ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 661
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਬਲਗੁਦੁਨੀਆਰਹੀਐਨਾਨਕਕਿਛੁਸੁਣੀਐਕਿਛੁਕਹੀਐ
ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)।
As long as we are in this world, O Nanak, we should listen, and speak of the Lord.
जब लगु दुनीआ रहीऐ नानक किछु सुणीऐ किछु कहीऐ ॥
LINE 02
ਭਾਲਿਰਹੇਹਮਰਹਣੁਪਾਇਆਜੀਵਤਿਆਮਰਿਰਹੀਐ੫੨॥॥॥
ਅਸੀਂ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ॥੫॥੨॥
I have searched, but I have found no way to remain here; so, remain dead while yet alive. ||5||2||
भालि रहे हम रहणु न पाइआ जीवतिआ मरि रहीऐ ॥५॥२॥
LINE 03
ਧਨਾਸਰੀਮਹਲਾਘਰੁਦੂਜਾ
ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
Dhanaasaree, First Mahalaa, Second House:
धनासरी महला १ घरु दूजा ॥
LINE 04
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 05
ਕਿਉਸਿਮਰੀਸਿਵਰਿਆਨਹੀਜਾਇ
(ਚਲਾਕੀ ਜਾਂ ਧੱਕੇ ਨਾਲ) ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਕਿਵੇਂ ਉਸ ਦਾ ਸਿਮਰਨ ਕਰਾਂ?
How can I remember the Lord in meditation? I cannot meditate on Him in remembrance.
किउ सिमरी सिवरिआ नही जाइ ॥
LINE 06
ਤਪੈਹਿਆਉਜੀਅੜਾਬਿਲਲਾਇ
(ਕੀਹ ਕੀਤਾ ਜਾਏ? ਉਸ ਦੀ ਯਾਦ ਤੋਂ ਬਿਨਾਂ) ਦਿਲ ਸੜਦਾ ਰਹਿੰਦਾ ਹੈ, ਜਿੰਦ ਦੁਖੀ ਰਹਿੰਦੀ ਹੈ।
My heart is burning, and my soul is crying out in pain.
तपै हिआउ जीअड़ा बिललाइ ॥
LINE 07
ਸਿਰਜਿਸਵਾਰੇਸਾਚਾਸੋਇ
(ਅਸਲ ਗੱਲ ਇਹ ਹੈ ਕਿ) ਸਦਾ-ਥਿਰ ਰਹਿਣ ਵਾਲਾ ਪ੍ਰਭੂ ਜੀਵਾਂ ਨੂੰ ਪੈਦਾ ਕਰ ਕੇ ਆਪ ਹੀ (ਸਿਮਰਨ ਦੀ ਦਾਤਿ ਦੇ ਕੇ) ਚੰਗੇ ਜੀਵਨ ਵਾਲਾ ਬਣਾਂਦਾ ਹੈ।
The True Lord creates and adorns.
सिरजि सवारे साचा सोइ ॥
LINE 08
ਤਿਸੁਵਿਸਰਿਐਚੰਗਾਕਿਉਹੋਇ॥॥
ਜੇ ਉਸ ਪ੍ਰਭੂ ਨੂੰ ਭੁਲਾ ਦੇਈਏ, ਤਾਂ ਭੀ ਜੀਵਨ ਚੰਗਾ ਕਦੇ ਨਹੀਂ ਬਣ ਸਕਦਾ ॥੧॥
Forgetting Him, how can one be good? ||1||
तिसु विसरिऐ चंगा किउ होइ ॥१॥
LINE 09
ਹਿਕਮਤਿਹੁਕਮਿਪਾਇਆਜਾਇ
ਹੇ ਮੇਰੀ ਮਾਂ! ਕਿਸੇ ਚਲਾਕੀ ਨਾਲ ਜਾਂ ਕੋਈ ਹੱਕ ਜਤਾਣ ਨਾਲ ਪਰਮਾਤਮਾ ਨਹੀਂ ਮਿਲਦਾ।
By clever tricks and commands, He cannot be found.
हिकमति हुकमि न पाइआ जाइ ॥
LINE 10
ਕਿਉਕਰਿਸਾਚਿਮਿਲਉਮੇਰੀਮਾਇ॥॥ਰਹਾਉ
ਹੋਰ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਮਿਲ ਸਕਦਾ ਹਾਂ? ॥੧॥ ਰਹਾਉ ॥
How am I to meet my True Lord, O my mother? ||1||Pause||
किउ करि साचि मिलउ मेरी माइ ॥१॥ रहाउ ॥
LINE 11
ਵਖਰੁਨਾਮੁਦੇਖਣਕੋਈਜਾਇ
(ਜੇ ਉਸ ਦੀ ਮੇਹਰ ਨ ਹੋਵੇ ਤਾਂ) ਇਸ ਨਾਮ-ਵੱਖਰ ਨੂੰ ਨਾਹ ਕੋਈ ਪਰਖਣ ਲਈ ਜਾਂਦਾ ਹੈ,
How rare is the one who goes out, and searches for the merchandise of the Naam.
