ਸ਼੍ਰੀ ਦਸਮ ਗ੍ਰੰਥ

ਅੰਗ 714
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੇਤਰੇਚੇਤਅਚੇਤਮਹਾਜੜਭੇਖਕੇਕੀਨੇਅਲੇਖਪੈਹੈ੧੯॥॥
ਹੇ ਮਹਾ ਮੂਰਖ ਅਤੇ ਬੇਸਮਝ! (ਹੁਣ ਵੀ ਤੂੰ) ਚੇਤੇ ਕਰ ਲੈ (ਕਿਉਂਕਿ) ਭੇਖ ਦੇ ਕੀਤਿਆਂ ਅਲੇਖ (ਪ੍ਰਭੂ) ਨੂੰ ਪ੍ਰਾਪਤ ਨਹੀਂ ਕਰ ਸਕੇਂਗਾ ॥੧੯॥
therefore O foolish creature! you away become careful even now, because by wearing a garb only, you will not be able to realise that Accountless Lord.19.
चेत रे चेत अचेत महा जड़ भेख के कीने अलेख न पै है ॥१९॥
LINE 02
ਕਾਹੇਕਉਪੂਜਤਪਾਹਨਕਉਕਛੁਪਾਹਨਮੈਪਰਮੇਸਰਨਾਹੀ
ਕਿਸ ਲਈ ਪੱਥਰਾਂ ਨੂੰ ਪੂਜ ਰਿਹਾ ਹੈ? (ਇਨ੍ਹਾਂ) ਪੱਥਰਾਂ ਵਿਚ ਪਰਮੇਸ਼ਵਰ (ਆਦਿ) ਕੁਝ ਨਹੀਂ ਹੈ।
Why do you worship stones?, because the Lord-God is not within those stones;
काहे कउ पूजत पाहन कउ कछु पाहन मै परमेसर नाही ॥
LINE 03
ਤਾਹੀਕੋਪੂਜਪ੍ਰਭੂਕਰਿਕੇਜਿਹਪੂਜਤਹੀਅਘਓਘਮਿਟਾਹੀ
ਉਸੇ ਨੂੰ ਪ੍ਰਭੂ ਮੰਨ ਕੇ ਪੂਜਾ ਕਰ, ਜਿਸ ਨੂੰ ਪੂਜਣ ਨਾਲ ਪਾਪ ਦਾ ਸਮੂਹ ਮਿਟ ਜਾਂਦੇ ਹਨ।
you may only worship Him, whose adoration destroys clusters of sins;
ताही को पूज प्रभू करि के जिह पूजत ही अघ ओघ मिटाही ॥
LINE 04
ਆਧਿਬਿਆਧਿਕੇਬੰਧਨਜੇਤਕਨਾਮਕੇਲੇਤਸਬੈਛੁਟਿਜਾਹੀ
ਆਧਿ ਅਤੇ ਬਿਆਧਿ (ਆਦਿਕ) ਜਿਤਨੇ ਵੀ ਬੰਧਨ ਹਨ, (ਉਸ ਦੇ) ਨਾਮ ਲੈਂਦਿਆਂ ਹੀ ਸਭ ਨਸ਼ਟ ਹੋ ਜਾਂਦੇ ਹਨ।
With the remembrance on the Name of the Lord, the ties of all suffering are removed;
आधि बिआधि के बंधन जेतक नाम के लेत सबै छुटि जाही ॥
LINE 05
ਤਾਹੀਕੋਧਯਾਨੁਪ੍ਰਮਾਨਸਦਾਇਨਫੋਕਟਧਰਮਕਰੇਫਲੁਨਾਹੀ੨੦॥॥
ਸਦਾ ਉਸ ਦੇ ਧਿਆਨ ਵਿਚ ਮਗਨ ਰਹਿ, (ਕਿਉਂਕਿ) ਇਨ੍ਹਾਂ ਵਿਅਰਥ ਦੇ ਧਰਮਾਂ ਨੂੰ ਕਰਨ ਨਾਲ (ਕੋਈ) ਫਲ ਪ੍ਰਾਪਤ ਨਹੀਂ ਮਿਲਦਾ ॥੨੦॥
ever mediate on that Lord because the hollow religious will not bear any fruit.20.
