ਸ਼੍ਰੀ ਦਸਮ ਗ੍ਰੰਥ

ਅੰਗ 812
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੀਤਿਫਿਰੈਨਵਖੰਡਨਕੌਨਹਿਬਾਸਵਸੋਕਬਹੂੰਡਰਪਾਨੇ
(ਜੋ) ਨੌਂ ਖੰਡਾਂ ਨੂੰ ਜਿਤ ਕੇ ਫਿਰਦੇ ਹਨ ਅਤੇ ਇੰਦਰ ਤੋਂ ਵੀ ਕਦੇ ਨਹੀਂ ਡਰਦੇ ਹਨ,
Nine continents of the earth, and were unafraid of the god Indra,
जीति फिरै नवखंडन कौ नहि बासव सो कबहूं डरपाने ॥
LINE 02
ਤੇਤੁਮਸੌਲਰਿਕੈਮਰਿਕੈਭਟਅੰਤਕੋਅੰਤਕੇਧਾਮਸਿਧਾਨੇ੩੯॥॥
ਉਹ ਯੋਧੇ (ਹੇ ਦੇਵੀ!) ਤੇਰੇ ਨਾਲ ਲੜ ਕੇ ਅਤੇ ਅੰਤ ਨੂੰ ਮਰ ਕੇ ਯਮਰਾਜ ਦੇ ਘਰ ਨੂੰ ਚਲੇ ਗਏ ਹਨ ॥੩੯॥
Fought to the end and departed for their heavenly abodes.(39)
ते तुम सौ लरि कै मरि कै भट अंत को अंत के धाम सिधाने ॥३९॥
LINE 03
ਦੋਹਰਾ
ਦੋਹਰਾ:
Dohira
दोहरा ॥
LINE 04
ਰਨਡਾਕਿਨਿਡਹਕਤਫਿਰਤਕਹਕਤਫਿਰਤਮਸਾਨ
ਰਣ ਵਿਚ ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ ਅਤੇ ਪ੍ਰੇਤ ('ਮਸਾਨ') ਕਿਲਕਾਰੀਆਂ ਮਾਰ ਰਹੇ ਹਨ।
Belching witches and howling ghosts started to roam around.
रन डाकिनि डहकत फिरत कहकत फिरत मसान ॥
LINE 05
ਬਿਨੁਸੀਸਨਡੋਲਤਸੁਭਟਗਹਿਗਹਿਕਰਨਕ੍ਰਿਪਾਨ੪੦॥॥
ਬਿਨਾ ਸਿਰਾਂ ਦੇ ਯੋਧੇ ਕ੍ਰਿਪਾਨਾਂ ਪਕੜ ਪਕੜ ਕੇ (ਯੁੱਧ-ਭੂਮੀ ਵਿਚ) ਘੁੰਮ ਰਹੇ ਹਨ ॥੪੦॥
The heroes with decapitated heads went around the fields with swords in their hands.( 40)
बिनु सीसन डोलत सुभट गहि गहि करन क्रिपान ॥४०॥
LINE 06
ਅਸਿਅਨੇਕਕਾਢੇਕਰਨਲਰਹਿਸੁਭਟਸਮੁਹਾਇ
ਹੱਥਾਂ ਵਿਚ ਅਨੇਕ ਤਲਵਾਰਾਂ ਕਢ ਕੇ ਸੂਰਮੇ ਸਾਹਮਣੇ ਹੋ ਕੇ ਲੜ ਰਹੇ ਹਨ।
Numerous champions with unsheathed swords were fighting face to face,
असि अनेक काढे करन लरहि सुभट समुहाइ ॥
LINE 07
ਲਰਿਗਿਰਿਮਰਿਭੂਪਰਪਰੈਬਰੈਬਰੰਗਨਿਜਾਇ੪੧॥॥
ਲੜਦੇ ਹੋਏ ਭੂਮੀ ਉਤੇ ਮਰ ਕੇ ਡਿਗ ਰਹੇ ਹਨ ਅਤੇ ਜਾ ਕੇ ਅਪੱਛਰਾਵਾਂ ਨੂੰ ਵਰ ਰਹੇ ਹਨ ॥੪੧॥
