ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 84
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਵਖਤੁਵੀਚਾਰੇਸੁਬੰਦਾਹੋਇ
ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ।
One who reflects upon his allotted span of life, becomes the slave of God.
वखतु वीचारे सु बंदा होइ ॥
LINE 02
ਕੁਦਰਤਿਹੈਕੀਮਤਿਨਹੀਪਾਇ
ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ।
The value of the Creative Power of the Universe cannot be known.
कुदरति है कीमति नही पाइ ॥
LINE 03
ਜਾਕੀਮਤਿਪਾਇਕਹੀਜਾਇ
ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Even if its value were known, it could not be described.
जा कीमति पाइ त कही न जाइ ॥
LINE 04
ਸਰੈਸਰੀਅਤਿਕਰਹਿਬੀਚਾਰੁ
ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ,
Some think about religious rituals and regulations,
सरै सरीअति करहि बीचारु ॥
LINE 05
ਬਿਨੁਬੂਝੇਕੈਸੇਪਾਵਹਿਪਾਰੁ
ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ?
but without understanding, how can they cross over to the other side?
बिनु बूझे कैसे पावहि पारु ॥
LINE 06
ਸਿਦਕੁਕਰਿਸਿਜਦਾਮਨੁਕਰਿਮਖਸੂਦੁ
(ਹੇ ਭਾਈ!) ਰੱਬ ਤੇ ਭਰੋਸਾ ਰੱਖ-ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ-ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ।
Let sincere faith be your bowing in prayer, and let the conquest of your mind be your objective in life.
सिदकु करि सिजदा मनु करि मखसूदु ॥
LINE 07
ਜਿਹਧਿਰਿਦੇਖਾਤਿਹਧਿਰਿਮਉਜੂਦੁ॥॥
ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ ॥੧॥
Wherever I look, there I see God's Presence. ||1||
जिह धिरि देखा तिह धिरि मउजूदु ॥१॥
LINE 08
ਮਃ
Third Mahalaa:
मः ३ ॥
LINE 09
ਗੁਰਸਭਾਏਵਪਾਈਐਨਾਨੇੜੈਨਾਦੂਰਿ
(ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀਂ ਹੁੰਦਾ।
The Society of the Guru is not obtained like this, by trying to be near or far away.
गुर सभा एव न पाईऐ ना नेड़ै ना दूरि ॥
LINE 10
ਨਾਨਕਸਤਿਗੁਰੁਤਾਂਮਿਲੈਜਾਮਨੁਰਹੈਹਦੂਰਿ॥॥
ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ॥੨॥
O Nanak, you shall meet the True Guru, if your mind remains in His Presence. ||2||
नानक सतिगुरु तां मिलै जा मनु रहै हदूरि ॥२॥
LINE 11
ਪਉੜੀ
Pauree:
पउड़ी ॥
LINE 12
ਸਪਤਦੀਪਸਪਤਸਾਗਰਾਨਵਖੰਡਚਾਰਿਵੇਦਦਸਅਸਟਪੁਰਾਣਾ
ਸੱਤ ਦੀਪ, ਸੱਤ ਸਮੁੰਦਰ, ਨੌ ਖੰਡ, ਚਾਰ ਵੇਦ, ਅਠਾਰਾਂ ਪੁਰਾਣ,
The seven islands, seven seas, nine continents, four Vedas and eighteen Puraanas,
सपत दीप सपत सागरा नव खंड चारि वेद दस असट पुराणा ॥
LINE 13
ਹਰਿਸਭਨਾਵਿਚਿਤੂੰਵਰਤਦਾਹਰਿਸਭਨਾਭਾਣਾ
ਇਹਨਾਂ ਸਭਨਾਂ ਵਿਚ ਤੂੰ ਹੀ ਵੱਸ ਰਿਹਾ ਹੈਂ, ਤੇ ਸਭ ਨੂੰ ਪਿਆਰਾ ਲੱਗਦਾ ਹੈਂ।
O Lord, You pervade and permeate all. Lord, everyone loves You.
