ਸ਼੍ਰੀ ਦਸਮ ਗ੍ਰੰਥ

ਅੰਗ 718
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੀਰਖਤੰਗਤਤਾਰਚੋਸਦਾਕਰੋਮਮਕਾਮ੨੦॥॥
ਤੀਰ, ਖਤੰਗ (ਵਿਸ਼ੇਸ਼ ਤੀਰ) ਤਤਾਰਚੋ (ਵਿਸ਼ੇਸ਼ ਤੀਰ) ਆਦਿਕ ਜਿਸ ਦੇ ਨਾਂ ਕਹੇ ਜਾਂਦੇ ਹਨ, (ਉਹ ਤੁਸੀਂ) ਮੇਰਾ ਕੰਮ ਕਰੋ (ਮੈਨੂੰ ਸਫਲ ਮਨੋਰਥ ਕਰੋ) ॥੨੦॥
O Thou called by various names of the arrows! You may also do my job.20.
तीर खतंग ततारचो सदा करो मम काम ॥२०॥
LINE 02
ਤੂਣੀਰਾਲੈਸਤ੍ਰਅਰਿਮ੍ਰਿਗਅੰਤਕਸਸਿਬਾਨ
ਤੂਣੀਰਾਲੈ (ਭੱਥੇ ਵਿਚ ਰਹਿਣ ਵਾਲਾ) ਸ਼ਤ੍ਰੁ ਅਰਿ (ਸ਼ਤ੍ਰੁ ਦਾ ਵੈਰੀ) ਮ੍ਰਿਗ ਅੰਤਕ (ਹਿਰਨ ਦਾ ਅੰਤ ਕਰਨ ਵਾਲਾ) ਸਸਿਬਾਨ (ਚੰਦ੍ਰ ਦੀ ਸ਼ਕਲ ਦਾ) (ਆਦਿਕ ਤੀਰਾਂ ਵਾਲੇ ਜਿਸ ਦੇ ਨਾਂ ਕਹੇ ਜਾਂਦੇ ਹਨ, ਉਹ)
Thy house is the quiver and Thou killest like deer the enemies by becoming the shaft-power
तूणीरालै सत्र अरि म्रिग अंतक ससिबान ॥
LINE 03
ਤੁਮਬੈਰਣਪ੍ਰਥਮੈਹਨੋਬਹੁਰੋਬਜੈਕ੍ਰਿਪਾਨ੨੧॥॥
ਤੁਸੀਂ ਪਹਿਲਾਂ ਵੈਰੀ ਨੂੰ ਮਾਰਦੇ ਹੋ, ਫਿਰ ਕ੍ਰਿਪਾਨ ਵਜਦੀ ਹੈ ॥੨੧॥
Thy reality is that Thou killest the enemies beforehand and the sword strikes later on.21.
तुम बैरण प्रथमै हनो बहुरो बजै क्रिपान ॥२१॥
LINE 04
ਤੁਮਪਾਟਸਪਾਸੀਪਰਸਪਰਮਸਿਧਿਕੀਖਾਨ
ਤੂੰ ਹੀ ਪਟਿਸ (ਲਚਕਦਾਰ ਤਿਖੀ ਪਤੀ ਦਾ ਬਣਿਆ ਸ਼ਸਤ੍ਰ) ਪਾਸੀ (ਫਾਹੀ) ਅਤੇ ਪਰਸ (ਕੁਹਾੜਾ) ਹੈਂ ਅਤੇ ਪਰਮ ਸਿੱਧੀ (ਦੀ ਪ੍ਰਾਪਤੀ) ਦੀ ਖਾਣ ਹੈਂ।
Thou art the axe which tears away the enemies and also Thou art the noose, which binds down
तुम पाटस पासी परस परम सिधि की खान ॥
LINE 05
ਤੇਜਗਕੇਰਾਜਾਭਏਦੀਅਤਵਜਿਹਬਰਦਾਨ੨੨॥॥
ਉਹੀ ਜਗਤ ਵਿਚ ਰਾਜੇ ਬਣੇ ਹਨ, ਜਿਨ੍ਹਾਂ ਨੂੰ ਤੂੰ ਵਰਦਾਨ ਦਿੱਤਾ ਹੈ ॥੨੨॥
Thou art Supremely Enduring One also on whomsoever Thou didst bestow the boon, Thou didst make him the king of the world.22.