ताही को धयानु प्रमान सदा इन फोकट धरम करे फलु नाही ॥२०॥
LINE 06
ਫੋਕਟਧਰਮਭਯੋਫਲਹੀਨਜੁਪੂਜਸਿਲਾਜੁਗਿਕੋਟਿਗਵਾਈ
(ਤੂੰ) ਪੱਥਰਾਂ ਦੀ ਪੂਜਾ ਕਰਕੇ ਕਰੋੜਾਂ ਯੁਗ ਨਸ਼ਟ ਕਰ ਲਏ ਹਨ, ਉਹ ਫੋਕਟ ਧਰਮ ਫਲੁਹੀਨ ਸਿੱਧ ਹੋਏ ਹਨ।
The hollow religion became fruitless and O being! you have lost crores of years by worshipping the stones;
फोकट धरम भयो फल हीन जु पूज सिला जुगि कोटि गवाई ॥
LINE 07
ਸਿਧਿਕਹਾਸਿਲਕੇਪਰਸੈਬਲੁਬ੍ਰਿਧਘਟੀਨਵਨਿਧਿਪਾਈ
ਸਿਲਾ (ਮੂਰਤੀ) ਨੂੰ ਪੂਜਣ ਨਾਲ ਕਿਹੜੀ ਸਿੱਧੀ (ਪ੍ਰਾਪਤ ਹੋਈ ਹੈ) (ਅਜਿਹਾ ਕਰਨ ਨਾਲ) ਬਲ ਅਤੇ ਵ੍ਰਿਧੀ ਘਟੀ ਹੈ ਅਤੇ ਨੌਂ ਨਿਧੀਆਂ ਦੀ ਪ੍ਰਾਪਤੀ ਨਹੀਂ ਹੋਈ ਹੈ।
you will not get power with the worship of stones; the strength and glory will only decrease;
सिधि कहा सिल के परसै बलु ब्रिध घटी नव निधि न पाई ॥
LINE 08
ਆਜਹੀਆਜੁਸਮੋਜੁਬਿਤਯੋਨਹਿਕਾਜਿਸਰਯੋਕਛੁਲਾਜਿਆਈ
ਅਜ ਹੀ ਅਜ ਕਰਦਿਆਂ ਜਿਹੜਾ ਸਮਾਂ ਬੀਤ ਗਿਆ ਹੈ, ਉਸ ਵਿਚ ਨਾ ਕੁਝ ਸੰਵਰਿਆ ਹੈ ਅਤੇ ਨਾ ਹੀ ਕੁਝ ਲੱਜਾ ਆਈ ਹੈ।
In this way, the time was lost uselessly and nothing was achieved and you were not ashamed;
आज ही आजु समो जु बितयो नहि काजि सरयो कछु लाजि न आई ॥
LINE 09
ਸ੍ਰੀਭਗਵੰਤਭਜਯੋਅਰੇਜੜਐਸੇਹੀਐਸੇਸੁਬੈਸਗਵਾਈ੨੧॥॥
ਹੇ ਮੂਰਖ! (ਤੂੰ) ਸ੍ਰੀ ਭਗਵਾਨ ਦਾ ਭਜਨ ਨਹੀਂ ਕੀਤਾ ਅਤੇ ਵਿਅਰਥ (ਸਾਰੀ) ਉਮਰ ਗੰਵਾ ਦਿੱਤੀ ਹੈ ॥੨੧॥
O foolish intellect! you have not remembered the Lord and have wasted your life in vain.21.