हरि सभना विचि तूं वरतदा हरि सभना भाणा ॥
LINE 14
ਸਭਿਤੁਝੈਧਿਆਵਹਿਜੀਅਜੰਤਹਰਿਸਾਰਗਪਾਣਾ
ਹੇ ਧਨੁਖ-ਧਾਰੀ ਪ੍ਰਭੂ! ਸਾਰੇ ਜੀਆ ਜੰਤ ਤੇਰਾ ਹੀ ਸਿਮਰਨ ਕਰਦੇ ਹਨ।
All beings and creatures meditate on You, Lord. You hold the earth in Your Hands.
सभि तुझै धिआवहि जीअ जंत हरि सारग पाणा ॥
LINE 15
ਜੋਗੁਰਮੁਖਿਹਰਿਆਰਾਧਦੇਤਿਨਹਉਕੁਰਬਾਣਾ
ਮੈਂ ਸਦਕੇ ਹਾਂ ਉਹਨਾਂ ਤੋਂ, ਜੋ ਗੁਰੂ ਦੇ ਸਨਮੁਖ ਹੋ ਕੇ ਤੈਨੂੰ ਜਪਦੇ ਹਨ।
I am a sacrifice to those Gurmukhs who worship and adore the Lord.
जो गुरमुखि हरि आराधदे तिन हउ कुरबाणा ॥
LINE 16
ਤੂੰਆਪੇਆਪਿਵਰਤਦਾਕਰਿਚੋਜਵਿਡਾਣਾ॥॥
(ਭਾਵੇਂ) ਤੂੰ ਅਸਚਰਜ ਲੀਲ੍ਹਾ ਰਚ ਕੇ ਆਪਿ ਹੀ ਆਪ ਸਭਨਾਂ ਵਿਚ ਵਿਆਪਕ ਹੈਂ ॥੪॥
You Yourself are All-pervading; You stage this wondrous drama! ||4||
तूं आपे आपि वरतदा करि चोज विडाणा ॥४॥
LINE 17
ਸਲੋਕਮਃ
Shalok, Third Mahalaa:
सलोक मः ३ ॥
LINE 18
ਕਲਉਮਸਾਜਨੀਕਿਆਸਦਾਈਐਹਿਰਦੈਹੀਲਿਖਿਲੇਹੁ
ਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।
Why ask for a pen, and why ask for ink? Write within your heart.
कलउ मसाजनी किआ सदाईऐ हिरदै ही लिखि लेहु ॥
LINE 19
ਸਦਾਸਾਹਿਬਕੈਰੰਗਿਰਹੈਕਬਹੂੰਤੂਟਸਿਨੇਹੁ
(ਇਸ ਤਰ੍ਹਾਂ ਜੇ) ਮਨੁੱਖ ਸਦਾ ਸਾਈਂ ਦੇ ਪਿਆਰ ਵਿਚ (ਭਿੱਜਾ) ਰਹੇ (ਤਾਂ) ਇਹ ਪਿਆਰ ਕਦੇ ਨਹੀਂ ਤੁੱਟੇਗਾ
Remain immersed forever in the Love of your Lord and Master, and your love for Him shall never break.
सदा साहिब कै रंगि रहै कबहूं न तूटसि नेहु ॥
LINE 20
ਕਲਉਮਸਾਜਨੀਜਾਇਸੀਲਿਖਿਆਭੀਨਾਲੇਜਾਇ
(ਨਹੀਂ ਤਾਂ) ਕਲਮ ਦਵਾਤ ਤਾਂ ਨਾਸ਼ ਹੋ ਜਾਣ ਵਾਲੀ (ਸ਼ੈ) ਹੈ ਤੇ (ਇਸ ਦਾ) ਲਿਖਿਆ (ਕਾਗ਼ਜ਼) ਭੀ ਨਾਸ਼ ਹੋ ਜਾਣਾ ਹੈ।
Pen and ink shall pass away, along with what has been written.
