ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 704
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਯਾਰਵੇਤੈਰਾਵਿਆਲਾਲਨੁਮੂਦਸਿਦਸੰਦਾ
ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ।
O intimate friend, you have enjoyed your Beloved; please, tell me about Him.
यार वे तै राविआ लालनु मू दसि दसंदा ॥
LINE 02
ਲਾਲਨੁਤੈਪਾਇਆਆਪੁਗਵਾਇਆਜੈਧਨਭਾਗਮਥਾਣੇ
ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ)।
They alone find their Beloved, who eradicate self-conceit; such is the good destiny written on their foreheads.
लालनु तै पाइआ आपु गवाइआ जै धन भाग मथाणे ॥
LINE 03
ਬਾਂਹਪਕੜਿਠਾਕੁਰਿਹਉਘਿਧੀਗੁਣਅਵਗਣਪਛਾਣੇ
(ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ।
Taking me by the arm, the Lord and Master has made me His own; He has not considered my merits or demerits.
बांह पकड़ि ठाकुरि हउ घिधी गुण अवगण न पछाणे ॥
LINE 04
ਗੁਣਹਾਰੁਤੈਪਾਇਆਰੰਗੁਲਾਲੁਬਣਾਇਆਤਿਸੁਹਭੋਕਿਛੁਸੁਹੰਦਾ
ਹੇ ਪ੍ਰਭੂ! ਤੈਂ ਜਿਸ ਜੀਵ ਇਸਤ੍ਰੀ ਨੂੰ ਗੁਣਾਂ ਦਾ ਹਾਰ ਨੂੰ ਪਹਿਨਾਇਆ ਹੈ, ਨਾਮ ਦੇ ਰੰਗ ਵਿੱਚ ਰੰਗਿਆ, ਉਸ ਦਾ ਸਾਰਾ ਜੀਵਨ ਹੀ ਸ਼ੋਭਨੀਕ ਹੋ ਜਾਂਦਾ ਹੈ।
She, whom You have adorned with the necklace of virtue, and dyed in the deep crimson color of His Love - everything looks beautiful on her.
गुण हारु तै पाइआ रंगु लालु बणाइआ तिसु हभो किछु सुहंदा ॥
LINE 05
ਜਨਨਾਨਕਧੰਨਿਸੁਹਾਗਣਿਸਾਈਜਿਸੁਸੰਗਿਭਤਾਰੁਵਸੰਦਾ॥॥
ਹੇ ਦਾਸ ਨਾਨਕ! (ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ ॥੩॥
O servant Nanak, blessed is that happy soul-bride, who dwells with her Husband Lord. ||3||
जन नानक धंनि सुहागणि साई जिसु संगि भतारु वसंदा ॥३॥
LINE 06
ਯਾਰਵੇਨਿਤਸੁਖਸੁਖੇਦੀਸਾਮੈਪਾਈ
ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)।
O intimate friend, I have found that peace which I sought.
यार वे नित सुख सुखेदी सा मै पाई ॥
LINE 07
ਵਰੁਲੋੜੀਦਾਆਇਆਵਜੀਵਾਧਾਈ
ਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ।
My sought-after Husband Lord has come home, and now, congratulations are pouring in.
वरु लोड़ीदा आइआ वजी वाधाई ॥
LINE 08
ਮਹਾਮੰਗਲੁਰਹਸੁਥੀਆਪਿਰੁਦਇਆਲੁਸਦਨਵਰੰਗੀਆ
ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ।
Great joy and happiness welled up, when my Husband Lord, of ever-fresh beauty, showed mercy to me.
महा मंगलु रहसु थीआ पिरु दइआलु सद नव रंगीआ ॥
LINE 09
ਵਡਭਾਗਿਪਾਇਆਗੁਰਿਮਿਲਾਇਆਸਾਧਕੈਸਤਸੰਗੀਆ
ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ।
By great good fortune, I have found Him; the Guru has united me with Him, through the Saadh Sangat, the True Congregation of the Holy.
