ਸ਼੍ਰੀ ਦਸਮ ਗ੍ਰੰਥ

ਅੰਗ 715
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਰੀਭਗਵੰਤਭਜਯੋਅਰੇਜੜਲਾਜਹੀਲਾਜਤੈਕਾਜੁਬਿਗਾਰਯੋ੨੫॥॥
ਹੇ ਮੂਰਖ! (ਤੂੰ) ਸ੍ਰੀ ਭਗਵਾਨ ਦਾ ਭਜਨ ਨਹੀਂ ਕੀਤਾ ਅਤੇ ਲਾਜ ਹੀ ਲਾਜ ਵਿਚ ਕੰਮ ਵਿਗਾੜ ਲਿਆ ਹੈ ॥੨੫॥
You have not remembered the Lord and are damaging the task in flase shame and honour.25.
स्री भगवंत भजयो न अरे जड़ लाज ही लाज तै काजु बिगारयो ॥२५॥
LINE 02
ਬੇਦਕਤੇਬਪੜੇਬਹੁਤੇਦਿਨਭੇਦਕਛੂਤਿਨਕੋਨਹਿਪਾਯੋ
(ਤੂੰ) ਵੇਦ ਅਤੇ ਕਤੇਬ ਬਹੁਤ ਦਿਨਾਂ ਤਕ ਪੜ੍ਹੇ ਹਨ, ਪਰ ਉਨ੍ਹਾਂ ਦਾ ਕੁਝ ਵੀ ਭੇਦ ਨਹੀਂ ਪਾਇਆ ਹੈ।
You have studied Vedas and Katebs for a very long time, but still you could not comprehend His Mystery;
बेद कतेब पड़े बहुते दिन भेद कछू तिन को नहि पायो ॥
LINE 03
ਪੂਜਤਠੌਰਅਨੇਕਫਿਰਯੋਪਰਏਕਕਬੈਹੀਯਮੈਬਸਾਯੋ
ਅਨੇਕ ਥਾਵਾਂ ਨੂੰ ਪੂਜਦਾ ਫਿਰਿਆ ਹੈਂ, ਪਰ ਇਕ (ਪ੍ਰਭੂ) ਨੂੰ ਕਦੇ ਹਿਰਦੇ ਵਿਚ ਨਹੀਂ ਵਸਾਇਆ।
you had been wandering at many places worshipping Him, but you never adopted that One Lord;
पूजत ठौर अनेक फिरयो पर एक कबै हीय मै न बसायो ॥
LINE 04
ਪਾਹਨਕੋਅਸਥਾਲਯਕੋਸਿਰਨਯਾਇਫਿਰਯੋਕਛੁਹਾਥਿਆਯੋ
ਪੱਥਰ ਨੂੰ ਅਤੇ ਕਬਰਾਂ (ਮੜ੍ਹੀਆਂ) ਨੂੰ ਸਿਰ ਨਿਵਾਉਂਦਾ ਫਿਰਿਆ ਹੈ, (ਪਰ ਉਥੋਂ) ਵੀ ਕੁਝ ਹੱਥ ਨਹੀਂ ਲਗਾ ਹੈ।
You had been wandering with bowed head in the temples of stones, hut you realized nothing;
पाहन को असथालय को सिर नयाइ फिरयो कछु हाथि न आयो ॥
LINE 05
ਰੇਮਨਮੂੜਅਗੂੜਪ੍ਰਭੂਤਜਿਆਪਨਹੂੜਕਹਾਉਰਝਾਯੋ੨੬॥॥
ਹੇ ਮੂਰਖ ਮਨ! ਪ੍ਰਗਟ (ਅਗੂੜ) ਪ੍ਰਭੂ ਨੂੰ ਛਡ ਕੇ ਆਪਣੀ ਹੂੜ ਵਿਚ ਕਿਉਂ ਉਲਝ ਗਿਆ ਹੈਂ ॥੨੬॥
O foolish mind! you were only entangled in your bad intellect abandoning that Effulgent Lord.26.
