ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 736
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਪਰਸਾਦੀਕੋਵਿਰਲਾਛੂਟੈਤਿਸੁਜਨਕਉਹਉਬਲਿਹਾਰੀ॥॥
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੩॥
By Guru's Grace, a few rare ones are saved; I am a sacrifice to those humble beings. ||3||
गुर परसादी को विरला छूटै तिसु जन कउ हउ बलिहारी ॥३॥
LINE 02
ਜਿਨਿਸਿਸਟਿਸਾਜੀਸੋਈਹਰਿਜਾਣੈਤਾਕਾਰੂਪੁਅਪਾਰੋ
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ)। ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ।
The One who created the Universe, that Lord alone knows. His beauty is incomparable.
जिनि सिसटि साजी सोई हरि जाणै ता का रूपु अपारो ॥
LINE 03
ਨਾਨਕਆਪੇਵੇਖਿਹਰਿਬਿਗਸੈਗੁਰਮੁਖਿਬ੍ਰਹਮਬੀਚਾਰੋ੪੩੧੪॥॥॥॥
ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ॥੪॥੩॥੧੪॥
O Nanak, the Lord Himself gazes upon it, and is pleased. The Gurmukh contemplates God. ||4||3||14||
नानक आपे वेखि हरि बिगसै गुरमुखि ब्रहम बीचारो ॥४॥३॥१४॥
LINE 04
ਸੂਹੀਮਹਲਾ
Soohee, Fourth Mahalaa:
सूही महला ४ ॥
LINE 05
ਕੀਤਾਕਰਣਾਸਰਬਰਜਾਈਕਿਛੁਕੀਚੈਜੇਕਰਿਸਕੀਐ
ਹੇ ਭਾਈ! ਜੋ ਕੁਝ ਜਗਤ ਵਿਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ, ਇਹ ਸਭ ਰਜ਼ਾ ਦਾ ਮਾਲਕ ਪਰਮਾਤਮਾ ਕਰ ਰਿਹਾ ਹੈ। ਅਸੀਂ ਜੀਵ (ਤਾਂ ਹੀ) ਕੁਝ ਕਰੀਏ, ਜੇ ਕਰ ਸਕਦੇ ਹੋਵੀਏ।
All that happens, and all that will happen, is by His Will. If we could do something by ourselves, we would.
कीता करणा सरब रजाई किछु कीचै जे करि सकीऐ ॥
LINE 06
ਆਪਣਾਕੀਤਾਕਿਛੂਹੋਵੈਜਿਉਹਰਿਭਾਵੈਤਿਉਰਖੀਐ॥॥
ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੇਂ ਜੀਵਾਂ ਨੂੰ ਰੱਖਦਾ ਹੈ ॥੧॥
By ourselves, we cannot do anything at all. As it pleases the Lord, He preserves us. ||1||
आपणा कीता किछू न होवै जिउ हरि भावै तिउ रखीऐ ॥१॥
LINE 07
ਮੇਰੇਹਰਿਜੀਉਸਭੁਕੋਤੇਰੈਵਸਿ
ਹੇ ਮੇਰੇ ਪ੍ਰਭੂ ਜੀ! ਹਰੇਕ ਜੀਵ ਤੇਰੇ ਵੱਸ ਵਿਚ ਹੈ।
O my Dear Lord, everything is in Your power.
मेरे हरि जीउ सभु को तेरै वसि ॥
LINE 08
ਅਸਾਜੋਰੁਨਾਹੀਜੇਕਿਛੁਕਰਿਹਮਸਾਕਹਜਿਉਭਾਵੈਤਿਵੈਬਖਸਿ॥॥ਰਹਾਉ
ਅਸਾਂ ਜੀਵਾਂ ਵਿਚ ਕੋਈ ਸਮਰਥਾ ਨਹੀਂ ਹੈ ਕਿ (ਤੈਥੋਂ ਬਾਹਰਾ) ਕੁਝ ਕਰ ਸਕੀਏ। ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਸਾਡੇ ਉਤੇ ਮੇਹਰ ਕਰ ॥੧॥ ਰਹਾਉ ॥
I have no power to do anything at all. As it pleases You, You forgive us. ||1||Pause||
असा जोरु नाही जे किछु करि हम साकह जिउ भावै तिवै बखसि ॥१॥ रहाउ ॥
LINE 09
ਸਭੁਜੀਉਪਿੰਡੁਦੀਆਤੁਧੁਆਪੇਤੁਧੁਆਪੇਕਾਰੈਲਾਇਆ
ਹੇ ਪ੍ਰਭੂ! ਇਹ ਜਿੰਦ, ਇਹ ਸਰੀਰ, ਸਭ ਕੁਝ (ਹਰੇਕ ਜੀਵ ਨੂੰ) ਤੂੰ ਆਪ ਹੀ ਦਿੱਤਾ ਹੈ, ਤੂੰ ਆਪ ਹੀ (ਹਰੇਕ ਜੀਵ ਨੂੰ) ਕੰਮ ਵਿਚ ਲਾਇਆ ਹੋਇਆ ਹੈ।
You Yourself bless us with soul, body and everything. You Yourself cause us to act.
