreme Soul, is permeating within all; what comes, and what goes, O Saints? ||5||
आतम रामु रविआ सभ अंतरि कत आवै कत जाई संतहु ॥५॥
LINE 19
ਆਦਿਜੁਗਾਦੀਹੈਭੀਹੋਸੀਸਭਜੀਆਕਾਸੁਖਦਾਈਸੰਤਹੁ॥॥
ਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ॥੬॥
At the very beginning of time, and throughout the ages, He is, and He shall always be; He is the Giver of peace to all beings, O Saints. ||6||
आदि जुगादी है भी होसी सभ जीआ का सुखदाई संतहु ॥६॥
LINE 20
ਆਪਿਬੇਅੰਤੁਅੰਤੁਨਹੀਪਾਈਐਪੂਰਿਰਹਿਆਸਭਠਾਈਸੰਤਹੁ॥॥
ਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ ॥੭॥
He Himself is endless; His end cannot be found. He is totally pervading and permeating everywhere, O Saints. ||7||
आपि बेअंतु अंतु नही पाईऐ पूरि रहिआ सभ ठाई संतहु ॥७॥
LINE 21
ਮੀਤਸਾਜਨਮਾਲੁਜੋਬਨੁਸੁਤਹਰਿਨਾਨਕਬਾਪੁਮੇਰੀਮਾਈਸੰਤਹੁ੮੨੭॥॥॥॥
ਹੇ ਸੰਤ ਜਨੋ! ਨਾਨਕ ਆਖਦਾ ਹੈ, ਉਹ ਪਰਮਾਤਮਾ ਹੀ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਧਨ-ਮਾਲ ਹੈ, ਮੇਰਾ ਜੋਬਨ ਹੈ, ਮੇਰਾ ਪੁੱਤਰ ਹੈ, ਮੇਰਾ ਪਿਉ ਹੈ, ਮੇਰੀ ਮਾਂ ਹੈ (ਇਹਨੀਂ ਸਭਨੀਂ ਥਾਈਂ ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ) ॥੮॥੨॥੭॥
Nanak: the Lord is my friend, companion, wealth, youth, son, father and mother, O Saints. ||8||2||7||
मीत साजन मालु जोबनु सुत हरि नानक बापु मेरी माई संतहु ॥८॥२॥७॥
LINE 22
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 23
ਮਨਬਚਕ੍ਰਮਿਰਾਮਨਾਮੁਚਿਤਾਰੀ
ਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਰੱਖਿਆ ਕਰ।
In thought, word and deed, I contemplate the Lord's Name.
मन बच क्रमि राम नामु चितारी ॥
LINE 24
ਘੂਮਨਘੇਰਿਮਹਾਅਤਿਬਿਖੜੀਗੁਰਮੁਖਿਨਾਨਕਪਾਰਿਉਤਾਰੀ॥॥ਰਹਾਉ
ਹੇ ਨਾਨਕ! (ਜਗਤ ਵਿਚ ਵਿਕਾਰਾਂ ਦੀਆਂ ਲਹਿਰਾਂ ਦੀ) ਬੜੀ ਭਿਆਨਕ ਘੁੰਮਣ-ਘੇਰੀ ਹੈ। ਗੁਰੂ ਦੀ ਸਰਨ ਪੈ ਕੇ (ਇਸ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥
The horrible world-ocean is very treacherous; O Nanak, the Gurmukh is carried across. ||1||Pause||
घूमन घेरि महा अति बिखड़ी गुरमुखि नानक पारि उतारी ॥१॥ रहाउ ॥
LINE 25
ਅੰਤਰਿਸੂਖਾਬਾਹਰਿਸੂਖਾਹਰਿਜਪਿਮਲਨਭਏਦੁਸਟਾਰੀ॥॥
ਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, (ਤਦੋਂ) ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ ॥੧॥
Inwardly, peace, and outwardly, peace; meditating on the Lord, evil tendencies are crushed. ||1||
अंतरि सूखा बाहरि सूखा हरि जपि मलन भए दुसटारी ॥१॥
LINE 26
ਜਿਸਤੇਲਾਗੇਤਿਨਹਿਨਿਵਾਰੇਪ੍ਰਭਜੀਉਅਪਣੀਕਿਰਪਾਧਾਰੀ॥॥
ਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ ॥੨॥
He has rid me of what was clinging to me; my Dear Lord God has blessed me with His Grace. ||2||
जिस ते लागे तिनहि निवारे प्रभ जीउ अपणी किरपा धारी ॥२॥
LINE 27
ਉਧਰੇਸੰਤਪਰੇਹਰਿਸਰਨੀਪਚਿਬਿਨਸੇਮਹਾਅਹੰਕਾਰੀ॥॥
ਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੩॥
The Saints are saved, in His Sanctuary; the very egotistical people rot away and die. ||3||
उधरे संत परे हरि सरनी पचि बिनसे महा अहंकारी ॥३॥
LINE 28
ਸਾਧੂਸੰਗਤਿਇਹੁਫਲੁਪਾਇਆਇਕੁਕੇਵਲਨਾਮੁਅਧਾਰੀ॥॥
(ਸੰਤ ਜਨਾਂ ਨੇ) ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ॥੪॥
In the Saadh Sangat, the Company of the Holy, I have obtained this fruit, the Support of the One Name alone. ||4||
साधू संगति इहु फलु पाइआ इकु केवल नामु अधारी ॥४॥
LINE 29
ਕੋਈਸੂਰੁਕੋਈਹੀਣਾਸਭਪ੍ਰਗਟੀਜੋਤਿਤੁਮੑਾਰੀ॥॥
ਪਰ, ਹੇ ਪ੍ਰਭੂ! (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ ॥੫॥
No one is strong, and no one is weak; all are manifestations of Your Light, Lord. ||5||
न कोई सूरु न कोई हीणा सभ प्रगटी जोति तुमारी ॥५॥
LINE 30
ਤੁਮੑਸਮਰਥਅਕਥਅਗੋਚਰਰਵਿਆਏਕੁਮੁਰਾਰੀ॥॥
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ ॥੬॥
You are the all-powerful, indescribable, unfathomable, all-pervading Lord. ||6||
तुम समरथ अकथ अगोचर रविआ एकु मुरारी ॥६॥
LINE 31
ਕੀਮਤਿਕਉਣੁਕਰੇਤੇਰੀਕਰਤੇਪ੍ਰਭਅੰਤੁਪਾਰਾਵਾਰੀ॥॥
ਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੭॥
Who can estimate Your value, O Creator Lord? God has no end or limitation. ||7||
कीमति कउणु करे तेरी करते प्रभ अंतु न पारावारी ॥७॥
LINE 32
ਨਾਮਦਾਨੁਨਾਨਕਵਡਿਆਈਤੇਰਿਆਸੰਤਜਨਾਰੇਣਾਰੀ੮੩੮੨੨॥॥॥॥॥
ਹੇ ਨਾਨਕ! (ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੩॥੮॥੨੨॥
Please bless Nanak with the glorious greatness of the gift of the Naam, and the dust of the feet of Your Saints. ||8||3||8||22||
नाम दानु नानक वडिआई तेरिआ संत जना रेणारी ॥८॥३॥८॥२२॥