ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 776
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪੂਰਾਪੁਰਖੁਪਾਇਆਵਡਭਾਗੀਸਚਿਨਾਮਿਲਿਵਲਾਵੈ
ਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤ ਜੋੜੀ ਰੱਖਦਾ ਹੈ।
One obtains the Perfect Primal Lord, by great good fortune, lovingly focusing on the True Name.
पूरा पुरखु पाइआ वडभागी सचि नामि लिव लावै ॥
LINE 02
ਮਤਿਪਰਗਾਸੁਭਈਮਨੁਮਾਨਿਆਰਾਮਨਾਮਿਵਡਿਆਈ
ਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।
The intellect is enlightened, and the mind is satisfied, through the glory of the Lord's Name.
मति परगासु भई मनु मानिआ राम नामि वडिआई ॥
LINE 03
ਨਾਨਕਪ੍ਰਭੁਪਾਇਆਸਬਦਿਮਿਲਾਇਆਜੋਤੀਜੋਤਿਮਿਲਾਈ੪੧੪॥॥॥॥
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ ॥੪॥੧॥੪॥
O Nanak, God is found, merging in the Shabad, and one's light blends into the Light. ||4||1||4||
नानक प्रभु पाइआ सबदि मिलाइआ जोती जोति मिलाई ॥४॥१॥४॥
LINE 04
ਸੂਹੀਮਹਲਾਘਰੁ
ਰਾਗ ਸੂਹੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Soohee, Fourth Mahalaa, Fifth House:
सूही महला ४ घरु ५ ॥
LINE 05
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 06
ਗੁਰੁਸੰਤਜਨੋਪਿਆਰਾਮੈਮਿਲਿਆਮੇਰੀਤ੍ਰਿਸਨਾਬੁਝਿਗਈਆਸੇ
ਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ।
O humble Saints, I have met my Beloved Guru; the fire of my desire is quenched, and my yearning is gone.
गुरु संत जनो पिआरा मै मिलिआ मेरी त्रिसना बुझि गईआसे ॥
LINE 07
ਹਉਮਨੁਤਨੁਦੇਵਾਸਤਿਗੁਰੈਮੈਮੇਲੇਪ੍ਰਭਗੁਣਤਾਸੇ
(ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ।
I dedicate my mind and body to the True Guru; I pray that may He unite me with God, the treasure of virtue.
हउ मनु तनु देवा सतिगुरै मै मेले प्रभ गुणतासे ॥
LINE 08
ਧਨੁਧੰਨੁਗੁਰੂਵਡਪੁਰਖੁਹੈਮੈਦਸੇਹਰਿਸਾਬਾਸੇ
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ।
Blessed, blessed is the Guru, the Supreme Being, who tells me of the most blessed Lord.
धनु धंनु गुरू वड पुरखु है मै दसे हरि साबासे ॥
LINE 09
ਵਡਭਾਗੀਹਰਿਪਾਇਆਜਨਨਾਨਕਨਾਮਿਵਿਗਾਸੇ॥॥
ਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ ॥੧॥
By great good fortune, servant Nanak has found the Lord; he blossoms forth in the Naam. ||1||
वडभागी हरि पाइआ जन नानक नामि विगासे ॥१॥
LINE 10
ਗੁਰੁਸਜਣੁਪਿਆਰਾਮੈਮਿਲਿਆਹਰਿਮਾਰਗੁਪੰਥੁਦਸਾਹਾ
ਹੇ ਸੰਤ ਜਨੋ! (ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈ, ਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਪੁੱਛਦੀ ਰਹਿੰਦੀ ਹਾਂ,
I have met my Beloved Friend, the Guru, who has shown me the Path to the Lord.
गुरु सजणु पिआरा मै मिलिआ हरि मारगु पंथु दसाहा ॥
LINE 11
ਘਰਿਆਵਹੁਚਿਰੀਵਿਛੁੰਨਿਆਮਿਲੁਸਬਦਿਗੁਰੂਪ੍ਰਭਨਾਹਾ
(ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ।
Come home - I have been separated from You for so long! Please, let me merge with You, through the Word of the Guru's Shabad, O my Lord God.
घरि आवहु चिरी विछुंनिआ मिलु सबदि गुरू प्रभ नाहा ॥
LINE 12
ਹਉਤੁਝੁਬਾਝਹੁਖਰੀਉਡੀਣੀਆਜਿਉਜਲਬਿਨੁਮੀਨੁਮਰਾਹਾ
ਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ।
Without You, I am so sad; like a fish out of water, I shall die.
