ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 889
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਿਹਚਲਆਸਨੁਬੇਸੁਮਾਰੁ॥॥
ਹੇ ਭਾਈ! ਉਸ ਆਤਮਕ ਅਵਸਥਾ ਦਾ ਆਸਣ (ਮਾਇਆ ਦੇ ਅੱਗੇ) ਕਦੇ ਡੋਲਦਾ ਨਹੀਂ। ਉਹ ਅਵਸਥਾ ਕੈਸੀ ਹੈ-ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥
They obtain a permanent seat in the infinite. ||2||
निहचल आसनु बेसुमारु ॥२॥
LINE 02
ਡਿਗਿਡੋਲੈਕਤਹੂਧਾਵੈ
ਹੇ ਭਾਈ! ਉਸ ਅਵਸਥਾ ਵਿਚ ਪਹੁੰਚਿਆ ਹੋਇਆ ਮਨੁੱਖ (ਮਾਇਆ ਦੇ ਮੋਹ ਵਿਚ) ਡਿੱਗ ਕੇ ਡੋਲਦਾ ਨਹੀਂ ਹੈ, (ਉਸ ਟਿਕਾਣੇ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ।
No one falls there, or wavers, or goes anywhere.
डिगि न डोलै कतहू न धावै ॥
LINE 03
ਗੁਰਪ੍ਰਸਾਦਿਕੋਇਹੁਮਹਲੁਪਾਵੈ
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਹ ਟਿਕਾਣਾ ਹਾਸਲ ਕਰਦਾ ਹੈ।
By Guru's Grace, some find this mansion.
गुर प्रसादि को इहु महलु पावै ॥
LINE 04
ਭ੍ਰਮਭੈਮੋਹਮਾਇਆਜਾਲ
ਉਥੇ ਦੁਨੀਆ ਦੀਆਂ ਭਟਕਣਾਂ, ਦੁਨੀਆ ਦੇ ਡਰ, ਮਾਇਆ ਦਾ ਮੋਹ, ਮਾਇਆ ਦੇ ਜਾਲ-ਇਹ ਕੋਈ ਭੀ ਪੋਹ ਨਹੀਂ ਸਕਦੇ।
They are not touched by doubt, fear, attachment or the traps of Maya.
भ्रम भै मोह न माइआ जाल ॥
LINE 05
ਸੁੰਨਸਮਾਧਿਪ੍ਰਭੂਕਿਰਪਾਲ॥॥
ਕਿਰਪਾ ਦੇ ਸੋਮੇ ਪ੍ਰਭੂ ਵਿਚ ਮਨੁੱਖ ਦੀ ਐਸੀ ਸੁਰਤ ਜੁੜਦੀ ਹੈ ਕਿ ਕੋਈ ਭੀ ਮਾਇਕ ਫੁਰਨਾ ਨੇੜੇ ਨਹੀਂ ਢੁਕਦਾ ॥੩॥
They enter the deepest state of Samaadhi, through the kind mercy of God. ||3||
सुंन समाधि प्रभू किरपाल ॥३॥
LINE 06
ਤਾਕਾਅੰਤੁਪਾਰਾਵਾਰੁ
ਹੇ ਭਾਈ! ਜਿਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਸਰੂਪ ਦਾ ਪਾਰਲਾ ਉਰਲਾ ਬੰਨਾ ਨਹੀਂ ਦਿੱਸ ਸਕਦਾ,
He has no end or limitation.
ता का अंतु न पारावारु ॥
LINE 07
ਆਪੇਗੁਪਤੁਆਪੇਪਾਸਾਰੁ
ਉਹ ਪ੍ਰਭੂ ਇਸ ਜਗਤ-ਖਿਲਾਰੇ ਵਿਚ ਆਪ ਹੀ ਲੁਕਿਆ ਦਿੱਸਦਾ ਹੈ, ਇਹ ਜਗਤ-ਖਿਲਾਰਾ ਉਸ ਪ੍ਰਭੂ ਦਾ ਆਪਣਾ ਹੀ ਰੂਪ ਹੈ।
He Himself is unmanifest, and He Himself is manifest.