सभु जीउ पिंडु दीआ तुधु आपे तुधु आपे कारै लाइआ ॥
LINE 10
ਜੇਹਾਤੂੰਹੁਕਮੁਕਰਹਿਤੇਹੇਕੋਕਰਮਕਮਾਵੈਜੇਹਾਤੁਧੁਧੁਰਿਲਿਖਿਪਾਇਆ॥॥
ਜਿਹੋ ਜਿਹਾ ਹੁਕਮ ਤੂੰ ਕਰਦਾ ਹੈਂ, ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ (ਜੀਵ ਉਹੋ ਜਿਹਾ ਬਣਦਾ ਹੈ) ਜਿਹੋ ਜਿਹਾ ਤੂੰ ਧੁਰ ਦਰਗਾਹ ਤੋਂ (ਉਸ ਦੇ ਮੱਥੇ ਉਤੇ) ਲੇਖ ਲਿਖ ਕੇ ਰੱਖ ਦਿੱਤਾ ਹੈ ॥੨॥
As You issue Your Commands, so do we act, according to our pre-ordained destiny. ||2||
जेहा तूं हुकमु करहि तेहे को करम कमावै जेहा तुधु धुरि लिखि पाइआ ॥२॥
LINE 11
ਪੰਚਤਤੁਕਰਿਤੁਧੁਸ੍ਰਿਸਟਿਸਭਸਾਜੀਕੋਈਛੇਵਾਕਰਿਉਜੇਕਿਛੁਕੀਤਾਹੋਵੈ
ਹੇ ਪ੍ਰਭੂ! ਤੂੰ ਪੰਜ ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ (ਤੈਥੋਂ ਬਾਹਰਾ) ਜੀਵ ਪਾਸੋਂ ਕੁਝ ਹੋ ਸਕਦਾ ਹੋਵੇ, ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ।
You created the entire Universe out of the five elements; if anyone can create a sixth, let him.
पंच ततु करि तुधु स्रिसटि सभ साजी कोई छेवा करिउ जे किछु कीता होवै ॥
LINE 12
ਇਕਨਾਸਤਿਗੁਰੁਮੇਲਿਤੂੰਬੁਝਾਵਹਿਇਕਿਮਨਮੁਖਿਕਰਹਿਸਿਰੋਵੈ॥॥
ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈਂ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦੇਂਦਾ ਹੈਂ। ਫਿਰ ਉਹ (ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਦੁੱਖੀ ਹੁੰਦਾ ਰਹਿੰਦਾ ਹੈ ॥੩॥
You unite some with the True Guru, and cause them to understand, while others, the self-willed manmukhs, do their deeds and cry out in pain. ||3||
इकना सतिगुरु मेलि तूं बुझावहि इकि मनमुखि करहि सि रोवै ॥३॥
LINE 13
ਹਰਿਕੀਵਡਿਆਈਹਉਆਖਿਸਾਕਾਹਉਮੂਰਖੁਮੁਗਧੁਨੀਚਾਣੁ
ਹੇ ਭਾਈ! ਮੈਂ (ਤਾਂ) ਮੂਰਖ ਹਾਂ, ਨੀਵੇਂ ਜੀਵਨ ਵਾਲਾ ਹਾਂ, ਮੈਂ ਪਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ।
I cannot describe the glorious greatness of the Lord; I am foolish, thoughtless, idiotic and lowly.
