ਸਾਹਾਅਟਲੁਗਣਿਆਪੂਰਨਸੰਜੋਗੋਰਾਮ॥
(ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ। ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ। ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ। ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ)। (ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ।
The date for my wedding is set, and cannot be changed; my union with the Lord is perfect.
साहा अटलु गणिआ पूरन संजोगो राम ॥
ਸੁਖਹਸਮੂਹਭਇਆਗਇਆਵਿਜੋਗੋਰਾਮ॥
(ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ।
I am totally at peace, and my separation from Him has ended.
सुखह समूह भइआ गइआ विजोगो राम ॥
ਮਿਲਿਸੰਤਆਏਪ੍ਰਭਧਿਆਏਬਣੇਅਚਰਜਜਾਞੀਆਂ॥
ਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ।
The Saints meet and come together, and meditate on God; they form a wondrous wedding party.
मिलि संत आए प्रभ धिआए बणे अचरज जाञीआं ॥
ਮਿਲਿਇਕਤ੍ਰਹੋਏਸਹਜਿਢੋਏਮਨਿਪ੍ਰੀਤਿਉਪਜੀਮਾਞੀਆ॥
(ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ)।
Gathering together, they arrive with poise and grace, and love fills the minds of the bride's family.
मिलि इकत्र होए सहजि ढोए मनि प्रीति उपजी माञीआ ॥
ਮਿਲਿਜੋਤਿਜੋਤੀਓਤਿਪੋਤੀਹਰਿਨਾਮੁਸਭਿਰਸਭੋਗੋ॥
(ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ।
Her light blends with His Light, through and through, and everyone enjoys the Nectar of the Lord's Name.
मिलि जोति जोती ओति पोती हरि नामु सभि रस भोगो ॥
ਬਿਨਵੰਤਿਨਾਨਕਸਭਸੰਤਿਮੇਲੀਪ੍ਰਭੁਕਰਣਕਾਰਣਜੋਗੋ੩॥॥
ਨਾਨਕ ਬੇਨਤੀ ਕਰਦਾ ਹੈ-(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ॥੩॥
Prays Nanak, the Saints have totally united me with God, the All-powerful Cause of causes. ||3||
बिनवंति नानक सभ संति मेली प्रभु करण कारण जोगो ॥३॥
ਭਵਨੁਸੁਹਾਵੜਾਧਰਤਿਸਭਾਗੀਰਾਮ॥
ਉਸ ਦਾ (ਜੀਵ-ਇਸਤ੍ਰੀਦਾ ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ,
Beautiful is my home, and beauteous is the earth.
भवनु सुहावड़ा धरति सभागी राम ॥
ਪ੍ਰਭੁਘਰਿਆਇਅੜਾਗੁਰਚਰਣੀਲਾਗੀਰਾਮ॥
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ।
God has entered the home of my heart; I touch the Guru's feet.
प्रभु घरि आइअड़ा गुर चरणी लागी राम ॥
ਗੁਰਚਰਣਲਾਗੀਸਹਜਿਜਾਗੀਸਗਲਇਛਾਪੁੰਨੀਆ॥
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।
Grasping the Guru's feet, I awake in peace and poise. All my desires are fulfilled.
गुर चरण लागी सहजि जागी सगल इछा पुंनीआ ॥
ਮੇਰੀਆਸਪੂਰੀਸੰਤਧੂਰੀਹਰਿਮਿਲੇਕੰਤਵਿਛੁੰਨਿਆ॥
ਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ।
My hopes are fulfilled, through the dust of the feet of the Saints. After such a long separation, I have met my Husband Lord.
मेरी आस पूरी संत धूरी हरि मिले कंत विछुंनिआ ॥
ਆਨੰਦਅਨਦਿਨੁਵਜਹਿਵਾਜੇਅਹੰਮਤਿਮਨਕੀਤਿਆਗੀ॥
(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ।
Night and day, the sounds of ecstasy resound and resonate; I have forsaken my stubborn-minded intellect.