आपे गुपतु आपे पासारु ॥
LINE 08
ਜਾਕੈਅੰਤਰਿਹਰਿਹਰਿਸੁਆਦੁ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕ ਜਾਂਦਾ ਹੈ,
One who enjoys the taste of the Lord, Har, Har, deep within himself,
जा कै अंतरि हरि हरि सुआदु ॥
LINE 09
ਕਹਨੁਜਾਈਨਾਨਕਬਿਸਮਾਦੁ੪੯੨੦॥॥॥॥
ਹੇ ਨਾਨਕ! ਹਰਿ-ਨਾਮ ਦਾ ਸੁਆਦ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੁਆਦ ਅਸਚਰਜ ਹੀ ਹੁੰਦਾ ਹੈ ॥੪॥੯॥੨੦॥
O Nanak, his wondrous state cannot be described. ||4||9||20||
कहनु न जाई नानक बिसमादु ॥४॥९॥२०॥
LINE 10
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 11
ਭੇਟਤਸੰਗਿਪਾਰਬ੍ਰਹਮੁਚਿਤਿਆਇਆ
ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ,
Meeting with the Sangat, the Congregation, the Supreme Lord God has come into my consciousness.
भेटत संगि पारब्रहमु चिति आइआ ॥
LINE 12
ਸੰਗਤਿਕਰਤਸੰਤੋਖੁਮਨਿਪਾਇਆ
ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ।
In the Sangat, my mind has found contentment.
संगति करत संतोखु मनि पाइआ ॥
LINE 13
ਸੰਤਹਚਰਨਮਾਥਾਮੇਰੋਪਉਤ
(ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ,
I touch my forehead to the feet of the Saints.
संतह चरन माथा मेरो पउत ॥
LINE 14
ਅਨਿਕਬਾਰਸੰਤਹਡੰਡਉਤ॥॥
ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ ॥੧॥
Countless times, I humbly bow to the Saints. ||1||
अनिक बार संतह डंडउत ॥१॥
LINE 15
ਇਹੁਮਨੁਸੰਤਨਕੈਬਲਿਹਾਰੀ
ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ,
This mind is a sacrifice to the Saints;
इहु मनु संतन कै बलिहारी ॥
LINE 16
ਜਾਕੀਓਟਗਹੀਸੁਖੁਪਾਇਆਰਾਖੇਕਿਰਪਾਧਾਰੀ॥॥ਰਹਾਉ
ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ ॥੧॥ ਰਹਾਉ ॥
holding tight to their support, I have found peace, and in their mercy, they have protected me. ||1||Pause||
जा की ओट गही सुखु पाइआ राखे किरपा धारी ॥१॥ रहाउ ॥
LINE 17
ਸੰਤਹਚਰਣਧੋਇਧੋਇਪੀਵਾ
ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ,
I wash the feet of the Saints, and drink in that water.
संतह चरण धोइ धोइ पीवा ॥
LINE 18
ਸੰਤਹਦਰਸੁਪੇਖਿਪੇਖਿਜੀਵਾ
ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।
Gazing upon the Blessed Vision of the Saints' Darshan, I live.
संतह दरसु पेखि पेखि जीवा ॥
LINE 19
ਸੰਤਹਕੀਮੇਰੈਮਨਿਆਸ
ਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ,
My mind rests its hopes in the Saints.
संतह की मेरै मनि आस ॥
LINE 20
ਸੰਤਹਮਾਰੀਨਿਰਮਲਰਾਸਿ॥॥
ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ ॥੨॥
The Saints are my immaculate wealth. ||2||
संत हमारी निरमल रासि ॥२॥
LINE 21
ਸੰਤਹਮਾਰਾਰਾਖਿਆਪੜਦਾ
ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ,
The Saints have covered my faults.
संत हमारा राखिआ पड़दा ॥
LINE 22
ਸੰਤਪ੍ਰਸਾਦਿਮੋਹਿਕਬਹੂਕੜਦਾ
ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ।
By the Grace of the Saints, I am no longer tormented.
संत प्रसादि मोहि कबहू न कड़दा ॥
LINE 23
ਸੰਤਹਸੰਗੁਦੀਆਕਿਰਪਾਲ
ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ।
The Merciful Lord has blessed me with the Saints' Congregation.
