ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 742
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੂਹੀਮਹਲਾ
Soohee, Fifth Mahalaa:
सूही महला ५ ॥
LINE 02
ਦਰਸਨੁਦੇਖਿਜੀਵਾਗੁਰਤੇਰਾ
ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।
Gazing upon the Blessed Vision of Your Darshan, I live.
दरसनु देखि जीवा गुर तेरा ॥
LINE 03
ਪੂਰਨਕਰਮੁਹੋਇਪ੍ਰਭਮੇਰਾ॥॥
ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ॥੧॥
My karma is perfect, O my God. ||1||
पूरन करमु होइ प्रभ मेरा ॥१॥
LINE 04
ਇਹਬੇਨੰਤੀਸੁਣਿਪ੍ਰਭਮੇਰੇ
ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ,
Please, listen to this prayer, O my God.
इह बेनंती सुणि प्रभ मेरे ॥
LINE 05
ਦੇਹਿਨਾਮੁਕਰਿਅਪਣੇਚੇਰੇ॥॥ਰਹਾਉ
(ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼ ॥੧॥ ਰਹਾਉ ॥
Please bless me with Your Name, and make me Your chaylaa, Your disciple. ||1||Pause||
देहि नामु करि अपणे चेरे ॥१॥ रहाउ ॥
LINE 06
ਅਪਣੀਸਰਣਿਰਾਖੁਪ੍ਰਭਦਾਤੇ
ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ।
Please keep me under Your Protection, O God, O Great Giver.
अपणी सरणि राखु प्रभ दाते ॥
LINE 07
ਗੁਰਪ੍ਰਸਾਦਿਕਿਨੈਵਿਰਲੈਜਾਤੇ॥॥
ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੨॥
By Guru's Grace, a few people understand this. ||2||
गुर प्रसादि किनै विरलै जाते ॥२॥
LINE 08
ਸੁਨਹੁਬਿਨਉਪ੍ਰਭਮੇਰੇਮੀਤਾ
ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ,
Please hear my prayer, O God, my Friend.
सुनहु बिनउ प्रभ मेरे मीता ॥
LINE 09
ਚਰਣਕਮਲਵਸਹਿਮੇਰੈਚੀਤਾ॥॥
(ਮੇਹਰ ਕਰ! ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ ॥੩॥
May Your Lotus Feet abide within my consciousness. ||3||
चरण कमल वसहि मेरै चीता ॥३॥
LINE 10
ਨਾਨਕੁਏਕਕਰੈਅਰਦਾਸਿ
(ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ,
Nanak makes one prayer:
नानकु एक करै अरदासि ॥
LINE 11
ਵਿਸਰੁਨਾਹੀਪੂਰਨਗੁਣਤਾਸਿ੪੧੮੨੪॥॥॥॥
ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ ॥੪॥੧੮॥੨੪॥
may I never forget You, O perfect treasure of virtue. ||4||18||24||
विसरु नाही पूरन गुणतासि ॥४॥१८॥२४॥
LINE 12
ਸੂਹੀਮਹਲਾ
Soohee, Fifth Mahalaa:
सूही महला ५ ॥
LINE 13
ਮੀਤੁਸਾਜਨੁਸੁਤਬੰਧਪਭਾਈ
ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।
He is my friend, companion, child, relative and sibling.
मीतु साजनु सुत बंधप भाई ॥
LINE 14
ਜਤਕਤਪੇਖਉਹਰਿਸੰਗਿਸਹਾਈ॥॥
ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ ॥੧॥
Wherever I look, I see the Lord as my companion and helper. ||1||
जत कत पेखउ हरि संगि सहाई ॥१॥
LINE 15
ਜਤਿਮੇਰੀਪਤਿਮੇਰੀਧਨੁਹਰਿਨਾਮੁ
ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ।
The Lord's Name is my social status, my honor and wealth.
जति मेरी पति मेरी धनु हरि नामु ॥
LINE 16
ਸੂਖਸਹਜਆਨੰਦਬਿਸਰਾਮ॥॥ਰਹਾਉ
(ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ ॥੧॥ ਰਹਾਉ ॥
He is my pleasure, poise, bliss and peace. ||1||Pause||
सूख सहज आनंद बिसराम ॥१॥ रहाउ ॥
LINE 17
ਪਾਰਬ੍ਰਹਮੁਜਪਿਪਹਿਰਿਸਨਾਹ
ਹੇ ਭਾਈ! (ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ।
I have strapped on the armor of meditation on the Supreme Lord God.
