ਸ਼੍ਰੀ ਦਸਮ ਗ੍ਰੰਥ

ਅੰਗ 720
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਗਸਮਰਕਰਸੈਹਥੀਸਸਤ੍ਰਸਸਨਕੁੰਭੇਸ
'ਸਾਂਗ', 'ਸਮਰ ਕਰਿ' (ਯੁੱਧ ਕਰਨ ਵਾਲੀ) 'ਸਸਤ੍ਰ ਸਸਨ ਕੁੰਭੇਸ' (ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਸ਼ਸਤ੍ਰ) (ਇਹ ਸਾਰੇ ਨਾਮ) ਸੈਹਥੀ ਦੇ ਹਨ।
Saihathi, manifesting the powerful form of the lance and war, which is also the best amongst the weapons,
साग समर कर सैहथी ससत्र ससन कुंभेस ॥
LINE 02
ਸਬਲਸੁਭਟਹਾਹਾਥਲੈਜੀਤੇਸਮਰਸੁਰੇਸ੫੩॥॥
(ਇਸ) ਬਲਸ਼ਾਲੀ 'ਭਟਹਾ' (ਬਰਛੀ) ਨੂੰ ਹੱਥ ਵਿਚ ਲੈ ਕੇ ਇੰਦਰ ਨੂੰ ਜੰਗ ਵਿਚ ਜਿਤਿਆ ਗਿਆ ਸੀ ॥੫੩॥
was used by the mighty warriors Indra, taking it in his own hand for conquering the war.53.
सबल सु भटहा हाथ लै जीते समर सुरेस ॥५३॥
LINE 03
ਛਤ੍ਰਧਰਮ੍ਰਿਗਹਾਬਿਜੈਕਰਿਭਟਹਾਜਾਕੋਨਾਮ
ਛਤ੍ਰ ਧਰ, ਮ੍ਰਿਗਹਾ, ਬਿਜੈ ਕਰਿ, ਭਟਹਾ (ਆਦਿ) ਜਿਸ ਦੇ ਨਾਮ ਹਨ,
Chhattardhara, Mrigvijai, Kar etc. are is its names she is also called Bhaala and Neja, Barachhi, Saihathi, Shakat etc.,
छत्रधर म्रिगहा बिजै करि भटहा जा को नाम ॥
LINE 04
ਸਕਲਸਿਧਦਾਤ੍ਰੀਸਭਨਅਮਿਤਸਿਧਕੋਧਾਮ੫੪॥॥
ਉਹ (ਬਰਛੀ) ਸਾਰਿਆਂ ਨੂੰ ਸਿੱਧੀਆਂ ਦੇਣ ਵਾਲੀ ਹੈ ਅਤੇ ਅਮਿਤ ਸਿੱਧੀਆਂ ਦਾ ਘਰ ਹੈ ॥੫੪॥
It is she donor of all the powers and also the treasure of infinite powers.54.
सकल सिध दात्री सभन अमित सिध को धाम ॥५४॥
LINE 05
ਲਛਮਨਅਉਰਘਟੋਤਕਚਪਦਪ੍ਰਿਥਮਉਚਾਰਿ
'ਲਛਮਨ' ਅਤੇ 'ਘਟੋਤਕਚ' (ਭੀਮ ਦਾ ਪੁੱਤਰ) ਇਹ ਸ਼ਬਦ ਪਹਿਲਾਂ ਉਚਾਰੋ।
Uttering Lakshman and Ghatotkash in the beginning and then saying “Ar”,
लछमन अउर घटोतकच ए पद प्रिथम उचारि ॥
LINE 06
ਪੁਨਿਅਰਿਭਾਖੋਸਕਤਿਕੇਨਿਕਸਹਿਨਾਮਅਪਾਰ੫੫॥॥
ਫਿਰ 'ਅਰਿ' (ਵੈਰੀ) (ਸ਼ਬਦ) ਕਹੋ। (ਇਸ ਤਰ੍ਹਾਂ) ਸ਼ਕਤੀ (ਬਰਛੀ) ਦੇ ਅਪਾਰ ਨਾਮ ਨਿਕਲ ਆਉਂਦੇ ਹਨ ॥੫੫॥
many names of Shakat (Kripaan) are evolved.55.