संतह संगु दीआ किरपाल ॥
LINE 24
ਸੰਤਸਹਾਈਭਏਦਇਆਲ॥॥
ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੩॥
The Compassionate Saints have become my help and support. ||3||
संत सहाई भए दइआल ॥३॥
LINE 25
ਸੁਰਤਿਮਤਿਬੁਧਿਪਰਗਾਸੁ
(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
My consciousness, intellect and wisdom have been enlightened.
सुरति मति बुधि परगासु ॥
LINE 26
ਗਹਿਰਗੰਭੀਰਅਪਾਰਗੁਣਤਾਸੁ
ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ,
The Lord is profound, unfathomable, infinite, the treasure of virtue.
गहिर गंभीर अपार गुणतासु ॥
LINE 27
ਜੀਅਜੰਤਸਗਲੇਪ੍ਰਤਿਪਾਲ
ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ-
He cherishes all beings and creatures.
जीअ जंत सगले प्रतिपाल ॥
LINE 28
ਨਾਨਕਸੰਤਹਦੇਖਿਨਿਹਾਲ੪੧੦੨੧॥॥॥॥
ਹੇ ਨਾਨਕ! (ਆਪਣੇ) ਸੰਤ ਜਨਾਂ ਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ॥੪॥੧੦॥੨੧॥
Nanak is enraptured, seeing the Saints. ||4||10||21||
नानक संतह देखि निहाल ॥४॥१०॥२१॥
LINE 29
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 30
ਤੇਰੈਕਾਜਿਗ੍ਰਿਹੁਰਾਜੁਮਾਲੁ
ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ।
Your home, power and wealth will be of no use to you.
तेरै काजि न ग्रिहु राजु मालु ॥
LINE 31
ਤੇਰੈਕਾਜਿਬਿਖੈਜੰਜਾਲੁ
ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ।
Your corrupt worldly entanglements will be of no use to you.
तेरै काजि न बिखै जंजालु ॥
LINE 32
ਇਸਟਮੀਤਜਾਣੁਸਭਛਲੈ
ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ।
Know that all your dear friends are fake.
इसट मीत जाणु सभ छलै ॥
LINE 33
ਹਰਿਹਰਿਨਾਮੁਸੰਗਿਤੇਰੈਚਲੈ॥॥
ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ ॥੧॥
Only the Name of the Lord, Har, Har, will go along with you. ||1||
हरि हरि नामु संगि तेरै चलै ॥१॥
LINE 34
ਰਾਮਨਾਮਗੁਣਗਾਇਲੇਮੀਤਾਹਰਿਸਿਮਰਤਤੇਰੀਲਾਜਰਹੈ
ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ।
Sing the Glorious Praises of the Lord's Name, O friend; remembering the Lord in meditation, your honor shall be saved.
राम नाम गुण गाइ ले मीता हरि सिमरत तेरी लाज रहै ॥
LINE 35
ਹਰਿਸਿਮਰਤਜਮੁਕਛੁਕਹੈ॥॥ਰਹਾਉ
ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ ॥੧॥ ਰਹਾਉ ॥
Remembering the Lord in meditation, the Messenger of Death will not touch you. ||1||Pause||
हरि सिमरत जमु कछु न कहै ॥१॥ रहाउ ॥
LINE 36
ਬਿਨੁਹਰਿਸਗਲਨਿਰਾਰਥਕਾਮ
ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ)।
Without the Lord, all pursuits are useless.
बिनु हरि सगल निरारथ काम ॥
LINE 37
ਸੁਇਨਾਰੁਪਾਮਾਟੀਦਾਮ
(ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ।
Gold, silver and wealth are just dust.
सुइना रुपा माटी दाम ॥
LINE 38
ਗੁਰਕਾਸਬਦੁਜਾਪਿਮਨਸੁਖਾ
ਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ;
Chanting the Word of the Guru's Shabad, your mind shall be at peace.
गुर का सबदु जापि मन सुखा ॥
LINE 39
ਈਹਾਊਹਾਤੇਰੋਊਜਲਮੁਖਾ॥॥
ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ ॥੨॥
Here and hereafter, your face shall be radiant and bright. ||2||
ईहा ऊहा तेरो ऊजल मुखा ॥२॥
LINE 40
ਕਰਿਕਰਿਥਾਕੇਵਡੇਵਡੇਰੇ
ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ,
Even the greatest of the great worked and worked until they were exhausted.