Raiding and combating to death, and praying to the Fairy goddess, rolled down on the earth.( 41)
लरि गिरि मरि भू पर परै बरै बरंगनि जाइ ॥४१॥
LINE 08
ਅਨਤਰਯਾਜ੍ਯੋਸਿੰਧੁਕੋਚਹਤਤਰਨਕਰਿਜਾਉ
(ਹੇ ਦੇਵੀ!) ਅਣਤਾਰੂ ਜੇ ਸਮੁੰਦਰ ਨੂੰ ਤਰ ਕੇ ਜਾਣਾ ਚਾਹੇ
The one who could not swim, how could he, without a boat and
अनतरया ज्यो सिंधु को चहत तरन करि जाउ ॥
LINE 09
ਬਿਨੁਨੌਕਾਕੈਸੇਤਰੈਲਏਤਿਹਾਰੋਨਾਉ੪੨॥॥
ਤਾਂ ਉਹ ਤੇਰਾ ਨਾਮ ਲੈਣ ਦੀ ਨੌਕਾ ਤੋਂ ਬਿਨਾ ਕਿਵੇਂ ਤਰ ਸਕਦਾ ਹੈ ॥੪੨॥
Support of your Name, swim across the sea?(42)
बिनु नौका कैसे तरै लए तिहारो नाउ ॥४२॥
LINE 10
ਮੂਕਉਚਰੈਸਾਸਤ੍ਰਖਟਪਿੰਗਗਿਰਨਚੜਿਜਾਇ
(ਹੇ ਦੇਵੀ!) ਜੇ ਤੁਸੀਂ ਸਹਾਇਤਾ ਕਰੋ ਤਾਂ ਗੁੰਗਾ ਛੇ ਸ਼ਾਸਤ੍ਰ ਉਚਾਰ ਸਕਦਾ ਹੈ, ਪਿੰਗਲਾ ਪਰਬਤ ਚੜ੍ਹ ਸਕਦਾ ਹੈ,
How could a dumb narrate the Six Shastras, a lame person could climb
मूक उचरै सासत्र खट पिंग गिरन चड़ि जाइ ॥
LINE 11
ਅੰਧਲਖੈਬਦਰੋਸੁਨੈਜੋਤੁਮਕਰੌਸਹਾਇ੪੩॥॥
ਅੰਨ੍ਹਾ ਵੇਖ ਸਕਦਾ ਹੈ ਅਤੇ ਬੋਲਾ ਸੁਣ ਸਕਦਾ ਹੈ ॥੪੩॥
Up the mountains, a blind man could see, and a deaf could hear?( 43)
अंध लखै बदरो सुनै जो तुम करौ सहाइ ॥४३॥
LINE 12
ਅਰਘਗਰਭਨ੍ਰਿਪਤ੍ਰਿਯਨਕੋਭੇਦਪਾਯੋਜਾਇ
ਮੋਤੀ ('ਅਰਘ') ਗਰਭ, ਰਾਜਾ ਅਤੇ ਇਸਤਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ।
The wonders of a child during pregnancy, a Raja and a female are unfathomable.
अरघ गरभ न्रिप त्रियन को भेद न पायो जाइ ॥
LINE 13
ਤਊਤਿਹਾਰੀਕ੍ਰਿਪਾਤੇਕਛੁਕਛੁਕਹੋਬਨਾਇ੪੪॥॥
ਫਿਰ ਵੀ ਤੇਰੀ ਕ੍ਰਿਪਾ ਨਾਲ ਕੁਝ ਕੁਝ ਬਣਾ ਕੇ ਕਹਿੰਦਾ ਹਾਂ ॥੪੪॥
With Your blessings I have narrated this, although with a bit of exaggeration.( 44)
तऊ तिहारी क्रिपा ते कछु कछु कहो बनाइ ॥४४॥
LINE 14
ਪ੍ਰਥਮਮਾਨਿਤੁਮਕੋਕਹੋਜਥਾਬੁਧਿਬਲੁਹੋਇ