ते जग के राजा भए दीअ तव जिह बरदान ॥२२॥
LINE 06
ਸੀਸਸਤ੍ਰੁਅਰਿਅਰਿਯਾਰਿਅਸਿਖੰਡੋਖੜਗਕ੍ਰਿਪਾਨ
(ਤੁਸੀਂ) ਸੀਸ ਸਤ੍ਰੁ ਅਰਿ (ਵੈਰੀ ਦੇ ਸਿਰ ਦਾ ਵੈਰੀ) ਅਰਿਆਰ ਅਸਿ (ਵੈਰੀ ਦੀ ਵੈਰਨ ਤਲਵਾਰ) ਖੰਡਾ, ਖੜਗ ਅਤੇ ਕ੍ਰਿਪਾਨ (ਆਦਿਕ ਤਲਵਾਰਾਂ ਦੇ ਨਾਂ ਵਾਲੇ ਹੋ, ਉਹ)
Thou art the sword and dagger chopping the enemies and considering Indra as Thy devotee
सीस सत्रु अरि अरियारि असि खंडो खड़ग क्रिपान ॥
LINE 07
ਸਤ੍ਰੁਸੁਰੇਸਰਤੁਮਕੀਯੋਭਗਤਆਪੁਨੋਜਾਨਿ੨੩॥॥
ਤੁਸਾਂ ਹੀ (ਤਲਵਾਰ ਦੇ ਧਨੀ ਅਤੇ ਇੰਦਰ ਦੇ ਵੈਰੀ) ਮੇਘਨਾਦ ਨੂੰ ਆਪਣਾ ਭਗਤ ਬਣਾ ਲਿਆ ਸੀ ॥੨੩॥
Thou didst bestow on him the position of the king of gods.23.
सत्रु सुरेसर तुम कीयो भगत आपुनो जानि ॥२३॥
LINE 08
ਜਮਧਰਜਮਦਾੜਾਜਬਰਜੋਧਾਤਕਜਿਹਨਾਇ
ਜਮਧਰ, ਜਮਦਾੜ੍ਹ, ਜਬਰ, ਜੋਧਾਂਤਕ (ਜੋ ਕਟਾਰ ਦੇ) ਨਾਂ ਹਨ,
Yamdhaar and Yamdadh and all other names of the weapons fro the destruction of the warriors,
जमधर जमदाड़ा जबर जोधातक जिह नाइ ॥
LINE 09
ਲੂਟਕੂਟਲੀਜਤਤਿਨੈਜੇਬਿਨੁਬਾਧੇਜਾਇ੨੪॥॥
(ਜੋ) ਇਨ੍ਹਾਂ ਨੂੰ ਬੰਨ੍ਹੇ ਬਿਨਾ (ਯੁੱਧ ਵਿਚ) ਜਾਂਦਾ ਹੈ ਉਸ ਨੂੰ ਲੁਟ ਕੁਟ ਲਿਆ ਜਾਂਦਾ ਹੈ ॥੨੪॥
Thou hast folded up and bound all their power in Thyself.24.
लूट कूट लीजत तिनै जे बिनु बाधे जाइ ॥२४॥
LINE 10
ਬਾਕਬਜ੍ਰਬਿਛੁਓਬਿਸਿਖਬਿਰਹਬਾਨਸਭਰੂਪ
ਬਾਂਕ, ਬਜ੍ਰ, ਬਿਛੂਆ, ਬਿਸਿਖ, ਬਿਰਹ ਬਾਨ (ਆਦਿ) ਸਭ ਤੇਰੇ ਹੀ ਰੂਪ ਹਨ।
Baank, Bajar, Bichhuaa and the shafts of love, on whomsoever Thou didst shower Thy Grace,
बाक बज्र बिछुओ बिसिख बिरह बान सभ रूप ॥
LINE 11
ਜਿਨਕੋਤੁਮਕਿਰਪਾਕਰੀਭਏਜਗਤਕੇਭੂਪ੨੫॥॥
ਜਿਨ੍ਹਾਂ ਉਤੇ ਤੇਰੀ ਕ੍ਰਿਪਾ ਹੋਈ ਹੈ, ਉਹੀ ਜਗਤ ਦੇ ਰਾਜੇ ਬਣੇ ਹਨ ॥੨੫॥
They all became the Sovereigns of the world.25.