पुनि अरि भाखो सकति के निकसहि नाम अपार ॥५५॥
LINE 07
ਗੜੀਆਭਸੁਡੀਭੈਰਵੀਭਾਲਾਨੇਜਾਭਾਖੁ
ਗੜੀਆ (ਬਰਛੀ) ਭਸੁਡੀ, ਭੈਰਵੀ, ਭਾਲਾ, ਨੇਜ਼ਾ,
She is the one which plants and frightens
गड़ीआ भसुडी भैरवी भाला नेजा भाखु ॥
LINE 08
ਬਰਛੀਸੈਥੀਸਕਤਿਸਭਜਾਨਹ੍ਰਿਦੈਮੈਰਾਖੁ੫੬॥॥
ਬਰਛੀ, ਸੈਥੀ (ਸੈਹਥੀ) (ਇਹ) ਸਾਰੇ 'ਸ਼ਕਤੀ' (ਬਰਛੀ) ਦੇ ਨਾਮ ਜਾਣ ਕੇ ਹਿਰਦੇ ਵਿਚ ਰਖ ਲਵੋ ॥੫੬॥
Are the names worth concentrating in respect of war in the mind.56.
बरछी सैथी सकति सभ जान ह्रिदै मै राखु ॥५६॥
LINE 09
ਬਿਸਨੁਨਾਮਪ੍ਰਿਥਮੈਉਚਰਿਪੁਨਿਪਦਸਸਤ੍ਰਉਚਾਰਿ
'ਬਿਸਨ' ਨਾਮ ਪਹਿਲਾਂ ਉਚਾਰ ਕੇ, ਫਿਰ 'ਸ਼ਸਤ੍ਰ' ਸ਼ਬਦ ਕਹੋ।
Uttering the word “Vishnu” in the beginning and then saying “Shastar”,
बिसनु नाम प्रिथमै उचरि पुनि पद ससत्र उचारि ॥
LINE 10
ਨਾਮਸੁਦਰਸਨਕੇਸਭੈਨਿਕਸਤਜਾਹਿਅਪਾਰ੫੭॥॥
(ਇਹ) ਸਾਰੇ ਨਾਮ 'ਸੁਦਰਸ਼ਨ' (ਚਕ੍ਰ) ਦੇ ਹਨ, (ਇਸ ਤਰ੍ਹਾਂ) ਅਪਾਰਾਂ ਨਾਂ ਨਿਕਲਦੇ ਆਣਗੇ ॥੫੭॥
many names of Sudarshan continue to be formed.57.
नाम सुदरसन के सभै निकसत जाहि अपार ॥५७॥
LINE 11
ਮੁਰਪਦਪ੍ਰਿਥਮਉਚਾਰਿਕੈਮਰਦਨਬਹੁਰਿਕਹੋ
'ਮੁਰ' (ਇਕ ਦੈਂਤ) ਸ਼ਬਦ ਪਹਿਲਾਂ ਉਚਾਰ ਕੇ ਫਿਰ 'ਮਰਦਨ' ਸ਼ਬਦ ਕਹੋ।
मुर पद प्रिथम उचारि कै मरदन बहुरि कहो ॥
LINE 12
ਨਾਮਸੁਦਰਸਨਚਕ੍ਰਕੇਚਿਤਮੈਚਤੁਰਲਹੋ੫੮॥॥
(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। ਇਨ੍ਹਾਂ ਨੂੰ ਵਿਦਵਾਨ ਚਿਤ ਵਿਚ ਜਾਣ ਲੈਣ ॥੫੮॥
Saying firstly the word “Mur” and then uttering the word “Mardan”, the wise people understand the name of Sudarshan Chakra.58.