ਪਹਿਲਾ ਤੁਹਾਨੂੰ ਮੰਨਾ ਕੇ ਯਥਾ ਬੁੱਧੀ ਬਲ (ਰਚਨਾ) ਕਥਨ ਕਰਦਾ ਹਾਂ।
Believing You be the omnipresent, I say, that I have rendered this
प्रथम मानि तुम को कहो जथा बुधि बलु होइ ॥
LINE 15
ਘਟਿਕਬਿਤਾਲਖਿਕੈਕਬਹਿਹਾਸਕਰਿਯਹੁਕੋਇ੪੫॥॥
(ਜੇ) ਕਵਿਤਾ ਵਿਚ ਹੇ ਕਵੀਓ! ਕੋਈ ਘਾਟ ਲਗੇ, ਤਾਂ ਮੇਰੀ ਹਾਸੀ ਨਾ ਕਰਨਾ ॥੪੫॥
With my limited understanding, and I prey not to laugh it off.( 45)
घटि कबिता लखि कै कबहि हास न करियहु कोइ ॥४५॥
LINE 16
ਪ੍ਰਥਮਧ੍ਯਾਇਸ੍ਰੀਭਗਵਤੀਬਰਨੌਤ੍ਰਿਯਾਪ੍ਰਸੰਗ
ਪਹਿਲਾ ਅਧਿਆਇ ਸ੍ਰੀ ਭਗਵਤੀ (ਦਾ ਕਹਿ ਕੇ ਹੁਣ) ਤ੍ਰਿਆ ਪ੍ਰਸੰਗ ਦਾ ਵਰਣਨ ਕਰਦਾ ਹਾਂ।
To commence with, with devotion to the Reverend Faculty, I narrate the Female Wonders.
प्रथम ध्याइ स्री भगवती बरनौ त्रिया प्रसंग ॥
LINE 17
ਮੋਘਟਮੈਤੁਮਹ੍ਵੈਨਦੀਉਪਜਹੁਬਾਕਤਰੰਗ੪੬॥॥
(ਹੇ ਦੇਵੀ!) ਤੁਸੀਂ ਮੇਰੇ ਸ਼ਰੀਰ ਵਿਚ ਨਦੀ ਬਣ ਜਾਓ, (ਤਾਂ ਜੋ ਉਸ ਵਿਚੋਂ) ਵਾਕ ਰੂਪੀ ਤਰੰਗਾਂ ਪੈਦਾ ਹੋਣ ॥੪੬॥
O the Passionless Universal Prowess, enable me to render the waves of narrative through my heart.( 46)
मो घट मै तुम ह्वै नदी उपजहु बाक तरंग ॥४६॥
LINE 18
ਸਵੈਯਾ
ਸਵੈਯਾ:
Savaiyya
सवैया ॥
LINE 19
ਮੇਰੁਕਿਯੋਤ੍ਰਿਣਤੇਮੁਹਿਜਾਹਿਗਰੀਬਨਿਵਾਜਦੂਸਰਤੋਸੌ
(ਤੁਸੀਂ) ਮੈਂਨੂੰ ਇਕ ਤੀਲੇ ਤੋਂ ਸੁਮੇਰ ਪਰਬਤ ਬਣਾ ਦਿੱਤਾ ਹੈ; ਤੁਹਾਡੇ ਵਰਗਾ ਹੋਰ ਕੋਈ ਦੂਜਾ ਗ਼ਰੀਬ ਨਿਵਾਜ਼ ਨਹੀਂ ਹੈ।
From a straw You can raise my status to as high as Sumer Hills and there is none other as benevolent to the poor as You.
मेरु कियो त्रिण ते मुहि जाहि गरीब निवाज न दूसर तोसौ ॥
LINE 20
ਭੂਲਛਿਮੋਹਮਰੀਪ੍ਰਭੁਆਪੁਭੂਲਨਹਾਰਕਹੂੰਕੋਊਮੋਸੌ
ਹੇ ਪ੍ਰਭੂ! ਤੁਸੀਂ ਮੇਰੀ ਭੁਲ ਮਾਫ਼ ਕਰ ਦਿਓ ਕਿਉਂਕਿ ਮੇਰੇ ਵਰਗਾ ਹੋਰ ਕੋਈ ਭੁਲਣਹਾਰ ਨਹੀਂ ਹੈ।
There is none other as pardonable as You.