आनंद अनदिनु वजहि वाजे अहं मति मन की तिआगी ॥
ਬਿਨਵੰਤਿਨਾਨਕਸਰਣਿਸੁਆਮੀਸੰਤਸੰਗਿਲਿਵਲਾਗੀ੪੧॥॥॥
ਨਾਨਕ ਬੇਨਤੀ ਕਰਦਾ ਹੈ- ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ॥੪॥੧॥
Prays Nanak, I seek the Sanctuary of my Lord and Master; in the Society of the Saints, I am lovingly attuned to Him. ||4||1||
बिनवंति नानक सरणि सुआमी संतसंगि लिव लागी ॥४॥१॥
ਬਿਲਾਵਲੁਮਹਲਾ੫॥
Bilaaval, Fifth Mahalaa:
बिलावलु महला ५ ॥
ਭਾਗਸੁਲਖਣਾਹਰਿਕੰਤੁਹਮਾਰਾਰਾਮ॥
ਹੇ ਸਹੇਲੀਏ! ਸਾਡਾ ਕੰਤ-ਪ੍ਰਭੂ ਸੋਹਣੇ ਲੱਛਣਾਂ ਵਾਲੇ ਭਾਗਾਂ ਵਾਲਾ ਹੈ,
By blessed destiny, I have found my Husband Lord.
भाग सुलखणा हरि कंतु हमारा राम ॥
ਅਨਹਦਬਾਜਿਤ੍ਰਾਤਿਸੁਧੁਨਿਦਰਬਾਰਾਰਾਮ॥
ਉਸ (ਕੰਤ) ਦੇ ਦਰਬਾਰ ਵਿਚ ਇਕ-ਰਸ (ਵੱਸ ਰਹੇ) ਵਾਜਿਆਂ ਦੀ ਧੁਨ ਉਠ ਰਹੀ ਹੈ।
The unstruck sound current vibrates and resounds in the Court of the Lord.
अनहद बाजित्रा तिसु धुनि दरबारा राम ॥
ਆਨੰਦਅਨਦਿਨੁਵਜਹਿਵਾਜੇਦਿਨਸੁਰੈਣਿਉਮਾਹਾ॥
ਹੇ ਸਹੇਲੀਏ! (ਉਸ ਕੰਤ ਦੇ ਦਰਬਾਰ ਵਿਚ ਸਦਾ) ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ, ਦਿਨ ਰਾਤ (ਉਥੇ) ਚਾਉ (ਬਣਿਆ ਰਹਿੰਦਾ ਹੈ)।
Night and day, the sounds of ecstasy resound and resonate; day and night, I am enraptured.
आनंद अनदिनु वजहि वाजे दिनसु रैणि उमाहा ॥
ਤਹਰੋਗਸੋਗਨਦੂਖੁਬਿਆਪੈਜਨਮਮਰਣੁਨਤਾਹਾ॥
ਉਥੇ ਰੋਗ ਨਹੀਂ ਹਨ, ਉਥੇ ਚਿੰਤਾ-ਫ਼ਿਕਰ ਨਹੀਂ ਹਨ, ਉਥੇ (ਕੋਈ) ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ, ਉਸ (ਕੰਤ) ਨੂੰ ਜਨਮ ਮਰਨ ਦਾ ਗੇੜ ਨਹੀਂ ਹੈ।
Disease, sorrow and suffering do not afflict anyone there; there is no birth or death there.
तह रोग सोग न दूखु बिआपै जनम मरणु न ताहा ॥
ਰਿਧਿਸਿਧਿਸੁਧਾਰਸੁਅੰਮ੍ਰਿਤੁਭਗਤਿਭਰੇਭੰਡਾਰਾ॥
ਹੇ ਸਹੇਲੀਏ! (ਉਸ ਕੰਤ-ਪ੍ਰਭੂ ਦੇ ਦਰਬਾਰ ਵਿਚ) ਰਿੱਧੀਆਂ ਹਨ ਸਿੱਧੀਆਂ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਹੈ, ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।
There are treasures overflowing there - wealth, miraculous powers, ambrosial nectar and devotional worship.