जिन को तुम किरपा करी भए जगत के भूप ॥२५॥
LINE 12
ਸਸਤ੍ਰੇਸਰਸਮਰਾਤਕਰਿਸਿਪਰਾਰਿਸਮਸੇਰ
ਸ਼ਸਤ੍ਰਸੇਰ (ਸ਼ਸਤ੍ਰਾਂ ਦਾ ਰਾਜਾ) ਸਮਰਾਂਤ ਕਰਿ (ਯੁੱਧ ਦਾ ਅੰਤ ਕਰਨ ਵਾਲੀ ਤਲਵਾਰ) ਸਿਪਰਾਰਿ (ਢਾਲ ਦੀ ਵੈਰਨ ਤਲਵਾਰ) ਅਤੇ ਸ਼ਮਸ਼ੇਰ (ਆਦਿਕ ਜਿਸ ਦੇ ਨਾਂ ਹਨ, ਉਸ ਤਲਵਾਰ ਨੂੰ)
The lion is Thy weapons like the sword in the war, which destroys the enemies
ससत्रेसर समरात करि सिपरारि समसेर ॥
LINE 13
ਮੁਕਤਜਾਲਜਮਕੇਭਏਜਿਨੈਗਹ੍ਰਯੋਇਕਬੇਰ੨੬॥॥
ਜਿਨ੍ਹਾਂ ਨੇ ਇਕ ਵਾਰ ਪਕੜ ਲਿਆ, ਉਹ ਜਮ ਦੇ ਜਾਲ ਤੋਂ ਛੁਟ ਗਏ ਹਨ ॥੨੬॥
He, on whom, Thou didst shower Thy Grace, he was redeemed from th noose of Yama.26.
मुकत जाल जम के भए जिनै गह्रयो इक बेर ॥२६॥
LINE 14
ਸੈਫਸਰੋਹੀਸਤ੍ਰੁਅਰਿਸਾਰੰਗਾਰਿਜਿਹਨਾਮ
ਸੈਫ, ਸਰੋਹੀ, ਸਤ੍ਰੁ ਅਰਿ, ਸਾਰੰਗਾਰਿ (ਧਨੁਸ਼ ਦੀ ਵੈਰਨ) ਜਿਸ ਦੇ ਨਾਮ ਹਨ,
Thou art the Saif and Sarohi and Thy Name is the destroyer of the enemies
सैफ सरोही सत्रु अरि सारंगारि जिह नाम ॥
LINE 15
ਸਦਾਹਮਾਰੇਚਿਤਿਬਸੋਸਦਾਕਰੋਮਮਕਾਮ੨੭॥॥
(ਉਹ ਤਲਵਾਰ) ਸਦਾ ਹੀ ਮੇਰੇ ਚਿਤ ਵਿਚ ਵਸੇ ਅਤੇ ਮੇਰੇ ਕੰਮ ਕਰਦੀ ਰਹੇ ॥੨੭॥
You abide in our heart and fulfil our tasks.27.
सदा हमारे चिति बसो सदा करो मम काम ॥२७॥
LINE 16
ਇਤਿਸ੍ਰੀਨਾਮਮਾਲਾਪੁਰਾਣੇਸ੍ਰੀਭਗਉਤੀਉਸਤਤਿਪ੍ਰਿਥਮਧਿਆਇਸਮਾਪਤਮਸਤੁਸੁਭਮਸਤੁ॥॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਭਗਉਤੀ ਦੀ ਉਸਤਤ ਵਾਲੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥
End of the first chapter entitled “The Praise of the Primal Power” in Shri Nam-Mala Purana.