नाम सुदरसन चक्र के चित मै चतुर लहो ॥५८॥
LINE 13
ਮਧੁਕੋਨਾਮਉਚਾਰਿਕੈਹਾਪਦਬਹੁਰਿਉਚਾਰਿ
(ਪਹਿਲਾਂ) 'ਮਧੁ' (ਇਕ ਦੈਂਤ) ਦੇ ਨਾਂ ਨੂੰ ਉਚਾਰ ਕੇ ਫਿਰ 'ਹਾ' ਪਦ ਦਾ ਉਚਾਰਨ ਕਰੋ।
मधु को नाम उचारि कै हा पद बहुरि उचारि ॥
LINE 14
ਨਾਮਸੁਦਰਸਨਚਕ੍ਰਕੇਲੀਜੈਸੁਕਬਿਸੁਧਾਰਿ੫੯॥॥
(ਇਹ) ਨਾਂ 'ਸੁਦਰਸ਼ਨ ਚਕ੍ਰ' ਦੇ ਹਨ। ਕਵੀ ਲੋਕ ਇਨ੍ਹਾਂ ਨੂੰ ਧਾਰਨ ਕਰ ਲੈਣ ॥੫੯॥
Saying “Madhu” in the beginning and then uttering “Ha” the poets speak correctly the names of Sudarshan Chakra.59.
नाम सुदरसन चक्र के लीजै सुकबि सुधारि ॥५९॥
LINE 15
ਨਰਕਾਸੁਰਪ੍ਰਿਥਮੈਉਚਰਿਪੁਨਿਰਿਪੁਸਬਦਬਖਾਨ
'ਨਰਕਾਸੁਰ' (ਇਕ ਦੈਂਤ) (ਸ਼ਬਦ) ਪਹਿਲਾਂ ਉਚਾਰ ਕੇ, ਫਿਰ 'ਰਿਪੁ' ਸ਼ਬਦ ਕਹੋ।
नरकासुर प्रिथमै उचरि पुनि रिपु सबद बखान ॥
LINE 16
ਨਾਮਸੁਦਰਸਨਚਕ੍ਰਕੋਚਤੁਰਚਿਤਮੈਜਾਨ੬੦॥॥
(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। ਵਿਚਾਰਵਾਨ ਚਿਤ ਵਿਚ ਜਾਣ ਲੈਣ ॥੬੦॥
Uttering firstly the word “Narakasura” and then the word “Ripu” is pronounced, O wise people! the names of Sudrashan Chakra are comprehended.60.
नाम सुदरसन चक्र को चतुर चित मै जान ॥६०॥
LINE 17
ਦੈਤਬਕਤ੍ਰਕੋਨਾਮਕਹਿਸੂਦਨਬਹੁਰਿਉਚਾਰ
'ਦੈਤ ਬਕਤ੍ਰ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਸੂਦਨ' (ਮਾਰਨ ਵਾਲਾ) ਪਦ ਉਚਾਰੋ।
दैत बकत्र को नाम कहि सूदन बहुरि उचार ॥
LINE 18
ਨਾਮਸੁਦਰਸਨਚਕ੍ਰਕੋਜਾਨਚਿਤਨਿਰਧਾਰ੬੧॥॥
(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। (ਇਹ ਗੱਲ) ਚਿਤ ਵਿਚ ਨਿਸਚੈ ਕਰ ਲਵੋ ॥੬੧॥
Utteigng the name of eh demon Bakartra and then speaking the word “Shoodan”, the names of Sudarshan Chakra are spoken.61.
नाम सुदरसन चक्र को जान चित निरधार ॥६१॥
LINE 19
ਪ੍ਰਿਥਮਚੰਦੇਰੀਨਾਥਕੋਲੀਜੈਨਾਮਬਨਾਇ
ਪਹਿਲਾਂ 'ਚੰਦੇਰੀ ਨਾਥ' (ਸ਼ਿਸ਼ੁਪਾਲ) ਦਾ ਨਾਮ ਲਿਵੋ
प्रिथम चंदेरी नाथ को लीजै नाम बनाइ ॥
LINE 20
ਪੁਨਿਰਿਪੁਸਬਦਉਚਾਰੀਐਚਕ੍ਰਨਾਮਹੁਇਜਾਇ੬੨॥॥
ਅਤੇ ਫਿਰ 'ਰਿਪੁ' ਨਾਮ ਉਚਾਰੋ, ਤਾਂ ਚਕ੍ਰ ਦਾ ਨਾਮ ਹੋ ਜਾਏਗਾ ॥੬੨॥
Naming Chanderinath Shishupal in the beginning and then speaking the word “Ripu”, the names of Sudarshan Chakra are formed.62.