पारब्रहमु जपि पहिरि सनाह ॥
LINE 18
ਕੋਟਿਆਵਧਤਿਸੁਬੇਧਤਨਾਹਿ॥॥
ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ ॥੨॥
It cannot be pierced, even by millions of weapons. ||2||
कोटि आवध तिसु बेधत नाहि ॥२॥
LINE 19
ਹਰਿਚਰਨਸਰਣਗੜਕੋਟਹਮਾਰੈ
ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ।
The Sanctuary of the Lord's Feet is my fortress and battlement.
हरि चरन सरण गड़ कोट हमारै ॥
LINE 20
ਕਾਲੁਕੰਟਕੁਜਮੁਤਿਸੁਬਿਦਾਰੈ॥॥
ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ ॥੩॥
The Messenger of Death, the torturer, cannot demolish it. ||3||
कालु कंटकु जमु तिसु न बिदारै ॥३॥
LINE 21
ਨਾਨਕਦਾਸਸਦਾਬਲਿਹਾਰੀ
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ
Slave Nanak is forever a sacrifice
नानक दास सदा बलिहारी ॥
LINE 22
ਸੇਵਕਸੰਤਰਾਜਾਰਾਮਮੁਰਾਰੀ੪੧੯੨੫॥॥॥॥
ਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ॥੪॥੧੯॥੨੫॥
to the selfless servants and Saints of the Sovereign Lord, the Destroyer of ego. ||4||19||25||
सेवक संत राजा राम मुरारी ॥४॥१९॥२५॥
LINE 23
ਸੂਹੀਮਹਲਾ
Soohee, Fifth Mahalaa:
सूही महला ५ ॥
LINE 24
ਗੁਣਗੋਪਾਲਪ੍ਰਭਕੇਨਿਤਗਾਹਾ
ਹੇ ਸਹੇਲੀਏ! ਗੋਪਾਲ ਪ੍ਰਭੂ ਦੇ ਗੁਣ ਸਦਾ ਗਾਂਦੇ ਰਹੀਏ।
Where the Glorious Praises of God, the Lord of the world are continually sung,
गुण गोपाल प्रभ के नित गाहा ॥
LINE 25
ਅਨਦਬਿਨੋਦਮੰਗਲਸੁਖਤਾਹਾ॥॥
(ਜੇਹੜੇ ਗਾਂਦੇ ਹਨ) ਉਹਨਾਂ ਨੂੰ ਸੁਖ ਆਨੰਦ ਚਾਉ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੧॥
there is bliss, joy, happiness and peace. ||1||
अनद बिनोद मंगल सुख ताहा ॥१॥
LINE 26
ਚਲੁਸਖੀਏਪ੍ਰਭੁਰਾਵਣਜਾਹਾ
ਹੇ ਸਹੇਲੀਏ! ਉੱਠ, ਪ੍ਰਭੂ ਦਾ ਸਿਮਰਨ ਕਰਨ ਚੱਲੀਏ,
Come, O my companions - let us go and enjoy God.
चलु सखीए प्रभु रावण जाहा ॥
LINE 27
ਸਾਧਜਨਾਕੀਚਰਣੀਪਾਹਾ॥॥ਰਹਾਉ
ਸੰਤ ਜਨਾਂ ਦੇ ਚਰਨਾਂ ਵਿਚ ਜਾ ਪਈਏ ॥੧॥ ਰਹਾਉ ॥
Let us fall at the feet of the holy, humble beings. ||1||Pause||
साध जना की चरणी पाहा ॥१॥ रहाउ ॥
LINE 28
ਕਰਿਬੇਨਤੀਜਨਧੂਰਿਬਾਛਾਹਾ
ਹੇ ਸਹੇਲੀਏ! (ਪ੍ਰਭੂ ਅੱਗੇ) ਬੇਨਤੀ ਕਰ ਕੇ (ਉਸ ਪਾਸੋਂ) ਸੰਤ ਜਨਾਂ ਦੀ ਚਰਨ-ਧੂੜ ਮੰਗੀਏ,
I pray for the dust of the feet of the humble.
