ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 703
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਤਨੁਰਾਮੁਘਟਹੀਕੇਭੀਤਰਿਤਾਕੋਗਿਆਨੁਪਾਇਓ
ਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ।
The Jewel of the Lord is deep within my heart, but I do not have any knowledge of Him.
रतनु रामु घट ही के भीतरि ता को गिआनु न पाइओ ॥
LINE 02
ਜਨਨਾਨਕਭਗਵੰਤਭਜਨਬਿਨੁਬਿਰਥਾਜਨਮੁਗਵਾਇਓ੨੧॥॥॥
ਹੇ ਦਾਸ ਨਾਨਕ! (ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ ॥੨॥੧॥
O servant Nanak, without vibrating, meditating on the Lord God, human life is uselessly wasted and lost. ||2||1||
जन नानक भगवंत भजन बिनु बिरथा जनमु गवाइओ ॥२॥१॥
LINE 03
ਜੈਤਸਰੀਮਹਲਾ
Jaitsree, Ninth Mahalaa:
जैतसरी महला ९ ॥
LINE 04
ਹਰਿਜੂਰਾਖਿਲੇਹੁਪਤਿਮੇਰੀ
ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ।
O Dear Lord, please, save my honor!
हरि जू राखि लेहु पति मेरी ॥
LINE 05
ਜਮਕੋਤ੍ਰਾਸੁਭਇਓਉਰਅੰਤਰਿਸਰਨਿਗਹੀਕਿਰਪਾਨਿਧਿਤੇਰੀ॥॥ਰਹਾਉ
ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੧॥ ਰਹਾਉ ॥
The fear of death has entered my heart; I cling to the Protection of Your Sanctuary, O Lord, ocean of mercy. ||1||Pause||
जम को त्रासु भइओ उर अंतरि सरनि गही किरपा निधि तेरी ॥१॥ रहाउ ॥
LINE 06
ਮਹਾਪਤਿਤਮੁਗਧਲੋਭੀਫੁਨਿਕਰਤਪਾਪਅਬਹਾਰਾ
ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ।
I am a great sinner, foolish and greedy; but now, at last, I have grown weary of committing sins.
महा पतित मुगध लोभी फुनि करत पाप अब हारा ॥
LINE 07
ਭੈਮਰਬੇਕੋਬਿਸਰਤਨਾਹਿਨਤਿਹਚਿੰਤਾਤਨੁਜਾਰਾ॥॥
ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ ॥੧॥
I cannot forget the fear of dying; this anxiety is consuming my body. ||1||
भै मरबे को बिसरत नाहिन तिह चिंता तनु जारा ॥१॥
LINE 08
ਕੀਏਉਪਾਵਮੁਕਤਿਕੈਕਾਰਨਿਦਹਦਿਸਕਉਉਠਿਧਾਇਆ
ਹੇ ਭਾਈ! (ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ।
I have been trying to liberate myself, running around in the ten directions.
कीए उपाव मुकति कै कारनि दह दिस कउ उठि धाइआ ॥
LINE 09
ਘਟਹੀਭੀਤਰਿਬਸੈਨਿਰੰਜਨੁਤਾਕੋਮਰਮੁਪਾਇਆ॥॥
(ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ ॥੨॥
The pure, immaculate Lord abides deep within my heart, but I do not understand the secret of His mystery. ||2||
घट ही भीतरि बसै निरंजनु ता को मरमु न पाइआ ॥२॥
LINE 10
ਨਾਹਿਨਗੁਨੁਨਾਹਿਨਕਛੁਜਪੁਤਪੁਕਉਨੁਕਰਮੁਅਬਕੀਜੈ
(ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ?
I have no merit, and I know nothing about meditation or austerities; what should I do now?
नाहिन गुनु नाहिन कछु जपु तपु कउनु करमु अब कीजै ॥
LINE 11
ਨਾਨਕਹਾਰਿਪਰਿਓਸਰਨਾਗਤਿਅਭੈਦਾਨੁਪ੍ਰਭਦੀਜੈ੩੨॥॥॥
ਹੇ ਨਾਨਕ! (ਆਖ-) ਹੇ ਪ੍ਰਭੂ! (ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ ॥੩॥੨॥
O Nanak, I am exhausted; I seek the shelter of Your Sanctuary; O God, please bless me with the gift of fearlessness. ||3||2||
नानक हारि परिओ सरनागति अभै दानु प्रभ दीजै ॥३॥२॥
LINE 12
ਜੈਤਸਰੀਮਹਲਾ
Jaitsree, Ninth Mahalaa:
जैतसरी महला ९ ॥
LINE 13
ਮਨਰੇਸਾਚਾਗਹੋਬਿਚਾਰਾ
ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ-
O mind, embrace true contemplation.