पुनि रिपु सबद उचारीऐ चक्र नाम हुइ जाइ ॥६२॥
LINE 21
ਨਰਕਾਸੁਰਕੋਨਾਮਕਹਿਮਰਦਨਬਹੁਰਿਉਚਾਰ
'ਨਰਕਸੁਰ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਮਰਦਨ' (ਮਸਲਣ ਵਾਲਾ) (ਸ਼ਬਦ) ਉਚਾਰੋ।
नरकासुर को नाम कहि मरदन बहुरि उचार ॥
LINE 22
ਨਾਮਸੁਦਰਸਨਚਕ੍ਰਕੋਲੀਜਹੁਸੁਕਬਿਸੁਧਾਰ੬੩॥॥
(ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ। ਹੇ ਕਵੀਓ! ਇਸ ਨੂੰ ਧਾਰਨ ਕਰ ਲਵੋ ॥੬੩॥
Uttering “Narakasura” firstly and then saying the words “Anuj” and Aayudh”, many names of Sudarshan Chakra continue to be evolved.63.
नाम सुदरसन चक्र को लीजहु सुकबि सु धार ॥६३॥
LINE 23
ਕਿਸਨਬਿਸਨਕਹਿਜਿਸਨੁਅਨੁਜਆਯੁਧਬਹੁਰਿਉਚਾਰ
(ਪਹਿਲਾਂ) ਕ੍ਰਿਸ਼ਨ, ਵਿਸ਼ਣੂ ਅਤੇ ਵਾਮਨ (ਜਿਸਨੁ ਅਨੁਜ) ਅਤੇ ਫਿਰ ਆਯੁਧ (ਸ਼ਸਤ੍ਰ) ਦਾ (ਨਾਮ) ਉਚਾਰੋ,
किसन बिसन कहि जिसनु अनुज आयुध बहुरि उचार ॥
LINE 24
ਨਾਮਸੁਦਰਸਨਚਕ੍ਰਕੇਨਿਕਸਤਚਲਹਿਅਪਾਰ੬੪॥॥
(ਤਾਂ) 'ਸੁਦਰਸ਼ਨ ਚਕ੍ਰ' ਦੇ ਅਪਾਰਾਂ ਨਾਂ ਬਣਦੇ ਜਾਣਗੇ ॥੬੪॥
Uttering the word "Krishan, Vishnu" and then saying the words "Anuj" and Aayudh", many names of Sudarshan Chakra continue to be evolved.64.
नाम सुदरसन चक्र के निकसत चलहि अपार ॥६४॥
LINE 25
ਬਜ੍ਰਅਨੁਜਪ੍ਰਿਥਮੈਉਚਰਫਿਰਿਪਦਸਸਤ੍ਰਬਖਾਨ
ਪਹਿਲਾਂ 'ਬਜ੍ਰ ਅਨੁਜ' (ਇੰਦਰ ਦਾ ਛੋਟਾ ਭਰਾ, ਵਾਮਨ) ਉਚਰੋ ਅਤੇ ਫਿਰ 'ਸ਼ਸਤ੍ਰ' ਸ਼ਬਦ ਦਾ ਬਖਾਨ ਕਰੋ।
बज्र अनुज प्रिथमै उचर फिरि पद ससत्र बखान ॥
LINE 26
ਨਾਮਸੁਦਰਸਨਚਕ੍ਰਕੇਚਤੁਰਚਿਤਮੈਜਾਨ੬੫॥॥
(ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ' ਦੇ ਨਾਮ (ਬਣ ਜਾਣਗੇ)। ਹੇ ਸਿਆਣਿਓ! ਚਿਤ ਵਿਚ ਜਾਣ ਲਵੋ ॥੬੫॥
Speaking the words “Vajra and Anuj” in the beginning and then adding the word “Shastar”, in the names of Sudarshan Chakra are known.65.