रिधि सिधि सुधा रसु अंम्रितु भगति भरे भंडारा ॥
ਬਿਨਵੰਤਿਨਾਨਕਬਲਿਹਾਰਿਵੰਞਾਪਾਰਬ੍ਰਹਮਪ੍ਰਾਨਅਧਾਰਾ੧॥॥
ਨਾਨਕ ਬੇਨਤੀ ਕਰਦਾ ਹੈ-(ਸਭ ਜੀਵਾਂ ਦੀ) ਜ਼ਿੰਦਗੀ ਦੇ ਆਸਰੇ ਉਸ ਪਾਰਬ੍ਰਹਮ ਤੋਂ ਮੈਂ ਸਦਕੇ ਜਾਂਦਾ ਹਾਂ ॥੧॥
Prays Nanak, I am a sacrifice, devoted to the Supreme Lord God, the Support of the breath of life. ||1||
बिनवंति नानक बलिहारि वंञा पारब्रहम प्रान अधारा ॥१॥
ਸੁਣਿਸਖੀਅਸਹੇਲੜੀਹੋਮਿਲਿਮੰਗਲੁਗਾਵਹਰਾਮ॥
ਹੇ ਸਖੀਓ! ਹੇ ਸਹੇਲੀਓ! ਸੁਣੋ, ਆਓ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ।
Listen, O my companions, and sister soul-brides, let's join together and sing the songs of joy.
सुणि सखीअ सहेलड़ीहो मिलि मंगलु गावह राम ॥
ਮਨਿਤਨਿਪ੍ਰੇਮੁਕਰੇਤਿਸੁਪ੍ਰਭਕਉਰਾਵਹਰਾਮ॥
ਹੇ ਸਹੇਲੀਓ! ਮਨ ਵਿਚ ਹਿਰਦੇ ਵਿਚ ਪਿਆਰ ਪੈਦਾ ਕਰ ਕੇ ਉਸ ਪ੍ਰਭੂ ਨੂੰ ਸਿਮਰੀਏ।
Loving our God with mind and body, let's ravish and enjoy Him.
मनि तनि प्रेमु करे तिसु प्रभ कउ रावह राम ॥
ਕਰਿਪ੍ਰੇਮੁਰਾਵਹਤਿਸੈਭਾਵਹਇਕਨਿਮਖਪਲਕਨਤਿਆਗੀਐ॥
(ਹਿਰਦੇ ਵਿਚ) ਪ੍ਰੇਮ ਕਰ ਕੇ (ਉਸ ਨੂੰ) ਸਿਮਰੀਏ, ਤੇ, ਉਸ ਨੂੰ ਪਿਆਰੀਆਂ ਲੱਗੀਏ। ਹੇ ਸਹੇਲੀਓ! (ਉਸ ਕੰਤ-ਪ੍ਰਭੂ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸਾਰਨਾ ਨਹੀਂ ਚਾਹੀਦਾ।
Lovingly enjoying Him, we become pleasing to Him; let's not reject Him, for a moment, even for an instant.
करि प्रेमु रावह तिसै भावह इक निमख पलक न तिआगीऐ ॥
ਗਹਿਕੰਠਿਲਾਈਐਨਹਲਜਾਈਐਚਰਨਰਜਮਨੁਪਾਗੀਐ॥
ਉਸ ਨੂੰ ਫੜ ਕੇ ਗਲ ਨਾਲ ਲਾ ਲੈਣਾ ਚਾਹੀਦਾ ਹੈ (ਉਸ ਦਾ ਨਾਮ ਸੁਰਤ ਜੋੜ ਕੇ ਗਲੇ ਵਿਚ ਪ੍ਰੋ ਲੈਣਾ ਚਾਹੀਦਾ ਹੈ, ਇਸ ਕੰਮ ਤੋਂ) ਸ਼ਰਮ ਨਹੀਂ ਕਰਨੀ ਚਾਹੀਦੀ, (ਉਸ ਦੇ) ਚਰਨਾਂ ਦੀ ਧੂੜ ਨਾਲ (ਆਪਣਾ ਇਹ) ਮਨ ਰੰਗ ਲੈਣਾ ਚਾਹੀਦਾ ਹੈ।
Let's hug Him close in our embrace, and not feel shy; let's bathe our minds in the dust of His feet.