भूल छिमो हमरी प्रभु आपु न भूलनहार कहूं कोऊ मो सौ ॥
LINE 21
ਸੇਵਕਰੈਤੁਮਰੀਤਿਨਕੇਛਿਨਮੈਧਨਲਾਗਤਧਾਮਭਰੋਸੌ
(ਜੋ) ਤੁਹਾਡੀ ਸੇਵਾ ਕਰਦਾ ਹੈ, ਉਨ੍ਹਾਂ ਦੇ ਛਿਣ ਭਰ ਵਿਚ ਧਨ ਨਾਲ ਘਰ ਭਰ ਦਿੰਦੇ ਹੋ।
A little service to You is abundantly rewarded instantly.
सेव करै तुमरी तिन के छिन मै धन लागत धाम भरोसौ ॥
LINE 22
ਯਾਕਲਿਮੈਸਭਿਕਲਿਕ੍ਰਿਪਾਨਕੀਭਾਰੀਭੁਜਾਨਕੋਭਾਰੀਭਰੋਸੌ੪੭॥॥
ਇਸ ਕਲਿਯੁਗ ਵਿਚ ਕਾਲੀ ਦੀ ਕ੍ਰਿਪਾਨ ਅਤੇ (ਉਸ ਦੀਆਂ) ਭਾਰੀ ਭੁਜਾਵਾਂ ਦਾ ਵੱਡਾ ਭਰੋਸਾ ਹੈ ॥੪੭॥
In the Kal-age one can only depend on the sword, the faculty and self determination.(47)
या कलि मै सभि कलि क्रिपान की भारी भुजान को भारी भरोसौ ॥४७॥
LINE 23
ਖੰਡਿਅਖੰਡਨਖੰਡਕੈਚੰਡਿਸੁਮੁੰਡਰਹੇਛਿਤਮੰਡਲਮਾਹੀ
ਨ ਖੰਡਿਤ ਕੀਤੇ ਜਾ ਸਕਣ ਵਾਲੇ (ਸੂਰਮਿਆਂ ਨੂੰ) ਮਾਰ ਕੇ ਚੰਡੀ ਨੇ (ਉਨ੍ਹਾਂ ਦੇ) ਸਿਰ ਯੁੱਧ-ਭੂਮੀ ਵਿਚ ਸੁਟ ਦਿੱਤੇ ਹਨ।
The immortal heroes were annihilated, and their pride-filled heads were thrown on the earth.
खंडि अखंडन खंड कै चंडि सु मुंड रहे छित मंडल माही ॥
LINE 24
ਦੰਡਿਅਦੰਡਨਕੋਭੁਜਦੰਡਨਭਾਰੀਘਮੰਡਕਿਯੋਬਲਬਾਹੀ
ਨਾ ਦੰਡੇ ਜਾ ਸਕਣ ਵਾਲਿਆਂ ਨੂੰ ਭੁਜ ਦੰਡਾਂ ਨਾਲ ਦੰਡਿਤ ਕੀਤਾ ਅਤੇ ਬਲਵਾਨਾਂ ਦਾ ਘਮੰਡ ਦੂਰ ਕੀਤਾ।
The egocentric, to whom no other could inflict punishment, you, with your vigorous arms, made pride-less.
दंडि अदंडन को भुजदंडन भारी घमंड कियो बल बाही ॥
LINE 25
ਥਾਪਿਅਖੰਡਲਕੌਸੁਰਮੰਡਲਨਾਦਸੁਨਿਯੋਬ੍ਰਹਮੰਡਮਹਾਹੀ
ਇੰਦਰ ('ਅਖੰਡਲ') ਨੂੰ ਸਵਰਗ ਵਿਚ ਸਥਾਪਿਤ ਕੀਤਾ (ਜਿਸ ਦੀ ਖ਼ੁਸ਼ੀ ਦਾ) ਨਾਦ ਬ੍ਰਹਮੰਡ ਵਿਚ ਸੁਣਿਆ ਗਿਆ।
Once again Indra was established to rule the Creation and the happiness was ensued.