वखरु नामु देखण कोई जाइ ॥
LINE 12
ਨਾਕੋਚਾਖੈਨਾਕੋਖਾਇ
ਨਾਹ ਕੋਈ ਇਸ ਨੂੰ ਖਾ ਕੇ ਵੇਖਦਾ ਹੈ।
No one tastes it, and no one eats it.
ना को चाखै ना को खाइ ॥
LINE 13
ਲੋਕਿਪਤੀਣੈਨਾਪਤਿਹੋਇ
(ਚਲਾਕੀਆਂ ਵਰਤ ਕੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਂਦੀ ਹੈ ਕਿ ਅਸੀਂ ਨਾਮ-ਵੱਖਰ ਵਿਹਾਝ ਰਹੇ ਹਾਂ) ਪਰ ਨਿਰਾ ਜਗਤ ਦੀ ਤਸੱਲੀ ਕਰਾਇਆਂ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ (ਲੋਕ-ਵਿਖਾਵੇ ਵਾਲੀ ਭਗਤੀ ਪਰਵਾਨ ਨਹੀਂ ਹੁੰਦੀ)।
Honor is not obtained by trying to please other people.
लोकि पतीणै ना पति होइ ॥
LINE 14
ਤਾਪਤਿਰਹੈਰਾਖੈਜਾਸੋਇ॥॥
ਇੱਜ਼ਤ ਤਦੋਂ ਹੀ ਮਿਲਦੀ ਹੈ ਜੇ ਪ੍ਰਭੂ (ਆਪ ਮੇਹਰ ਕਰ ਕੇ ਨਾਮ ਦੀ ਦਾਤਿ ਦੇਵੇ ਤੇ) ਇੱਜ਼ਤ ਰੱਖੇ ॥੨॥
One's honor is preserved, only if the Lord preserves it. ||2||
ता पति रहै राखै जा सोइ ॥२॥
LINE 15
ਜਹਦੇਖਾਤਹਰਹਿਆਸਮਾਇ
(ਹੇ ਪ੍ਰਭੂ!) ਜਿੱਧਰ ਮੈਂ ਵੇਖਦਾ ਹਾਂ ਉਧਰ ਹੀ ਤੂੰ ਮੌਜੂਦ ਹੈਂ,
Wherever I look, there I see Him, pervading and permeating.
जह देखा तह रहिआ समाइ ॥
LINE 16
ਤੁਧੁਬਿਨੁਦੂਜੀਨਾਹੀਜਾਇ
(ਤੈਨੂੰ ਮਿਲਣ ਵਾਸਤੇ) ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।
Without You, I have no other place of rest.
तुधु बिनु दूजी नाही जाइ ॥
LINE 17
ਜੇਕੋਕਰੇਕੀਤੈਕਿਆਹੋਇ
ਜੋ ਕੋਈ ਜੀਵ (ਪ੍ਰਭੂ ਨੂੰ ਮਿਲਣ ਵਾਸਤੇ ਹਿਕਮਤਿ ਆਦਿਕ ਵਾਲਾ ਕੋਈ ਜਤਨ) ਕਰੇ, ਤਾਂ ਅਜੇਹੇ ਜਤਨ ਨਾਲ ਕੋਈ ਲਾਭ ਨਹੀਂ ਹੁੰਦਾ।
He may try, but what can anyone do by his own doing?
जे को करे कीतै किआ होइ ॥
LINE 18
ਜਿਸਨੋਬਖਸੇਸਾਚਾਸੋਇ॥॥
(ਸਿਰਫ਼ ਉਹੀ ਜੀਵ ਪ੍ਰਭੂ ਨੂੰ ਮਿਲ ਸਕਦਾ ਹੈ) ਜਿਸ ਉਤੇ ਉਹ ਸਦਾ-ਥਿਰ ਪ੍ਰਭੂ ਆਪ (ਸਿਮਰਨ ਦੀ) ਬਖ਼ਸ਼ਸ਼ ਕਰੇ ॥੩॥
He alone is blessed, whom the True Lord forgives. ||3||
जिस नो बखसे साचा सोइ ॥३॥
LINE 19
ਹੁਣਿਉਠਿਚਲਣਾਮੁਹਤਿਕਿਤਾਲਿ
(ਇਥੇ ਸਦਾ ਨਹੀਂ ਬੈਠੇ ਰਹਿਣਾ, ਇਥੋਂ) ਝਬਦੇ ਹੀ (ਹਰੇਕ ਜੀਵ ਨੇ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਇਕ ਪਲ ਵਿਚ ਜਾਂ ਇਕ ਤਾਲ ਵਿਚ (ਕਹਿ ਲਵੋ। ਇਥੇ ਪੱਕੇ ਡੇਰੇ ਨਹੀਂ ਹਨ)।
Now, I shall have to get up and depart, in an instant, in the clapping of hands.