कलउ मसाजनी जाइसी लिखिआ भी नाले जाइ ॥
LINE 21
ਨਾਨਕਸਹਪ੍ਰੀਤਿਜਾਇਸੀਜੋਧੁਰਿਛੋਡੀਸਚੈਪਾਇ॥॥
ਪਰ, ਹੇ ਨਾਨਕ! ਜੋ ਪਿਆਰ ਸੱਚੇ ਪ੍ਰਭੂ ਨੇ ਆਪਣੇ ਦਰ ਤੋਂ (ਜੀਵ ਦੇ ਹਿਰਦੇ ਵਿਚ) ਬੀਜ ਦਿੱਤਾ ਹੈ ਉਸ ਦਾ ਨਾਸ ਨਹੀਂ ਹੋਵੇਗਾ ॥੧॥
O Nanak, the Love of your Husband Lord shall never perish. The True Lord has bestowed it, as it was pre-ordained. ||1||
नानक सह प्रीति न जाइसी जो धुरि छोडी सचै पाइ ॥१॥
LINE 22
ਮਃ
Third Mahalaa:
मः ३ ॥
LINE 23
ਨਦਰੀਆਵਦਾਨਾਲਿਚਲਈਵੇਖਹੁਕੋਵਿਉਪਾਇ
ਬੇਸ਼ਕ ਨਿਰਣਾ ਕਰ ਕੇ ਵੇਖ ਲਉ, ਜੋ ਕੁਝ (ਇਹਨਾਂ ਅੱਖੀਆਂ ਨਾਲ) ਦਿੱਸਦਾ ਹੈ (ਜੀਵ ਦੇ) ਨਾਲ ਨਹੀਂ ਜਾ ਸਕਦਾ।
That which is seen, shall not go along with you. What does it take to make you see this?
नदरी आवदा नालि न चलई वेखहु को विउपाइ ॥
LINE 24
ਸਤਿਗੁਰਿਸਚੁਦ੍ਰਿੜਾਇਆਸਚਿਰਹਹੁਲਿਵਲਾਇ
(ਇਸੇ ਕਰਕੇ) ਸਤਿਗੁਰੂ ਨੇ ਨਿਸ਼ਚਾ ਕਰਾਇਆ ਹੈ (ਕਿ) ਸੱਚਾ ਪ੍ਰਭੂ (ਨਾਲ ਨਿਭਣ-ਜੋਗ ਹੈ), (ਤਾਂ ਤੇ) ਪ੍ਰਭੂ ਵਿਚ ਬਿਰਤੀ ਜੋੜੀ ਰੱਖੋ।
The True Guru has implanted the True Name within; remain lovingly absorbed in the True One.
सतिगुरि सचु द्रिड़ाइआ सचि रहहु लिव लाइ ॥
LINE 25
ਨਾਨਕਸਬਦੀਸਚੁਹੈਕਰਮੀਪਲੈਪਾਇ॥॥
ਹੇ ਨਾਨਕ! ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿਚ ਵੱਸਦਾ ਹੈ ॥੨॥
O Nanak, the Word of His Shabad is True. By His Grace, it is obtained. ||2||
नानक सबदी सचु है करमी पलै पाइ ॥२॥
LINE 26
ਪਉੜੀ
Pauree:
पउड़ी ॥
LINE 27
ਹਰਿਅੰਦਰਿਬਾਹਰਿਇਕੁਤੂੰਤੂੰਜਾਣਹਿਭੇਤੁ
ਹੇ ਹਰੀ! ਤੂੰ ਸਭ ਥਾਈਂ (ਅੰਦਰਿ ਬਾਹਰਿ) (ਵਿਆਪਕ) ਹੈਂ, (ਇਸ ਕਰਕੇ ਜੀਵਾਂ ਦੇ) ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈਂ।
O Lord, You are inside and outside as well. You are the Knower of secrets.
