ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 772
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਨਕਰੰਗਿਰਵੈਰੰਗਿਰਾਤੀਜਿਨਿਹਰਿਸੇਤੀਚਿਤੁਲਾਇਆ॥॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨਾਲ ਆਪਣਾ ਮਨ ਜੋੜ ਲਿਆ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦੇ ਪ੍ਰੇਮ ਵਿਚ ਉਸ ਦਾ ਸਿਮਰਨ ਕਰਦੀ ਹੈ ॥੩॥
O Nanak, she revels in joy, imbued with His Love; she focuses her consciousness on the Lord. ||3||
नानक रंगि रवै रंगि राती जिनि हरि सेती चितु लाइआ ॥३॥
LINE 02
ਕਾਮਣਿਮਨਿਸੋਹਿਲੜਾਸਾਜਨਮਿਲੇਪਿਆਰੇਰਾਮ
ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਸੱਜਣ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ।
The mind of the soul bride is very happy, when she meets her Friend, her Beloved Lord.
कामणि मनि सोहिलड़ा साजन मिले पिआरे राम ॥
LINE 03
ਗੁਰਮਤੀਮਨੁਨਿਰਮਲੁਹੋਆਹਰਿਰਾਖਿਆਉਰਿਧਾਰੇਰਾਮ
ਗੁਰੂ ਦੀ ਮਤਿ ਉਤੇ ਤੁਰ ਕੇ ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਉਹ ਆਪਣੇ ਹਿਰਦੇ ਵਿਚ ਹਰਿ-ਪ੍ਰਭੂ ਨੂੰ ਟਿਕਾ ਰੱਖਦੀ ਹੈ।
Through the Guru's Teachings, her mind becomes immaculate; she enshrines the Lord within her heart.
गुरमती मनु निरमलु होआ हरि राखिआ उरि धारे राम ॥
LINE 04
ਹਰਿਰਾਖਿਆਉਰਿਧਾਰੇਅਪਨਾਕਾਰਜੁਸਵਾਰੇਗੁਰਮਤੀਹਰਿਜਾਤਾ
ਉਹ ਜੀਵ-ਇਸਤ੍ਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਇਸ ਤਰ੍ਹਾਂ ਆਪਣਾ ਜੀਵਨ-ਮਨੋਰਥ ਸੰਵਾਰ ਲੈਂਦੀ ਹੈ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ।
Keeping the Lord enshrined within her heart, her affairs are arranged and resolved; through the Guru's Teachings, she knows her Lord.
हरि राखिआ उरि धारे अपना कारजु सवारे गुरमती हरि जाता ॥
LINE 05
ਪ੍ਰੀਤਮਿਮੋਹਿਲਇਆਮਨੁਮੇਰਾਪਾਇਆਕਰਮਬਿਧਾਤਾ
ਉਸ ਦਾ ਮਨ ਜੋ ਪਹਿਲਾਂ ਮਮਤਾ ਵਿਚ ਫਸਿਆ ਹੋਇਆ ਸੀ, ਪ੍ਰੀਤਮ-ਪ੍ਰਭੂ ਨੇ ਆਪਣੇ ਵੱਸ ਵਿਚ ਕਰ ਲਿਆ, ਤੇ, ਉਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ।
My Beloved has enticed my mind; I have obtained the Lord, the Architect of Destiny.
प्रीतमि मोहि लइआ मनु मेरा पाइआ करम बिधाता ॥
LINE 06
ਸਤਿਗੁਰੁਸੇਵਿਸਦਾਸੁਖੁਪਾਇਆਹਰਿਵਸਿਆਮੰਨਿਮੁਰਾਰੇ
ਗੁਰੂ ਦੀ ਸਰਨ ਪੈ ਕੇ ਉਸ ਜੀਵ-ਇਸਤ੍ਰੀ ਨੇ ਸਦਾ-ਆਤਮਕ ਆਨੰਦ ਮਾਣਿਆ ਹੈ, ਮੁਰਾਰੀ-ਪ੍ਰਭੂ ਉਸ ਦੇ ਮਨ ਵਿਚ ਆ ਵੱਸਿਆ ਹੈ।
Serving the True Guru, she finds lasting peace; the Lord, the Destroyer of pride, dwells in her mind.