थापि अखंडल कौ सुर मंडल नाद सुनियो ब्रहमंड महा ही ॥
LINE 26
ਕ੍ਰੂਰਕਵੰਡਲਕੋਰਨਮੰਡਲਤੋਸਮਸੂਰਕੋਊਕਹੂੰਨਾਹੀ੪੮॥॥
(ਤੁਸੀਂ) ਯੁੱਧਭੂਮੀ ਵਿਚ ਕਠੋਰ ਧਨੁਸ਼ ਨੂੰ ਧਾਰਨ ਕਰਨ ਵਾਲੀ ਹੋ, ਤੁਹਾਡੇ ਵਰਗਾ ਸ਼ੂਰਵੀਰ ਹੋਰ ਕੋਈ ਨਹੀਂ ਹੈ ॥੪੮॥
You adore the bow, and there is none other hero as great as you.( 48)(1)
क्रूर कवंडल को रन मंडल तो सम सूर कोऊ कहूं नाही ॥४८॥
LINE 27
ਇਤਿਸ੍ਰੀਚਰਿਤ੍ਰਪਖ੍ਯਾਨੇਚੰਡੀਚਰਿਤ੍ਰੇਪ੍ਰਥਮਧ੍ਯਾਇਸਮਾਪਤਮਸਤੁਸੁਭਮਸਤੁ੧੪੮ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਚੰਡੀ ਚਰਿਤ੍ਰ ਦੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥੪੮॥ ਚਲਦਾ॥
This Auspicious Chritar of Chandi (the Goddess) ends the First Parable of the Chritars. Completed with Benediction. (1)(48)
इति स्री चरित्र पख्याने चंडी चरित्रे प्रथम ध्याइ समापतम सतु सुभम सतु ॥१॥४८॥अफजूं॥
LINE 28
ਦੋਹਰਾ
ਦੋਹਰਾ:
Dohira
दोहरा ॥
LINE 29
ਚਿਤ੍ਰਵਤੀਨਗਰੀਬਿਖੈਚਿਤ੍ਰਸਿੰਘਨ੍ਰਿਪਏਕ
ਚਿਤ੍ਰਵਤੀ ਨਾਂ ਦੀ ਨਗਰੀ ਵਿਚ ਚਿਤ੍ਰ ਸਿੰਘ ਨਾਂ ਦਾ ਇਕ ਰਾਜਾ ਸੀ।
There lived in the city of Chitervati, a Raja called Chitar Singh.
चित्रवती नगरी बिखै चित्र सिंघ न्रिप एक ॥
LINE 30
ਤੇਕੇਗ੍ਰਿਹਸੰਪਤਿਘਨੀਰਥਗਜਬਾਜਅਨੇਕ॥॥
ਉਸ ਦੇ ਘਰ ਬਹੁਤ ਧਨ-ਦੌਲਤ ਅਤੇ ਅਨੇਕ ਰਥ, ਹਾਥੀ, ਘੋੜੇ ਸਨ ॥੧॥
He enjoyed abundance of wealth, and possessed numerous material goods, chariots, elephants and horses.(1)
ते के ग्रिह संपति घनी रथ गज बाज अनेक ॥१॥
LINE 31
ਤਾਕੋਰੂਪਅਨੂਪਅਤਿਜੋਬਿਧਿਧਰਿਯੋਸੁਧਾਰਿ
ਉਸ ਨੂੰ ਵਿਧਾਤਾ ਨੇ ਚੰਗੀ ਤਰ੍ਹਾਂ ਅਨੂਪਮ ਰੂਪ ਪ੍ਰਦਾਨ ਕੀਤਾ ਸੀ।
He had been bestowed with beautiful physical features
ता को रूप अनूप अति जो बिधि धरियो सुधारि ॥
LINE 32
ਸੁਰੀਆਸੁਰੀਕਿੰਨ੍ਰਨੀਰੀਝਿਰਹਤਪੁਰਨਾਰਿ॥॥
(ਉਸ ਉਤੇ) ਦੇਵ-ਪਤਨੀਆਂ, ਦੈਂਤ-ਪਤਨੀਆਂ ਅਤੇ ਕਿੰਨਰ-ਇਸਤਰੀਆਂ ਅਤੇ ਸ਼ਹਿਰਨਾਂ ਰੀਝ ਜਾਂਦੀਆਂ ਸਨ ॥੨॥