हुणि उठि चलणा मुहति कि तालि ॥
LINE 20
ਕਿਆਮੁਹੁਦੇਸਾਗੁਣਨਹੀਨਾਲਿ
(ਫਿਰ, ਇਸ ਸਮੇ ਵਿਚ ਜੇ ਮੈਂ ਲੋਕ-ਵਿਖਾਵਾ ਹੀ ਕਰਦਾ ਰਿਹਾ, ਤਾਂ) ਮੈਂ ਕੀਹ ਮੂੰਹ ਵਿਖਾਵਾਂਗਾ? ਮੇਰੇ ਪੱਲੇ ਗੁਣ ਨਹੀਂ ਹੋਣਗੇ।
What face will I show the Lord? I have no virtue at all.
किआ मुहु देसा गुण नही नालि ॥
LINE 21
ਜੈਸੀਨਦਰਿਕਰੇਤੈਸਾਹੋਇ
(ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਜੇਹੋ ਜੇਹੀ ਨਿਗਾਹ ਕਰਦਾ ਹੈ ਜੀਵ ਉਹੋ ਜੇਹੇ ਜੀਵਨ ਵਾਲਾ ਬਣ ਜਾਂਦਾ ਹੈ।
As is the Lord's Glance of Grace, so it is.
जैसी नदरि करे तैसा होइ ॥
LINE 22
ਵਿਣੁਨਦਰੀਨਾਨਕਨਹੀਕੋਇ੪੧੩॥॥॥॥
ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੋਈ ਜੀਵ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ ॥੪॥੧॥੩॥
Without His Glance of Grace, O Nanak, no one is blessed. ||4||1||3||
विणु नदरी नानक नही कोइ ॥४॥१॥३॥
LINE 23
ਧਨਾਸਰੀਮਹਲਾ
Dhanaasaree, First Mahalaa:
धनासरी महला १ ॥
LINE 24
ਨਦਰਿਕਰੇਤਾਸਿਮਰਿਆਜਾਇ
ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰੇ ਤਾਂ (ਗੁਰੂ ਦੀ ਰਾਹੀਂ) ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ।
If the Lord bestows His Glance of Grace, then one remembers Him in meditation.
नदरि करे ता सिमरिआ जाइ ॥
LINE 25
ਆਤਮਾਦ੍ਰਵੈਰਹੈਲਿਵਲਾਇ
(ਜੋ ਮਨੁੱਖ ਸਿਮਰਦਾ ਹੈ ਉਸ ਦਾ) ਆਤਮਾ (ਦੂਜਿਆਂ ਦੇ ਦੁੱਖ ਵੇਖ ਕੇ) ਨਰਮ ਹੁੰਦਾ ਹੈ (ਕਠੋਰਤਾ ਮੁੱਕ ਜਾਣ ਕਰਕੇ) ਉਹ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ।
The soul is softened, and he remains absorbed in the Lord's Love.
आतमा द्रवै रहै लिव लाइ ॥
LINE 26
ਆਤਮਾਪਰਾਤਮਾਏਕੋਕਰੈ
ਉਹ ਮਨੁੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਇਕੋ ਜਿਹਾ ਸਮਝਦਾ ਹੈ,
His soul and the Supreme Soul become one.
आतमा परातमा एको करै ॥
LINE 27
ਅੰਤਰਕੀਦੁਬਿਧਾਅੰਤਰਿਮਰੈ॥॥
ਉਸ ਦੇ ਅੰਦਰ ਦੀ ਮੇਰ-ਤੇਰ ਅੰਦਰ ਹੀ ਮਿਟ ਜਾਂਦੀ ਹੈ ॥੧॥
The duality of the inner mind is overcome. ||1||
अंतर की दुबिधा अंतरि मरै ॥१॥
LINE 28
ਗੁਰਪਰਸਾਦੀਪਾਇਆਜਾਇ
ਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਹਾਸਲ ਹੁੰਦਾ ਹੈ,
By Guru's Grace, God is found.