सतिगुरु सेवि सदा सुखु पाइआ हरि वसिआ मंनि मुरारे ॥
LINE 07
ਨਾਨਕਮੇਲਿਲਈਗੁਰਿਅਪੁਨੈਗੁਰਕੈਸਬਦਿਸਵਾਰੇ੪੫੬॥॥॥॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਜੀਵ-ਇਸਤ੍ਰੀ ਨੇ ਆਪਣਾ ਜੀਵਨ ਸੋਹਣਾ ਬਣਾ ਲਿਆ ਹੈ, ਪਿਆਰੇ ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ ॥੪॥੫॥੬॥
O Nanak, she merges with her Guru, embellished and adorned with the Word of the Guru's Shabad. ||4||5||6||
नानक मेलि लई गुरि अपुनै गुर कै सबदि सवारे ॥४॥५॥६॥
LINE 08
ਸੂਹੀਮਹਲਾ
Shalok, Third Mahalaa:
सूही महला ३ ॥
LINE 09
ਸੋਹਿਲੜਾਹਰਿਰਾਮਨਾਮੁਗੁਰਸਬਦੀਵੀਚਾਰੇਰਾਮ
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਨੰਦ ਦੀ ਲਹਿਰ ਚੱਲੀ ਰਹਿੰਦੀ ਹੈ।
The song of joy is the Naam, the Name of the Lord; contemplate it, through the Word of the Guru's Shabad.
सोहिलड़ा हरि राम नामु गुर सबदी वीचारे राम ॥
LINE 10
ਹਰਿਮਨੁਤਨੋਗੁਰਮੁਖਿਭੀਜੈਰਾਮਨਾਮੁਪਿਆਰੇਰਾਮ
ਗੁਰੂ ਦੇ ਸਨਮੁਖ ਰਹਿਣ ਵਾਲਾ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ (ਦੇ ਪਿਆਰ-ਰਸ) ਵਿਚ ਭਿੱਜ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦਾ ਹੈ।
The mind and body of the Gurmukh is drenched with the Lord, the Beloved Lord.
हरि मनु तनो गुरमुखि भीजै राम नामु पिआरे राम ॥
LINE 11
ਰਾਮਨਾਮੁਪਿਆਰੇਸਭਿਕੁਲਉਧਾਰੇਰਾਮਨਾਮੁਮੁਖਿਬਾਣੀ
ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਦਾ ਹੈ। ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਹ ਆਪਣੇ ਮੂੰਹ ਨਾਲ ਉਚਾਰਦਾ ਹੈ, ਤੇ, ਆਪਣੀਆਂ ਸਾਰੀਆਂ ਕੁਲਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।
Through the Name of the Beloved Lord, all one's ancestors and generations are redeemed; chant the Lord's Name with your mouth.
राम नामु पिआरे सभि कुल उधारे राम नामु मुखि बाणी ॥
LINE 12
ਆਵਣਜਾਣਰਹੇਸੁਖੁਪਾਇਆਘਰਿਅਨਹਦਸੁਰਤਿਸਮਾਣੀ
ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹ ਆਪਣੇ ਹਿਰਦੇ-ਘਰ ਵਿਚ ਇਕ-ਰਸ ਆਨੰਦ ਮਾਣਦਾ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।
Comings and goings cease, peace is obtained, and in the home of the heart, one's awareness is absorbed in the unstruck melody of the sound current.
आवण जाण रहे सुखु पाइआ घरि अनहद सुरति समाणी ॥
LINE 13
ਹਰਿਹਰਿਏਕੋਪਾਇਆਹਰਿਪ੍ਰਭੁਨਾਨਕਕਿਰਪਾਧਾਰੇ
ਹੇ ਨਾਨਕ! ਪਰਮਾਤਮਾ ਉਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
I have found the One and only Lord, Har, Har. The Lord God has showered His Mercy upon Nanak.
हरि हरि एको पाइआ हरि प्रभु नानक किरपा धारे ॥
LINE 14
ਸੋਹਿਲੜਾਹਰਿਰਾਮਨਾਮੁਗੁਰਸਬਦੀਵੀਚਾਰੇ॥॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ ਨੂੰ ਵਿਚਾਰਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦੀ ਰੌ ਚੱਲ ਪੈਂਦੀ ਹੈ ॥੧॥
The song of joy is the Naam, the Name of the Lord; through the Word of the Guru's Shabad, contemplate it. ||1||
सोहिलड़ा हरि राम नामु गुर सबदी वीचारे ॥१॥
LINE 15
ਹਮਨੀਵੀਪ੍ਰਭੁਅਤਿਊਚਾਕਿਉਕਰਿਮਿਲਿਆਜਾਏਰਾਮ
ਹੇ ਭਾਈ! ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ, ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਫਿਰ ਸਾਡਾ ਉਸ ਨਾਲ ਮਿਲਾਪ ਕਿਵੇਂ ਹੋ ਸਕੇ?