हउ तुझु बाझहु खरी उडीणीआ जिउ जल बिनु मीनु मराहा ॥
LINE 13
ਵਡਭਾਗੀਹਰਿਧਿਆਇਆਜਨਨਾਨਕਨਾਮਿਸਮਾਹਾ॥॥
ਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ ॥੨॥
The very fortunate ones meditate on the Lord; servant Nanak merges into the Naam. ||2||
वडभागी हरि धिआइआ जन नानक नामि समाहा ॥२॥
LINE 14
ਮਨੁਦਹਦਿਸਿਚਲਿਚਲਿਭਰਮਿਆਮਨਮੁਖੁਭਰਮਿਭੁਲਾਇਆ
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ।
The mind runs around in the ten directions; the self-willed manmukh wanders around, deluded by doubt.
मनु दह दिसि चलि चलि भरमिआ मनमुखु भरमि भुलाइआ ॥
LINE 15
ਨਿਤਆਸਾਮਨਿਚਿਤਵੈਮਨਤ੍ਰਿਸਨਾਭੁਖਲਗਾਇਆ
(ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ।
In his mind, he continually conjures up hopes; his mind is gripped by hunger and thirst.
नित आसा मनि चितवै मन त्रिसना भुख लगाइआ ॥
LINE 16
ਅਨਤਾਧਨੁਧਰਿਦਬਿਆਫਿਰਿਬਿਖੁਭਾਲਣਗਇਆ
ਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ।
There is an infinite treasure buried within the mind, but still, he goes out, searching for poison.
अनता धनु धरि दबिआ फिरि बिखु भालण गइआ ॥
LINE 17
ਜਨਨਾਨਕਨਾਮੁਸਲਾਹਿਤੂਬਿਨੁਨਾਵੈਪਚਿਪਚਿਮੁਇਆ॥॥
ਹੇ ਦਾਸ ਨਾਨਕ! (ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ ॥੩॥
O servant Nanak, praise the Naam, the Name of the Lord; without the Name, he rots away, and wastes away to death. ||3||
जन नानक नामु सलाहि तू बिनु नावै पचि पचि मुइआ ॥३॥
LINE 18
ਗੁਰੁਸੁੰਦਰੁਮੋਹਨੁਪਾਇਕਰੇਹਰਿਪ੍ਰੇਮਬਾਣੀਮਨੁਮਾਰਿਆ
ਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ,
Finding the beautiful and fascinating Guru, I have conquered my mind, through the Bani, the Word of my Beloved Lord.
गुरु सुंदरु मोहनु पाइ करे हरि प्रेम बाणी मनु मारिआ ॥
LINE 19
ਮੇਰੈਹਿਰਦੈਸੁਧਿਬੁਧਿਵਿਸਰਿਗਈਮਨਆਸਾਚਿੰਤਵਿਸਾਰਿਆ
ਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ।
My heart has forgotten its common sense and wisdom; my mind has forgotten its hopes and cares.
मेरै हिरदै सुधि बुधि विसरि गई मन आसा चिंत विसारिआ ॥
LINE 20
ਮੈਅੰਤਰਿਵੇਦਨਪ੍ਰੇਮਕੀਗੁਰਦੇਖਤਮਨੁਸਾਧਾਰਿਆ
(ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ।
Deep within my self, I feel the pains of divine love. Beholding the Guru, my mind is comforted and consoled.
मै अंतरि वेदन प्रेम की गुर देखत मनु साधारिआ ॥
LINE 21
ਵਡਭਾਗੀਪ੍ਰਭਆਇਮਿਲੁਜਨੁਨਾਨਕੁਖਿਨੁਖਿਨੁਵਾਰਿਆ੪੧੫॥॥॥॥
ਹੇ ਦਾਸ ਨਾਨਕ! (ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ ॥੪॥੧॥੫॥
Awaken my good destiny, O God - please, come and meet me! Each and every instant, servant Nanak is a sacrifice to You. ||4||1||5||
वडभागी प्रभ आइ मिलु जनु नानकु खिनु खिनु वारिआ ॥४॥१॥५॥
LINE 22
ਸੂਹੀਛੰਤਮਹਲਾ
Soohee, Chhant, Fourth Mahalaa:
सूही छंत महला ४ ॥
LINE 23
ਮਾਰੇਹਿਸੁਵੇਜਨਹਉਮੈਬਿਖਿਆਜਿਨਿਹਰਿਪ੍ਰਭਮਿਲਣਦਿਤੀਆ
ਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮੁਕਾਓ।
Eradicate the poison of egotism, O human being; it is holding you back from meeting your Lord God.
मारेहिसु वे जन हउमै बिखिआ जिनि हरि प्रभ मिलण न दितीआ ॥
LINE 24
ਦੇਹਕੰਚਨਵੇਵੰਨੀਆਇਨਿਹਉਮੈਮਾਰਿਵਿਗੁਤੀਆ
ਹੇ ਭਾਈ! (ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼ੁਆਰ ਕਰ ਦਿੱਤਾ।
This golden-colored body has been disfigured and ruined by egotism.