गुर परसादी पाइआ जाइ ॥
LINE 29
ਹਰਿਸਿਉਚਿਤੁਲਾਗੈਫਿਰਿਕਾਲੁਖਾਇ॥॥ਰਹਾਉ
ਤੇ, ਜਿਸ ਮਨੁੱਖ ਦਾ ਚਿੱਤ ਪਰਮਾਤਮਾ ਨਾਲ ਪਰਚ ਜਾਂਦਾ ਹੈ ਉਸ ਨੂੰ ਮੁੜ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ ॥
One's consciousness is attached to the Lord, and so Death does not devour him. ||1||Pause||
हरि सिउ चितु लागै फिरि कालु न खाइ ॥१॥ रहाउ ॥
LINE 30
ਸਚਿਸਿਮਰਿਐਹੋਵੈਪਰਗਾਸੁ
ਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ ਤਾਂ ਸਹੀ ਜੀਵਨ ਦੀ ਸੂਝ ਪੈ ਜਾਂਦੀ ਹੈ,
Remembering the True Lord in meditation, one is enlightened.
सचि सिमरिऐ होवै परगासु ॥
LINE 31
ਤਾਤੇਬਿਖਿਆਮਹਿਰਹੈਉਦਾਸੁ
ਉਸ 'ਪਰਗਾਸ' ਦੀ ਰਾਹੀਂ ਮਾਇਆ ਵਿਚ ਵਰਤਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ।
Then, in the midst of Maya, he remains detached.
ता ते बिखिआ महि रहै उदासु ॥
LINE 32
ਸਤਿਗੁਰਕੀਐਸੀਵਡਿਆਈ
ਗੁਰੂ ਦੀ ਸਰਨ ਪੈਣ ਵਿਚ ਅਜੇਹੀ ਖ਼ੂਬੀ ਹੈ,
Such is the Glory of the True Guru;
सतिगुर की ऐसी वडिआई ॥
LINE 33
ਪੁਤ੍ਰਕਲਤ੍ਰਵਿਚੇਗਤਿਪਾਈ॥॥
ਕਿ ਪੁਤ੍ਰ ਇਸਤ੍ਰੀ (ਆਦਿਕ ਪਰਵਾਰ) ਵਿਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੨॥
in the midst of children and spouses, they attain emancipation. ||2||
पुत्र कलत्र विचे गति पाई ॥२॥
LINE 34
ਐਸੀਸੇਵਕੁਸੇਵਾਕਰੈ
ਸੇਵਕ ਉਹ ਹੈ ਜੋ (ਮਾਲਕ ਦੀ) ਇਹੋ ਜਿਹੀ ਸੇਵਾ ਕਰੇ,
Such is the service which the Lord's servant performs,
ऐसी सेवकु सेवा करै ॥
LINE 35
ਜਿਸਕਾਜੀਉਤਿਸੁਆਗੈਧਰੈ
ਕਿ ਜਿਸ ਮਾਲਕ ਦੀ ਦਿੱਤੀ ਹੋਈ ਜਿੰਦ ਹੈ ਉਸੇ ਦੇ ਅੱਗੇ ਇਸ ਨੂੰ ਭੇਟਾ ਦੇ ਦੇਵੇ।
that he dedicates his soul to the Lord, to whom it belongs.
जिस का जीउ तिसु आगै धरै ॥
LINE 36
ਸਾਹਿਬਭਾਵੈਸੋਪਰਵਾਣੁ
ਅਜੇਹਾ ਸੇਵਕ ਮਾਲਕ ਨੂੰ ਪਸੰਦ ਆ ਜਾਂਦਾ ਹੈ, (ਮਾਲਕ ਦੇ ਘਰ ਵਿਚ) ਕਬੂਲ ਪੈ ਜਾਂਦਾ ਹੈ।
One who is pleasing to the Lord and Master is acceptable.
साहिब भावै सो परवाणु ॥
LINE 37
ਸੋਸੇਵਕੁਦਰਗਹਪਾਵੈਮਾਣੁ॥॥
ਉਹ ਸੇਵਕ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪਾਂਦਾ ਹੈ ॥੩॥
Such a servant obtains honor in the Court of the Lord. ||3||
सो सेवकु दरगह पावै माणु ॥३॥
LINE 38
ਸਤਿਗੁਰਕੀਮੂਰਤਿਹਿਰਦੈਵਸਾਏ
ਜੇਹੜਾ ਸੇਵਕ ਆਪਣੇ ਸਤਿਗੁਰੂ ਦੇ ਆਤਮਕ-ਸਰੂਪ (ਸ਼ਬਦ) ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,
He enshrines the image of the True Guru in his heart.