करि बेनती जन धूरि बाछाहा ॥
LINE 29
ਜਨਮਜਨਮਕੇਕਿਲਵਿਖਲਾਹਾਂ॥॥
(ਅਤੇ ਆਪਣੇ) ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਈਏ ॥੨॥
It shall wash away the sins of countless incarnations. ||2||
जनम जनम के किलविख लाहां ॥२॥
LINE 30
ਮਨੁਤਨੁਪ੍ਰਾਣਜੀਉਅਰਪਾਹਾ
ਹੇ ਸਹੇਲੀਏ! ਆਪਣਾ ਮਨ ਤਨ ਜਿੰਦ ਜਾਨ ਭੇਟਾ ਕਰ ਦੇਈਏ।
I dedicate my mind, body, breath of life and soul to God.
मनु तनु प्राण जीउ अरपाहा ॥
LINE 31
ਹਰਿਸਿਮਰਿਸਿਮਰਿਮਾਨੁਮੋਹੁਕਟਾਹਾਂ॥॥
ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਅਹੰਕਾਰ ਤੇ ਮੋਹ ਦੂਰ ਕਰ ਲਈਏ ॥੩॥
Remembering the Lord in meditation, I have eradicated pride and emotional attachment. ||3||
हरि सिमरि सिमरि मानु मोहु कटाहां ॥३॥
LINE 32
ਦੀਨਦਇਆਲਕਰਹੁਉਤਸਾਹਾ
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਹਰੀ! (ਮੇਰੇ ਅੰਦਰ) ਚਾਉ ਪੈਦਾ ਕਰ (ਕਿ)
O Lord, O Merciful to the meek, please give me faith and confidence,
दीन दइआल करहु उतसाहा ॥
LINE 33
ਨਾਨਕਦਾਸਹਰਿਸਰਣਿਸਮਾਹਾ੪੨੦੨੬॥॥॥॥
ਹੇ ਨਾਨਕ! (ਆਖ-) ਮੈਂ ਤੇਰੇ ਦਾਸਾਂ ਦੀ ਸਰਨ ਪਿਆ ਰਹਾਂ ॥੪॥੨੦॥੨੬॥
so that slave Nanak may remain absorbed in Your Sanctuary. ||4||20||26||
नानक दास हरि सरणि समाहा ॥४॥२०॥२६॥
LINE 34
ਸੂਹੀਮਹਲਾ
Soohee, Fifth Mahalaa:
सूही महला ५ ॥
LINE 35
ਬੈਕੁੰਠਨਗਰੁਜਹਾਸੰਤਵਾਸਾ
ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ।
The city of heaven is where the Saints dwell.
बैकुंठ नगरु जहा संत वासा ॥
LINE 36
ਪ੍ਰਭਚਰਣਕਮਲਰਿਦਮਾਹਿਨਿਵਾਸਾ॥॥
(ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ॥੧॥
They enshrine the Lotus Feet of God within their hearts. ||1||
प्रभ चरण कमल रिद माहि निवासा ॥१॥
LINE 37
ਸੁਣਿਮਨਤਨਤੁਝੁਸੁਖੁਦਿਖਲਾਵਉ
ਹੇ ਭਾਈ! (ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ।
Listen, O my mind and body, and let me show you the way to find peace,
सुणि मन तन तुझु सुखु दिखलावउ ॥
LINE 38
ਹਰਿਅਨਿਕਬਿੰਜਨਤੁਝੁਭੋਗਭੁੰਚਾਵਉ॥॥ਰਹਾਉ
ਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ ॥੧॥ ਰਹਾਉ ॥
so that you may eat and enjoy the various delicacies of the Lord||1||Pause||
हरि अनिक बिंजन तुझु भोग भुंचावउ ॥१॥ रहाउ ॥
LINE 39
ਅੰਮ੍ਰਿਤਨਾਮੁਭੁੰਚੁਮਨਮਾਹੀ
ਹੇ ਭਾਈ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ,
Taste the Ambrosial Nectar of the Naam, the Name of the Lord, within your mind.