I am lowly, and God is lofty and exalted. How will I ever meet Him?
हम नीवी प्रभु अति ऊचा किउ करि मिलिआ जाए राम ॥
LINE 16
ਗੁਰਿਮੇਲੀਬਹੁਕਿਰਪਾਧਾਰੀਹਰਿਕੈਸਬਦਿਸੁਭਾਏਰਾਮ
(ਉੱਤਰ) ਜਿਸ ਉਤੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਨੂੰ (ਪ੍ਰਭੂ-ਚਰਨਾਂ ਵਿਚ) ਜੋੜ ਦਿੱਤਾ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਲੀਨ ਹੋ ਜਾਂਦੀ ਹੈ।
The Guru has very mercifully blessed me and united me with the Lord; through the Shabad, the Word of the Lord, I am lovingly embellished.
गुरि मेली बहु किरपा धारी हरि कै सबदि सुभाए राम ॥
LINE 17
ਮਿਲੁਸਬਦਿਸੁਭਾਏਆਪੁਗਵਾਏਰੰਗਸਿਉਰਲੀਆਮਾਣੇ
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ ਵਿਚ ਮਿਲ ਕੇ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦੀ ਹੈ, ਅਤੇ ਪ੍ਰੇਮ ਵਿਚ ਪ੍ਰਭੂ ਦਾ ਮਿਲਾਪ ਮਾਣਦੀ ਹੈ।
Merging in the Word of the Shabad, I am lovingly embellished; my ego is eradicated, and I revel in joyous love.
मिलु सबदि सुभाए आपु गवाए रंग सिउ रलीआ माणे ॥
LINE 18
ਸੇਜਸੁਖਾਲੀਜਾਪ੍ਰਭੁਭਾਇਆਹਰਿਹਰਿਨਾਮਿਸਮਾਣੇ
ਜਦੋਂ ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਉਸ ਦੇ ਹਿਰਦੇ ਦੀ ਸੇਜ ਆਨੰਦ-ਭਰਪੂਰ ਹੋ ਜਾਂਦੀ ਹੈ, ਉਹ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੀ ਹੈ।
My bed is so comfortable, since I became pleasing to God; I am absorbed in the Name of the Lord, Har, Har.
सेज सुखाली जा प्रभु भाइआ हरि हरि नामि समाणे ॥
LINE 19
ਨਾਨਕਸੋਹਾਗਣਿਸਾਵਡਭਾਗੀਜੇਚਲੈਸਤਿਗੁਰਭਾਏ
ਹੇ ਨਾਨਕ! ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਜਦੋਂ ਗੁਰੂ ਦੀ ਰਜ਼ਾ ਅਨੁਸਾਰ ਤੁਰਦੀ ਹੈ ਤਾਂ ਉਹ ਵੱਡੀ ਕਿਸਮਤ ਵਾਲੀ ਬਣ ਜਾਂਦੀ ਹੈ।
O Nanak, that soul bride is so very blessed, who walks in harmony with the True Guru's Will.
नानक सोहागणि सा वडभागी जे चलै सतिगुर भाए ॥
LINE 20
ਹਮਨੀਵੀਪ੍ਰਭੁਅਤਿਊਚਾਕਿਉਕਰਿਮਿਲਿਆਜਾਏਰਾਮ॥॥
(ਉਂਞ ਤਾਂ) ਅਸੀਂ ਜੀਵ-ਇਸਤ੍ਰੀਆਂ (ਆਤਮਕ ਜੀਵਨ ਦੀ) ਨੀਵੀਂ ਪੱਧਰ ਤੇ ਹਾਂ ਪ੍ਰਭੂ (ਇਸ ਪੱਧਰ ਨਾਲੋਂ) ਬਹੁਤ ਉੱਚਾ ਹੈ, ਉਸ ਨਾਲ ਸਾਡਾ ਮੇਲ ਨਹੀਂ ਹੋ ਸਕਦਾ ॥੨॥
I am lowly, and God is lofty and exalted. How will I ever meet Him? ||2||
हम नीवी प्रभु अति ऊचा किउ करि मिलिआ जाए राम ॥२॥
LINE 21
ਘਟਿਘਟੇਸਭਨਾਵਿਚਿਏਕੋਏਕੋਰਾਮਭਤਾਰੋਰਾਮ
ਹੇ ਭਾਈ! ਹਰੇਕ ਸਰੀਰ ਵਿਚ, ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ।
In each and every heart, and deep within all, is the One Lord, the Husband Lord of all.
