ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 713
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਗਿਆਤੁਮਰੀਮੀਠੀਲਾਗਉਕੀਓਤੁਹਾਰੋਭਾਵਉ
(ਹੇ ਪ੍ਰਭੂ! ਮੇਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ।
Your Will seems so sweet to me; whatever You do, is pleasing to me.
आगिआ तुमरी मीठी लागउ कीओ तुहारो भावउ ॥
LINE 02
ਜੋਤੂਦੇਹਿਤਹੀਇਹੁਤ੍ਰਿਪਤੈਆਨਕਤਹੂਧਾਵਉ॥॥
ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ ॥੨॥
Whatever You give me, with that I am satisfied; I shall chase after no one else. ||2||
जो तू देहि तही इहु त्रिपतै आन न कतहू धावउ ॥२॥
LINE 03
ਸਦਹੀਨਿਕਟਿਜਾਨਉਪ੍ਰਭਸੁਆਮੀਸਗਲਰੇਣਹੋਇਰਹੀਐ
ਹੇ ਮੇਰੇ ਮਾਲਕ-ਪ੍ਰਭੂ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ।
I know that my Lord and Master God is always with me; I am the dust of all men's feet.
सद ही निकटि जानउ प्रभ सुआमी सगल रेण होइ रहीऐ ॥
LINE 04
ਸਾਧੂਸੰਗਤਿਹੋਇਪਰਾਪਤਿਤਾਪ੍ਰਭੁਅਪੁਨਾਲਹੀਐ॥॥
ਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ ॥੩॥
If I find the Saadh Sangat, the Company of the Holy, I shall obtain God. ||3||
साधू संगति होइ परापति ता प्रभु अपुना लहीऐ ॥३॥
LINE 05
ਸਦਾਸਦਾਹਮਛੋਹਰੇਤੁਮਰੇਤੂਪ੍ਰਭਹਮਰੋਮੀਰਾ
ਹੇ ਪ੍ਰਭੂ! ਅਸੀਂ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ ਸਾਡਾ ਪਿਉ ਹੈਂ।
Forever and ever, I am Your child; You are my God, my King.
सदा सदा हम छोहरे तुमरे तू प्रभ हमरो मीरा ॥
LINE 06
ਨਾਨਕਬਾਰਿਕਤੁਮਮਾਤਪਿਤਾਮੁਖਿਨਾਮੁਤੁਮਾਰੋਖੀਰਾ੪੩੫॥॥॥॥
ਹੇ ਨਾਨਕ! (ਆਖ-ਮੇਹਰ ਕਰ!) ਤੇਰਾ ਨਾਮ ਸਾਡੇ ਮੂੰਹ ਵਿਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿਚ ਦੁੱਧ (ਪਾਂਦੇ ਰਹਿੰਦੇ ਹਨ) ॥੪॥੩॥੫॥
Nanak is Your child; You are my mother and father; please, give me Your Name, like milk in my mouth. ||4||3||5||
नानक बारिक तुम मात पिता मुखि नामु तुमारो खीरा ॥४॥३॥५॥
LINE 07
ਟੋਡੀਮਹਲਾਘਰੁਦੁਪਦੇ
ਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Todee, Fifth Mahalaa, Second House, Du-Padas:
टोडी महला ५ घरु २ दुपदे ॥
LINE 08
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 09
ਮਾਗਉਦਾਨੁਠਾਕੁਰਨਾਮ
ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ।
I beg for the Gift of Your Name, O my Lord and Master.
मागउ दानु ठाकुर नाम ॥
LINE 10
ਅਵਰੁਕਛੂਮੇਰੈਸੰਗਿਚਾਲੈਮਿਲੈਕ੍ਰਿਪਾਗੁਣਗਾਮ॥॥ਰਹਾਉ
ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ ॥੧॥ ਰਹਾਉ ॥
Nothing else shall go along with me in the end; by Your Grace, please allow me to sing Your Glorious Praises. ||1||Pause||
अवरु कछू मेरै संगि न चालै मिलै क्रिपा गुण गाम ॥१॥ रहाउ ॥
LINE 11
ਰਾਜੁਮਾਲੁਅਨੇਕਭੋਗਰਸਸਗਲਤਰਵਰਕੀਛਾਮ
ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ-ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ)।
Power, wealth, various pleasures and enjoyments, all are just like the shadow of a tree.
राजु मालु अनेक भोग रस सगल तरवर की छाम ॥
LINE 12
ਧਾਇਧਾਇਬਹੁਬਿਧਿਕਉਧਾਵੈਸਗਲਨਿਰਾਰਥਕਾਮ॥॥
ਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥
He runs, runs, runs around in many directions, but all of his pursuits are useless. ||1||
धाइ धाइ बहु बिधि कउ धावै सगल निरारथ काम ॥१॥
LINE 13
ਬਿਨੁਗੋਵਿੰਦਅਵਰੁਜੇਚਾਹਉਦੀਸੈਸਗਲਬਾਤਹੈਖਾਮ
(ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ।
Except for the Lord of the Universe, everything he desires appears transitory.