वड भागि पाइआ गुरि मिलाइआ साध कै सतसंगीआ ॥
LINE 10
ਆਸਾਮਨਸਾਸਗਲਪੂਰੀਪ੍ਰਿਅਅੰਕਿਅੰਕੁਮਿਲਾਈ
(ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।
My hopes and desires have all been fulfilled; my Beloved Husband Lord has hugged me close in His embrace.
आसा मनसा सगल पूरी प्रिअ अंकि अंकु मिलाई ॥
LINE 11
ਬਿਨਵੰਤਿਨਾਨਕੁਸੁਖਸੁਖੇਦੀਸਾਮੈਗੁਰਮਿਲਿਪਾਈ੪੧॥॥॥
ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ ॥੪॥੧॥
Prays Nanak, I have found that peace which I sought, meeting with the Guru. ||4||1||
बिनवंति नानकु सुख सुखेदी सा मै गुर मिलि पाई ॥४॥१॥
LINE 12
ਜੈਤਸਰੀਮਹਲਾਘਰੁਛੰਤ
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Jaitsree, Fifth Mahalaa, Second House, Chhant:
जैतसरी महला ५ घरु २ छंत ॥
LINE 13
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 14
ਸਲੋਕੁ
ਸਲੋਕੁ।
Shalok:
सलोकु ॥
LINE 15
ਊਚਾਅਗਮਅਪਾਰਪ੍ਰਭੁਕਥਨੁਜਾਇਅਕਥੁ
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ।
God is lofty, unapproachable and infinite. He is indescribable - He cannot be described.
ऊचा अगम अपार प्रभु कथनु न जाइ अकथु ॥
LINE 16
ਨਾਨਕਪ੍ਰਭਸਰਣਾਗਤੀਰਾਖਨਕਉਸਮਰਥੁ॥॥
ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ॥੧॥
Nanak seeks the Sanctuary of God, who is all-powerful to save us. ||1||
नानक प्रभ सरणागती राखन कउ समरथु ॥१॥
LINE 17
ਛੰਤੁ
ਛੰਤੁ।
Chhant:
छंतु ॥
LINE 18
ਜਿਉਜਾਨਹੁਤਿਉਰਾਖੁਹਰਿਪ੍ਰਭਤੇਰਿਆ
ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।
Save me, any way You can; O Lord God, I am Yours.
जिउ जानहु तिउ राखु हरि प्रभ तेरिआ ॥
LINE 19
ਕੇਤੇਗਨਉਅਸੰਖਅਵਗਣਮੇਰਿਆ
ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ।
My demerits are uncountable; how many of them should I count?
केते गनउ असंख अवगण मेरिआ ॥
LINE 20
ਅਸੰਖਅਵਗਣਖਤੇਫੇਰੇਨਿਤਪ੍ਰਤਿਸਦਭੂਲੀਐ
ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।
The sins and crimes I committed are countless; day by day, I continually make mistakes.
असंख अवगण खते फेरे नितप्रति सद भूलीऐ ॥
LINE 21
ਮੋਹਮਗਨਬਿਕਰਾਲਮਾਇਆਤਉਪ੍ਰਸਾਦੀਘੂਲੀਐ
ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।
I am intoxicated by emotional attachment to Maya, the treacherous one; by Your Grace alone can I be saved.
मोह मगन बिकराल माइआ तउ प्रसादी घूलीऐ ॥
LINE 22
ਲੂਕਕਰਤਬਿਕਾਰਬਿਖੜੇਪ੍ਰਭਨੇਰਹੂਤੇਨੇਰਿਆ
ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।
Secretly, I commit hideous sins of corruption, even though God is the nearest of the near.