नाम सुदरसन चक्र के चतुर चित मै जान ॥६५॥
LINE 27
ਪ੍ਰਿਥਮਬਿਰਹਪਦਉਚਰਿਕੈਪੁਨਿਕਹੁਸਸਤ੍ਰਬਿਸੇਖ
ਪਹਿਲਾਂ 'ਬਿਰਹ' (ਮੋਰ ਦੀ ਪੂਛ ਦਾ ਮੁਕਟ ਧਾਰਨ ਕਰਨ ਵਾਲਾ ਕ੍ਰਿਸ਼ਨ) ਪਦ ਉਚਾਰ ਕੇ, ਫਿਰ ਵਿਸ਼ੇਸ਼ ਸ਼ਸਤ੍ਰ (ਸ਼ਬਦ) ਕਹਿ ਦਿਓ।
प्रिथम बिरह पद उचरि कै पुनि कहु ससत्र बिसेख ॥
LINE 28
ਨਾਮਸੁਦਰਸਨਚਕ੍ਰਕੇਨਿਕਸਤਚਲੈਅਸੇਖ੬੬॥॥
(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਨੇਕਾਂ (ਨਾਮ) ਬਣਦੇ ਜਾਣਗੇ ॥੬੬॥
Uttering the word “Virah” in the beginning and then speaking many names of Sudarshan CHakra continue to be formed.66.
नाम सुदरसन चक्र के निकसत चलै असेख ॥६६॥
LINE 29
ਪ੍ਰਿਥਮੈਵਹੈਉਚਾਰੀਐਰਿਧਸਿਧਕੋਧਾਮ
ਪਹਿਲਾਂ ਉਸ (ਵਿਸ਼ਣੂ) ਦਾ ਨਾਮ ਉਚਾਰੋ ਜੋ ਰਿਧੀਸਿ ਧੀ ਦਾ ਘਰ ਹੈ।
प्रिथमै वहै उचारीऐ रिध सिध को धाम ॥
LINE 30
ਪੁਨਿਪਦਸਸਤ੍ਰਬਖਾਨੀਐਜਾਨੁਚਕ੍ਰਕੇਨਾਮ੬੭॥॥
ਫਿਰ 'ਸ਼ਸਤ੍ਰ' ਪਦ ਕਹਿ ਦਿੱਤਾ ਜਾਏ, (ਤਾਂ ਇਸ ਤਰ੍ਹਾਂ) (ਸੁਦਰਸ਼ਨ ਚਕ੍ਰ) ਦੇ ਨਾਮ ਹੋ ਜਾਂਦਾ ਹੈ ॥੬੭॥
Uttering firstly the name of Ishwara, the treasure of all powers and then adding the word “Shastar”, the names of Chakra continue to be formed.67.
पुनि पद ससत्र बखानीऐ जानु चक्र के नाम ॥६७॥
LINE 31
ਗਿਰਧਰਪ੍ਰਿਥਮਉਚਾਰਿਪਦਆਯੁਧਬਹੁਰਿਉਚਾਰਿ
ਪਹਿਲਾਂ 'ਗਿਰਧਰ' (ਗਵਰਧਨ ਪਰਬਤ ਨੂੰ ਧਾਰਨ ਕਰਨ ਵਾਲਾ, ਕ੍ਰਿਸ਼ਨ) ਸ਼ਬਦ ਉਚਾਰ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ।
गिरधर प्रिथम उचारि पद आयुध बहुरि उचारि ॥
LINE 32
ਨਾਮਸੁਦਰਸਨਚਕ੍ਰਕੇਨਿਕਸਤਚਲੈਅਪਾਰ੬੮॥॥
(ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ' ਦੇ ਅਪਾਰ ਨਾਮ ਬਣਦੇ ਜਾਣਗੇ ॥੬੮॥
Uttering the word “Girdhar” in the beginning and then speaking the word “Aayudh”, many names of Sudarshan Chakra continue to be evolved.68.