गहि कंठि लाईऐ नह लजाईऐ चरन रज मनु पागीऐ ॥
ਭਗਤਿਠਗਉਰੀਪਾਇਮੋਹਹਅਨਤਕਤਹੂਨਧਾਵਹ॥
ਹੇ ਸਹੇਲੀਓ! ਭਗਤੀ ਦੀ ਠਗਬੂਟੀ ਵਰਤ ਕੇ, ਆਓ ਉਸ ਕੰਤ-ਪ੍ਰਭੂ ਨੂੰ ਵੱਸ ਵਿਚ ਕਰ ਲਈਏ, ਤੇ, ਹੋਰ ਹੋਰ ਪਾਸੇ ਨਾਹ ਭਟਕਦੀਆਂ ਫਿਰੀਏ।
With the intoxicating drug of devotional worship, let's entice Him, and not wander anywhere else.
भगति ठगउरी पाइ मोहह अनत कतहू न धावह ॥
ਬਿਨਵੰਤਿਨਾਨਕਮਿਲਿਸੰਗਿਸਾਜਨਅਮਰਪਦਵੀਪਾਵਹ੨॥॥
ਨਾਨਕ ਬੇਨਤੀ ਕਰਦਾ ਹੈ-ਉਸ ਸੱਜਣ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਹਾਸਲ ਕਰ ਲਈਏ, ਜਿੱਥੇ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ ॥੨॥
Prays Nanak, meeting with our True Friend, we attain the immortal status. ||2||
बिनवंति नानक मिलि संगि साजन अमर पदवी पावह ॥२॥
ਬਿਸਮਨਬਿਸਮਭਈਪੇਖਿਗੁਣਅਬਿਨਾਸੀਰਾਮ॥
ਹੇ ਸਹੇਲੀਓ! ਅਬਿਨਾਸੀ ਕੰਤ-ਪ੍ਰਭੂ ਦੇ ਗੁਣ (ਉਪਕਾਰ) ਵੇਖ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਈ ਹਾਂ।
I am wonder-struck and amazed, gazing upon the Glories of my Imperishable Lord.
बिसमन बिसम भई पेखि गुण अबिनासी राम ॥
ਕਰੁਗਹਿਭੁਜਾਗਹੀਕਟਿਜਮਕੀਫਾਸੀਰਾਮ॥
(ਉਸ ਨੇ ਮੇਰਾ) ਹੱਥ ਫੜ ਕੇ, (ਮੇਰੀ) ਜਮਾਂ ਵਾਲੀ ਫਾਹੀ ਕੱਟ ਕੇ, ਮੇਰੀ ਬਾਂਹ ਫੜ ਲਈ ਹੈ।
He took my hand, and held my arm, and cut away the noose of Death.
करु गहि भुजा गही कटि जम की फासी राम ॥
ਗਹਿਭੁਜਾਲੀਨੑੀਦਾਸਿਕੀਨੑੀਅੰਕੁਰਿਉਦੋਤੁਜਣਾਇਆ॥
ਉਸ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ ਹੈ, ਮੈਨੂੰ (ਆਪਣੀ) ਦਾਸੀ ਬਣਾ ਲਿਆ ਹੈ, (ਮੇਰੇ ਭਾਗਾਂ ਦੇ ਫੁੱਟ-ਰਹੇ) ਅੰਗੂਰ ਦੇ ਕਾਰਨ, (ਉਸ ਨੇ ਮੇਰੇ ਅੰਦਰ ਆਤਮਕ ਜੀਵਨ ਦਾ) ਪਰਕਾਸ਼ ਕਰ ਦਿੱਤਾ ਹੈ।
Holding me by the arm, He made me His slave; the branch has sprouted in abundance.
गहि भुजा लीनी दासि कीनी अंकुरि उदोतु जणाइआ ॥
ਮਲਨਮੋਹਬਿਕਾਰਨਾਠੇਦਿਵਸਨਿਰਮਲਆਇਆ॥
ਮੋਹ ਆਦਿਕ ਭੈੜੈ ਵਿਕਾਰ (ਮੇਰੇ ਅੰਦਰੋਂ) ਨੱਸ ਗਏ ਹਨ, (ਮੇਰੀ ਜ਼ਿੰਦਗੀ ਦੇ) ਪਵਿੱਤਰ ਦਿਨ ਆ ਗਏ ਹਨ।
Pollution, attachment and corruption have run away; the immaculate day has dawned.