लूक करत बिकार बिखड़े प्रभ नेर हू ते नेरिआ ॥
LINE 23
ਬਿਨਵੰਤਿਨਾਨਕਦਇਆਧਾਰਹੁਕਾਢਿਭਵਜਲਫੇਰਿਆ॥॥
ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥
Prays Nanak, shower me with Your Mercy, Lord, and lift me up, out of the whirlpool of the terrifying world-ocean. ||1||
बिनवंति नानक दइआ धारहु काढि भवजल फेरिआ ॥१॥
LINE 24
ਸਲੋਕੁ
Shalok:
सलोकु ॥
LINE 25
ਨਿਰਤਿਪਵੈਅਸੰਖਗੁਣਊਚਾਪ੍ਰਭਕਾਨਾਉ
ਹੇ ਭਾਈ! ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ।
Countless are His virtues; they cannot be enumerated. God's Name is lofty and exalted.
निरति न पवै असंख गुण ऊचा प्रभ का नाउ ॥
LINE 26
ਨਾਨਕਕੀਬੇਨੰਤੀਆਮਿਲੈਨਿਥਾਵੇਥਾਉ॥॥
ਨਾਨਕ ਦੀ (ਉਸੇ ਦੇ ਦਰ ਤੇ ਹੀ) ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ (ਉਸ ਦੇ ਚਰਨਾਂ ਵਿਚ) ਥਾਂ ਮਿਲ ਜਾਏ ॥੨॥
This is Nanak's humble prayer, to bless the homeless with a home. ||2||
नानक की बेनंतीआ मिलै निथावे थाउ ॥२॥
LINE 27
ਛੰਤੁ
ਛੰਤੁ।
Chhant:
छंतु ॥
LINE 28
ਦੂਸਰਨਾਹੀਠਾਉਕਾਪਹਿਜਾਈਐ
ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀਂ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ?
There is no other place at all - where else should I go?
दूसर नाही ठाउ का पहि जाईऐ ॥
LINE 29
ਆਠਪਹਰਕਰਜੋੜਿਸੋਪ੍ਰਭੁਧਿਆਈਐ
ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।
Twenty-four hours a day, with my palms pressed together, I meditate on God.
आठ पहर कर जोड़ि सो प्रभु धिआईऐ ॥
LINE 30
ਧਿਆਇਸੋਪ੍ਰਭੁਸਦਾਅਪੁਨਾਮਨਹਿਚਿੰਦਿਆਪਾਈਐ
ਹੇ ਭਾਈ! ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।
Meditating forever on my God, I receive the fruits of my mind's desires.
धिआइ सो प्रभु सदा अपुना मनहि चिंदिआ पाईऐ ॥
LINE 31
ਤਜਿਮਾਨਮੋਹੁਵਿਕਾਰੁਦੂਜਾਏਕਸਿਉਲਿਵਲਾਈਐ
(ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ।
Renouncing pride, attachment, corruption and duality, I lovingly center my attention on the One Lord.
तजि मान मोहु विकारु दूजा एक सिउ लिव लाईऐ ॥
LINE 32
ਅਰਪਿਮਨੁਤਨੁਪ੍ਰਭੂਆਗੈਆਪੁਸਗਲਮਿਟਾਈਐ
ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ।
Dedicate your mind and body to God; eradicate all your self-conceit.
अरपि मनु तनु प्रभू आगै आपु सगल मिटाईऐ ॥
LINE 33
ਬਿਨਵੰਤਿਨਾਨਕੁਧਾਰਿਕਿਰਪਾਸਾਚਿਨਾਮਿਸਮਾਈਐ॥॥
ਨਾਨਕ (ਤਾਂ ਪ੍ਰਭੂ ਦੇ ਦਰ ਤੇ ਹੀ) ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਪ੍ਰਭੂ!) ਮੇਹਰ ਕਰ (ਤੇਰੀ ਮੇਹਰ ਨਾਲ ਹੀ ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ॥੨॥
Prays Nanak, shower me with Your mercy, Lord, that I may be absorbed in Your True Name. ||2||
बिनवंति नानकु धारि किरपा साचि नामि समाईऐ ॥२॥
LINE 34
ਸਲੋਕੁ
Shalok:
सलोकु ॥
LINE 35
ਰੇਮਨਤਾਕਉਧਿਆਈਐਸਭਬਿਧਿਜਾਕੈਹਾਥਿ
ਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।
O mind, meditate on the One, who holds everything in His hands.