घटि घटे सभना विचि एको एको राम भतारो राम ॥
LINE 22
ਇਕਨਾਪ੍ਰਭੁਦੂਰਿਵਸੈਇਕਨਾਮਨਿਆਧਾਰੋਰਾਮ
ਪਰ, ਕਈ ਜੀਵਾਂ ਨੂੰ ਉਹ ਪ੍ਰਭੂ ਕਿਤੇ ਦੂਰ ਵੱਸਦਾ ਜਾਪਦਾ ਹੈ, ਤੇ, ਕਈ ਜੀਵਾਂ ਦੇ ਮਨ ਵਿਚ ਉਸ ਪ੍ਰਭੂ ਦਾ ਹੀ ਆਸਰਾ ਹੈ।
God dwells far away from some, while for others, He is the Support of the mind.
इकना प्रभु दूरि वसै इकना मनि आधारो राम ॥
LINE 23
ਇਕਨਾਮਨਆਧਾਰੋਸਿਰਜਣਹਾਰੋਵਡਭਾਗੀਗੁਰੁਪਾਇਆ
ਸਭ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੀ ਕਈ ਜੀਵਾਂ ਦੇ ਮਨ ਦਾ ਸਹਾਰਾ ਹੈ (ਕਿਉਂਕਿ ਉਹਨਾਂ ਨੇ) ਵੱਡੇ ਭਾਗਾਂ ਨਾਲ ਗੁਰੂ ਲੱਭ ਲਿਆ ਹੈ।
For some, the Creator Lord is the Support of the mind; He is obtained by great good fortune, through the Guru.
इकना मन आधारो सिरजणहारो वडभागी गुरु पाइआ ॥
LINE 24
ਘਟਿਘਟਿਹਰਿਪ੍ਰਭੁਏਕੋਸੁਆਮੀਗੁਰਮੁਖਿਅਲਖੁਲਖਾਇਆ
ਹੇ ਭਾਈ! ਹਰੇਕ ਸਰੀਰ ਵਿਚ ਇਕ ਮਾਲਕ-ਪ੍ਰਭੂ ਹੀ ਵੱਸਦਾ ਹੈ, ਗੁਰੂ ਦੀ ਸਰਨ ਰਹਿਣ ਵਾਲੇ ਮਨੁੱਖ ਨੇ ਉਸ ਅਦ੍ਰਿਸ਼ਟ ਪ੍ਰਭੂ ਨੂੰ (ਹਰੇਕ ਸਰੀਰ ਵਿਚ ਵੱਸਦਾ) ਵੇਖ ਲਿਆ ਹੈ।
The One Lord God, the Master, is in each and every heart; the Gurmukh sees the unseen.
घटि घटि हरि प्रभु एको सुआमी गुरमुखि अलखु लखाइआ ॥
LINE 25
ਸਹਜੇਅਨਦੁਹੋਆਮਨੁਮਾਨਿਆਨਾਨਕਬ੍ਰਹਮਬੀਚਾਰੋ
ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਿਚ ਪਤੀਜਿਆ ਰਹਿੰਦਾ ਹੈ।
The mind is satisfied, in natural ecstasy, O Nanak, contemplating God.
सहजे अनदु होआ मनु मानिआ नानक ब्रहम बीचारो ॥
LINE 26
ਘਟਿਘਟੇਸਭਨਾਵਿਚਿਏਕੋਏਕੋਰਾਮਭਤਾਰੋਰਾਮ॥॥
ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਇਕ ਪ੍ਰਭੂ-ਖਸਮ ਹੀ ਵੱਸ ਰਿਹਾ ਹੈ ॥੩॥
In each and every heart, and deep within all, is the One Lord, the Husband Lord of all. ||3||
घटि घटे सभना विचि एको एको राम भतारो राम ॥३॥
LINE 27
ਗੁਰੁਸੇਵਨਿਸਤਿਗੁਰੁਦਾਤਾਹਰਿਹਰਿਨਾਮਿਸਮਾਇਆਰਾਮ
ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਸਰਨ ਪੈਂਦੇ ਹਨ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।
Those who serve the Guru, the True Guru, the Giver, merge in the Name of the Lord, Har, Har.