हरि की वडिआई हउ आखि न साका हउ मूरखु मुगधु नीचाणु ॥
LINE 14
ਜਨਨਾਨਕਕਉਹਰਿਬਖਸਿਲੈਮੇਰੇਸੁਆਮੀਸਰਣਾਗਤਿਪਇਆਅਜਾਣੁ੪੪੧੫੨੪॥॥॥॥॥
ਹੇ ਹਰੀ! ਦਾਸ ਨਾਨਕ ਉਤੇ ਮੇਹਰ ਕਰ, (ਇਹ) ਅੰਞਾਣ ਦਾਸ ਤੇਰੀ ਸਰਨ ਆ ਪਿਆ ਹੈ ॥੪॥੪॥੧੫॥੨੪॥
Please, forgive servant Nanak, O my Lord and Master; I am ignorant, but I have entered Your Sanctuary. ||4||4||15||24||
जन नानक कउ हरि बखसि लै मेरे सुआमी सरणागति पइआ अजाणु ॥४॥४॥१५॥२४॥
LINE 15
ਰਾਗੁਸੂਹੀਮਹਲਾਘਰੁ
ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Soohee, Fifth Mahalaa, First House:
रागु सूही महला ५ घरु १ ॥
LINE 16
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 17
ਬਾਜੀਗਰਿਜੈਸੇਬਾਜੀਪਾਈ
ਹੇ ਭਾਈ! ਜਿਵੇਂ ਕਿਸੇ ਬਾਜ਼ੀਗਰ ਨੇ (ਕਦੇ) ਬਾਜ਼ੀ ਪਾ ਕੇ ਵਿਖਾਈ ਹੋਵੇ,
The actor stages the play,
बाजीगरि जैसे बाजी पाई ॥
LINE 18
ਨਾਨਾਰੂਪਭੇਖਦਿਖਲਾਈ
ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਂਦਾ ਹੈ (ਇਸੇ ਤਰ੍ਹਾਂ ਪਰਮਾਤਮਾ ਨੇ ਇਹ ਜਗਤ-ਤਮਾਸ਼ਾ ਰਚਿਆ ਹੋਇਆ ਹੈ। ਇਸ ਵਿਚ ਅਨੇਕਾਂ ਰੂਪ ਭੇਖ ਵਿਖਾ ਰਿਹਾ ਹੈ)।
playing the many characters in different costumes;
नाना रूप भेख दिखलाई ॥
LINE 19
ਸਾਂਗੁਉਤਾਰਿਥੰਮਿੑਓਪਾਸਾਰਾ
ਜਦੋਂ ਪ੍ਰਭੂ ਆਪਣੀ ਇਹ (ਜਗਤ-ਰੂਪ) ਨਕਲੀ ਸ਼ਕਲ ਲਾਹ ਕੇ ਖੇਡ ਦਾ ਖਿਲਾਰਾ ਰੋਕ ਦੇਂਦਾ ਹੈ,
but when the play ends, he takes off the costumes,
सांगु उतारि थंमिओ पासारा ॥
LINE 20
ਤਬਏਕੋਏਕੰਕਾਰਾ॥॥
ਤਦੋਂ ਇਕ ਆਪ ਹੀ ਆਪ ਰਹਿ ਜਾਂਦਾ ਹੈ ॥੧॥
and then he is one, and only one. ||1||
तब एको एकंकारा ॥१॥
LINE 21
ਕਵਨਰੂਪਦ੍ਰਿਸਟਿਓਬਿਨਸਾਇਓ
ਹੇ ਭਾਈ! (ਪਰਮਾਤਮਾ ਦੇ) ਅਨੇਕਾਂ ਹੀ ਰੂਪ ਦਿੱਸਦੇ ਰਹਿੰਦੇ ਹਨ, ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ।
How many forms and images appeared and disappeared?
कवन रूप द्रिसटिओ बिनसाइओ ॥
LINE 22
ਕਤਹਿਗਇਓਉਹੁਕਤਤੇਆਇਓ॥॥ਰਹਾਉ
(ਕੋਈ ਨਹੀਂ ਦੱਸ ਸਕਦਾ ਕਿ) ਜੀਵ ਕਿੱਥੋਂ ਆਇਆ ਸੀ, ਤੇ, ਕਿੱਥੇ ਚਲਾ ਜਾਂਦਾ ਹੈ ॥੧॥ ਰਹਾਉ ॥
Where have they gone? Where did they come from? ||1||Pause||
कतहि गइओ उहु कत ते आइओ ॥१॥ रहाउ ॥
LINE 23
ਜਲਤੇਊਠਹਿਅਨਿਕਤਰੰਗਾ
ਹੇ ਭਾਈ! ਪਾਣੀ ਤੋਂ ਅਨੇਕਾਂ ਲਹਿਰਾਂ ਉਠਦੀਆਂ ਹਨ (ਮੁੜ ਪਾਣੀ ਵਿਚ ਰਲ ਜਾਂਦੀਆਂ ਹਨ)।
Countless waves rise up from the water.