रे मन मूड़ अगूड़ प्रभू तजि आपन हूड़ कहा उरझायो ॥२६॥
LINE 06
ਜੋਜੁਗਿਯਾਨਕੇਜਾਇਉਠਿਆਸ੍ਰਮਗੋਰਖਕੋਤਿਹਜਾਪਜਪਾਵੈ
ਜੇ ਕੋਈ ਉਠ ਕੇ ਜੋਗੀਆਂ ਦੇ ਡੇਰੇ ਚਲਾ ਜਾਵੇ, (ਤਾਂ) ਉਸ ਨੂੰ ਗੋਰਖ ਦਾ ਜਾਪ ਜਪਵਾਉਂਦੇ ਹਨ।
The person, who goes to the hermitage of Yogis and causes the Yogis to remember the name of Gorkh;
जो जुगियान के जाइ उठि आस्रम गोरख को तिह जाप जपावै ॥
LINE 07
ਜਾਇਸੰਨਯਾਸਨਕੇਤਿਹਕੌਕਹਿਦਤਹੀਸਤਿਹੈਮੰਤ੍ਰਦ੍ਰਿੜਾਵੈ
(ਜੇ ਕੋਈ) ਸੰਨਿਆਸੀਆਂ (ਕੋਲ) ਜਾਏ, (ਤਾਂ) ਉਸ ਨੂੰ ਕਹਿੰਦੇ ਹਨ ਕਿ ਦੱਤ ਹੀ ਸਤਿਸਰੂਪ ਹੈ, ਇਹੀ ਮੰਤ੍ਰ ਦ੍ਰਿੜ੍ਹ ਕਰਵਾਉਂਦੇ ਹਨ।
who, amongst the Sannyasis tells them the mantra of Duttatreya as true,
जाइ संनयासन के तिह कौ कहि दत ही सति है मंत्र द्रिड़ावै ॥
LINE 08
ਜੋਕੋਊਜਾਇਤੁਰਕਨਮੈਮਹਿਦੀਨਕੇਦੀਨਤਿਸੇਗਹਿਲਯਾਵੈ
ਜੇ ਕੋਈ ਤੁਰਕਾਂ (ਮੁਸਲਮਾਨਾਂ) ਦੇ ਸਥਾਨ ਵਿਚ ਚਲਾ ਜਾਵੇ, (ਤਾਂ) ਉਸ ਨੂੰ ਪਕੜ ਕੇ ਮਹਿਦੀਨ (ਹਜ਼ਰਤ ਮੁਹੰਮਦ) ਦੇ ਦੀਲ ਵਿਚ ਲੈ ਆਉਂਦੇ ਹਨ।
Who going amongst the Muslims, speaks about their religious faith,
जो कोऊ जाइ तुरकन मै महिदीन के दीन तिसे गहि लयावै ॥
LINE 09
ਆਪਹਿਬੀਚਗਨੈਕਰਤਾਕਰਤਾਰਕੋਭੇਦੁਕੋਊਬਤਾਵੈ੨੭॥॥
(ਉਹ ਸਾਰੇ) ਆਪਣੇ ਧਰਮ ਵਿਚ ਹੀ ਕਰਤਾ ਪੁਰਖ ਨੂੰ ਗਿਣਦੇ ਹਨ, ਪਰ ਕਰਤਾਰ ਦੇ ਭੇਦ ਨੂੰ ਕੋਈ ਵੀ ਨਹੀਂ ਦਸਦਾ ਹੈ ॥੨੭॥
consider him only showing off the greatness of his learning and does not talk about the Mystery of that Creator Lord.27.