गुरु सेवनि सतिगुरु दाता हरि हरि नामि समाइआ राम ॥
LINE 28
ਹਰਿਧੂੜਿਦੇਵਹੁਮੈਪੂਰੇਗੁਰਕੀਹਮਪਾਪੀਮੁਕਤੁਕਰਾਇਆਰਾਮ
ਹੇ ਹਰੀ! ਮੈਨੂੰ ਭੀ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼! ਗੁਰੂ ਅਸਾਂ ਪਾਪੀ ਜੀਵਾਂ ਨੂੰ (ਵਿਕਾਰਾਂ ਤੋਂ) ਆਜ਼ਾਦ ਕਰ ਦੇਂਦਾ ਹੈ।
O Lord, please bless me with the dust of the feet of the Perfect Guru, so that I, a sinner, may be liberated.
हरि धूड़ि देवहु मै पूरे गुर की हम पापी मुकतु कराइआ राम ॥
LINE 29
ਪਾਪੀਮੁਕਤੁਕਰਾਏਆਪੁਗਵਾਏਨਿਜਘਰਿਪਾਇਆਵਾਸਾ
ਗੁਰੂ ਵਿਕਾਰੀ ਜੀਵਾਂ ਨੂੰ ਵਿਕਾਰਾਂ ਤੋਂ ਸੁਤੰਤਰ ਕਰ ਦੇਂਦਾ ਹੈ, (ਉਹਨਾਂ ਦੇ ਅੰਦਰੋਂ) ਆਪਾ-ਭਾਵ ਦੂਰ ਕਰ ਦੇਂਦਾ ਹੈ। (ਗੁਰੂ ਦੀ ਸਰਨ ਆਏ ਮਨੁੱਖ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ।
Even sinners are liberated, by eradicating their egotism; they obtain a home within their own heart.
पापी मुकतु कराए आपु गवाए निज घरि पाइआ वासा ॥
LINE 30
ਬਿਬੇਕਬੁਧੀਸੁਖਿਰੈਣਿਵਿਹਾਣੀਗੁਰਮਤਿਨਾਮਿਪ੍ਰਗਾਸਾ
(ਗੁਰੂ ਪਾਸੋਂ) ਚੰਗੇ ਮੰਦੇ ਕੰਮ ਦੀ ਪਰਖ ਕਰ ਸਕਣ ਵਾਲੀ ਅਕਲ ਪ੍ਰਾਪਤ ਕਰ ਕੇ ਉਹਨਾਂ ਦੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤਦੀ ਹੈ। ਗੁਰੂ ਦੀ ਮਤਿ ਦਾ ਸਦਕਾ ਹਰਿ-ਨਾਮ ਦੀ ਰਾਹੀਂ (ਉਹਨਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।
With clear understanding, the night of their lives passes peacefully; through the Guru's Teachings, the Naam is revealed to them.
बिबेक बुधी सुखि रैणि विहाणी गुरमति नामि प्रगासा ॥
LINE 31
ਹਰਿਹਰਿਅਨਦੁਭਇਆਦਿਨੁਰਾਤੀਨਾਨਕਹਰਿਮੀਠਲਗਾਏ
ਹੇ ਨਾਨਕ! ਉਹਨਾਂ ਨੂੰ ਹਰਿ-ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਦਿਨ ਰਾਤ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ,
Through the Lord, Har, Har, I am in ecstasy, day and night. O Nanak, the Lord seems sweet.
हरि हरि अनदु भइआ दिनु राती नानक हरि मीठ लगाए ॥
LINE 32
ਗੁਰੁਸੇਵਨਿਸਤਿਗੁਰੁਦਾਤਾਹਰਿਹਰਿਨਾਮਿਸਮਾਏ੪੬੭੫੭੧੨॥॥॥॥॥॥॥
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਹੋਏ ਰਹਿੰਦੇ ਹਨ ॥੪॥੬॥੭॥੫॥੭॥੧੨॥
Those who serve the Guru, the True Guru, the Giver, merge in the Name of the Lord, Har, Har. ||4||6||7||5||7||12||
गुरु सेवनि सतिगुरु दाता हरि हरि नामि समाए ॥४॥६॥७॥५॥७॥१२॥