हरि अंदरि बाहरि इकु तूं तूं जाणहि भेतु ॥
LINE 28
ਜੋਕੀਚੈਸੋਹਰਿਜਾਣਦਾਮੇਰੇਮਨਹਰਿਚੇਤੁ
ਹੇ ਮੇਰੇ ਮਨ! ਜੋ ਕੁਝ ਕਰੀਦਾ ਹੈ (ਸਭ ਥਾਈਂ ਵਿਆਪਕ ਹੋਣ ਕਰਕੇ) ਉਹ ਹਰੀ ਜਾਣਦਾ ਹੈ, (ਤਾਂ ਤੇ) ਉਸ ਦਾ ਸਿਮਰਨ ਕਰ।
Whatever anyone does, the Lord knows. O my mind, think of the Lord.
जो कीचै सो हरि जाणदा मेरे मन हरि चेतु ॥
LINE 29
ਸੋਡਰੈਜਿਪਾਪਕਮਾਵਦਾਧਰਮੀਵਿਗਸੇਤੁ
ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ।
The one who commits sins lives in fear, while the one who lives righteously rejoices.
सो डरै जि पाप कमावदा धरमी विगसेतु ॥
LINE 30
ਤੂੰਸਚਾਆਪਿਨਿਆਉਸਚੁਤਾਡਰੀਐਕੇਤੁ
ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ।
O Lord, You Yourself are True, and True is Your Justice. Why should anyone be afraid?
तूं सचा आपि निआउ सचु ता डरीऐ केतु ॥
LINE 31
ਜਿਨਾਨਾਨਕਸਚੁਪਛਾਣਿਆਸੇਸਚਿਰਲੇਤੁ॥॥
(ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ) ॥੫॥
O Nanak, those who recognize the True Lord are blended with the True One. ||5||
जिना नानक सचु पछाणिआ से सचि रलेतु ॥५॥
LINE 32
ਸਲੋਕਮਃ
Shalok, Third Mahalaa:
सलोक मः ३ ॥
LINE 33
ਕਲਮਜਲਉਸਣੁਮਸਵਾਣੀਐਕਾਗਦੁਭੀਜਲਿਜਾਉ
ਸੜ ਜਾਏ ਉਹ ਕਲਮ; ਸਮੇਤ ਦਵਾਤ ਦੇ, ਤੇ ਉਹ ਕਾਗਤ ਭੀ ਸੜ ਜਾਏ,
Burn the pen, and burn the ink; burn the paper as well.
कलम जलउ सणु मसवाणीऐ कागदु भी जलि जाउ ॥
LINE 34
ਲਿਖਣਵਾਲਾਜਲਿਬਲਉਜਿਨਿਲਿਖਿਆਦੂਜਾਭਾਉ
ਲਿਖਣ ਵਾਲਾ ਭੀ ਸੜ ਮਰੇ, ਜਿਸ ਨੇ (ਨਿਰਾ) ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ,
Burn the writer who writes in the love of duality.
लिखण वाला जलि बलउ जिनि लिखिआ दूजा भाउ ॥
LINE 35
ਨਾਨਕਪੂਰਬਿਲਿਖਿਆਕਮਾਵਣਾਅਵਰੁਕਰਣਾਜਾਇ॥॥
(ਕਿਉਂਕਿ) ਹੇ ਨਾਨਕ! (ਜੀਵ) ਉਹੀ ਕੁਝ ਕਮਾਂਦਾ ਹੈ, ਜੋ (ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ) ਪਹਿਲਾਂ ਤੋਂ (ਆਪਣੇ ਹਿਰਦੇ ਉਤੇ) ਲਿਖੀ ਜਾਂਦਾ ਹੈ, (ਜੀਵ) ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ॥੧॥
O Nanak, people do what is pre-ordained; they cannot do anything else. ||1||
नानक पूरबि लिखिआ कमावणा अवरु न करणा जाइ ॥१॥
LINE 36
ਮਃ
Third Mahalaa:
मः ३ ॥
LINE 37
ਹੋਰੁਕੂੜੁਪੜਣਾਕੂੜੁਬੋਲਣਾਮਾਇਆਨਾਲਿਪਿਆਰੁ
ਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)
False is other reading, and false is other speaking, in the love of Maya.