रे मन ता कउ धिआईऐ सभ बिधि जा कै हाथि ॥
LINE 36
ਰਾਮਨਾਮਧਨੁਸੰਚੀਐਨਾਨਕਨਿਬਹੈਸਾਥਿ॥॥
ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ ॥੩॥
Gather the wealth of the Lord's Name; O Nanak, it shall always be with You. ||3||
राम नाम धनु संचीऐ नानक निबहै साथि ॥३॥
LINE 37
ਛੰਤੁ
ਛੰਤੁ।
Chhant:
छंतु ॥
LINE 38
ਸਾਥੀਅੜਾਪ੍ਰਭੁਏਕੁਦੂਸਰਨਾਹਿਕੋਇ
ਹੇ ਭਾਈ! ਸਿਰਫ਼ ਪਰਮਾਤਮਾ ਹੀ (ਸਦਾ ਨਾਲ ਨਿਭਣ ਵਾਲਾ) ਸਾਥੀ ਹੈ, ਉਸ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ।
God is our only True Friend; there is not any other.
साथीअड़ा प्रभु एकु दूसर नाहि कोइ ॥
LINE 39
ਥਾਨਥਨੰਤਰਿਆਪਿਜਲਿਥਲਿਪੂਰਸੋਇ
ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ।
In the places and interspaces, in the water and on the land, He Himself is pervading everywhere.
थान थनंतरि आपि जलि थलि पूर सोइ ॥
LINE 40
ਜਲਿਥਲਿਮਹੀਅਲਿਪੂਰਿਰਹਿਆਸਰਬਦਾਤਾਪ੍ਰਭੁਧਨੀ
ਹੇ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।
He is totally permeating the water, the land and the sky; God is the Great Giver, the Lord and Master of all.
जलि थलि महीअलि पूरि रहिआ सरब दाता प्रभु धनी ॥
LINE 41
ਗੋਪਾਲਗੋਬਿੰਦਅੰਤੁਨਾਹੀਬੇਅੰਤਗੁਣਤਾਕੇਕਿਆਗਨੀ
ਉਸ ਗੋਪਾਲ ਗੋਬਿੰਦ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀਹ ਗਿਣ ਸਕਦਾ ਹਾਂ?
The Lord of the world, the Lord of the universe has no limit; His Glorious Virtues are unlimited - how can I count them?
गोपाल गोबिंद अंतु नाही बेअंत गुण ता के किआ गनी ॥
LINE 42
ਭਜੁਸਰਣਿਸੁਆਮੀਸੁਖਹਗਾਮੀਤਿਸੁਬਿਨਾਅਨਨਾਹਿਕੋਇ
ਹੇ ਭਾਈ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ (ਅਸਾਂ ਜੀਵਾਂ ਦਾ) ਹੋਰ ਕੋਈ (ਸਹਾਰਾ) ਨਹੀਂ ਹੈ।
I have hurried to the Sanctuary of the Lord Master, the Bringer of peace; without Him, there is no other at all.
भजु सरणि सुआमी सुखह गामी तिसु बिना अन नाहि कोइ ॥
LINE 43
ਬਿਨਵੰਤਿਨਾਨਕਦਇਆਧਾਰਹੁਤਿਸੁਪਰਾਪਤਿਨਾਮੁਹੋਇ॥॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ, ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ॥੩॥
Prays Nanak, that being, unto whom the Lord shows mercy - he alone obtains the Naam. ||3||
बिनवंति नानक दइआ धारहु तिसु परापति नामु होइ ॥३॥