The consorts of the gods and demons, the female Sphinxes and the town fairies, were all enchanted.(2)
सुरी आसुरी किंन्रनी रीझि रहत पुर नारि ॥२॥
LINE 33
ਏਕਅਪਸਰਾਇੰਦ੍ਰਕੇਜਾਤਸਿੰਗਾਰਬਨਾਇ
ਇਕ ਅਪੱਛਰਾ ਸ਼ਿੰਗਾਰ ਕਰ ਕੇ ਇੰਦਰ ਪਾਸ ਜਾ ਰਹੀ ਸੀ।
A fairy, bedecking herself, was ready to go to Indra, the Celestial Raja of the Rajas,
एक अपसरा इंद्र के जात सिंगार बनाइ ॥
LINE 34
ਨਿਰਖਰਾਇਅਟਕਤਿਭਈਕੰਜਭਵਰਕੇਭਾਇ॥॥
(ਉਸ) ਰਾਜੇ ਨੂੰ ਵੇਖ ਕੇ (ਅਪੱਛਰਾ) ਅਟਕ ਗਈ ਜਿਵੇਂ ਕਮਲ ਦੇ ਫੁੱਲ ਨੂੰ ਵੇਖ ਕੇ ਭੌਰਾ ਰੁਕ ਜਾਂਦਾ ਹੈ ॥੩॥
But she stymied on the vision of that Raja, like a butterfly on the sight of a flower.(3)
निरख राइ अटकति भई कंज भवर के भाइ ॥३॥
LINE 35
ਅੜਿਲ
ਅੜਿਲ:
Arril
अड़िल ॥
LINE 36
ਰਹੀਅਪਸਰਾਰੀਝਿਰੂਪਲਖਿਰਾਇਕੋ
ਰਾਜੇ ਦੇ ਰੂਪ ਨੂੰ ਵੇਖ ਕੇ ਅਪੱਛਰਾ ਮੋਹਿਤ ਹੋ ਗਈ।
Seeing the Raja the Fairy was captivated.
रही अपसरा रीझि रूप लखि राइ को ॥
LINE 37
ਪਠੀਦੂਤਿਕਾਛਲਕਰਿਮਿਲਨਉਪਾਇਕੋ
(ਉਸ ਨੂੰ) ਮਿਲਣ ਦੇ ਉਪਾ ਵਜੋਂ ਛਲ ਪੂਰਵਕ (ਆਪਣੀ) ਦੂਤੀ ਭੇਜੀ।
Planning to meet him, she called in her messenger.
पठी दूतिका छल करि मिलन उपाइ को ॥
LINE 38
ਬਿਨੁਪ੍ਰੀਤਮਕੇਮਿਲੇਹਲਾਹਲਪੀਵਹੋ
(ਉਸ ਨੇ ਦੂਤੀ ਦੁਆਰਾ ਕਹਿ ਭੇਜਿਆ ਕਿ) ਪ੍ਰੀਤਮ ਦੇ ਨਾ ਮਿਲਣ ਤੇ ਵਿਸ਼ ਪਾਨ ਕਰ ਲਵਾਂਗੀ।
‘Without meeting my beloved I would take poison,’ she told her
बिनु प्रीतम के मिले हलाहल पीवहो ॥
LINE 39
ਹੋਮਾਰਿਕਟਾਰੀਮਰਿਹੋਘਰੀਜੀਵਹੋ॥॥
ਜਾਂ ਕਟਾਰੀ ਮਾਰ ਕੇ ਮਰ ਜਾਵਾਂਗੀ ਅਤੇ ਇਕ ਘੜੀ ਵੀ ਨਹੀਂ ਜੀਵਾਂਗੀ ॥੪॥
Messenger, ‘Or I would push a dagger through me.’(4)
हो मारि कटारी मरिहो घरी न जीवहो ॥४॥
LINE 40
ਦੋਹਰਾ
ਦੋਹਰਾ:
Dohira
दोहरा ॥
LINE 41
ਤਾਹਿਦੂਤਿਕਾਰਾਇਸੋਭੇਦਕਹ੍ਯੋਸਮੁਝਾਇ
ਉਸ ਦੂਤੀ ਨੇ ਰਾਜੇ ਨੂੰ (ਸਾਰਾ) ਭੇਦ ਕਹਿ ਕੇ ਸਮਝਾ ਦਿੱਤਾ।
The messenger made the Raja to empathize with her (the fairy).