करि करि थाके वडे वडेरे ॥
LINE 41
ਕਿਨਹੀਕੀਏਕਾਜਮਾਇਆਪੂਰੇ
ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ)।
None of them ever accomplished the tasks of Maya.
किन ही न कीए काज माइआ पूरे ॥
LINE 42
ਹਰਿਹਰਿਨਾਮੁਜਪੈਜਨੁਕੋਇ
ਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,
Any humble being who chants the Name of the Lord, Har, Har,
हरि हरि नामु जपै जनु कोइ ॥
LINE 43
ਤਾਕੀਆਸਾਪੂਰਨਹੋਇ॥॥
ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥
will have all his hopes fulfilled. ||3||
ता की आसा पूरन होइ ॥३॥
LINE 44
ਹਰਿਭਗਤਨਕੋਨਾਮੁਅਧਾਰੁ
ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ,
The Naam, the Name of the Lord, is the anchor and support of the Lord's devotees.
हरि भगतन को नामु अधारु ॥
LINE 45
ਸੰਤੀਜੀਤਾਜਨਮੁਅਪਾਰੁ
ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ।
The Saints are victorious in this priceless human life.
संती जीता जनमु अपारु ॥
LINE 46
ਹਰਿਸੰਤੁਕਰੇਸੋਈਪਰਵਾਣੁ
ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ।
Whatever the Lord's Saint does, is approved and accepted.
हरि संतु करे सोई परवाणु ॥
LINE 47
ਨਾਨਕਦਾਸੁਤਾਕੈਕੁਰਬਾਣੁ੪੧੧੨੨॥॥॥॥
ਹੇ ਨਾਨਕ! (ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ ॥੪॥੧੧॥੨੨॥
Slave Nanak is a sacrifice to him. ||4||11||22||
नानक दासु ता कै कुरबाणु ॥४॥११॥२२॥
LINE 48
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 49
ਸਿੰਚਹਿਦਰਬੁਦੇਹਿਦੁਖੁਲੋਗ
(ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ।
You gather wealth by exploiting people.
सिंचहि दरबु देहि दुखु लोग ॥
LINE 50
ਤੇਰੈਕਾਜਿਅਵਰਾਜੋਗ
(ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ।
It is of no use to you; it was meant for others.
तेरै काजि न अवरा जोग ॥
LINE 51
ਕਰਿਅਹੰਕਾਰੁਹੋਇਵਰਤਹਿਅੰਧ
(ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ।
You practice egotism, and act like a blind man.
करि अहंकारु होइ वरतहि अंध ॥
LINE 52
ਜਮਕੀਜੇਵੜੀਤੂਆਗੈਬੰਧ॥॥
(ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ॥੧॥
In the world hereafter, you shall be tied to the leash of the Messenger of Death. ||1||
जम की जेवड़ी तू आगै बंध ॥१॥
LINE 53
ਛਾਡਿਵਿਡਾਣੀਤਾਤਿਮੂੜੇ
ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ।
Give up your envy of others, you fool!
छाडि विडाणी ताति मूड़े ॥
LINE 54
ਈਹਾਬਸਨਾਰਾਤਿਮੂੜੇ
ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ।
You only live here for a night, you fool!
ईहा बसना राति मूड़े ॥
LINE 55
ਮਾਇਆਕੇਮਾਤੇਤੈਉਠਿਚਲਨਾ
ਮਾਇਆ ਵਿਚ ਮਸਤ ਹੋਏ ਹੇ ਮੂਰਖ! (ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ,
You are intoxicated with Maya, but you must soon arise and depart.
माइआ के माते तै उठि चलना ॥
LINE 56
ਰਾਚਿਰਹਿਓਤੂਸੰਗਿਸੁਪਨਾ॥॥ਰਹਾਉ
(ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ ॥੧॥ ਰਹਾਉ ॥
You are totally involved in the dream. ||1||Pause||
राचि रहिओ तू संगि सुपना ॥१॥ रहाउ ॥
LINE 57
ਬਾਲਬਿਵਸਥਾਬਾਰਿਕੁਅੰਧ
ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ,
In his childhood, the child is blind.
बाल बिवसथा बारिकु अंध ॥
LINE 58
ਭਰਿਜੋਬਨਿਲਾਗਾਦੁਰਗੰਧ
ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ,
In the fullness of youth, he is involved in foul-smelling sins.
भरि जोबनि लागा दुरगंध ॥