आपहि बीच गनै करता करतार को भेदु न कोऊ बतावै ॥२७॥
LINE 10
ਜੋਜੁਗੀਆਨਕੇਜਾਇਕਹੈਸਬਜੋਗਨਕੋਗ੍ਰਿਹਮਾਲਉਠੈਦੈ
ਜੇ (ਕੋਈ) ਜੋਗੀਆਂ (ਕੋਲ) ਜਾ ਕੇ (ਪਰਮ ਸੱਤਾ ਨੂੰ ਪ੍ਰਾਪਤ ਕਰਨ ਦੀ ਗੱਲ) ਕਹੇ (ਤਾਂ ਕਹਿਣਗੇ ਕਿ) ਘਰ ਦਾ ਸਾਰਾ ਮਾਲ ਉਠਾ ਕੇ ਜੋਗੀਆਂ ਨੂੰ ਦੇ ਦਿਓ।
He, who on the persuasion of the Yogis gives in charity all his wealth to them;
जो जुगीआन के जाइ कहै सब जोगन को ग्रिह माल उठै दै ॥
LINE 11
ਜੋਪਰੋਭਾਜਿਸੰਨ੍ਯਾਸਨਕੈਕਹੈਦੱਤਕੇਨਾਮਪੈਧਾਮਲੁਟੈਦੈ
ਜੇ (ਉਥੋਂ) ਭਜ ਕੇ ਸੰਨਿਆਸੀਆਂ (ਕੋਲ ਜਾਵੇ ਤਾਂ) ਕਹਿਣਗੇ ਕਿ ਦੱਤ ਦੇ ਨਾਂ ਤੇ ਘਰ ਨੂੰ ਲੁਟਾ ਦਿਓ।
who squanders his belongings to Sannyasis in the name of Dutt,
जो परो भाजि संन्यासन कै कहै दत के नाम पै धाम लुटै दै ॥
LINE 12
ਜੋਕਰਿਕੋਊਮਸੰਦਨਸੌਕਹੈਸਰਬਦਰਬਲੈਮੋਹਿਅਬੈਦੈ
ਜੇਕਰ ਕੋਈ ਮਸੰਦਾਂ ਨੂੰ ਜਾ ਕੇ ਕਹੇ (ਤਾਂ ਉਹ ਕਹਿੰਦੇ ਹਨ ਕਿ) ਸਾਰਾ ਧਨ ਹੁਣੇ ਲਿਆ ਕੇ ਸਾਨੂੰ ਦੇ ਦਿਓ।
Who on the direction of the Masands (the priests appointed for collections of funds) takes the wealth of Sikhs and gives it to me,
जो करि कोऊ मसंदन सौ कहै सरब दरब लै मोहि अबै दै ॥
LINE 13
ਲੇਉਹੀਲੇਉਕਹੈਸਬਕੋਨਰਕੋਊਬ੍ਰਹਮਬਤਾਇਹਮੈਦੈ੨੮॥॥
(ਅਸੀਂ ਪਰਮਾਤਮਾ ਨੂੰ ਮਿਲਾ ਦਿੰਦੇ ਹਾਂ)। ਸਾਰੇ ਲੈਣਾ ਹੀ ਲੈਣਾ ਕਹਿੰਦੇ ਹਨ (ਪਰ) ਕੋਈ ਵੀ ਸਾਨੂੰ ਪਰਮਾਤਮਾ (ਦੀ ਪ੍ਰਾਪਤੀ ਦਾ ਸਾਧਨ) ਨਹੀਂ ਦਸਦਾ ਹੈ ॥੨੮॥
then I think that these are only the methods of selfish-disciplines; I ask such a person to instruct me about the Mystery of the Lord.28.