जल ते ऊठहि अनिक तरंगा ॥
LINE 24
ਕਨਿਕਭੂਖਨਕੀਨੇਬਹੁਰੰਗਾ
ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਘੜੇ ਜਾਂਦੇ ਹਨ (ਉਹ ਅਸਲ ਵਿਚ ਸੋਨਾ ਹੀ ਹੁੰਦੇ ਹਨ)।
Jewels and ornaments of many different forms are fashioned from gold.
कनिक भूखन कीने बहु रंगा ॥
LINE 25
ਬੀਜੁਬੀਜਿਦੇਖਿਓਬਹੁਪਰਕਾਰਾ
(ਕਿਸੇ ਰੁੱਖ ਦਾ) ਬੀ ਬੀਜ ਕੇ (ਸ਼ਾਖ਼ਾਂ ਪੱਤੇ ਆਦਿਕ ਉਸ ਦਾ) ਕਈ ਕਿਸਮਾਂ ਦਾ ਸਰੂਪ ਵੇਖਣ ਵਿਚ ਆ ਜਾਂਦਾ ਹੈ।
I have seen seeds of all kinds being planted
बीजु बीजि देखिओ बहु परकारा ॥
LINE 26
ਫਲਪਾਕੇਤੇਏਕੰਕਾਰਾ॥॥
(ਰੁੱਖ ਦੇ) ਫਲ ਪੱਕਣ ਤੇ (ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ) (ਤਿਵੇਂ ਇਸ ਬਹੁ-ਰੰਗੀ ਸੰਸਾਰ ਦਾ ਅਸਲਾ) ਇਕ ਪਰਮਾਤਮਾ ਹੀ ਹੈ ॥੨॥
- when the fruit ripens, the seeds appear in the same form as the original. ||2||
फल पाके ते एकंकारा ॥२॥
LINE 27
ਸਹਸਘਟਾਮਹਿਏਕੁਆਕਾਸੁ
ਹੇ ਭਾਈ! ਇਕੋ ਆਕਾਸ਼ (ਪਾਣੀ ਨਾਲ ਭਰੇ ਹੋਏ) ਹਜ਼ਾਰਾਂ ਘੜਿਆਂ ਵਿਚ (ਵਖ ਵਖ ਦਿੱਸਦਾ ਹੈ)।
The one sky is reflected in thousands of water jugs,
सहस घटा महि एकु आकासु ॥
LINE 28
ਘਟਫੂਟੇਤੇਓਹੀਪ੍ਰਗਾਸੁ
ਜਦੋਂ ਘੜੇ ਟੁੱਟ ਜਾਂਦੇ ਹਨ, ਤਾਂ ਉਹ (ਆਕਾਸ਼) ਹੀ ਦਿੱਸਦਾ ਰਹਿ ਜਾਂਦਾ ਹੈ।
but when the jugs are broken, only the sky remains.
घट फूटे ते ओही प्रगासु ॥
LINE 29
ਭਰਮਲੋਭਮੋਹਮਾਇਆਵਿਕਾਰ
ਮਾਇਆ ਦੇ ਭ੍ਰਮ ਦੇ ਕਾਰਨ (ਪਰਮਾਤਮਾ ਦੀ ਅੰਸ਼ ਜੀਵਾਤਮਾ ਵਿਚ) ਭਟਕਣਾ, ਲੋਭ ਮੋਹ ਆਦਿਕ ਵਿਕਾਰ ਉੱਠਦੇ ਹਨ।
Doubt comes from greed, emotional attachment and the corruption of Maya.
भरम लोभ मोह माइआ विकार ॥
LINE 30
ਭ੍ਰਮਛੂਟੇਤੇਏਕੰਕਾਰ॥॥
ਭ੍ਰਮ ਮਿਟ ਜਾਣ ਨਾਲ ਇਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ॥੩॥
Freed from doubt, one realizes the One Lord alone. ||3||
भ्रम छूटे ते एकंकार ॥३॥
LINE 31
ਓਹੁਅਬਿਨਾਸੀਬਿਨਸਤਨਾਹੀ
ਹੇ ਭਾਈ! ਉਹ ਪਰਮਾਤਮਾ ਨਾਸ-ਰਹਿਤ ਹੈ, ਉਸ ਕਦੇ ਨਾਸ ਨਹੀਂ ਹੁੰਦਾ।
He is imperishable; He will never pass away.