स्री भगवंत भजयो न अरे जड़ ऐसे ही ऐसे सु बैस गवाई ॥२१॥
LINE 10
ਜੌਜੁਗਤੇਕਰਹੈਤਪਸਾਕੁਛਤੋਹਿਪ੍ਰਸੰਨੁਪਾਹਨਕੈਹੈ
ਜੇ (ਤੂੰ) ਯੁਗਾਂ ਤਕ ਤਪਸਿਆ ਕਰਦਾ ਰਹੇਂ, (ਪਰ) ਤੈਨੂੰ (ਇਹ) ਪੱਥਰ ਕੁਝ ਵੀ ਪ੍ਰਸੰਨ ਨਹੀਂ ਕਰਨਗੇ।
You may even perform the austerities for an age, but these stones will not fulfill your wishes and please you;
जौ जुग ते कर है तपसा कुछ तोहि प्रसंनु न पाहन कै है ॥
LINE 11
ਹਾਥਿਉਠਾਇਭਲੀਬਿਧਿਸੋਜੜਤੋਹਿਕਛੂਬਰਦਾਨੁਦੈਹੈ
ਹੇ ਮੂਰਖ! ਚੰਗੀ ਤਰ੍ਹਾਂ ਹੱਥ ਉਠਾ ਕੇ (ਉਹ ਪੱਥਰ) ਤੈਨੂੰ ਕੁਝ ਵਰਦਾਨ ਨਹੀਂ ਦੇਣਗੇ।
they will not raise their hands and grant you the boon;
हाथि उठाइ भली बिधि सो जड़ तोहि कछू बरदानु न दै है ॥
LINE 12
ਕਉਨਭਰੋਸੋਭਯਾਇਹਕੋਕਹੁਭੀਰਪਰੀਨਹਿਆਨਿਬਚੈਹੈ
ਦਸ, ਇਨ੍ਹਾਂ ਦਾ ਕੀ ਭਰੋਸਾ ਹੋਇਆ, ਭੀੜ ਪੈਣ ਤੇ ਆ ਕੇ ਨਹੀਂ ਬਚਾਉਣਗੇ।
They can't be trusted, because in the time of any difficulty, they will not reach and save you,
कउन भरोसो भया इह को कहु भीर परी नहि आनि बचै है ॥
LINE 13
ਜਾਨੁਰੇਜਾਨੁਅਜਾਨਹਠੀਇਹਫੋਕਟਧਰਮਸੁਭਰਮਗਵੈਹੈ੨੨॥॥
ਹੇ ਬੇਸਮਝ ਅਤੇ ਹਠੀਲੇ! ਸੰਭਲ ਜਾ, ਇਨ੍ਹਾਂ ਫੋਕਟ ਧਰਮਾਂ ਦੇ ਭਰਮ ਵਿਚ (ਤੂੰ) ਗਵਾਚ ਰਿਹਾ ਹੈਂ ॥੨੨॥
therefore, O ignorant and persistent being! you may become careful, these hollow religious rituals will destroy your honour.22.
जानु रे जानु अजान हठी इह फोकट धरम सु भरम गवै है ॥२२॥
LINE 14
ਜਾਲਬਧੇਸਬਹੀਮ੍ਰਿਤਕੇਕੋਊਰਾਮਰਸੂਲਬਾਚਨਪਾਏ
ਸਾਰੇ ਹੀ ਮੌਤ ਦੇ ਜਾਲ ਵਿਚ ਬੰਨ੍ਹੇ ਹੋਏ ਹਨ, ਕੋਈ ਰਾਮ ਅਤੇ ਰਸੂਲ ਵੀ (ਉਸ ਤੋਂ) ਬਚ ਨਹੀਂ ਸਕਿਆ ਹੈ।
All the beings are entrapped in the nose of death and no Ram or Rasul (Prophet) could not escape form it;
जाल बधे सब ही म्रित के कोऊ राम रसूल न बाचन पाए ॥
LINE 15
ਦਾਨਵਦੇਵਫਨਿੰਦਧਰਾਧਰਭੂਤਭਵਿਖਉਪਾਇਮਿਟਾਏ
ਦੈਂਤ, ਦੇਵ ਤੇ ਸ਼ੇਸ਼ਨਾਗ, ਧਰਾਧਰ (ਪਰਬਤ) ਭੂਤ ਕਾਲ ਵਿਚ ਪੈਦਾ ਕੀਤੇ ਹਨ ਅਤੇ ਭਵਿਸ਼ਤ ਵਿਚ ਮਿਟਾ ਦੇਵੇਗਾ।
that Lord created demos, gods and all other beings living on the earth and also destroyed them;
दानव देव फनिंद धराधर भूत भविख उपाइ मिटाए ॥
LINE 16
ਅੰਤਮਰੇਪਛੁਤਾਇਪ੍ਰਿਥੀਪਰਿਜੇਜਗਮੈਅਵਤਾਰਕਹਾਏ