लेउ ही लेउ कहै सब को नर कोऊ न ब्रहम बताइ हमै दै ॥२८॥
LINE 14
ਜੋਕਰਿਸੇਵਮਸੰਦਨਕੀਕਹੈਆਨਿਪ੍ਰਸਾਦਿਸਬੈਮੋਹਿਦੀਜੈ
ਜੇ ਕੋਈ ਮਸੰਦਾਂ ਦੀ ਸੇਵਾ ਕਰਨੀ ਚਾਹੇ, (ਉਸ ਨੂੰ) ਕਹਿਣਗੇ ਕਿ ਘਰ (ਪ੍ਰਸਾਦਿ-ਭਵਨ) ਤੋਂ ਸਭ ਕੁਝ ਲਿਆ ਕੇ ਮੈਨੂੰ ਦੇ ਦਿਓ।
He, who serves his disciples and impresses the people and tells them to hand over the victuals to him
जो करि सेव मसंदन की कहै आनि प्रसादि सबै मोहि दीजै ॥
LINE 15
ਜੋਕਛੁਮਾਲਤਵਾਲਯਸੋਅਬਹੀਉਠਿਭੇਟਹਮਾਰੀਹੀਕੀਜੈ
ਜੋ ਕੁਝ ਮਾਲ ਤੇਰੇ ਘਰ ਵਿਚ ਹੈ,। ਉਹ ਹੁਣੇ ਹੀ ਉਠ (ਕੇ ਜਾਓ ਅਤੇ) ਸਾਨੂੰ ਭੇਟ ਕਰ ਦਿਓ।
and present before him whatever they had in their homes;
जो कछु माल तवालय सो अब ही उठि भेट हमारी ही कीजै ॥
LINE 16
ਮੇਰੋਧਯਾਨਧਰੋਨਿਸਿਬਾਸੁਰਭੂਲਕੈਅਉਰਕੋਨਾਮੁਲੀਜੈ
ਰਾਤ ਦਿਨ ਮੇਰਾ ਹੀ ਧਿਆਨ ਧਰੋ ਅਤੇ ਭੁਲ ਕੇ ਵੀ ਹੋਰ ਕਿਸੇ ਦਾ ਨਾਂ ਨਾ ਲਵੋ।
He also asks them to think of him and not to remember the name of anyone else;
मेरो ई धयान धरो निसि बासुर भूल कै अउर को नामु न लीजै ॥
LINE 17
ਦੀਨੇਕੋਨਾਮੁਸੁਨੈਭਜਿਰਾਤਹਿਲੀਨੇਬਿਨਾਨਹਿਨੈਕੁਪ੍ਰਸੀਜੈ੨੯॥॥
ਦੇਣ ਦਾ ਨਾਂ ਸੁਣਦਿਆਂ ਹੀ ਰਾਤੋ ਰਾਤ ਭਜ ਜਾਂਦੇ ਹਨ ਅਤੇ ਲਏ ਬਿਨਾ ਰਤਾ ਜਿੰਨੇ ਵੀ ਪ੍ਰਸੰਨ ਨਹੀਂ ਹੁੰਦੇ ॥੨੯॥
consider that he has only a Mantra to give, but he would not be pleased without taking back something.29.
दीने को नामु सुनै भजि रातहि लीने बिना नहि नैकु प्रसीजै ॥२९॥
LINE 18
ਆਖਨਭੀਤਰਿਤੇਲਕੌਡਾਰਸੁਲੋਗਨਨੀਰੁਬਹਾਇਦਿਖਾਵੈ
ਅੱਖਾਂ ਵਿਚ (ਸੁਰਮਚੂਆਂ ਨਾਲ) ਤੇਲ ਨੂੰ ਪਾ ਕੇ ਲੋਕਾਂ ਨੂੰ ਹੰਝੂ ਵਗਾ ਕੇ ਵਿਖਾਉਂਦੇ ਹਨ।
He, who puts oil in his eyes and just shows to the people that he was weeping for the love of the Lord;
आखन भीतरि तेल कौ डार सु लोगन नीरु बहाइ दिखावै ॥
LINE 19
ਜੋਧਨਵਾਨੁਲਖੈਨਿਜਸੇਵਕਤਾਹੀਪਰੋਸਿਪ੍ਰਸਾਦਿਜਿਮਾਵੈ
ਜੇ ਕੋਈ ਆਪਣਾ ਸੇਵਕ ਧਨਵਾਨ ਲਗੇ ਤਾਂ ਪਰੋਸ ਕੇ ਭੋਜਨ ਛਕਾਂਦੇ ਹਨ।