नाम सुदरसन चक्र के निकसत चलै अपार ॥६८॥
LINE 33
ਕਾਲੀਨਥੀਆਪ੍ਰਿਥਮਕਹਿਸਸਤ੍ਰਸਬਦਕਹੁਅੰਤਿ
ਪਹਿਲਾਂ 'ਕਾਲੀ ਨਥੀਆ' (ਕਾਲੀ ਨਾਗ ਨੂੰ ਨੱਥਣ ਵਾਲਾ, ਕ੍ਰਿਸ਼ਨ) ਸ਼ਬਦ ਕਹੋ ਅਤੇ ਅੰਤ ਉਤੇ 'ਸ਼ਸਤ੍ਰ' ਸ਼ਬਦ ਕਹੋ।
काली नथीआ प्रिथम कहि ससत्र सबद कहु अंति ॥
LINE 34
ਨਾਮਸੁਦਰਸਨਚਕ੍ਰਕੇਨਿਕਸਤਜਾਹਿਅਨੰਤ੬੯॥॥
(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਨੰਤ ਨਾਮ ਪੈਦਾ ਹੁੰਦੇ ਜਾਣਗੇ ॥੬੯॥
Speaking the word “Kalinath” in the beginning and then adding the word “Shastar” at the end, innumerable names of Sudarshan Chakra continue to be formed.69.
नाम सुदरसन चक्र के निकसत जाहि अनंत ॥६९॥
LINE 35
ਕੰਸਕੇਸਿਹਾਪ੍ਰਥਮਕਹਿਫਿਰਿਕਹਿਸਸਤ੍ਰਬਿਚਾਰਿ
'ਕੰਸ ਕੇਸਿਹਾ' (ਕੰਸ ਅਤੇ ਕੇਸੀ ਨੂੰ ਮਾਰਨ ਵਾਲਾ, ਕ੍ਰਿਸ਼ਨ) ਪਹਿਲਾਂ ਕਹਿ ਦਿਓ ਅਤੇ ਫਿਰ 'ਸ਼ਸਤ੍ਰ' (ਸ਼ਬਦ) ਉਚਾਰੋ।
कंस केसिहा प्रथम कहि फिरि कहि ससत्र बिचारि ॥
LINE 36
ਨਾਮਸੁਦਰਸਨਚਕ੍ਰਕੇਲੀਜਹੁਸੁਕਬਿਸੁਧਾਰ੭੦॥॥
(ਇਸ ਤਰ੍ਹਾਂ) ਇਹ 'ਸੁਦਰਸ਼ਨ ਚਕ੍ਰ' ਦੇ ਨਾਮ ਹਨ। ਕਵੀ ਜਨ (ਵਿਚਾਰ ਕੇ ਮਨ ਵਿਚ) ਧਾਰਨ ਕਰ ਲੈਣ ॥੭੦॥
Uttering firstly the name of the killer of Kansa-Keshi i.e. Krishna and then reflecting on the names of weapons, the poets pronounce the names of Sudarshan Chakra.70.
नाम सुदरसन चक्र के लीजहु सुकबि सु धार ॥७०॥
LINE 37
ਬਕੀਬਕਾਸੁਰਸਬਦਕਹਿਫੁਨਿਬਚਸਤ੍ਰੁਉਚਾਰ
'ਬਕੀ' (ਇਕ ਦੈਂਤਣ) ਅਤੇ 'ਬਕਾਸੁਰ' (ਇਕ ਦੈਂਤ) ਸ਼ਬਦ (ਪਹਿਲਾਂ) ਕਹਿ ਕੇ ਫਿਰ 'ਸਤ੍ਰੁ' (ਵੈਰੀ) ਸ਼ਬਦ ਉਚਾਰੋ।
बकी बकासुर सबद कहि फुनि बच सत्रु उचार ॥
LINE 38
ਨਾਮਸੁਦਰਸਨਚਕ੍ਰਕੇਨਿਕਸਤਚਲੈਅਪਾਰ੭੧॥॥
(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਪਾਰ ਨਾਂ ਬਣਦੇ ਜਾਣਗੇ ॥੭੧॥
Saying the worlds “Bakasura and Baki” and then uttering the word “Shatru”, the names of Sudarshan Chakra continue to be formed.71.