बिनु गोविंद अवरु जे चाहउ दीसै सगल बात है खाम ॥
LINE 14
ਕਹੁਨਾਨਕਸੰਤਰੇਨਮਾਗਉਮੇਰੋਮਨੁਪਾਵੈਬਿਸ੍ਰਾਮ੨੧੬॥॥॥॥
ਨਾਨਕ ਆਖਦਾ ਹੈ- (ਹੇ ਭਾਈ!) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ॥੨॥੧॥੬॥
Says Nanak, I beg for the dust of the feet of the Saints, so that my mind may find peace and tranquility. ||2||1||6||
कहु नानक संत रेन मागउ मेरो मनु पावै बिस्राम ॥२॥१॥६॥
LINE 15
ਟੋਡੀਮਹਲਾ
Todee, Fifth Mahalaa:
टोडी महला ५ ॥
LINE 16
ਪ੍ਰਭਜੀਕੋਨਾਮੁਮਨਹਿਸਾਧਾਰੈ
ਹੇ ਭਾਈ! ਪ੍ਰਭੂ ਜੀ ਦਾ ਨਾਮ (ਹੀ) ਮਨ ਨੂੰ ਆਸਰਾ ਦੇਂਦਾ ਹੈ।
The Naam, the Name of the Dear Lord, is the Support of my mind.
प्रभ जी को नामु मनहि साधारै ॥
LINE 17
ਜੀਅਪ੍ਰਾਨਸੂਖਇਸੁਮਨਕਉਬਰਤਨਿਏਹਹਮਾਰੈ॥॥ਰਹਾਉ
ਨਾਮ ਹੀ ਇਸ ਮਨ ਦੇ ਵਾਸਤੇ ਜਿੰਦ-ਜਾਨ ਹੈ, ਤੇ, ਸੁਖ ਹੈ। ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਹੈ ॥੧॥ ਰਹਾਉ ॥
It is my life, my breath of life, my peace of mind; for me, it is an article of daily use. ||1||Pause||
जीअ प्रान सूख इसु मन कउ बरतनि एह हमारै ॥१॥ रहाउ ॥
LINE 18
ਨਾਮੁਜਾਤਿਨਾਮੁਮੇਰੀਪਤਿਹੈਨਾਮੁਮੇਰੈਪਰਵਾਰੈ
ਹੇ ਭਾਈ! ਪ੍ਰਭੂ ਦਾ ਨਾਮ (ਹੀ ਮੇਰੇ ਵਾਸਤੇ ਉੱਚੀ) ਜਾਤਿ ਹੈ, ਹਰਿ-ਨਾਮ ਹੀ ਮੇਰੀ ਇੱਜ਼ਤ ਹੈ, ਹਰਿ-ਨਾਮ ਹੀ ਮੇਰਾ ਪਰਵਾਰ ਹੈ।
The Naam is my social status, the Naam is my honor; the Naam is my family.
नामु जाति नामु मेरी पति है नामु मेरै परवारै ॥
LINE 19
ਨਾਮੁਸਖਾਈਸਦਾਮੇਰੈਸੰਗਿਹਰਿਨਾਮੁਮੋਕਉਨਿਸਤਾਰੈ॥॥
ਪ੍ਰਭੂ ਦਾ ਨਾਮ (ਹੀ ਮੇਰਾ) ਮਿੱਤਰ ਹੈ (ਜੋ) ਸਦਾ ਮੇਰੇ ਨਾਲ ਰਹਿੰਦਾ ਹੈ। ਪਰਮਾਤਮਾ ਦਾ ਨਾਮ (ਹੀ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ ॥੧॥
The Naam is my companion; it is always with me. The Lord's Name is my emancipation. ||1||
नामु सखाई सदा मेरै संगि हरि नामु मो कउ निसतारै ॥१॥
LINE 20
ਬਿਖੈਬਿਲਾਸਕਹੀਅਤਬਹੁਤੇਰੇਚਲਤਕਛੂਸੰਗਾਰੈ
ਹੇ ਭਾਈ! ਵਿਸ਼ਿਆਂ ਦੇ ਭੋਗ ਬਥੇਰੇ ਦੱਸੇ ਜਾਂਦੇ ਹਨ, ਪਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ।
Sensual pleasures are talked about a lot, but none of them goes along with anyone in the end.