इति स्री नाम माला पुराणे स्री भगउती उसतति प्रिथम धिआइ समापतम सतु सुभम सतु ॥१॥
LINE 17
ਅਥਸ੍ਰੀਚਕ੍ਰਕੇਨਾਮ
ਹੁਣ ਸ੍ਰੀ ਚਕ੍ਰ ਦੇ ਨਾਂਵਾਂ ਦਾ ਵਰਣਨ
The Description of the Names of Discus
अथ स्री चक्र के नाम ॥
LINE 18
ਦੋਹਰਾ
ਦੋਹਰਾ:
DOHRA
दोहरा ॥
LINE 19
ਕਵਚਸਬਦਪ੍ਰਿਥਮੈਕਹੋਅੰਤਸਬਦਅਰਿਦੇਹੁ
ਪਹਿਲਾ 'ਕਵਚ' ਸ਼ਬਦ ਕਹੋ ਅਤੇ ਅੰਤ ਉਤੇ 'ਅਰਿ' (ਵੈਰੀ) ਸ਼ਬਦ ਰਖੋ।
Putting the word “Kavach” in the beginning and adding the word Ar-deha at the end,
कवच सबद प्रिथमै कहो अंत सबद अरि देहु ॥
LINE 20
ਸਭਹੀਨਾਮਕ੍ਰਿਪਾਨਕੇਜਾਨਚਤੁਰਜੀਅਲੇਹੁ੨੮॥॥
ਸਾਰੇ ਹੀ ਨਾਂ ਕ੍ਰਿਪਾਨ ਦੇ ਹੋ ਜਾਣਗੇ। ਹੇ ਚਤੁਰ ਪੁਰਸ਼ੋ! ਮਨ ਵਿਚ ਸਮਝ ਲਵੋ ॥੨੮॥
The wise people know all the other names of Kripaan.28.
सभ ही नाम क्रिपान के जान चतुर जीअ लेहु ॥२८॥
LINE 21
ਸਤ੍ਰੁਸਬਦਪ੍ਰਿਥਮੈਕਹੋਅੰਤਦੁਸਟਪਦਭਾਖੁ
ਪਹਿਲਾ 'ਸ਼ਤ੍ਰੁ' (ਵੈਰੀ) ਸ਼ਬਦ ਕਹੋ ਅਤੇ ਅੰਤ ਵਿਚ 'ਦੁਸ਼ਟ' ਸ਼ਬਦ ਬੋਲੋ।
The word “Shatru” is uttered in the beginning and the word “Dusht” is spoken at the end and
सत्रु सबद प्रिथमै कहो अंत दुसट पद भाखु ॥
LINE 22
ਸਭੈਨਾਮਜਗੰਨਾਥਕੋਸਦਾਹ੍ਰਿਦੈਮੋਰਾਖੁ੨੯॥॥
ਇਹ ਸਾਰੇ ਨਾਂ 'ਜਗੰਨਾਥ' (ਤਲਵਾਰ) ਦੇ ਹਨ, ਸਦਾ ਹਿਰਦੇ ਵਿਚ (ਯਾਦ) ਰਖੋ ॥੨੯॥
In this way all the names of Jagnnath are adopted in the heart.29.
सभै नाम जगंनाथ को सदा ह्रिदै मो राखु ॥२९॥
LINE 23
ਪ੍ਰਿਥੀਸਬਦਪ੍ਰਿਥਮੈਭਨੋਪਾਲਕਬਹਰਿਉਚਾਰ
ਪਹਿਲਾਂ 'ਪ੍ਰਿਥੀ' ਸ਼ਬਦ ਆਖੋ, ਫਿਰ 'ਪਾਲਕ' ਸ਼ਬਦ ਉਚਾਰੋ।
Saying the word “Prithvi” in the beginning and then uttering the word “Paalak”
प्रिथी सबद प्रिथमै भनो पालक बहरि उचार ॥
LINE 24
ਸਕਲਨਾਮੁਸ੍ਰਿਸਟੇਸਕੇਸਦਾਹ੍ਰਿਦੈਮੋਧਾਰ੩੦॥॥
ਇਹ ਸਾਰੇ ਨਾਂ 'ਸ੍ਰਿਸਟੇਸ' (ਸ੍ਰੀ ਸਾਹਿਬ-ਤਲਵਾਰ) ਦੇ ਹੋ ਜਾਣਗੇ, ਸਦਾ ਹਿਰਦੇ ਵਿਚ ਧਾਰਨ ਕਰੋ ॥੩੦॥
all the Names of the Lord are stuffed in the mind.30.
सकल नामु स्रिसटेस के सदा ह्रिदै मो धार ॥३०॥