नाम सुदरसन चक्र के निकसत चलै अपार ॥७१॥
LINE 39
ਅਘਨਾਸਨਅਘਹਾਉਚਰਿਪੁਨਿਬਚਸਸਤ੍ਰਬਖਾਨ
(ਪਹਿਲਾਂ) 'ਅਘ ਨਾਸਨ' (ਅਘ ਦੈਂਤ ਦਾ ਨਾਸਕ) ਅਤੇ 'ਅਘ ਹਾ' (ਸ਼ਬਦ) ਉਚਾਰ ਕੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ।
अघ नासन अघहा उचरि पुनि बच ससत्र बखान ॥
LINE 40
ਨਾਮਸੁਦਰਸਨਚਕ੍ਰਕੇਸਭੈਚਤੁਰਚਿਤਿਜਾਨ੭੨॥॥
(ਇਸ ਤਰ੍ਹਾਂ ਇਹ) ਸੁਦਰਸ਼ਨ ਚਕ੍ਰ ਦੇ ਨਾਮ ਬਣਨਗੇ। ਸਾਰੇ ਸੋਚਵਾਨ ਮਨ ਵਿਚ ਜਾਣ ਲੈਣ ॥੭੨॥
Uttering the name of the Lord, the destroyer of sins, and then describing the weapons, the wise people know the names of Sudarshan Chakra.72.
नाम सुदरसन चक्र के सभै चतुर चिति जान ॥७२॥
LINE 41
ਸ੍ਰੀਉਪੇਾਂਦ੍ਰਕੇਨਾਮਕਹਿਫੁਨਿਪਦਸਸਤ੍ਰਬਖਾਨ
(ਪਹਿਲਾਂ) 'ਸ੍ਰੀ ਉਪੇਂਦਰ' (ਵਾਮਨ ਅਵਤਾਰ) ਦਾ ਨਾਮ ਕਹੋ ਅਤੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ।
स्री उपेांद्र के नाम कहि फुनि पद ससत्र बखान ॥
LINE 42
ਨਾਮਸੁਦਰਸਨਚਕ੍ਰਕੇਸਬੈਸਮਝਸੁਰਗਿਆਨ੭੩॥॥
(ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ, ਸਾਰੇ ਸਿਆਣੇ ਸਮਝਦੇ ਹਨ ॥੭੩॥
Speaking various names of “Upendra” and then adding eh word “Shastar”, the learned people comprehend all the names of Sudarshan Chakra.73.
नाम सुदरसन चक्र के सबै समझ सुर गिआन ॥७३॥
LINE 43
ਕਬਿਯੋਬਾਚਦੋਹਰਾ
ਕਵੀ ਨੇ ਕਿਹਾ: ਦੋਹਰਾ:
Speech of the poet : DOHRA
कबियो बाच दोहरा ॥
LINE 44
ਸਬੈਸੁਭਟਅਉਸਭਸੁਕਬਿਯੌਸਮਝੋਮਨਮਾਹਿ
ਹੇ ਸਾਰੇ ਸੂਰਮਿਓ ਅਤੇ ਸਾਰੇ ਸ੍ਰੇਸ਼ਠ ਕਵੀਓ! ਮਨ ਵਿਚ ਇਸ ਤਰ੍ਹਾਂ ਸਮਝ ਲਵੋ
सबै सुभट अउ सभ सुकबि यौ समझो मन माहि ॥
LINE 45
ਬਿਸਨੁਚਕ੍ਰਕੇਨਾਮਮੈਭੇਦਕਉਨਹੂੰਨਾਹਿ੭੪॥॥
(ਕਿ) ਵਿਸ਼ਣੂ ਅਤੇ (ਸੁਦਰਸ਼ਨ) ਚਕ੍ਰ ਦੇ ਨਾਮ ਵਿਚ ਕੋਈ ਭੇਦ ਨਹੀਂ ਹੈ ॥੭੪॥
All the warriors and poets should understand this fact nicely that there is not even the slightest difference between Vishnu and the names of his Chakra.74.
बिसनु चक्र के नाम मै भेद कउनहूं नाहि ॥७४॥