बिखै बिलास कहीअत बहुतेरे चलत न कछू संगारै ॥
LINE 21
ਇਸਟੁਮੀਤੁਨਾਮੁਨਾਨਕਕੋਹਰਿਨਾਮੁਮੇਰੈਭੰਡਾਰੈ੨੨੭॥॥॥॥
(ਇਸ ਵਾਸਤੇ) ਨਾਨਕ ਦਾ ਸਭ ਤੋਂ ਪਿਆਰਾ ਮਿੱਤਰ ਪ੍ਰਭੂ ਦਾ ਨਾਮ (ਹੀ) ਹੈ। ਪ੍ਰਭੂ ਦਾ ਨਾਮ ਹੀ ਮੇਰੇ ਖ਼ਜ਼ਾਨੇ ਵਿਚ (ਧਨ) ਹੈ ॥੨॥੨॥੭॥
The Naam is Nanak's dearest friend; the Lord's Name is my treasure. ||2||2||7||
इसटु मीतु नामु नानक को हरि नामु मेरै भंडारै ॥२॥२॥७॥
LINE 22
ਟੋਡੀਮਃ
Todee, Fifth Mahalaa:
टोडी मः ५ ॥
LINE 23
ਨੀਕੇਗੁਣਗਾਉਮਿਟਹੀਰੋਗ
ਹੇ ਭਾਈ! ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਿਹਾ ਕਰ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਰੋਗ ਮਿਟ ਜਾਂਦੇ ਹਨ।
Sing the sublime Praises of the Lord, and your disease shall be eradicated.
नीके गुण गाउ मिटही रोग ॥
LINE 24
ਮੁਖਊਜਲਮਨੁਨਿਰਮਲਹੋਈਹੈਤੇਰੋਰਹੈਈਹਾਊਹਾਲੋਗੁ॥॥ਰਹਾਉ
(ਇਸ ਤਰ੍ਹਾਂ) ਤੇਰਾ ਇਹ ਲੋਕ ਅਤੇ ਪਰਲੋਕ ਸੰਵਰ ਜਾਣਗੇ, ਮਨ ਪਵਿਤ੍ਰ ਹੋ ਜਾਇਗਾ, (ਲੋਕ ਪਰਲੋਕ ਵਿਚ) ਮੂੰਹ ਭੀ ਰੌਸ਼ਨ ਰਹੇਗਾ ॥੧॥ ਰਹਾਉ ॥
Your face shall become radiant and bright, and your mind shall be immaculately pure. You shall be saved here and hereafter. ||1||Pause||
मुख ऊजल मनु निरमल होई है तेरो रहै ईहा ऊहा लोगु ॥१॥ रहाउ ॥
LINE 25
ਚਰਨਪਖਾਰਿਕਰਉਗੁਰਸੇਵਾਮਨਹਿਚਰਾਵਉਭੋਗ
ਹੇ ਭਾਈ! ਮੈਂ (ਤਾਂ) ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ)।
I wash the Guru's feet and serve Him; I dedicate my mind as an offering to Him.
चरन पखारि करउ गुर सेवा मनहि चरावउ भोग ॥
LINE 26
ਛੋਡਿਆਪਤੁਬਾਦੁਅਹੰਕਾਰਾਮਾਨੁਸੋਈਜੋਹੋਗੁ॥॥
ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ, (ਮਾਇਆ ਵਾਲਾ) ਝਗੜਾ ਅਤੇ ਅਹੰਕਾਰ ਤਿਆਗ, ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨ ॥੧॥
Renounce self-conceit, negativity and egotism, and accept what comes to pass. ||1||
छोडि आपतु बादु अहंकारा मानु सोई जो होगु ॥१॥
LINE 27
ਸੰਤਟਹਲਸੋਈਹੈਲਾਗਾਜਿਸੁਮਸਤਕਿਲਿਖਿਆਲਿਖੋਗੁ
(ਪਰ) ਗੁਰੂ ਦੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ ਇਹ) ਲੇਖ ਲਿਖਿਆ ਹੁੰਦਾ ਹੈ।
He alone commits himself to the service of the Saints, upon whose forehead such destiny is inscribed.
संत टहल सोई है लागा जिसु मसतकि लिखिआ लिखोगु ॥
LINE 28
ਕਹੁਨਾਨਕਏਕਬਿਨੁਦੂਜਾਅਵਰੁਕਰਣੈਜੋਗੁ੨੩੮॥॥॥॥
ਨਾਨਕ ਆਖਦਾ ਹੈ- ਉਸ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਇਹ ਮੇਹਰ) ਕਰਨ ਜੋਗਾ ਨਹੀਂ ਹੈ ॥੨॥੩॥੮॥
Says Nanak, other than the One Lord, there is not any other able to act. ||2||3||8||
कहु नानक एक बिनु दूजा अवरु न करणै जोगु ॥२॥३॥८॥
LINE 29
ਟੋਡੀਮਹਲਾ
Todee, Fifth Mahalaa:
टोडी महला ५ ॥
LINE 30
ਸਤਿਗੁਰਆਇਓਸਰਣਿਤੁਹਾਰੀ
ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ।
O True Guru, I have come to Your Sanctuary.