मन रे साचा गहो बिचारा ॥
LINE 14
ਰਾਮਨਾਮਬਿਨੁਮਿਥਿਆਮਾਨੋਸਗਰੋਇਹੁਸੰਸਾਰਾ॥॥ਰਹਾਉ
ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ ॥੧॥ ਰਹਾਉ ॥
Without the Lord's Name, know that this whole world is false. ||1||Pause||
राम नाम बिनु मिथिआ मानो सगरो इहु संसारा ॥१॥ रहाउ ॥
LINE 15
ਜਾਕਉਜੋਗੀਖੋਜਤਹਾਰੇਪਾਇਓਨਾਹਿਤਿਹਪਾਰਾ
ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ,
The Yogis are tired of searching for Him, but they have not found His limit.
जा कउ जोगी खोजत हारे पाइओ नाहि तिह पारा ॥
LINE 16
ਸੋਸੁਆਮੀਤੁਮਨਿਕਟਿਪਛਾਨੋਰੂਪਰੇਖਤੇਨਿਆਰਾ॥॥
ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ॥੧॥
You must understand that the Lord and Master is near at hand, but He has no form or feature. ||1||
सो सुआमी तुम निकटि पछानो रूप रेख ते निआरा ॥१॥
LINE 17
ਪਾਵਨਨਾਮੁਜਗਤਮਹਿਹਰਿਕੋਕਬਹੂਨਾਹਿਸੰਭਾਰਾ
ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ।
The Naam, the Name of the Lord is purifying in the world, and yet you never remember it.
पावन नामु जगत महि हरि को कबहू नाहि संभारा ॥
LINE 18
ਨਾਨਕਸਰਨਿਪਰਿਓਜਗਬੰਦਨਰਾਖਹੁਬਿਰਦੁਤੁਹਾਰਾ੨੩॥॥॥
ਹੇ ਨਾਨਕ! (ਆਖ-) ਹੇ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ॥੨॥੩॥
Nanak has entered the Sanctuary of the One, before whom the whole world bows down; please, preserve and protect me, by Your innate nature. ||2||3||
नानक सरनि परिओ जग बंदन राखहु बिरदु तुहारा ॥२॥३॥
LINE 19
ਜੈਤਸਰੀਮਹਲਾਛੰਤਘਰੁ
ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Jaitsree, Fifth Mahalaa, Chhant, First House:
जैतसरी महला ५ छंत घरु १ ॥
LINE 20
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 21
ਸਲੋਕ
Shalok:
सलोक ॥
LINE 22
ਦਰਸਨਪਿਆਸੀਦਿਨਸੁਰਾਤਿਚਿਤਵਉਅਨਦਿਨੁਨੀਤ
ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ।
I am thirsty for the Blessed Vision of the Lord's Darshan, day and night; I yearn for Him constantly, night and day.
दरसन पिआसी दिनसु राति चितवउ अनदिनु नीत ॥
LINE 23
ਖੋਲਿੑਕਪਟਗੁਰਿਮੇਲੀਆਨਾਨਕਹਰਿਸੰਗਿਮੀਤ॥॥
ਹੇ ਨਾਨਕ! (ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ ॥੧॥
Opening the door, O Nanak, the Guru has led me to meet with the Lord, my Friend. ||1||
खोलि कपट गुरि मेलीआ नानक हरि संगि मीत ॥१॥
LINE 24
ਛੰਤ
Chhant:
छंत ॥
LINE 25
ਸੁਣਿਯਾਰਹਮਾਰੇਸਜਣਇਕਕਰਉਬੇਨੰਤੀਆ
ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ!
Listen, O my intimate friend - I have just one prayer to make.
सुणि यार हमारे सजण इक करउ बेनंतीआ ॥
LINE 26
ਤਿਸੁਮੋਹਨਲਾਲਪਿਆਰੇਹਉਫਿਰਉਖੋਜੰਤੀਆ
ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ।
I have been wandering around, searching for that enticing, sweet Beloved.
तिसु मोहन लाल पिआरे हउ फिरउ खोजंतीआ ॥
LINE 27
ਤਿਸੁਦਸਿਪਿਆਰੇਸਿਰੁਧਰੀਉਤਾਰੇਇਕਭੋਰੀਦਰਸਨੁਦੀਜੈ
(ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ।
Whoever leads me to my Beloved - I would cut off my head and offer it to him, even if I were granted the Blessed Vision of His Darshan for just an instant.