ओहु अबिनासी बिनसत नाही ॥
LINE 32
ਨਾਕੋਆਵੈਨਾਕੋਜਾਹੀ
(ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਭੀ) ਨਾਹ ਕੋਈ ਆਤਮਾ ਜੰਮਦਾ ਹੈ, ਨਾਹ ਕੋਈ ਆਤਮਾ ਮਰਦਾ ਹੈ।
He does not come, and He does not go.
ना को आवै ना को जाही ॥
LINE 33
ਗੁਰਿਪੂਰੈਹਉਮੈਮਲੁਧੋਈ
ਪੂਰੇ ਗੁਰੂ ਨੇ (ਮੇਰੇ ਅੰਦਰੋਂ) ਹਉਮੈ ਦੀ ਮੈਲ ਧੋ ਦਿੱਤੀ ਹੈ,
The Perfect Guru has washed away the filth of ego.
गुरि पूरै हउमै मलु धोई ॥
LINE 34
ਕਹੁਨਾਨਕਮੇਰੀਪਰਮਗਤਿਹੋਈ੪੧॥॥॥
ਨਾਨਕ ਆਖਦਾ ਹੈ- ਹੁਣ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ (ਤੇ, ਮੈਨੂੰ ਇਹ ਜਗਤ ਉਸ ਪਰਮਾਤਮਾ ਦਾ ਆਪਣਾ ਹੀ ਰੂਪ ਦਿੱਸ ਰਿਹਾ ਹੈ) ॥੪॥੧॥
Says Nanak, I have obtained the supreme status. ||4||1||
कहु नानक मेरी परम गति होई ॥४॥१॥
LINE 35
ਸੂਹੀਮਹਲਾ
Soohee, Fifth Mahalaa:
सूही महला ५ ॥
LINE 36
ਕੀਤਾਲੋੜਹਿਸੋਪ੍ਰਭਹੋਇ
ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ,
Whatever God wills, that alone happens.
कीता लोड़हि सो प्रभ होइ ॥
LINE 37
ਤੁਝਬਿਨੁਦੂਜਾਨਾਹੀਕੋਇ
(ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ।
Without You, there is no other at all.
तुझ बिनु दूजा नाही कोइ ॥
LINE 38
ਜੋਜਨੁਸੇਵੇਤਿਸੁਪੂਰਨਕਾਜ
ਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।
The humble being serves Him, and so all his works are perfectly successful.
जो जनु सेवे तिसु पूरन काज ॥
LINE 39
ਦਾਸਅਪੁਨੇਕੀਰਾਖਹੁਲਾਜ॥॥
ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ ॥੧॥
O Lord, please preserve the honor of Your slaves. ||1||
दास अपुने की राखहु लाज ॥१॥
LINE 40
ਤੇਰੀਸਰਣਿਪੂਰਨਦਇਆਲਾ
ਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
I seek Your Sanctuary, O Perfect, Merciful Lord.
तेरी सरणि पूरन दइआला ॥
LINE 41
ਤੁਝਬਿਨੁਕਵਨੁਕਰੇਪ੍ਰਤਿਪਾਲਾ॥॥ਰਹਾਉ
ਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ ॥੧॥ ਰਹਾਉ ॥
Without You, who would cherish and love me? ||1||Pause||
तुझ बिनु कवनु करे प्रतिपाला ॥१॥ रहाउ ॥
LINE 42
ਜਲਿਥਲਿਮਹੀਅਲਿਰਹਿਆਭਰਪੂਰਿ
ਹੇ ਭਾਈ! ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ।
He is permeating and pervading the water, the land and the sky.
जलि थलि महीअलि रहिआ भरपूरि ॥
LINE 43
ਨਿਕਟਿਵਸੈਨਾਹੀਪ੍ਰਭੁਦੂਰਿ
(ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀ) ਪ੍ਰਭੂ ਦੂਰ ਨਹੀਂ ਹੈ।
God dwells near at hand; He is not far away.
निकटि वसै नाही प्रभु दूरि ॥
LINE 44
ਲੋਕਪਤੀਆਰੈਕਛੂਪਾਈਐ
ਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤ ਦਾ) ਕੁਝ ਭੀ ਨਹੀਂ ਮਿਲਦਾ।
By trying to please other people, nothing is accomplished.
लोक पतीआरै कछू न पाईऐ ॥
LINE 45
ਸਾਚਿਲਗੈਤਾਹਉਮੈਜਾਈਐ॥॥
ਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ ॥੨॥
When someone is attached to the True Lord, his ego is taken away. ||2||
साचि लगै ता हउमै जाईऐ ॥२॥