मलन मोह बिकार नाठे दिवस निरमल आइआ ॥
ਦ੍ਰਿਸਟਿਧਾਰੀਮਨਿਪਿਆਰੀਮਹਾਦੁਰਮਤਿਨਾਸੀ॥
(ਹੇ ਸਹੇਲੀਓ! ਉਸ ਕੰਤ ਪ੍ਰਭੂ ਨੇ ਮੇਰੇ ਉਤੇ ਪਿਆਰ ਭਰੀ) ਨਿਗਾਹ ਕੀਤੀ (ਜਿਹੜੀ ਮੇਰੇ) ਮਨ ਵਿਚ ਪਿਆਰੀ ਲੱਗੀ ਹੈ, (ਉਸ ਦੇ ਪਰਤਾਪ ਨਾਲ ਮੇਰੇ ਅੰਦਰੋਂ) ਬਹੁਤ ਹੀ ਖੋਟੀ ਮਤਿ ਨਾਸ ਹੋ ਗਈ ਹੈ।
Casting His Glance of Grace, the Lord loves me with His Mind; my immense evil-mindedness is dispelled.
द्रिसटि धारी मनि पिआरी महा दुरमति नासी ॥
ਬਿਨਵੰਤਿਨਾਨਕਭਈਨਿਰਮਲਪ੍ਰਭਮਿਲੇਅਬਿਨਾਸੀ੩॥॥
ਨਾਨਕ ਬੇਨਤੀ ਕਰਦਾ ਹੈ- ਅਬਿਨਾਸੀ ਪ੍ਰਭੂ ਜੀ ਮੈਨੂੰ ਮਿਲ ਪਏ ਹਨ, ਮੈਂ ਪਵਿੱਤਰ ਜੀਵਨ ਵਾਲੀ ਹੋ ਗਈ ਹਾਂ ॥੩॥
Prays Nanak, I have become immaculate and pure; I have met the Imperishable Lord God. ||3||
बिनवंति नानक भई निरमल प्रभ मिले अबिनासी ॥३॥
ਸੂਰਜਕਿਰਣਿਮਿਲੇਜਲਕਾਜਲੁਹੂਆਰਾਮ॥
ਹੇ ਭਾਈ! (ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ),
The rays of light merge with the sun, and water merges with water.
सूरज किरणि मिले जल का जलु हूआ राम ॥
ਜੋਤੀਜੋਤਿਰਲੀਸੰਪੂਰਨੁਥੀਆਰਾਮ॥
(ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।
One's light blends with the Light, and one becomes totally perfect.
जोती जोति रली संपूरनु थीआ राम ॥
ਬ੍ਰਹਮੁਦੀਸੈਬ੍ਰਹਮੁਸੁਣੀਐਏਕੁਏਕੁਵਖਾਣੀਐ॥
(ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ।
I see God, hear God, and speak of the One and only God.
ब्रहमु दीसै ब्रहमु सुणीऐ एकु एकु वखाणीऐ ॥
ਆਤਮਪਸਾਰਾਕਰਣਹਾਰਾਪ੍ਰਭਬਿਨਾਨਹੀਜਾਣੀਐ॥
(ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ।
The soul is the Creator of the expanse of creation. Without God, I know no other at all.
आतम पसारा करणहारा प्रभ बिना नही जाणीऐ ॥
ਆਪਿਕਰਤਾਆਪਿਭੁਗਤਾਆਪਿਕਾਰਣੁਕੀਆ॥
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ, (ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ।
He Himself is the Creator, and He Himself is the Enjoyer. He created the Creation.
आपि करता आपि भुगता आपि कारणु कीआ ॥
ਬਿਨਵੰਤਿਨਾਨਕਸੇਈਜਾਣਹਿਜਿਨੑੀਹਰਿਰਸੁਪੀਆ੪੨॥॥॥
(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੪॥੨॥
Prays Nanak, they alone know this, who drink in the subtle essence of the Lord. ||4||2||
बिनवंति नानक सेई जाणहि जिनी हरि रसु पीआ ॥४॥२॥