ਜੋ ਜਗਤ ਵਿਚ ਆਪਣੇ ਆਪ ਨੂੰ ਅਵਤਾਰ ਅਖਵਾਉਂਦੇ ਸਨ, ਉਹ ਵੀ ਅੰਤ ਵਿਚ ਪਛਤਾਉਂਦੇ ਹੋਏ ਪ੍ਰਿਥਵੀ ਉਤੇ ਮਰ ਗਏ ਹਨ।
Those who are known as incarnations in the world, they also ultimately repented and passed away;
अंत मरे पछुताइ प्रिथी परि जे जग मै अवतार कहाए ॥
LINE 17
ਰੇਮਨਲੈਲਇਕੇਲਹੀਕਾਲਕੇਲਾਗਤਕਾਹਿਪਾਇਨਧਾਏ੨੩॥॥
ਹੇ ਮੰਦ ਭਾਗੇ ਮਨ (ਤੂੰ) ਭਜ ਕੇ ਇਕਲੇ ਕਾਲ (ਪਰਮ ਸੱਤਾ) ਦੇ ਚਰਨੀ ਹੀ ਕਿਉਂ ਨਹੀਂ ਲਗ ਜਾਂਦਾ ॥੨੩॥
therefore, O my mind! why do you not run catch the feet of that Supreme KAL i.e. the Lord.23.
रे मन लैल इकेल ही काल के लागत काहि न पाइन धाए ॥२३॥
LINE 18
ਕਾਲਹੀਪਾਇਭਇਓਬ੍ਰਹਮਾਗਹਿਦੰਡਕਮੰਡਲਭੂਮਿਭ੍ਰਮਾਨਯੋ
ਕਾਲ (ਦੀ ਆਗਿਆ) ਪ੍ਰਾਪਤ ਕਰਕੇ ਬ੍ਰਹਮਾ ਹੋਂਦ ਵਿਚ ਆਇਆ ਹੈ, ਜੋ ਡੰਡਾ ਅਤੇ ਕਮੰਡਲ ਪਕੜ ਕੇ ਸਾਰੀ ਧਰਤੀ ਉਤੇ ਫਿਰਦਾ ਰਿਹਾ ਹੈ।
Brahma came into being under the control of KAL (death) and taking his staff and pot his hand, he wandered on the earth;
काल ही पाइ भइओ ब्रहमा गहि दंड कमंडल भूमि भ्रमानयो ॥
LINE 19
ਕਾਲਹੀਪਾਇਸਦਾਸਿਵਜੂਸਭਦੇਸਬਦੇਸਭਇਆਹਮਜਾਨਯੋ
ਕਾਲ (ਦੀ ਆਗਿਆ) ਪ੍ਰਾਪਤ ਕਰਕੇ ਸਦਾ ਸ਼ਿਵ ਜੀ ਸਾਰੇ ਦੇਸਾਂ ਬਿਦੇਸਾਂ ਵਿਚ ਫਿਰਦਾ ਰਿਹਾ ਹੈ, (ਇਹ) ਅਸੀਂ ਜਾਣਦੇ ਹਾਂ।
Shiva was also under the control of KAL and wandered in various countries far and near;
काल ही पाइ सदा सिव जू सभ देस बदेस भइआ हम जानयो ॥
LINE 20
ਕਾਲਹੀਪਾਇਭਯੋਮਿਟਗਯੋਜਗਯਾਹੀਤੇਤਾਹਿਸਭੋਪਹਿਚਾਨਯੋ
ਕਾਲ (ਦੀ ਆਗਿਆ) ਪ੍ਰਾਪਤ ਕਰਕੇ ਜਗਤ ਹੋਂਦ ਵਿਚ ਆਇਆ ਹੈ ਅਤੇ ਮਿਟਦਾ ਰਿਹਾ ਹੈ। ਇਸ ਲਈ ਉਸ ਦੇ ਸਬਾਰੇ (ਰੂਪ) ਪਛਾਣੇ ਹਨ।
The world under the control of KAL was also destroyed, therefore, all are aware of that KAL; therefore, all are aware of that KAL;
काल ही पाइ भयो मिट गयो जग या ही ते ताहि सभो पहिचानयो ॥
LINE 21
ਬੇਦਕਤੇਬਕੇਭੇਦਸਬੈਤਜਿਕੇਵਲਕਾਲਕ੍ਰਿਪਾਨਿਧਿਮਾਨਯੋ੨੪॥॥
ਵੇਦਾਂ ਅਤੇ ਕਤੇਬਾਂ ਵਿਚ ਦਸੇ ਸਾਰੇ ਭੇਦਾਂ (ਫਰਕਾਂ) ਨੂੰ ਤਿਆਗ ਕੇ ਕੇਵਲ ਕਾਲ (ਪਰਮ-ਸੱਤਾ) ਨੂੰ ਹੀ ਕ੍ਰਿਪਾ ਨਿਧੀ ਮੰਨਿਆ ਹੈ ॥੨੪॥
therefore, abandoning the differentiation of Vedas and Katebs, accept only KAL as the Lord, the ocean of Grace.24.