ताहि दूतिका राइ सो भेद कह्यो समुझाइ ॥
LINE 42
ਬਰੀਰਾਇਸੁਖਪਾਇਮਨਦੁੰਦਭਿਢੋਲਬਜਾਇ॥॥
ਰਾਜੇ ਨੇ (ਉਸ ਅਪੱਛਰਾ ਨੂੰ) ਵਰ ਲਿਆ ਅਤੇ ਢੋਲ ਅਤੇ ਨਗਾਰੇ ਵਜਾ ਕੇ ਮਨ ਵਿਚ ਸੁਖ ਪ੍ਰਾਪਤ ਕੀਤਾ ॥੫॥
And, rejoicing with the beats of the drums, the Raja took her as his bride.(5)
बरी राइ सुख पाइ मन दुंदभि ढोल बजाइ ॥५॥
LINE 43
ਏਕਪੁਤ੍ਰਤਾਤੇਭਯੋਅਮਿਤਰੂਪਕੀਖਾਨਿ
ਉਸ (ਅਪੱਛਰਾ) ਤੋਂ ਇਕ ਪੁੱਤਰ ਪੈਦਾ ਹੋਇਆ ਜੋ ਬਹੁਤ ਅਧਿਕ ('ਅਮਿਤ') ਰੂਪ ਦੀ ਖਾਣ ਸੀ।
The Fairy gave birth to a beautiful son,
एक पुत्र ता ते भयो अमित रूप की खानि ॥
LINE 44
ਮਹਾਰੁਦ੍ਰਹੂੰਰਿਸਿਕਰੇਕਾਮਦੇਵਪਹਿਚਾਨਿ॥॥
(ਉਸ ਨੂੰ) ਕਾਮ ਦੇਵ ਸਮਝ ਕੇ ਸ਼ਿਵ ਕ੍ਰੋਧਿਤ ਹੋ ਰਿਹਾ ਸੀ ॥੬॥
Who was as powerful as Shiva and passionate like Kamdev, the Cupid.(6)
महा रुद्र हूं रिसि करे कामदेव पहिचानि ॥६॥
LINE 45
ਬਹੁਤਬਰਸਿਸੰਗਅਪਸਰਾਭੂਪਤਿਮਾਨੇਭੋਗ
ਬਹੁਤ ਵਰ੍ਹਿਆਂ ਤਕ ਰਾਜੇ ਨੇ ਅਪੱਛਰਾ ਨਾਲ ਭੋਗ-ਵਿਲਾਸ ਕੀਤਾ।
The Raja had the pleasure of making love to the Fairy for many years,
बहुत बरसि संग अपसरा भूपति माने भोग ॥
LINE 46
ਬਹੁਰਿਅਪਸਰਾਇੰਦ੍ਰਕੇਜਾਤਭਈਉਡਿਲੋਗ॥॥
ਫਿਰ ਅਪੱਛਰਾ ਉਡ ਕੇ ਇੰਦਰ ਲੋਕ ਨੂੰ ਚਲੀ ਗਈ ॥੭॥
But one day the Fairy flew away to the Domain of Indra.(7)
बहुरि अपसरा इंद्र के जात भई उडि लोग ॥७॥
LINE 47
ਤਿਹਬਿਨੁਭੂਤਤਿਦੁਖਿਤਹ੍ਵੈਮੰਤ੍ਰੀਲਏਬੁਲਾਇ
ਉਸ ਤੋਂ ਬਿਨਾ ਰਾਜੇ ਨੇ ਦੁਖੀ ਹੋ ਕੇ ਮੰਤ੍ਰੀਆਂ ਨੂੰ ਬੁਲਾ ਲਿਆ
Without her company the Raja was extremely afflicted, and he called in his ministers.
तिह बिनु भूतति दुखित ह्वै मंत्री लए बुलाइ ॥
LINE 48
ਚਿਤ੍ਰਚਿਤ੍ਰਿਤਾਕੋਤੁਰਿਤਦੇਸਨਦਯੋਪਠਾਇ॥॥
ਅਤੇ ਚਿਤਰਕਾਰ ਤੋਂ (ਅਪੱਛਰਾ ਦੇ) ਚਿਤਰ ਬਣਵਾ ਕੇ ਤੁਰਤ ਦੇਸਾਂ ਬਿਦੇਸਾਂ ਵਿਚ ਭਿਜਵਾ ਦਿੱਤੇ ॥੮॥
He got her paintings prepared and, to trace her at home and abroad, displayed them everywhere.(8)
चित्र चित्रि ता को तुरित देसन दयो पठाइ ॥८॥