देह कंचन वे वंनीआ इनि हउमै मारि विगुतीआ ॥
LINE 25
ਮੋਹੁਮਾਇਆਵੇਸਭਕਾਲਖਾਇਨਿਮਨਮੁਖਿਮੂੜਿਸਜੁਤੀਆ
ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ।
Attachment to Maya is total darkness; this foolish, self-willed manmukh is attached to it.
मोहु माइआ वे सभ कालखा इनि मनमुखि मूड़ि सजुतीआ ॥
LINE 26
ਜਨਨਾਨਕਗੁਰਮੁਖਿਉਬਰੇਗੁਰਸਬਦੀਹਉਮੈਛੁਟੀਆ॥॥
ਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ ॥੧॥
O servant Nanak, the Gurmukh is saved; through the Word of the Guru's Shabad, he is released from egotism. ||1||
जन नानक गुरमुखि उबरे गुर सबदी हउमै छुटीआ ॥१॥
LINE 27
ਵਸਿਆਣਿਹੁਵੇਜਨਇਸੁਮਨਕਉਮਨੁਬਾਸੇਜਿਉਨਿਤਭਉਦਿਆ
ਹੇ ਭਾਈ! (ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨੁੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ।
Overcome and subdue this mind; your mind wanders around continually, like a falcon.
वसि आणिहु वे जन इसु मन कउ मनु बासे जिउ नित भउदिआ ॥
LINE 28
ਦੁਖਿਰੈਣਿਵੇਵਿਹਾਣੀਆਨਿਤਆਸਾਆਸਕਰੇਦਿਆ
ਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨੁੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦੁੱਖ ਵਿਚ ਹੀ ਬੀਤਦੀ ਹੈ।
The mortal's life-night passes painfully, in constant hope and desire.
दुखि रैणि वे विहाणीआ नित आसा आस करेदिआ ॥
LINE 29
ਗੁਰੁਪਾਇਆਵੇਸੰਤਜਨੋਮਨਿਆਸਪੂਰੀਹਰਿਚਉਦਿਆ
ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ।
I have found the Guru, O humble Saints; my mind's hopes are fulfilled, chanting the Lord's Name.
गुरु पाइआ वे संत जनो मनि आस पूरी हरि चउदिआ ॥
LINE 30
ਜਨਨਾਨਕਪ੍ਰਭਦੇਹੁਮਤੀਛਡਿਆਸਾਨਿਤਸੁਖਿਸਉਦਿਆ॥॥
ਹੇ ਦਾਸ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ-) ਹੇ ਪ੍ਰਭੂ! (ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ॥੨॥
Please bless servant Nanak, O God, with such understanding, that abandoning false hopes, he may always sleep in peace. ||2||
जन नानक प्रभ देहु मती छडि आसा नित सुखि सउदिआ ॥२॥
LINE 31
ਸਾਧਨਆਸਾਚਿਤਿਕਰੇਰਾਮਰਾਜਿਆਹਰਿਪ੍ਰਭਸੇਜੜੀਐਆਈ
ਹੇ ਭਾਈ! (ਗੁਰੂ ਦੀ ਸਰਨ ਪਈ ਰਹਿਣ ਵਾਲੀ) ਜੀਵ-ਇਸਤ੍ਰੀ (ਆਪਣੇ) ਚਿੱਤ ਵਿਚ (ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ) ਆਸ ਕਰਦੀ ਰਹਿੰਦੀ ਹੈ (ਤੇ ਆਖਦੀ ਹੈ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ ਆ (ਵੱਸ)।
The bride hopes in her mind, that her Sovereign Lord God will come to her bed.
सा धन आसा चिति करे राम राजिआ हरि प्रभ सेजड़ीऐ आई ॥
LINE 32
ਮੇਰਾਠਾਕੁਰੁਅਗਮਦਇਆਲੁਹੈਰਾਮਰਾਜਿਆਕਰਿਕਿਰਪਾਲੇਹੁਮਿਲਾਈ
ਹੇ ਪ੍ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, (ਪਰ ਤੂੰ ਮੇਰੇ ਲਈ) ਅਪਹੁੰਚ ਹੈਂ (ਤੂੰ ਆਪ ਹੀ) ਮਿਹਰ ਕਰ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾ ਲੈ।
My Lord and Master is infinitely compassionate; O Sovereign Lord, be merciful, and merge me into Yourself.
मेरा ठाकुरु अगम दइआलु है राम राजिआ करि किरपा लेहु मिलाई ॥