सतिगुर की मूरति हिरदै वसाए ॥
LINE 39
ਜੋਇਛੈਸੋਈਫਲੁਪਾਏ
ਉਹ ਗੁਰੂ ਦੇ ਦਰ ਤੋਂ ਮਨ-ਇੱਛਤ ਫਲ ਹਾਸਲ ਕਰਦਾ ਹੈ।
He obtains the rewards which he desires.
जो इछै सोई फलु पाए ॥
LINE 40
ਸਾਚਾਸਾਹਿਬੁਕਿਰਪਾਕਰੈ
ਸਦਾ-ਥਿਰ ਰਹਿਣ ਵਾਲਾ ਮਾਲਕ-ਪ੍ਰਭੂ ਉਸ ਉਤੇ (ਇਤਨੀ) ਮੇਹਰ ਕਰਦਾ ਹੈ,
The True Lord and Master grants His Grace;
साचा साहिबु किरपा करै ॥
LINE 41
ਸੋਸੇਵਕੁਜਮਤੇਕੈਸਾਡਰੈ॥॥
ਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹਿ ਜਾਂਦਾ ॥੪॥
how can such a servant be afraid of death? ||4||
सो सेवकु जम ते कैसा डरै ॥४॥
LINE 42
ਭਨਤਿਨਾਨਕੁਕਰੇਵੀਚਾਰੁ
ਨਾਨਕ ਆਖਦਾ ਹੈ-ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ,
Prays Nanak, practice contemplation,
भनति नानकु करे वीचारु ॥
LINE 43
ਸਾਚੀਬਾਣੀਸਿਉਧਰੇਪਿਆਰੁ
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਇਸ ਗੁਰ-ਬਾਣੀ ਨਾਲ ਪਿਆਰ ਪਾਂਦਾ ਹੈ,
and enshrine love for the True Word of His Bani.
साची बाणी सिउ धरे पिआरु ॥
LINE 44
ਤਾਕੋਪਾਵੈਮੋਖਦੁਆਰੁ
ਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
Then, you shall find the Gate of Salvation.
ता को पावै मोख दुआरु ॥
LINE 45
ਜਪੁਤਪੁਸਭੁਇਹੁਸਬਦੁਹੈਸਾਰੁ੫੨੪॥॥॥॥
(ਸਿਫ਼ਤ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ ॥੫॥੨॥੪॥
This Shabad is the most excellent of all chanting and austere meditations. ||5||2||4||
जपु तपु सभु इहु सबदु है सारु ॥५॥२॥४॥
LINE 46
ਧਨਾਸਰੀਮਹਲਾ
Dhanaasaree, First Mahalaa:
धनासरी महला १ ॥
LINE 47
ਜੀਉਤਪਤੁਹੈਬਾਰੋਬਾਰ
(ਸਿਫ਼ਤ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ,
My soul burns, over and over again.
जीउ तपतु है बारो बार ॥
LINE 48
ਤਪਿਤਪਿਖਪੈਬਹੁਤੁਬੇਕਾਰ
ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ।
Burning and burning, it is ruined, and it falls into evil.
तपि तपि खपै बहुतु बेकार ॥
LINE 49
ਜੈਤਨਿਬਾਣੀਵਿਸਰਿਜਾਇ
ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ,
That body, which forgets the Word of the Guru's Bani,
जै तनि बाणी विसरि जाइ ॥
LINE 50
ਜਿਉਪਕਾਰੋਗੀਵਿਲਲਾਇ॥॥
ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ ॥੧॥
cries out in pain, like a chronic patient. ||1||
जिउ पका रोगी विललाइ ॥१॥
LINE 51
ਬਹੁਤਾਬੋਲਣੁਝਖਣੁਹੋਇ
(ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ,
To speak too much and babble is useless.
बहुता बोलणु झखणु होइ ॥
LINE 52
ਵਿਣੁਬੋਲੇਜਾਣੈਸਭੁਸੋਇ॥॥ਰਹਾਉ
ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ ॥੧॥ ਰਹਾਉ ॥
Even without our speaking, He knows everything. ||1||Pause||
विणु बोले जाणै सभु सोइ ॥१॥ रहाउ ॥
LINE 53
ਜਿਨਿਕਨਕੀਤੇਅਖੀਨਾਕੁ
(ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ;
He created our ears, eyes and nose.
जिनि कन कीते अखी नाकु ॥
LINE 54
ਜਿਨਿਜਿਹਵਾਦਿਤੀਬੋਲੇਤਾਤੁ
ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ;
He gave us our tongue to speak so fluently.
जिनि जिहवा दिती बोले तातु ॥