बेद कतेब के भेद सबै तजि केवल काल क्रिपानिधि मानयो ॥२४॥
LINE 22
ਕਾਲਗਯੋਇਨਕਾਮਨਸਿਉਜੜਕਾਲਕ੍ਰਿਪਾਲਹੀਐਚਿਤਾਰਯੋ
ਹੇ ਮੂਰਖ! ਇਨ੍ਹਾਂ ਕੰਮਾਂ ਕਰਕੇ ਹੀ ਸਾਰਾ ਸਮਾਂ ਬੀਤ ਗਿਆ ਹੈ ਅਤੇ ਕ੍ਰਿਪਾਲੂ ਕਾਲ (ਪ੍ਰਭੂ) ਨੂੰ (ਕਦੇ) ਹਿਰਦੇ ਵਿਚ ਯਾਦ ਨਹੀਂ ਕੀਤਾ।
O fool! You have wasted your time in various desires and did not remember in your heart that most Gracious KAL or Lord;
काल गयो इन कामन सिउ जड़ काल क्रिपाल हीऐ न चितारयो ॥
LINE 23
ਲਾਜਕੋਛਾਡਿਨ੍ਰਿਲਾਜਅਰੇਤਜਿਕਾਜਿਅਕਾਜਕੇਕਾਜਸਵਾਰਯੋ
ਹੇ (ਮੂਰਖ!) ਲਾਜ ਨੂੰ ਛਡ ਕੇ ਨਿਰਲਜ (ਹੋ ਰਿਹਾ ਹੈਂ) ਅਤੇ ਚੰਗੇ ਕੰਮਾਂ ਨੂੰ ਛਡ ਕੇ ਮਾੜੇ ਕੰਮਾਂ ਨੂੰ ਕਰ ਕੇ ਕੰਮ ਸੰਵਾਰਨ ਦਾ ਯਤਨ ਕਰ ਰਿਹਾ ਹੈਂ।
O shameless! abandon your false shame, because that Lord has amended the works of all, forsaking the thought of good and bad;
लाज को छाडि न्रिलाज अरे तजि काजि अकाज के काज सवारयो ॥
LINE 24
ਬਾਜਬਨੇਗਜਰਾਜਬਡੇਖਰਕੋਚੜਿਬੋਚਿਤਬੀਚਬਿਚਾਰਯੋ
(ਉਹੀ ਗੱਲ ਹੋਈ ਕਿ) ਵੱਡੇ ਸੁੰਦਰ ਘੋੜਿਆਂ ਅਤੇ ਰਾਜ-ਹਾਥੀਆਂ ਨੂੰ ਛਡ ਕੇ (ਤੂੰ) ਚਿੱਤ ਵਿਚ ਖੋਤੇ ਉਤੇ ਚੜ੍ਹਨ ਦਾ ਵਿਚਾਰ ਕੀਤਾ ਹੈ।
O fool! why are you thinking of riding on the ass of maya instead of riding on elephants and horses?
बाज बने गजराज बडे खर को चड़िबो चित बीच बिचारयो ॥