सतिगुर आइओ सरणि तुहारी ॥
LINE 31
ਮਿਲੈਸੂਖੁਨਾਮੁਹਰਿਸੋਭਾਚਿੰਤਾਲਾਹਿਹਮਾਰੀ॥॥ਰਹਾਉ
ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ॥੧॥ ਰਹਾਉ ॥
Grant me the peace and glory of the Lord's Name, and remove my anxiety. ||1||Pause||
मिलै सूखु नामु हरि सोभा चिंता लाहि हमारी ॥१॥ रहाउ ॥
LINE 32
ਅਵਰਸੂਝੈਦੂਜੀਠਾਹਰਹਾਰਿਪਰਿਓਤਉਦੁਆਰੀ
ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ।
I cannot see any other place of shelter; I have grown weary, and collapsed at Your door.
अवर न सूझै दूजी ठाहर हारि परिओ तउ दुआरी ॥
LINE 33
ਲੇਖਾਛੋਡਿਅਲੇਖੈਛੂਟਹਹਮਨਿਰਗੁਨਲੇਹੁਉਬਾਰੀ॥॥
ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ। ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ ॥੧॥
Please ignore my account; only then may I be saved. I am worthless - please, save me! ||1||
लेखा छोडि अलेखै छूटह हम निरगुन लेहु उबारी ॥१॥
LINE 34
ਸਦਬਖਸਿੰਦੁਸਦਾਮਿਹਰਵਾਨਾਸਭਨਾਦੇਇਅਧਾਰੀ
ਹੇ ਭਾਈ! ਪਰਮਾਤਮਾ ਸਦਾ ਬਖ਼ਸ਼ਸ਼ ਕਰਨ ਵਾਲਾ ਹੈ, ਸਦਾ ਮੇਹਰ ਕਰਨ ਵਾਲਾ ਹੈ, ਉਹ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ।
You are always forgiving, and always merciful; You give support to all.
सद बखसिंदु सदा मिहरवाना सभना देइ अधारी ॥
LINE 35
ਨਾਨਕਦਾਸਸੰਤਪਾਛੈਪਰਿਓਰਾਖਿਲੇਹੁਇਹਬਾਰੀ੨੪੯॥॥॥॥
ਹੇ ਦਾਸ ਨਾਨਕ! (ਤੂੰ ਭੀ ਅਰਜ਼ੋਈ ਕਰ ਤੇ ਆਖ-) ਮੈਂ ਗੁਰੂ ਦੀ ਸਰਨ ਆ ਪਿਆ ਹਾਂ, ਮੈਨੂੰ ਇਸ ਜਨਮ ਵਿਚ (ਵਿਕਾਰਾਂ ਤੋਂ) ਬਚਾਈ ਰੱਖ ॥੨॥੪॥੯॥
Slave Nanak follows the Path of the Saints; save him, O Lord, this time. ||2||4||9||
नानक दास संत पाछै परिओ राखि लेहु इह बारी ॥२॥४॥९॥
LINE 36
ਟੋਡੀਮਹਲਾ
Todee, Fifth Mahalaa:
टोडी महला ५ ॥
LINE 37
ਰਸਨਾਗੁਣਗੋਪਾਲਨਿਧਿਗਾਇਣ
ਹੇ ਭਾਈ! (ਸਾਰੇ ਸੁਖਾਂ ਦੇ) ਖ਼ਜ਼ਾਨੇ ਗੋਪਾਲ-ਪ੍ਰਭੂ ਦੇ ਗੁਣ ਜੀਭ ਨਾਲ ਗਾਂਵਿਆਂ-
My tongue sings the Praises of the Lord of the world, the ocean of virtue.
रसना गुण गोपाल निधि गाइण ॥
LINE 38
ਸਾਂਤਿਸਹਜੁਰਹਸੁਮਨਿਉਪਜਿਓਸਗਲੇਦੂਖਪਲਾਇਣ॥॥ਰਹਾਉ
ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੁੰਦੀ ਹੈ, ਸੁਖ ਪੈਦਾ ਹੁੰਦਾ ਹੈ, ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
Peace, tranquility, poise and delight well up in my mind, and all sorrows run away. ||1||Pause||
सांति सहजु रहसु मनि उपजिओ सगले दूख पलाइण ॥१॥ रहाउ ॥