तिसु दसि पिआरे सिरु धरी उतारे इक भोरी दरसनु दीजै ॥
LINE 28
ਨੈਨਹਮਾਰੇਪ੍ਰਿਅਰੰਗਰੰਗਾਰੇਇਕੁਤਿਲੁਭੀਨਾਧੀਰੀਜੈ
(ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ।
My eyes are drenched with the Love of my Beloved; without Him, I do not have even a moment's peace.
नैन हमारे प्रिअ रंग रंगारे इकु तिलु भी ना धीरीजै ॥
LINE 29
ਪ੍ਰਭਸਿਉਮਨੁਲੀਨਾਜਿਉਜਲਮੀਨਾਚਾਤ੍ਰਿਕਜਿਵੈਤਿਸੰਤੀਆ
ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।
My mind is attached to the Lord, like the fish to the water, and the rainbird, thirsty for the raindrops.
प्रभ सिउ मनु लीना जिउ जल मीना चात्रिक जिवै तिसंतीआ ॥
LINE 30
ਜਨਨਾਨਕਗੁਰੁਪੂਰਾਪਾਇਆਸਗਲੀਤਿਖਾਬੁਝੰਤੀਆ॥॥
ਹੇ ਦਾਸ ਨਾਨਕ! (ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ ॥੧॥
Servant Nanak has found the Perfect Guru; his thirst is totally quenched. ||1||
जन नानक गुरु पूरा पाइआ सगली तिखा बुझंतीआ ॥१॥
LINE 31
ਯਾਰਵੇਪ੍ਰਿਅਹਭੇਸਖੀਆਮੂਕਹੀਜੇਹੀਆ
O intimate friend, my Beloved has all these loving companions; I cannot compare to any of them.
यार वे प्रिअ हभे सखीआ मू कही न जेहीआ ॥
LINE 32
ਯਾਰਵੇਹਿਕਡੂੰਹਿਕਿਚਾੜੈਹਉਕਿਸੁਚਿਤੇਹੀਆ
ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ?
O intimate friend, each of them is more beautiful than the others; who could consider me?
यार वे हिक डूं हिकि चाड़ै हउ किसु चितेहीआ ॥
LINE 33
ਹਿਕਦੂੰਹਿਕਿਚਾੜੇਅਨਿਕਪਿਆਰੇਨਿਤਕਰਦੇਭੋਗਬਿਲਾਸਾ
ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ।
Each of them is more beautiful than the others; countless are His lovers, constantly enjoying bliss with Him.
हिक दूं हिकि चाड़े अनिक पिआरे नित करदे भोग बिलासा ॥
LINE 34
ਤਿਨਾਦੇਖਿਮਨਿਚਾਉਉਠੰਦਾਹਉਕਦਿਪਾਈਗੁਣਤਾਸਾ
ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ।
Beholding them, desire wells up in my mind; when will I obtain the Lord, the treasure of virtue?
तिना देखि मनि चाउ उठंदा हउ कदि पाई गुणतासा ॥
LINE 35
ਜਿਨੀਮੈਡਾਲਾਲੁਰੀਝਾਇਆਹਉਤਿਸੁਆਗੈਮਨੁਡੇਂਹੀਆ
(ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।
I dedicate my mind to those who please and attract my Beloved.
जिनी मैडा लालु रीझाइआ हउ तिसु आगै मनु डेंहीआ ॥
LINE 36
ਨਾਨਕੁਕਹੈਸੁਣਿਬਿਨਉਸੁਹਾਗਣਿਮੂਦਸਿਡਿਖਾਪਿਰੁਕੇਹੀਆ॥॥
ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ ॥੨॥
Says Nanak, hear my prayer, O happy soul-brides; tell me, what does my Husband Lord look like? ||2||
नानकु कहै सुणि बिनउ सुहागणि मू दसि डिखा पिरु केहीआ ॥२॥
LINE 37
ਯਾਰਵੇਪਿਰੁਆਪਣਭਾਣਾਕਿਛੁਨੀਸੀਛੰਦਾ
ਹੇ ਸਤਸੰਗੀ ਸੱਜਣ! (ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ।
O intimate friend, my Husband Lord does whatever He pleases; He is not dependent on anyone.
यार वे पिरु आपण भाणा किछु नीसी छंदा ॥