अंम्रित नामु भुंचु मन माही ॥
LINE 40
ਅਚਰਜਸਾਦਤਾਕੇਬਰਨੇਜਾਹੀ॥॥
ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸੁਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ॥੨॥
Its taste is wondrous - it cannot be described. ||2||
अचरज साद ता के बरने न जाही ॥२॥
LINE 41
ਲੋਭੁਮੂਆਤ੍ਰਿਸਨਾਬੁਝਿਥਾਕੀ
ਹੇ ਭਾਈ! (ਉਹਨਾਂ ਦੇ ਅੰਦਰੋਂ) ਲੋਭ ਮੁੱਕ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਕੇ ਖ਼ਤਮ ਹੋ ਜਾਂਦੀ ਹੈ,
Your greed shall die, and your thirst shall be quenched.
लोभु मूआ त्रिसना बुझि थाकी ॥
LINE 42
ਪਾਰਬ੍ਰਹਮਕੀਸਰਣਿਜਨਤਾਕੀ॥॥
ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕੁੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ ॥੩॥
The humble beings seek the Sanctuary of the Supreme Lord God. ||3||
पारब्रहम की सरणि जन ताकी ॥३॥
LINE 43
ਜਨਮਜਨਮਕੇਭੈਮੋਹਨਿਵਾਰੇ
ਪ੍ਰਭੂ ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ।
The Lord dispels the fears and attachments of countless incarnations.
जनम जनम के भै मोह निवारे ॥
LINE 44
ਨਾਨਕਦਾਸਪ੍ਰਭਕਿਰਪਾਧਾਰੇ੪੨੧੨੭॥॥॥॥
ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ ॥੪॥੨੧॥੨੭॥
God has showered His Mercy and Grace upon slave Nanak. ||4||21||27||
नानक दास प्रभ किरपा धारे ॥४॥२१॥२७॥
LINE 45
ਸੂਹੀਮਹਲਾ
Soohee, Fifth Mahalaa:
सूही महला ५ ॥
LINE 46
ਅਨਿਕਬੀਂਗਦਾਸਕੇਪਰਹਰਿਆ
ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ,
God covers the many shortcomings of His slaves.
अनिक बींग दास के परहरिआ ॥
LINE 47
ਕਰਿਕਿਰਪਾਪ੍ਰਭਿਅਪਨਾਕਰਿਆ॥॥
ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥
Granting His Mercy, God makes them His own. ||1||
करि किरपा प्रभि अपना करिआ ॥१॥
LINE 48
ਤੁਮਹਿਛਡਾਇਲੀਓਜਨੁਅਪਨਾ
ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ,
You emancipate Your humble servant,
तुमहि छडाइ लीओ जनु अपना ॥
LINE 49
ਉਰਝਿਪਰਿਓਜਾਲੁਜਗੁਸੁਪਨਾ॥॥ਰਹਾਉ
ਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ ॥
and rescue him from the noose of the world, which is just a dream. ||1||Pause||
उरझि परिओ जालु जगु सुपना ॥१॥ रहाउ ॥
LINE 50
ਪਰਬਤਦੋਖਮਹਾਬਿਕਰਾਲਾ
ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-
Even huge mountains of sin and corruption
परबत दोख महा बिकराला ॥
LINE 51
ਖਿਨਮਹਿਦੂਰਿਕੀਏਦਇਆਲਾ॥॥
ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥
are removed in an instant by the Merciful Lord. ||2||
खिन महि दूरि कीए दइआला ॥२॥
LINE 52
ਸੋਗਰੋਗਬਿਪਤਿਅਤਿਭਾਰੀ
ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-
Sorrow, disease and the most terrible calamities
सोग रोग बिपति अति भारी ॥
LINE 53
ਦੂਰਿਭਈਜਪਿਨਾਮੁਮੁਰਾਰੀ॥॥
ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥
are removed by meditating on the Naam, the Name of the Lord. ||3||
दूरि भई जपि नामु मुरारी ॥३॥
LINE 54
ਦ੍ਰਿਸਟਿਧਾਰਿਲੀਨੋਲੜਿਲਾਇ
ਹੇ ਭਾਈ! ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ,
Bestowing His Glance of Grace, He attaches us to the hem of His robe.
द्रिसटि धारि लीनो लड़ि लाइ ॥