होरु कूड़ु पड़णा कूड़ु बोलणा माइआ नालि पिआरु ॥
LINE 38
ਨਾਨਕਵਿਣੁਨਾਵੈਕੋਥਿਰੁਨਹੀਪੜਿਪੜਿਹੋਇਖੁਆਰੁ॥॥
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਸਦਾ ਨਹੀਂ ਰਹਿਣਾ (ਭਾਵ, ਸਦਾ ਨਾਲ ਨਹੀਂ ਨਿਭਣਾ), (ਇਸ ਵਾਸਤੇ) ਜੇ ਕੋਈ ਹੋਰ ਪੜ੍ਹਨੀਆਂ ਹੀ ਪੜ੍ਹਦਾ ਹੈ ਖ਼ੁਆਰ ਹੁੰਦਾ ਹੈ ॥੨॥
O Nanak, without the Name, nothing is permanent; those who read and read are ruined. ||2||
नानक विणु नावै को थिरु नही पड़ि पड़ि होइ खुआरु ॥२॥
LINE 39
ਪਉੜੀ
Pauree:
पउड़ी ॥
LINE 40
ਹਰਿਕੀਵਡਿਆਈਵਡੀਹੈਹਰਿਕੀਰਤਨੁਹਰਿਕਾ
ਉਸਦੀ ਸਿਫ਼ਤ-ਸਾਲਾਹ ਤੇ ਉਸਦਾ ਕੀਰਤਨ ਕਰਨਾ-ਇਹੋ (ਜੀਵ ਲਈ) ਵੱਡੀ (ਕਰਣੀ) ਹੈ।
Great is the Greatness of the Lord, and the Kirtan of the Lord's Praises.
हरि की वडिआई वडी है हरि कीरतनु हरि का ॥
LINE 41
ਹਰਿਕੀਵਡਿਆਈਵਡੀਹੈਜਾਨਿਆਉਹੈਧਰਮਕਾ
ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸ ਦੀ ਵਡਿਆਈ ਕਰਨੀ ਵੱਡੀ ਕਰਣੀ ਹੈ।
Great is the Greatness of the Lord; His Justice is totally Righteous.
हरि की वडिआई वडी है जा निआउ है धरम का ॥
LINE 42
ਹਰਿਕੀਵਡਿਆਈਵਡੀਹੈਜਾਫਲੁਹੈਜੀਅਕਾ
ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)।
Great is the Greatness of the Lord; people receive the fruits of the soul.
हरि की वडिआई वडी है जा फलु है जीअ का ॥
LINE 43
ਹਰਿਕੀਵਡਿਆਈਵਡੀਹੈਜਾਸੁਣਈਕਹਿਆਚੁਗਲਕਾ
ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ।
Great is the Greatness of the Lord; He does not hear the words of the back-biters.
हरि की वडिआई वडी है जा न सुणई कहिआ चुगल का ॥
LINE 44
ਹਰਿਕੀਵਡਿਆਈਵਡੀਹੈਅਪੁਛਿਆਦਾਨੁਦੇਵਕਾ॥॥
ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ ॥੬॥
Great is the Greatness of the Lord; He gives His Gifts without being asked. ||6||
हरि की वडिआई वडी है अपुछिआ दानु देवका ॥६॥
LINE 45
ਸਲੋਕਮਃ
Shalok, Third Mahalaa:
सलोक मः ३ ॥
LINE 46
ਹਉਹਉਕਰਤੀਸਭਮੁਈਸੰਪਉਕਿਸੈਨਾਲਿ
ਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।
Those who act in ego shall all die. Their worldly possessions shall not go along with them.
हउ हउ करती सभ मुई संपउ किसै न नालि ॥
LINE 47
ਦੂਜੈਭਾਇਦੁਖੁਪਾਇਆਸਭਜੋਹੀਜਮਕਾਲਿ
ਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)।
Because of their love of duality, they suffer in pain. The Messenger of Death is watching all.
दूजै भाइ दुखु पाइआ सभ जोही जमकालि ॥