he, who himself serves meals to his rich disciples,
जो धनवानु लखै निज सेवक ताही परोसि प्रसादि जिमावै ॥
LINE 20
ਜੋਧਨਹੀਨਲਖੈਤਿਹਦੇਤਮਾਗਨਜਾਤਮੁਖੋਦਿਖਾਵੈ
ਜੇ ਕੋਈ ਨਿਰਧਨ ਦਿਸ ਪਵੇ, ਉਸ ਨੂੰ ਨਹੀਂ ਦਿੰਦੇ ਅਤੇ ਮੰਗਣ ਨੂੰ ਚਲੇ ਗਏ ਨੂੰ ਮੂੰਹ ਨਹੀਂ ਵਿਖਾਂਦੇ।
But gives nothing to the poor one even on begging and even does not want to see him,
जो धन हीन लखै तिह देत न मागन जात मुखो न दिखावै ॥
LINE 21
ਲੂਟਤਹੈਪਸੁਲੋਗਨਕੋਕਬਹੂੰਪ੍ਰਮੇਸੁਰਕੇਗੁਨਗਾਵੈ੩੦॥॥
(ਉਹ) ਮੂਰਖ ਲੋਕਾਂ ਨੂੰ ਲੁਟਦੇ ਹਨ (ਪਰ) ਕਦੇ ਪਰਮਾਤਮਾ ਦੇ ਗੁਣ ਨਹੀਂ ਗਾਂਦੇ ॥੩੦॥
then consider that base fellow is merely looting the people and does not also sing the Praises of the Lord.30.
लूटत है पसु लोगन को कबहूं न प्रमेसुर के गुन गावै ॥३०॥
LINE 22
ਆਂਖਨਮੀਚਿਰਹੈਬਕਕੀਜਿਮਲੋਗਨਏਕਪ੍ਰਪੰਚਦਿਖਾਯੋ
ਅੱਖਾਂ ਬੰਦ ਕਰਕੇ ਬਗਲੇ ਵਾਂਗ (ਸਮਾਧੀ ਲਗਾਈ ਰਖਦੇ ਹਨ) ਅਤੇ ਲੋਕਾਂ (ਨੂੰ ਠਗਣ ਲਈ) ਇਕ ਪ੍ਰਪੰਚ ਵਿਖਾਂਦੇ ਹਨ।
He closes his eyes like a crane and exhibits deceit to the people;
आंखन मीचि रहै बक की जिम लोगन एक प्रपंच दिखायो ॥
LINE 23
ਨਿਆਤਫਿਰਯੋਸਿਰੁਬਧਕਜਯੋਧਯਾਨਬਿਲੋਕਬਿੜਾਲਲਜਾਯੋ
ਸ਼ਿਕਾਰੀ ਵਾਂਗ ਸਿਰ ਨਿਵਾਈ ਫਿਰਦੇ ਹਨ ਅਤੇ ਅਜਿਹਾ ਧਿਆਨ (ਲਗਾਂਦੇ ਹਨ ਕਿ ਜਿਸਨੂੰ) ਵੇਖ ਕੇ ਬਿਲਾ ਵੀ ਸ਼ਰਮਸਾਰ ਹੋ ਜਾਂਦਾ ਹੈ।
he bows his heads like a hunter and the cat seeing his meditation feels shy;
निआत फिरयो सिरु बधक जयो धयान बिलोक बिड़ाल लजायो ॥
LINE 24
ਲਾਗਿਫਿਰਯੋਧਨਆਸਜਿਤੈਤਿਤਲੋਗਗਯੋਪਰਲੋਗਗਵਾਯੋ
ਜਿਥੋਂ ਧਨ ਦੀ ਆਸ ਹੁੰਦੀ ਹੈ, ਉਥੇ ਲਗੇ ਲਗੇ ਫਿਰਦੇ ਹਨ। (ਉਨ੍ਹਾਂ ਨੇ ਅਜਿਹਾ ਕਰਕੇ) ਲੋਕ ਹੀ ਨਹੀਂ ਗੰਵਾ ਲਿਆ, ਪਰਲੋਕ ਵੀ ਗੰਵਾ ਰਹੇ ਹਨ।
Such a person wanders merely with the desire to collect wealth and loses the merit of this as well as the next world;
लागि फिरयो धन आस जितै तित लोग गयो परलोग गवायो ॥